GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 333
Display Settings
ਮੁਰਮਾਰਿਦਯੋਘਟਿਕਾਨਕਰੀਰਿਪੁਜਾਸੀਅਕੀਜੀਯਪੀਰਹਰੀਹੈ
ਜਿਸ ਨੇ ਮੁਰ ਦੈਂਤ ਨੂੰ ਮਾਰਿਆ ਸੀ ਅਤੇ ਕੁੰਭਕਰਨ ਅਤੇ ਹਾਥੀ ਦੇ ਵੈਰੀ (ਗ੍ਰਾਹ) ਨੂੰ ਨਸ਼ਟ (ਕਰ ਦਿੱਤਾ ਸੀ); ਫਿਰ ਜਿਸ ਨੇ ਸੀਤਾ ਦੇ ਦਿਲ ਦੀ ਪੀੜ ਹਰ ਲਈ ਸੀ,
ਸੋਬ੍ਰਿਜਭੂਮਿਬਿਖੈਭਗਵਾਨਸੁਗਊਅਨਕੈਮਿਸਖੇਲਕਰੀਹੈ॥੩੯੭॥
ਓਹੀ ਭਗਵਾਨ ਬ੍ਰਜ-ਭੂਮੀ ਵਿਚ ਗਊਆਂ ਦੇ (ਚਰਾਉਣ ਦੇ) ਬਹਾਨੇ ਨਾਲ ਲੀਲਾ ਕਰ ਰਿਹਾ ਹੈ ॥੩੯੭॥
“He, who killed the demon named Sura and killing the enemy, removed the suffering of Sita, the same Lord, having taken birth in Braja, is playing with his cows.397.
ਜਾਹਿਸਹੰਸ੍ਰਫਨੀਤਨਊਪਰਿਸੋਇਕਰੀਜਲਭੀਤਰਕ੍ਰੀੜਾ
ਜਿਸਨੇ ਹਜ਼ਾਰ ਫਣਾਂ ਵਾਲੇ ਸ਼ੇਸ਼ਨਾਗ ਉਤੇ ਸੌਂ ਕੇ ਜਲ ਦੇ ਵਿਚ ਲੀਲਾਵਾਂ ਕੀਤੀਆਂ ਹਨ।
“He, who plays in the waters, being seated on Sheshanaga of thousands of heads
ਜਾਹਿਬਿਭੀਛਨਰਾਜਦਯੋਅਰੁਜਾਹਿਦਈਕੁਪਿਰਾਵਨਪੀੜਾ
ਜਿਸ ਨੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਹੈ ਅਤੇ ਕ੍ਰੋਧ ਕਰ ਕੇ ਰਾਵਣ ਨੂੰ ਦੁਖ ਦਿੱਤਾ ਹੈ।
He, who in greatire, agonized Ravana and gave kingdom to Vibhishana
ਜਾਹਿਦਯੋਕਰਕੈਜਗਭੀਤਰਜੀਵਚਰਾਚਰਅਉਗਜਕੀੜਾ
ਜਿਸ ਨੇ ਜਗਤ ਵਿਚ ਹਾਥੀ ਤੋਂ ਲੈ ਕੇ ਕੀੜੀ ਤਕ ਦੇ ਚਰ ਅਤੇ ਅਚਰ ਪੈਦਾ ਕਰ ਕੇ ਜੀਵਨ ਦਿੱਤਾ ਹੈ।
“He, who mercifully gave life-breath to the movable and immovable beings and to the elephants and worms in the whole world
ਖੇਲਤਸੋਬ੍ਰਿਜਭੂਮਿਬਿਖੈਜਿਨਿਕੀਲਸੁਰਾਸੁਰਬੀਚਝਗੀੜਾ॥੩੯੮॥
ਜਿਸ ਨੇ ਦੇਵਤਿਆਂ ਅਤੇ ਦੈਂਤਾਂ ਵਿਚ ਝਗੜਾ ਪੈਦਾ ਕੀਤਾ ਸੀ, (ਉਹੀ ਕ੍ਰਿਸ਼ਨ ਰੂਪ ਹੋ ਕੇ) ਬ੍ਰਜ-ਭੂਮੀ ਵਿਚ ਕੌਤਕ ਕਰ ਰਿਹਾ ਹੈ ॥੩੯੮॥
He is the same Lord, who is playing in Braja and who has ever seen the war between the gods and demons.398.
ਬੀਰਬਡੇਦੁਰਜੋਧਨਆਦਿਕਜਾਹਿਮਰਾਇਡਰੇਰਨਿਛਤ੍ਰੀ
ਜਿਸ ਨੇ ਦੁਰਯੋਧਨ ਵਰਗੇ ਵੱਡੇ ਵੱਡੇ ਸੂਰਵੀਰ ਛਤ੍ਰੀ ਰਣ ਵਿਚ ਮਰਵਾ ਦਿੱਤੇ ਹਨ।
“He, from whom, Duryodhana and other great warriors fear in the battlefield
ਜਾਹਿਮਰਿਯੋਸਿਸੁਪਾਲਰਿਸੈਕਰਿਰਾਜਨਮੈਕ੍ਰਿਸਨੰਬਰਅਤ੍ਰੀ
ਜਿਸ ਨੇ ਕ੍ਰੋਧ ਕਰ ਕੇ ਸ਼ਿਸ਼ੁਪਾਲ ਨੂੰ ਮਾਰ ਸੁਟਿਆ ਹੈ, (ਉਹ) ਕ੍ਰਿਸ਼ਨ ਰਾਜਿਆਂ ਵਿਚ ਅਸਤ੍ਰ ਚਲਾਉਣ ਵਿਚ ਸ੍ਰੇਸ਼ਠ ਅਤੇ ਨਿਪੁਣ ਹੈ।
He, who, in great rage, killed Shishupala, the same mighty hero is this Krishna
ਖੇਲਤਹੈਸੋਊਗਊਅਨਮੈਜੋਊਹੈਜਗਕੋਕਰਤਾਬਧਸਤ੍ਰੀ
ਜੋ ਸਸਤ੍ਰ ਧਾਰੀ (ਹੋ ਕੇ) ਜਗਤ ਨੂੰ ਬੱਧ ਕਰਨ ਵਾਲਾ ਹੈ, ਉਹੋ (ਗੁਆਲਾ ਹੋ ਕੇ) ਗਊਆਂ ਵਿਚ ਖੇਡ ਕਰਦਾ ਹੈ।
“The same Krishna is playing with his cows and the same Krishna is the killer of enemies and the creator of the whole world
ਆਗਿਸੋਧੂਮ੍ਰਲਪੇਟਤਜਿਉਫੁਨਿਗੋਪਕਹਾਵਤਹੈਇਹਛਤ੍ਰੀ॥੩੯੯॥
ਜਿਵੇਂ ਅੱਗ ਧੂੰਏ ਨਾਲ ਲਿਪਟੀ ਹੋਈ ਹੁੰਦੀ ਹੈ, (ਇਸੇ ਤਰ੍ਹਾਂ ਹੀ) ਇਹ ਛਤ੍ਰੀ ਹੋ ਕੇ ਫਿਰ ਆਪ ਗੁਆਲਾ ਅਖਵਾਉਂਦਾ ਹੈ ॥੩੯੯॥
And the same Krishna shines like a spark of fire amidst the smoke and calls himself a gopa, being a Kshatriya.399.
ਕਰਜੁਧਮਰੇਇਕਲੇਮਧੁਕੀਟਭਰਾਜੁਸਤਕ੍ਰਿਤਕੋਜਿਹਦੀਆ
ਜਿਸ ਨੇ ਇਕੱਲਿਆਂ ਹੀ ਮਧੁ ਤੇ ਕੈਟਭ ਨਾਲ ਯੁੱਧ ਕੀਤਾ ਸੀ ਅਤੇ ਜਿਸ ਨੇ ਇੰਦਰ (ਨੂੰ ਸੁਅਰਗ ਦਾ) ਰਾਜ ਦਿੱਤਾ ਸੀ।
“Engaged in war with him, the demons Madhu and Kaitabh were killed and it was he, who gave kingdom toe Indra
ਕੁੰਭਕਰਨਮਰਿਯੋਜਿਨਿਹੈਅਰੁਰਾਵਨਕੋਛਿਨਮੈਬਧਕੀਆ
ਜਿਸ ਨੇ ਕੁੰਭਕਰਨ ਨੂੰ ਮਾਰਿਆ ਸੀ ਅਤੇ ਜਿਸ ਨੇ ਇਕ ਛਿਣ ਵਿਚ ਹੀ ਰਾਵਣ ਦਾ ਬੱਧ ਕਰ ਦਿੱਤਾ ਸੀ।
Kumbhkarna also died, fighting with him and he killed Ravana in an instant
ਰਾਜੁਬਿਭੀਛਨਦੇਕਰਿਆਨੰਦਅਉਧਿਚਲਿਯੋਸੰਗਿਲੈਕਰਿਸੀਆ
(ਜੋ) ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦੇ ਕੇ ਅਤੇ ਆਨੰਦ ਪੂਰਵਕ ਸੀਤਾ ਨੂੰ ਨਾਲ ਲੈ ਕੇ ਅਯੋਧਿਆ ਨੂੰ ਤੁਰ ਪਿਆ ਸੀ।
“It was he who after giving kingdom to Vibhishana and taking Sita with him,
ਪਾਪਨਕੇਬਧਕਾਰਨਸੋਅਵਤਾਰਬਿਖੈਬ੍ਰਿਜਕੇਅਬਲੀਆ॥੪੦੦॥
ਉਸ ਨੇ ਪਾਪੀਆਂ ਨੂੰ ਨਸ਼ਟ ਕਰਨ ਲਈ ਹੀ ਹੁਣ ਆ ਕੇ ਬ੍ਰਜ-ਭੂਮੀ ਵਿਚ ਅਵਤਾਰ ਧਾਰਨ ਕੀਤਾ ਹੈ ॥੪੦੦॥
Went towards Avadh and now he has incarnated in Braja in order to kill the sinners.”400.
ਜੋਉਪਮਾਹਰਿਕੀਕਰੀਗੋਪਨਤਉਪਤਿਗੋਪਨਬਾਤਕਹੀਹੈ
ਜਦ ਗਵਾਲਿਆਂ ਨੇ ਕ੍ਰਿਸ਼ਨ ਦੀ ਇਸ ਤਰ੍ਹਾਂ ਉਪਮਾ ਕੀਤੀ, ਤਦ ਗਵਾਲਿਆਂ ਦੇ ਸੁਆਮੀ (ਨੰਦ) ਨੇ ਇਹ ਗੱਲ ਕਹੀ
The way in which the gopas praised Krishna, in the same way, Nand, the Lord of gopas said,
ਜੋਇਹਕੋਬਲੁਆਇਕਹਿਯੋਗਰਗੈਹਮਸੋਸੋਊਬਾਤਸਹੀਹੈ
ਕਿ ਗਰਗ (ਮੁਨੀ) ਨੇ ਆ ਕੇ ਇਸ ਦੇ ਬਲ ਬਾਰੇ ਸਾਨੂੰ ਕਿਹਾ ਸੀ, ਉਸ ਦੀ ਗੱਲ ਸਹੀ ਹੈ।
“The description, that you have given about the might of Krishna, is quite correct
ਪੂਤੁਕਹਿਯੋਬਸੁਦੇਵਹਿਕੋਦਿਜਤਾਹਿਮਿਲਿਯੋਫੁਨਿਮਾਨਿਇਹੀਹੈ
ਪੰਡਿਤ (ਮੁਨੀ) ਨੇ ਕਿਹਾ ਸੀ, ਬਸੁਦੇਵ ਦਾ ਜੋ ਪੁੱਤਰ ਹੈ, ਇਹੀ ਉਸ ਨੂੰ ਦਰਗਾਹ ਤੋਂ ਮਾਣ ਮਿਲਿਆ ਹੈ।
“Purohit (the priest) has called him the son of Vasudev and this is his good fortune
ਜੋਇਹਕੋਫੁਨਿਮਾਰਨਆਯੋਸੁਤਾਹੀਕੀਦੇਹਗਈਰਹੀਹੈ॥੪੦੧॥
ਜੋ ਵੀ ਇਸ ਨੂੰ ਮਾਰਨ ਲਈ ਆਇਆ ਸੀ, ਉਸ ਦੀ ਦੇਹ ਨਾ ਰਹੀ, ਨਸ਼ਟ ਹੋ ਗਈ ॥੪੦੧॥
He, who came to kill him, he himself was destroyed physically.”401.
ਅਥਇੰਦ੍ਰਆਇਦਰਸਨਕੀਆਅਰੁਬੇਨਤੀਕਰਤਭਯਾ
ਹੁਣ ਇੰਦ੍ਰ ਨੇ ਆ ਕੇ ਦਰਸ਼ਨ ਕੀਤਾ ਅਤੇ ਬੇਨਤੀ ਕਰਨ ਲਗਾ
Now begins the description of Indra’s coming to see Krishna and supplicate to him
ਸਵੈਯਾ
ਸਵੈਯਾ:
SWAYYA
ਦਿਨਏਕਗਏਬਨਕੋਹਰਿਜੀਮਘਵਾਤਜਿਮਾਨਹਰੀਪਹਿਆਯੋ
ਇਕ ਦਿਨ ਸ੍ਰੀ ਕ੍ਰਿਸ਼ਨ ਬਨ ਨੂੰ ਗਏ, ਤਦੋਂ ਇੰਦਰ (ਆਪਣਾ) ਅਭਿਮਾਨ ਤਿਆਗ ਕੇ ਸ੍ਰੀ ਕ੍ਰਿਸ਼ਨ ਕੋਲ ਆਇਆ।
One day, when Krishna went to the forest, then casting away his pride,
ਪਾਪਨਕੇਬਖਸਾਵਨਕੋਹਰਿਕੇਤਰਿਪਾਇਨਸੀਸਨਿਵਾਯੋ
(ਆਪਣੇ) ਪਾਪਾਂ ਨੂੰ ਬਖ਼ਸ਼ਾਉਣ ਲਈ (ਉਸ ਨੇ) ਕ੍ਰਿਸ਼ਨ ਜੀ ਦੇ ਚਰਨਾਂ ਉਤੇ ਸੀਸ ਨਿਵਾਇਆ
Indra came to him and bowed his head at the feet of Krishna for forgiveness of his sins
ਅਉਰਕਰੀਬਿਨਤੀਹਰਿਕੀਅਤਿਹੀਤਿਹਤੋਭਗਵਾਨਰਿਝਾਯੋ
ਅਤੇ (ਸ੍ਰੀ ਕ੍ਰਿਸ਼ਨ ਅਗੇ) ਹੋਰ ਵੀ ਬਹੁਤ ਬੇਨਤੀ ਕੀਤੀ ਅਤੇ ਉਸ ਨਾਲ ਸ੍ਰੀ ਕ੍ਰਿਸ਼ਨ ਨੂੰ ਰਿਝਾ ਲਿਆ।
He prayed to Krishna and pleased him by saying, “O Lord! I have erred
ਚੂਕਭਈਹਮਤੇਕਹਿਯੋਸਕ੍ਰਸੁਕੈਹਰਿਜੀਤੁਮਕੌਨਹਿਪਾਯੋ॥੪੦੨॥
ਇੰਦਰ ਨੇ ਕਿਹਾ, ਮੇਰੇ ਪਾਸੋਂ ਭੁਲ ਹੋ ਗਈ ਹੈ, ਹੇ ਹਰੀ! (ਮੈਂ) ਤੁਹਾਡੇ ਭੇਦ ਨੂੰ ਨਹੀਂ ਪਾਇਆ ॥੪੦੨॥
I have not been able to know Thy end.402.
ਤੂਜਗਕੋਕਰਤਾਕਰੁਨਾਨਿਧਿਤੂਸਭਲੋਗਨਕੋਕਰਤਾਹੈ
(ਇੰਦਰ ਨੇ ਫਿਰ ਕਿਹਾ) ਹੇ ਕਰੁਨਾਨਿਧੀ! ਤੁਸੀਂ ਜਗਤ ਦਾ ਕਰਤਾ ਹੋ ਅਤੇ ਤੁਸੀਂ ਹੀ ਸਾਰੇ ਲੋਕਾਂ ਨੂੰ ਬਣਾਉਣ ਵਾਲੇ ਹੋ।
“O Treasure of mercy! Thou art the Creator of the world
ਤੂਮੁਰਕੋਮਰੀਯਾਰਿਪੁਰਾਵਨਭੂਰਿਸਿਲਾਤ੍ਰੀਯਾਕੋਭਰਤਾਹੈ
ਤੁਸੀਂ ਮੁਰ ਦੈਂਤ ਨੂੰ ਮਾਰਨ, ਰਾਵਣ ਦੇ ਵੈਰੀ (ਰਾਮ) ਅਤੇ 'ਭੂਰਿਸਿਲਾ' (ਨਰਕਾਸੁਰ) ਦੀਆਂ ਇਸਤਰੀਆਂ ਦੇ ਸੁਆਮੀ ਹੋ।
Thou art the killer of the demon Mur and also Ravana and the Saviour of the chaste Ahalya
ਤੂਸਭਦੇਵਨਕੋਪਤਿਹੈਅਰੁਸਾਧਨਕੇਦੁਖਕੋਹਰਤਾਹੈ
ਤੁਸੀਂ ਸਾਰੇ ਦੇਵਤਿਆਂ ਦੇ ਸੁਆਮੀ ਹੋ ਅਤੇ ਸਾਰੇ ਸਾਧਾਂ ਦੇ ਦੁਖ ਨੂੰ ਨਸ਼ਟ ਕਰਨ ਵਾਲੇ ਹੋ।
“Thou art the Lort of all gods and the remover of the sufferings of saints
ਜੋਤੁਮਰੀਕਛੁਭੂਲਕਰੈਤਿਹਕੇਫੁਨਿਤੂਤਨਕੋਮਰਤਾਹੈ॥੪੦੩॥
ਜੋ ਕੋਈ ਤੁਹਾਡੀ ਕੁਝ ਭੁਲ ਕਰਦਾ ਹੈ, ਫਿਰ ਤੁਸੀਂ ਉਸ ਦੇ ਸ਼ਰੀਰ ਨੂੰ ਨਾਸ਼ ਕਰ ਦੇਣ ਵਾਲੇ ਹੋ ॥੪੦੩॥
O Lord! He, who defies Thee, Thou art his destroyer.”403.
ਸੁਨਿਕਾਨ੍ਰਹਸਤਕ੍ਰਿਤਕੀਉਪਮਾਤਬਕਾਮਸੁਧੇਨਗਊਚਲਿਆਈ
ਜਦੋਂ ਇੰਦਰ ਨੇ ਕਾਨ੍ਹ ਦੀ ਸਿਫ਼ਤ ਕੀਤੀ ਤਦੋਂ ਕਾਮਧੇਨ ਗਊ ਚਲ ਕੇ (ਕ੍ਰਿਸ਼ਨ ਕੋਲ) ਆ ਗਈ।
When Krishna and Indra were engaged in talk, there came Kamadhenu, the cow
ਆਇਕਰੀਉਪਮਾਹਰਿਕੀਬਹੁਭਾਤਿਨਸੋਕਬਿਸ੍ਯਾਮਬਡਾਈ
(ਉਸ ਨੇ ਵੀ) ਆ ਕੇ ਕ੍ਰਿਸ਼ਨ ਦੀ ਬਹੁਤ ਤਰ੍ਹਾਂ ਨਾਲ ਉਪਮਾ ਕੀਤੀ, ਕਵੀ ਸ਼ਿਆਮ ਕਹਿੰਦੇ ਹਨ, (ਉਹ ਬਹੁਤ) ਵਡਿਆਈ ਸੀ।
The poet Shyam says that she eulogised Krishna in various ways
ਗਾਵਤਹੀਗੁਨਕਾਨਰਕੇਇਕਕਿੰਕਰਆਇਗਈਹਰਿਪਾਈ
ਕ੍ਰਿਸ਼ਨ ਦੇ ਗੁਣ ਗਾਉਂਦਿਆਂ ਹੋਇਆਂ ਇਕ ਦੇਵ ਕੰਨਿਆਂ ਕ੍ਰਿਸ਼ਨ ਕੋਲ ਆ ਗਈ।
She realised the Lord by praising Krishna
ਸ੍ਯਾਮਕਰੋਉਪਮਾਕਹਿਯੋਪਤਿਸੋਉਪਮਾਬਹੁਭਾਤਿਨਭਾਈ॥੪੦੪॥
ਉਸ ਨੇ (ਆਪਣੇ) ਸੁਆਮੀ (ਇੰਦਰ) ਨੂੰ ਕਿਹਾ, ਕ੍ਰਿਸ਼ਨ ਦੀ ਉਪਮਾ ਕਰੋ, ਉਹ ਉਪਮਾ (ਮੈਨੂੰ) ਬਹੁਤ ਤਰ੍ਹਾਂ ਨਾਲ ਚੰਗੀ ਲਗਦੀ ਹੈ ॥੪੦੪॥
The poet says that her approbation allured the mind in several ways.404.
ਕਾਨਰਕੇਪਗਪੂਜਨਕੋਸਭਦੇਵਪੁਰੀਤਜਿਕੈਸੁਰਆਏ
ਕ੍ਰਿਸ਼ਨ ਦੇ ਚਰਨ ਪੂਜਣ ਲਈ ਸਾਰੇ ਦੇਵਤੇ (ਆਪਣੀ) ਪੁਰੀ (ਸੁਅਰਗ) ਨੂੰ ਛਡ ਕੇ (ਬ੍ਰਜ ਵਿਚ) ਆ ਗਏ ਹਨ।
All the gods left heaven and came there in order to bow at the feet of Krishna
ਪਾਇਪਰੇਇਕਪੂਜਤਭੇਇਕਨਾਚਉਠੇਇਕਮੰਗਲਗਾਏ
(ਕਈ) ਇਕ (ਕ੍ਰਿਸ਼ਨ ਦੇ) ਚਰਨੀ ਪੈ ਰਹੇ ਹਨ, ਇਕ ਪੂਜਾ ਕਰ ਰਹੇ ਹਨ, ਇਕ ਨਚ ਰਹੇ ਹਨ, (ਇਕ) ਮੰਗਲ-ਗੀਤ ਗਾ ਰਹੇ ਹਨ।
Someone is touching His feet and someone is singing songs and dancing
ਸੇਵਕਰੈਹਰਿਕੀਹਿਤਕੈਕਰਿਆਵਤਕੇਸਰਧੂਪਜਗਾਏ
(ਕਈ) ਹਿਤ ਕਰ ਕੇ ਕ੍ਰਿਸ਼ਨ ਦੀ ਸੇਵਾ ਕਰਦੇ ਹਨ ਅਤੇ (ਕਈ) ਹੱਥ ਵਿਚ ਕੇਸਰ ਤੇ ਧੂਪ ਜਗਾ ਕੇ ਲਿਆ ਰਹੇ ਹਨ।
Someone is coming for performing the service of burning saffron, incense and wick
ਦੈਤਨਕੋਬਧਕੈਭਗਵਾਨਮਨੋਜਗਮੈਸੁਰਫੇਰਿਬਸਾਏ॥੪੦੫॥
(ਇਸ ਤਰ੍ਹਾਂ ਪਤਾ ਲਗਦਾ ਹੈ) ਮਾਨੋ ਦੈਂਤਾਂ ਦਾ ਬੱਧ ਕਰ ਕੇ ਭਗਵਾਨ ਨੇ ਦੇਵਤਿਆਂ ਨੂੰ ਜਗਤ ਵਿਚ ਫਿਰ ਤੋਂ ਵਸਾ ਲਿਆ ਹੈ ॥੪੦੫॥
It seems that the Lord (Krishna) had made earth, the abode for gods in order to destroy the demons from the world.405.
ਦੋਹਰਾ
ਦੋਹਰਾ:
DOHRA
ਦੇਵਸਕ੍ਰਆਦਿਕਸਭੈਸਭਤਜਿਕੈਮਨਿਮਾਨ
ਇੰਦਰ ਆਦਿਕ ਸਾਰੇ ਦੇਵਤੇ ਮਨ ਵਿਚ ਸਾਰਾ ਅਭਿਮਾਨ ਛਡ ਕੇ
ਹ੍ਵੈਇਕਤ੍ਰਕਰਨੈਲਗੇਕ੍ਰਿਸਨਉਸਤਤੀਬਾਨਿ॥੪੦੬॥
ਅਤੇ ਇਕੱਠੇ ਹੋਕੇ ਕ੍ਰਿਸ਼ਨ ਦੀ ਉਸਤਤ ਦੀ ਬਾਣੀ ਉਚਾਰਨ ਲਗੇ ਹਨ ॥੪੦੬॥
The gods including Indra gathered together in order to eulogise Krishna, forgetting their pride.406.
ਕਬਿਤੁ
ਕਬਿੱਤ:
KABIT
ਪ੍ਰੇਮਭਰੇਲਾਜਕੇਜਹਾਜਦੋਊਦੇਖੀਅਤਬਾਰਿਭਰੇਅਭ੍ਰਨਕੀਆਭਾਕੋਧਰਤਹੈ
(ਕ੍ਰਿਸ਼ਨ ਅਤੇ ਬਲਰਾਮ) ਦੋਵੇਂ ਪ੍ਰੇਮ ਤੇ ਲੱਜਾ ਦੇ ਭਰੇ ਹੋਏ ਜਹਾਜ਼ ਦਿਸਦੇ ਹਨ ਅਤੇ ਪਾਣੀ ਨਾਲ ਭਰੇ ਹੋਏ ਬਦਲਾਂ ਦੀ ਸੁੰਦਰਤਾ ਨੂੰ ਧਾਰਨ ਕਰ ਰਹੇ ਹਨ।
The eyes of Krishna are like the ship of love and assume the elegance of all the ornaments
ਸੀਲਕੇਹੈਸਿੰਧੁਗੁਨਸਾਗਰਉਜਾਗਰਕੇਨਾਗਰਨਵਲਨੈਨਦੋਖਨਹਰਤਹੈ
ਸ਼ੀਲ ਦੇ ਸਮੁੰਦਰ ਅਤੇ ਗੁਣਾਂ ਦੇ ਸਾਗਰ ਰੂਪ ਵਿਚ ਉਜਾਗਰ ਹੋ ਰਹੇ ਹਨ; ਚੰਚਲ ਤੇ ਸੁੰਦਰ ਅੱਖਾਂ ਨਾਲ ਦੁਖਾਂ ਨੂੰ ਨਸ਼ਟ ਕਰ ਰਹੇ ਹਨ।
They are the ocean of gentleness, sea of attributes and remover of the sufferings of people
ਸਤ੍ਰਨਸੰਘਾਰੀਇਹਕਾਨ੍ਰਹਅਵਤਾਰੀਜੂਕੇਸਾਧਨਕੋਦੇਹਦੂਖਦੂਰਕੋਕਰਤਹੈ
ਵੈਰੀਆਂ ਨੂੰ ਨਾਸ਼ ਕਰਨ ਵਾਲੇ, ਇਹ ਕ੍ਰਿਸ਼ਨ ਜੀ ਅਵਤਾਰੀ (ਪੁਰਸ਼ ਹਨ) ਅਤੇ ਸਾਧਾਂ ਦੇ ਸ਼ਰੀਰਾਂ ਦੇ ਦੁਖ ਨੂੰ ਦੂਰ ਕਰਨ ਵਾਲੇ ਹਨ।
The eyes of Krishna are killers of the enemies and the effacer of the sufferings of the saints
ਮਿਤ੍ਰਪ੍ਰਤਿਪਾਰਕਜਗਕੇਉਧਾਰਕਹੈਦੇਖਕੈਦੁਸਟਜਿਹਜੀਯਤੇਜਰਤਹੈ॥੪੦੭॥
ਮਿਤਰ ਜਨਾਂ ਦੀ ਪਾਲਣਾ ਕਰਨ ਵਾਲੇ ਹਨ, ਜਗਤ ਦੇ ਉਧਾਰਕ ਹਨ, (ਜਿਸ ਨੂੰ) ਵੇਖ ਕੇ ਦੁਸ਼ਟ (ਲੋਕ ਆਪਣੇ) ਮਨ ਵਿਚ ਸੜ ਰਹੇ ਹਨ ॥੪੦੭॥
Krishna is the sustainer of friends and the Benevolent Saviour of the world, seeing whom, the tyrants are agonised in their hearts.407.
ਸਵੈਯਾ
ਸਵੈਯਾ:
SWAYYA
ਕਾਨ੍ਰਹਕੋਸੀਸਨਿਵਾਇਸਭੈਸੁਰਆਇਸੁਲੈਚਲਧਾਮਿਗਏਹੈ
ਕ੍ਰਿਸ਼ਨ ਨੂੰ ਸੀਸ ਨਿਵਾ ਕੇ ਅਤੇ ਆਗਿਆ ਲੈ ਕੇ ਸਾਰੇ ਦੇਵਤੇ (ਆਪੋ ਆਪਣੇ) ਘਰਾਂ ਨੂੰ ਚਲੇ ਗਏ ਹਨ।
All the gods, taking permission of Krishna, bowed their heads and went back to their abodes
ਗੋਬਿੰਦਨਾਮਧਰਿਯੋਹਰਿਕੋਇਹਤੈਮਨਆਨੰਦਯਾਦਭਏਹੈ
(ਉਨ੍ਹਾਂ ਨੇ) ਕ੍ਰਿਸ਼ਨ ਦਾ ਨਾਂ 'ਗੋਬਿੰਦ' ਧਰ ਦਿੱਤਾ ਹੈ, ਇਸ ਕਰ ਕੇ (ਸਾਰੇ ਦੇਵਤੇ) ਮਨ ਵਿਚ ਆਨੰਦਿਤ ਹੋ ਰਹੇ ਹਨ।
In their delight, they have named Krishna as ‘Govind’
ਰਾਤਿਪਰੇਚਲਿਕੈਭਗਵਾਨਸੁਡੇਰਨਿਆਪਨਬੀਚਅਏਹੈ
ਇਧਰ ਰਾਤ ਪੈਣ ਤੇ ਭਗਵਾਨ (ਕ੍ਰਿਸ਼ਨ ਵੀ) ਉਥੋਂ (ਚਲ ਕਰ ਕੇ) ਆਪਣੇ ਡੇਰੇ ਆ ਗਏ।
When the night fell, Krishna also returned to his home