ਮਾਨਹੁਲੈਸਿਵਕੇਰਿਪੁਆਪਦਯੋਬਿਧਨਾਰਸਯਾਹਿਨਿਚੋਹੈ॥੩੧੭॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ਿਵ ਦੇ ਵੈਰੀ (ਕਾਮਦੇਵ) ਨੇ ਆਪ ਸੁੰਦਰਤਾ ਦਾ ਰਸ ਨਿਚੋੜ ਕੇ ਵਿਧਾਤਾ ਨੂੰ ਦਿੱਤਾ ਹੋਵੇ (ਕਿ ਉਹ ਕ੍ਰਿਸ਼ਨ ਦਾ ਸ਼ਰੀਰ ਬਣਾਏ) ॥੩੧੭॥
It seems that the god of love has himself, rinsing the whole essence, presented it before Krishna.317.
ਗਵਾਰਿਕੇਹਾਥਪੈਹਾਥਧਰੇਹਰਿਸ੍ਯਾਮਕਹੈਤਰੁਕੇਤਰਿਠਾਢੇ॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਗਵਾਲ ਬਾਲਕਾਂ ਦੇ ਹੱਥ ਉਤੇ ਹੱਥ ਧਰੇ ਬ੍ਰਿਛ ਦੇ ਹੇਠਾਂ ਖੜੋਤਾ ਹੈ।
Placing his hands on the hands of the gopa boys, Krishna is standing under a tree
ਪਾਟਕੋਪਾਟਧਰੇਪੀਯਰੋਉਰਿਦੇਖਿਜਿਸੈਅਤਿਆਨੰਦਬਾਢੇ॥
ਰੇਸ਼ਮ ਦੇ ਪੀਲੇ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ ਜਿਸ ਨੂੰ ਵੇਖ ਕੇ ਬਹੁਤ ਆਨੰਦ ਵਧਦਾ ਹੈ।
He is wearing the yellow garments, seeing which the pleasure has increased in the mind
ਤਾਛਬਿਕੀਅਤਿਹੀਉਪਮਾਕਬਿਜਿਉਚੁਨਿਲੀਤਿਸਕੋਚੁਨਿਕਾਢੈ॥
ਉਸ ਦ੍ਰਿਸ਼ ਦੀ ਅਤਿ ਸੁੰਦਰ ਉਪਮਾ ਕਵੀ ਨੇ ਜਿਵੇਂ ਚੁਣੀ ਹੈ, ਉਸ ਨੂੰ ਚੁਣ ਕੇ ਕਢ ਲਿਆ ਹੈ।
The poet has described this spectacle in this way:
ਮਾਨਹੁਪਾਵਸਕੀਰੁਤਿਮੈਚਪਲਾਚਮਕੀਘਨਸਾਵਨਗਾਢੇ॥੩੧੮॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਰਖਾ ਦੀ ਰੁਤ ਅੰਦਰ ਸਾਵਣ ਦੇ ਕਾਲੇ ਬਦਲਾਂ ਵਿਚ ਬਿਜਲੀ ਚਮਕੀ ਹੋਵੇ ॥੩੧੮॥
It seems that the lightning is flashing from the dark clouds.318.
ਲੋਚਨਕਾਨ੍ਰਹਨਿਹਾਰਿਤ੍ਰਿਯਾਦਿਜਰੂਪਕੈਪਾਨਮਹਾਮਤਹੂਈ॥
ਕ੍ਰਿਸ਼ਨ ਦੀਆਂ ਅੱਖਾਂ ਨੂੰ ਵੇਖ ਕੇ, ਬ੍ਰਾਹਮਣ ਇਸਤਰੀਆਂ (ਉਸ ਦੇ) ਰੂਪ ਦਾ ਪਾਨ ਕਰ ਕੇ ਬਹੁਤ ਮਸਤ ਹੋ ਗਈਆਂ ਹਨ।
Seeing the eyes of Krishna, the wives of Brahmins were intoxicated with his beauty
ਹੋਇਗਈਤਨਮੈਗ੍ਰਿਹਕੀਸੁਧਿਯੌਉਡਗੀਜਿਮੁਪਉਨਸੋਰੂਈ॥
ਉਨ੍ਹਾਂ ਦੇ ਸ਼ਰੀਰ ਵਿਚੋਂ ਘਰ ਦੀ ਸੁਧ ਇੰਜ ਉਡ ਗਈ ਹੈ, ਜਿਵੇਂ ਹਵਾ ਨਾਲ ਰੂੰ ਉਡ ਜਾਂਦੀ ਹੈ।
They forgot about their houses whose memory flew away like cotton before the wind
ਸ੍ਯਾਮਕਹੈਤਿਨਕੋਬਿਰਹਾਗਨਿਯੌਭਰਕੀਜਿਮੁਤੇਲਸੋਧੂਈ॥
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਦੀ ਵਿਯੋਗ ਦੀ ਅੱਗ ਇੰਜ ਭੜਕ ਪਈ ਜਿਵੇਂ ਤੇਲ (ਪੈਣ ਨਾਲ) ਅਗਨੀ (ਭੜਕ ਪੈਂਦੀ ਹੈ)।
The fire of the separation blazed in them like the fire when the oil is poured on it
ਜਿਉਟੁਕਰਾਪਿਖਿਚੁੰਬਕਡੋਲਤਬੀਚਮਨੋਜਲਲੋਹਕੀਸੂਈ॥੩੧੯॥
(ਉਨ੍ਹਾਂ ਦੀ ਅਜਿਹੀ ਦਸ਼ਾ ਹੋ ਗਈ) ਮਾਨੋ ਚੁੰਬਕ ਪੱਥਰ ਦੇ ਟੁਕੜੇ ਨੂੰ ਵੇਖ ਕੇ ਪਾਣੀ ਵਿਚ ਲੋਹੇ ਦੀ ਸੂਈ ਡੋਲਣ ਲਗ ਜਾਂਦੀ ਹੋਵੇ ॥੩੧੯॥
Their condition was like the iron on seeing the magnet or like the iron-needle which gets extremely desirous of meeting magnet.319
ਕਾਨ੍ਰਹਕੇਰੂਪਨਿਹਾਰਿਤ੍ਰਿਯਾਦਿਜਪ੍ਰੇਮਬਢਿਯੋਦੁਖਦੂਰਭਏਹੈ॥
ਸ੍ਰੀ ਕ੍ਰਿਸ਼ਨ ਦਾ ਰੂਪ ਵੇਖ ਕੇ ਬ੍ਰਾਹਮਣ ਇਸਤਰੀਆਂ ਦਾ ਪ੍ਰੇਮ ਵੱਧ ਗਿਆ ਹੈ ਅਤੇ ਦੁਖ ਦੂਰ ਹੋ ਗਿਆ ਹੈ,
ਭੀਖਮਮਾਤਕੋਜ੍ਯੋਪਰਸੇਛਿਨਮੈਸਭਪਾਪਬਿਲਾਇਗਏਹੈ॥
ਜਿਵੇਂ ਭੀਸ਼ਮ ਦੀ ਮਾਤਾ (ਗੰਗਾ) ਦੀ ਛੋਹ ਨਾਲ ਛਿਣ ਭਰ ਵਿਚ ਹੀ ਸਾਰੇ ਪਾਪ ਚਲੇ ਜਾਂਦੇ ਹਨ।
Seeing Krishna, the suffering of the wives of Brahmis was cast away and their love was greatly increased, just as the agony of Bhishma was removed on touching the feet of his mother
ਆਨਨਦੇਖਿਕੇਸ੍ਯਾਮਘਨੋਚਿਤਬੀਚਬਸਿਯੋਦ੍ਰਿਗਮੂੰਦਲਏਹੈ॥
ਸ਼ਿਆਮ (ਕਾਨ੍ਹ) ਦੇ ਬਦਲ ਵਰਗੇ ਮੁਖੜੇ ਨੂੰ ਵੇਖ ਕੇ ਚਿਤ ਵਿਚ ਵਸਾ ਲਿਆ ਹੈ ਅਤੇ ਅੱਖਾਂ ਬੰਦ ਕਰ ਲਈਆਂ ਹਨ,
ਜਿਉਧਨਵਾਨਮਨੋਧਨਕੋਧਰਿਅੰਦਰਧਾਮਕਿਵਾਰਦਏਹੈ॥੩੨੦॥
ਮਾਨੋ ਧਨਵਾਨ ਵਿਅਕਤੀ ਨੇ ਧਨ ਨੂੰ ਅੰਦਰ ਰਖ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਹੋਣ ॥੩੨੦॥
The women on seeing the face of Krishna, absorbed it in their mind and closed their eyes like the wealthy person closing his cash in his safe.320.
ਸੁਧਿਭਈਜਬਹੀਤਨਮੈਤਬਕਾਨ੍ਰਹਕਹੀਹਸਿਕੈਗ੍ਰਿਹਜਾਵਹੁ॥
ਜਦੋਂ (ਉਨ੍ਹਾਂ ਨੂੰ) ਸ਼ਰੀਰ ਦੀ ਸੁਧ ਹੋਈ ਤਦੋਂ ਸ੍ਰੀ ਕ੍ਰਿਸ਼ਨ ਨੇ (ਉਨ੍ਹਾਂ ਨੂੰ) ਹਸ ਕੇ ਕਿਹਾ (ਕਿ ਹੁਣ ਤੁਸੀਂ) ਘਰਾਂ ਨੂੰ ਪਰਤੋ।
ਬਿਪਨਬੀਚਕਹੈਰਹੀਯੋਦਿਨਰੈਨਸਭੇਹਮਰੈਗੁਨਗਾਵਹੁ॥
(ਫਿਰ) ਕਿਹਾ ਕਿ ਦਿਨ ਨੂੰ (ਤੁਸੀਂ) ਬ੍ਰਾਹਮਣਾਂ ਨਾਲ ਮਿਲ ਕੇ ਰਹੋ ਅਤੇ ਰਾਤ ਵੇਲੇ ਸਭ ਮੇਰੇ ਗੁਣ ਗਾਇਆ ਕਰੋ।
When those women regained some of their consciousness, then Krishna smilingly said to them, “Now you return to your homes, live with the Brahmins and remember me day and night
ਹੋਇਨਤ੍ਰਾਸਤੁਮੈਜਮਕੀਹਿਤਕੈਹਮਸੋਜੁਧਿਆਨਲਗਾਵਹੁ॥
ਜਦੋਂ ਤੁਸੀਂ ਪ੍ਰੇਮ ਪੂਰਵਕ ਮੇਰਾ ਧਿਆਨ ਰਖੋ ਗੀਆਂ (ਤਾਂ ਤੁਹਾਨੂੰ) ਯਮ ਦਾ ਡਰ ਨਹੀਂ ਸਤਾਏਗਾ।
ਜੋਤੁਮਬਾਤਕਰੋਇਹਹੀਤਬਹੀਸਬਹੀਮੁਕਤਾਫਲੁਪਾਵਹੁ॥੩੨੧॥
ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ ਗੀਆਂ ਤਦੋਂ ਸਾਰੀਆਂ ਮੁਕਤੀ ਰੂਪ ਫਲ ਪ੍ਰਾਪਤ ਕਰੋਗੀਆਂ ॥੩੨੧॥
When you will remember me, you will not fear Yama (death) and in this way, you will attain salvation.321.
ਦਿਜਨਤ੍ਰਿਯੋਬਾਚ॥
ਬ੍ਰਾਹਮਣ ਇਸਤਰੀਆਂ ਨੇ ਕਿਹਾ:
Speech of the wives of Brahmins:
ਸਵੈਯਾ॥
ਸਵੈਯਾ:
SWAYYA
ਪਤਨੀਦਿਜਕੀਇਹਬਾਤਕਹੀਹਮਸੰਗਨਛਾਡਤਕਾਨ੍ਰਹਤੁਮਾਰੋ॥
ਬ੍ਰਾਹਮਣਾਂ ਦੀਆਂ ਪਤਨੀਆਂ ਨੇ ਇਹ ਗੱਲ ਕਹੀ ਕਿ ਹੇ ਕ੍ਰਿਸ਼ਨ! ਅਸੀਂ ਤੇਰਾ ਸੰਗ ਨਹੀਂ ਛਡਾਂਗੀਆਂ।
ਸੰਗਫਿਰੈਤੁਮਰੇਦਿਨਰੈਨਿਚਲੈਬ੍ਰਿਜਕੌਬ੍ਰਿਜਜੋਊਸਿਧਾਰੋ॥
(ਅਸੀਂ) ਰਾਤ ਦਿਨ ਤੇਰੇ ਨਾਲ ਫਿਰਾਂਗੀਆਂ, ਜੇ ਤੂੰ ਬ੍ਰਜ ਨੂੰ (ਜਾਏਂਗਾ ਤਾਂ ਵੀ ਤੇਰੇ ਨਾਲ) ਜਾਵਾਂਗੀਆਂ।
“We are the wives of Brahmins, but O Krishna! we will not abandon you, we shall stay with you day and night and if you go to Braja, then we all shall accompany you there
ਲਾਗਰਹਿਯੋਤੁਮਸੋਹਮਰੋਮਨਜਾਤਨਹੀਮਨਧਾਮਹਮਾਰੋ॥
ਸਾਡਾ ਮਨ ਤੇਰੇ ਨਾਲ ਲਗ ਗਿਆ ਹੈ, ਹੁਣ ਸਾਡਾ ਮਨ ਘਰ ਨੂੰ ਨਹੀਂ ਜਾਂਦਾ ਹੈ।
Our mind has merged in you and there is no desire now of returning home
ਪੂਰਨਜੋਗਕੋਪਾਇਜੁਗੀਸ੍ਵਰਆਨਤਨਧਨਬੀਚਸੰਭਾਰੋ॥੩੨੨॥
(ਜਿਵੇਂ ਕੋਈ ਸਾਧਕ) ਪੂਰਨ ਯੋਗ ਨੂੰ ਪ੍ਰਾਪਤ ਕਰਨ ਉਪਰੰਤ ਫਿਰ ਉਹ ਧਨ ਦੀ ਸੰਭਾਲ ਵਲ ਰਿਚਤ ਨਹੀਂ ਹੁੰਦਾ ਹੈ ॥੩੨੨॥
He, who becomes a Yogi completely and leaves his home, he does not take care of his home and wealth again.322.
ਕਾਨ੍ਰਹਬਾਚ॥
ਕਾਨ੍ਹ ਨੇ ਕਿਹਾ:
Speech of Krishna
ਸਵੈਯਾ॥
ਸਵੈਯਾ:
SWAYYA
ਸ੍ਰੀਭਗਵਾਨਤਿਨੈਪਿਖਿਪ੍ਰੇਮਕਹਿਯੋਮੁਖਤੇਤੁਮਧਾਮਿਸਿਧਾਰੋ॥
ਸ੍ਰੀ ਭਗਵਾਨ (ਕ੍ਰਿਸ਼ਨ) ਨੇ ਉਨ੍ਹਾਂ ਦਾ ਪ੍ਰੇਮ ਵੇਖ ਕੇ (ਆਪਣੇ) ਮੁਖ ਤੋਂ ਕਿਹਾ ਕਿ ਤੁਸੀਂ (ਆਪਣੇ) ਘਰਾਂ ਨੂੰ ਚਲੀਆਂ ਜਾਓ।
ਜਾਇਸਭੈਪਤਿਆਪਨਆਪਨਕਾਨ੍ਰਹਕਥਾਕਹਿਤਾਹਿਉਧਾਰੋ॥
(ਤੁਸੀਂ) ਸਾਰੀਆਂ ਆਪਣੇ ਆਪਣੇ ਪਤੀਆਂ ਕੋਲ ਜਾ ਕੇ ਕਾਨ੍ਹ (ਭਗਵਾਨ) ਦੀ ਕਥਾ ਕਹਿ ਕੇ ਉਨ੍ਹਾਂ ਦਾ ਉੱਧਾਰ ਕਰੋ।
Seeing them with affection, Krishna asked them to go home and also told them to redeem their husbands by relating to them the story of Krishna
ਪੁਤ੍ਰਨਪਉਤ੍ਰਨਪਤਿਨਸੋਇਹਕੈਚਰਚਾਸਭਹੀਦੁਖੁਟਾਰੋ॥
(ਆਪਣੇ) ਪੁੱਤਰਾਂ, ਪੋਤਰਿਆਂ ਅਤੇ ਪਤੀਆਂ ਨਾਲ ਇਹ ਚਰਚਾ ਕਰ ਕੇ ਸਾਰਿਆਂ ਦਾ ਦੁਖ ਦੂਰ ਕਰੋ
ਗੰਧਮਲਿਯਾਗਰਸ੍ਯਾਮਕੋਨਾਮਲੈਰੂਖਨਕੋਕਰਿਚੰਦਨਡਾਰੋ॥੩੨੩॥
ਅਤੇ ਮਲਯ ਚੰਦਨ ਦੀ ਸੁਗੰਧੀ ਦੇਣ ਵਾਲੇ ਸ਼ਿਆਮ (ਭਗਵਾਨ) ਦੇ ਨਾਮ ਨਾਲ (ਹੋਰਨਾਂ) ਬ੍ਰਿਛਾਂ ਨੂੰ ਵੀ ਚੰਦਨ ਬਣਾ ਦਿਓ (ਭਾਵ ਸੰਸਾਰੀ ਮਨੁੱਖਾਂ ਦਾ ਕਲਿਆਣ ਕਰ ਦਿਓ) ॥੩੨੩॥
He asked them to remove the sufferings of sons, grandsons and husbands with this discussion and repeating the name ‘Krishna’, the giver of the fragrance of sandalwood, fill the other trees with this fragrance.323.
ਮਾਨਲਈਪਤਨੀਦਿਜਕੀਸਮਅੰਮ੍ਰਿਤਕਾਨ੍ਰਹਕਹੀਬਤੀਆ॥
ਬ੍ਰਾਹਮਣ ਇਸਤਰੀਆਂ ਨੇ ਸ੍ਰੀ ਕ੍ਰਿਸ਼ਨ ਦੀਆਂ ਅੰਮ੍ਰਿਤ ਸਮਾਨ ਕਹੀਆਂ ਗੱਲਾਂ ਨੂੰ ਮੰਨ ਲਿਆ।
ਜਿਤਨੋਹਰਿਯਾਉਪਦੇਸਕਰਿਯੋਤਿਤਨੋਨਹਿਹੋਤਕਛੂਜਤੀਆ॥
ਉਨ੍ਹਾਂ ਨੂੰ ਜਿਤਨਾ ਉਪਦੇਸ਼ ਸ੍ਰੀ ਕ੍ਰਿਸ਼ਨ ਨੇ ਦਿੱਤਾ, ਉਤਨਾ ਤਾਂ ਕਿਸੇ ਜਤੀ ਤੋਂ ਵੀ ਨਹੀਂ ਹੋ ਸਕਦਾ।
Listening to the ambrosial words of Krishna, the wives of Brahmins agreed and the instructions given by Krishna to them cannot be given in the same volume by any celibate
ਚਰਚਾਜਬਜਾਉਨਸੋਇਨਕੀਤਬਹੀਉਨਕੀਭਈਯਾਗਤੀਆ॥
ਜਦ ਇਨ੍ਹਾਂ (ਇਸਤਰੀਆਂ) ਨੇ ਉਨ੍ਹਾਂ (ਬ੍ਰਾਹਮਣਾਂ) ਨਾਲ ਚਰਚਾ ਕੀਤੀ ਤਾਂ ਉਨ੍ਹਾਂ ਦੀ ਇਹ ਹਾਲਤ ਹੋ ਗਈ
ਇਨਸ੍ਰਯਾਹਭਏਮੁਖਯੌਜੁਵਤੀਮੁਖਲਾਲਭਏਵਹਜਿਉਰਤੀਆ॥੩੨੪॥
ਕਿ ਉਨ੍ਹਾਂ ਦੇ ਮੁਖ ਕਾਲੇ ਹੋ ਗਏ ਅਤੇ ਮੁਟਿਆਰਾਂ ਦੇ ਲਾਲ ਹੋ ਗਏ ਜਿਵੇਂ ਰਤੀਆਂ ਹੁੰਦੀਆਂ ਹਨ ॥੩੨੪॥
When they discussed bout Krishna with their husbands, it led to this situation that their faces turned black and the faces of these ladies became red with the essence of love.324.
ਚਰਚਾਸੁਨਿਬਿਪਜੁਤ੍ਰੀਅਨਸੋਮਿਲਕੈਸਭਹੀਪਛੁਤਾਵਨਲਾਗੇ॥
ਇਸਤਰੀਆਂ ਪਾਸੋਂ (ਸ੍ਰੀ ਕ੍ਰਿਸ਼ਨ) ਬਾਰੇ ਚਰਚਾ ਸੁਣਨ ਤੋਂ ਬਾਦ ਸਾਰੇ (ਬ੍ਰਾਹਮਣ) ਪਸਚਾਤਾਪ ਕਰਨ ਲਗੇ
ਬੇਦਨਕੌਹਮਕੌਸਭਕੌਧ੍ਰਿਗਗੋਪਗਏਮੰਗਕੈਹਮਆਗੈ॥
ਕਿ ਸਾਨੂੰ ਅਤੇ ਸਾਡੇ ਵੇਦ-ਗਿਆਨ ਨੂੰ ਧਿੱਕਾਰ ਹੈ (ਕਿਉਂਕਿ) ਗਵਾਲ ਬਾਲਕ ਸਾਡੇ ਕੋਲੋਂ ਪਹਿਲਾਂ (ਭੋਜਨ) ਮੰਗ ਕੇ ਗਏ ਸਨ।
All the Brahmins repented on listening to the discussion of their wives and said, “We alongwith the knowledge of our Vedas be cursed that the gopas came to beg from us and went away
ਮਾਨਸਮੁੰਦ੍ਰਮੈਬੂਡੇਹੁਤੇਹਮਚੂਕਗਯੋਅਉਸਰਤਉਹਮਜਾਗੇ॥
(ਅਸੀਂ) ਅਭਿਮਾਨ ਦੇ ਸਮੁੰਦਰ ਵਿਚ ਡੁਬੇ ਹੋਏ ਸਾਂ (ਇਸ ਲਈ ਅਸੀਂ ਭਗਵਾਨ ਨੂੰ ਭੋਜਨ ਨਹੀਂ ਭੇਜ ਸਕੇ ਹੁਣ) ਅਵਸਰ ਬੀਤ ਗਿਆ ਹੈ ਤਦ ਅਸੀਂ ਜਾਗੇ ਹਾਂ।
We remained immersed in the sea of pride and awoke only on losing the opportunity
ਪੈਜਿਨਕੀਇਹਹੈਪਤਨੀਤਿਹਤੇਫੁਨਿਹੈਹਮਹੂੰਬਡਭਾਗੇ॥੩੨੫॥
ਪਰ ਫਿਰ ਵੀ ਅਸੀਂ ਇਸ ਲਈ ਵਡਭਾਗੀ ਹਾਂ (ਕਿਉਂਕਿ) ਇਹ ਸਾਡੀਆਂ ਇਸਤਰੀਆਂ ਹਨ ॥੩੨੫॥
Now we are fortunate only that our women dyed in the love of Krishna are our wives.”325.
ਮਾਨਿਸਭੈਦਿਜਆਪਨਕੋਧ੍ਰਿਗਫੇਰਿਕਰੀਮਿਲਿਕਾਨ੍ਰਹਬਡਾਈ॥
ਸਾਰੇ ਬ੍ਰਾਹਮਣ ਆਪਣੇ ਆਪ ਨੂੰ ਧ੍ਰਿਗ ਮੰਨ ਕੇ ਫਿਰ ਮਿਲ ਕੇ ਕ੍ਰਿਸ਼ਨ ਦੀ ਵਡਿਆਈ ਕਰਨ ਲਗੇ।
ਲੋਕਨਕੋਸਭਕੇਪਤਿਕਾਨ੍ਰਹਹਮੈਕਹਿਬੇਦਨਬਾਤਸੁਨਾਈ॥
'ਸਾਰੇ ਲੋਕਾਂ ਦੇ ਸੁਆਮੀ ਸ੍ਰੀ ਕ੍ਰਿਸ਼ਨ ਹਨ', ਵੇਦਾਂ ਨੇ ਇਹ ਗੱਲ ਸਾਨੂੰ ਕਹਿ ਕੇ ਸੁਣਾਈ ਹੋਈ ਹੈ।
The Brahmins cursing themselves eulogised Krishna and said, “TheVedas tell us that Krishna is the Lord of all the worlds
ਤੌਨਗਏਉਨਕੇਹਮਪਾਸਿਡਰੇਜੁਮਰੇਹਮਕਉਹਮਰਾਈ॥
(ਇਹ ਜਾਣਦੇ ਹੋਇਆਂ) ਵੀ ਅਸੀਂ ਉਨ੍ਹਾਂ ਪਾਸ ਨਹੀਂ ਗਏ ਕਿਉਂਕਿ ਡਰਦੇ ਸਾਂ ਕਿ ਸਾਡਾ ਰਾਜਾ (ਕੰਸ) ਸਾਨੂੰ ਮਾਰ ਦੇਵੇਗਾ।
ਸਤਿਲਖਿਯੋਤੁਮਕਉਭਗਵਾਨਕਹੀਹਮਸਤਕਹੀਨਬਨਾਈ॥੩੨੬॥
(ਹੇ ਸ੍ਰੀ ਕ੍ਰਿਸ਼ਨ! ਅਸੀਂ) ਤੁਹਾਨੂੰ ਸੱਚੇ ਅਰਥਾਂ ਵਿਚ ਭਗਵਾਨ ਜਾਣ ਲਿਆ ਹੈ। ਅਸੀਂ (ਇਹ ਗੱਲ) ਸੱਚ ਕਹਿ ਰਹੇ ਹਾਂ, ਨਾ ਕਿ ਬਣਾ ਕੇ ਕਹਿ ਰਹੇ ਹਾਂ ॥੩੨੬॥
We did not go to him out of the fear of Kansa, who may kill us, but O women! you have recognized that Lord in His Real Form.”326.
ਕਬਿਤੁ॥
ਕਬਿੱਤ:
KABIT
ਪੂਤਨਾਸੰਘਾਰੀਤ੍ਰਿਣਾਵ੍ਰਤਕੀਬਿਦਾਰੀਦੇਹਦੈਤਅਘਾਸੁਰਹੂੰਕੀਸਿਰੀਜਾਹਿਫਾਰੀਹੈ॥
ਜਿਸ ਨੇ ਪੂਤਨਾ ਨੂੰ ਮਾਰਿਆ ਸੀ, ਤ੍ਰਿਣਾਵ੍ਰਤ ਦੈਂਤ ਦੀ ਦੇਹ ਨਸ਼ਟ ਕੀਤੀ ਸੀ, ਅਘਾਸੁਰ ਦਾ ਸਿਰ ਪਾੜ ਦਿੱਤਾ ਸੀ;
ਸਿਲਾਜਾਹਿਤਾਰੀਬਕਹੂੰਕੀਚੋਚਚੀਰਡਾਰੀਐਸੇਭੂਮਿਪਾਰੀਜੈਸੇਆਰੀਚੀਰਡਾਰੀਹੈ॥
ਜਿਸ ਨੇ ਸਿਲਾ ਰੂਪ ਅਹਲਿਆ ਨੂੰ ਤਾਰਿਆ ਸੀ, ਬਕਾਸੁਰ ਦੀ ਚੁੰਜ ਚੀਰ ਦਿੱਤੀ ਸੀ, ਭੂਮਾਸੁਰ ਨੂੰ ਇੰਜ ਪਾੜ ਦਿੱਤਾ ਸੀ ਜਿਵੇਂ ਆਰੀ (ਨਾਲ ਲਕੜ) ਚੀਰ ਦੇਈਦੀ ਹੈ।
Krishna, who killed Putana, who destroyed the body of Tranavrata who shattered the head of Aghasura, who redeemed Ahalya in the form o Ram and ripped the beak of Bakasura as if it was cleaved by a saw
ਰਾਮਹ੍ਵੈਕੈਦੈਤਨਕੀਸੈਨਾਜਿਨਮਾਰੀਅਰੁਆਪਨੋਬਿਭੀਛਨਕੋਦੀਨੀਲੰਕਾਸਾਰੀਹੈ॥
ਜਿਸ ਨੇ ਰਾਮ ਦਾ ਰੂਪ ਧਾਰ ਕੇ ਦੈਂਤਾਂ ਦੀ ਸੈਨਾ ਮਾਰ ਦਿੱਤੀ ਸੀ ਅਤੇ ਵਿਭੀਸ਼ਣ ਨੂੰ ਸਾਰੀ ਲੰਕਾਂ ਦੇ ਦਿੱਤੀ ਸੀ।
ਐਸੀਭਾਤਿਦਿਜਨਕੀਪਤਨੀਉਧਾਰੀਅਵਤਾਰਲੈਕੇਸਾਧਜੈਸੇਪ੍ਰਿਥਮੀਉਧਾਰੀਹੈ॥੩੨੭॥
(ਉਸ ਨੇ ਹੀ ਸ੍ਰੀ ਕ੍ਰਿਸ਼ਨ ਦਾ) ਅਵਤਾਰ ਲੈ ਕੇ ਬ੍ਰਾਹਮਣ ਇਸਤਰੀਆਂ ਦਾ ਇਸ ਤਰ੍ਹਾਂ ਉੱਧਾਰ ਕਰ ਦਿੱਤਾ ਜਿਸ ਤਰ੍ਹਾਂ 'ਸਾਧ' (ਰੂਪ ਵਿਚ ਅਵਤਾਰ ਲੈ ਕੇ ਪਰਮਾਤਮਾ) ਪ੍ਰਿਥਵੀ ਦਾ ਉੱਧਾਰ ਕਰਦਾ ਹੈ ॥੩੨੭॥
He, who as Ram destroyed the army of demons and himself donated the complete kingdom of Lanka to Vibhishana, the same Krishna incarnating and redeeming the earth, also redeemed the wives of Brahmins.327.
ਸਵੈਯਾ॥
ਸਵੈਯਾ:
SWAYYA
ਬਿਪਨਕੀਤ੍ਰਿਯਕੀਸੁਨਕੈਕਬਿਰਾਜਕਹਿਯੋਦਿਜਅਉਰਕਹੀਜੈ॥
ਕਵੀ-ਰਾਜ ਕਹਿੰਦੇ ਹਨ, ਬ੍ਰਾਹਮਣਾਂ ਦੀਆਂ ਇਸਤਰੀਆਂ ਦੀ (ਗੱਲ) ਸੁਣ ਕੇ ਬ੍ਰਾਹਮਣ ਕਹਿਣ ਲਗੇ,
Listening to the words of their wives, the Brahmins asked them to relate more