GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 346
Display Settings
ਜੋਰਿਪੁਪੈਮਗਜਾਤਚਲਿਯੋਸੁਨਿਕੈਉਪਮਾਚਲਿਦੇਖਤਓਊ
ਜੋ (ਕੋਈ) ਵੈਰੀ ਰਸਤੇ ਵਿਚ ਜਾ ਰਿਹਾ ਹੋਵੇ, (ਉਹ ਵੀ) ਉਪਮਾ ਸੁਣ ਕੇ ਉਸ ਨੂੰ ਵੇਖਣ ਲਈ ਚਲ ਕੇ ਜਾਂਦਾ ਹੈ।
The enemy walking on his path, deviates in order to see Krishna
ਅਉਰਕੀਬਾਤਕਹਾਕਹੀਯੈਕਬਿਸ੍ਯਾਮਸੁਰਾਦਿਕਰੀਝਤਸੋਊ॥੫੧੯॥
ਕਵੀ ਸ਼ਿਆਮ (ਕਹਿੰਦੇ ਹਨ) ਹੋਰਾਂ ਦੀ ਗੱਲ ਤਾਂ ਕੀ ਕਰੀਏ, ਦੇਵਤੇ ਆਦਿ ਵੀ ਉਸ ਨੂੰ ਵੇਖ ਕੇ ਰੀਝ ਰਹੇ ਹਨ ॥੫੧੯॥
What to speak of other people, the gods are also getting pleased on seeing Krishna.519.
ਗੋਪਿਨਸੰਗਤਹਾਭਗਵਾਨਮਨੈਅਤਿਹੀਹਿਤਕੋਕਰਗਾਵੈ
ਉਥੇ ਗੋਪੀਆਂ ਨਾਲ ਰਲ ਕੇ ਅਤੇ ਮਨ ਵਿਚ ਬਹੁਤ ਪ੍ਰੇਮ ਕਰ ਕੇ ਸ੍ਰੀ ਕ੍ਰਿਸ਼ਨ ਗਾਉਂਦੇ ਹਨ।
ਰੀਝਰਹੈਖਗਠਉਰਸਮੇਤਸੁਯਾਬਿਧਿਗ੍ਵਾਰਿਨਕਾਨ੍ਰਹਰਿਝਾਵੈ
ਪੰਛੀਆਂ ਸਮੇਤ ਉਸ ਜਗ੍ਹਾ ਦੇ ਰਹਿਣ ਵਾਲੇ ਖੁਸ਼ ਹੋ ਰਹੇ ਹਨ, ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਗੋਪੀਆਂ ਨੂੰ ਰਿਝਾ ਰਹੇ ਹਨ।
Krishna is singing in extreme love alongwith gopis and he is enrapturing them in such a way that on seeing him, even the birds became motionless
ਜਾਕਹੁਖੋਜਿਕਈਗਣਗੰਧ੍ਰਬਕਿੰਨਰਭੇਦਰੰਚਕਪਾਵੈ
ਜਿਸ ਨੂੰ ਕਿਤਨੇ ਹੀ ਗਣ, ਗੰਧਰਬ ਅਤੇ ਕਿੰਨਰ ਖੋਜ ਰਹੇ ਹਨ, ਪਰ (ਉਸ ਦਾ) ਬਿਲਕੁਲ ਭੇਦ ਨਹੀਂ ਪਾ ਰਹੇ।
ਗਾਵਤਸੋਹਰਿਜੂਤਿਹਜਾਤਜਕੈਮ੍ਰਿਗਨੀਚਲਿਕੈਮ੍ਰਿਗਆਵੈ॥੫੨੦॥
ਉਹ ਕ੍ਰਿਸ਼ਨ ਜੀ ਉਥੇ ਗਾਉਂਦੇ ਹਨ, (ਉਸ ਮਨਮੋਹਕ ਸੁਰ ਨੂੰ ਸੁਣ ਕੇ) ਹਿਰਨੀਆਂ ਨੂੰ ਛਡ ਕੇ ਹਿਰਨ ਚਲੇ ਆ ਰਹੇ ਹਨ ॥੫੨੦॥
The Lord, whose mystery is not known to ganas, gandharvas, kinnars ets., that Lord is singing and on listening him singing, the does are coming up, abandoning their deer.520.
ਗਾਵਤਸਾਰੰਗਸੁਧਮਲਾਰਬਿਭਾਸਬਿਲਾਵਲਅਉਫੁਨਿਗਉਰੀ
(ਸ੍ਰੀ ਕ੍ਰਿਸ਼ਨ) ਸਾਰੰਗ, ਸ਼ੁੱਧ ਮਲ੍ਹਾਰ, ਬਿਭਾਸ, ਬਿਲਾਵਲ ਅਤੇ ਫਿਰ ਗਉੜੀ (ਆਦਿ ਰਾਗਾਂ ਨੂੰ) ਗਾਉਂਦੇ ਹਨ।
ਜਾਸੁਰਸ੍ਰੋਨਨਮੈਸੁਨਕੈਸੁਰਭਾਮਿਨਧਾਵਤਡਾਰਿਪਿਛਉਰੀ
ਉਸ ਦੀ ਸੁਰ ਨੂੰ ਕੰਨਾਂ ਨਾਲ ਸੁਣ ਕੇ ਦੇਵਤਿਆਂ ਦੀਆਂ ਇਸਤਰੀਆਂ (ਸਿਰਾਂ ਦੀਆਂ) ਚੁੰਨੀਆਂ ਨੂੰ ਸੁਟ ਕੇ ਭਜੀਆਂ ਆ ਰਹੀਆਂ ਹਨ।
He is singing the musical modes of Sarang, Suddh Malhar, Vibhas, Bilawal and Gauri and listening to his tune, the wives of gods are also coming, abandoning their head-dresses
ਸੋਸੁਨਕੈਸਭਗ੍ਵਾਰਨਿਯਾਰਸਕੈਸੰਗਹੋਇਗਈਜਨੁਬਉਰੀ
ਉਸ (ਸੁਰ) ਨੂੰ ਸੁਣ ਕੇ (ਪ੍ਰੇਮ) ਰਸ ਨਾਲ ਸਾਰੀਆਂ ਗੋਪੀਆਂ ਬੌਰੀਆਂ ਹੋ ਗਈਆਂ ਹਨ।
ਤਿਆਗਕੈਕਾਨਨਤਾਸੁਨਕੈਮ੍ਰਿਗਲੈਮ੍ਰਿਗਨੀਚਲਿਆਵਤਦਉਰੀ॥੫੨੧॥
ਉਸ (ਸੁਰ) ਨੂੰ ਸੁਣ ਕੇ ਹਿਰਨ ਵੀ ਹਿਰਨੀਆਂ ਨੂੰ ਲੈ ਕੇ, ਜੰਗਲ ਛਡ ਕੇ ਭਜੀ ਆ ਰਹੇ ਹਨ ॥੫੨੧॥
The gopis also, on listening to that tasteful sound, have become mad and come running in the company of deer and does, leaving the forest.521.
ਏਕਨਚੈਇਕਗਾਵਤਗੀਤਬਜਾਵਤਤਾਲਦਿਖਾਵਤਭਾਵਨ
(ਕੋਈ) ਇਕ ਗੋਪੀ ਨਚਦੀ ਹੈ, ਇਕ ਗੀਤ ਗਾਉਂਦੀ ਹੈ ਅਤੇ ਇਕ ਤਾੜੀ ਮਾਰ ਕੇ ਹਾਵ-ਭਾਵ ਵਿਖਾਉਂਦੀ ਹੈ।
Someone is dancing, someone in singing and someone is exhibiting his emotions in various ways
ਰਾਸਬਿਖੈਅਤਿਹੀਰਸਸੋਸੁਰਿਝਾਵਨਕਾਜਸਭੈਮਨਭਾਵਨਿ
ਰਾਸ ਵਿਚ ਅਤਿ ਅਧਿਕ (ਪ੍ਰੇਮ) ਰਸ ਨਾਲ ਸਾਰੀਆਂ ਕ੍ਰਿਸ਼ਨ ('ਮਨ ਭਾਵਨ') ਨੂੰ ਖ਼ੁਸ਼ ਕਰਨ (ਵਿਚ ਲਗੀਆਂ ਹਨ)।
In that amorous display all are alluring one another in captivating manner
ਚਾਦਨੀਸੁੰਦਰਰਾਤਿਬਿਖੈਕਬਿਸ੍ਯਾਮਕਹੈਸੁਬਿਖੈਰੁਤਸਾਵਨ
ਕਵੀ ਸ਼ਿਆਮ ਕਹਿੰਦੇ ਹਨ, ਸਾਵਨ ਦੀ ਰੁਤ ਦੀ ਸੁੰਦਰ ਚਾਂਦਨੀ ਰਾਤ ਵਿਚ ਗੋਪੀਆਂ ਨਗਰ ਨੂੰ ਛਡ ਕੇ
ਗ੍ਵਾਰਨਿਯਾਤਜਿਕੈਪੁਰਕੋਮਿਲਿਖੇਲਿਕਰੈਰਸਨੀਕਨਿਠਾਵਨ॥੫੨੨॥
ਅਤੇ (ਆਪਸ ਵਿਚ) ਮਿਲ ਕੇ ਉਸ ਸੁੰਦਰ ਸਥਾਨ ਉਤੇ (ਪ੍ਰੇਮ) ਰਸ ਦੀ ਖੇਡ ਖੇਡਦੀਆਂ ਹਨ ॥੫੨੨॥
The poet Shyam says that the gopis are playing with Krishna at nice places on abandoning the city in rainy season and moonlit nights.522.
ਸੁੰਦਰਠਉਰਬਿਖੈਕਬਿਸ੍ਯਾਮਕਹੈਮਿਲਿਗ੍ਵਾਰਿਨਖੇਲਕਰਿਯੋਹੈ
ਕਵੀ ਸ਼ਿਆਮ ਕਹਿੰਦੇ ਹਨ, (ਉਸ) ਸੁੰਦਰ ਸਥਾਨ ਵਿਚ ਸਾਰੀਆਂ ਗੋਪੀਆਂ ਨੇ ਮਿਲ ਕੇ ਖੇਡ ਖੇਡੀ ਹੈ।
ਮਾਨਹੁਆਪਹੀਤੇਬ੍ਰਹਮਾਸੁਰਮੰਡਲਸੁਧਿਬਨਾਇਧਰਿਯੋਹੈ
(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਖ਼ੁਦ ਦੇਵ-ਮੰਡਲ ਚੰਗੀ ਤਰ੍ਹਾਂ ਬਣਾ ਕੇ ਧਰਿਆ ਹੈ।
The poet Shyam says that gopis have played with Krishna at nice places and it seems that Brahma has created the sphere of gods
ਜਾਪਿਖਕੇਖਗਰੀਝਰਹੈਮ੍ਰਿਗਤਿਆਗਤਿਸੈਨਹੀਚਾਰੋਚਰਿਯੋਹੈ
ਜਿਸ ਨੂੰ ਵੇਖ ਕੇ ਪੰਛੀ ਪ੍ਰਸੰਨ ਹੋ ਰਹੇ ਹਨ ਅਤੇ ਹਿਰਨਾਂ ਨੇ ਚਾਰੇ ਨੂੰ ਤਿਆਗ ਕੇ ਫਿਰ ਉਸ ਨੂੰ ਨਹੀਂ ਚਰਿਆ ਹੈ।
Seeing this spectacle, the birds are getting pleased, the deer have lost consciousness about food and water
ਅਉਰਕੀਬਾਤਕਹਾਕਹੀਯੇਜਿਹਕੇਪਿਖਏਭਗਵਾਨਛਰਿਯੋਹੈ॥੫੨੩॥
ਹੋਰਾਂ ਦੀ ਗੱਲ ਕੀ ਕਰੀਏ, ਜਿਸ (ਰਾਸ) ਨੂੰ ਵੇਖ ਕੇ (ਖੁਦ) ਕ੍ਰਿਸ਼ਨ ਵੀ ਛਲਿਆ ਗਿਆ ਹੈ ॥੫੨੩॥
What else should be said, the Lord himself has been deceived.523.
ਇਤਤੇਨੰਦਲਾਲਸਖਾਲੀਏਸੰਗਿਉਤੈਫੁਨਿਗ੍ਵਾਰਿਨਜੂਥਸਬੈ
ਇਧਰੋਂ ਕ੍ਰਿਸ਼ਨ ਆਪਣੇ ਮਿਤਰਾਂ ਨੂੰ (ਆਪਣੇ) ਨਾਲ (ਲੈ ਕੇ ਆ ਗਏ) ਅਤੇ ਉਧਰੋਂ ਸਾਰੀਆਂ ਗੋਪੀਆਂ ਦੀ ਟੋਲੀ (ਬਾਹਰ ਨੂੰ ਨਿਕਲ ਆਈ)।
On this side, Krishna was accompanied by his boy-friends and on that side the gopis gathered together and started
ਬਹਸਾਬਹਸੀਤਹਹੋਨਲਗੀਰਸਬਾਤਨਸੋਕਬਿਸ੍ਯਾਮਤਬੈ
ਕਵੀ ਸ਼ਿਆਮ (ਕਹਿੰਦੇ ਹਨ) ਤਦ ਉਥੇ (ਪ੍ਰੇਮ) ਰਸ ਦੀਆਂ (ਆਪਸੀ) ਗੱਲਾਂ ਹੋਣ ਲਗੀਆਂ।
A dialogue ensued on various issues concerning pleasure according to the poet Shyam:
ਜਿਹਕੋਬ੍ਰਹਮਾਨਹੀਅੰਤਲਖੈਨਹਨਾਰਦਪਾਵਤਜਾਹਿਛਬੈ
ਜਿਸ ਦਾ ਅੰਤ ਬ੍ਰਹਮਾ ਨਹੀਂ ਜਾਣ ਸਕਿਆ ਅਤੇ ਜਿਸ ਦੀ ਛਬੀ ਨਾਰਦ ਨਹੀਂ ਪਾ ਸਕਿਆ,
The mystery of the Lord could not be known to Brahma and also the sage Narada
ਮ੍ਰਿਗਜਿਉਮ੍ਰਿਗਨੀਮਹਿਰਾਜਤਹੈਹਰਿਤਿਉਗਨਗ੍ਵਾਰਿਨਬੀਚਫਬੈ॥੫੨੪॥
(ਉਹ) ਸ੍ਰੀ ਕ੍ਰਿਸ਼ਨ ਗੋਪੀਆਂ ਦੀ ਟੋਲੀ ਵਿਚ ਉਸ ਤਰ੍ਹਾਂ ਫਬ ਰਿਹਾ ਹੈ ਜਿਵੇਂ ਹਿਰਨੀਆਂ ਵਿਚ ਹਿਰਨ ਸ਼ੋਭਦਾ ਹੈ ॥੫੨੪॥
Just as a deer looks elegant amongst the does in the ssame manner, Krishna amongst the gopis.524.
ਨੰਦਲਾਲਲਲਾਇਤਗਾਵਤਹੈਉਤਤੇਸਭਗ੍ਵਾਰਨਿਯਾਮਿਲਿਗਾਵੈ
ਇਧਰੋਂ ਸ੍ਰੀ ਕ੍ਰਿਸ਼ਨ (ਸਾਥੀਆਂ ਨਾਲ ਮਿਲ ਕੇ) ਗਾਉਂਦੇ ਹਨ ਅਤੇ ਉਧਰੋਂ ਸਾਰੀਆਂ ਗੋਪੀਆਂ ਮਿਲ ਕੇ ਗਾਉਂਦੀਆਂ ਹਨ।
On this side Krishna is singing and on that side the gopis are singing
ਫਾਗੁਨਕੀਰੁਤਿਊਪਰਿਆਬਨਮਾਨਹੁਕੋਕਿਲਕਾਕੁਕਹਾਵੈ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਦੀ ਰੁਤ ਵਿਚ ਅੰਬਾਂ ਦੇ ਬ੍ਰਿਛਾਂ ਉਤੇ ਕੋਇਲ ਕੂਕ ਰਹੀ ਹੋਵੇ।
They seem like the nightingales singing on mango trees in the season in the moth of Phagun
ਤੀਰਨਦੀਸੋਊਗਾਵਤਗੀਤਜੋਊਉਨਕੇਮਨਭੀਤਰਭਾਵੈ
ਨਦੀ ਦੇ ਕੰਢੇ ਉਹੀ ਗੀਤ ਗਾਉਂਦੇ ਹਨ, ਜੋ ਉਨ੍ਹਾਂ ਦੇ ਮਨ ਨੂੰ ਚੰਗੇ ਲਗਦੇ ਹਨ।
They are singing their favourite songs
ਨੈਨਨਛਤ੍ਰਪਸਾਰਿਪਿਖੈਸੁਰਦੇਵਬਧੂਮਿਲਿਦੇਖਨਿਆਵੈ॥੫੨੫॥
ਤਾਰੇ ਅਤੇ ਦੇਵਤੇ ਅੱਖਾਂ ਪਸਾਰ ਕੇ ਵੇਖਦੇ ਹਨ ਅਤੇ ਦੇਵਤਿਆਂ ਦੀਆਂ ਨਾਰੀਆਂ ਵੀ ਇਕੱਠੀਆਂ ਹੋ ਕੇ ਵੇਖਣ ਲਈ ਆਉਂਦੀਆਂ ਹਨ ॥੫੨੫॥
The stars of the sky are gazing their splendour with wide-open eyes the wives of the gods are also coming to see them.525.
ਮੰਡਲਰਾਸਬਚਿਤ੍ਰਮਹਾਸਮਜੇਹਰਿਕੀਭਗਵਾਨਰਚਿਯੋਹੈ
ਵਿਸ਼ਣੂ ਦੇ ਸਮਾਨ ਸ੍ਰੀ ਕ੍ਰਿਸ਼ਨ ਨੇ ਬਹੁਤ ਹੀ ਵੱਡਾ 'ਰਾਸ-ਮੰਡਲ' ਰਚਿਆ ਹੈ। ਕਵੀ (ਕਹਿੰਦੇ ਹਨ)
That arena of amorous play is wonderful, where Lord Krishna danced
ਤਾਹੀਕੇਬੀਚਕਹੈਕਬਿਇਉਰਸਕੰਚਨਕੀਸਮਤੁਲਿਮਚਿਯੋਹੈ
ਉਸ (ਮੰਡਲ) ਵਿਚ ਸੋਨੇ ਦੇ ਤੁਲ (ਪ੍ਰੇਮ) ਰਸ ਮਚਿਆ ਹੋਇਆ ਹੈ।
In that arena, the gathering splendid like gold, has raised a tumult regarding the amorous play
ਤਾਸੀਬਨਾਇਬੇਕੋਬ੍ਰਹਮਾਬਨੀਕਰਿਕੈਜੁਗਕੋਟਿਪਚਿਯੋਹੈ
ਉਸ ਵਰਗੀ ਬਨਾਵਟ ਬ੍ਰਹਮਾ ਤੋਂ ਨਾ ਬਣ ਸਕੀ, (ਭਾਵੇਂ) ਉਹ ਕਰੋੜਾਂ ਵਰ੍ਹੇ (ਯਤਨ ਕਰ ਕੇ) ਥਕ ਗਿਆ ਹੈ।
Such a wonderful arena, even Brahma cannot create with his efforts for millions of ages
ਕੰਚਨਕੇਤਨਿਗੋਪਨਿਕੋਤਿਹਮਧਿਮਨੀਮਨਤੁਲਿਗਚਿਯੋਹੈ॥੫੨੬॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਗੋਪੀਆਂ ਦੇ ਸੋਨੇ ਵਰਗੇ ਸ਼ਰੀਰਾਂ ਵਿਚਲੇ ਮਨਾਂ ਵਿਚ (ਸ੍ਰੀ ਕ੍ਰਿਸ਼ਨ) ਮਣੀ ਵਾਂਗ ਜੜ੍ਹਿਆ ਹੋਇਆ ਹੈ ॥੫੨੬॥
The bodies of gopis are like gold and their minds seem splendid like pearls.526.
ਜਲਮੈਸਫਰੀਜਿਮਕੇਲਕਰੈਤਿਮਗ੍ਵਾਰਨਿਯਾਹਰਿਕੇਸੰਗਿਡੋਲੈ
ਜਿਸ ਤਰ੍ਹਾਂ ਮੱਛੀ ਜਲ ਵਿਚ ਕੇਲ ਕਰਦੀ ਹੈ, ਉਸੇ ਤਰ੍ਹਾਂ ਗੋਪੀਆਂ ਸ੍ਰੀ ਕ੍ਰਿਸ਼ਨ ਨਾਲ ਡੋਲਦੀਆਂ ਫਿਰਦੀਆਂ ਹਨ।
Just as the fish moves in the water, in the same manner, the gopis are roaming with Krishna
ਜਿਉਜਨਫਾਗਕੋਖੇਲਤਹੈਤਿਹਭਾਤਿਹੀਕਾਨ੍ਰਹਕੇਸਾਥਕਲੋਲੈ
ਜਿਵੇਂ ਲੋਕੀਂ ਹੋਲੀ ਖੇਡਦੇ ਹਨ, ਉਸੇ ਤਰ੍ਹਾਂ (ਗੋਪੀਆਂ) ਕ੍ਰਿਸ਼ਨ ਨਾਲ ਕਲੋਲ ਕਰਦੀਆਂ ਹਨ।
Just as the people play Holi fearlessly in the same manner the gopis are flirting with Krishna
ਕੋਕਿਲਕਾਜਿਮਬੋਲਤਹੈਤਿਮਗਾਵਤਤਾਕੀਬਰਾਬਰਬੋਲੈ
ਜਿਵੇਂ ਕੋਇਲਾਂ ਬੋਲਦੀਆਂ ਹਨ, ਉਸੇ ਤਰ੍ਹਾਂ ਬੋਲਦੀਆਂ ਹੋਈਆਂ (ਗੋਪੀਆਂ) ਗੀਤ ਗਾਉਂਦੀਆਂ ਹਨ।
ਸ੍ਯਾਮਕਹੈਸਭਗ੍ਵਾਰਨਿਯਾਇਹਭਾਤਨਸੋਰਸਕਾਨ੍ਰਹਿਨਿਚੋਲੈ॥੫੨੭॥
(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਸਾਰੀਆਂ ਗੋਪੀਆਂ ਸ੍ਰੀ ਕ੍ਰਿਸ਼ਨ ਦਾ (ਪ੍ਰੇਮ) ਰਸ ਨਿਚੋੜਦੀਆਂ ਹਨ (ਅਰਥਾਤ ਮਾਣਦੀਆਂ ਹਨ) ॥੫੨੭॥
They are all warbling like a nightingale and are quaffing the Krishna-nectar.527.
ਰਸਕੀਚਰਚਾਤਿਨਸੋਭਗਵਾਨਕਰੀਹਿਤਸੋਕਛੂਕਮਕੈ
ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨਾਲ (ਪ੍ਰੇਮ) ਰਸ ਦੀ ਚਰਚਾ ਕੀਤੀ ਹੈ, ਉਹ ਪ੍ਰੇਮ ਕੁਝ ਘਟ ਨਹੀਂ ਹੈ।
Lord Krishna held free discussion with them regarding amorous pleasure
ਇਹਭਾਤਿਕਹਿਯੋਕਬਿਸ੍ਯਾਮਕਹੈਤੁਮਰੇਮਾਹਿਖੇਲਬਨਿਓਹਮਕੈ
ਕਵੀ ਸ਼ਿਆਮ ਕਹਿੰਦੇ ਹਨ, (ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ) ਤੁਹਾਡੇ ਨਾਲ ਮੇਰੀ ਖੇਡ ਖ਼ੂਬ ਫਬੀ ਹੈ (ਅਰਥਾਤ ਜਮੀ ਹੈ)।
The poet says that Krishna said to the gopis, “I have just become like a play for you”
ਕਹਿਕੈਇਹਬਾਤਦੀਯੋਹਸਿਕੈਸੁਪ੍ਰਭਾਸੁਭਦੰਤਨਯੌਦਮਕੈ
ਇਹ ਗੱਲ ਕਹਿ ਕੇ (ਸ੍ਰੀ ਕ੍ਰਿਸ਼ਨ) ਹਸਣ ਲਗ ਪਏ (ਤਾਂ) ਦੰਦਾਂ ਦੀ ਸੁੰਦਰ ਸ਼ੋਭਾ ਇੰਜ ਚਮਕਣ ਲਗੀ,
ਜਨੁਦਿਉਸਭਲੇਰੁਤਿਸਾਵਨਕੀਅਤਿਅਭ੍ਰਨਮੈਚਪਲਾਚਮਕੈ॥੫੨੮॥
ਮਾਨੋ ਸਾਵਨ ਦੀ ਰੁਤ ਦੇ ਚੰਗੇ ਦਿਨਾਂ ਵਿਚ ਕਾਲੇ ਬਦਲਾਂ ਵਿਚ ਬਿਜਲੀ ਚਮਕ ਰਹੀ ਹੋਵੇ ॥੫੨੮॥
Saying this, Krishna laughed and his teeth glistened like the flash of lightning in clouds in the month of Sawan.528.
ਐਹੋਲਲਾਨੰਦਲਾਲਕਹੈਸਭਗ੍ਵਾਰਨਿਯਾਅਤਿਮੈਨਭਰੀ
ਕਾਮ (ਦੀ ਭਾਵਨਾ) ਨਾਲ ਬਹੁਤ ਭਰੀਆਂ ਹੋਈਆਂ ਗੋਪੀਆਂ ਕਹਿਣ ਲਗੀਆਂ ਓਇ ਨੰਦ ਲਾਲ! ਆਓ
ਹਮਰੇਸੰਗਆਵਹੁਖੇਲਕਰੋਕਛੂਮਨਭੀਤਰਸੰਕਕਰੀ
ਅਤੇ ਸਾਡੇ ਨਾਲ ਕੇਲ ਕਰੋ ਅਤੇ ਮਨ ਵਿਚ ਕਿਸੇ ਪ੍ਰਕਾਰ ਦਾ ਕੁਝ ਸ਼ੰਕਾ ਨਾ ਕਰੋ।
The lustful gopis call Krishna and say, “Krishna! Come and play (sex) with us without hesitation
ਨੈਨਨਚਾਇਕਛੂਮੁਸਕਾਇਕੈਭਉਹਦੁਊਕਰਿਟੇਢਿਧਰੀ
ਨੈਣਾਂ ਨੂੰ ਮਟਕਾ ਕੇ ਅਤੇ ਕੁਝ ਮੁਸਕਰਾ ਕੇ ਅਤੇ ਦੋਹਾਂ ਭੌਆਂ ਨੂੰ ਟੇਢਾ ਕਰ ਕੇ (ਕ੍ਰਿਸ਼ਨ ਵਲ ਇੰਜ ਵੇਖਿਆ
They are causing their eyes to dance, they are tilting their eyebrows
ਮਨਯੌਉਪਜੀਉਪਮਾਰਸਕੀਮਨੋਕਾਨ੍ਰਹਕੇਕੰਠਹਿਫਾਸਿਡਰੀ॥੫੨੯॥
ਜਿਸ ਦੀ ਉਪਮਾ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਪੈਦਾ ਹੋਈ ਮਾਨੋ (ਗੋਪੀਆਂ ਨੇ) ਕ੍ਰਿਸ਼ਨ ਦੇ ਗਲੇ ਵਿਚ (ਪ੍ਰੇਮ) ਰਸ ਦੀ ਫਾਹੀ ਪਾ ਦਿੱਤੀ ਹੋਵੇ ॥੫੨੯॥
It seems that the nose of attachment has fallen on the neck of Krishna.529.
ਖੇਲਤਗ੍ਵਾਰਿਨਮਧਿਸੋਊਕਬਿਸ੍ਯਾਮਕਹੈਹਰਿਜੂਛਬਿਵਾਰੋ
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਗੋਪੀਆਂ ਵਿਚ ਸੁੰਦਰ ਕ੍ਰਿਸ਼ਨ ਖੇਡਦਾ ਹੈ, (ਜਿਸ ਦੀ) ਛਬੀ ਤੋਂ ਵਾਰਨੇ ਜਾਈਏ।
I am a sacrifice on the beautiful spectacle of Krishna playing amongst gopis (the poet says)
ਖੇਲਤਹੈਸੋਊਮੈਨਭਰੀਇਨਹੂੰਪਰਮਾਨਹੁਚੇਟਕਡਾਰੋ
ਉਹ ਵੀ ਕਾਮ ਦੀਆਂ ਭਰੀਆਂ ਹੋਈਆਂ ਖੇਡਦੀਆਂ ਹਨ ਮਾਨੋ ਇਸ ਨੇ ਉਨ੍ਹਾਂ ਨੂੰ ਕਾਮ ਦੀ ਚੇਟਕ ਲਗਾ ਦਿੱਤੀ ਹੋਵੇ (ਅਰਥਾਤ ਜਾਦੂ ਕਰ ਦਿੱਤਾ ਹੋਵੇ)।
Full of lust, they are playing in the manner of one under magical charms
ਤੀਰਨਦੀਬ੍ਰਿਜਭੂਮਿਬਿਖੈਅਤਿਹੋਤਹੈਸੁੰਦਰਭਾਤਿਅਖਾਰੋ
ਬ੍ਰਜ-ਭੂਮੀ ਵਿਚ (ਜਮਨਾ) ਨਦੀ ਦੇ ਕੰਢੇ ਬਹੁਤ ਸੁੰਦਰ ਅਖਾੜਾ ਹੋ ਰਿਹਾ ਹੈ।
ਰੀਝਰਹੈਪ੍ਰਿਥਮੀਕੇਸਭੈਜਨਰੀਝਰਹਿਯੋਸੁਰਮੰਡਲਸਾਰੋ॥੫੩੦॥
(ਜਿਸ ਨੂੰ ਵੇਖ ਵੇਖ ਕੇ) ਪ੍ਰਿਥਵੀ ਦੇ ਸਾਰੇ ਲੋਕ ਪ੍ਰਸੰਨ ਹੋ ਰਹੇ ਹਨ ਅਤੇ ਸਾਰਾ ਦੇਵਮੰਡਲ ਵੀ ਰੀਝ ਰਿਹਾ ਹੈ ॥੫੩੦॥
In the land of Braja and on the bank of the river, this beautiful arena has been formed and on seeing it, the dwellers of the earth and the whole sphere of gods is getting pleased.530.
ਗਾਵਤਏਕਨਚੈਇਕਗ੍ਵਾਰਨਿਤਾਰਿਨਕਿੰਕਨਕੀਧੁਨਿਬਾਜੈ
(ਕੋਈ) ਇਕ ਗੋਪੀ ਗਾਉਂਦੀ ਹੈ, ਇਕ ਨਚਦੀ ਹੈ ਅਤੇ ਗੋਪੀਆਂ ਦੀਆਂ ਤਾੜੀਆਂ ਨਾਲ ਘੁੰਗਰੀਆਂ ਦੀ ਧੁਨ ਹੋ ਰਹੀ ਹੈ।
Some gopi is dancing, someone is singing, someone is playing on a stringed musical instrument and someone is playing on the flute
ਜਿਉਮ੍ਰਿਗਰਾਜਤਬੀਚਮ੍ਰਿਗੀਹਰਿਤਿਉਗਨਗ੍ਵਾਰਿਨਬੀਚਬਿਰਾਜੈ
ਜਿਉਂ ਹਿਰਨ ਹਿਰਨੀਆਂ ਵਿਚ ਖੜੋਤਾ ਸ਼ੋਭਦਾ ਹੈ, ਉਸੇ ਤਰ੍ਹਾਂ ਗੋਪੀਆਂ ਦੀ ਟੋਲੀ ਵਿਚ ਸ੍ਰੀ ਕ੍ਰਿਸ਼ਨ ਫਬ ਰਹੇ ਹਨ।
Just as a deer looks elegant amongst the does, in the same manner Krishna is there amongst the gopis