GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 335
Display Settings
ਜਾਨਕੈਅੰਤਰਿਕੋਲਖੀਆਜਬਰੈਨਿਪਰੀਤਬਹੀਪਰਿਸੋਏ
ਅੰਦਰ ਦੀ ਗੱਲ ਜਾਣਨ ਵਾਲੇ ਨੇ (ਅੰਦਰ ਦੀ ਗੱਲ) ਜਾਣ ਕੇ (ਫਿਰ ਕੌਤਕ ਵਰਤਾਇਆ)। ਜਦ ਰਾਤ ਪਈ ਤਦ ਸਾਰੇ ਹੀ ਸੌਣ ਲਈ ਪੈ ਗਏ।
When the night fell, Krishna, the knower of the secrets of all the hearts, went to sleep
ਦੂਖਜਿਤੇਜੁਹੁਤੇਮਨਮੈਤਿਤਨੇਹਰਿਨਾਮੁਕੇਲੇਵਤਖੋਏ
(ਉਨ੍ਹਾਂ ਦੇ) ਮਨ ਵਿਚ ਜਿਤਨੇ ਦੁਖ ਸਨ, ਉਹ ਸਾਰੇ ਹਰਿ ਨਾਮ ਦੇ ਲੈਣ ਨਾਲ ਨਸ਼ਟ ਹੋ ਗਏ।
All the sufferings are destroyed by the repetition of the name of the Lord
ਆਇਗਯੋਸੁਪਨਾਸਭਕੋਤਿਹਜਾਪਿਖਏਤ੍ਰੀਯਾਨਰਦੋਏ
ਸਾਰਿਆਂ ਨੂੰ ਸੁਪਨਾ ਆ ਗਿਆ। (ਉਸ ਸੁਪਨੇ ਵਿਚ) ਉਸ ਸਥਾਨ ਨੂੰ ਨਰ-ਨਾਰੀ ਦੋਹਾਂ ਨੇ ਵੇਖਿਆ।
ਜਾਇਅਨੂਪਬਿਰਾਜਤਥੀਤਿਹਜਾਸਮਜਾਫੁਨਿਅਉਰਕੋਏ॥੪੧੯॥
ਬਹੁਤ ਹੀ ਸੁੰਦਰ ਜਗ੍ਹਾ ਸੀ, ਜਿਸ ਵਰਗੀ ਫਿਰ ਹੋਰ ਕੋਈ ਜਗ੍ਹਾ ਨਹੀਂ ਸੀ ॥੪੧੯॥
All the men and women saw heaven in their dreams, in which they visualised Krishna seated in an unparalleled posture on all the sides.419.
ਸਭਗੋਪਿਬਿਚਾਰਿਕਹਿਯੋਮਨਮੈਇਹਬੈਕੁੰਠਤੇਬ੍ਰਿਜਮੋਹਿਭਲਾਹੈ
ਸਾਰਿਆਂ ਗਵਾਲਿਆਂ ਨੇ ਮਨ ਵਿਚ ਵਿਚਾਰ ਕੇ ਕਿਹਾ, ਇਸ ਬੈਕੁੰਠ ਨਾਲੋਂ ਸਾਨੂੰ ਬ੍ਰਜ-ਭੂਮੀ ਚੰਗੀ ਹੈ
All the gopas thought and said, “O Krishna! to be in Braja in your company is much better than heaven
ਕਾਨ੍ਰਹਸਮੈਲਖੀਐਇਹਾਓਹੁਜਾਪਿਖੀਐਭਗਵਾਨਖਲਾਹੈ
ਕਿਉਂਕਿ ਇਥੇ (ਕਿਸੇ) ਸਮੇਂ ਵੀ ਕ੍ਰਿਸ਼ਨ ਨਹੀਂ ਦਿਖਦਾ ਅਤੇ ਉਥੇ (ਜਿਥੇ) ਵੇਖੀਏ, ਕ੍ਰਿਸ਼ਨ ਖਲੋਤਾ ਹੋਇਆ ਹੈ।
We see none equal to Krishna wherever we see, we see only the Lord (Krishna)
ਗੋਰਸਖਾਤਉਹਾਹਮਤੇਮੰਗਿਜੋਕਰਤਾਸਭਜੀਵਜਲਾਹੈ
ਉਹ ਸਾਡੇ ਤੋਂ ਗੋ-ਰਸ (ਦੁਧ-ਦਹੀ-ਮੱਖਣ) ਮੰਗ ਕੇ ਖਾਂਦਾ ਹੈ ਜੋ ਸਾਰੇ ਜਲਾਂ (ਅਤੇ ਥਲਾਂ) ਅਤੇ ਜੀਵਾਂ ਦਾ ਕਰਤਾ ਹੈ।
In Braja, Krishna asks for milk and curd from us and eats them
ਸੋਹਮਰੇਗ੍ਰਿਹਿਛਾਛਹਿਪੀਵਤਜਾਹਿਰਮੀਨਭਭੂਮਿਕਲਾਹੈ॥੪੨੦॥
ਉਹ ਸਾਡੇ ਘਰਾਂ ਵਿਚ ਲੱਸੀ ਪੀਂਦਾ ਹੈ, ਜਿਸ ਦੀ ਕਲਾ (ਸ਼ਕਤੀ) ਧਰਤੀ ਅਤੇ ਆਕਾਸ਼ ਵਿਚ ਪਸਰੀ ਹੋਈ ਹੈ ॥੪੨੦॥
He is the same Krishna, who has the power to destroy all the beings the Lord (Krishna), whose power pervades all the heavens, nether-worlds, the same Krishna (Lord) asks for butter-milk from us and drinks it.420.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਨੰਦਜੂਕੋਬਰੁਣਪਾਸਤੇਛੁਡਾਏਲਿਆਇਬੈਕੁੰਠਦਿਖਾਵਸਭਗੋਪਿਨਕੋਧਿਆਇਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ 'ਨੰਦ ਜੀ ਨੂੰ ਵਰਨ ਪਾਸੋਂ ਛੁੜਵਾ ਕੇ ਲਿਆਉਣ ਅਤੇ ਸਾਰੇ ਗੋਪਾਂ ਨੂੰ ਬੈਕੁੰਠ ਦਿਖਾਣ' ਵਾਲਾ ਅਧਿਆਇ ਸਮਾਪਤ।
End of chapter entitled”Getting the release of Nand from the imprisonment of Varuna and showing the heaven to all gopas” in Krishna Avatara in Bachittar Natak.
ਅਥਰਾਸਿਮੰਡਲਲਿਖਯਤੇ
ਹੁਣ ਰਾਸ ਮੰਡਲ ਲਿਖਦੇ ਹਾਂ:
ਅਥਦੇਵੀਜੂਕੀਉਸਤਤਕਥਨੰ
ਹੁਣ ਦੇਵੀ ਜੀ ਦੀ ਉਸਤਤ ਦਾ ਕਥਨ:
Now beginsa the description of the praise of the goddess:
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਤੂਹੀਅਸਤ੍ਰਣੀਸਸਤ੍ਰਣੀਆਪਰੂਪਾ
ਤੂੰ ਹੀ ਅਸਤ੍ਰਾਂ ਅਤੇ ਸਸਤ੍ਰਾਂ ਵਾਲੀ ਹੈਂ (ਅਤੇ ਤੂੰ ਹੀ) ਭਿਆਨਕ ਰੂਪ ਵਾਲੀ ਹੈਂ।
ਤੂਹੀਅੰਬਿਕਾਜੰਭਹੰਤੀਅਨੂਪਾ
ਤੂੰ ਹੀ ਅੰਬਿਕਾ ਹੈਂ, ਜੰਭ (ਦੈਂਤ) ਨੂੰ ਮਾਰਨ ਵਾਲੀ ਹੈਂ ਅਤੇ ਅਨੂਪਮ ਹੈਂ।
O Goddess! Thou art Ambika, the wielder of arms weapons and also the destroyer of Jambhasura
ਤੂਹੀਅੰਬਿਕਾਸੀਤਲਾਤੋਤਲਾਹੈ
ਤੂੰ ਹੀ ਅੰਬਿਕਾ, ਸੀਤਲਾ ਅਤੇ ਤੋਤਲਾ ਹੈਂ।
Thou art Ambika, Shitala etc.
ਪ੍ਰਿਥਵੀਭੂਮਿਅਕਾਸਤੈਹੀਕੀਆਹੈ॥੪੨੧॥
ਤੂੰ ਹੀ ਪ੍ਰਿਥਵੀ (ਪਾਤਾਲ) ਭੂਮੀ ਅਤੇ ਆਕਾਸ਼ ਨੂੰ ਬਣਾਇਆ ਹੈ ॥੪੨੧॥
Thou art also the installed of the world, earth and sky.421.
ਤੁਹੀਮੁੰਡਮਰਦੀਕਪਰਦੀਭਵਾਨੀ
ਤੂੰ ਹੀ ਮੁੰਡ (ਦੈਂਤ ਨੂੰ ਮਾਰਨ ਵਾਲੀ) ਕੇਸਾਂ ਦਾ ਜੂੜਾ ਕਰਨ ਵਾਲੀ ਅਤੇ ਭਵਾਨੀ ਹੈਂ।
Thou art Bhavani, the smasher of heads in the battlefield
ਤੁਹੀਕਾਲਿਕਾਜਾਲਪਾਰਾਜਧਾਨੀ
ਤੂੰ ਹੀ ਕਾਲਕਾ, ਜਾਲਪਾ (ਸ਼ਾਰਦਾ) ਅਤੇ ਰਾਜ ਸੱਤਾ ਹੈਂ।
Thou art also Kalka, Jalpa and giver of the kingdom to gods
ਮਹਾਜੋਗਮਾਇਆਤੁਹੀਈਸਵਰੀਹੈ
ਤੂੰ ਹੀ ਯੋਗ-ਮਾਇਆ ਅਤੇ ਈਸ਼ਵਰ ਦੀ ਸ਼ਕਤੀ ਹੈਂ।
Thou art the great Yogmaya and Parvati
ਤੁਹੀਤੇਜਅਕਾਸਥੰਭੋਮਹੀਹੈ॥੪੨੨॥
ਤੂੰ ਹੀ ਤੇਜ (ਅਗਨੀ) ਆਕਾਸ਼, ਅਤੇ ਭੂਮੀ ਵਿਚ ਪੂਰਨ ਹੈਂ ॥੪੨੨॥
Thou art the Light of the sky and the support of the earth.422.
ਤੁਹੀਰਿਸਟਣੀਪੁਸਟਣੀਜੋਗਮਾਇਆ
ਤੂੰ ਹੀ ਰਿਸ਼ਟ ਪੁਸ਼ਟ ਕਰਨ ਵਾਲੀ ਅਤੇ ਯੋਗ-ਮਾਇਆ ਹੈਂ।
Thou art Yogmaya, the Sustainer of all
ਤੁਹੀਮੋਹਸੋਚਉਦਹੂੰਲੋਕਛਾਇਆ
ਤੂੰ ਹੀ ਮੋਹ ਨਾਲ ਚੌਦਾਂ ਲੋਕਾਂ ਨੂੰ ਢਕਿਆ ਹੋਇਆ ਹੈ।
All the fourteen worlds are illumined by Thy Light
ਤੁਹੀਸੁੰਭਨੈਸੁੰਭਹੰਤੀਭਵਾਨੀ
ਤੂੰ ਹੀ ਸੁੰਭ ਅਤੇ ਨਿਸੁੰਭ ਨੂੰ ਮਾਰਨ ਵਾਲੀ ਭਵਾਨੀ ਹੈਂ।
Thou art Bhavani, the destroyer of Sumbh and Nisumbh
ਤੁਹੀਚਉਦਹੂੰਲੋਕਕੀਜੋਤਿਜਾਨੀ॥੪੨੩॥
ਤੂੰ ਹੀ ਚੌਦਾਂ ਲੋਕਾਂ ਦੀ ਜੋਤਿ ਜਾਣੀ ਜਾਂਦੀ ਹੈਂ ॥੪੨੩॥
Thou art the brilliance of the fourteen worlds.423.