GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 348
Display Settings
ਜਿਹਕੋਪਿਖਕੈਮਨਿਮੋਹਿਰਹੈਕਬਿਸ੍ਯਾਮਕਹੈਦੁਤਿਸੀਸਰਜੈ
ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੂੰ ਵੇਖ ਕੇ ਮਨ ਮੋਹਿਆ ਜਾਂਦਾ ਹੈ ਅਤੇ ਸੁੰਦਰਤਾ ਦੇ ਸਿਰ ਉਤੇ ਮਿਟੀ ਪੈਂਦੀ ਹੈ।
Everyone’s mind is being enchanted on seeing her and her charm is manifesting itself on her forehead
ਜਿਨਅੰਗਪ੍ਰਭਾਕਬਿਦੇਤਸਭੈਸੋਊਅੰਗਧਰੇਤ੍ਰਿਯਰਾਜਛਜੈ
ਜਿਨ੍ਹਾਂ ਦੀ ਕਵੀ ਲੋਕ ਅੰਗਾਂ ਲਈ ਉਪਮਾ ਦਿੰਦੇ ਹਨ, (ਉਹ) ਸਾਰੇ ਅੰਗ ਲੈ ਕੇ ਰਾਧਾ ('ਤ੍ਰਿਯ ਰਾਜ') ਫਬ ਰਹੀ ਹੈ।
Her limbs make her appear as the sovereign of women
ਜਿਹਕੋਪਿਖਿਕੰਦ੍ਰਪਰੀਝਰਹੈਜਿਹਕੋਦਿਖਿਚਾਦਨੀਚੰਦਲਜੈ॥੫੪੨॥
ਜਿਸ (ਦੀ ਖ਼ੂਬਸੂਰਤੀ ਨੂੰ) ਵੇਖ ਕੇ ਕਾਮਦੇਵ ('ਕੰਦ੍ਰਪ') ਰੀਝਿਆ ਰਹਿੰਦਾ ਹੈ ਅਤੇ ਜਿਸ (ਦੀ ਜੋਤਿ) ਨੂੰ ਵੇਖ ਕੇ ਚੰਦ੍ਰਮਾ ਦੀ ਚਾਂਦਨੀ ਵੀ ਲਜਾਵਾਨ ਹੁੰਦੀ ਹੈ ॥੫੪੨॥
The god of love is also allured on seeing her and the moonshine is also feeling shy.542.
ਸਿਤਸੁੰਦਰੁਸਾਜਸਭੈਸਜਿਕੈਬ੍ਰਿਖਭਾਨਸੁਤਾਇਹਭਾਤਿਬਨੀ
ਸਾਰੇ ਹੀ ਚਿੱਟੇ ਰੰਗ ਦੇ ਸੁੰਦਰ ਸਾਜ ਸਜਾ ਕੇ ਰਾਧਾ ਇਸ ਤਰ੍ਹਾਂ ਦੀ ਸਜ ਗਈ ਹੈ।
ਮੁਖਰਾਜਤਸੁਧਨਿਸਾਪਤਿਸੋਜਿਹਮੈਅਤਿਚਾਦਨੀਰੂਪਘਨੀ
ਪੂਰਨਮਾਸੀ ਦੇ ਚੰਦ੍ਰਮਾ ਵਰਗਾ (ਉਸ ਦਾ) ਮੁਖ ਸ਼ੋਭਾ ਪਾ ਰਿਹਾ ਹੈ ਅਤੇ ਜਿਸ ਵਿਚ ਬਹੁਤ ਵੱਡੀ ਚਾਂਦਨੀ ਪ੍ਰਗਟ ਹੋ ਰਹੀ ਹੈ।
In her elegant decoration, Radha appears with the face of the moon folding up thick moonshine
ਰਸਕੋਕਰਿਰਾਧਿਕਾਕੋਪਚਲੀਮਨੋਸਾਜਸੋਸਾਜਕੈਮੈਨਅਨੀ
(ਪ੍ਰੇਮ) ਰਸ ਦਾ ਗੁੱਸਾ ਚੜ੍ਹਾ ਕੇ ਮਾਨੋ ਕਾਮਦੇਵ ਦੀ ਸੈਨਾ ਸਾਰੀ ਸਜ-ਧਜ ਨਾਲ ਚਲੀ ਹੋਵੇ।
ਤਿਹਪੇਖਿਭਏਭਗਵਾਨਖੁਸੀਸੋਊਤ੍ਰੀਯਨਤੇਤ੍ਰਿਯਰਾਜਗਨੀ॥੫੪੩॥
ਉਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਪ੍ਰਸੰਨ ਹੋ ਰਹੇ ਹਨ ਅਤੇ ਉਸ ਨੂੰ ਇਸਤਰੀਆਂ ਵਿਚੋਂ ਸਰਬ ਸ੍ਰੇਸ਼ਠ ਗਿਣਦੇ ਹਨ ॥੫੪੩॥
Getting impatient, discharging the arrows of lust, moved for the nectar of love and seeing her Lord Krishna became pleased and he imagined her like the sovereign of women.543.
ਰਾਧੇਬਾਚਗੋਪਿਨਸੋ
ਰਾਧਾ ਨੇ ਗੋਪੀਆਂ ਨੂੰ ਕਿਹਾ:
Speech of Radha addressed to gopis:
ਸਵੈਯਾ
ਸਵੈਯਾ:
SWAYYA
ਬ੍ਰਿਖਭਾਨੁਸੁਤਾਹਰਿਪੇਖਿਹਸੀਇਹਭਾਤਿਕਹਿਯੋਸੰਗਗ੍ਵਾਰਿਨਕੈ
ਰਾਧਾ ਕ੍ਰਿਸ਼ਨ ਨੂੰ ਵੇਖ ਕੇ ਹਸ ਪਈ ਅਤੇ (ਫਿਰ) ਗੋਪੀਆਂ ਨੂੰ ਇਸ ਤਰ੍ਹਾਂ ਕਿਹਾ
ਸਮਦਾਰਿਮਦਾਤਨਿਕਾਸਕਿਧੋਸਮਚੰਦਮੁਖੀਬ੍ਰਿਜਬਾਰਨਕੈ
ਅਨਾਰ ਦੇ ਦਾਣਿਆਂ ਵਰਗੇ ਦੰਦ ਕਢ ਕੇ ਚੰਦ੍ਰਮਾ ਵਰਗੇ ਮੁਖੜੇ ਵਾਲੀ ਨੇ ਬ੍ਰਜ ਦੀਆਂ ਇਸਤਰੀਆਂ ਨੂੰ ਕਿਹਾ,
Seeing Krishna, Radha said to the gopis smilingly and white smiling her teeth looked like a pomegranate and the face like the moon
ਹਮਅਉਹਰਿਜੀਅਤਿਹੋਡਪਰੀਰਸਹੀਕੇਸੁਬੀਚਮਹਾਰਨਕੈ
ਮੇਰੀ ਸ੍ਰੀ ਕ੍ਰਿਸ਼ਨ ਨਾਲ (ਹਾਰ ਜਿਤ ਦੀ) ਸ਼ਰਤ ਲਗ ਗਈ ਹੈ, (ਮਾਨੋ ਪ੍ਰੇਮ) ਰਸ ਲਈ ਸਾਡੇ ਵਿਚ ਭਾਰੀ ਯੁੱਧ ਛਿੜ ਗਿਆ ਹੈ।
ਤਜਿਕੇਸਭਸੰਕਿਨਿਸੰਕਭਿਰੋਸੰਗਐਸੇਕਹਿਯੋਹਸਿਗ੍ਵਾਰਿਨਕੈ॥੫੪੪॥
(ਇਸ ਲਈ) ਸੰਗ ਸੰਕੋਚ ਨੂੰ ਛਡ ਕੇ (ਉਸ ਨਾਲ) ਯੁੱਧ ਮਚਾ ਦਿਓ, (ਰਾਧਾ ਨੇ) ਇਸ ਤਰ੍ਹਾਂ ਹਸ ਕੇ ਗੋਪੀਆਂ ਨੂੰ ਕਿਹਾ ॥੫੪੪॥
“There is a bet between me and Krishna (regarding the theme of love), therefore you may quarrel with Krishna fearlessly.”544.
ਹਸਿਬਾਤਕਹੀਸੰਗਗੋਪਿਨਕੇਕਬਿਸ੍ਯਾਮਕਹੈਬ੍ਰਿਖਭਾਨੁਜਈ
ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਨੇ ਹਸ ਕੇ ਇਹ ਗੱਲ ਗੋਪੀਆਂ ਨੂੰ ਕਹੀ। (ਇੰਜ ਪ੍ਰਤੀਤ ਹੁੰਦਾ ਹੈ)
Radha said this smilingly to gopis and on seeing Krishna, all the gopis pleased
ਮਨੋਆਪਹੀਤੇਬ੍ਰਹਮਾਸੁਰਚੀਰੁਚਿਸੋਇਹਰੂਪਅਨੂਪਮਈ
ਮਾਨੋ ਅਨੂਪ ਸਰੂਪ ਵਾਲੀ (ਰਾਧਾ) ਨੂੰ ਬ੍ਰਹਮਾ ਨੇ ਬੜੀ ਰੁਚੀ ਨਾਲ ਰਚਿਆ ਹੈ।
They all appeared to have been created by Brahma himself
ਹਰਿਕੋਪਿਖਿਕੈਨਿਹੁਰਾਇਗਈਉਪਮਾਤਿਹਕੀਕਬਿਭਾਖਦਈ
ਸ੍ਰੀ ਕ੍ਰਿਸ਼ਨ ਨੂੰ ਵੇਖ ਕੇ (ਰਾਧਾ) ਝੁਕ ਗਈ, ਉਸ ਦ੍ਰਿਸ਼ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਈ,
Seeing Krishna, they all bowed down
ਮਨੋਜੋਬਨਭਾਰਸਹਿਯੋਗਯੋਤਿਹਤੇਬ੍ਰਿਜਭਾਮਿਨਿਨੀਚਿਭਈ॥੫੪੫॥
ਮਾਨੋ (ਉਸ ਤੋਂ) ਜੋਬਨ ਦਾ ਭਾਰ (ਛਾਤੀਆਂ ਦਾ ਉਭਾਰ) ਸਹਾਰਿਆ ਨਹੀਂ ਗਿਆ। ਇਸ ਲਈ ਰਾਧਾ ('ਬ੍ਰਿਜ ਭਾਮਨਿ') (ਅਗੇ ਨੂੰ) ਝੁਕ ਗਈ ॥੫੪੫॥
The poet eulogised that scence in this way as if being unable to endure the weight of their youth, they seemed leaning over Krishna.545.
ਸਭਹੀਮਿਲਿਰਾਸਕੋਖੇਲਕਰੈਸਭਗ੍ਵਾਰਨਿਯਾਅਤਿਹੀਹਿਤਤੇ
ਸਾਰੇ ਮਿਲ ਕੇ ਰਾਸ ਦੀ ਖੇਡ ਖੇਡਦੇ ਹਨ, (ਪਰ) ਸਾਰੀਆਂ ਗੋਪੀਆਂ (ਰਾਸ ਨੂੰ) ਬਹੁਤ ਹਿਤ ਨਾਲ ਕਰਦੀਆਂ ਹਨ।
All the gopis were participating in the amorous play with love and zeal
ਬ੍ਰਿਖਭਾਨੁਸੁਤਾਸੁਭਸਾਜਸਜੇਸੁਬਿਰਾਜਤਸਾਜਸਭੈਸਿਤਤੇ
ਰਾਧਾ ਨੇ ਬਹੁਤ ਸੁੰਦਰ ਸ਼ਿੰਗਾਰ ਕੀਤੇ ਹੋਏ ਹਨ ਅਤੇ ਉਹ ਸਾਰੇ ਸ਼ਿੰਗਾਰ ਚਿੱਟੇ ਰੰਗ ਵਿਚ ਸ਼ੋਭਾ ਪਾ ਰਹੇ ਹਨ।
Radha had decorated herself nicely in white garments and seeing this spectacle
ਫੁਨਿਊਚਪ੍ਰਭਾਅਤਿਹੀਤਿਨਕੀਕਬਿਸ੍ਯਾਮਬਿਚਾਰਕਹੀਚਿਤਤੇ
ਫਿਰ ਕਵੀ ਸ਼ਿਆਮ ਮਨ ਤੋਂ ਵਿਚਾਰ ਪੂਰਵਕ ਕਹਿੰਦੇ ਹਨ ਕਿ ਉਸ ਦੀ ਸ਼ੋਭਾ ਬਹੁਤ ਸ੍ਰੇਸ਼ਠ ਹੈ।
ਉਤਤੇਘਨਸ੍ਯਾਮਬਿਰਾਜਤਹੈਹਰਿਰਾਧਿਕਾਬਿਦੁਲਤਾਇਤਤੇ॥੫੪੬॥
ਉਧਰ ਕਾਲੇ ਬਦਲ ਸਰੂਪ ਕ੍ਰਿਸ਼ਨ ਬਿਰਾਜ ਰਹੇ ਹਨ ਅਤੇ ਇਧਰ ਰਾਧਾ ਬਿਜਲੀ ਦੀ ਚਮਕ ਵਾਂਗ ਸ਼ੋਭਾ ਪਾ ਰਹੀ ਹੈ ॥੫੪੬॥
It has been thoughtfully said that on that side Krishna is seated like a cloud and on this side Radhika appears like lightning.546.
ਬ੍ਰਿਖਭਾਨੁਸੁਤਾਤਹਿਖੇਲਤਰਾਸਿਸੁਸ੍ਯਾਮਕਹੈਸਖੀਯਾਸੰਗਲੈ
(ਕਵੀ) ਸ਼ਿਆਮ ਕਹਿੰਦੇ ਹਨ, ਸਖੀਆਂ ਨੂੰ ਨਾਲ ਲੈ ਕੇ ਰਾਧਾ ਰਾਸ ਖੇਡ ਰਹੀ ਹੈ।
ਉਤਚੰਦ੍ਰਭਗਾਸਭਗ੍ਵਾਰਿਨਕੋਤਨਚੰਦਨਕੇਸੰਗਲੇਪਹਿਕੈ
ਉਧਰ ਚੰਦ੍ਰਭਗਾ (ਨਾਂ ਦੀ ਗੋਪੀ) ਸਾਰੀਆਂ ਗੋਪੀਆਂ ਦੇ ਸ਼ਰੀਰ ਚੰਦਨ ਨਾਲ ਲੇਪ ਕੇ (ਪਿੜ ਵਿਚ ਆਈ ਹੈ)।
On this side, Krishna is absorbed with Radha in his amorous play and on that side the gopi named Chandarbhaga is pasting sandal on the bodies of the gopis
ਜਿਨਕੇਮ੍ਰਿਗਸੇਦ੍ਰਿਗਸੁੰਦਰਰਾਜਤਛਾਜਤਗਾਮਨਿਪੈਜਿਨਗੈ
ਜਿਨ੍ਹਾਂ ਦੀਆਂ ਅੱਖੀਆਂ ਹਿਰਨ ਵਾਂਗ ਸੋਹਣੀਆਂ ਸ਼ੁਭਾਇਮਾਨ ਹਨ ਅਤੇ ਜਿਨ੍ਹਾਂ ਦੀ ਚਾਲ ਹਾਥੀ (ਦੀ ਚਾਲ) ਵਰਗੀ ਸ਼ੋਭਾ ਪਾ ਰਹੀ ਹੈ।
The eyes of these gopis are like does and they are walking like the wanton gain of the elephant