ਨਾਚਤਸੋਊਮਹਾਹਿਤਸੋਕਬਿਸ੍ਯਾਮਪ੍ਰਭਾਤਿਨਕੀਇਮਛਾਜੈ॥
ਕਵੀ ਸ਼ਿਆਮ (ਕਹਿੰਦੇ ਹਨ) ਉਹ (ਸ੍ਰੀ ਕ੍ਰਿਸ਼ਨ) ਬਹੁਤ ਪ੍ਰੇਮ ਨਾਲ ਨਚ ਰਹੇ ਹਨ, ਉਨ੍ਹਾਂ ਦੀ ਸ਼ੋਭਾ ਇਸ ਤਰ੍ਹਾਂ ਪਸਰੀ ਹੋਈ ਹੈ।
All are dancing with great affection and are looking winsome
ਗਾਇਬਪੇਖਿਰਿਸੈਗਨਗੰਧ੍ਰਬਨਾਚਬਦੇਖਿਬਧੂਸੁਰਲਾਜੈ॥੫੩੧॥
(ਉਨ੍ਹਾਂ ਦੇ) ਗਾਉਣ (ਦੀ ਵਿਧੀ) ਨੂੰ ਵੇਖ ਕੇ ਗੰਧਰਬਾਂ ਦੇ ਝੁੰਡ ਰੀਸ ਕਰ ਰਹੇ ਹਨ ਅਤੇ (ਨਚਣ ਦੇ ਢੰਗ) ਨੂੰ ਵੇਖ ਕੇ ਦੇਵਤਿਆਂ ਦੀਆਂ ਇਸਤਰੀਆਂ ਸ਼ਰਮਿੰਦੀਆਂ ਹੋ ਰਹੀਆਂ ਹਨ ॥੫੩੧॥
Seeing them singing, the ganas and gandharvas are getting envious and seeing their dance, the wives of the gods are feeling shy.531.
ਰਸਕਾਰਨਕੋਭਗਵਾਨਤਹਾਕਬਿਸ੍ਯਾਮਕਹੈਰਸਖੇਲਕਰਿਯੋ॥
ਕਵੀ ਸ਼ਿਆਮ ਕਹਿੰਦੇ ਹਨ, (ਪ੍ਰੇਮ) ਰਸ ਲੈਣ ਲਈ ਸ੍ਰੀ ਕ੍ਰਿਸ਼ਨ ਨੇ (ਪ੍ਰੇਮ) ਰਸ ਦੀ ਖੇਡ ਰਚਾਈ ਹੈ।
Being deeply absorbed in love, Lord Krishna played his amorous play there
ਮਨਯੌਉਪਜੀਉਪਮਾਹਰਿਜੂਇਨਪੈਜਨੁਚੇਟਕਮੰਤ੍ਰਡਰਿਯੋ॥
(ਕਵੀ) ਦੇ ਮਨ ਵਿਚ (ਇਸ ਦ੍ਰਿਸ਼ ਬਾਰੇ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ, ਮਾਨੋ ਸ੍ਰੀ ਕ੍ਰਿਸ਼ਨ ਨੇ ਇਨ੍ਹਾਂ (ਗੋਪੀਆਂ) ਉਤੇ ਮੋਹਿਤ ਕਰਨ ਦਾ ਕੋਈ ਟੂਣਾ ਕਰ ਦਿੱਤਾ ਹੋਵੇ।
It seemes tha the has charmed all with his mantra
ਪਿਖਕੈਜਿਹਕੋਸੁਰਅਛ੍ਰਨਕੇਗਿਰਿਬੀਚਲਜਾਇਬਪੈਸੁਧਰਿਯੋ॥
ਜਿਸ (ਰਾਸ) ਨੂੰ ਵੇਖ ਕੇ ਦੇਵਤਿਆਂ ਨੇ ਅਪਛੱਰਾਵਾਂ ਨੂੰ ਪਰਬਤ ਦੀਆਂ ਗੁਫਾਵਾਂ ਵਿਚ ਲੁਕਾ ਦਿੱਤਾ ਹੈ (ਕਿਤੇ ਇਹ ਵੀ ਰਾਸ-ਮੰਡਲ ਵਲ ਨਾ ਤੁਰ ਜਾਣ)।
Seeing them, the heavenly damsels feeling shy, hid themselves silently in caves
ਗੁਪੀਆਸੰਗਿਕਾਨ੍ਰਹਕੇਡੋਲਤਹੈਇਨਕੋਮਨੂਆਜਬਕਾਨ੍ਰਹਹਰਿਯੋ॥੫੩੨॥
ਜਦ ਦਾ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਦਾ ਮਨ ਚੁਰਾ ਲਿਆ ਹੈ ਤਦ ਦੀਆਂ ਇਹ ਉਸ ਨਾਲ ਡੋਲਦੀਆਂ ਫਿਰਦੀਆਂ ਹਨ ॥੫੩੨॥
Krishna has stolen the mind of the gopis and they are all staggering with Krishna.532.
ਸ੍ਯਾਮਕਹੈਸਭਹੀਗੁਪੀਆਹਰਿਕੇਸੰਗਿਡੋਲਤਹੈਸਭਹੂਈਆ॥
(ਕਵੀ) ਸ਼ਿਆਮ ਕਹਿੰਦੇ ਹਨ, ਸਾਰੀਆਂ ਗੋਪੀਆਂ ਕ੍ਰਿਸ਼ਨ ਦੀਆਂ ਹੋ ਕੇ ਉਸ ਨਾਲ ਡੋਲਦੀਆਂ ਫਿਰਦੀਆਂ ਹਨ।
The poet says that all the gopis are wandering with Krishna
ਗਾਵਤਏਕਫਿਰੈਇਕਨਾਚਤਏਕਫਿਰੈਰਸਰੰਗਅਕੂਈਆ॥
(ਕੋਈ) ਇਕ ਗਾਉਂਦੀ ਫਿਰਦੀ ਹੈ, ਇਕ ਨਚਦੀ ਫਿਰਦੀ ਹੈ ਅਤੇ ਇਕ (ਪ੍ਰੇਮ) ਰਸ ਵਿਚ ਰੰਗੀਆਂ ਮੋਨ (ਹੋ ਗਈਆਂ ਹਨ)।
Someone is singing, someone is dancing and someone is moving silently
ਏਕਕਹੈਭਗਵਾਨਹਰੀਇਕਲੈਹਰਿਨਾਮੁਪਰੈਗਿਰਿਭੂਈਆ॥
ਇਕ ਕਹਿੰਦੀਆਂ ਹਨ ਕਿ ਕ੍ਰਿਸ਼ਨ ਭਗਵਾਨ ਦਾ ਰੂਪ ਹਨ, ਇਕ ਹਰਿ ਨਾਮ ਲੈ ਕੇ ਧਰਤੀ ਉਤੇ ਡਿਗ ਪੈਂਦੀਆਂ ਹਨ।
Someone is repeating the name of Krishna and someone, repeating his name, is falling on the earth
ਯੌਉਪਜੀਉਪਮਾਪਿਖਿਚੁੰਮਕਲਾਗੀਫਿਰੈਤਿਹਕੇਸੰਗਸੂਈਆ॥੫੩੩॥
(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ (ਮਾਨੋ) ਚੁੰਬਕ ਨੂੰ ਵੇਖ ਕੇ ਉਸ ਨਾਲ ਸੂਈਆਂ ਲਗੀਆਂ ਫਿਰਦੀਆਂ ਹੋਣ ॥੫੩੩॥
They are looking like needles attached to the magnet.533.
ਸੰਗਗ੍ਵਾਰਿਨਕਾਨ੍ਰਹਕਹੀਹਸਿਕੈਕਬਿਸ੍ਯਾਮਕਹੈਅਧਰਾਤਿਸਮੈ॥
ਕਵੀ ਸ਼ਿਆਮ ਕਹਿੰਦੇ ਹਨ, ਅਧੀ ਰਾਤ ਵੇਲੇ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਹਸਦੇ ਹੋਇਆਂ (ਇਹ) ਗੱਲ ਕਹੀ,
ਹਮਹੂੰਤੁਮਹੂੰਤਜਿਕੈਸਭਖੇਲਸਭੈਮਿਲਕੈਹਮਧਾਮਿਰਮੈ॥
ਅਸੀਂ ਤੇ ਤੁਸੀਂ ਸਾਰੀ ਖੇਡ ਨੂੰ ਛਡ ਕੇ, ਅਸੀਂ ਸਾਰੇ ਰਲ ਕੇ ਘਰਾਂ ਨੂੰ ਚਲੀਏ।
At the dead of night, Krishna said to the gopis, “Let us, both you and me, run away, leaving our amorous play and be absorbed at home”
ਹਰਿਆਇਸੁਮਾਨਿਚਲੀਗ੍ਰਿਹਕੋਸਭਗ੍ਵਾਰਨੀਯਾਕਰਿਦੂਰਗਮੈ॥
ਸ੍ਰੀ ਕ੍ਰਿਸ਼ਨ ਦੀ ਆਗਿਆ ਨੂੰ ਮੰਨ ਕੇ, ਸਾਰੀਆਂ ਗੋਪੀਆਂ ਮਨ ਦੇ ਗ਼ਮ ਨੂੰ ਦੂਰ ਕਰ ਕੇ ਘਰਾਂ ਵਲ ਚਲ ਪਈਆਂ।
Obeying Krishna, all the gopis, forgetting their suffering left for home
ਅਬਜਾਇਟਿਕੈਸਭਆਸਨਮੈਕਰਿਕੈਸਭਪ੍ਰਾਤਕੀਨੇਹਤਮੈ॥੫੩੪॥
ਹੁਣ ਸਾਰੀਆਂ ਘਰਾਂ ਨੂੰ ਜਾ ਕੇ ਸਵੇਰ ਦੀ ਪ੍ਰੇਮ (ਕ੍ਰੀੜਾ) ਦੇ ਲਾਲਚ ਕਰ ਕੇ ਬਿਸਤਰਿਆਂ ਉਤੇ ਟਿਕ ਗਈਆਂ ॥੫੩੪॥
All of them came and slept in their homes and began to wait for the day-dawn.534.
ਹਰਿਸੋਅਰੁਗੋਪਿਨਸੰਗਿਕਿਧੋਕਬਿਸ੍ਯਾਮਕਹੈਅਤਿਖੇਲਭਯੋਹੈ॥
ਕਵੀ ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਨਾਲ ਗੋਪੀਆਂ ਦੀ ਟੋਲੀ ਵਿਚ ਬਹੁਤ (ਪ੍ਰੇਮ ਦੀ) ਖੇਡ ਹੋਈ ਹੈ।
ਲੈਹਰਿਜੀਤਿਨਕੋਸੰਗਆਪਨਤਿਆਗਕੈਖੇਲਕੋਧਾਮਿਅਯੋਹੈ॥
ਸ੍ਰੀ ਕ੍ਰਿਸ਼ਨ ਉਨ੍ਹਾਂ (ਗੋਪੀਆਂ ਨੂੰ) ਆਪਣੇ ਨਾਲ ਲੈ ਕੇ ਅਤੇ ਖੇਡ ਨੂੰ ਤਿਆਗ ਕੇ ਘਰਾਂ ਨੂੰ ਆ ਗਏ ਹਨ।
The poet Shyam says that in this way, the love between Krishna and the gopis continued. Krishna accompanied the gopis and leaving the amorous play came back home
ਤਾਛਬਿਕੋਜਸੁਉਚਮਹਾਕਬਿਨੇਅਪੁਨੇਮਨਿਚੀਨਲਯੋਹੈ॥
ਕਵੀ ਨੇ ਉਸ ਸ੍ਰੇਸ਼ਠ ਛਬੀ ਦੇ ਯਸ਼ ਨੂੰ ਆਪਣੇ ਮਨ ਵਿਚ ਵਿਚਾਰ ਲਿਆ ਹੈ।
ਕਾਗਜੀਏਰਸਕੋਅਤਿਹੀਸੁਮਨੋਗਨਤੀਕਰਿਜੋਰੁਦਯੋਹੈ॥੫੩੫॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਗ਼ਜ਼ੀਏ (ਮੁਨੀਮ) ਨੇ (ਪ੍ਰੇਮ) ਰਸ ਦੀ ਬਹੁਤ ਵੱਡੀ ਗਿਣਤੀ ਕਰ ਕੇ ਜੋੜ ਕਰ ਦਿੱਤਾ ਹੋਵੇ ॥੫੩੫॥
Describing the loveliness of this spectacle, the poet says that it seems to him that a grand total is being prepared, taking into account all the relevant sums.535.
ਅਥਕਰਿਪਕਰਖੇਲਬੋਕਥਨੰ॥
ਹੁਣ ਹੱਥ ਪਕੜ ਕੇ ਗੋਪੀਆਂ ਦੇ ਖੇਲ ਦਾ ਵਰਣਨ:
End of the description (about amorous play) in Krishnavatara in Bachittar Natak.
ਰਾਸਮੰਡਲ॥
ਰਾਸ ਮੰਡਲ:
Now begins the description about the play with catching of hands-the arena of amorous sport
ਸਵੈਯਾ॥
ਸਵੈਯਾ:
SWAYYA
ਪ੍ਰਾਤਭਏਹਰਿਜੂਤਜਿਕੈਗ੍ਰਿਹਧਾਇਗਏਉਠਿਠਉਰਕਹਾਕੋ॥
ਸਵੇਰ ਹੁੰਦਿਆਂ ਹੀ ਕ੍ਰਿਸ਼ਨ ਜੀ ਘਰ ਨੂੰ ਛਡ ਕੇ, ਉਠ ਕੇ ਕਿਸੇ ਸਥਾਨ ਨੂੰ ਭਜ ਕੇ ਨਿਕਲ ਗਏ।
ਫੂਲਰਹੇਜਿਹਿਫੂਲਭਲੀਬਿਧਿਤੀਰਬਹੈਜਮੁਨਾਸੋਤਹਾਕੋ॥
ਉਥੇ ਚੰਗੀ ਤਰ੍ਹਾਂ ਨਾਲ ਫੁਲ ਖਿੜੇ ਹੋਏ ਸਨ ਅਤੇ ਨੇੜ ਹੀ ਜਮਨਾ ਵਗ ਰਹੀ ਸੀ।
As soon as the day dawned, Krishna left his house and went to the place, where the flowers had blossomed and Yamuna was flowing
ਖੇਲਤਹੈਸੋਊਭਾਤਿਭਲੀਕਬਿਸ੍ਯਾਮਕਹੈਕਛੁਤ੍ਰਾਸਨਤਾਕੋ॥
ਕਵੀ ਸ਼ਿਆਮ ਕਹਿੰਦੇ ਹਨ, (ਉਥੇ) ਉਹ ਚੰਗੀ ਤਰ੍ਹਾਂ ਖੇਡਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ।
He began to play fearlessly in a nice manner
ਸੰਗਬਜਾਵਤਹੈਮੁਰਲੀਸੋਊਗਊਅਨਕੇਮਿਸਗ੍ਵਾਰਨਿਯਾਕੋ॥੫੩੬॥
ਉਹ ਗਊਆਂ (ਨੂੰ ਬੁਲਾਉਣ) ਦੇ ਬਹਾਨੇ ਗੋਪੀਆਂ ਨੂੰ ਬੁਲਾਉਣ ਲਈ ਨਾਲ ਨਾਲ ਬੰਸਰੀ ਵਜਾਉਂਦਾ ਹੈ ॥੫੩੬॥
While playing with the pretext of the cows to listen he began to play on his flute in order to call the gopis.536.
ਰਾਸਕਥਾਕਬਿਸ੍ਯਾਮਕਹੈਸੁਨਕੈਬ੍ਰਿਖਭਾਨੁਸੁਤਾਸੋਊਧਾਈ॥
ਕਵੀ ਸ਼ਿਆਮ ਕਹਿੰਦੇ ਹਨ, ਰਾਸ-ਕਥਾ ਨੂੰ ਸੁਣ ਕੇ ਰਾਧਾ ('ਬ੍ਰਿਖਭਾਨੁ ਸੁਤਾ') ਉਥੇ ਭਜ ਕੇ ਆ ਗਈ।
The poet Shyam says that on hearing the story of the amorous play, Radha, the daughter of Brish Bhan came running
ਜਾਮੁਖਸੁਧਨਿਸਾਪਤਿਸੋਜਿਹਕੇਤਨਕੰਚਨਸੀਛਬਿਛਾਈ॥
ਜਿਸ ਦਾ ਮੂੰਹ ਸੁੰਦਰ ਚੰਦ੍ਰਮਾ ਵਰਗਾ ਹੈ ਅਤੇ ਜਿਸ ਦੇ ਸ਼ਰੀਰ ਦੀ ਛਬੀ ਸੋਨੇ ਵਰਗੀ ਹੈ।
The face of Radha is moonlike and her body is beautiful like gold
ਜਾਕੀਪ੍ਰਭਾਕਬਿਦੇਤਸਭੈਸੋਊਤਾਮੈਰਜੈਬਰਨੀਨਹਿਜਾਈ॥
ਉਸ ਦੀ ਸ਼ੋਭਾ ਨੂੰ ਸਾਰੇ ਕਵੀ (ਵਰਣਨ) ਕਰਦੇ ਹਨ, ਪਰ (ਉਹ) ਉਸੇ ਨੂੰ ਸ਼ੋਭਦੀ ਹੈ, (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।
The charm of her body cannot be described
ਸ੍ਯਾਮਕੀਸੋਭਸੁਗੋਪਿਨਤੇਸੁਨਿਕੈਤਰੁਨੀਹਰਨੀਜਿਮਧਾਈ॥੫੩੭॥
ਸ੍ਰੀ ਕ੍ਰਿਸ਼ਨ ਦੀ ਸ਼ੋਭਾ ਨੂੰ ਗੋਪੀਆਂ ਤੋਂ ਸੁਣ ਕੇ (ਰਾਧਾ) ਜਵਾਨ ਹਿਰਨੀ ਵਾਂਗ ਭਜ ਕੇ ਆ ਗਈ ਹੈ ॥੫੩੭॥
On listening to the glory of Krishna from the mouth of gopis, she came running like a doe.537.
ਕਬਿਤੁ॥
ਕਬਿੱਤ:
KABIT
ਸੇਤਧਰੇਸਾਰੀਬ੍ਰਿਖਭਾਨੁਕੀਕੁਮਾਰੀਜਸਹੀਕੀਮਨੋਬਾਰੀਐਸੀਰਚੀਹੈਨਕੋਦਈ॥
ਬ੍ਰਿਖਭਾਨ ਦੀ ਪੁੱਤਰੀ (ਰਾਧਾ) ਨੇ ਚਿੱਟੀ ਸਾੜ੍ਹੀ ਪਾਈ ਹੋਈ ਹੈ, ਮਾਨੋ ਯਸ਼ ਦੀ ਫੁਲਵਾੜੀ ਬਣੀ ਹੋਈ ਹੈ, ਇਸ ਤਰ੍ਹਾਂ ਦੀ ਪਰਮਾਤਮਾ ਨੇ (ਹੋਰ ਕੋਈ) ਨਹੀਂ ਰਚੀ ਹੈ।
The daughter of Brish Bhan is wearing a white sari and it seems that God has not created anyone more winsome like her
ਰੰਭਾਉਰਬਸੀਅਉਰਸਚੀਸੁਮਦੋਦਰੀਪੈਐਸੀਪ੍ਰਭਾਕਾਕੀਜਗਬੀਚਨਕਛੂਭਈ॥
ਰੰਭਾ, ਉਰਬਸੀ, ਇੰਦ੍ਰਾਣੀ ਅਤੇ ਮੰਦੋਦਰੀ (ਤੋਂ ਵੀ ਸੋਹਣੀ ਹੈ)। ਇਸ ਤਰ੍ਹਾਂ ਦੀ ਸ਼ੋਭਾ ਜਗਤ ਵਿਚ ਕਿਸੇ ਹੋਰ ਦੀ ਨਹੀਂ ਹੈ।
The beauty of Rambha, Urvashi, Shachi dn Mandodari is insignificant before Radha
ਮੋਤਿਨਕੇਹਾਰਗਰੇਡਾਰਿਰੁਚਿਸੋਸੁਧਾਰਕਾਨ੍ਰਹਜੂਪੈਚਲੀਕਬਿਸ੍ਯਾਮਰਸਕੇਲਈ॥
ਕਵੀ ਸ਼ਿਆਮ (ਕਹਿੰਦੇ ਹਨ) ਗਲੇ ਵਿਚ ਮੋਤੀਆਂ ਦੇ ਹਾਰ ਪਾ ਕੇ ਅਤੇ ਰੁਚੀ ਨਾਲ ਸਜਾ ਕੇ (ਪ੍ਰੇਮ) ਰਸ ਮਾਣਨ ਲਈ ਕ੍ਰਿਸ਼ਨ ਕੋਲ ਚਲੀ ਹੈ।
Wearing the pearl-necklace around her neck and getting ready, she started moving towards Krishna in order to receive the nectar of love
ਸੇਤੈਸਾਜਸਾਜਿਚਲੀਸਾਵਰੇਕੀਪ੍ਰੀਤਿਕਾਜਚਾਦਨੀਮੈਰਾਧਾਮਾਨੋਚਾਦਨੀਸੀਹ੍ਵੈਗਈ॥੫੩੮॥
ਚਿੱਟੇ ਚਿੱਟੇ ਸਜਾਵਟੀ ਤੱਤ੍ਵਾਂ ਨੂੰ ਸਜਾ ਕੇ ਕ੍ਰਿਸ਼ਨ ਨਾਲ ਪ੍ਰੀਤ ਕਰਨ ਲਈ ਚਲੀ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚਾਂਦਨੀ (ਰਾਤ) ਵਿਚ ਰਾਧਾ ਚਾਂਦਨੀ ਵਰਗੀ ਹੋ ਗਈ ਹੋਵੇ ॥੫੩੮॥
She bedecked herself and looking like moonshine in moonlit night, she came towards Krish,a being absorbed in his love.
ਸਵੈਯਾ॥
ਸਵੈਯਾ:
SWAYYA
ਅੰਜਨਆਡਿਸੁਧਾਰਭਲੇਪਟਭੂਖਨਅੰਗਸੁਧਾਰਚਲੀ॥
ਸੁਰਮਾ ਪਾ ਕੇ ਅਤੇ ਸ਼ਰੀਰ ਉਤੇ ਚੰਗੇ ਕਪੜੇ ਅਤੇ ਗਹਿਣੇ ਸਜਾ ਕੇ (ਘਰੋਂ) ਚਲੀ ਹੈ। (ਇੰਜ ਲਗਦਾ ਹੈ)
ਜਨੁਦੂਸਰਚੰਦ੍ਰਕਲਾਪ੍ਰਗਟੀਜਨੁਰਾਜਤਕੰਜਕੀਸੇਤਕਲੀ॥
ਮਾਨੋਂ ਚੰਦ੍ਰਮਾ ਦੀ ਦੂਜੀ ਕਲਾ ਪ੍ਰਗਟ ਹੋਈ ਹੋਵੇ (ਜਾਂ) ਮਾਨੋ ਚਿੱਟੇ ਕਮਲ ਦੀ ਕਲੀ ਸ਼ੋਭ ਰਹੀ ਹੋਵੇ।
With antimony in her eyes and wearing silken garments and ornaments she appears like manifestation of the supernatural power of moon or a white bud
ਹਰਿਕੇਪਗਭੇਟਨਕਾਜਚਲੀਕਬਿਸ੍ਯਾਮਕਹੈਸੰਗਰਾਧੇਅਲੀ॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਚਰਨਾਂ ਨੂੰ ਪਰਸਣ ਲਈ ਰਾਧਾ ਆਪਣੀ ਸਖੀ ਨਾਲ ਚਲੀ ਹੈ।
Radhika is going with her friend in order to touch the feet of Krishna
ਜਨੁਜੋਤਿਤ੍ਰਿਯਨਗ੍ਵਾਰਿਨਤੇਇਹਚੰਦਕੀਚਾਦਨੀਬਾਲੀਭਲੀ॥੫੩੯॥
(ਇੰਜ ਮਲੂਮ ਹੁੰਦਾ ਹੈ) ਮਾਨੋ ਗੋਪੀਆਂ ਤਾਰਿਆਂ ਦੀ ਜੋਤਿ ਹੋਣ ਅਤੇ ਇਹ ਸੁੰਦਰ ਬਾਲਿਕਾ (ਰਾਧਾ) (ਉਨ੍ਹਾਂ ਵਿਚ) ਚੰਦ੍ਰਮਾ ਦੀ ਚਾਂਦਨੀ ਹੋਵੇ ॥੫੩੯॥
It appears that the other gopis are like the light of earthen lamp and she herself is like the light of the moon.539.
ਕਾਨ੍ਰਹਸੋਪ੍ਰੀਤਿਬਢੀਤਿਹਕੀਮਨਮੈਅਤਿਹੀਨਹਿਨੈਕੁਘਟੀਹੈ॥
ਉਸ (ਰਾਧਾ) ਦੇ ਮਨ ਵਿਚ ਕਾਨ੍ਹ ਨਾਲ ਪ੍ਰੀਤ ਬਹੁਤ ਵਧ ਗਈ ਹੈ, ਜ਼ਰਾ ਜਿੰਨੀ ਵੀ ਘਟੀ ਨਹੀਂ ਹੈ।
Her love for Krishna increased and she did not retrace her step slightly
ਰੂਪਸਚੀਅਰੁਪੈਰਤਿਤੈਮਨਤ੍ਰੀਯਨਤੇਨਹਿਨੈਕੁਲਟੀਹੈ॥
(ਉਸ ਦਾ) ਰੂਪ ਇੰਦ੍ਰਾਣੀ ਵਰਗਾ ਹੈ ਜਾਂ 'ਰਤੀ' (ਕਾਮ ਦੀ ਇਸਤਰੀ) ਵਰਗਾ ਹੈ ਅਤੇ ਉਸ ਦੀ (ਰੂਪ ਸੁੰਦਰਤਾ) ਹੋਰਨਾਂ ਇਸਤਰੀਆਂ ਦੇ ਮਨ ਤੋਂ ਬਿਲਕੁਲ ਘਟੀ ਨਹੀਂ ਹੈ।
Her beauty is like Shachi, the wife of Indra and like Rati (the wife of god of love) other women are getting envious of her
ਰਾਸਮੈਖੇਲਨਿਕਾਜਚਲੀਸਜਿਸਾਜਿਸਭੈਕਬਿਸ੍ਯਾਮਨਟੀਹੈ॥
ਕਵੀ ਸ਼ਿਆਮ (ਕਹਿੰਦੇ ਹਨ) ਉਹ ਰਾਸ ਖੇਡਣ ਲਈ ਸਜ-ਧਜ ਕੇ ਨਟੀ ਵਾਂਗ ਚਲੀ ਹੈ।
She is moving like all the bedecked dancers for the amorous play
ਸੁੰਦਰਗ੍ਵਾਰਿਨਕੈਘਨਮੈਮਨੋਰਾਧਿਕਾਚੰਦ੍ਰਕਲਾਪ੍ਰਗਟੀਹੈ॥੫੪੦॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੁੰਦਰ ਗੋਪੀਆਂ ਰੂਪ ਕਾਲੇ ਬਦਲ ਵਿਚ ਰਾਧਾ ਰੂਪ ਚੰਦ੍ਰਕਲਾ ਪ੍ਰਗਟ ਹੋਈ ਹੋਵੇ ॥੫੪੦॥
She seems like lightning amongst the clouds-like beautiful gopis.540.
ਬ੍ਰਹਮਾਪਿਖਿਕੈਜਿਹਰੀਝਰਹਿਓਜਿਹਕੋਦਿਖਕੈਸਿਵਧ੍ਯਾਨਛੁਟਾਹੈ॥
ਜਿਸ ਨੂੰ ਵੇਖ ਕੇ ਬ੍ਰਹਮਾ ਰੀਝ ਰਿਹਾ ਹੈ ਅਤੇ ਜਿਸ ਨੂੰ ਵੇਖ ਕੇ ਸ਼ਿਵ ਦਾ ਧਿਆਨ ਛੁਟ ਗਿਆ ਹੈ।
Brahma is also getting pleased on seeing Radha and the meditation of Shiva has been disturbed
ਜਾਨਿਰਖੇਰਤਿਰੀਝਰਹੀਰਤਿਕੇਪਤਿਕੋਪਿਖਿਮਾਨਟੁਟਾਹੈ॥
ਜਿਸ ਨੂੰ ਵੇਖ ਕੇ 'ਰਤੀ' ਮੋਹਿਤ ਹੋ ਗਈ ਹੈ ਅਤੇ 'ਰਤੀ' ਦੇ ਪਤੀ (ਕਾਮਦੇਵ ਦੇ ਸੁੰਦਰ ਹੋਣ ਦਾ) ਮਾਣ ਟੁਟ ਗਿਆ ਹੈ।
Rati is also feeling captivated on seeing her and the pride of the god of love has been shattered
ਕੋਕਿਲਕੰਠਚੁਰਾਇਲੀਯੋਜਿਨਿਭਾਵਨਕੋਸਭਭਾਵਲੁਟਾਹੈ॥
ਜਿਸ ਨੇ ਕੋਇਲ ਦੇ ਗਲੇ ਨੂੰ ਚੁਰਾ ਲਿਆ ਹੈ ਅਤੇ ਜਿਸ ਦੇ (ਹਾਵ-ਭਾਵ ਨੂੰ ਵੇਖ ਕੇ) ਸਾਰਿਆਂ ਭਾਵਾਂ ਦਾ ਭਾਵ ਲੁਟਿਆ ਗਿਆ ਹੈ।
The nightingale has become silent on listening to her speech and feels herself plundered
ਗ੍ਵਾਰਿਨਕੇਘਨਬੀਚਬਿਰਾਜਤਰਾਧਿਕਾਮਾਨਹੁਬਿਜੁਛਟਾਹੈ॥੫੪੧॥
(ਇੰਜ ਲਗਦਾ ਹੈ) ਮਾਨੋ ਗੋਪੀਆਂ ਰੂਪ ਕਾਲੇ ਬਦਲ ਵਿਚ ਰਾਧਾ ਬਿਜਲੀ ਦੀ ਚਮਕ ਵਾਂਗ ਬਿਰਾਜ ਰਹੀ ਹੋਵੇ ॥੫੪੧॥
She appears very alluring like lightning amongst the clouds-like gopis.541.
ਕਾਨ੍ਰਹਕੇਪੂਜਨਪਾਇਚਲੀਬ੍ਰਿਖਭਾਨੁਸੁਤਾਸਭਸਾਜਸਜੈ॥
ਰਾਧਾ ਸਭ ਤਰ੍ਹਾਂ ਦੇ ਸਾਜ ਸ਼ਿੰਗਾਰ ਕਰ ਕੇ ਕ੍ਰਿਸ਼ਨ ਦੇ ਚਰਨਾਂ ਦੀ ਪੂਜਾ ਕਰਨ ਲਈ ਚਲੀ ਹੈ।
Radha is moving, bedecked in many ways in order to worship the feet of Krishna