GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 350
Display Settings
ਹਰਿਕੋਤਿਨਚਿਤਚੁਰਾਇਲੀਯੋਸੁਕਿਧੋਕਬਿਕੋਮਨਯੌਉਮਗਿਯੋਹੈ
ਉਸ (ਰਾਧਾ) ਨੇ ਸ੍ਰੀ ਕ੍ਰਿਸ਼ਨ ਦਾ ਚਿਤ ਚੁਰਾ ਲਿਆ ਤਾਂ ਕਵੀ ਦੇ ਮਨ ਵਿਚ ਇਸ ਤਰ੍ਹਾਂ ਦਾ (ਭਾਵ) ਉਪਜਿਆ ਹੈ
ਨੈਨਨਕੋਰਸਦੇਭਿਲਵਾਬ੍ਰਿਖਭਾਨਠਗੀਭਗਵਾਨਠਗਿਯੋਹੈ॥੫੫੮॥
(ਕਿ) ਰਾਧਾ ਠਗਣੀ ਨੇ ਨੈਣਾਂ ਦੇ (ਪ੍ਰੇਮ) ਰਸ ਦਾ ਭੁਲਾਵਾ ਦੇ ਕੇ (ਅਰਥਾਂਤਰ ਨਸ਼ਾ ਪਿਲਾ ਕੇ) ਸ੍ਰੀ ਕ੍ਰਿਸ਼ਨ ਨੂੰ ਠਗ ਲਿਆ ਹੈ ॥੫੫੮॥
The poet has said that Radha, the daughter of Brish Bhan cheated Krishna with the deception of her eyes.558.
ਜਿਹਕੋਪਿਖਕੈਮੁਖਮੈਨਲਜੈਜਿਹਕੋਦਿਖਕੈਮੁਖਿਚੰਦ੍ਰਲਜੈ
ਜਿਸ ਦੇ ਮੁਖ ਨੂੰ ਵੇਖ ਕੇ ਕਾਮਦੇਵ ਲਜਾਉਂਦਾ ਹੈ ਅਤੇ ਜਿਸ ਦੇ ਮੂੰਹ ਨੂੰ ਵੇਖ ਕੇ ਚੰਦ੍ਰਮਾ ਸ਼ਰਮਾਉਂਦਾ ਹੈ।
ਕਬਿਸ੍ਯਾਮਕਹੇਸੋਊਖੇਲਤਹੈਸੰਗਕਾਨਰਕੇਸੁਭਸਾਜਸਜੈ
ਕਵੀ ਸ਼ਿਆਮ ਕਹਿੰਦੇ ਹਨ, ਉਹੀ (ਰਾਧਾ) ਸੁੰਦਰ ਸ਼ਿੰਗਾਰ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਖੇਡ ਰਹੀ ਹੈ।
He, seeing whom the god of love and the moon feel shy, the poet Shyam says that the same Radha, adorning herself, is playing with Krishna
ਸੋਊਸੂਰਤਿਵੰਤਰਚੀਬ੍ਰਹਮਾਕਰਕੈਅਤਿਹੀਰੁਚਿਕੈਕਜੈ
ਉਸ (ਰਾਧਾ) ਨੂੰ ਬ੍ਰਹਮਾ ਨੇ ਰੁਚੀ ਪੂਰਵਕ ਬਹੁਤ ਸਰੂਪਵਾਨ ਰਚਿਆ ਹੈ, ਜਿਸ ਵਿਚ ਕਿਸੇ ਪ੍ਰਕਾਰ ਦਾ ਕੋਈ ਕਜ ਨਹੀਂ ਹੈ।
It seems that Brahma has created that portrait with interest
ਮਨਿਮਾਲਕੇਬੀਚਬਿਰਾਜਤਜਿਉਤਿਮਤ੍ਰਿਯਨਮੈਤ੍ਰਿਯਰਾਜਰਜੈ॥੫੫੯॥
ਜਿਵੇਂ ਮਾਲਾ ਵਿਚ ਮਣੀ ਸ਼ੋਭਾ ਪਾਉਂਦੀ ਹੈ, ਉਸੇ ਤਰ੍ਹਾਂ ਇਸਤਰੀਆਂ ਵਿਚ ਰਾਧਾ ('ਤ੍ਰਿਯ ਰਾਜ') ਸ਼ੋਭਾ ਪਾ ਰਹੀ ਹੈ ॥੫੫੯॥
Just as a jewel looks magnificent in a wreath, in the same manner Radha appears as a sovereign of Women.559.
ਗਾਇਕੈਗੀਤਭਲੀਬਿਧਿਸੁੰਦਰਿਰੀਝਿਬਜਾਵਤਭੀਫਿਰਿਤਾਰੀ
(ਉਹ) ਸੁੰਦਰੀ (ਰਾਧਾ) ਚੰਗੀ ਤਰ੍ਹਾਂ ਗੀਤ ਗਾ ਕੇ ਅਤੇ ਫਿਰ ਰੀਝ ਕੇ ਤਾੜੀ ਵਜਾਉਣ ਲਗ ਗਈ ਹੈ।
Singing a lovely song and being pleased, they are also clapping their hands
ਅੰਜਨਆਡਸੁਧਾਰਭਲੇਪਟਸਾਜਨਕੋਸਜਕੈਸੁਗੁਵਾਰੀ
(ਉਹ) ਪੇਂਡੂ ਮੁਟਿਆਰ ਸੁਰਮਾ ਪਾ ਕੇ ਅਤੇ ਚੰਗੇ ਬਸਤ੍ਰ ਅਤੇ ਸ਼ਿੰਗਾਰ ਸਜਾ ਕੇ (ਖੜੋਤੀ ਹੈ)।
Those gopis have applied antimony in their eyes and have nicely dressed themselves in garments and ornaments
ਤਾਛਬਿਕੀਅਤਿਹੀਸੁਪ੍ਰਭਾਕਬਿਨੈਮੁਖਿਤੇਇਹਭਾਤਿਉਚਾਰੀ
ਉਸ (ਦ੍ਰਿਸ਼ ਦੀ) ਅਤਿ ਸੁੰਦਰ ਛਬੀ ਦੀ ਪ੍ਰਭਾ (ਦੀ ਉਪਮਾ) ਕਵੀ ਨੇ ਮੁਖ ਤੋਂ ਇਸ ਤਰ੍ਹਾਂ ਉਚਾਰੀ ਹੈ।
ਮਾਨਹੁਕਾਨ੍ਰਹਹੀਕੇਰਸਤੇਇਹਫੂਲਰਹੀਤ੍ਰੀਯਆਨੰਦਬਾਰੀ॥੫੬੦॥
ਮਾਨੋ ਕ੍ਰਿਸ਼ਨ ਦੇ (ਪ੍ਰੇਮ) ਰਸ ਨਾਲ ਇਸਤਰੀਆਂ ਦੇ ਆਨੰਦ ਦੀ ਵਾੜੀ ਖਿੜੀ ਹੋਈ ਹੋਏ ॥੫੬੦॥
The glory of that spectacle has been described by the poet like this, it seems that these women had remained like fruit, flowers and orchard for the pleasure of Krishna.560.
ਤਾਕੀਪ੍ਰਭਾਕਬਿਸ੍ਯਾਮਕਹੈਜੋਊਰਾਜਤਰਾਸਬਿਖੈਸਖੀਆਹੈ
ਜੋ ਸਖੀਆਂ ਰਾਸ ਵਿਚ ਸ਼ਾਮਲ ਹਨ ਉਨ੍ਹਾਂ ਦੀ ਸੁੰਦਰਤਾ ਦਾ ਕਥਨ ਕਵੀ ਸ਼ਿਆਮ ਕਰਦੇ ਹਨ।
ਜਾਮੁਖਉਪਮਾਚੰਦ੍ਰਛਟਾਸਮਛਾਜਤਕਉਲਨਸੀਅਖੀਆਹੈ
ਜਿਨ੍ਹਾਂ ਦੇ ਮੁਖ ਦੀ ਉਪਮਾ ਚੰਦ੍ਰਮਾ ਦੀ ਜੋਤਿ ਵਾਂਗ ਸੁਸ਼ੋਭਿਤ ਹੈ ਅਤੇ ਜਿਨ੍ਹਾਂ ਦੀਆਂ ਅੱਖੀਆਂ ਕਮਲ ਦੇ ਸਮਾਨ ਹਨ।
While describing that spectacle, the poet Shyam elucidated the glory of the ladies and says that their faces are like the power of the moon and their eyes are like lotus-flowers
ਤਾਕੀਕਿਧੌਅਤਿਹੀਉਪਮਾਕਬਿਨੈਮਨਭੀਤਰਯੌਲਖੀਆਹੈ
ਜਾਂ ਉਨ੍ਹਾਂ ਦੀ ਬਹੁਤ ਅਧਿਕ ਉਪਮਾ ਕਵੀ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਜਾਣੀ ਹੈ।
ਲੋਗਨਕੇਮਨਕੀਹਰਤਾਸੁਮੁਨੀਨਨਕੇਮਨਕੀਚਖੀਆਹੈ॥੫੬੧॥
(ਉਹ ਸਹੇਲੀਆਂ) ਲੋਕਾਂ ਦੇ ਮਨ ਨੂੰ ਹਰਨ ਵਾਲੀਆਂ ਹਨ ਅਤੇ ਮੁਨੀਆਂ ਦੇ ਮਨ ਦਾ ਚਾਟਾ ਹਨ (ਅਰਥਾਤ ਚਸਕਾ ਹਨ) ॥੫੬੧॥
Seeing that beauty, the poet says that those eyes remove the sufferings from the minds of the people and also fascinate the midns of the sages.561.
ਰੂਪਸਚੀਇਕਚੰਦ੍ਰਪ੍ਰਭਾਇਕਮੈਨਕਲਾਇਕਮੈਨਕੀਮੂਰਤਿ
ਇਕ ਚੰਦ੍ਰਪ੍ਰਭਾ (ਨਾਂ ਦੀ ਸਖੀ ਦਾ) ਰੂਪ ਸਚੀ (ਇੰਦਰ ਦੀ ਪਤਨੀ) (ਵਰਗਾ ਹੈ) ਅਤੇ ਮੈਨਕਲਾ (ਨਾਂ ਦੀ ਸਖੀ ਦਾ ਸਰੂਪ) ਕਾਮਦੇਵ ਦੀ ਸ਼ਕਲ ਦਾ ਹੈ।
ਬਿਜੁਛਟਾਇਕਦਾਰਿਮਦਾਤਬਰਾਬਰਜਾਹੀਕੀਹੈਕਛੂਰਤਿ
ਇਕ ਬਿਜੁਛਟਾ (ਨਾਂ ਦੀ ਸਹੇਲੀ ਦੇ) ਦੰਦ ਅਨਾਰ (ਦੇ ਦਾਣਿਆਂ ਵਰਗੇ ਹਨ) ਅਤੇ ਜਿਸ ਦੇ ਬਰਾਬਰ ਰਤੀ (ਕਾਮਦੇਵ ਦੀ ਪਤਨੀ) ਵੀ ਕੁਝ ਨਹੀਂ ਹੈ।
Someone is Shachi, someone is Chandra-Prabha (glory of the moon), someone is the power of the god of love (Kaam-kala) and someone is apparently the image of kama (lust): someone is like the flash of lightning, the teeth of someone are like pomegranate, an
ਦਾਮਿਨਿਅਉਮ੍ਰਿਗਕੀਮ੍ਰਿਗਨੀਸਰਮਾਇਜਿਸੈਪਿਖਿਹੋਤਹੈਚੂਰਤਿ
ਜਿਸ ਨੂੰ ਵੇਖ ਕੇ ਬਿਜਲੀ ਅਤੇ ਹਿਰਨ ਦੀ ਹਿਰਨੀ ਸ਼ਰਮਸਾਰ ਹੁੰਦੀਆਂ ਹਨ ਅਤੇ (ਉਨ੍ਹਾਂ ਦੇ ਮਨ ਦਾ ਹੰਕਾਰ) ਚੂਰ ਚੂਰ ਹੋ ਜਾਂਦਾ ਹੈ।
The lightning and the doe of the deer are feeling shy and shattering their own pride
ਸੋਊਕਥਾਕਬਿਸ੍ਯਾਮਕਹੈਸਭਰੀਝਰਹੀਹਰਿਕੀਪਿਖਿਮੂਰਤਿ॥੫੬੨॥
ਕਵੀ ਸ਼ਿਆਮ ਉਨ੍ਹਾਂ ਦੀ ਕਥਾ ਕਹਿੰਦੇ ਹਨ (ਕਿ ਉਹ) ਸਾਰੀਆਂ ਸ੍ਰੀ ਕ੍ਰਿਸ਼ਨ ਦੇ ਸਰੂਪ ਨੂੰ ਵੇਖ ਕੇ ਮੋਹਿਤ ਹੋ ਰਹੀਆਂ ਹਨ ॥੫੬੨॥
Narrating that story, the poet Shyam says that all the women are allured on seeing the form of Krishna.562.
ਬ੍ਰਿਖਭਾਨੁਸੁਤਾਹਸਿਬਾਤਕਹੀਤਿਹਕੇਸੰਗਜੋਹਰਿਅਤਿਅਗਾਧੋ
ਜੋ ਹਰਿ (ਸ੍ਰੀ ਕ੍ਰਿਸ਼ਨ) ਅੰਤ ਵਜੋਂ ਅਗਾਧ ਹੈ, ਉਸ ਨੇ ਹਸ ਕੇ ਰਾਧਾ ਨੂੰ ਕਿਹਾ। (ਕਵੀ) ਸ਼ਿਆਮ ਕਹਿੰਦੇ ਹਨ,
ਸ੍ਯਾਮਕਹੈਬਤੀਯਾਹਰਿਕੋਸੰਗਐਸੇਕਹੀਪਟਕੋਤਜਿਰਾਧੋ
ਸ੍ਰੀ ਕ੍ਰਿਸ਼ਨ ਨੇ (ਰਾਧਾ ਨੂੰ) ਇਸ ਤਰ੍ਹਾਂ ਕਿਹਾ, ਹੇ ਰਾਧਾ! (ਤੂੰ ਸਿਰ ਦਾ) ਬਸਤ੍ਰ (ਭਾਵ ਚੁੰਨੀ) ਉਤਾਰ ਕੇ
Radha, the daughter of Brish Bhan, said one thing to the unapproachable and unfathomable Krishna smilingly and while speaking, she dropped her garments and said:
ਰਾਸਬਿਖੈਤੁਮਨਾਚਹੁਜੂਤਜਕੈਅਤਿਹੀਮਨਲਾਜਕੋਬਾਧੋ
ਰਾਸ ਵਿਚ ਨਚ ਅਤੇ ਮਨ ਵਿਚਲੇ ਲਾਜ ਦੇ ਬੰਧਨ ਨੂੰ ਛਡ ਦੇ।
“At the time of dancing, he should also accompany, otherwise there is feeling of shyness
ਤਾਮੁਖਕੀਛਬਿਯੌਪ੍ਰਗਟੀਮਨੋਅਭ੍ਰਨਤੇਨਿਕਸਿਯੋਸਸਿਆਧੋ॥੫੬੩॥
ਉਸ ਦੇ ਮੁਖ ਦੀ ਚਮਕ ਇਸ ਤਰ੍ਹਾਂ ਪ੍ਰਗਟ ਹੋਈ ਹੈ ਮਾਨੋ ਬਦਲਾਂ ਵਿਚ ਅੱਧਾ ਚੰਦ੍ਰਮਾ ਨਿਕਲਿਆ ਹੋਵੇ ॥੫੬੩॥
” Saying this, the face of Radha seemed like the half-moon coming out of the clouds.563.
ਜਿਨਕੇਸਿਰਿਸੇਾਂਧਰਮਾਗਬਿਰਾਜਤਰਾਜਤਹੈਬਿੰਦੂਆਜਿਨਪੀਲੇ
ਜਿਨ੍ਹਾਂ ਦੀ ਸਿਰ ਦੀ ਮਾਂਗ ਵਿਚ ਸੰਧੂਰ ਸ਼ੋਭਦਾ ਹੈ ਅਤੇ ਜਿਨ੍ਹਾਂ ਦੇ (ਮੱਥੇ ਉਤੇ) ਪੀਲੇ ਰੰਗ ਦੀਆਂ ਬਿੰਦੀਆਂ ਸਜਦੀਆਂ ਹਨ।
On the heads of the gopis, the vermilion seems spendid and the yellow round marks on the forehead look magnificent
ਕੰਚਨਭਾਅਰੁਚੰਦ੍ਰਪ੍ਰਭਾਜਿਨਕੇਤਨਲੀਨਸਭੈਫੁਨਿਲੀਲੇ
ਫਿਰ ਸ੍ਵਰਨ ਪ੍ਰਭਾ ('ਕੰਚਨ ਭਾ') ਅਤੇ ਚੰਦ੍ਰਪ੍ਰਭਾ (ਇਤਨੀਆਂ ਸੁੰਦਰ ਹਨ ਕਿ) ਜਿਨ੍ਹਾਂ ਦੇ ਸ਼ਰੀਰ ਨੇ ਸਭ ਦੀ (ਖ਼ੂਬਸੂਰਤੀ ਨੂੰ) ਨਿਗਲ ਲਿਆ ਹੈ।
The whole boddies of Kanchanprabha and Chandraprabha seen to have merrgrd in beauty
ਏਕਧਰੇਸਿਤਸੁੰਦਰਸਾਜਧਰੇਇਕਲਾਲਸਜੇਇਕਨੀਲੇ
ਇਕ ਨੇ ਸਫ਼ੈਦ ਰੰਗ ਦਾ ਸਾਜ ਕੀਤਾ ਹੋਇਆ ਹੈ, ਇਕ ਨੇ ਲਾਲ ਰੰਗ ਦਾ ਅਤੇ ਇਕ ਨੇ ਨੀਲੇ ਰੰਗ (ਦਾ ਬਾਣਾ) ਧਾਰਨ ਕੀਤਾ ਹੋਇਆ ਹੈ।
Someone is wearing white garments, someone red and someone blue
ਸ੍ਯਾਮਕਹੇਸੋਊਰੀਝਰਹੈਪਿਖਿਕੈਦ੍ਰਿਗਕੰਜਸੇਕਾਨ੍ਰਹਰਸੀਲੇ॥੫੬੪॥
(ਕਵੀ) ਸ਼ਿਆਮ ਕਹਿੰਦੇ ਹਨ, ਉਹ ਸਾਰੀਆਂ ਸ੍ਰੀ ਕ੍ਰਿਸ਼ਨ ਦੇ ਕਮਲ ਦੇ ਰਸ ਨਾਲ ਭਰੇ ਹੋਏ ਨੈਣਾਂ ਨੂੰ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ ॥੫੬੪॥
The poet says that all are getting fascinated on seeing Krishna’s voluptuous drag-kang.564.
ਸਭਗ੍ਵਾਰਨਿਯਾਤਹਖੇਲਤਹੈਸੁਭਅੰਗਨਸੁੰਦਰਸਾਜਕਈ
ਆਪਣੇ ਕੋਮਲ ਅੰਗਾਂ ਉਤੇ ਸੁੰਦਰ ਸ਼ਿੰਗਾਰ ਕਰ ਕੇ ਸਾਰੀਆਂ ਗੋਪੀਆਂ ਉਥੇ ਖੇਡਦੀਆਂ ਹਨ।
ਸੋਊਰਾਸਬਿਖੈਤਹਖੇਲਤਹੈਹਰਿਸੋਮਨਮੈਅਤਿਹੀਉਮਈ
ਉਹੀ ਉਥੇ ਰਾਸ ਖੇਡਦੀਆਂ ਹਨ, (ਜਿਨ੍ਹਾਂ ਦੇ) ਮਨ ਵਿਚ ਸ੍ਰੀ ਕ੍ਰਿਸ਼ਨ ਨੂੰ (ਮਿਲਣ ਦੀ) ਬਹੁਤ ਉਮੰਗ ਹੈ।
Adorning their limbs, all the gopis are playing there and in that amorous play, they are absorbed in passionate sport in extreme excitement in the company of Krishna
ਕਬਿਸ੍ਯਾਮਕਹੈਤਿਨਕੀਉਪਮਾਜੁਹੁਤੀਤਹਗ੍ਵਾਰਿਨਰੂਪਰਈ
ਕਵੀ ਸ਼ਿਆਮ ਉਨ੍ਹਾਂ ਦੀ ਉਪਮਾ ਕਹਿੰਦੇ ਹਨ ਕਿ ਉਹ ਗੋਪੀਆਂ ਉਸ (ਸ੍ਰੀ ਕ੍ਰਿਸ਼ਨ) ਦਾ ਰੂਪ ਹੀ ਹੋ ਕੇ ਰਹਿ ਗਈਆਂ ਹਨ।
ਮਨੋਸ੍ਯਾਮਹਿਕੋਤਨਗੋਰਿਨਪੇਖਿਕੈਸ੍ਯਾਮਹਿਸੀਸਭਹੋਇਗਈ॥੫੬੫॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ਿਆਮ (ਸ੍ਰੀ ਕ੍ਰਿਸ਼ਨ) ਦੇ ਸ਼ਰੀਰ ਨੂੰ ਵੇਖ ਕੇ ਸਾਰੀਆਂ ਗੋਰੇ ਰੰਗ ਵਾਲੀਆਂ (ਗੋਪੀਆਂ) ਸ਼ਿਆਮ (ਦੇ ਕਾਲੇ ਰੰਗ ਵਾਲੀਆਂ) ਹੋ ਗਈਆਂ ਹੋਣ ॥੫੬੫॥
The poet, white describing the beauty an delegance of gopis, says that it seems that seeing the comeliness of Krishna, all the gopis have become Krishna-like.565.
ਕੇਲਕੈਰਾਸਮੈਰੀਝਰਹੀਕਬਿਸ੍ਯਾਮਕਹੈਮਨਆਨੰਦਕੈਕੈ
ਕਵੀ ਸ਼ਿਆਮ ਕਹਿੰਦੇ ਹਨ, (ਜੋ) ਰਾਸ ਦੀ ਖੇਡ ਕਰ ਕੇ ਅਤੇ ਮਨ ਵਿਚ ਆਨੰਦਿਤ ਹੋ ਕੇ ਪ੍ਰਸੰਨ ਹੋ ਰਹੀ ਹੈ;
All the gopis are saturated and absorbed in passionate sport, getting pleased in their mind
ਚੰਦ੍ਰਮੁਖੀਤਨਕੰਚਨਭਾਹਸਿਸੁੰਦਰਬਾਤਕਹੀਉਮਗੈਕੈ
(ਜਿਸ ਦਾ) ਮੁਖ ਚੰਦ੍ਰਮਾ ਵਰਗਾ ਅਤੇ ਸ਼ਰੀਰ ਸੋਨੇ ਦੇ ਸਮਾਨ ਹੈ, (ਉਸ ਨੇ) ਉਮੰਗ ਨਾਲ ਭਰ ਕੇ ਅਤੇ ਹਸ ਕੇ ਸੁੰਦਰ ਗੱਲ ਕਹੀ ਹੈ।
Chandarmukhi with her body like gold, is saying this in extreme excitement
ਪੇਖਤਮੂਰਤਿਭੀਰਸਕੇਬਸਿਆਪਨਤੇਬਢਵਾਹਿਲਖੈਕੈ
(ਸ੍ਰੀ ਕ੍ਰਿਸ਼ਨ ਦੇ) ਸਰੂਪ ਨੂੰ ਵੇਖ ਕੇ ਅਤੇ (ਉਸ ਨੂੰ) ਆਪਣੇ ਤੋਂ ਜ਼ਿਆਦਾ (ਸੁੰਦਰ) ਜਾਣ ਕੇ, (ਉਸ ਦੇ) ਪ੍ਰੇਮ-ਰਸ ਦੇ ਵਸ ਵਿਚ ਹੋ ਗਈ ਹੈ (ਅਰਥਾਤ ਗ਼ਰਕ ਹੋ ਗਈ ਹੈ)।
ਜਿਉਮ੍ਰਿਗਨੀਮ੍ਰਿਗਪੇਖਤਤਿਉਬ੍ਰਿਖਭਾਨਸੁਤਾਭਗਵਾਨਚਿਤੈਕੈ॥੫੬੬॥
ਜਿਵੇਂ ਹਿਰਨੀ ਹਿਰਨ ਨੂੰ (ਪ੍ਰੇਮ ਨਾਲ) ਵੇਖਦੀ ਹੈ, ਤਿਵੇਂ ਰਾਧਾ ਸ੍ਰੀ ਕ੍ਰਿਸ਼ਨ ਨੂੰ ਵੇਖ ਰਹੀ ਹੈ ॥੫੬੬॥
That on seeing the image of Krishna, her passionate love is not restrained and just as a doe looks at a dear, Radha is seeing Lord Krishna in the same manner.566.
ਬ੍ਰਿਖਭਾਨੁਸੁਤਾਪਿਖਿਰੀਝਰਹੀਅਤਿਸੁੰਦਰਿਸੁੰਦਰਕਾਨ੍ਰਹਕੋਆਨਨ
ਅਤਿ ਸੁੰਦਰ ਸ੍ਰੀ ਕ੍ਰਿਸ਼ਨ ਦੇ ਸੁੰਦਰ ਮੁਖ ਨੂੰ ਵੇਖ ਕੇ ਰਾਧਾ ਰੀਝ ਰਹੀ ਹੈ। ਜਿਸ ਨਦੀ (ਜਮਨਾ) ਦੇ ਦੁਆਲੇ ਫੁਲਾਂ ਨਾਲ ਭਰਿਆ ਜੰਗਲ ਸੁਸ਼ੋਭਿਤ ਹੈ,
Radha is getting fascinated on seeing the beautiful face of Krishna
ਰਾਜਤਤੀਰਨਦੀਜਿਹਕੇਸੁਬਿਰਾਜਤਫੂਲਨਕੇਜੁਤਕਾਨਨ
ਜੋ ਉਸ ਦੇ ਕੰਢੇ ਬੈਠਾ ਹੈ, ਉਸ ਸ੍ਰੀ ਕ੍ਰਿਸ਼ਨ ਨੂੰ (ਪ੍ਰੇਮ) ਰਸ ਦੀ ਅਭਿਮਾਨਿਨੀ (ਰਾਧਾ ਨੇ)
The river is flowing near Krishna and the forests of flowers look magnificent
ਨੈਨਕੈਭਾਵਨਸੋਹਰਿਕੋਮਨੁਮੋਹਿਲਇਓਰਸਕੀਅਭਿਮਾਨਨ
ਅੱਖਾਂ ਦੇ ਭਾਵਾਂ (ਅਥਵਾ ਸੰਕੇਤਾਂ) ਨਾਲ (ਕ੍ਰਿਸ਼ਨ ਦਾ) ਮਨ ਮੋਹ ਲਿਆ ਹੈ।
ਜਿਉਰਸਲੋਗਨਭਉਹਨਲੈਧਨੁਨੈਨਨਸੈਨਸੁਕੰਜਸੇਬਾਨਨ॥੫੬੭॥
ਜਿਵੇਂ (ਪ੍ਰੇਮ) ਰਸ ਵਾਲੇ ਲੋਗਾਂ ਨੂੰ ਭੌਆਂ ਦੀ ਕਮਾਨ ਵਿਚ ਕਮਲ ਵਰਗੇ ਨੈਣਾਂ ਦੀ ਸੈਨਤਾਂ ਦੇ ਤੀਰਾਂ ਨਾਲ (ਸੁੰਦਰੀਆਂ ਮੋਹ ਲੈਂਦੀਆਂ ਹਨ) ॥੫੬੭॥
The signs of Radha have allured the mind of Krishna and it appears to him that her eyebrows are like bows and the signs of the eyes like the arrows of flowers.567.
ਕਾਨ੍ਰਹਸੋਪ੍ਰੀਤਿਬਢੀਤਿਨਕੀਘਟੀਕਛੁਹੈਬਢਹੀਸੁਭਈਹੈ
ਉਸ ਦੀ ਸ੍ਰੀ ਕ੍ਰਿਸ਼ਨ ਨਾਲ ਬਹੁਤ ਅਧਿਕ ਪ੍ਰੀਤ ਹੋ ਗਈ ਹੈ, ਜੋ ਘਟੀ ਨਹੀਂ, (ਸਗੋਂ) ਅਗੇ ਨਾਲੋਂ ਵਧੀ ਹੀ ਹੈ।
ਡਾਰਕੈਲਾਜਸਭੈਮਨਕੀਹਰਿਕੈਸੰਗਿਖੇਲਨਕੋਉਮਈਹੈ
ਸਾਰੀਆਂ (ਗੋਪੀਆਂ) ਮਨ ਦੀ ਲਾਜ ਨੂੰ ਛਡ ਕੇ ਸ੍ਰੀ ਕ੍ਰਿਸ਼ਨ ਨਾਲ ਖੇਡਣ ਲਈ ਉਮਗ ਪਈਆਂ ਹਨ।
The love of Radha for Krishna, instead of decreasing, increased greatly and the mind of Radha, forsaking shyness, became eager to play with Krishna
ਸ੍ਯਾਮਕਹੈਤਿਨਕੀਉਪਮਾਅਤਿਹੀਜੁਤ੍ਰੀਆਅਤਿਰੂਪਰਈਹੈ
(ਕਵੀ) ਸ਼ਿਆਮ ਉਨ੍ਹਾਂ ਦੀ ਉਪਮਾ ਕਹਿੰਦੇ ਹਨ ਜੋ ਇਸਤਰੀਆਂ (ਗੋਪੀਆਂ) ਅਤਿ ਸੁੰਦਰ ਰੂਪ ਵਾਲੀਆਂ ਹਨ।
ਸੁੰਦਰਕਾਨ੍ਰਹਜੂਕੌਪਿਖਿਕੈਤਨਮੈਸਭਗ੍ਵਾਰਿਨਹੋਇਗਈਹੈ॥੫੬੮॥
ਸ੍ਰੀ ਕ੍ਰਿਸ਼ਨ ਦੇ ਸੁੰਦਰ ਰੂਪ ਨੂੰ ਵੇਖ ਕੇ (ਉਹ) ਸਾਰੀਆਂ ਗੋਪੀਆਂ (ਉਸ ਨਾਲ) ਇਕਮਿਕ ਹੋ ਗਈਆਂ ਹਨ ॥੫੬੮॥
The poet Shyam says that all the women are beautiful and seeing the beauty of Krishna, all have merged in him 568
ਨੈਨਮ੍ਰਿਗੀਤਨਕੰਚਨਕੇਸਭਚੰਦ੍ਰਮੁਖੀਮਨੋਸਿੰਧੁਰਚੀਹੈ
(ਸਾਰੀਆਂ ਗੋਪੀਆਂ ਦੀਆਂ) ਅੱਖੀਆਂ ਹਿਰਨੀ ਵਰਗੀਆਂ, ਸ਼ਰੀਰ ਸੋਨੇ ਰੰਗੇ, ਚੰਦ੍ਰਮਾ ਜਿਹੇ ਮੁਖ ਵਾਲੀਆਂ, ਮਾਨੋ ਸਾਰੀਆਂ ਸਮੁੰਦਰ ਦੀ ਰਚੀ ਹੋਈ (ਲੱਛਮੀ) ਦੇ ਸਮਾਨ ਹੋਣ।
The eyes of gopis are like does, their bodies like gold, their faces like moon and they themselves are like Lakshmi
ਜਾਸਮਰੂਪਰਾਜਤਹੈਰਤਿਰਾਵਨਤ੍ਰੀਯਅਉਰਸਚੀਹੈ
ਜਿਨ੍ਹਾਂ ਦੇ ਸਮਾਨ 'ਰਤੀ' ਦਾ ਰੂਪ ਵੀ ਨਹੀਂ ਸ਼ੋਭਦਾ ਅਤੇ ਰਾਵਣ ਦੀ ਪਤਨੀ (ਮੰਦੋਦਰੀ) ਅਤੇ ਸਚੀ (ਇੰਦ੍ਰਾਣੀ) ਵੀ (ਉਨ੍ਹਾਂ ਵਰਗੀਆਂ) ਨਹੀਂ ਹਨ।
The beauty of Mandodari, Rati and Shachi is not like them
ਤਾਮਹਿਰੀਝਮਹਾਕਰਤਾਰਕ੍ਰਿਪਾਕਟਿਕੇਹਰਕੈਸੁਗਚੀਹੈ
ਉਨ੍ਹਾਂ ਉਤੇ ਪ੍ਰਸੰਨ ਹੋ ਕੇ ਅਤੇ ਕ੍ਰਿਪਾ ਕਰ ਕੇ ਬ੍ਰਹਮਾ ('ਮਹਾ ਕਰਤਾਰ') ਨੇ ਸ਼ੇਰ ਵਰਗੀਆਂ (ਪਤਲੀਆਂ) ਕਮਰਾਂ ਬਣਾਈਆਂ ਹਨ।
By His Grace, God has made their waist slim like lion
ਤਾਸੰਗਪ੍ਰੀਤਿਕਹੈਕਬਿਸ੍ਯਾਮਮਹਾਭਗਵਾਨਹਿਕੀਸੁਮਚੀਹੈ॥੫੬੯॥
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਨਾਲ ਸ੍ਰੀ ਕ੍ਰਿਸ਼ਨ ਦੀ ਡੂੰਘੀ ਪ੍ਰੀਤ ਪੈ ਗਈ ਹੈ ॥੫੬੯॥
The love of Lord Krishna continues with them formidably/569.
ਰਾਗਨਅਉਰਸੁਭਾਵਨਕੀਅਤਿਗਾਰਨਕੀਤਹਮਾਡਪਰੀ
ਰਾਗਾਂ ਅਤੇ ਹਾਵਾਂ-ਭਾਵਾਂ ਦੀ ਅਤੇ ਗਾਲ੍ਹਾਂ ਦੀ (ਉਥੇ) ਵਾਛੜ ('ਮਾਡ') ਪੈ ਰਹੀ ਹੈ।
There is great assemblage of the musical modes and garbs there
ਬ੍ਰਿਜਗੀਤਨਕੀਅਤਿਹਾਸਨਸੋਜਹਖੇਲਤਭੀਕਈਏਕਘਰੀ
ਬ੍ਰਜ ਦੇ ਗੀਤਾਂ ਅਤੇ ਹਾਸਿਆਂ ਨਾਲ (ਗੋਪੀਆਂ) ਉਥੇ ਕਈ ਘੜੀਆਂ ਖੇਡਦੀਆਂ ਰਹੀਆਂ ਹਨ।
All are continuously playing for a long time, absorbed in laughter and singing songs of Braja