GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 351
Display Settings
ਗਾਵਤਏਕਬਜਾਵਤਤਾਲਕਹੈਇਕਨਾਚਹੁਆਇਅਰੀ
(ਕਈ) ਇਕ ਗਾਉਂਦੀਆਂ ਹਨ, ਇਕ ਤਾੜੀਆਂ ਵਜਾਉਂਦੀਆਂ ਹਨ, ਇਕ (ਦੂਜੀਆਂ ਨੂੰ) ਕਹਿੰਦੀਆਂ ਹਨ, ਅੜੀਓ! ਆ ਕੇ ਨਚੋ।
ਕਬਿਸ੍ਯਾਮਕਹੈਤਿਹਠਉਰਬਿਖੈਜਿਹਠਉਰਬਿਖੈਹਰਿਰਾਸਕਰੀ॥੫੭੦॥
ਕਵੀ ਸ਼ਿਆਮ ਕਹਿੰਦੇ ਹਨ, ਉਸ ਸਥਾਨ ਤੇ (ਅਜਿਹਾ ਕੁਝ ਹੋ ਰਿਹਾ ਹੈ) ਜਿਸ ਸਥਾਨ ਉਤੇ ਸ੍ਰੀ ਕ੍ਰਿਸ਼ਨ ਨੇ ਰਾਸ ਮਚਾਈ ਹੈ ॥੫੭੦॥
Someone is singing and someone is playing the tune and someone has come to dance there, where Krishna has performed his amorous play.570.
ਜਦੁਰਾਇਕੋਆਇਸੁਪਾਇਤ੍ਰੀਯਾਸਭਖੇਲਤਰਾਸਬਿਖੈਬਿਧਿਆਛੀ
ਸ੍ਰੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਕੇ ਸਾਰੀਆਂ ਗੋਪੀਆਂ ਰਾਸ ਵਿਚ ਚੰਗੀ ਤਰ੍ਹਾਂ ਨਾਲ ਖੇਡਦੀਆਂ ਹਨ।
ਇੰਦ੍ਰਸਭਾਜਿਹਸਿੰਧੁਸੁਤਾਜਿਮਖੇਲਨਕੇਹਿਤਕਾਛਨਕਾਛੀ
ਜਿਵੇਂ ਇੰਦਰ ਦੀ ਸਭਾ ਵਿਚ 'ਰੰਭਾ' ('ਸਿੰਧ ਸੁਤਾ') ਖੇਡਣ ਲਈ ਸਾਂਗ ਧਾਰਦੀ ਹੈ।
Obeying Krishna, the king of Yadavas, all the women performed the amorous play nicely like the dancing heavenly damsels of the court of Indra
ਕੈਇਹਕਿੰਨਰਕੀਦੁਹਿਤਾਕਿਧੌਨਾਗਨਕੀਕਿਧੌਹੈਇਹਤਾਛੀ
ਜਾਂ ਇਹ ਕਿੰਨਰਾਂ ਦੀ ਲੜਕੀ ਹੈ ਜਾਂ ਨਾਗਾਂ ਦੀ (ਪੁੱਤਰੀ) ਹੈ ਜਾਂ ਇਹ ਤੱਛਕ (ਨਾਗ) ਦੀ ਲੜਕੀ ਹੈ।
They are just like the daughters of Kinnars and Nagas
ਰਾਸਬਿਖੈਇਮਨਾਚਤਹੈਜਿਮਕੇਲਕਰੈਜਲਭੀਤਰਮਾਛੀ॥੫੭੧॥
(ਉਹ) ਰਾਸ ਵਿਚ ਇਸ ਤਰ੍ਹਾਂ ਨਚਦੀਆਂ ਹਨ ਜਿਵੇਂ ਜਲ ਵਿਚ ਮਛਲੀਆਂ ਕੇਲ ਕਰਦੀਆਂ ਹਨ ॥੫੭੧॥
They are all dancing in the amorous play like the fish moving in water.571.
ਜਿਹਕੇਮੁਖਿਦੇਖਿਛਟਾਸੁਭਸੁੰਦਰਮਧਿਮਲਾਗਤਜੋਤਿਸਸੀਹੈ
ਜਿਨ੍ਹਾਂ ਦੇ ਮੁਖ ਦੀ ਸੁੰਦਰ ਚਮਕ ਨੂੰ ਵੇਖ ਕੇ ਚੰਦ੍ਰਮਾ ਦੀ ਜੋਤਿ ਮਧਮ ਲਗਦੀ ਹੈ।
Seeing the beauty of these gopis, the light of the moon is looking dim
ਭਉਰਨਭਾਇਸੋਛਾਜਤਹੈਮਦਨੈਮਨੋਤਾਨਕਮਾਨਕਸੀਹੈ
ਭੌਆਂ ਦੇ ਹਾਵਾਂ ਭਾਵਾਂ ਨਾਲ ਇੰਜ ਸ਼ੋਭਾ ਪਾ ਰਹੀਆਂ ਹਨ ਮਾਨੋ ਕਾਮਦੇਵ ਨੇ ਕਸ ਕੇ ਕਮਾਨ ਤਾਣ ਲਈ ਹੋਵੇ।
Their eyebrows have tightened like the tightened bow of the god of love
ਤਾਹੀਕੇਆਨਨਸੁੰਦਰਤੇਸੁਰਰਾਗਹਕੀਸਭਭਾਤਿਬਸੀਹੈ
ਉਸ ਦੇ ਹੀ ਸੁੰਦਰ ਮੁਖ ਉਤੇ ਸਾਰਿਆਂ ਤਰ੍ਹਾਂ ਦੇ ਰਾਗਾਂ ਦੀ ਸੁਰ ਵਸ ਰਹੀ ਹੈ।
ਜਿਉਮਧੁਬੀਚਫਸੈਮਖੀਆਮਤਿਲੋਗਨਕੀਇਹਭਾਤਿਫਸੀਹੈ॥੫੭੨॥
ਜਿਵੇਂ ਸ਼ਹਿਦ (ਦੇ ਛਤੇ) ਵਿਚ ਮੱਖੀਆਂ ਫਸੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਲੋਕਾਂ ਦੀ ਮਤ (ਇਸ ਦੇ ਰੂਪ ਵਿਚ) ਫਸੀ ਹੋਈ ਹੈ ॥੫੭੨॥
All the tunes abide in their mouths and the mind of the people has been entrapped in their speech like the flies in honey.572.
ਫਿਰਿਸੁੰਦਰਆਨਨਤੇਹਰਿਜੂਬਿਧਿਸੁੰਦਰਸੋਇਕਤਾਨਬਸਾਯੋ
ਫਿਰ ਸ੍ਰੀ ਕ੍ਰਿਸ਼ਨ ਨੇ ਆਪਣੇ ਮੁਖ ਤੋਂ ਬੜੀ ਸੁੰਦਰ ਵਿਧੀ ਨਾਲ (ਰਾਗ ਦੀ) ਇਕ ਤਾਨ ਸ਼ੁਰੂ ਕੀਤੀ।
ਸੋਰਠਿਸਾਰੰਗਸੁਧਮਲਾਰਬਿਲਾਵਲਕੀਸੁਰਭੀਤਰਗਾਯੋ
ਸੋਰਠ, ਸਾਰੰਗ, ਸ਼ੁੱਧ ਮਲ੍ਹਾਰ, ਬਿਲਾਵਲ ਦੀ ਸੁਰ (ਉਸ ਸੁਰ) ਵਿਚ (ਮਿਲਾ ਕੇ) ਗਾਈ ਹੈ।
Then Krishna played a beautiful tune with his comely mouth and sang the musical modes of Sorath, Sarang, Shuddh Malhar and Bilawal
ਸੋਅਪਨੇਸੁਨਸ੍ਰਉਨਨਮੈਬ੍ਰਿਜਗਵਾਰਨੀਯਾਅਤਿਹੀਸੁਖੁਪਾਯੋ
ਉਸ (ਸੁਰ) ਨੂੰ ਆਪਣੇ ਕੰਨਾਂ ਨਾਲ ਸੁਣ ਕੇ ਬ੍ਰਜ ਦੀਆਂ ਗੋਪੀਆਂ ਨੇ ਬਹੁਤ ਹੀ ਸੁਖ ਪਾਇਆ ਹੈ।
Listening to them, the gopis of Braja obtained great satisfaction
ਮੋਹਿਰਹੇਬਨਕੇਖਗਅਉਮ੍ਰਿਗਰੀਝਰਹੈਜਿਨਹੂੰਸੁਨਿਪਾਯੋ॥੫੭੩॥
ਬਨ ਦੇ ਪੰਛੀ ਅਤੇ ਹਿਰਨ ਮੋਹਿਤ ਹੋ ਗਏ (ਅਤੇ ਹੋਰ ਵੀ) ਜਿਨ੍ਹਾਂ ਨੇ ਇਸ (ਸੁਰ) ਨੂੰ ਸੁਣ ਲਿਆ ਹੈ ॥੫੭੩॥
The birds and also the deer listening to the pretty sound were fascinated and whosoever heard his Ragas (musical modes), got greatly pleased.573.
ਤਹਗਾਵਤਗੀਤਭਲੈਹਰਿਜੂਕਬਿਸ੍ਯਾਮਕਹੈਕਰਿਭਾਵਛਬੈ
ਕਵੀ ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਸੁੰਦਰ ਹਾਵ-ਭਾਵ ਕਰ ਕੇ ਚੰਗੇ ਚੰਗੇ ਗੀਤ ਗਾਉਂਦੇ ਹਨ।
Krishna looks splendid in singing beautiful songs with charming emotions at that place
ਮੁਰਲੀਜੁਤਗ੍ਵਰਾਨਿਭੀਤਰਰਾਜਤਜ੍ਯੋਮ੍ਰਿਗਨੀਮ੍ਰਿਗਬੀਚਫਬੈ
(ਸ੍ਰੀ ਕ੍ਰਿਸ਼ਨ) ਮੁਰਲੀ ਸਹਿਤ ਉਨ੍ਹਾਂ ਗੋਪੀਆਂ ਵਿਚ ਬੈਠੇ ਹੋਏ ਹਨ ਜਿਵੇਂ ਹਿਰਨੀਆਂ ਵਿਚ ਹਿਰਨ ਸ਼ੋਭਦਾ ਹੈ।
Playing on his flute, he seems glorious amongst gopis like a deer among does
ਜਿਹਕੋਸਭਲੋਗਨਮੈਜਸੁਗਾਵਤਛੂਟਤਹੈਤਿਨਤੇਕਬੈ
ਜਿਸ ਦਾ ਯਸ਼ ਸਾਰਿਆਂ ਲੋਕਾਂ ਵਿਚ ਗਾਇਆ ਜਾਂਦਾ ਹੈ, (ਉਹ) ਉਨ੍ਹਾਂ (ਗੋਪੀਆਂ) ਤੋਂ ਕਦੇ ਵੀ ਛੁਟ ਨਹੀਂ ਸਕਦਾ।
ਤਿਨਿਖੇਲਨਕੋਮਨਗੋਪਿਨਕੋਛਿਨਬੀਚਲੀਯੋਫੁਨਿਚੋਰਸਬੈ॥੫੭੪॥
ਉਸ ਨੇ ਖੇਡਣ ਲਈ, ਛਿਣ ਭਰ ਵਿਚ ਸਾਰੀਆਂ ਗੋਪੀਆਂ ਦਾ ਮਨ ਚੁਰਾ ਲਿਆ ਹੈ ॥੫੭੪॥
He, who is praised by everyone, he can’t remain unattached with the people he has stolen the minds of the gopis in order to play with them.574.
ਕਬਿਸ੍ਯਾਮਕਹੈਉਪਮਾਤਿਹਕੀਜਿਨਜੋਬਨਰੂਪਅਨੂਪਗਹਿਯੋਹੈ
ਕਵੀ ਸ਼ਿਆਮ ਉਸ ਦੀ ਉਪਮਾ ਕਹਿੰਦੇ ਹਨ, ਜਿਸ ਨੇ ਜੋਬਨ ਅਤੇ ਰੂਪ ਅਨੂਪਮ ਕੀਤਾ ਹੋਇਆ ਹੈ।
The poet Shyam is appreciating him, whose beauty is unique
ਜਾਮੁਖਦੇਖਿਅਨੰਦਬਢਿਯੋਜਿਹਕੋਸੁਨਿਸ੍ਰਉਨਨਸੋਕਦਹਿਯੋਹੈ
ਜਿਸ ਦਾ ਮੁਖ ਵੇਖ ਕੇ (ਮਨ ਵਿਚ) ਆਨੰਦ ਵਧ ਜਾਂਦਾ ਹੈ ਅਤੇ ਜਿਸ ਦੇ (ਬੋਲਾਂ ਨੂੰ) ਕੰਨਾਂ ਨਾਲ ਸੁਣ ਕੇ (ਮਨ ਦੇ) ਦੁਖ ਨਸ਼ਟ ਹੋ ਜਾਂਦੇ ਹਨ।
For having whose sight, the bliss increases and listening to whose speech, allsorts of sorrows come to an end
ਆਨੰਦਕੈਬ੍ਰਿਖਭਾਨੁਸੁਤਾਹਰਿਕੇਸੰਗਜ੍ਵਾਬਸੁਐਸਕਹਿਯੋਹੈ
ਆਨੰਦਿਤ ਹੋ ਕੇ ਰਾਧਾ ਨੇ ਸ੍ਰੀ ਕ੍ਰਿਸ਼ਨ ਨਾਲ ਇਸ ਤਰ੍ਹਾਂ ਸੁਆਲ ਜਵਾਬ ਕੀਤੇ ਹਨ।
ਤਾਕੇਸੁਨੇਤ੍ਰੀਯਾਮੋਹਿਰਹੀਸੁਨਿਕੈਜਿਹਕੋਹਰਿਰੀਝਰਹਿਯੋਹੈ॥੫੭੫॥
ਉਸ ਦੇ (ਬੋਲਾਂ ਨੂੰ) ਸੁਣ ਕੇ ਰਾਧਾ ('ਤ੍ਰੀਯਾ') ਮੋਹਿਤ ਹੋ ਰਹੀ ਹੈ ਅਤੇ ਜਿਸ ਦੀਆਂ (ਗੱਲਾਂ ਨੂੰ) ਸੁਣ ਕੇ ਸ੍ਰੀ ਕ੍ਰਿਸ਼ਨ ਪ੍ਰਸੰਨ ਹੋ ਰਹੇ ਹਨ ॥੫੭੫॥
Radha, the daughter of Brish Bhan, in great joy, is conversing with Krishna an dlistening to her, the women are getting allured and Krishna is also getting pleased.575.
ਗ੍ਵਾਰਨੀਯਾਮਿਲਕੈਸੰਗਿਕਾਨ੍ਰਹਕੈਖੇਲਤਹੈਕਬਿਸ੍ਯਾਮਸਬੈ
ਕਵੀ ਸ਼ਿਆਮ (ਕਹਿੰਦੇ ਹਨ) ਸਾਰੀਆਂ ਗੋਪੀਆਂ ਮਿਲ ਕੇ ਕ੍ਰਿਸ਼ਨ ਨਾਲ ਖੇਡਦੀਆਂ ਹਨ।
ਰਹੀਤਿਨਕੋਸੁਧਿਅੰਗਨਕੀਨਹਿਚੀਰਨਕੀਤਿਨਕੋਸੁਤਬੈ
ਉਨ੍ਹਾਂ ਨੂੰ ਉਸ ਸਮੇਂ ਨਾ ਤਾਂ ਸ਼ਰੀਰਾਂ ਦੀ ਅਤੇ ਨਾ ਹੀ ਬਸਤ੍ਰਾਂ ਦੀ ਹੋਸ਼ ਰਹੀ ਹੈ।
The poet Shyam says that all the gopis are playing together with Krishna and they have no consciousness abhout their limbs and raiments