GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 334
Display Settings
ਪ੍ਰਾਤਿਭਏਜਗਕੇਦਿਖਬੇਕਹੁਕੀਨਸੁਸੁੰਦਰਖੇਲਨਏਹੈ॥੪੦੮॥
ਪ੍ਰਭਾਤ ਹੁੰਦੇ ਹੀ ਜਾਗ ਕੇ ਜਗਤ ਨੂੰ ਵੇਖਣ ਲਈ (ਉਨ੍ਹਾਂ ਨੇ) ਨਵੇਂ ਨਵੇਂ ਖੇਲ ਕੀਤੇ ਹਨ ॥੪੦੮॥
Early next morning, he prepared for the new and elegant sport for his amorous play for the world.408.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਇੰਦ੍ਰਭੂਲਬਖਸਾਵਨਨਾਮਬਰਨਨੰਧਿਆਇਸਮਾਪਤਮ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ 'ਇੰਦਰ ਭੁਲ ਬਖਸ਼ਾਵਨ' ਨਾਂ ਦੇ ਅਧਿਆਇ ਦੀ ਸਮਾਪਤੀ।
End of the description of “The Request of Indra for Forgiveness” in Krishna Avatara in Bachittar Natak.
ਅਥਨੰਦਕੋਬਰੁਨਬਾਧਕਰਿਲੈਗਏ
ਹੁਣ ਨੰਦ ਨੂੰ ਵਰਨ ਬੰਨ੍ਹ ਕੇ ਲੈ ਗਏ:
Now begins the description of the arrest of Nand by Varuna
ਸਵੈਯਾ
ਸਵੈਯਾ:
SWAYYA
ਨਿਸਿਏਕਦ੍ਵਾਦਸਿਕੇਹਰਿਤਾਤਚਲਿਯੋਜਮੁਨਾਮਹਿਨ੍ਰਹਾਵਨਕਾਜੈ
ਦੁਆਦਸ ਥਿਤ ਦੀ ਇਕ ਰਾਤ ਨੂੰ ਬਾਬਾ ਨੰਦ ਜਮਨਾ ਵਿਚ ਨਹਾਉਣ ਨੂੰ ਚਲਿਆ।
On the twelfth lunar night, the father of Krishna went to take a bath in Yamuna
ਆਹਿਪਰਿਓਜਲਮੈਬਰੁਨੰਗਜਕੋਪਿਗਹਿਯੋਸਭਜੋਰਿਸਮਾਜੈ
ਜਦੋਂ ਨੰਦ ਜਲ ਵਿਚ ਵੜਿਆ ਤਾਂ ਵਰੁਨ (ਦੇਵਤੇ) ਦੇ ਹਾਥੀ ਨੇ ਸਾਰੇ ਸਾਥੀਆਂ ਨੂੰ ਇਕੱਠਾ ਕਰ ਕੇ ਕ੍ਰੋਧ ਨਾਲ (ਉਸ ਨੂੰ) ਫੜ ਲਿਆ।
He took off his clothes and entered the water the attendants of Varuna got infuriated
ਬਾਧਚਲੇਸੰਗਿਲੈਬਰੁਨੰਪਹਿਕਾਨਰਕੇਬਿਨੁਹੀਕੁਪਿਗਾਜੈ
(ਨੰਦ ਨੂੰ) ਬੰਨ੍ਹ ਕੇ ਆਪਣੇ ਵਰੁਨ ਕੋਲ ਲੈ ਆਇਆ ਹੈ ਅਤੇ ਬਿਨਾ ਕ੍ਰਿਸ਼ਨ ਦੇ ਬਲ ਨੂੰ ਜਾਣੇ ਗੱਜ ਰਿਹਾ ਹੈ।
ਜਾਇਕੈਠਾਢਿਕਰਿਓਜਬਹੀਪਹਿਚਾਨਲਯੋਦਰੀਆਵਨਰਾਜੈ॥੪੦੯॥
ਜਦੋਂ (ਉਸ ਨੂੰ) ਲੈ ਜਾ ਕੇ ਖੜਾ ਕੀਤਾ ਤਾਂ ਦਰਿਆਵਾਂ ਦੇ ਰਾਜੇ (ਵਰੁਨ ਨੇ ਉਸ ਨੂੰ) ਪਛਾਣ ਲਿਆ ॥੪੦੯॥
They arrested Nand and proceeded to take him to Varuna, thundering in rage and when they presented him before Varuna, he was recognized by Varuna, the king of the river.409.
ਨੰਦਬਿਨਾਪੁਰਿਸੁੰਨਭਯੋਸਭਹੀਮਿਲਕੈਹਰਿਜੀਪਹਿਆਏ
ਨੰਦ ਤੋਂ ਬਿਨਾ ਨਗਰ ਸੁੰਨਾ ਹੋ ਗਿਆ ਅਤੇ ਸਾਰੇ (ਗਵਾਲੇ) ਮਿਲ ਕੇ ਸ੍ਰੀ ਕ੍ਰਿਸ਼ਨ ਕੋਲ ਆਏ।
In the absence of Nand, the whole city was deserted
ਆਇਪ੍ਰਨਾਮਕਰੇਪਰਪਾਇਨਨੰਦਤ੍ਰਿਯਾਦਿਕਤੇਘਿਘਿਆਏ
ਆ ਕੇ ਪੈਰੀਂ ਪਏ ਅਤੇ ਪ੍ਰਣਾਮ ਕੀਤਾ ਅਤੇ ਨੰਦ ਦੀ ਇਸਤਰੀ (ਜਸੋਧਾ) ਆਦਿ ਨੇ ਲਿਲਕਣੀ ਕਢ ਕੇ
All the residents went together to meet Krishna all of them bowed before him and touched his feet and all the women and others beseeched him earnestly
ਕੈਬਹੁਭਾਤਨਸੋਬਿਨਤੀਕਰਿਕੈਭਗਵਾਨਕੋਆਇਰਿਝਾਏ
ਅਤੇ ਬਹੁਤ ਤਰ੍ਹਾਂ ਨਾਲ ਬੇਨਤੀ ਕਰ ਕੇ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਰਿਝਾ ਲਿਆ।
They prayed before him in many ways and pleased him
ਮੋਪਤਿਆਜਗਏਉਠਕੈਹਮਢੂੰਢਿਰਹੇਕਹੂੰਐਨਹੀਪਾਏ॥੪੧੦॥
(ਜਸੋਧਾ ਨੇ ਕਿਹਾ) ਮੇਰਾ ਪਤੀ ਅਜ ਉਠ ਕੇ (ਇਸ਼ਨਾਨ ਕਰਨ) ਗਏ (ਪਰ ਵਾਪਸ ਨਹੀਂ ਆਏ)। ਅਸੀਂ ਲਭ ਚੁਕੇ ਹਾਂ ਪਰ ਕਿਥੋਂ ਮਿਲੇ ਨਹੀਂ ॥੪੧੦॥
They said, “We have tried to find out Nand (at many places), but have not been able to locate him.”410.
ਕਾਨ੍ਰਹਬਾਚ
ਕਾਨ੍ਹ ਨੇ ਕਿਹਾ:
Speech of Krishna:
ਸ੍ਵੈਯਾ
ਸਵੈਯਾ:
SWAYYA
ਤਾਤਕਹਿਓਹਸਿਕੈਜਸੁਧਾਪਹਿਤਾਤਲਿਆਵਨਕੌਹਮਜੈਹੈ
ਜਸੋਧਾ ਨੂੰ ਪੁੱਤਰ (ਸ੍ਰੀ ਕ੍ਰਿਸ਼ਨ) ਨੇ ਹਸ ਕੇ ਕਿਹਾ ਕਿ ਪਿਤਾ ਨੂੰ ਲਿਆਉਣ ਲਈ ਮੈਂ ਜਾਵਾਂਗਾ।
ਸਾਤਅਕਾਸਪਤਾਲਸੁਸਾਤਹਿਜਾਇਜਹੀਤਹਜਾਹੀਤੇਲਿਯੈਹੈ
ਸੱਤ ਆਕਾਸ਼ਾਂ ਅਤੇ ਸੱਤ ਪਾਤਾਲਾਂ ਤਕ ਜਾਵਾਂਗਾ, ਜਿਥੇ ਵੀ ਗਿਆ ਹੈ, ਉਥੋਂ ਹੀ ਜਾ ਕੇ ਲਿਆਵਾਂਗਾ।
Krishna said smilingly to Yashoda, “I shall go to bring my father and bring him back, searching all the seven skies and seven nether-worlds, wherever he is
ਜੌਮਰਗਿਓਤਉਜਾਜਮਕੇਪੁਰਿਅਯੁਧਲੈਕੁਪਿਭਾਰਥਕੈਹੈ
ਜੇ ਮਰ ਗਿਆ ਹੋਇਆ, ਤਾਂ ਯਮਲੋਕ ਵਿਚ ਜਾ ਕੇ, ਕ੍ਰੋਧਵਾਨ ਹੋ ਕੇ ਸ਼ਸਤ੍ਰਾਂ ਨਾਲ ਯੁੱਧ ਕਰਾਂਗਾ।
If he has passed away, then I shall fight with Yama, the god of death and bring him back
ਨੰਦਕੋਆਨਿਮਿਲਾਇਹਉਹਉਕਿਹਜਾਇਰਮੇਤਊਜਾਨਦੈਹੈ॥੪੧੧॥
ਮੈਂ ਨੰਦ ਨੂੰ ਲਿਆ ਕੇ ਮਿਲਾ ਦਿਆਂਗਾ। ਜੇ ਕਿਸੇ ਨਾਲ ਮਿਲ ਗਿਆ ਹੋਵੇਗਾ ਤਾਂ ਵੀ ਮੈਂ ਜਾਣ ਨਹੀਂ ਦੇਵਾਂਗਾ ॥੪੧੧॥
He will not go away like this.”411.
ਗੋਪਪ੍ਰਨਾਮਗਏਕਰਕੈਗ੍ਰਿਹਿਤੋਹਸਿਕੈਇਮਕਾਨ੍ਰਹਕਹਿਯੋਹੈ
(ਜਦੋਂ) ਗਵਾਲੇ ਪ੍ਰਣਾਮ ਕਰ ਕੇ ਘਰਾਂ ਨੂੰ ਚਲੇ ਗਏ, ਤਦੋਂ ਕ੍ਰਿਸ਼ਨ ਨੇ ਹਸ ਕੇ ਇਉਂ ਕਿਹਾ,
All the gopas went home after bowing before him and Krishna said smilingly, “I am speaking truth
ਗੋਪਨਕੇਪਤਿਕੋਮਿਲਹੋਂਇਹਝੂਠਨਹੀਫੁਨਸਤਿਲਹਿਯੋਹੈ
ਮੈਂ ਗਵਾਲਿਆਂ ਦੇ ਸੁਆਮੀ (ਨੰਦ) ਨੂੰ ਮਿਲਾਂਗਾ। ਇਹ ਝੂਠ ਨਹੀਂ, ਇਸ ਨੂੰ ਸੱਚ ਸਮਝ ਲਵੋ।
I shall cause all of you to meet Nand, the Lord of gopas there is not even a little falsehood it, I am speaking the truth
ਗੋਪਨਕੇਮਨਕੋਅਤਿਹੀਦੁਖਬਾਤਸੁਨੇਹਰਿਦੂਰਿਬਹਿਓਹੈ
ਗਵਾਲਿਆਂ ਦੇ ਮਨ ਵਿਚ (ਜਿਹੜਾ) ਅਤਿ ਅਧਿਕ ਦੁਖ ਸੀ, (ਉਹ) ਕ੍ਰਿਸ਼ਨ ਦੀ ਗੱਲ ਸੁਣ ਕੇ ਦੂਰ ਹੋ ਗਿਆ ਹੈ।
ਛਾਡਿਅਧੀਰਜਦੀਨਸਭੋਫੁਨਿਧੀਰਜਕੋਮਨਗਾਢਗਹਿਓਹੈ॥੪੧੨॥
ਸਭ ਨੇ ਅਧੀਰਜ ਨੂੰ ਛਡ ਕੇ ਫਿਰ ਧੀਰਜ ਨੂੰ ਮਨ ਵਿਚ ਦ੍ਰਿੜ੍ਹ ਕਰ ਲਿਆ ਹੈ ॥੪੧੨॥
The anguish of the mind of gpopas was removed on hearing the words of Krishna and without losing patience, they went away.412.
ਪ੍ਰਾਤਭਏਹਰਿਜੀਉਠਕੈਜਲਬੀਚਧਸਿਓਬਰਨੰਪਹਿਆਯੋ
ਪ੍ਰਭਾਤ ਹੁੰਦਿਆਂ ਹੀ ਕ੍ਰਿਸ਼ਨ ਉਠ ਕੇ ਜਲ ਵਿਚ ਦਾਖਲ ਹੋ ਕੇ ਵਰੁਨ (ਦੇਵਤੇ) ਕੋਲ ਆਏ।
ਆਇਕੈਠਾਢਿਭਯੋਜਬਹੀਨਦੀਆਪਤਿਪਾਇਨਸੋਲਪਟਾਯੋ
ਜਿਉਂ ਹੀ ਆ ਕੇ (ਸ੍ਰੀ ਕ੍ਰਿਸ਼ਨ ਵਰੁਨ ਕੋਲ) ਖੜੋਤੇ, (ਤਾਂ ਉਸੇ ਵੇਲੇ) ਨਦੀਆਂ ਦਾ ਸੁਆਮੀ (ਵਰੁਨ) ਚਰਨਾਂ ਨਾਲ ਲਿਪਟ ਗਿਆ।
Early in the morning, Hari (Krishna) entered the water and reached before Varuna, who at the same time, clung to the feet of Krishna and said with choked throat:
ਭ੍ਰਿਤਨਮੋਅਜਨੇਤੁਮਤਾਤਅਨਿਓਬੰਧਕੇਕਹਿਕੈਘਿਘਿਆਯੋ
(ਫਿਰ ਕਹਿਣ ਲਗਾ) 'ਮੇਰੇ ਸੇਵਕਾਂ ਨੇ ਅਣਜਾਣੇ ਹੀ ਤੁਹਾਡੇ ਪਿਤਾ ਨੂੰ ਬੰਨ੍ਹ ਲਿਆਂਦਾ ਹੈ', (ਇਹ ਕਹਿ ਕੇ ਤਰਲੇ ਕਢਣ ਲਗਾ)
“My attendants have arrested and brought your father
ਕਾਨ੍ਰਹਛਿਮਾਪਨਦੋਖਕਰੋਇਹਭੇਦਹਮੈਲਖਕੈਨਹੀਪਾਯੋ॥੪੧੩॥
ਹੇ ਕ੍ਰਿਸ਼ਨ! ਮੇਰਾ ਦੋਸ਼ ਖਿਮਾ ਕਰੋ, ਅਸੀਂ (ਤੁਹਾਡਾ) ਇਹ ਭੇਦ ਸਮਝ ਨਹੀਂ ਸਕੇ ॥੪੧੩॥
O Krishna! please forgive my fault, I did not know about it.”413.
ਜਿਨਿਰਾਜਭਭੀਛਨਰੀਝਿਦਯੋਰਿਸਕੈਜਿਨਿਰਾਵਨਖੇਤਮਰਿਓਹੈ
ਜਿਸ ਨੇ ਰੀਝ ਕੇ ਵਿਭੀਸ਼ਣ ਨੂੰ ਰਾਜ ਦਿੱਤਾ ਹੈ ਅਤੇ ਜਿਸਨੇ ਕ੍ਰੋਧਵਾਨ ਹੋ ਕੇ ਰਾਵਣ ਨੂੰ ਯੁੱਧ-ਭੂਮੀ ਵਿਚ ਮਾਰਿਆ ਹੈ,
He, who gave kingdom to Vibhishana and in great rage, killed Ravana in the battlefield
ਜਾਹਿਮਰਿਓਮੁਰਨਾਮਅਘਾਸੁਰਪੈਬਲਿਕੋਛਲਸੋਜੁਛਲਿਓਹੈ
ਜਿਸ ਨੇ ਮੁਰ (ਦੈਂਤ) ਅਤੇ ਅਘਾਸੁਰ ਨਾਂ ਵਾਲੇ (ਦੈਂਤ) ਨੂੰ ਮਾਰਿਆ ਹੈ ਅਤੇ ਛਲ ਨਾਲ ਬਲਿ ਰਾਜੇ ਨੂੰ ਛਲਿਆ ਹੈ;
He, who killed mUr and Aghasura and duped the king Bali
ਜਾਹਿਜਲੰਧਰਕੀਤ੍ਰਿਯਕੋਤਿਹਮੂਰਤਿਕੈਸਤਜਾਹਿਟਰਿਯੋਹੈ
ਜਿਸ ਨੇ ਜਲੰਧਰ ਦੀ ਇਸਤਰੀ ਦੇ ਸਤ ਨੂੰ, ਉਸ (ਦੇ ਪਤੀ ਦਾ) ਸਰੂਪ (ਧਾਰ ਕੇ) ਭੰਗ ਕੀਤਾ ਹੈ;
ਧੰਨਹੈਭਾਗਕਿਧੋਹਮਰੇਤਿਹਕੋਹਮਪੇਖਬਿਆਜੁਕਰਿਓਹੈ॥੪੧੪॥
ਸਾਡੇ ਧੰਨਭਾਗ ਹਨ ਜਿਸ ਦਾ ਦਰਸ਼ਨ ਅਸੀਂ ਅਜ ਕੀਤਾ ਹੈ ॥੪੧੪॥
He, who tarnished the honour of the wife of Jalandhar, I am seeing today that Krishna (the incarnation of Vishnu), I am very fortunate.414.
ਦੋਹਰਾ
ਦੋਹਰਾ:
DOHRA
ਪਾਇਨਪਰਕੈਬਰਨਿਜੂਦਯੋਨੰਦਕਉਸਾਥਿ
(ਕ੍ਰਿਸ਼ਨ ਦੇ) ਪੈਰੀਂ ਪੈ ਕੇ ਵਰੁਨ ਨੇ ਨੰਦ ਨੂੰ ਨਾਲ ਤੋਰ ਦਿੱਤਾ ਅਤੇ ਕਿਹਾ,
Falling at the feet of Krishna, Varuna sent Nand to him
ਕਹਿਯੋਭਾਗਮੁਹਿਧੰਨਿਹੈਚਲੈਪੁਸਤਕਨਗਾਥ॥੪੧੫॥
ਮੇਰੇ ਧੰਨ ਭਾਗ ਹਨ ਕਿ (ਇਹ) ਗਾਥਾ ਪੁਸਤਕਾਂ ਵਿਚ (ਚਿਰ ਕਾਲ ਤਕ) ਚਲੇਗੀ ॥੪੧੫॥
He said, “O Krishna! I am fortunate, this story will be related in books.”415.
ਸਵੈਯਾ
ਸਵੈਯਾ:
SWAYYA
ਤਾਤਕੋਸਾਥਲਯੋਭਗਵਾਨਚਲਿਯੋਪੁਰਕੋਮਨਿਆਨੰਦਭੀਨੋ
ਪਿਤਾ ਨੂੰ ਨਾਲ ਲੈ ਕੇ ਅਤੇ ਆਨੰਦ ਨਾਲ ਭਿਜ ਕੇ ਸ੍ਰੀ ਕ੍ਰਿਸ਼ਨ (ਆਪਣੇ) ਨਗਰ ਨੂੰ ਚਲ ਪਏ।
Taking his father with him and very much pleased, Krishna moved towards his city
ਬਾਹਰਿਲੋਕਮਿਲੇਬ੍ਰਿਜਕੇਕਰਿਕਾਨ੍ਰਹਪ੍ਰਣਾਮਪ੍ਰਾਕ੍ਰਮਕੀਨੋ
ਬ੍ਰਜ ਦੇ ਲੋਕ ਬਾਹਰ ਹੀ ਮਿਲ ਪਏ ਅਤੇ ਪਰਾਕ੍ਰਮ ਕਰਨ ਕਰ ਕੇ ਕਾਨ੍ਹ ਨੂੰ ਪ੍ਰਣਾਮ ਕਰਨ ਲਗੇ।
The people of Braja met him on the outskirts, who bowed before Krishna and his feat
ਪਾਇਪਰੇਹਰਿਕੇਬਹੁਬਾਰਨਦਾਨਘਨੋਦਿਜਲੋਕਨਦੀਨੋ
(ਉਹ ਲੋਕ) ਬਹੁਤ ਵਾਰ ਸ੍ਰੀ ਕ੍ਰਿਸ਼ਨ ਦੇ ਚਰਨੀ ਪਏ ਅਤੇ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤੇ।
They all fell at his feet and they all gave many things in charity to the Brahmins
ਆਇਮਿਲਾਇਦਯੋਬ੍ਰਿਜਕੋਪਤਿਸਤਿਹਮੈਕਰਤਾਕਰਦੀਨੋ॥੪੧੬॥
(ਜਦ) ਬ੍ਰਜ ਦੇ ਸੁਆਮੀ ਨੂੰ (ਸ੍ਰੀ ਕ੍ਰਿਸ਼ਨ ਨੇ) ਲਿਆ ਕੇ ਮਿਲਾ ਦਿੱਤਾ (ਤਾਂ ਕਹਿਣ ਲਗੇ ਕਿ) ਅਸੀਂ ਸਚਮੁਚ ਕਾਨ੍ਹ ਨੂੰ ਕਰਤਾ ਰੂਪ ਪਛਾਣ ਲਿਆ ਹੈ ॥੪੧੬॥
They said in gratitude, “Krishna has, in reality, justified his words and has caused us to meet Nand, the lord of Braja.”416.
ਨੰਦਬਾਚ
ਨੰਦ ਨੇ ਕਿਹਾ:
Speech of Nand
ਸਵੈਯਾ
ਸਵੈਯਾ:
SWAYYA
ਬਾਹਰਿਆਨਿਕਹਿਯੋਬ੍ਰਿਜਕੇਪਤਿਕਾਨਰਹੀਜਗਕੋਕਰਤਾਰੇ
ਬ੍ਰਜ ਦੇ ਸੁਆਮੀ (ਨੰਦ) ਨੇ (ਜਲ ਤੋਂ) ਬਾਹਰ ਆ ਕੇ ਕਿਹਾ ਕਿ ਕਾਨ੍ਹ ਹੀ ਜਗਤ ਦੇ ਕਰਤਾ ਹਨ।
When Nand came out he said, “He is not only Krishna, but is the Creator of the whole world
ਰਾਜਦਯੋਇਨਰੀਝਿਬਿਭੀਛਨਿਰਾਵਨਸੇਰਿਪੁਕੋਟਿਕਮਾਰੇ
ਇਸ ਨੇ ਰੀਝ ਕੇ ਵਿਭੀਸ਼ਣ ਨੂੰ ਰਾਜ ਦਿੱਤਾ ਸੀ ਅਤੇ ਰਾਵਣ ਵਰਗੇ ਕਰੋੜਾਂ ਵੈਰੀ ਮਾਰੇ ਸਨ।
It was he, who on being pleased, gave kingdom to Vibhishana and has killed millions of enemies like Ravana
ਭ੍ਰਿਤਨਲੈਬਰੁਣੈਬੰਧਿਓਤਿਹਤੇਮੁਹਿਆਨਿਓਹੈਯਾਹੀਛਡਾਰੇ
ਵਰਨ (ਦੇਵਤੇ) ਦੇ ਸੇਵਕਾਂ ਨੇ (ਮੈਨੂੰ) ਬੰਨ੍ਹ ਲਿਆ, ਉਨ੍ਹਾਂ ਪਾਸੋਂ ਮੈਨੂੰ ਇਸੇ ਨੇ ਛੁੜਾ ਕੇ ਲਿਆਂਦਾ ਹੈ।
The attendants of Varuna had arrested me and he is the one who has liberated me from all
ਕੈਜਗਕੋਕਰਤਾਸਮਝੋਇਹਕੋਕਰਿਕੈਸਮਝੋਨਹੀਬਾਰੇ॥੪੧੭॥
ਇਸ ਨੂੰ ਜਗਤ ਦਾ ਕਰਤਾ ਕਰ ਕੇ ਸਮਝੋ, ਨਾ ਕਿ ਬਾਲਕ ਸਮਝੋ ॥੪੧੭॥
Do not consider him only a boy, he is the Creator of the whole world.”417.
ਗੋਪਸਭੋਅਪੁਨੇਮਨਭੀਤਰਜਾਨਿਹਰੀਇਹਭੇਦਬਿਚਾਰਿਓ
ਸਾਰਿਆਂ ਗਵਾਲਿਆਂ ਨੇ ਆਪਣੇ ਮਨ ਵਿਚ ਇਹ ਭੇਦ ਵਿਚਾਰ ਕੇ ਕਿ ਇਹ (ਕ੍ਰਿਸ਼ਨ) ਹੀ ਭਗਵਾਨ ਹੈ,
All the gopas have understood this mystery in their mind
ਦੇਖਹਿਜਾਇਬੈਕੁੰਠਸਭੈਹਮਪੈਇਹਕੈਇਹਭਾਤਿਉਚਾਰਿਓ
'ਅਸੀਂ ਸਾਰੇ ਜਾ ਕੇ ਬੈਕੁੰਠ ਵੇਖਣਾ ਚਾਹੁੰਦੇ ਹਾਂ', ਇਸ ਤਰ੍ਹਾਂ ਉਨ੍ਹਾਂ ਨੇ ਕਿਹਾ।
Knowing this, Krishna asked them to visit heaven and also caused them to see it
ਤਾਛਬਿਕੋਜਸੁਉਚਮਹਾਕਬਿਨੇਅਪੁਨੈਮੁਖਤੇਇਮਸਾਰਿਓ
ਉਸ ਛਬੀ ਦੇ ਉੱਚੇ ਅਤੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਦਸਿਆ
ਗਿਆਨਹ੍ਵੈਪਾਰਸੁਗੋਪਨਲੋਹਕੌਕਾਨ੍ਰਹਸਭੈਕਰਿਕੰਚਨਡਾਰਿਓ॥੪੧੮॥
ਕਿ ਗਿਆਨ ਪ੍ਰਾਪਤ ਹੋ ਜਾਣ ਤੇ ਕ੍ਰਿਸ਼ਨ ਰੂਪ ਪਾਰਸ ਨੇ ਗਵਾਲਿਆਂ ਰੂਪ ਲੋਹੇ ਨੂੰ ਸੋਨਾ ਕਰ ਦਿੱਤਾ ਹੈ ॥੪੧੮॥
Considering this spectacle, the poet has said, “This spectacle appeared like this that the knowledge given by Krishna was like philosopher’s stone, and because of it the iron-like gopas had been transformed into gold.418.