GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 336
Display Settings
ਤੁਹੀਰਿਸਟਣੀਪੁਸਟਣੀਸਸਤ੍ਰਣੀਹੈ
ਤੂੰ ਹੀ ਰਿਸ਼ਟ-ਪੁਸ਼ਟ ਕਰਨ ਵਾਲੀ ਅਤੇ ਸਸਤ੍ਰਾਂ ਵਾਲੀ ਹੈਂ।
Thou art the Sustainer of all and also the wielder of weapons
ਤੁਹੀਕਸਟਣੀਹਰਤਨੀਅਸਤ੍ਰਣੀਹੈ
ਤੂੰ ਹੀ ਕਸ਼ਟਾਂ ਨੂੰ ਹਰਨ ਵਾਲੀ ਅਤੇ ਅਸਤ੍ਰਾਂ ਨੂੰ ਧਾਰਨ ਕਰਨ ਵਾਲੀ ਹੈਂ।
Thou art the remover of the sufferings of all and also the wielder of arms
ਤੁਹੀਜੋਗਮਾਇਆਤੁਹੀਬਾਕਬਾਨੀ
ਤੂੰ ਹੀ ਯੋਗ ਮਾਇਆ ਹੈਂ ਅਤੇ ਤੂੰ ਹੀ ਸਰਸਵਤੀ ਹੈਂ।
Thou art Yogmaya and power of speech
ਤੁਹੀਅੰਬਿਕਾਜੰਭਹਾਰਾਜਧਾਨੀ॥੪੨੪॥
ਤੂੰ ਹੀ ਅੰਬਿਕਾ, ਜੰਭ ਦੈਂਤ ਨੂੰ ਮਾਰਨ ਵਾਲੀ ਅਤੇ ਰਾਜ ਪ੍ਰਦਾਨ ਕਰਨ ਵਾਲੀ ਹੈਂ ॥੪੨੪॥
O Goddess! Thou, as Ambika, art the destroyer of Jambhasura and the giver of the kingdom to gods.424.
ਮਹਾਜੋਗਮਾਇਆਮਹਾਰਾਜਧਾਨੀ
ਤੂੰ ਮਹਾਨ ਯੋਗ-ਮਾਇਆ ਹੈਂ, ਤੂੰ ਹੀ ਮਹਾਨ ਰਾਜ ਸੱਤਾ ਹੈਂ।
O great Yogmaya! Thou art the eternal Bhavani in the past, present and future
ਭਵੀਭਾਵਨੀਭੂਤਭਬਿਅੰਭਵਾਨੀ
ਤੂੰ ਸੰਸਾਰ ਨਾਲ ਸੰਬੰਧ ਰਖਣ ਵਾਲੀ, ਆਵਾਗਵਣ ਰੂਪ, ਭੂਤ, ਭਵਿਖ ਅਤੇ ਵਰਤਮਾਨ ਵਿਚ ਵਿਆਪਤ ਹੈਂ।
ਚਰੀਆਚਰਣੀਖੇਚਰਣੀਭੂਪਣੀਹੈ
ਤੂੰ ਚੇਤਨਾ ਵਾਲੀ, ਜੜਤਾ ਵਾਲੀ, ਆਕਾਸ਼ ਵਿਚ ਵਿਚਰਨ ਵਾਲੀ ਮਹਾਰਾਣੀ ਹੈਂ।
Thou art consciousness-incarnate, pervading as Sovereign in the sky
ਮਹਾਬਾਹਣੀਆਪਨੀਰੂਪਣੀਹੈ॥੪੨੫॥
ਭਾਰੀ ਸੈਨਾ ਵਾਲੀ ਅਤੇ ਆਪ ਹੀ ਆਪਣੇ ਵਰਗੇ ਰੂਪ ਵਾਲੀ ਹੈਂ ॥੪੨੫॥
Thy vehicle is supreme and Thou art the revealer of all the sciences.425.
ਮਹਾਭੈਰਵੀਭੂਤਨੇਸਵਰੀਭਵਾਨੀ
ਤੂੰ ਮਹਾ ਭੈਰਵੀ, ਭੂਤਨੇਸ਼੍ਵਰੀ ਅਤੇ ਭਵਾਨੀ ਹੈਂ।
Thou art the great Bhairavi, Bhuteshvari and Bhavani
ਭਵੀਭਾਵਨੀਭਬਿਯੰਕਾਲੀਕ੍ਰਿਪਾਨੀ
ਤੂੰ ਸੰਸਾਰ ਨਾਲ ਸੰਬੰਧ ਰਖਣ ਵਾਲੀ, ਆਵਾਗਵਣ ਰੂਪ, ਤਿੰਨਾਂ ਕਾਲਾਂ ਵਿਚ ਵਿਆਪਤ ਅਤੇ ਕ੍ਰਿਪਾਣ ਰੂਪ ਹੈਂ।
Thou art Kali, the wielder of the sword in all the three tenses
ਜਯਾਆਜਯਾਹਿੰਗੁਲਾਪਿੰਗੁਲਾਹੈ
(ਤੂੰ ਹੀ) ਜਿਤਣ ਵਾਲੀ, ਨਾ ਜਿਤੇ ਜਾ ਸਕਣ ਵਾਲੀ, ਹਿੰਗਲਾ ਅਤੇ ਪਿੰਗਲਾ ਹੈਂ।
Thou art the conqueror of ll, residing on Hinglaj mountain
ਸਿਵਾਸੀਤਲਾਮੰਗਲਾਤੋਤਲਾਹੈ॥੪੨੬॥
(ਤੂੰ ਹੀ) ਸ਼ਿਵਾ, ਸੀਤਲਾ, ਮੰਗਲਾ ਅਤੇ ਤੋਤਲਾ ਹੈਂ ॥੪੨੬॥
Thou art Shiva, Shitala and stammering Mangala.426.
ਤੁਹੀਅਛਰਾਪਛਰਾਬੁਧਿਬ੍ਰਿਧਿਆ
ਤੂੰ ਹੀ ਅੱਛਰਾ, ਪੱਛਰਾ ਅਤੇ ਬੁੱਧੀ ਨੂੰ ਵਧਾਉਣ ਵਾਲੀ ਹੈਂ।
ਤੁਹੀਭੈਰਵੀਭੂਪਣੀਸੁਧਸਿਧਿਆ
ਤੂੰ ਹੀ ਭੈਰਵੀ, ਮਹਾਰਾਣੀ ਅਤੇ ਸਹੀ ਰੂਪ ਵਿਚ ਸਿੱਧੀ ਹੈਂ।
Thou art in the form of Syllable (Akshana), heavenly damsels, Buddha, Bhairavi, Sovereign and an adept
ਮਹਾਬਾਹਣੀਅਸਤ੍ਰਣੀਸਸਤ੍ਰਧਾਰੀ
(ਤੂੰ ਹੀ) ਮਹਾਨ ਸੈਨਾ ਵਾਲੀ, ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਧਾਰਨ ਕਰਨ ਵਾਲੀ ਹੈਂ।
ਤੁਹੀਤੀਰਤਰਵਾਰਕਾਤੀਕਟਾਰੀ॥੪੨੭॥
ਤੂੰ ਹੀ ਤੀਰ, ਤਲਵਾਰ, ਕਾਤੀ ਅਤੇ ਕਟਾਰੀ ਹੈਂ ॥੪੨੭॥
Thou hast a supreme vehile (i.e. lion), Thou art also in the form of an arrow, a a sword and a dagger.427.
ਤੁਹੀਰਾਜਸੀਸਾਤਕੀਤਾਮਸੀਹੈ
ਤੂੰ ਹੀ ਰਾਜਸੀ, ਸਾਤਵਿਕੀ ਅਤੇ ਤਾਮਸੀ ਸ਼ਕਤੀ ਹੈਂ।
Thou art Rajas, tamas and Sattva, the three modes of maya
ਤੁਹੀਬਾਲਕਾਬ੍ਰਿਧਣੀਅਉਜੁਆਹੈ
ਤੂੰ ਹੀ ਬਿਰਧ, ਜਵਾਨ ਅਤੇ ਬਾਲਕ ਅਵਸਥਾ ਹੈਂ।
Thou art the three ages of life i.e. childhood, youth and old age
ਤੁਹੀਦਾਨਵੀਦੇਵਣੀਜਛਣੀਹੈ
ਤੂੰ ਹੀ ਦੈਂਤਣ, ਦੇਵ-ਇਸਤਰੀ ਅਤੇ ਯਕਸ਼ਣੀ ਹੈਂ।
Thou art demoness, goddess and Dakshini
ਤੁਹੀਕਿੰਨ੍ਰਣੀਮਛਣੀਕਛਣੀਹੈ॥੪੨੮॥
ਤੂੰ ਹੀ ਕਿੰਨਰਣੀ, ਮੱਛਣੀ ਅਤੇ ਕੱਛਣੀ ਹੈਂ ॥੪੨੮॥
Thou art also Kinnar-woman, fish-girt and Kashyap-woman.428.
ਤੁਹੀਦੇਵਤੇਸੇਸਣੀਦਾਨੁਵੇਸਾ
ਤੂੰ ਹੀ ਦੇਵਤਿਆਂ ਦੇ ਸੁਆਮੀ ਇੰਦਰ ਦੀ ਸ਼ਕਤੀ ਹੈਂ ਅਤੇ ਦਾਨਵਾਂ ਦੇ ਸੁਆਮੀ ਦੀ ਸ਼ਕਤੀ ਹੈਂ।
Thou art the power of gods and the vision of the demons
ਸਰਹਿਬ੍ਰਿਸਟਣੀਹੈਤੁਹੀਅਸਤ੍ਰਭੇਸਾ
ਤੂੰ ਹੀ ਤੀਰਾਂ ਦੀ ਬਰਖਾ ਕਰਨ ਵਾਲੀ ਅਤੇ ਅਸਤ੍ਰ ਸਰੂਪੀ ਹੈਂ।
Thou art the steel-striker and wielder of arms
ਤੁਹੀਰਾਜਰਾਜੇਸਵਰੀਜੋਗਮਾਯਾ
ਤੂੰ ਹੀ ਰਾਜਿਆਂ ਦੇ ਰਾਜੇ ਦੀ ਸ਼ਕਤੀ ਅਤੇ ਯੋਗ ਮਾਇਆ ਹੈਂ।
Thou art Rajrajeshwari and Yogmaya and
ਮਹਾਮੋਹਸੋਚਉਦਹੂੰਲੋਕਛਾਯਾ॥੪੨੯॥
(ਤੂੰ ਹੀ) ਮਹਾ ਮੋਹ ਨਾਲ ਚੌਦਾਂ ਲੋਕਾਂ ਨੂੰ ਢਕਿਆ ਹੋਇਆ ਹੈ ॥੪੨੯॥
There is the prevalence of your maya in all the fourteen worlds.429.
ਤੁਹੀਬ੍ਰਾਹਮੀਬੈਸਨਵੀਸ੍ਰੀਭਵਾਨੀ
ਤੂੰ ਹੀ ਬ੍ਰਹਮਾ ਦੀ ਸ਼ਕਤੀ, ਵਿਸ਼ਣੂ ਦੀ ਸ਼ਕਤੀ ਅਤੇ ਸ਼ਿਵ ਦੀ ਸ਼ਕਤੀ ਹੈਂ।
Thou art the power the of Brahmani, Vaishnavi,
ਤੁਹੀਬਾਸਵੀਈਸਵਰੀਕਾਰਤਿਕਿਆਨੀ
ਤੂੰ ਹੀ ਇੰਦਰ ਦੀ ਸ਼ਕਤੀ, ਈਸ਼ਵਰ ਦੀ ਸ਼ਕਤੀ ਅਤੇ ਕਾਰਤਿਕੇਯ ਦੀ ਸ਼ਕਤੀ ਹੈ।
Bhavani, Basavi, Parvati and Kartikeya
ਤੁਹੀਅੰਬਿਕਾਦੁਸਟਹਾਮੁੰਡਮਾਲੀ
ਤੂੰ ਹੀ ਅੰਬਿਕਾ, ਦੁਸ਼ਟਾਂ ਨੂੰ ਮਾਰਨ ਵਾਲੀ ਅਤੇ ਮੁੰਡਾਂ ਦੀ ਮਾਲਾ ਵਾਲੀ ਹੈਂ।
Thou art Ambika and the wearer of the necklace of skulls
ਤੁਹੀਕਸਟਹੰਤੀਕ੍ਰਿਪਾਕੈਕ੍ਰਿਪਾਨੀ॥੪੩੦॥
ਤੂੰ ਹੀ ਕਸਟਾਂ ਨੂੰ ਹਰਨ ਵਾਲੀ ਅਤੇ ਕ੍ਰਿਪਾ ਕਰਨ ਵਾਲੀ ਕ੍ਰਿਪਾਲੂ ਹੈਂ ॥੪੩੦॥
O Goddess! Thou art the destroyer of the sufferings of all and also gracious towards all.430.
ਤੁਮੀਬਰਾਹਣੀਹ੍ਵੈਹਿਰਨਾਛਮਾਰਿਯੋ
ਤੂੰ ਹੀ ਬਰਾਹ ਦੀ ਸ਼ਕਤੀ ਹੋ ਕੇ ਹਿਰਨਾਖਸ ਨੂੰ ਮਾਰਿਆ ਸੀ
As the power of Brahm and as the lion.
ਹਰੰਨਾਕਸੰਸਿੰਘਣੀਹ੍ਵੈਪਛਾਰਿਯੋ
ਅਤੇ ਨਰ ਸਿੰਘ ਦੀ ਸ਼ਕਤੀ ਹੋ ਕੇ ਹਿਰਣਕਸ਼ਪ ਨੂੰ ਪਛਾੜਿਆ ਸੀ।
Thou didst overthrow Hiranyakashipu
ਤੁਮੀਬਾਵਨੀਹ੍ਵੈਤਿਨੋਲੋਗਮਾਪੇ
ਤੂੰ ਹੀ ਬਾਵਨ ਦੀ ਸ਼ਕਤੀ ਹੋ ਕੇ ਤਿੰਨਾਂ ਲੋਕਾਂ ਨੂੰ ਮਾਪਿਆ ਸੀ।
Thou didst measure the three worlds as the power of Vaman.
ਤੁਮੀਦੇਵਦਾਨੋਕੀਏਜਛਥਾਪੇ॥੪੩੧॥
ਤੂੰ ਹੀ ਦੇਵਤੇ, ਦੈਂਤ ਅਤੇ ਯਕਸ਼ ਥਾਪੇ ਹਨ ॥੪੩੧॥
Thou didst establish the gods, demons and Yakshas.431.
ਤੁਮੀਰਾਮਹ੍ਵੈਕੈਦਸਾਗ੍ਰੀਵਖੰਡਿਯੋ
ਤੂੰ ਹੀ ਰਾਮ ਹੋ ਕੇ ਦਸਾਂ ਸਿਰਾਂ ਵਾਲੇ ਰਾਵਣ ਨੂੰ ਮਾਰਿਆ ਸੀ।
Thou didst kill Ravana as Ram
ਤੁਮੀਕ੍ਰਿਸਨਹ੍ਵੈਕੰਸਕੇਸੀਬਿਹੰਡਿਯੋ
ਤੂੰ ਹੀ ਕ੍ਰਿਸ਼ਨ ਹੋ ਕੇ ਕੰਸ ਅਤੇ ਕੇਸੀ ਨੂੰ ਖ਼ਤਮ ਕੀਤਾ ਸੀ।
Thou didst kill the demon Keshi as Krishna
ਤੁਮੀਜਾਲਪਾਹੈਬਿੜਾਲਾਛਘਾਯੋ
ਤੂੰ ਹੀ ਜਾਲਪਾ ਹੋ ਕੇ ਬਿੜਾਲਾਛ ਨੂੰ ਮਾਰਿਆ ਸੀ।
Thou didst annihilate the demon Biraksha as Jalapa
ਤੁਮੀਸੁੰਭਨੈਸੁੰਭਦਾਨੋਖਪਾਯੋ॥੪੩੨॥
ਤੂੰ ਹੀ ਸੁੰਭ ਅਤੇ ਨਿਸੁੰਭ ਦੈਂਤਾਂ ਨੂੰ ਖਪਾਇਆ ਸੀ ॥੪੩੨॥
Thou didst destroy the demons Sumbh and Nisumbh.432.
ਦੋਹਰਾ
ਦੋਹਰਾ:
DOHRA
ਦਾਸਜਾਨਕਰਿਦਾਸਪਰਿਕੀਜੈਕ੍ਰਿਪਾਅਪਾਰ
(ਮੈਨੂੰ ਆਪਣਾ) ਦਾਸ ਸਮਝ ਕੇ, ਦਾਸ ਉਤੇ ਅਪਾਰ ਕ੍ਰਿਪਾ ਕਰੋ।
ਆਪਹਾਥਦੈਰਾਖਮੁਹਿਮਨਕ੍ਰਮਬਚਨਬਿਚਾਰਿ॥੪੩੩॥
ਮਨ, ਬਾਣੀ ਅਤੇ ਕਰਮ ਦਾ ਵਿਚਾਰ ਕੇ ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ ॥੪੩੩॥
Considering me as Thy slave, be Gracius towards me and keep Thy hand over my head and protect me with Thy mind, action, speech and thought.433.
ਚੌਪਈ
ਚੌਪਈ:
CHUPAI
ਮੈਗਨੇਸਹਿਪ੍ਰਿਥਮਮਨਾਊ
ਮੈਂ ਪਹਿਲਾਂ ਗਣੇਸ ਨੂੰ ਨਹੀਂ ਮਨਾਉਂਦਾ
ਕਿਸਨਬਿਸਨਕਬਹੂੰਧਿਆਊ
ਅਤੇ ਕ੍ਰਿਸ਼ਨ ਤੇ ਵਿਸ਼ਣੂ ਨੂੰ ਵੀ ਨਹੀਂ ਧਿਆਉਂਦਾ।
I do not adore Ganesha in the beginning and also do not mediatate on Krishna and Vishnu
ਕਾਨਿਸੁਨੇਪਹਿਚਾਨਤਿਨਸੋ
(ਮੈਂ ਉਨ੍ਹਾਂ ਬਾਰੇ) ਕੰਨਾਂ ਨਾਲ ਸੁਣਿਆ ਹੈ, (ਪਰ) ਉਨ੍ਹਾਂ ਨਾਲ (ਕੋਈ) ਪਛਾਣ ਨਹੀਂ ਹੈ।
ਲਿਵਲਾਗੀਮੋਰੀਪਗਇਨਸੋ॥੪੩੪॥
ਮੇਰੀ ਲਿਵ ਤਾਂ ਇਨ੍ਹਾਂ ਚਰਨਾਂ ਨਾਲ ਲਗੀ ਹੋਈ ਹੈ ॥੪੩੪॥
I have only heard about them with my ears and I do not recognize them my consciousness is absorbed at the feet of the Supreme Kal (the Immanent Brahman).434.
ਮਹਾਕਾਲਰਖਵਾਰਹਮਾਰੋ
ਮਹਾਕਾਲ ਮੇਰਾ ਰਾਖਾ ਹੈ।
ਮਹਾਲੋਹਮੈਕਿੰਕਰਥਾਰੋ
ਹੇ ਮਹਾ ਲੋਹ! ਮੈਂ ਤੇਰਾ ਦਾਸ ਹਾਂ।
The Supreme Kal (God) is my Protector and O Steel-Purusha Lort! I am Thy slave
ਅਪੁਨਾਜਾਨਿਕਰੋਰਖਵਾਰ
ਆਪਣਾ ਸਮਝ ਕੇ ਮੇਰੀ ਰਖਿਆ ਕਰੋ
ਬਾਹਗਹੇਕੀਲਾਜਬਿਚਾਰ॥੪੩੫॥
ਅਤੇ ਬਾਂਹ ਪਕੜੇ ਦੀ ਲਾਜ ਵਿਚਾਰੋ ॥੪੩੫॥
Protect me, considering me as Thy own and do me the honour of catching my arm.435.