ਕੰਠਸਿਰੀਅਰੁਬੇਸਰਿਮਾਗਧਰੈਜੋਊਸੁੰਦਰਸਾਜਨਵੀਨੋ॥
ਕੰਠਾ ਅਤੇ ਬੁਲਾਕ (ਆਦਿਕ) ਜ਼ੇਵਰ ਪਾ ਕੇ ਅਤੇ ਮਾਂਗ (ਵਿਚ ਸੰਧੂਰ ਭਰ ਕੇ) ਜਿਨ੍ਹਾਂ ਗੋਪੀਆਂ ਨੇ ਨਵਾਂ ਨਵਾਂ ਸ਼ਿੰਗਾਰ ਕੀਤਾ ਹੋਇਆ ਸੀ।
They bedecked themselves with necklaces and vermilion in the parting of the hair on their head
ਜੋਅਵਤਾਰਨਤੇਅਵਤਾਰਕਹੈਕਬਿਸ੍ਯਾਮਜੁਹੈਸੁਨਗੀਨੋ॥
ਕਵੀ ਸ਼ਿਆਮ ਕਹਿੰਦੇ ਹਨ, ਜੋ ਕ੍ਰਿਸ਼ਨ ਅਵਤਾਰਾਂ ਦਾ ਵੀ ਅਵਤਾਰ ਹੈ, ਉਹ (ਗੋਪੀਆਂ ਰੂਪ ਗਹਿਣੇ ਦਾ) ਨਗੀਨਾ ਹੈ।
ਤਾਹਿਕਿਧੌਅਤਿਹੀਛਲਕੈਸੁਚੁਰਾਇਮਨੋਮਨਗੋਪਿਨਲੀਨੋ॥੫੮੮॥
ਜਾਂ ਮਾਨੋ ਉਸ ਨੇ ਬਹੁਤ ਛਲ ਕਰ ਕੇ ਗੋਪੀਆਂ ਦਾ ਮਨ ਚੁਰਾ ਲਿਆ ਹੋਵੇ ॥੫੮੮॥
All of them have also worn the gem-like Krishna, who is the greatest of incarnations and with extreme deceit, they have stolen him and concealed in their mind.588.
ਕਾਨਰਸੋਬ੍ਰਿਖਭਾਨੁਸੁਤਾਹਸਿਬਾਤਕਹੀਸੰਗਸੁੰਦਰਐਸੇ॥
ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਸੁੰਦਰ ਢੰਗ ਨਾਲ ਹਸ ਕੇ ਗੱਲ ਕਹੀ। ਕਵੀ ਸ਼ਿਆਮ ਕਹਿੰਦੇ ਹਨ,
Radha caused her eyes to dance, while talking smilingly to Krishna
ਨੈਨਨਚਾਇਮਹਾਮ੍ਰਿਗਸੇਕਬਿਸ੍ਯਾਮਕਹੈਅਤਿਹੀਸੁਰੁਚੈਸੇ॥
(ਉਸ ਨੇ) ਹਿਰਨ ਵਰਗੀਆਂ ਸੁੰਦਰ ਵੱਡੀਆਂ ਅੱਖਾਂ ਨੂੰ ਮਟਕਾ ਕੇ ਅਤੇ ਰੁਚੀ ਪੂਰਵਕ (ਕਿਹਾ)।
Her eyes are extremely charming like doe
ਤਾਛਬਿਕੀਅਤਿਹੀਉਪਮਾਉਪਜੀਕਬਿਕੇਮਨਤੇਉਮਗੈਸੇ॥
ਉਸ ਦ੍ਰਿਸ਼ ਦੀ ਬਹੁਤ ਹੀ ਸੁੰਦਰ ਉਪਮਾ ਕਵੀ ਦੇ ਮਨ ਵਿਚ ਉਮਗ ਪਈ। (ਇੰਜ ਪ੍ਰਤੀਤ ਹੁੰਦਾ ਹੈ)
ਮਾਨਹੁਆਨੰਦਕੈਅਤਿਹੀਮਨੋਕੇਲਕਰੈਪਤਿਸੋਰਤਿਜੈਸੇ॥੫੮੯॥
ਮਾਨੋ ਮਨ ਵਿਚ ਬਹੁਤ ਆਨੰਦ ਪ੍ਰਾਪਤ ਕਰ ਕੇ 'ਰਤੀ' ਦੇ ਆਪਣੇ ਪਤੀ ਨਾਲ ਕੇਲ ਕਰਨ ਵਾਂਗ (ਕੇਲ ਕਰ ਰਹੀ ਹੋਵੇ) ॥੫੮੯॥
While praising the beauty of that spectacle, the poet says that they are absorbed in delightful amorous play like Rati with the god of love.589.
ਗ੍ਵਾਰਿਨਕੋਹਰਿਕੰਚਨਸੇਤਨਮੈਮਨਿਕੀਮਨਤੁਲਿਖੁਭਾਹੈ॥
ਗੋਪੀਆਂ ਦੇ ਸੋਨੇ ਵਰਗੇ ਸ਼ਰੀਰਾਂ ਵਿਚ ਕ੍ਰਿਸ਼ਨ ਦਾ ਮਨ ਮਣੀ ਵਾਂਗ ਖੁਬਿਆ ਹੋਇਆ ਹੈ।
The mind of the gopis is studded with the body of Krishna like a gem
ਖੇਲਤਹੈਹਰਿਕੇਸੰਗਸੋਜਿਨਕੀਬਰਨੀਨਹੀਜਾਤਸੁਭਾਹੈ॥
ਜਿਨ੍ਹਾਂ (ਗੋਪੀਆਂ) ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਹ ਸ੍ਰੀ ਕਿਸ਼ਨ ਨਾਲ ਖੇਡ ਰਹੀਆਂ ਹਨ।
They are playing with that Krishna, whose temperament cannot be described
ਖੇਲਨਕੋਭਗਵਾਨਰਚੀਰਸਕੇਹਿਤਚਿਤ੍ਰਬਚਿਤ੍ਰਸਭਾਹੈ॥
ਸ੍ਰੀ ਕ੍ਰਿਸ਼ਨ ਨੇ ਖੇਡਣ ਲਈ (ਪ੍ਰੇਮ) ਰਸ ਦੀ ਚਿਤਰ ਵਰਗੀ ਮਹਾਨ ਸਭਾ ਰਚੀ ਹੈ।
ਯੌਉਪਜੀਉਪਮਾਤਿਨਮੈਬ੍ਰਿਖਭਾਨੁਸੁਤਾਮਨੋਚੰਦ੍ਰਪ੍ਰਭਾਹੈ॥੫੯੦॥
(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ, ਮਾਨੋ ਉਨ੍ਹਾਂ (ਗੋਪੀਆਂ) ਵਿਚ ਰਾਧਾ ਚੰਦ੍ਰਮਾ ਦੀ ਚਮਕ ਹੋਵੇ ॥੫੯੦॥
The lord has also created this wornderful assembly for his amorous sport and in this assembly, Radha looks splendid like the moon.590.
ਬ੍ਰਿਖਭਾਨੁਸੁਤਾਹਰਿਆਇਸਮਾਨਕੈਖੇਲਤਭੀਅਤਿਹੀਸ੍ਰਮਕੈ॥
ਸ੍ਰੀ ਕ੍ਰਿਸ਼ਨ ਦੀ ਆਗਿਆ ਮੰਨ ਕੇ ਰਾਧਾ ਬੜੇ ਉਦਮ ਨਾਲ ਖੇਡਣ ਲਗ ਪਈ।
Obeying Krishna, Radha is playing with effort single-mindedly
ਗਹਿਹਾਥਸੋਹਾਥਤ੍ਰੀਯਾਸਭਸੁੰਦਰਨਾਚਤਰਾਸਬਿਖੈਭ੍ਰਮਕੈ॥
ਹੱਥ ਨਾਲ ਹੱਥ ਪਕੜ ਕੇ ਸੁੰਦਰ ਇਸਤਰੀਆਂ ਗੋਲ ਦਾਇਰੇ ਵਿਚ ਨਚਣ ਲਗ ਪਈਆਂ।
All the women, catching their hands, are busy in roundelays in the amorous sport describing their story
ਤਿਹਕੀਸੁਕਥਾਮਨਬੀਚਬਿਚਾਰਿਕਰੈਕਬਿਸ੍ਯਾਮਕਹੀਕ੍ਰਮਕੈ॥
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਦੀ ਕਥਾ ਨੂੰ ਮਨ ਵਿਚ ਵਿਚਾਰ ਕੇ (ਕਵੀਆਂ ਨੇ) ਕ੍ਰਮ ਅਨੁਸਾਰ ਕਹਿ ਦਿੱਤੀ ਹੈ।
ਮਨੋਗੋਪਿਨਕੇਘਨਸੁੰਦਰਮੈਬ੍ਰਿਜਭਾਮਿਨਿਦਾਮਿਨਿਜਿਉਦਮਕੈ॥੫੯੧॥
(ਇੰਜ ਪਤਾ ਲਗਦਾ ਹੈ) ਮਾਨੋ ਗੋਪੀਆਂ ਦੇ ਸੁੰਦਰ ਬਦਲ ਵਿਚ ਰਾਧਾ ਬਿਜਲੀ ਵਾਂਗ ਚਮਕਦੀ ਹੋਵੇ ॥੫੯੧॥
The poet says that within the clouds-like cluster of gopis, the extremely beautiful women of Braja are flashing like lightning.591.
ਦੋਹਰਾ॥
ਦੋਹਰਾ:
DOHRA
ਪਿਖਿਕੈਨਾਚਤਰਾਧਿਕਾਕ੍ਰਿਸਨਮਨੈਸੁਖਪਾਇ॥
ਰਾਧਾ ਨੂੰ ਨਚਦਿਆਂ ਵੇਖ ਕੇ ਕ੍ਰਿਸ਼ਨ ਨੇ ਬਹੁਤ ਸੁਖ ਪ੍ਰਾਪਤ ਕੀਤਾ।
ਅਤਿਹੁਲਾਸਜੁਤਪ੍ਰੇਮਛਕਿਮੁਰਲੀਉਠਿਯੋਬਜਾਇ॥੫੯੨॥
(ਫਿਰ) ਬਹੁਤ ਉਤਸਾਹ ਨਾਲ ਪ੍ਰੇਮ ਵਿਚ ਮਗਨ ਹੋ ਕੇ, ਉਠ ਕੇ ਮੁਰਲੀ ਵਜਾਉਣ ਲਗ ਪਿਆ ॥੫੯੨॥
Seeing Radhika dancing, Krishna felt pleased in his mind and with extreme pleasure and affection, he began to play on his flute.592.
ਸਵੈਯਾ॥
ਸਵੈਯਾ:
SWAYYA
ਨਟਨਾਇਕਸੁਧਮਲਾਰਬਿਲਾਵਲਗ੍ਵਾਰਿਨਬੀਚਧਮਾਰਨਗਾਵੈ॥
ਨਟ ਨਾਇਕ, ਸ਼ੁੱਧ ਮਲ੍ਹਾਰ, ਬਿਲਾਵਲ ਅਤੇ ਧਮਾਰ (ਆਦਿ ਰਾਗ) ਗੋਪੀਆਂ ਵਿਚ ਗਾਉਂਦਾ ਹੈ।
ਸੋਰਠਿਸਾਰੰਗਰਾਮਕਲੀਸੁਬਿਭਾਸਭਲੇਹਿਤਸਾਥਬਸਾਵੈ॥
ਸੋਰਠ, ਸਾਰੰਗ, ਰਾਮਕਲੀ, ਵਿਭਾਸ (ਆਦਿਕ ਰਾਗਾਂ) ਨੂੰ ਉਨ੍ਹਾਂ ਨਾਲ ਮੇਲਦਾ ਹੈ।
The chief dancer Krishna began to sing and play on the musical modes of Shuddh Malhar, Bilawal, Sorath, Sarang, Ramkali and Vibhas etc.
ਗਾਵਹੁਹ੍ਵੈਮ੍ਰਿਗਨੀਤ੍ਰੀਯਕੋਸੁਬੁਲਾਵਤਹੈਉਪਮਾਜੀਯਭਾਵੈ॥
(ਉਸ ਦੇ) ਗਾਉਣ ਉਤੇ ਜੋ ਇਸਤਰੀਆਂ ਹਿਰਨੀ ਵਾਂਗ ਮਸਤ ਹੋ ਰਹੀਆਂ ਸਨ, (ਉਨ੍ਹਾਂ ਨੂੰ) ਬੁਲਾਉਂਦਾ ਹੈ, (ਉਸ ਦੀ) ਉਪਮਾ (ਕਵੀ ਦੇ) ਜੀ ਵਿਚ ਇੰਜ ਭਾਉਂਦੀ ਹੈ।
ਮਾਨਹੁਭਉਹਨਕੋਕਸਿਕੈਧਨੁਨੈਨਨਕੇਮਨੋਤੀਰਚਲਾਵੈ॥੫੯੩॥
ਮਾਨੋ ਭੌਆਂ ਦੀ ਕਮਾਨ ਨੂੰ ਖਿਚ ਕੇ ਅੱਖਾਂ (ਦੇ ਸੰਕੇਤ) ਤੇ ਤੀਰ ਚਲਾਉਂਦਾ ਹੋਵੇ ॥੫੯੩॥
He began to attract by singing the doe-like women and it seemed that on the bow of the eyebrows, he was discharging with tightness the arrows of his eyes.593.
ਮੇਘਮਲਾਰਅਉਦੇਵਗੰਧਾਰਿਭਲੇਗਵਰੀਕਰਿਕੈਹਿਤਗਾਵੈ॥
ਮੇਘ, ਮਲ੍ਹਾਰ, ਦੇਵ ਗੰਧਾਰੀ ਅਤੇ ਗੌੜੀ ਨੂੰ ਬੜੇ ਸੋਹਣੇ ਤਰੀਕੇ ਨਾਲ ਗਾਉਂਦਾ ਹੈ।
ਜੈਤਸਿਰੀਅਰੁਮਾਲਸਿਰੀਨਟਨਾਇਕਸੁੰਦਰਭਾਤਿਬਸਾਵੈ॥
ਜੈਤਸਿਰੀ, ਮਾਲਸਿਰੀ ਅਤੇ ਨਟ ਨਾਇਕ (ਆਦਿਕ ਰਾਗਾਂ) ਨੂੰ ਚੰਗੇ ਢੰਗ ਨਾਲ ਮਿਲਾਉਂਦਾ ਹੈ।
Krishna is singing and playing beautifully on the musical modes of Megh Malhar, Devgandhar, Gauri, Jaitshri, Malshri etc.
ਰੀਝਰਹੀਬ੍ਰਿਜਕੀਸਭਗ੍ਵਾਰਿਨਰੀਝਰਹੈਸੁਰਜੋਸੁਨਪਾਵੈ॥
(ਉਸ ਨੂੰ ਸੁਣ ਕੇ) ਬ੍ਰਜ ਦੀਆਂ ਸਾਰੀਆਂ ਗੋਪੀਆਂ ਪ੍ਰਸੰਨ ਹੋ ਰਹੀਆਂ ਹਨ ਅਤੇ ਦੇਵਤੇ ਵੀ ਰੀਝ ਰਹੇ ਹਨ ਅਤੇ (ਹੋਰ ਵੀ) ਜੋ ਸੁਣ ਲੈਂਦਾ ਹੈ।
All the women of Braja and also the gods, who are listening it, they are getting fascinated
ਅਉਰਕੀਬਾਤਕਹਾਕਹੀਯੈਤਜਿਇੰਦ੍ਰਸਭਾਸਭਆਸਨਆਵੈ॥੫੯੪॥
ਹੋਰਾਂ ਦੀ ਗੱਲ ਕੀ ਕਰੀਏ, ਇੰਦਰ ਸਭਾ ਵੀ ਆਸਣ ਛਡ ਕੇ ਆ ਜਾਂਦੀ ਹੈ ॥੫੯੪॥
What more should be said, even the gods of the court of Indra, forsaking their seats, are coming to hear these Ragas (musical modes).594.
ਖੇਲਤਰਾਸਮੈਸ੍ਯਾਮਕਹੈਅਤਿਹੀਰਸਸੰਗਤ੍ਰੀਯਾਮਿਲਿਤੀਨੋ॥
(ਕਵੀ) ਸ਼ਿਆਮ ਕਹਿੰਦੇ ਹਨ, ਤਿੰਨ ਗੋਪੀਆਂ (ਪ੍ਰੇਮ) ਰਸ (ਵਿਚ ਮਗਨ ਹੋ ਕੇ) ਮਿਲ ਕੇ ਗਾਉਂਦੀਆਂ ਹਨ।
ਚੰਦ੍ਰਭਗਾਅਰੁਚੰਦ੍ਰਮੁਖੀਬ੍ਰਿਖਭਾਨਸੁਤਾਸਜਿਸਾਜਨਵੀਨੋ॥
(ਉਨ੍ਹਾਂ ਤਿੰਨਾਂ) ਚੰਦ੍ਰਭਗਾ, ਚੰਦ੍ਰਮੁਖੀ ਅਤੇ ਰਾਧਾ ਨੇ ਸੁੰਦਰ ਸ਼ਿੰਗਾਰ ਕੀਤਾ ਹੋਇਆ ਹੈ।
Absorbed in the amorous play, Krishna is talking to the adorned Chandarbhaga, Chandarmukhi and Radha edxtremely passionately
ਅੰਜਨਆਖਨਦੈਬਿੰਦੂਆਇਕਭਾਲਮੈਸੇਾਂਧੁਰਸੁੰਦਰਦੀਨੋ॥
ਅੱਖਾਂ ਵਿਚ ਸੁਰਮਾ ਪਾ ਕੇ, ਮੱਥੇ ਉਤੇ ਇਕ ਬਿੰਦੀ ਲਾ ਕੇ ਅਤੇ (ਮਾਂਗ ਵਿਚ) ਸੰਧੂਰ ਭਰ ਕੇ ਸ਼ਿੰਗਾਰ ਕੀਤਾ ਹੋਇਆ ਹੈ।
In the eyes of these gopis there is antimony, a fixed mark on the forehead and saffron on the parting of the hair on the head
ਯੌਉਜਪੀਉਪਮਾਤ੍ਰੀਯਕੈਸੁਭਭਾਗਪ੍ਰਕਾਸਅਬੈਮਨੋਕੀਨੋ॥੫੯੫॥
ਉਸ ਦੀ ਉਪਮਾ (ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਪੈਦਾ ਹੋਈ ਹੈ, ਮਾਨੋ ਇਸਤਰੀ ਦਾ ਸ਼ੁਭ ਭਾਗ ਹੁਣੇ ਹੁਣੇ ਪ੍ਰਕਾਸ਼ ਵਿਚ ਆਇਆ ਹੋਵੇ ॥੫੯੫॥
It seems that the fortune of these women has risen just now.595.
ਖੇਲਤਕਾਨ੍ਰਹਸੋਚੰਦ੍ਰਭਗਾਕਬਿਸ੍ਯਾਮਕਹੈਰਸਜੋਉਮਹਿਯੋਹੈ॥
ਕਵੀ ਸ਼ਿਆਮ ਕਹਿੰਦੇ ਹਨ, ਜਿਸ ਦੇ (ਮਨ ਵਿਚ ਪ੍ਰੇਮ) ਰਸ ਉਮਡਿਆ ਹੈ, ਉਹ ਚੰਦ੍ਰਭਗਾ ਕ੍ਰਿਸ਼ਨ ਨਾਲ ਖੇਡ ਰਹੀ ਹੈ।
A profound shower of pleasure was experienced, when Chandarbhaga and Krishna played together
ਪ੍ਰੀਤਿਕਰੀਅਤਿਹੀਤਿਹਸੋਬਹੁਲੋਗਨਕੋਉਪਹਾਸਸਹਿਯੋਹੈ॥
ਉਸ (ਸ੍ਰੀ ਕ੍ਰਿਸ਼ਨ) ਨਾਲ ਬਹੁਤ ਅਧਿਕ ਪ੍ਰੇਮ ਕਰ ਕੇ ਲੋਕਾਂ ਦਾ ਬਹੁਤ ਮਜ਼ਾਕ ਸਹਿਨ ਕੀਤਾ ਹੈ।
These gopis in deep love for Krishna endured ridicules of many people
ਮੋਤਿਨਮਾਲਢਰੀਗਰਤੇਕਬਿਨੇਤਿਹਕੋਜਸੁਐਸੇਕਹਿਯੋਹੈ॥
ਉਸ ਦੇ ਗਲੇ ਵਿਚ ਮੋਤੀਆਂ ਦੀ ਮਾਲਾ ਢਲਕ ਗਈ ਹੈ, ਜਿਸ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਕਿਹਾ ਹੈ।
ਆਨਨਚੰਦ੍ਰਮਨੋਪ੍ਰਗਟੇਛਪਿਕੈਅੰਧਿਆਰੁਪਤਾਰਿਗਯੋਹੈ॥੫੯੬॥
ਮਾਨੋ ਮੁਖ ਰੂਪ ਚੰਦ੍ਰਮਾ ਦੇ ਪ੍ਰਗਟ ਹੋਣ ਨਾਲ ਅੰਧਕਾਰ ਪਾਤਾਲ ਵਿਚ ਜਾ ਲੁਕਿਆ ਹੈ ॥੫੯੬॥
The necklace of pearls has falled down from her neck and the poet says that it seems that on the manifestation of the moon-face, the darkness has concealed itself in the nether-world.596.
ਦੋਹਰਾ॥
ਦੋਹਰਾ:
DOHRA
ਗ੍ਵਾਰਿਨਰੂਪਨਿਹਾਰਕੈਇਉਉਪਜਯੋਜੀਯਭਾਵ॥
ਗੋਪੀਆਂ ਦੇ ਰੂਪ ਨੂੰ ਵੇਖ ਕੇ, ਇਸ ਤਰ੍ਹਾਂ ਮਨ ਵਿਚ ਭਾਵ ਪੈਦਾ ਹੋਇਆ ਹੈ
ਰਾਜਤਜ੍ਯੋਮਹਿਚਾਦਨੀਕੰਜਨਸਹਿਤਤਲਾਵ॥੫੯੭॥
ਜਿਵੇਂ ਚਾਂਦਨੀ (ਰਾਤ) ਵਿਚ ਕਮਲਾਂ ਸਮੇਤ ਤਾਲਾਬ ਸ਼ੋਭਾ ਪਾ ਰਿਹਾ ਹੈ ॥੫੯੭॥
Seeing the beauty of the gopis, it seems that the tank of lotus-flowers looks splendid in moon-lit night.597.
ਸਵੈਯਾ॥
ਸਵੈਯਾ:
SWAYYA
ਲੋਚਨਹੈਜਿਨਕੇਸੁਪ੍ਰਭਾਧਰਆਨਨਹੈਜਿਨਕੋਸਮਮੈਨਾ॥
ਜਿਨ੍ਹਾਂ ਦੀਆਂ ਅੱਖੀਆਂ ਕਮਲ ਦੇ ਸਮਾਨ ਹਨ ਅਤੇ ਜਿਨ੍ਹਾਂ ਦੇ ਮੁਖੜੇ ਕਾਮਦੇਵ ਵਰਗੇ ਹਨ।
ਕੈਕੈਕਟਾਛਚੁਰਾਇਲਯੋਮਨਪੈਤਿਨਕੋਜੋਊਰਛਕਧੈਨਾ॥
(ਉਨ੍ਹਾਂ ਗੋਪੀਆਂ ਨੇ ਅੱਖਾਂ ਨਾਲ) ਸੰਕੇਤ ਕਰ ਕਰ ਕੇ (ਉਸ ਦਾ) ਮਨ ਚੁਰਾ ਲਿਆ ਹੈ ਜੋ ਗਊਆਂ ਦਾ ਰਖਿਅਕ ਹੈ।
They, whose eyes are like lotus and the remaining body like the god of love, their mind has been stolen by Krishna the protector of cows, with signs
ਕੇਹਰਿਸੀਜਿਨਕੀਕਟਿਹੈਸੁਕਪੋਤਸੋਕੰਠਸੁਕੋਕਿਲਬੈਨਾ॥
ਜਿਨ੍ਹਾਂ ਦਾ ਲਕ ਸ਼ੇਰ ਵਰਗਾ ਪਤਲਾ ਹੈ, ਕਬੂਤਰ ਵਰਗੀ ਗਰਦਨ ਹੈ ਅਤੇ ਕੋਇਲ ਵਰਗੀ ਆਵਾਜ਼ ਹੈ।
ਤਾਹਿਲਯੋਹਰਿਕੈਹਰਿਕੋਮਨਭਉਹਨਚਾਇਨਚਾਇਕੈਨੈਨਾ॥੫੯੮॥
ਉਨ੍ਹਾਂ ਨੇ ਹੀ ਅੱਖਾਂ ਨੂੰ ਮਟਕਾ ਕੇ ਅਤੇ ਭੌਆਂ ਨੂੰ ਨਚਾ ਕੇ ਕ੍ਰਿਸ਼ਨ ਦਾ ਮਨ ਹਰ ਲਿਆ ਹੈ ॥੫੯੮॥
They, whose waist is like that of a lion, the throat like that of a pigeon and the speech like that of a nightingale, their mind has been abducted by Krishna with signs of his eyebrows and eyes.598.
ਕਾਨ੍ਰਹਬਿਰਾਜਤਗ੍ਵਾਰਿਨਮੈਕਬਿਸ੍ਯਾਮਕਹੈਜਿਨਕੋਕਛੁਭਉਨਾ॥
ਕਵੀ ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਗੋਪੀਆਂ ਵਿਚ ਬਿਰਾਜ ਰਿਹਾ ਹੈ, ਜਿਸ ਦੇ ਮਨ ਵਿਚ ਕੋਈ ਭੈ ਨਹੀਂ ਹੈ।
Krishna is seated amongst those gopis, who do not fear anyone
ਤਾਤਕੀਬਾਤਕੋਨੈਕੁਸੁਨੈਜਿਨਕੇਸੰਗਭ੍ਰਾਤਕਰਿਯੋਬਨਿਗਉਨਾ॥
ਜਿਸ ਨੇ ਪਿਤਾ (ਦਸ਼ਰਥ) ਦੀ ਗੱਲ ਜ਼ਰਾ ਕੁ ਸੁਣ ਕੇ, ਭਰਾ (ਲੱਛਮਣ) ਨੂੰ ਨਾਲ ਲੈ ਕੇ ਬਨ ਨੂੰ ਜਾਣ ਲਈ ਤਿਆਰ ਹੋ ਗਿਆ।
They are wandering with that Ram-like Krishna, who had gone to the forest with his brother on listening to the words of his father
ਤਾਕੀਲਟੈਲਟਕੈਤਨਮੋਜੋਊਸਾਧਨਕੇਮਨਿਗਿਆਨਦਿਵਉਨਾ॥
ਉਸ ਦੇ ਮੁਖੜੇ ਉਤੇ ਨਿੱਕੀਆਂ ਨਿੱਕੀਆਂ ਲਿਟਾਂ ਲਟਕ ਰਹੀਆਂ ਹਨ ਅਤੇ ਜੋ (ਸਾਰੇ) ਸਾਧਕਾਂ ਦੇ ਮਨ ਨੂੰ ਗਿਆਨ ਦਿਵਾਉਣ ਵਾਲਾ ਹੈ।
The locks of his hair
ਸੰਦਲਪੈਉਪਜੀਉਪਮਾਮਨੋਲਾਗਰਹੇਅਹਿਰਾਜਨਛਉਨਾ॥੫੯੯॥
(ਉਸ ਦੀਆਂ ਲਿਟਾਂ ਨੂੰ ਵੇਖ ਕੇ ਕਵੀ ਦੇ ਮਨ ਵਿਚ) ਉਪਮਾ ਪੈਦਾ ਹੋਈ ਹੈ, ਮਾਨੋ ਚੰਦਨ ਦੇ ਬਿਰਛ ਨਾਲ ਨਾਗਾਂ ਦੇ ਨਿੱਕੇ ਨਿੱਕੇ ਬੱਚੇ ਲਟਕੇ ਹੋਏ ਹੋਣ ॥੫੯੯॥
Which even enlighten the saints with knowledge and they seem like the young ones of black serpents on the sandalwood.599.
ਖੇਲਤਹੈਸੋਊਗ੍ਵਾਰਿਨਮੈਜੋਊਊਪਰਪੀਤਧਰੇਉਪਰਉਨਾ॥
ਜਿਸ ਨੇ (ਆਪਣੇ) ਉਪਰ ਪੀਲਾ ਦੁਪੱਟਾ ਧਾਰਨ ਕੀਤਾ ਹੋਇਆ ਹੈ, ਉਹ ਗੋਪੀਆਂ ਨਾਲ ਖੇਡ ਰਿਹਾ ਹੈ।
He, who is wearing the yellow raiments, he is playing with the gopis