GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 331
Display Settings
ਕਾਨ੍ਰਹਬਲੀਪ੍ਰਗਟਿਯੋਪੁਤਨਾਜਿਨਿਮਾਰਿਡਰੀਨ੍ਰਿਪਕੰਸਪਠੀ
ਬਲਵਾਨ ਕ੍ਰਿਸ਼ਨ ਪ੍ਰਗਟ ਹੋਇਆ ਹੈ ਜਿਸ ਨੇ ਕੰਸ ਰਾਜੇ ਦੀ ਭੇਜੀ ਹੋਈ ਪੂਤਨਾ ਨੂੰ ਮਾਰ ਦਿੱਤਾ ਹੈ।
The mighty Krishna killed Putana, who was sent by Kansa
ਇਨਹੀਰਿਪੁਮਾਰਿਡਰਿਯੋਸੁਤ੍ਰਿਨਾਵ੍ਰਤਪੈਜਨਿਸੋਇਹਥਿਤਛਠੀ
ਇਸ ਨੇ ਤ੍ਰਿਣਾਵਰਤ (ਨਾਂ ਦੇ) ਵੈਰੀ ਨੂੰ ਮਾਰ ਦਿੱਤਾ ਹੈ ਜਦੋਂ ਅਜੇ ਛਿਆਂ ਦਿਨਾਂ ਦਾ ਸੀ।
He also killed the enemy named Tranavrata
ਸਭਜਾਪੁਜਪੈਇਹਕੋਮਨਮੈਸਭਗੋਪਕਹੈਇਹਅਤਿਹਠੀ
ਸਾਰੇ ਇਸ ਦਾ ਨਾਮ ਮਨ ਵਿਚ ਜਪਦੇ ਹਨ ਅਤੇ ਸਾਰੇ ਗਵਾਲੇ ਕਹਿੰਦੇ ਹਨ ਕਿ ਇਹ ਬਹੁਤ ਹਠੀ ਹੈ।
All should remember Him and the gopas also say that He is very persistent
ਅਤਿਹੀਪ੍ਰਤਿਨਾਫੁਨਿਮੇਘਨਕੀਇਨਹੂਕਰਿਦੀਛਿਨਮਾਹਿਮਠੀ॥੩੮੦॥
ਇਸ ਨੇ ਫਿਰ ਬਦਲਾਂ ਦੀ ਵੱਡੀ ਸੈਨਾ ਨੂੰ ਛਿਣ ਭਰ ਵਿਚ ਮਠਾ ਕਰ ਦਿੱਤਾ ਹੈ ॥੩੮੦॥
He fulfils the task, which he takes up in his hand the same Krishna also colled down the power of the clouds.380.
ਗੋਪਕਹੈਇਹਸਾਧਨਕੇਦੁਖਦੂਰਿਕਰੈਮਨਮਾਹਿਗਡੈ
ਗਵਾਲੇ ਕਹਿੰਦੇ ਹਨ ਕਿ (ਜੇ ਇਹ ਕ੍ਰਿਸ਼ਨ) ਮਨ ਵਿਚ ਗਡਿਆ ਜਾਏ (ਅਰਥਾਤ ਵਸ ਜਾਏ ਤਾਂ) ਸਾਧਾਂ ਦੇ ਦੁਖ ਦੂਰ ਕਰ ਦਿੰਦਾ ਹੈ।
The gopas say that he has established himself in the mind of all on remonving the sufferings of the saints
ਇਹਹੈਬਲਵਾਨਬਡੋਪ੍ਰਗਟਿਯੋਸੋਊਕੋਇਹਸੋਛਿਨਆਇਅਡੈ
ਇਹ ਬਹੁਤ ਵੱਡਾ ਬਲਵਾਨ ਪ੍ਰਗਟ ਹੋਇਆ ਹੈ ਜਿਸ ਨਾਲ ਆ ਕੇ ਕੋਈ ਛਿਣ ਭਰ ਲਈ ਅੜ ਕੇ (ਤਾਂ ਵੇਖੇ)।
He is extremely potent, and there is none who can confront him
ਸਭਲੋਕਕਹੈਫੁਨਿਜਾਪਤਯਾਕਬਿਸ੍ਯਾਮਕਹੈਭਗਵਾਨਬਡੈ
ਸ਼ਿਆਮ ਕਵੀ ਕਹਿੰਦੇ ਹਨ, ਸਾਰੇ ਲੋਕ ਕਹਿੰਦੇ ਹਨ ਕਿ (ਇਹ) ਵੱਡਾ ਭਗਵਾਨ ਹੈ ਅਤੇ ਫਿਰ (ਸਾਰੇ ਇਸ ਨੂੰ) ਜਪਦੇ ਹਨ।
All repeat His Name, the poet Shyam says, that the Lord (Krishna) is the gretest of all
ਤਿਨਮੋਛਲਹੀਛਿਨਮੈਇਹਤੇਜਿਨਕੇਮਨਮੈਜਰਰਾਕੁਜਡੈ॥੩੮੧॥
ਉਨ੍ਹਾਂ ਨੇ ਛਿਣ ਵਿਚ ਹੀ ਇਸ ਤੋਂ ਮੋਕਸ਼ ਲੈ ਲਈ ਜਿਨ੍ਹਾਂ ਦੇ ਮਨ ਵਿਚ (ਇਹ) ਜ਼ਰਾ ਜਿੰਨੇ ਵਸ ਗਏ ॥੩੮੧॥
He, who saw him slightly with his mind, he was assuredly allured by his power and beauty in an instant.381.
ਮੇਘਗਏਪਛੁਤਾਇਗ੍ਰਿਹੰਕਹੁਗੋਪਿਨਕੋਮਨਆਨੰਦਬਾਢੇ
ਬਦਲ ਪਛਤਾਉਂਦੇ ਹੋਏ ਘਰਾਂ ਨੂੰ ਪਰਤ ਗਏ ਅਤੇ ਗਵਾਲਿਆਂ ਦੇ ਮਨ ਵਿਚ ਆਨੰਦ ਵਧ ਗਿਆ।
The clouds on repenting and the gopas on being pleased went away to their homes
ਹ੍ਵੈਇਕਠੇਸੁਚਲੇਗ੍ਰਿਹਕੋਸਭਆਇਭਏਗ੍ਰਿਹਭੀਤਰਠਾਢੇ
ਇਕੱਠੇ ਹੋ ਕੇ (ਸਾਰੇ ਗਵਾਲੇ) ਘਰਾਂ ਨੂੰ ਚਲੇ ਹਨ ਅਤੇ ਆ ਕੇ ਘਰਾਂ ਵਿਚ ਖੜੋ ਗਏ ਹਨ।
All the gopas gathered in a house,
ਆਇਲਗੇਕਹਿਨੇਤ੍ਰੀਯਸੋਇਨਹੀਛਿਨਮੈਮਘਵਾਕੁਪਿਕਾਢੇ
ਅਤੇ ਆ ਕੇ ਇਸਤਰੀਆਂ ਨੂੰ ਕਹਿਣ ਲਗੇ ਕਿ ਇਸ (ਕਾਨ੍ਹ) ਨੇ ਕ੍ਰੋਧਵਾਨ ਹੋ ਕੇ ਛਿਣ ਵਿਚ ਇੰਦਰ ਕਢ ਦਿੱਤਾ ਹੈ।
And said to their wives, “This Krishna, in great rage, caused Indra to run away in an instant
ਸਤਿਲਹਿਯੋਭਗਵਾਨਹਮੈਇਨਹੀਹਮਰੇਸਭਹੀਦੁਖਕਾਢੇ॥੩੮੨॥
ਅਸੀਂ ਇਸ ਨੂੰ ਸਚ ਮੁਚ ਹੀ ਭਗਵਾਨ ਜਾਣ ਲਿਆ ਹੈ, ਇਸ ਨੇ ਹੀ ਸਾਡੇ ਸਾਰੇ ਦੁਖ ਦੂਰ ਕੀਤੇ ਹਨ ॥੩੮੨॥
We are telling the truth it is only through His Grace that our sufferings have been destroyed.”382.
ਕੋਪਭਰੇਪਤਿਲੋਕਹਕੇਦਲਆਬਰਖੇਠਟਿਸਾਜਅਣੇ
(ਜਦੋਂ ਸਾਰੇ) ਲੋਕਾਂ ਦੇ ਸੁਆਮੀ (ਇੰਦਰ) ਨੇ ਕ੍ਰੋਧਵਾਨ ਹੋ ਕੇ (ਬਦਲਾਂ ਦੀ) ਸੈਨਾ ਨੂੰ ਜਲ ('ਆਬ') ਨਾਲ ਸੁਸਜਿਤ ਕਰ ਕੇ ਅਤੇ ਲਿਆ ਕੇ (ਬ੍ਰਜ ਉਤੇ) ਰਖ ਦਿੱਤਾ।
ਭਗਵਾਨਜੂਠਾਢਭਯੋਕਰਿਲੈਗਿਰਿਪੈਕਰਿਕੈਕੁਛਹੂੰਗਣੇ
ਭਗਵਾਨ ਕ੍ਰਿਸ਼ਨ ਹੱਥ ਉਤੇ ਪਰਬਤ ਲੈ ਕੇ ਖੜੇ ਹੋ ਗਏ ਅਤੇ (ਇੰਦਰ ਨੂੰ) ਕੁਝ ਨਾ ਮੰਨਿਆ।
The gopas said again, “The armies of the clouds of the infuriated Indra showered heavy rain and the Lord (Krishna) carrying the mountains on his hand, stood fearlessly
ਅਤਿਤਾਛਬਿਕੇਜਸਉਚਮਹਾਕਬਿਸ੍ਯਾਮਕਿਧੌਇਹਭਾਤਿਭਣੇ
ਉਸ ਦ੍ਰਿਸ਼ ਦੇ ਮਹਾਨ ਯਸ਼ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਿਹਾ ਹੈ,
ਜਿਮੁਬੀਰਬਡੋਕਰਿਸਿਪਰਲੈਕਛੁਕੈਗਨੇਪੁਨਿਤੀਰਘਣੇ॥੩੮੩॥
ਜਿਵੇਂ (ਕੋਈ) ਮਹਾਨ ਸੂਰਵੀਰ ਹੱਥ ਵਿਚ ਢਾਲ ਲੈ ਕੇ (ਡਟਦਾ ਹੈ) ਅਤੇ ਅਤਿ ਅਧਿਕ ਤੀਰਾਂ ਨੂੰ ਫਿਰ ਕੁਝ ਨਹੀਂ ਸਮਝਦਾ ॥੩੮੩॥
The poet Shyam has said about this spectacle that Krishna was standing like a warrior with his shield, not caring for the rain of arrows.383.
ਗੋਪਕਹੈਇਹਸਾਧਨਕੋਦੁਖਦੂਰਕਰੈਮਨਮਾਹਿਗਡੈ
ਗਵਾਲੇ ਕਹਿਣ ਲਗੇ ਕਿ ਜੇ ਇਹ ਮਨ ਵਿਚ ਵਸ ਜਾਵੇ ਤਾਂ (ਸਾਰੇ) ਸਾਧਾਂ ਦੇ ਦੁਖ ਦੂਰ ਕਰ ਦਿੰਦਾ ਹੈ।
The gopas said, “He has removed the suffering of the saints and He abides in the minds of all
ਇਹਹੈਬਲਵਾਨਬਡੋਪ੍ਰਗਟਿਓਸੋਊਕੋਇਹਸੋਛਿਨਆਇਅਡੈ
ਇਹ (ਸੰਸਾਰ ਵਿਚ) ਬਹੁਤ ਵੱਡਾ ਬਲਵਾਨ ਪੈਦਾ ਹੋਇਆ ਹੈ, ਕੋਈ ਇਸ ਨਾਲ ਛਿਣ ਭਰ ਵੀ ਅੜ ਕੇ ਵਿਖਾਏ।
He has manifested Himself in an extremely mighty form and there is none to resist Him
ਸਭਲੋਗਕਹੈਫੁਨਿਖਾਪਤਯਾਕਬਿਸ੍ਯਾਮਕਹੈਭਗਵਾਨਬਡੈ
ਸਾਰੇ ਲੋਕ ਕਹਿੰਦੇ ਹਨ ਕਿ ਫਿਰ ਇਹੀ (ਸਭ ਨੂੰ) ਖਪਾਉਂਦਾ ਹੈ ਅਤੇ ਕਵੀ ਸ਼ਿਆਮ ਕਹਿੰਦੇ ਹਨ ਕਿ ਭਗਵਾਨ (ਸਭ ਤੋਂ) ਵੱਡਾ ਹੈ।
ਤਿਹਮੋਛਲਹੀਛਿਨਮੈਇਹਤੇਜਿਨਕੇਮਨਮੈਜਰਰਾਕੁਜਡੈ॥੩੮੪॥
ਉਸ ਨੇ ਛਿਣ ਭਰ ਵਿਚ ਮੁਕਤੀ ਹਾਸਲ ਕਰ ਲਈ ਜਿਸ ਦੇ ਮਨ ਵਿਚ (ਇਹ) ਜ਼ਰਾ ਜਿੰਨਾ ਵੀ ਵਸ ਗਿਆ ॥੩੮੪॥
He, whose mind was slightly absorbed in Him, he was assuredly allured by his power and beauty.384.
ਕਰਿਕੋਪਨਿਵਾਰਦਏਮਘਵਾਦਲਕਾਨ੍ਰਹ੍ਰਹਬਡੇਬਲਬੀਰਬ੍ਰਤੀ
ਕਾਨ੍ਹ ਬਹੁਤ ਵੱਡਾ ਬ੍ਰਤਧਾਰੀ ਬਲਬੀਰ ਹੈ ਜਿਸ ਨੇ ਕ੍ਰੋਧ ਕਰ ਕੇ ਇੰਦਰ ਦੀ ਸੈਨਾ ਨੂੰ (ਇਸ ਤਰ੍ਹਾਂ) ਨਸ਼ਟ ਕਰ ਦਿੱਤਾ,
ਜਿਮਕੋਪਿਜਲੰਧਰਿਈਸਿਮਰਿਯੋਜਿਮਚੰਡਿਚਮੁੰਡਹਿਸੈਨਹਤੀ
ਜਿਸ ਤਰ੍ਹਾਂ ਕ੍ਰੋਧ ਕਰ ਕੇ ਸ਼ਿਵ ਨੇ ਜਲੰਧਰ ਦੈਂਤ ਨੂੰ ਮਾਰ ਦਿੱਤਾ ਸੀ ਅਤੇ ਜਿਸ ਤਰ੍ਹਾਂ ਚੰਡੀ ਨੇ ਚੰਡ-ਮੁੰਡ ਦੀ ਸੈਨਾ ਖ਼ਤਮ ਕਰ ਦਿੱਤੀ ਸੀ।
The mighty Krishna caused the army of Indra to run away, just as Shiva had destroyed Jalandhar and the Goddess had annihilated the army of chand and Mund
ਪਛੁਤਾਇਗਯੋਮਘਵਾਗ੍ਰਿਹਕੋਰਹੀਤਿਹਕੀਪਤਿਏਕਰਤੀ
ਇੰਦਰ ਪਛਤਾਵਾ ਕਰਦਾ ਹੋਇਆ ਘਰ ਨੂੰ ਚਲਿਆ ਗਿਆ ਅਤੇ ਉਸ ਦੀ ਰਤਾ ਜਿੰਨੀ ਇਜ਼ਤ ਨਾ ਰਹੀ।
Indra went back to his home repenting and he lost all his self-respect
ਇਕਮੇਘਬਿਦਾਰਦਏਹਰਿਜੀਜਿਮਮੋਹਿਨਿਵਾਰਤਕੋਪਿਜਤੀ॥੩੮੫॥
ਸ੍ਰੀ ਕ੍ਰਿਸ਼ਨ ਨੇ ਬਦਲ ਇਸ ਤਰ੍ਹਾਂ ਖਿੰਡਾ ਦਿੱਤੇ ਜਿਵੇਂ ਜਤੀ ਦਾ ਕ੍ਰੋਧ ਮੋਹ ਨੂੰ ਨਿਵਾਰ ਦਿੰਦਾ ਹੈ ॥੩੮੫॥
Krishna destroyed the clouds like a great celibate, quickly destroying his attachment.385.