ਕਾਨ੍ਰਹਕਥਾਅਤਿਰੋਚਨਜੀਯਬਿਚਾਰਕਹੋਜਿਹਤੇਫੁਨਿਜੀਜੈ॥
ਕੁਝ ਹੋਰ (ਵਾਰਤਾ) ਕਹੋ। (ਕਿਉਂਕਿ) ਕਾਨ੍ਹ ਦੀ ਕਥਾ ਮਨ ਨੂੰ ਅਤਿ ਰੋਚਕ ਲਗਦੀ ਹੈ,
The story of Krishna is very interesting, repeat it after giving it more thought, so that the life-breath is instilled in us.
ਤੌਹਸਿਬਾਤਕਹੀਮੁਸਕਾਇਪਹਲੈਨ੍ਰਿਪਤਾਹਿਪ੍ਰਨਾਮਜੁਕੀਜੈ॥
ਇਸ ਲਈ ਵਿਚਾਰ ਪੂਰਵਕ ਕਹੋ ਜਿਸ ਕਰ ਕੇ ਫਿਰ ਸਾਡਾ ਜੀਉਣਾ (ਸਫਲ ਮਨੋਰਥ ਹੋ ਸਕੇ)। (ਬ੍ਰਾਹਮਣ ਇਸਤਰੀਆਂ ਨੇ) ਹਸ ਕੇ ਗੱਲ ਕਹੀ ਕਿ 'ਪਹਿਲਾਂ ਉਸ ਰਾਜੇ ਨੂੰ ਪ੍ਰਣਾਮ ਕਰੋ'।
ਤੌਭਗਵਾਨਕਥਾਅਤਿਰੋਚਨਦੈਚਿਤਪੈਹਮਤੇਸੁਨਲੀਜੈ॥੩੨੮॥
ਤਦ ਭਗਵਾਨ ਦੀ ਅਤਿ ਰੋਚਕ ਕਥਾ ਨੂੰ ਚਿਤ ਦੇ ਕੇ ਸਾਡੇ ਪਾਸੋਂ ਸੁਣ ਲੈਣਾ ॥੩੨੮॥
Those women said smilingly, “Bow before that sovereign Krishna in the beginning and then listen to his interesting story.”328.
ਸਾਲਨਅਉਅਖਨੀਬਿਰੀਆਜੁਜਤਾਹਰੀਅਉਰਪੁਲਾਵਘਨੇ॥
ਸਾਲਣ (ਤਰੀਦਾਰ ਮਾਸ) ਯਖ਼ਨੀ, ਭੁਜਿਆ ਹੋਇਆ ਮਾਸ, ਦੁੰਬੇ ਦੀ ਚਕਲੀ ਦਾ ਭੁਜਿਆ ਹੋਇਆ ਮਾਸ, ਤਾਹਰੀ (ਮਾਸ ਦੀ ਗਾੜ੍ਹੀ ਤਰੀ) ਅਤੇ ਬਹੁਤ ਪੁਲਾਓ,
ਨੁਗਦੀਅਰੁਸੇਵਕੀਆਚਿਰਵੇਲਡੂਆਅਰੁਸੂਤਭਲੇਜੁਬਨੇ॥
ਨੁਗਦੀ, ਸੇਵੀਆਂ, ਚਿੜਵੇ, ਲਡੂ ਅਤੇ ਬਹੁਤ ਸੋਹਣੇ ਬਣੇ ਹੋਏ ਖੁਰਮੇ,
The meat roasted and cooked in various ways, dish of rice-soup-meat and spice etc., sweetmeat in the form of drops with a coating of sugar, noodles, preparation of soaked rice perched and beaten in a mortar, laddoo (sweet meat)
ਫੁਨਿਖੀਰਦਹੀਅਰੁਦੂਧਕੇਸਾਥਬਰੇਬਹੁਅਉਰਨਜਾਤਗਨੇ॥
ਫਿਰ ਖੀਰ, ਦਹੀ ਅਤੇ ਦੁੱਧ ਨਾਲ ਬਣੇ ਕਈ ਤਰ੍ਹਾਂ ਦੇ ਪਕੌੜੇ, ਜੋ ਗਿਣੇ ਨਹੀਂ ਜਾ ਸਕਦੇ,
ਇਹਖਾਇਚਲਿਯੋਭਗਵਾਨਗ੍ਰਿਹੰਕਹੁਸ੍ਯਾਮਕਬੀਸੁਰਭਾਵਭਨੇ॥੩੨੯॥
ਕਵੀ ਸ਼ਿਆਮ (ਕਹਿੰਦੇ ਹਨ) ਬ੍ਰਾਹਮਣਾਂ ਦੇ ਲਿਆਉਂਦੇ ਹੋਏ ਇਹ (ਸਾਰੇ ਪਦਾਰਥ) ਖਾ ਕੇ ਭਗਵਾਨ ਕ੍ਰਿਸ਼ਨ ਆਪਣੇ ਘਰ ਨੂੰ ਚਲ ਪਏ ਹਨ (ਅਤੇ ਰਸਤੇ ਵਿਚ ਬ੍ਰਾਹਮਣਾਂ ਦੇ) ਪ੍ਰੇਮ ਦਾ ਵਰਣਨ ਕਰਦੇ ਜਾਂਦੇ ਹਨ ॥੩੨੯॥
Preparation of rice, milk and sugar boiled together, curd, milk etc., after eating all these, Krishna went towards his home.329.
ਗਾਵਤਗੀਤਚਲੇਗ੍ਰਿਹਕੋਗਰੜਧ੍ਵਜਜੀਯਮੈਆਨੰਦਪੈਕੈ॥
ਸ੍ਰੀ ਕ੍ਰਿਸ਼ਨ ਚਿਤ ਵਿਚ ਆਨੰਦ ਨੂੰ ਪ੍ਰਾਪਤ ਕਰ ਕੇ ਗੀਤ ਗਾਉਂਦੇ ਹੋਏ ਘਰ ਨੂੰ ਚਲ ਪਏ ਹਨ।
ਸੋਭਤਸ੍ਯਾਮਕੇਸੰਗਿਹਲੀਘਨਸ੍ਯਾਮਅਉਸੇਤਚਲਿਯੋਉਨਸੈਕੈ॥
ਸ੍ਰੀ ਕ੍ਰਿਸ਼ਨ ਨਾਲ ਬਲਰਾਮ (ਇੰਜ) ਸੁਸ਼ੋਭਿਤ ਹੈ (ਜਿਵੇਂ) ਕਾਲਾ ਅਤੇ ਚਿੱਟਾ ਬਦਲ ਉਤਸਾਹ ਪੂਰਵਕ ਚਲ ਰਹੇ ਹਨ।
Singing songs and greatly pleased, Krishna went towards his home, Haldhar (Balram) was with him and this couple of white and black looked impressive
ਕਾਨ੍ਰਹਤਬੈਹਸਿਕੈਮੁਰਲੀਸੁਬਜਾਇਉਠਿਯੋਅਪਨੇਕਰਿਲੈਕੈ॥
ਕਾਨ੍ਹ ਉਸ ਵੇਲੇ ਹਸ ਕੇ ਆਪਣੇ ਹੱਥ ਵਿਚ ਮੁਰਲੀ ਲੈ ਕੇ ਵਜਾਉਣ ਲਗ ਪਿਆ।
Then Krishna smilingly took his flute in his hand and began to play upon it
ਠਾਢਭਈਜਮੁਨਾਸੁਨਿਕੈਧੁਨਿਪਉਨਰਹਿਯੋਸੁਨਿਕੈਉਰਝੈਕੈ॥੩੩੦॥
(ਜਿਸ ਦੀ) ਧੁਨ ਸੁਣ ਕੇ ਜਮਨਾ (ਦਾ ਵਗਦਾ ਜਲ) ਰੁਕ ਗਿਆ ਅਤੇ ਪੌਣ ਵੀ ਸੁਣ ਕੇ ਉਲਝੀ ਰਹਿ ਗਈ (ਅਰਥਾਤ ਮੋਹਿਤ ਹੋ ਕੇ ਰੁਕ ਗਈ) ॥੩੩੦॥
Hearing its sound, even the water of Yamuna stopped and the blowing wind also in a fix.330.
ਰਾਮਕਲੀਅਰੁਸੋਰਠਿਸਾਰੰਗਮਾਲਸਿਰੀਅਰੁਬਾਜਤਗਉਰੀ॥
(ਸ੍ਰੀ ਕ੍ਰਿਸ਼ਨ ਦੀ ਬੰਸਰੀ ਵਿਚ) ਰਾਮਕਲੀ, ਸੋਰਠ, ਸਾਰੰਗ ਅਤੇ ਮਾਲਸਿਰੀ ਅਤੇ ਗੌੜੀ (ਰਾਗ) ਵਜਦੇ ਹਨ।
ਜੈਤਸਿਰੀਅਰੁਗੌਡਮਲਾਰਬਿਲਾਵਲਰਾਗਬਸੈਸੁਭਠਉਰੀ॥
ਜੈਤਸਿਰੀ, ਗੌਂਡ, ਮਲ੍ਹਾਰ ਅਤੇ ਬਿਲਾਵਲ ਰਾਗ (ਉਸ) ਸ਼ੁਭ (ਬੰਸਰੀ) ਵਿਚ ਵਸ ਰਹੇ ਹਨ।
The musical modes like Ramkali, Sorath, Sarang, Malshri, Gauri, Jaitshri, Gaund, Malhar, Bilawal etc were played on the flute
ਮਾਨਸਕੀਕਹਹੈਗਨਤੀਸੁਨਿਹੋਤਸੁਰੀਅਸੁਰੀਧੁਨਿਬਉਰੀ॥
ਮਨੁਸ਼ ਦੀ ਤਾਂ ਕੀ ਗਿਣਤੀ, (ਬੰਸਰੀ ਦੀ) ਧੁਨ ਸੁਣ ਕੇ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਬੌਰੀਆਂ ਹੋ ਗਈਆਂ ਹਨ।
ਸੋਸੁਨਿਕੈਧੁਨਿਸ੍ਰਉਨਨਮੈਤਰੁਨੀਹਰਨੀਜਿਮਆਵਤਦਉਰੀ॥੩੩੧॥
ਇਸ ਤਰ੍ਹਾਂ (ਬੰਸਰੀ ਦੀ) ਧੁਨ ਨੂੰ ਕੰਨਾਂ ਨਾਲ ਸੁਣ ਕੇ (ਬ੍ਰਜ-ਭੂਮੀ ਦੀਆਂ) ਮੁਟਿਆਰਾਂ (ਇਉਂ ਭਜੀਆਂ ਆ ਰਹੀਆਂ ਸਨ) ਜਿਉਂ (ਘੰਡਾਹੇੜੇ ਦੀ ਧੁਨ ਨੂੰ ਸੁਣ ਕੇ) ਹਿਰਨੀ ਦੌੜੀ ਚਲੀ ਆਉਂਦੀ ਹੈ ॥੩੩੧॥
Leave side men, even the heavenly damsels and female demons, became mad on hearing the sound of the flute are coming with speed like the does.331
ਕਬਿਤੁ॥
ਕਬਿੱਤ:
KABIT
ਬਾਜਤਬਸੰਤਅਰੁਭੈਰਵਹਿੰਡੋਲਰਾਗਬਾਜਤਹੈਲਲਤਾਕੇਸਾਥਹ੍ਵੈਧਨਾਸਰੀ॥
(ਸ੍ਰੀ ਕ੍ਰਿਸ਼ਨ ਦੀ ਬੰਸਰੀ ਵਿਚ) ਬਸੰਤ, ਭੈਰਉ ਅਤੇ ਹਿੰਡੋਲ ਰਾਗ ਵਜਦੇ ਹਨ; ਲਲਤਾ (ਰਾਗ) ਦੇ ਨਾਲ ਧਨਾਸਰੀ (ਰਾਗ) ਮਿਲ ਕੇ ਵਜਦਾ ਹੈ।
Krishna is playing on his flute in the forest, creating a joyous atmosphere,
ਮਾਲਵਾਕਲ੍ਯਾਨਅਰੁਮਾਲਕਉਸਮਾਰੂਰਾਗਬਨਮੈਬਜਾਵੈਕਾਨ੍ਰਹਮੰਗਲਨਿਵਾਸਰੀ॥
ਮਾਲਵਾ, ਕਲਿਆਣ, ਮਾਲਕੌਂਸ ਅਤੇ ਮਾਰੂ ਰਾਗ ਨੂੰ ਆਨੰਦ ਦਾ ਨਿਵਾਸ (ਘਰ) ਸ੍ਰੀ ਕ੍ਰਿਸ਼ਨ ਬਨ ਵਿਚ ਵਜਾ ਰਿਹਾ ਹੈ।
With the musical modes like Vasant, Bhairava, Hindol, Lalit, dhansari, Malwa, Kalyan Malkaus, Maru etc.
ਸੁਰੀਅਰੁਆਸੁਰੀਅਉਪੰਨਗੀਜੇਹੁਤੀਤਹਾਧੁਨਿਕੇਸੁਨਤਪੈਨਰਹੀਸੁਧਿਜਾਸੁਰੀ॥
ਉਥੇ ਜੋ ਦੇਵ ਇਸਤਰੀਆਂ, ਦੈਂਤ ਇਸਤਰੀਆਂ ਅਤੇ ਨਾਗ ਇਸਤਰੀਆਂ ਮੌਜੂਦ ਸਨ, ਉਨ੍ਹਾਂ ਨੂੰ (ਬੰਸਰੀ ਦੀ) ਧੁਨ ਸੁਣਨ ਨਾਲ ਸੁਰਤ ਨਾ ਰਹੀ।
Hearing the tune, the young damsels of gods, demons and Nagas are forgetting the consciousness of their bodies
ਕਹੈਇਉਦਾਸਰੀਸੁਐਸੀਬਾਜੀਬਾਸੁਰੀਸੁਮੇਰੇਜਾਨੇਯਾਮੈਸਭਰਾਗਕੋਨਿਵਾਸੁਰੀ॥੩੩੨॥
ਹੇ ਸਖੀ! ਦਾਸ ਇਉਂ ਕਹਿੰਦਾ ਹੈ ਕਿ ਬੰਸਰੀ ਇਸ ਤਰ੍ਹਾਂ ਵਜਦੀ ਹੈ ਕਿ ਮੇਰੇ ਵਿਚਾਰ ਅਨੁਸਾਰ ਇਸ ਵਿਚ ਸਾਰੇ ਹੀ ਰਾਗਾਂ ਦਾ ਨਿਵਾਸ ਹੈ ॥੩੩੨॥
They are all saying that the flute is being played in the manner as if the male and female musical modes are living on all the four sides.332.
ਕਰੁਨਾਨਿਧਾਨਬੇਦਕਹਤਬਖਾਨਯਾਕੀਬੀਚਤੀਨਲੋਕਫੈਲਰਹੀਹੈਸੁਬਾਸੁਰੀ॥
(ਜਿਸ) ਕ੍ਰਿਪਾ ਦੇ ਸਮੁੰਦਰ (ਦੀ ਮਹਾਨਤਾ ਦਾ) ਬਖਾਨ ਵੇਦ ਕਰ ਰਹੇ ਹਨ ਅਤੇ (ਜਿਸ ਦੀ) ਸੁਗੰਧ ਤਿੰਨ ਲੋਕਾਂ ਵਿਚ ਪਸਰ ਰਹੀ ਹੈ,
The sound of the flute of that treasure of mercy (Krishna) whose elucidation is also found in the Vedas, is spreading in all the three worlds,
ਦੇਵਨਕੀਕੰਨਿਆਤਾਕੀਸੁਨਿਸੁਨਿਸ੍ਰਉਨਨਮੈਧਾਈਧਾਈਆਵੈਤਜਿਕੈਸੁਰਗਬਾਸੁਰੀ॥
ਉਸ ਦੀ (ਬੰਸਰੀ ਦੀ) ਧੁਨ ਕੰਨਾਂ ਨਾਲ ਸੁਣ ਕੇ ਦੇਵਤਿਆਂ ਦੀਆਂ ਲੜਕੀਆਂ ਸੁਅਰਗ ਦਾ ਵਸਣਾ ਛਡ ਕੇ (ਬ੍ਰਜ-ਭੂਮੀ ਵਿਚ ਰਹਿਣ ਲਈ) ਭਜਦੀਆਂ ਹੋਈਆਂ ਆ ਰਹੀਆਂ ਹਨ।
Hearing its voice, the daughters of gods leaving their abode are coming with the speed
ਹ੍ਵੈਕਰਿਪ੍ਰਸੰਨ੍ਯਰੂਪਰਾਗਕੋਨਿਹਾਰਕਹਿਯੋਰਚਿਯੋਹੈਬਿਧਾਤਾਇਹਰਾਗਨਕੋਬਾਸੁਰੀ॥
(ਕਾਨ੍ਹ ਦੇ) ਰੂਪ ਅਤੇ ਰਾਗ ਨੂੰ ਵੇਖ ਕੇ ਅਤੇ ਪ੍ਰਸੰਨ ਹੋ ਕੇ ਕਹਿੰਦੀਆਂ ਹਨ ਕਿ ਬਿਧਾਤਾ ਨੇ ਇਸ ਨੂੰ 'ਰਾਗਾਂ ਦੇ ਘਰ' ਵਜੋਂ ਰਚਿਆ ਹੈ।
They are saying that the providence has created these musical modes for the flute itself
ਰੀਝੇਸਭਗਨਉਡਗਨਭੇਮਗਨਜਬਬਨਉਪਬਨਮੈਬਜਾਈਕਾਨ੍ਰਹਬਾਸੁਰੀ॥੩੩੩॥
ਜਦੋਂ ਕਾਨ੍ਹ ਨੇ ਬਨਾਂ ਅਤੇ ਬਗੀਚਿਆਂ ਵਿਚ ਬੰਸਰੀ ਵਜਾਈ ਤਾਂ ਸਾਰੇ ਗਣ ਰੀਝ ਗਏ, ਤਾਰੇ ਮਸਤ ਹੋ ਗਏ ॥੩੩੩॥
All the ganas and stars have become pleased when Krishna played on his flute in the forests and gardens.333.
ਸਵੈਯਾ॥
ਸਵੈਯਾ:
SWAYYA
ਕਾਨ੍ਰਹਬਜਾਵਤਹੈਮੁਰਲੀਅਤਿਆਨੰਦਕੈਮਨਿਡੇਰਨਆਏ॥
ਕਾਨ੍ਹ ਬੰਸਰੀ ਵਜਾਉਂਦਾ ਹੋਇਆ (ਹੋਰਨਾਂ ਨਾਲ) ਆਨੰਦ ਪੂਰਵਕ ਡੇਰਿਆਂ ਤੇ ਪਰਤ ਆਇਆ ਹੈ।
ਤਾਲਬਜਾਵਤਕੂਦਤਆਵਤਗੋਪਸਭੋਮਿਲਿਮੰਗਲਗਾਏ॥
ਸਾਰੇ ਗਵਾਲੇ ਮਿਲ ਕੇ ਤਾੜੀਆਂ ਵਜਾਉਂਦੇ ਹੋਏ, ਨਚਦੇ ਟਪਦੇ ਮੰਗਲਮਈ ਗੀਤ ਗਾਉਂਦੇ ਹੋਏ ਆ ਰਹੇ ਹਨ।
Being extremely pleased, Krishna comes home and plays on his flute and all the gopas come springing and singing in consonance with the tune
ਆਪਨਹ੍ਵੈਧਨਠੀਭਗਵਾਨਤਿਨੋਪਹਿਤੇਬਹੁਨਾਚਨਚਾਏ॥
ਸ੍ਰੀ ਕ੍ਰਿਸ਼ਨ ਆਪ ਉਨ੍ਹਾਂ ਨੂੰ ਪ੍ਰੇਰ ਕੇ ਕਈ ਤਰ੍ਹਾਂ ਦੇ ਨਾਚ ਨਚਵਾ ਰਿਹਾ ਹੈ।
The Lord (Krishna) himself inspires them and cause them to dance in various ways
ਰੈਨਪਰੀਤਬਆਪਨਆਪਨਸੋਇਰਹੇਗ੍ਰਿਹਿਆਨੰਦਪਾਏ॥੩੩੪॥
ਰਾਤ ਪੈਣ ਤੇ ਸਾਰੇ ਆਪਣੇ ਆਪਣੇ ਘਰਾਂ ਵਿਚ ਆਨੰਦ ਸਹਿਤ ਸੌਂ ਰਹੇ ਹਨ ॥੩੩੪॥
When the night falls, all of them being highly pleased go to their homes and sleep.334.
ਇਤਿਸ੍ਰੀਦਸਮਸਿਕੰਧੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਬਿਪਨਕੀਤ੍ਰੀਯਨਕੋਚਿਤਹਰਿਭੋਜਨਲੇਇਉਧਾਰਕਰਬੋਬਰਨਨੰ॥
ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਾਹਮਣਾਂ ਦੀਆਂ ਇਸਤਰੀਆਂ ਦੇ ਚਿਤ ਨੂੰ ਹਰਨ ਅਤੇ ਭੋਜਨ ਲਿਆਉਣ ਅਤੇ ਉੱਧਾਰ ਕਰਨ ਦੇ ਪ੍ਰਸੰਗ ਦੀ ਸਮਾਪਤੀ।
ਅਥਗੋਵਰਧਨਗਿਰਿਕਰਪਰਧਾਰਬੋ॥
ਹੁਣ ਗੋਵਰਧਨ ਪਰਬਤ ਨੂੰ ਹੱਥ ਉਤੇ ਉਠਾਣ ਦਾ ਕਥਨ:
ਦੋਹਰਾ॥
ਦੋਹਰਾ:
DOHRA
ਇਸੀਭਾਤਿਸੋਕ੍ਰਿਸਨਜੀਕੀਨੇਦਿਵਸਬਿਤੀਤ॥
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਦਿਨ ਬਤੀਤ ਕੀਤੇ।
In this way Krishna passed a long time when the day of Indra-worship arrived,
ਹਰਿਪੂਜਾਕੋਦਿਨੁਅਯੋਗੋਪਬਿਚਾਰੀਚੀਤਿ॥੩੩੫॥
(ਜਦ) ਇੰਦਰ ਦੀ ਪੂਜਾ ਦਾ ਦਿਨ ਆਇਆ (ਤਦ) ਗਵਾਲਿਆਂ ਨੇ ਚਿਤ ਵਿਚ ਵਿਚਾਰ ਕੀਤਾ ॥੩੩੫॥
The gopas held consultations with one another.335.
ਸਵੈਯਾ॥
ਸਵੈਯਾ:
SWAYYA
ਆਯੋਹੈਇੰਦ੍ਰਕੀਪੂਜਾਕੋਦ੍ਯੋਸਸਭੋਮਿਲਿਗੋਪਿਨਬਾਤਉਚਾਰੀ॥
ਸਾਰਿਆਂ ਗਵਾਲਿਆਂ ਨੇ ਮਿਲ ਕੇ (ਇਕ ਦਿਨ) ਇਹ ਗੱਲ ਕਹੀ ਕਿ ਇੰਦਰ ਦੀ ਪੂਜਾ ਦਾ ਦਿਨ ਆ ਗਿਆ ਹੈ,
All the gopas said that the day of Indra-worship has arrived
ਭੋਜਨਭਾਤਿਅਨੇਕਨਕੋਰੁਪੰਚਾਮ੍ਰਿਤਕੀਕਰੋਜਾਇਤਯਾਰੀ॥
(ਇਸ ਲਈ) (ਘਰ) ਜਾ ਕੇ ਪਚਾਂਮ੍ਰਿਤ (ਕੜਾਹ) ਅਤੇ ਹੋਰ ਅਨੇਕ ਭੋਜਨਾਂ ਦੀ ਤਿਆਰੀ ਕਰੋ।
We should prepare various types of foods and Panchamrit
ਨੰਦਕਹਿਯੋਜਬਗੋਪਿਨਸੋਬਿਧਿਅਉਰਚਿਤੀਮਨਬੀਚਮੁਰਾਰੀ॥
ਜਦੋਂ ਨੰਦ ਨੇ ਗਵਾਲਿਆਂ ਨੂੰ ਇਹ ਗੱਲ ਕਹੀ ਤਾਂ ਕ੍ਰਿਸ਼ਨ ਨੇ ਆਪਣੇ ਚਿਤ ਵਿਚ ਹੋਰ ਢੰਗ ਨਾਲ ਵਿਚਾਰ ਕੀਤਾ
When Nand said all this to gopas then Krishna reflected something else in his mind
ਕੋਬਪੁਰਾਮਘਵਾਹਮਰੀਸਮਪੂਜਨਜਾਤਜਹਾਬ੍ਰਿਜਨਾਰੀ॥੩੩੬॥
ਕਿ ਇੰਦਰ ਕੌਣ ਹੈ ਵਿਚਾਰਾ? ਜਿਸ ਦੀ ਸਾਡੇ ਬਰਾਬਰ ਪੂਜਾ ਕਰਨ ਲਈ ਬ੍ਰਜ ਦੀਆਂ ਇਸਤਰੀਆਂ ਜਾਂਦੀਆਂ ਹਨ ॥੩੩੬॥
Who is this Indra for whose the women of Braja are going, equalizing him with me?336.
ਕਬਿਤੁ॥
ਕਬਿੱਤ:
KABIT
ਇਹਬਿਧਿਬੋਲਿਯੋਕਾਨ੍ਰਹਕਰੁਣਾਨਿਧਾਨਤਾਤਕਾਹੇਕੇਨਵਿਤਕੋਸਾਮ੍ਰਿਗੀਤੈਬਨਾਈਹੈ॥
ਇਸ ਪ੍ਰਕਾਰ (ਸੋਚ ਕੇ) ਕ੍ਰਿਪਾ ਦੇ ਸਮੁੰਦਰ ਸ੍ਰੀ ਕ੍ਰਿਸ਼ਨ ਕਹਿਣ ਲਗੇ, ਹੇ ਪਿਤਾ ਜੀ! ਤੁਸੀਂ ਕਿਸ ਨਿਮਿਤ ਇਹ ਸਾਰੀ ਸਾਮਗ੍ਰੀ ਬਣਵਾਈ ਹੈ। (ਉੱਤਰ ਵਿਚ) ਨੰਦ ਨੇ ਇਸ ਤਰ੍ਹਾਂ ਕਿਹਾ, ਜੋ ਤਿੰਨਾਂ ਲੋਕਾਂ ਦਾ ਸੁਆਮੀ ਕਿਹਾ ਜਾਂਦਾ ਹੈ, ਉਸ (ਦੀ ਪੂਜਾ) ਲਈ (ਇਸ ਸਾਰੀ ਸਾਮਗ੍ਰੀ) ਬਣਾਈ ਹੈ।
ਕਹਿਯੋਐਸੇਨੰਦਜੋਤ੍ਰਿਲੋਕੀਪਤਿਭਾਖੀਅਤਤਾਹੀਕੋਬਨਾਈਹਰਿਕਹਿਕੈਸੁਨਾਈਹੈ॥
(ਕ੍ਰਿਸ਼ਨ ਦੇ ਪੁਛਣ ਤੇ ਕਿ ਉਹ ਸੁਆਮੀ ਕੌਣ ਹੈ? ਨੰਦ ਨੇ) ਇੰਦਰ (ਦਾ ਨਾਂ) ਕਹਿ ਕੇ ਸੁਣਾਇਆ।
Krishna, the ocean of mercy said, “O dear father! For whom all these things have been prepared?” Nand said to Krishan, “He, who is the Lord of the three worlds, for that Indra all these things have been made
ਕਾਹੇਕੇਨਵਿਤਕਹਿਯੋਬਾਰਿਦਤ੍ਰਿਨਨਕਾਜਗਊਅਨਕੀਰਛਕਰੀਅਉਹੋਤਆਈਹੈ॥
(ਕ੍ਰਿਸ਼ਨ ਨੇ ਫਿਰ ਪੁਛਿਆ) ਕਿ ਕਿਸ ਨਿਮਿਤ (ਇੰਦਰ ਨੂੰ ਪੂਜਦੇ ਹੋ)। (ਨੰਦ ਨੇ ਕਿਹਾ) ਕਿ ਬਰਖਾ ਅਤੇ ਘਾਸ-ਫੂਸ (ਦੀ ਉਤਪਤੀ) ਲਈ ਅਤੇ ਗਊਆਂ ਦੀ ਰਖਿਆ ਲਈ (ਇਹ ਪੂਜਾ ਪਰੰਪਰਾ ਤੋਂ) ਹੁੰਦੀ ਆਈ ਹੈ।
We do all this for rain and grass, with which our cows have always remained protected
ਕਹਿਯੋਭਗਵਾਨਏਤੋਲੋਗਹੈਅਜਾਨਬ੍ਰਿਜਈਸਰਤੇਹੋਤਨਹੀਮਘਵਾਤੇਗਾਈਹੈ॥੩੩੭॥
ਸ੍ਰੀ ਕ੍ਰਿਸ਼ਨ ਨੇ ਕਿਹਾ, ਬ੍ਰਜ ਦੇ ਲੋਕ ਅਜਾਣ ਹਨ। ਨਹੀਂ ਜਾਣਦੇ (ਕਿ ਸਭ ਕੁਝ) ਈਸ਼ਵਰ ਤੋਂ ਹੁੰਦਾ ਹੈ, ਪਰ ਇਹ ਇੰਦਰ ਤੋਂ ਹੋਇਆ ਕਹਿੰਦੇ ਹਨ ॥੩੩੭॥
” Then Krishna said, “These people are ignorant, they do not know that if the loft of Braja cannot protect the, how then Indra will do it?”337.
ਕਾਨ੍ਰਹਬਾਚ॥
ਕਾਨ੍ਹ ਨੇ ਕਿਹਾ:
Speech of Krishna:
ਸਵੈਯਾ॥
ਸਵੈਯਾ:
SWAYYA
ਹੈਨਹੀਮੇਘੁਸੁਰਪਤਿਹਾਥਿਸੁਤਾਤਸੁਨੋਅਰੁਲੋਕਸਭੈਰੇ॥
ਹੇ ਪਿਤਾ ਜੀ ਅਤੇ ਸਾਰੇ ਲੋਕੋ! ਸੁਣੋ, ਇੰਦਰ ਦੇ ਹੱਥ ਵਿਚ ਬਦਲ ਨਹੀਂ ਹਨ (ਅਰਥਾਤ ਉਸ ਦੇ ਅਧੀਨ ਨਹੀਂ ਹਨ)।
“O dear father and other people! Listen, the cloud is not in the hand of Indra
ਭੰਜਨਭਉਅਨਭੈਭਗਵਾਨਸੁਦੇਤਸਭੈਜਨਕੋਅਰੁਲੈਰੇ॥
(ਜੋ) ਭੈ ਨੂੰ ਖ਼ਤਮ ਕਰਨ ਵਾਲਾ ਅਤੇ ਭੈ-ਰਹਿਤ ਭਗਵਾਨ ਹੈ, ਉਹੀ ਸਾਰਿਆਂ ਨੂੰ ਦਿੰਦਾ ਅਤੇ ਲੈਂਦਾ ਹੈ।
Only one Lord, who is fearless, gives everything to all