GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 332
Display Settings
ਕੁਪਕੈਤਿਨਿਮੇਘਬਿਦਾਰਦਏਜਿਨਿਰਾਖਲਯੋਜਲਭੀਤਰਹਾਥੀ
ਉਸ ਨੇ ਕ੍ਰੋਧਵਾਨ ਹੋ ਕੇ ਬਦਲਾਂ ਨੂੰ ਨਸ਼ਟ ਕਰ ਦਿੱਤਾ, ਜਿਸ ਨੇ ਜਲ ਦੇ ਅੰਦਰ (ਗ੍ਰਾਹ ਤੋਂ) ਹਾਥੀ ਨੂੰ ਬਚਾ ਲਿਆ ਸੀ।
The Lord who protected the elephant in the water, the same, in fury, destroyed the clouds
ਜਾਹਿਸਿਲਾਲਗਿਪਾਇਤਰੀਜਿਹਰਾਖਿਲਈਦ੍ਰੁਪਤੀਸੁਅਨਾਥੀ
ਜਿਸ ਦੇ ਚਰਨਾਂ ਦੀ ਛੋਹ ਕਰ ਕੇ ਸਿਲਾ (ਬਣੀ ਅਹਲਿਆ) ਤਰ ਗਈ ਸੀ ਅਤੇ ਜਿਸ ਨੇ ਅਨਾਥ ਹੋਈ ਦ੍ਰੋਪਦੀ ਦੀ (ਮਰਯਾਦਾ) ਰਖ ਲਈ ਸੀ।
He, who with the touch of his foot, ferried across Durga-like Ahalya, he, who protected Daropati
ਬੈਰਕਰੈਜੋਊਪੈਇਹਸੋਸਭਗੋਪਕਹੈਇਹਤਾਹਿਅਸਾਥੀ
ਸਾਰੇ ਗਵਾਲੇ ਕਹਿੰਦੇ ਹਨ, ਜੋ ਇਸ ਨਾਲ ਵੈਰ ਕਰਦਾ ਹੈ, ਇਹ ਉਸ ਦਾ ਵੈਰੀ ('ਅਸਾਥੀ') ਹੋ ਜਾਂਦਾ ਹੈ।
ਜੋਹਿਤਸੋਚਿਤਕੈਇਹਕੀਫੁਨਿਸੇਵਕਰੈਤਿਹਕੋਇਹਸਾਥੀ॥੩੮੬॥
ਜੋ ਚਿਤ ਦੇ ਹਿਤ ਨਾਲ ਇਸ ਦੀ ਸੇਵਾ ਕਰਦਾ ਹੈ, (ਇਹ) ਉਸ ਦਾ ਮਿਤਰ ਬਣ ਜਾਂਦਾ ਹੈ ॥੩੮੬॥
Whosoever will be inimical towards that Krishna, the gopas said that he will not be with them and whosoever will serve Him with love and full mind, He will be on his side.386.
ਮੇਘਨਕੋਤਬਹੀਕ੍ਰਿਸਨੰਦਲਖਾਤਿਰਊਪਰਿਕਛੂਆਂਦਾ
ਕ੍ਰਿਸ਼ਨ ਨੇ ਤਦੋਂ ਬਦਲਾਂ ਦੀ ਸੈਨਾ ਨੂੰ ਖ਼ਾਤਰ ਵਿਚ ਨਾ ਲਿਆਂਦਾ (ਅਰਥਾਤ ਪ੍ਰਵਾਹ ਨਾ ਕੀਤੀ)।
The clouds could do no harm to the army of Krishna
ਕੋਪਕਰਿਯੋਅਤਿਹੀਮਘਵਾਚਲਿਯੋਤਿਹਸੋਕਛੁਤਾਹਿਬਸਾਦਾ
ਇੰਦਰ ਨੇ (ਭਾਵੇਂ) ਬਹੁਤ ਕ੍ਰੋਧ ਕੀਤਾ ਸੀ, ਪਰ ਉਸ ਦਾ ਉਸ ਉਤੇ ਕੁਝ ਵਸ ਨਾ ਚਲਿਆ।
Though Indra was highly infuriated, but whatever was in his control, he could not cast any impact
ਜੋਰਚਲੈਕਿਹਕੋਤਿਹਸੋਕਹਿਹੈਸਭਹੀਜਿਸਕੋਜਗੁਬਾਦਾ
ਜਿਸ ਦਾ ਸਾਰਾ ਜਗਤ ਸੇਵਕ ਅਖਵਾਉਂਦਾ ਹੈ, ਉਸ ਨਾਲ ਕਿਸੇ ਦਾ ਕੀ ਜ਼ੋਰ ਚਲ ਸਕਦਾ ਹੈ।
Who can then have power (or use force) over Him in whose service there is the whole world
ਮੂੰਡਨਿਵਾਇਮਨੈਦੁਖਪਾਇਗਯੋਮਘਵਾਉਠਿਧਾਮਿਖਿਸਾਦਾ॥੩੮੭॥
ਸਿਰ ਨੀਵਾਂ ਕਰ ਕੇ ਅਤੇ ਮਨ ਵਿਚ ਦੁਖੀ ਹੋ ਕੇ ਇੰਦਰ ਉਠ ਕੇ ਘਰ ਨੂੰ ਖਿਸਕ ਗਿਆ ॥੩੮੭॥
Therefore, with bowed head and sorrowful mind, in great embarrassment, Indra went away to his home.387.
ਸਕ੍ਰਗਯੋਪਛੁਤਾਹਿਗ੍ਰਿਹੰਕਹੁਫੋਰਦਈਜਬਕਾਨ੍ਰਹਿਅਨੀ
ਜਦੋਂ ਕਾਨ੍ਹ ਨੇ (ਬਦਲਾਂ ਦੀ) ਸੈਨਾ ਖਿੰਡਾ ਦਿੱਤੀ, (ਤਦੋਂ) ਇੰਦਰ ਪਛਤਾਵਾ ਕਰਦਾ ਹੋਇਆ ਘਰ ਨੂੰ ਚਲਿਆ ਗਿਆ।
When Krishna smashed the pride of Indra, then he, repenting, went to his home
ਬਰਖਾਕਰਿਕੋਪਕਰੀਬ੍ਰਿਜਪੈਸੁਕਛੂਹਰਿਕੈਨਹਿਏਕਗਨੀ
(ਇੰਦਰ ਨੇ ਭਾਵੇਂ) ਕ੍ਰੋਧ ਕਰ ਕੇ ਬ੍ਰਜ ਉਤੇ ਭਾਰੀ ਬਰਖਾ ਕੀਤੀ ਪਰ ਕਾਨ੍ਹ ਨੇ ਉਸ ਨੂੰ ਰਤਾ ਜਿੰਨਾ ਮਹਤਵ ਨਾ ਦਿੱਤਾ।
He, in great rage, showered heavy rain on Braja, but Krishna did not consider it of any significance
ਫੁਨਿਤਾਛਬਿਕੀਅਤਿਹੀਉਪਮਾਕਬਿਸ੍ਯਾਮਕਿਧੋਇਹਭਾਤਿਭਨੀ
ਫਿਰ ਉਸ ਦ੍ਰਿਸ਼ ਦੀ ਅਤਿ ਸੁੰਦਰ ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹੀ ਹੈ ਕਿ ਇੰਦਰ ਪਛਤਾਵਾ ਕਰਦਾ ਹੋਇਆ
ਪਛਤਾਇਗਯੋਪਤਿਲੋਕਨਕੋਜਿਮਲੂਟਲਯੋਅਹਿਸੀਸਮਨੀ॥੩੮੮॥
(ਇਸ ਤਰ੍ਹਾਂ ਘਰ ਵਲ) ਚਲਾ ਗਿਆ ਜਿਵੇਂ ਮਣੀ ਲੁਟ ਲਏ ਜਾਣ ਤੇ ਸੱਪ (ਦੀ ਸਥਿਤੀ ਹੁੰਦੀ ਹੈ) ॥੩੮੮॥
The poet Shyam has said regarding his going away that he went repenting, like a serpent losing his glory after getting its jewel (Mani) plundered.388.
ਜਾਹਿਜਾਨਤਭੇਦਮੁਨੀਮਨਿਭਾਇਹਜਾਪਨਕੋਇਹਜਾਪੀ
ਜਿਸ ਦਾ ਭੇਦ ਮੁਨੀ ਜਨ ਵੀ ਨਹੀਂ ਜਾਣਦੇ, ਉਹੀ ਸਾਰਿਆਂ ਦੁਆਰਾ ਜਪਿਆ ਜਾਂਦਾ ਹੈ ਅਤੇ ਜਪਣ ਵਾਲਾ ਵੀ ਓਹੀ ਹੈ।
ਰਾਜਦਯੋਇਨਹੀਬਲਿਕੋਇਨਹੀਕਬਿਸ੍ਯਾਮਧਰਾਸਭਥਾਪੀ
ਇਸੇ ਨੇ ਬਲਿ (ਰਾਜੇ) ਨੂੰ (ਪਾਤਾਲ ਦਾ) ਰਾਜ ਪ੍ਰਦਾਨ ਕੀਤਾ ਸੀ ਅਤੇ ਕਵੀ ਸ਼ਿਆਮ ਕਹਿੰਦੇ ਹਨ, ਇਸੇ ਨੇ ਸਾਰੀ ਧਰਤੀ ਸਥਾਪਿਤ ਕੀਤੀ ਹੋਈ ਹੈ।
He, whose secret is not known to the sages and whose mystery cannot be realised through the repetition of all kinds of mantras, the same Krishna gave kingship to Bali and installed the earth
ਮਾਰਤਹੈਦਿਨਥੋਰਨਮੈਰਿਪੁਗੋਪਕਹੈਇਹਕਾਨ੍ਰਹ੍ਰਹਪ੍ਰਤਾਪੀ
(ਸਾਰੇ) ਗਵਾਲੇ ਕਹਿੰਦੇ ਹਨ ਕਿ ਇਹ ਪ੍ਰਤਾਪੀ ਕ੍ਰਿਸ਼ਨ ਥੋੜੇ ਹੀ ਦਿਨਾਂ ਵਿਚ ਵੈਰੀਆਂ ਨੂੰ ਮਾਰ ਦੇਵੇਗਾ।
ਕਾਰਨਯਾਹਿਧਰੀਇਹਮੂਰਤਿਮਾਰਨਕੋਜਗਕੇਸਭਪਾਪੀ॥੩੮੯॥
ਜਗਤ ਦੇ ਸਾਰੇ ਪਾਪੀਆਂ ਨੂੰ ਮਾਰਨ ਲਈ ਇਸ ਨੇ ਇਹ ਸਰੂਪ ਧਾਰਨ ਕੀਤਾ ਹੈ ॥੩੮੯॥
The gopas said that within a few days, this glorious Krishna will destroy all the enemies, because he has incarnated only to kill the tyrants of the world.389.
ਕਰਿਕੈਜਿਹਸੋਛਲਪੈਚਤੁਰਾਨਨਚੋਰਿਲਏਸਭਗੋਪਦਫਾ
ਜਿਸ ਨਾਲ ਇਕ ਵਾਰ ਬ੍ਰਹਮਾ ਨੇ ਛਲ ਪੂਰਵਕ ਗਵਾਲਿਆਂ ਦੀ ਸਾਰੀ ਮੰਡਲੀ ਚੁਰਾ ਲਈ ਸੀ,
ਤਿਨਕਉਤਕਦੇਖਨਕਾਰਨਕੋਫੁਨਿਰਾਖਿਰਹਿਓਵਹਬੀਚਖਫਾ
ਉਸੇ (ਸ੍ਰੀ ਕ੍ਰਿਸ਼ਨ ਨੇ) ਕੌਤਕ ਵੇਖਣ ਲਈ ਫਿਰ (ਉਨ੍ਹਾਂ ਸਾਰਿਆਂ ਨੂੰ) ਪਰਬਤ ਦੀ ਗੁਫ਼ਾ ਵਿਚ ਛਿਪਾ ਰਖਿਆ ਸੀ।
He, from whom Brahma had concealed the gopas through deception and in order to see his amorous play, he was hidden in a cave
ਕਾਨਬਿਨਾਕੁਪਏਉਹਸੋਸੁਕਰੇਬਿਨਹੀਸਰਦੀਨਜਫਾ
ਬਿਨਾ ਉਸ ਉਤੇ ਕ੍ਰੋਧ ਕੀਤੇ ਕਾਨ੍ਹ ਨੇ (ਸੋਚਿਆ ਕਿ ਕੌਤਕ) ਕੀਤੇ ਬਿਨਾ ਹੁਣ ਸੰਵਰਨਾ ਨਹੀਂ।
ਛਿਨਮਧਿਬਨਾਇਲਏਬਛਰੇਸਭਗੋਪਨਕੀਉਨਹੀਸੀਸਫਾ॥੩੯੦॥
(ਇਸ ਲਈ) ਛਿਣ ਭਰ ਵਿਚ ਉਹੋ ਜਿਹੇ ਸਾਰੇ ਵੱਛੇ ਅਤੇ ਗਵਾਲ ਬਾਲਕਾਂ ਦੀ ਮੰਡਲੀ ਬਣਾ ਲਈ ਸੀ ॥੩੯੦॥
Krishna, without getting angry with him also, had astonished and puzzled him and had created the replics of those gopas and calves.390.
ਕਾਨਉਪਾਰਿਧਰਿਓਕਰਪੈਗਿਰਿਤਾਤਰਿਗੋਪਨਿਕਾਰਿਸਬੈ
ਕਾਨ੍ਹ ਨੇ ਪਰਬਤ ਨੂੰ ਉਖਾੜ ਕੇ ਹੱਥ ਉਤੇ ਧਰ ਲਿਆ ਅਤੇ ਉਸ ਹੇਠਾਂ ਸਾਰਿਆਂ ਗਵਾਲਿਆਂ ਨੂੰ ਕਢ ਲਿਆ।
When Krishna uprooted and carried the mountain, he called all the gopas under the same
ਬਕਈਬਕਅਉਰਗਡਾਸੁਰਤ੍ਰਿਨਾਵ੍ਰਤਬੀਰਬਧੇਛਿਨਬੀਚਤਬੈ
ਤਦੋਂ ਪੂਤਨਾ (ਬਕੀ) ਬਕਾਸੁਰ, ਗਡਾਸੁਰ ਅਤੇ ਤ੍ਰਿਣਾਵਰਤ ਆਦਿ ਸੂਰਵੀਰਾਂ ਨੂੰ ਛਿਣ ਭਰ ਵਿਚ ਹੀ ਮਾਰ ਮੁਕਾਇਆ।
The same Krishna had killed the brave demons like Bakasura, Gajasura, Tranavrata etc.
ਜਿਨਕਾਲੀਕੋਨਾਥਲਯੋਛਿਨਭੀਤਰਧਿਆਨਛਾਡਹੁਵਾਹਿਕਬੈ
ਜਿਨ੍ਹਾਂ ਨੇ ਕਾਲੀ ਨਾਗ ਨੂੰ ਛਿਣ ਵਿਚ ਨਥ ਲਿਆ, ਉਸ ਦਾ ਧਿਆਨ ਕਦੇ ਵੀ ਨਾ ਛਡੋ।
He, who stringed the serpent Kali, his meditation be never forgotton from the mind
ਸਭਸੰਤਸੁਨੀਸੁਭਕਾਨ੍ਰਹਕਥਾਇਕਅਉਰਕਥਾਸੁਨਿਲੇਹੁਅਬੈ॥੩੯੧॥
ਇਥੋ ਤਕ ਸਾਰੇ ਸੰਤ ਜਨਾਂ ਨੇ ਕ੍ਰਿਸ਼ਨ ਦੀ ਕਥਾ ਸੁਣ ਲਈ ਹੈ, ਹੁਣ ਇਕ ਹੋਰ ਕਥਾ ਸੁਣ ਲਵੋ ॥੩੯੧॥
All the saints heard the auspicious story of Krishna now listen to another story.391.
ਗੋਪਬਾਚਨੰਦਜੂਸੋ
ਗਵਾਲਿਆਂ ਨੇ ਨੰਦ ਜੀ ਨੂੰ ਕਿਹਾ:
Speech of the gopas addressed to Nand:
ਸਵੈਯਾ
ਸਵੈਯਾ:
SWAYYA
ਨੰਦਕੇਅਗ੍ਰਜਕਾਨ੍ਰਹਪਰਾਕ੍ਰਮਗੋਪਨਜਾਇਕਹਿਯੋਸੁਸਬੈ
ਸਾਰਿਆਂ ਗਵਾਲਿਆਂ ਨੇ ਨੰਦ ਅਗੇ ਕਾਨ੍ਹ ਦੇ ਪਰਾਕ੍ਰਮ ਦਾ ਵਰਣਨ ਕਰ ਕੇ ਕਿਹਾ,
ਦੈਤਅਘਾਸੁਰਅਉਰਤ੍ਰਿਨਾਵ੍ਰਤਯਾਹਿਬਧਿਯੋਉਡਿਬੀਚਨਭੈ
ਅਘਾਸੁਰ ਅਤੇ ਤ੍ਰਿਣਾਵਰਤ ਦੈਂਤਾਂ ਨੂੰ (ਇਸ ਨੇ) ਆਕਾਸ਼ ਵਿਚ ਉਡ ਕੇ ਮਾਰਿਆ ਸੀ।
The gopas went to Nand and told him about the strength and glory of Krishna. They told him that Krishna had flown into the sky and killed the demons named Aghasura and Tranvrata
ਫੁਨਿਮਾਰਿਡਰੀਬਕਈਸਭਗੋਪਨਦਾਨਦਯੋਇਹਕਾਨ੍ਰਹਅਭੈ
ਫਿਰ ਪੂਤਨਾ ਨੂੰ ਮਾਰ ਦਿੱਤਾ ਅਤੇ ਹੁਣ ਸਾਰਿਆਂ ਗਵਾਲਿਆਂ ਨੂੰ ਅਭੈ-ਦਾਨ ਦਿੱਤਾ ਹੈ।
Then he killed Bakasura and made gopas fearless
ਸੁਨੀਐਪਤਿਕੋਟਿਉਪਾਵਕਰੋਕੋਊਪੈਇਹਸੋਸੁਤਨਾਹਿਲਭੈ॥੩੯੨॥
ਹੇ ਸੁਆਮੀ! ਸੁਣੋ, ਜੇ ਕੋਈ ਕਰੋੜਾਂ ਉਪਾ ਕਰੇ ਤਾਂ ਵੀ ਇਸ ਵਰਗਾ ਪੁੱਤਰ ਨਹੀਂ ਲਭਣਾ ॥੩੯੨॥
“O the Lord of gopas! though great effort may be made, still such a son cannot be obtained.392.
ਗੋਪਨਕੀਬਿਨਤੀਸੁਨੀਐਪਤਿਧਿਆਨਧਰੈਇਹਕੋਰਣਗਾਮੀ
ਹੇ ਸੁਆਮੀ! ਸਾਰਿਆਂ ਗਵਾਲਾਂ ਦੀ ਬੇਨਤੀ ਸੁਣੋ, ਰਣ-ਭੂਮੀ ਵਿਚ ਜਾਣ ਵਾਲੇ ਇਸੇ ਦਾ ਧਿਆਨ ਧਰਦੇ ਹਨ।
“O Nand! We are saying this that the warriors meditate on this Krishna
ਧਿਆਨਧਰੈਇਹਕੋਮੁਨਿਈਸਰਧਿਆਨਧਰੈਇਹਕਾਇਰਕਾਮੀ
ਇਸੇ ਦਾ ਧਿਆਨ ਮੁਨੀ ਅਤੇ ਸ਼ਿਵ ਧਰਦੇ ਹਨ ਅਤੇ ਕਾਇਰ ਅਤੇ ਕਾਮੀ ਪੁਰਸ਼ ਵੀ ਇਸੇ ਦਾ ਧਿਆਨ ਧਰਦੇ ਹਨ।
Even the sages, Shive, ordinary individuals, lustful persons etc. also meditate on him
ਧਿਆਨਧਰੈਇਹਕੋਸੁਤ੍ਰਿਯਾਸਭਧਿਆਨਧਰੈਇਹਦੇਖਨਬਾਮੀ
ਸਾਰੀਆਂ ਇਸਤਰੀਆਂ ਇਸ ਦਾ ਧਿਆਨ ਧਰਦੀਆਂ ਹਨ ਅਤੇ ਇਸਤਰੀਆਂ ਵਾਲੇ (ਗ੍ਰਿਹਸਥੀ) ਵੀ ਇਸੇ ਦਾ ਧਿਆਨ ਧਰਦੇ ਹਨ।
“All the women meditate on him
ਸਤਿਲਖਿਯੋਹਮਕੈਕਰਤਾਜਗਸਤਿਕਹਿਯੋਮਤਕੈਨਹਿਖਾਮੀ॥੩੯੩॥
ਅਸੀਂ ਨਿਸਚੇ ਪੂਰਵਕ ਜਾਣ ਲਿਆ ਹੈ (ਕਿ ਇਹੀ) ਜਗ ਦਾ ਕਰਤਾ ਹੈ। (ਇਹ ਗੱਲ) ਸੱਚੀ ਕਹੀ ਹੈ; ਇਸ ਵਿਚ ਬੁੱਧੀ ਦੀ ਕੋਈ ਕਚਿਆਈ ਨਹੀਂ ਹੈ ॥੩੯੩॥
The world acknowledges him as the Creator, which is quite true, there is no flaw in it.”393.
ਹੈਭਗਵਾਨਬਲੀਪ੍ਰਗਟਿਯੋਸਭਗੋਪਕਹੈਪੁਤਨਾਇਨਮਾਰੀ
ਸਾਰੇ ਗਵਾਲੇ ਕਹਿਣ ਲਗੇ ਕਿ ਬਲਵਾਨ ਭਗਵਾਨ (ਸ੍ਰੀ ਕ੍ਰਿਸ਼ਨ) ਪੈਦਾ ਹੋਇਆ ਹੈ, ਇਸੇ ਨੇ ਪੂਤਨਾ ਮਾਰੀ ਹੈ।
“This mighty Lord has destroyed Putana
ਰਾਜਬਿਭੀਛਨਯਾਹਿਦਯੋਇਨਹੀਕੁਪਿਰਾਵਨਦੈਤਸੰਘਾਰੀ
ਇਸੇ ਨੇ ਵਿਭੀਸ਼ਣ ਨੂੰ ਰਾਜ ਦਿੱਤਾ ਹੈ ਅਤੇ ਕ੍ਰੋਧ ਕਰ ਕੇ ਰਾਵਣ ਦੈਂਤ ਨੂੰ ਮਾਰਿਆ ਹੈ।
He killed Ravana and gave the kingdom to Vibhishana
ਰਛਕਰੀਪ੍ਰਲਾਦਹਿਕੀਇਨਹੀਹਰਨਾਖਸਕੀਉਰਫਾਰੀ
ਇਸੇ ਨੇ ਹਿਰਨਾਖਸ਼ (ਹਿਰਣਯਕਸ਼ਿਪੁ) ਦੀ ਛਾਤੀ ਪਾੜ ਕੇ ਪ੍ਰਹਿਲਾਦ ਭਗਤ ਦੀ ਰਖਿਆ ਕੀਤੀ ਸੀ।
He protected Prahalada by bursting open the belly of Hiranayakashipu
ਨੰਦਸੁਨੋਪਤਿਲੋਕਨਕੈਇਨਹੀਹਮਰੀਅਬਦੇਹਉਬਾਰੀ॥੩੯੪॥
ਹੇ ਨੰਦ! ਸੁਣੋ, ਇਸੇ ਨੇ ਇੰਦਰ ਤੋਂ ਸਾਡੇ ਸ਼ਰੀਰਾਂ ਨੂੰ ਬਚਾਇਆ ਹੈ ॥੩੯੪॥
O Nand, the lord of the people! listen, He had now saved us.”394.
ਹੈਸਭਲੋਗਨਕੋਕਰਤਾਬ੍ਰਿਜਭੀਤਰਹੈਕਰਤਾਇਹਲੀਲਾ
(ਜੋ) ਸਾਰੇ ਲੋਕਾਂ ਦਾ ਕਰਤਾ ਹੈ, ਓਹੀ (ਕ੍ਰਿਸ਼ਨ ਹੋ ਕੇ) ਬ੍ਰਜ-ਭੂਮੀ ਵਿਚ ਲੀਲਾ ਕਰ ਰਿਹਾ ਹੈ।
“He is the Creater of all the people
ਸਿਖ੍ਯਨਕੋਬਰਤਾਹਰਿਹੈਇਹਸਾਧਨਕੋਹਰਤਾਤਨਹੀਲਾ
(ਇਹੀ) ਸ਼ਿਸ਼ਾਂ ਨੂੰ ਵਰ ਦੇਣ ਵਾਲਾ ਹਰਿ ਹੈ ਅਤੇ ਇਹੀ ਸਾਧਾਂ ਦੇ ਦੁਖ ਨੂੰ ਹਰਨ ਵਾਲਾ ਹੈ।
On this side, the whole of Braja was fearful and he was engaged in his amorous play Krishna is the fast of the disciples and he is also the effort in the saint’s body
ਰਾਖਲਈਇਨਹੀਸੀਅਕੀਪਤਿਰਾਖਿਲਈਤ੍ਰਿਯਪਾਰਥਸੀਲਾ
ਇਸ ਨੇ ਹੀ ਸੀਤਾ ਦੀ ਪਤਿ ਰਖੀ ਸੀ ਅਤੇ ਇਸੇ ਨੇ ਦ੍ਰੋਪਦੀ ਦੇ ਸ਼ੀਲ ਦੀ ਰਖਿਆ ਕੀਤੀ ਸੀ।
“He protected the high character of Sita and Daropati
ਗੋਪਕਹੈਪਤਿਸੋਸੁਨੀਐਇਹਹੈਕ੍ਰਿਸਨੰਬਰਬੀਰਹਠੀਲਾ॥੩੯੫॥
ਗਵਾਲੇ ਕਹਿੰਦੇ ਹਨ, ਹੇ ਸੁਆਮੀ (ਨੰਦ)! ਸੁਣੋ, ਇਹ ਕ੍ਰਿਸ਼ਨ ਬੜਾ ਬਲਵਾਨ ਅਤੇ ਹਠੀਲਾ ਸੂਰਮਾ ਹੈ ॥੩੯੫॥
“O Nand! the performer of all these works is this persistent Krishna.”395.
ਦਿਨਬੀਤਗਏਚਕਏਗਿਰਿਕੇਹਰਿਜੀਬਛਰੇਸੰਗਲੈਬਨਿਜਾਵੈ
ਪਰਬਤ ਨੂੰ ਚੁਕਣ ਵਾਲੀ (ਘਟਨਾ ਨੂੰ ਹੋਇਆਂ) ਕਈ ਦਿਨ ਬੀਤ ਗਏ। ਸ੍ਰੀ ਕ੍ਰਿਸ਼ਨ ਵੱਛਿਆਂ ਨੂੰ ਨਾਲ ਲੈ ਕੇ ਬਨ ਵਿਚ ਜਾਂਦੇ ਹਨ
“Many days elapsed after the event of carrying the mountain
ਜਿਉਧਰਮੂਰਤਿਘਾਸੁਚੁਗੈਭਗਵਾਨਮਹਾਮਨਮੈਸੁਖਪਾਵੈ
ਅਤੇ ਮੂਰਤ-ਧਾਰੀ ਵੱਛੇ ਘਾਹ ਚੁਗਦੇ ਹਨ, ਭਗਵਾਨ ਮਨ ਵਿਚ ਬਹੁਤ ਸੁਖ ਪ੍ਰਾਪਤ ਕਰਦੇ ਹਨ।
Now Krishna began to go to the forest alongwith the calves seeing the cows grazing there, the Lord (Krishna) remined absorbed in bliss in his mind
ਲੈਮੁਰਲੀਅਪੁਨੇਕਰਮੈਕਰਿਭਾਵਘਨੇਹਿਤਸਾਥਬਜਾਵੈ
ਆਪਣੇ ਹੱਥ ਵਿਚ ਮੁਰਲੀ ਲੈ ਕੇ ਅਤੇ (ਮਨ ਵਿਚ) ਬਹੁਤ ਭਾਵ ਕਰ ਕੇ ਪ੍ਰੇਮ ਨਾਲ ਵਜਾਉਂਦੇ ਹਨ।
ਮੋਹਿਰਹੈਜੁਸੁਨੈਪਤਨੀਸੁਰਮੋਹਿਰਹੈਧੁਨਿਜੋਸੁਨਿਪਾਵੈ॥੩੯੬॥
(ਉਸ ਮੁਰਲੀ ਦੀ) ਧੁਨ ਜੋ ਦੇਵ-ਇਸਤਰੀਆਂ ਸੁਣਦੀਆਂ ਹਨ, (ਉਹ) ਮੋਹਿਤ ਹੋ ਜਾਂਦੀਆਂ ਹਨ ਅਤੇ (ਜੋ) ਹੋਰ ਕੋਈ ਵੀ ਸੁਣਦਾ ਹੈ, (ਉਹ ਵੀ) ਮੋਹਿਆ ਜਾਂਦਾ ਹੈ ॥੩੯੬॥
“Taking up his flute in his hand, he played on it having filled with intensive emotion, everyone who listened to the sound of the flute, including the heavenly damsels, got allured.396.
ਕੁਪਕੈਜਿਨਿਬਾਲਿਮਰਿਓਛਿਨਮੈਅਰੁਰਾਵਨਕੀਜਿਨਿਸੈਨਮਰੀਹੈ
ਜਿਸ ਨੇ ਕ੍ਰੋਧਵਾਨ ਹੋ ਕੇ ਬਾਲੀ ਨੂੰ ਛਿਣ ਭਰ ਵਿਚ ਮਾਰ ਦਿੱਤਾ ਹੈ ਅਤੇ ਜਿਸ ਨੇ ਰਾਵਣ ਦੀ ਸੈਨਾ ਮਾਰ ਦਿੱਤੀ ਹੈ।
“He, who killed Bali in rage and destroyed the army of Ravana
ਜਾਹਿਬਿਭੀਛਨਰਾਜਦਯੋਛਿਨਮੈਜਿਹਕੀਤਿਹਲੰਕਕਰੀਹੈ
ਜਿਸ ਨੇ ਛਿਣ ਵਿਚ ਹੀ ਵਿਭੀਸ਼ਣ ਨੂੰ ਰਾਜ ਦੇ ਦਿੱਤਾ ਸੀ ਅਤੇ ਜਿਸ ਨੇ ਲੰਕਾ ਉਸ ਦੀ ਕਰ ਦਿੱਤੀ ਸੀ।
He, who gave the kingdom (of Landa) to Vibhishana and made him the Lord of Lanka in an instant