GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 354
Display Settings
ਜੋਸਿਰਸਤ੍ਰਨਕੇਹਰਿਤਾਜੋਊਸਾਧਨਕੋਵਰੁਦਾਨਦਿਵਉਨਾ
ਜੋ ਵੈਰੀਆਂ ਦੇ ਸਿਰ ਨੂੰ ਕਟਣ ਵਾਲਾ ਹੈ ਅਤੇ ਸਾਧਕਾਂ ਨੂੰ ਵਰ ਦੇਣ ਵਾਲਾ ਹੈ।
He is the destroyer of enemies and bestower of boons on the saints
ਬੀਚਰਹਿਯੋਜਗਕੇਰਵਿਕੈਕਬਿਸ੍ਯਾਮਕਹੈਜਿਹਕੋਪੁਨਿਖਉਨਾ
ਕਵੀ ਸ਼ਿਆਮ ਕਹਿੰਦੇ ਹਨ, ਜੋ ਜਗਤ ਵਿਚ ਵਿਆਪਤ ਹੋ ਰਿਹਾ ਹੈ ਅਤੇ ਜਿਸ ਦਾ (ਕਦੇ ਵੀ) ਨਾਸ਼ ਨਹੀਂ ਹੈ।
He pervades all, in the world, sky, sun etc. and he is never destroyed
ਰਾਜਤਯੌਅਲਕੈਤਿਨਕੀਮਨੋਚੰਦਨਲਾਗਰਹੇਅਹਿਛਉਨਾ॥੬੦੦॥
ਉਸ ਦੀਆਂ ਜ਼ੁਲਫ਼ਾਂ ਇੰਜ ਸ਼ੋਭ ਰਹੀਆਂ ਹਨ, ਮਾਨੋ ਚੰਦਨ ਬ੍ਰਿਛ ਨਾਲ ਸੱਪਾਂ ਦੇ ਬੱਚੇ ਲਗੇ ਹੋਏ ਹੋਣ ॥੬੦੦॥
His locks of hair on his forehead look like the young ones of serpents hanging on the sandalwood tree.600.
ਕੀਰਸੇਨਾਕਕੁਰੰਗਸੇਨੈਨਨਡੋਲਤਹੈਸੋਊਬੀਚਤ੍ਰੀਯਾਮੈ
(ਜਿਸ ਦਾ) ਨਕ ਤੋਤੇ ਵਰਗਾ ਹੈ, ਹਿਰਨ ਜਿਹੀਆਂ ਅੱਖੀਆਂ ਹਨ, ਉਹ ਇਸਤਰੀਆਂ (ਗੋਪੀਆਂ) ਵਿਚ ਡੋਲਦਾ ਫਿਰ ਰਿਹਾ ਹੈ।
He, whose nostril is like that of the parrot and the eyes like that of the doe, he is wandering with women
ਜੋਮਨਸਤ੍ਰਨਬੀਚਰਵਿਯੋਜੋਰਹਿਯੋਰਵਿਸਾਧਨਬੀਚਹੀਯਾਮੈ
ਜੋ ਵੈਰੀਆਂ ਦੇ ਮਨ ਵਿਚ ਛਾਇਆ ਹੋਇਆ ਹੈ ਅਤੇ ਸਾਧਕਾਂ ਦੇ ਹਿਰਦੇ ਵਿਚ ਸਮਾਇਆ ਹੋਇਆ ਹੈ।
ਤਾਛਬਿਕੋਜਸੁਉਚਮਹਾਇਹਭਾਤਿਨਸੋਫੁਨਿਉਚਰੀਯਾਮੈ
ਉਸ ਦੀ ਛਬੀ ਦੇ ਉੱਚੇ ਅਤੇ ਮਹਾਨ ਯਸ਼ ਨੂੰ (ਕਵੀ ਨੇ) ਫਿਰ ਇਸ ਤਰ੍ਹਾਂ ਉੱਚਾਰਨ ਕੀਤਾ ਹੈ।
ਤਾਰਸਕੀਹਮਬਾਤਕਹੀਜੋਊਰਾਵਨਸੁਬਸਿਯੋਹੈਜੀਆਮੈ॥੬੦੧॥
ਉਸ ਦੇ (ਪ੍ਰੇਮ) ਰਸ ਦੀ ਗੱਲ ਅਸੀਂ ਕੀਤੀ ਹੈ ਜੋ ਰਾਵਣ ਦੇ ਹਿਰਦੇ ਵਿਚ ਵੀ ਵਸ ਰਿਹਾ ਹੈ ॥੬੦੧॥
He, who is always there in the minds of the enemies as well as saints, I say, while describing this beauty that he is the same Ram, who pervaded also in the heart of Ravana.601.
ਖੇਲਤਸੰਗਗ੍ਵਾਰਿਨਕੇਕਬਿਸ੍ਯਾਮਕਹੈਜੋਊਕਾਨਰਕਾਲਾ
ਕਵੀ ਸ਼ਿਆਮ ਕਹਿੰਦੇ ਹਨ, ਜੋ ਕਾਲੇ ਰੰਗ ਦਾ ਕਾਨ੍ਹ ਹੈ, ਉਹ ਗੋਪੀਆਂ ਨਾਲ ਖੇਡ ਰਿਹਾ ਹੈ।
Krishna of black colour is playing with the gopis
ਰਾਜਤਹੈਸੋਈਬੀਚਖਰੋਸੋਬਿਰਾਜਤਹੈਗਿਰਦੇਤਿਹਬਾਲਾ
ਉਹ ਵਿਚ ਖੜੋਤਾ ਸ਼ੋਭਾ ਪਾ ਰਿਹਾ ਹੈ ਅਤੇ ਉਸ ਦੇ ਇਰਦ ਗਿਰਦ ਗੋਪੀਆਂ ਬਿਰਾਜਮਾਨ ਹਨ।
He is standing in the centre and on all the four sides, the young damsels are standing
ਫੂਲਰਹੇਜਹਫੂਲਭਲੀਬਿਧਿਹੈਅਤਿਹੀਜਹਚੰਦਉਜਾਲਾ
ਜਿਥੇ ਚੰਗੀ ਤਰ੍ਹਾਂ ਨਾਲ ਫੁਲ ਖਿੜ ਰਹੇ ਹਨ ਅਤੇ ਜਿਥੇ ਚੰਦ੍ਰਮਾ ਦੀ ਬਹੁਤ ਰੌਸ਼ਨੀ ਹੈ।
He appears like fully-blossomed flowers or like the scattered moonshine
ਗੋਪਿਨਨੈਨਨਕੀਸੁਮਨੋਪਹਰੀਭਗਵਾਨਸੁਕੰਜਨਮਾਲਾ॥੬੦੨॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਦੇ ਨੈਣਾਂ ਰੂਪ ਕਮਲਾਂ ਦੀ ਮਾਲਾ ਪਾਈ ਹੋਈ ਹੋਵੇ ॥੬੦੨॥
It seems that Lord Krishna is wearing the garland of the eyes-like flowers of the gopis.602.
ਦੋਹਰਾ
ਦੋਹਰਾ:
DOHRA
ਬਰਨਨਚੰਦ੍ਰਭਗਾਕਹਿਯੋਅਤਿਨਿਰਮਲਕੈਬੁਧਿ
ਅਤਿ ਨਿਰਮਲ ਬੁੱਧੀ ਵਾਲੇ (ਕਵੀਆਂ) ਨੇ 'ਚੰਦ੍ਰਭਗਾ' (ਦੀ ਸੁੰਦਰਤਾ ਦੀ) ਉਪਮਾ ਦਾ ਵਰਣਨ ਕੀਤਾ ਹੈ
The description has been given of Chandarbhaga, the lady of extremely pure intellect
ਉਪਮਾਤਾਹਿਤਨਉਰਕੀਸੂਰਜਸੀਹੈਸੁਧਿ॥੬੦੩॥
ਕਿ ਉਸ ਦੇ ਕਰਨ ਫੂਲ ('ਤਨਉਰ') ਨਿਰੋਲ ਸੂਰਜ ਵਾਂਗ ਚਮਕ ਰਹੇ ਸਨ ॥੬੦੩॥
Her body is effulgent in pure form like the sun.603.
ਸਵੈਯਾ
ਸਵੈਯਾ:
SWAYYA
ਸ੍ਯਾਮਕੇਜਾਪਿਖਿਸ੍ਯਾਮਕਹੈਅਤਿਲਾਜਹਿਕੇਫੁਨਿਜਾਲਅਟੇਹੈ
(ਕਵੀ) ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਦੇ (ਮੁਖ ਨੂੰ) ਵੇਖ ਕੇ (ਸਾਰੇ) ਅਤਿ ਅਧਿਕ ਲਾਜ ਦੇ ਜਾਲ ਵਿਚ ਫਸ ਗਏ ਹਨ।
Going near Krishna and calling him by name, she is crying in extreme shyness
ਜਾਕੀਪ੍ਰਭਾਅਤਿਸੁੰਦਰਪੈਸੁਤਭਾਵਨਭਾਵਸੁਵਾਰਿਸੁਟੇਹੈ
ਜਿਸ ਦੀ ਚਮਕ ਬਹੁਤ ਸੋਹਣੀ ਹੈ ਅਤੇ (ਜਿਸ ਦੇ) ਸ਼ੁਭ ਭਾਵਾਂ ਤੋਂ ਭਾਵ ਨੂੰ ਵਾਰ ਸੁਟਿਆ ਹੈ।
On her winsome glory, many emotions are being sacrificed
ਜਿਹਕੋਪਿਖਿਕੈਜਨਰੀਝਰਹੈਸੁਮੁਨੀਨਕੇਪੇਖਿਧਿਆਨਛੁਟੇਹੈ
ਜਿਸ ਨੂੰ ਵੇਖ ਕੇ ਲੋਕੀਂ ਰੀਝ ਰਹੇ ਹਨ ਅਤੇ (ਜਿਸ ਨੂੰ) ਵੇਖਣ ਵਾਲੇ ਮੁਨੀਆਂ ਦਾ ਧਿਆਨ ਛੁਟ ਗਿਆ ਹੈ।
Seeing which, all the people are getting pleased and the meditation of the sages has been reptured
ਰਾਜਤਰਾਧੇਅਹੀਰਿਤਨਉਰਕੇਮਾਨਹੁਸੂਰਜਸੇਪ੍ਰਗਟੇਹੈ॥੬੦੪॥
ਰਾਧਾ ਗੂਜਰੀ ਦੇ ਕਰਨਫੂਲ ('ਤਨਉਰ') (ਇਸ ਤਰ੍ਹਾਂ) ਸ਼ੋਭਾ ਪਾ ਰਹੇ ਹਨ, ਮਾਨੋ ਕਾਲੇ ਬਦਲ ਵਿਚ ਸੂਰਜ ਪ੍ਰਗਟ ਹੋਇਆ ਹੋਵੇ ॥੬੦੪॥
That Radhika, on her manifestation like the sun, is looking splendid.604.
ਖੇਲਤਹੈਸੋਊਗ੍ਵਾਰਿਨਮੈਜਿਹਕੋਬ੍ਰਿਜਹੈਅਤਿਸੁੰਦਰਡੇਰਾ
ਜਿਸ ਦਾ ਬ੍ਰਜ ਵਿਚ ਬਹੁਤ ਸੁੰਦਰ ਠਿਕਾਣਾ ਹੈ, ਉਹ (ਕ੍ਰਿਸ਼ਨ) ਗੋਪੀਆਂ ਵਿਚ ਖੇਡਦਾ ਹੈ।
That Krishna is playing with the gopis, whose beautiful house is in Braja
ਜਾਹੀਕੇਨੈਨਕੁਰੰਗਸੇਹੈਜਸੁਧਾਜੂਕੋਬਾਲਕਨੰਦਹਿਕੇਰਾ
ਜਿਸ ਦੀਆਂ ਅੱਖੀਆਂ ਹਿਰਨ ਵਰਗੀਆਂ ਹਨ ਅਤੇ ਜੋ ਨੰਦ ਅਤੇ ਜਸੋਧਾ ਜੀ ਦਾ ਬਾਲਕ ਹੈ।
His eyes are like that of a deer and he is the son of Nand and Yashoda
ਗ੍ਵਾਰਿਨਸੋਤਹਿਘੇਰਲਯੋਕਹਿਬੇਜਸੁਕੋਉਮਗਿਯੋਮਨਮੇਰਾ
ਉਥੇ ਉਹ ਗੋਪੀਆਂ ਨਾਲ ਘਿਰਿਆ ਹੋਇਆ ਹੈ, (ਉਸ ਦਾ) ਯਸ਼ ਕਹਿਣ ਲਈ ਮੇਰੇ ਮਨ ਵਿਚ ਉਮੰਗ ਪੈਦਾ ਹੋਈ ਹੈ।
Gopis have besieged him and my mind is eager to praise him
ਮਾਨਹੁਮੈਨਸੋਖੇਲਨਕਾਜਕਰਿਯੋਮਿਲਕੈਮਨੋਚਾਦਨਘੇਰਾ॥੬੦੫॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਨਾਲ ਖੇਡਣ ਲਈ (ਰਤੀ ਨੇ) ਚੰਦ੍ਰਮਾ ਨਾਲ ਮਿਲ ਕੇ ਘੇਰਾ ਪਾਇਆ ਹੋਵੇ ॥੬੦੫॥
He seems to have been surrounded by many moons to play with him as the god of love.605.
ਗ੍ਵਾਰਿਨਰੀਝਰਹੀਹਰਿਪੇਖਿਸਭੈਤਜਿਲਾਜਿਸੁਅਉਡਰਸਾਸੋ
ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ ਅਤੇ (ਉਨ੍ਹਾਂ ਨੇ) ਲਾਜ ਅਤੇ ਸੱਸ ਦੇ ਡਰ ਨੂੰ ਤਿਆਗ ਦਿੱਤਾ ਹੈ।
Forsaking the fear of their mother-in-law and also abandoning their shyness, all the gopis have been allured by Krishna on seeing him
ਆਈਹੈਤਿਆਗਿਸੋਊਗ੍ਰਿਹਪੈਭਰਤਾਰਕਹੈਕਛੂਕਹਿਮਾਸੋ
ਉਹ ਘਰ ਵਿਚ ਪਤੀਆਂ ਨੂੰ ਛਡ ਆਈਆਂ ਹਨ, ਨਾ (ਪਤੀ ਨੂੰ) ਕੁਝ ਕਿਹਾ ਹੈ ਅਤੇ ਨਾ ਹੀ ਮਾਂ ਨੂੰ।
Without saying anything at their homes and leaving their husbands also
ਡੋਲਤਹੈਸੋਊਤਾਲਬਜਾਇਕੈਗਾਵਤਹੈਕਰਿਕੈਉਪਹਾਸੋ
ਉਹ ਤਾੜੀਆਂ ਵਜਾ ਕੇ (ਕ੍ਰਿਸ਼ਨ ਨਾਲ) ਘੁੰਮ ਫਿਰ ਰਹੀਆਂ ਹਨ ਅਤੇ ਹਾਸਾ-ਮਖ਼ੌਲ ਕਰਦੀਆਂ ਹੋਈਆਂ ਗਾ ਰਹੀਆਂ ਹਨ।
They have come here and are roaming hither and thither smilingly, while singing and playing on various tunes
ਮੋਹਿਗਿਰੈਧਰਪੈਸੁਤ੍ਰੀਯਾਕਬਿਸ੍ਯਾਮਕਹੈਚਿਤਵੈਹਰਿਜਾਸੋ॥੬੦੬॥
ਕਵੀ ਸ਼ਿਆਮ ਕਹਿੰਦੇ ਹਨ, ਜਿਸ ਵਲ ਸ੍ਰੀ ਕ੍ਰਿਸ਼ਨ (ਪ੍ਰੇਮ ਭਰੀ) ਨਜ਼ਰ ਨਾਲ ਵੇਖਦਾ ਹੈ, ਉਹੀ ਗੋਪੀ ਮੋਹਿਤ ਹੋ ਕੇ ਧਰਤੀ ਉਤੇ ਡਿਗ ਜਾਂਦੀ ਹੈ ॥੬੦੬॥
She, whom Krishna sees, she, being charmed, falls on the earth.606.
ਜੋਜੁਗਤੀਸਰਹੈਕਰਤਾਜੋਊਹੈਤਨਪੈਧਰਿਯਾਪਟਪੀਲੇ
ਜੋ ਤ੍ਰੇਤਾ ਯੁਗ ਵਿਚ ਕਰਤਾ ਰੂਪ ਹੋਇਆ ਸੀ, ਉਸੇ ਨੇ ਸ਼ਰੀਰ ਉਤੇ ਪੀਲੇ ਬਸਤ੍ਰ ਧਾਰਨ ਕੀਤੇ ਹੋਏ ਹਨ।
He, who is the Lord of Treta age and is wearing yellow raiments
ਜਾਹਿਛਲਿਯੋਬਲਿਰਾਜਬਲੀਜਿਨਿਸਤ੍ਰਹਨੇਕਰਿਕੋਪਹਠੀਲੇ
ਜਿਸ ਨੇ (ਬਾਵਨ ਹੋ ਕੇ) ਬਲਵਾਨ ਬਲਿ ਰਾਜਾ ਨੂੰ ਛਲਿਆ ਸੀ ਅਤੇ ਜਿਸ ਨੇ ਕ੍ਰੋਧ ਕਰ ਕੇ ਹਠੀਲੇ ਵੈਰੀਆਂ ਨੂੰ ਮਾਰ ਦਿੱਤਾ ਸੀ।
He, who deceived the mighty king Bali and in great ire, had destroyed the persistent enemies
ਗ੍ਵਾਰਿਨਰੀਝਰਹੀਧਰਨੀਜੁਧਰੇਪਟਪੀਤਨਪੈਸੁਰੰਗੀਲੇ
ਜਿਸ ਨੇ ਸ਼ਰੀਰ ਉਤੇ ਸੁੰਦਰ ਪੀਲੇ ਬਸਤ੍ਰ ਧਾਰਨ ਕੀਤੇ ਹੋਏ ਹਨ, (ਉਸ ਉਤੇ) ਮੋਹਿਤ ਹੋ ਕੇ ਗੋਪੀਆਂ ਧਰਤੀ ਉਤੇ (ਡਿਗ ਰਹੀਆਂ ਹਨ)।
On the same Lord, these gopis are being fascinated, who has put on the yellow-coloured garments
ਜਿਉਮ੍ਰਿਗਨੀਸਰਲਾਗਿਗਿਰੈਇਹਤਿਉਹਰਿਦੇਖਤਨੈਨਰਸੀਲੇ॥੬੦੭॥
ਜਿਵੇਂ ਤੀਰ ਦੇ ਲਗਣ ਨਾਲ ਹਿਰਨੀ ਡਿਗ ਪੈਂਦੀ ਹੈ, ਤਿਵੇਂ ਹੀ ਕ੍ਰਿਸ਼ਨ ਦੇ (ਪ੍ਰੇਮ) ਰਸ ਨਾਲ ਭਰੇ ਨੈਣਾਂ ਨੂੰ ਵੇਖਦਿਆਂ ਹੀ (ਡਿਗ ਪਈਆਂ ਹਨ) ॥੬੦੭॥
Just as the does fall down on being shot by the arrows, the same impact is being made (on the gopis) by the voluptuous eyes of Krishna.607.
ਕਾਨਰਕੇਸੰਗਖੇਲਤਸੋਅਤਿਹੀਸੁਖਕੋਕਰਕੈਤਨਮੈ
ਸ਼ਰੀਰ ਵਿਚ ਅਤਿ ਅਧਿਕ ਸੁਖ ਮਾਣ ਕੇ ਉਹ ਸ੍ਰੀ ਕ੍ਰਿਸ਼ਨ ਨਾਲ ਖੇਡਦੀਆਂ ਹਨ।
ਸ੍ਯਾਮਹੀਸੋਅਤਿਹੀਹਿਤਕੈਚਿਤਕੈਨਹਿਬੰਧਨਅਉਧਨਮੈ
(ਉਨ੍ਹਾਂ ਦਾ) ਸ੍ਰੀ ਕ੍ਰਿਸ਼ਨ ਨਾਲ ਹੀ ਬਹੁਤ ਪ੍ਰੇਮ ਹੈ, ਧਨ ਅਤੇ (ਇਸ ਪ੍ਰਕਾਰ ਦੇ) ਹੋਰ ਬੰਧਨਾਂ ਵਿਚ ਚਿਤ ਨਹੀਂ ਹੈ (ਅਰਥਾਤ ਉਧਰੋਂ ਦੀ ਕੋਈ ਚਿੰਤਾ ਨਹੀਂ ਹੈ)।
The gopis are playing with Krishna in extreme joy and consider themselves totally free to love Krishna
ਧਰਿਰੰਗਨਿਬਸਤ੍ਰਸਭੈਤਹਿਡੋਲਤਯੌਉਪਮਾਉਪਜੀਮਨਮੈ
ਸਾਰੀਆਂ (ਗੋਪੀਆਂ) ਰੰਗ ਬਰੰਗੇ ਬਸਤ੍ਰ ਧਾਰਨ ਕਰ ਕੇ ਉਥੇ ਡੋਲਦੀਆਂ ਫਿਰਦੀਆਂ ਹਨ। (ਉਨ੍ਹਾਂ ਦੀ) ਉਪਮਾ (ਮੇਰੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ
ਜੋਊਫੂਲਮੁਖੀਤਹਫੂਲਕੈਖੇਲਤਫੂਲਸੀਹੋਇਗਈਬਨਮੈ॥੬੦੮॥
ਜਿਵੇਂ ਫੂਲ-ਮੁਖੀ (ਅਰਥਾਤ ਤਿਤਲੀ) (ਫੁਲ ਨੂੰ ਵੇਖਦਿਆਂ ਹੀ) ਖਿੜ ਜਾਂਦੀ ਹੈ, ਤਿਵੇਂ (ਗੋਪੀਆਂ) ਬਨ ਵਿਚ (ਕ੍ਰਿਸ਼ਨ ਵਰਗੇ) ਫੁਲ ਨਾਲ ਖੇਡਦਿਆਂ ਉਸੇ ਵਰਗੀਆਂ ਹੋ ਗਈਆਂ ਹਨ ॥੬੦੮॥
They are roaming carefree in coloured clothes and this state of theirs creates this simile in the mind that they appear like the bee sucking sap of flowers and playing with them in the forest becomes one with them.608.
ਸਭਖੇਲਤਹੈਮਨਿਆਨੰਦਕੈਭਗਵਾਨਕੋਧਾਰਿਸਬੈਮਨਮੈ
ਭਗਵਾਨ (ਸ੍ਰੀ ਕ੍ਰਿਸ਼ਨ) ਨੂੰ ਮਨ ਵਿਚ ਧਾਰ ਕੇ ਸਾਰੀਆਂ (ਗੋਪੀਆਂ) ਦਿਲ ਵਿਚ ਪ੍ਰਸੰਨ ਹੋ ਕੇ ਖੇਡ ਖੇਡਦੀਆਂ ਹਨ।
They are all playing with joy, meditating in their mind on Lord Krishna
ਹਰਿਕੇਚਿਤਬੇਕੀਰਹੀਸੁਧਿਏਕਨਅਉਰਰਹੀਕਛੂਤਨਮੈ
ਇਕਨਾਂ ਨੂੰ (ਕੇਵਲ) ਸ੍ਰੀ ਕ੍ਰਿਸ਼ਨ ਨੂੰ ਵੇਖਣ ਦੀ ਸੁਧ ਰਹਿ ਗਈ ਹੈ, ਹੋਰ (ਕੋਈ ਸੁਧ) ਤਨ ਵਿਚ ਨਹੀਂ ਰਹੀ ਹੈ।
They have no consciousness about anyone else except the sight of Krishna
ਨਹੀਭੂਤਲਮੈਅਰੁਮਾਤਲੁਮੈਇਨਿਸੋਨਹਿਦੇਵਨਕੇਗਨਮੈ
ਨਾ ਪਾਤਾਲ ਵਿਚ, ਨਾ ਆਕਾਸ਼ ਵਿਚ ਅਤੇ ਨਾ ਹੀ ਦੇਵਤਿਆਂ ਦੇ ਸਮੂਹ ਵਿਚ ਇਸ ਵਰਗਾ (ਕੋਈ ਵੀ) ਹੈ।
ਸੋਊਰੀਝਸੋਸ੍ਯਾਮਕਹੈਅਤਿਹੀਫੁਨਿਡੋਲਤਗ੍ਵਾਰਿਨਕੇਗਨਮੈ॥੬੦੯॥
(ਕਵੀ) ਸ਼ਿਆਮ ਕਹਿੰਦੇ ਹਨ, ਉਹ (ਕ੍ਰਿਸ਼ਨ ਖ਼ੁਦ) ਗੋਪੀਆਂ ਦੀ ਟੋਲੀ ਵਿਚ ਪ੍ਰਸੰਨ ਹੋ ਕੇ ਡੋਲਦਾ ਫਿਰਦਾ ਹੈ ॥੬੦੯॥
Their mind is neither in the nether-world, nor in this world of death nor in the abode of gods, but being charmed by their sovereign Krishna, they are losing their balance.609.
ਹਸਿਕੈਭਗਵਾਨਕਹੀਬਤੀਯਾਬ੍ਰਿਖਭਾਨੁਸੁਤਾਪਿਖਿਰੂਪਨਵੀਨੋ
ਰਾਧਾ ਦੀ ਨਵੀਂ ਸਜ-ਧਜ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਹਸ ਕੇ ਗੱਲ ਕਹੀ।
Seeing the new winsome beauty of Radha, Lord Krishna talked to her
ਅੰਜਨਆਡਧਰੇਪੁਨਿਬੇਸਰਭਾਵਸਭੈਜਿਨਿਭਾਵਨਕੀਨੋ
ਜਿਸ (ਰਾਧਾ) ਨੇ ਅੱਖਾਂ ਵਿਚ ਸੁਰਮਾ ਧਾਰਨ ਕੀਤਾ ਹੋਇਆ ਹੈ ਅਤੇ ਫਿਰ (ਨੱਕ ਵਿਚ) ਬੁਲਾਕ ਪਾਇਆ ਹੋਇਆ ਹੈ ਅਤੇ ਸਾਰਿਆਂ ਹਾਵਾਂ-ਭਾਵਾਂ ਦਾ ਭਾਵ ਧਾਰਨ ਕੀਤਾ ਹੋਇਆ ਹੈ।
She had worn on her limbs the ornaments expressing various emotions
ਸੁੰਦਰਸੇਾਂਧਰਕੋਜਿਨਲੈਕਰਿਭਾਲਬਿਖੈਬਿੰਦੂਆਇਕਦੀਨੋ
ਜਿਸ ਨੇ ਸੁੰਦਰ ਸੰਧੂਰ ਲੈ ਕੇ ਮੱਥੇ ਉਤੇ ਬਿੰਦੀ ਲਗਾਈ ਹੋਈ ਹੈ।
She had applied the mark of vermilion on the forehead and was extremely delighted in her mind on causing her eyes to dance
ਨੈਨਨਚਾਇਮਨੈਸੁਖਪਾਇਚਿਤੈਜਦੁਰਾਇਤਬੈਹਸਿਦੀਨੋ॥੬੧੦॥
(ਉਹ ਰਾਧਾ) ਅੱਖੀਆਂ ਨੂੰ ਮਟਕਾ ਕੇ ਮਨ ਵਿਚ ਸੁਖ ਪ੍ਰਾਪਤ ਕਰਦੀ ਹੈ, (ਉਸ ਨੂੰ ਜਦੋਂ) ਸ੍ਰੀ ਕ੍ਰਿਸ਼ਨ ਵੇਖਦੇ ਹਨ, ਤਦੋਂ (ਉਹ) ਹਸ ਪੈਂਦੀ ਹੈ ॥੬੧੦॥
Seeing her, Krishna, the king of Yadavas smiled.610.
ਬੀਨਸੀਗ੍ਵਾਰਿਨਗਾਵਤਹੈਸੁਨਬੇਕਹੁਸੁੰਦਰਕਾਨਰਕਾਰੇ
ਸੁੰਦਰ ਕਾਲੇ ਕਾਨ੍ਹ ਨੂੰ ਸੁਣਾਉਣ ਲਈ ਗੋਪੀਆਂ ਬੀਨ ਵਰਗੀ (ਸੁਰ) ਵਿਚ ਗਾਉਂਦੀਆਂ ਹਨ।
The gopis are singing with the sweet tune of lyre and Krishna is listening
ਆਨਨਹੈਜਿਨਕੋਸਸਿਸੋਸੁਬਿਰਾਜਤਕੰਜਨਸੇਦ੍ਰਿਗਭਾਰੇ
ਜਿਨ੍ਹਾਂ ਦੇ ਮੁਖੜੇ ਚੰਦ੍ਰਮਾ ਦੇ ਸਮਾਨ ਹਨ ਅਤੇ ਕਮਲ ਵਰਗੇ ਵੱਡੇ ਨੈਣ ਸ਼ੋਭਾ ਪਾ ਰਹੇ ਹਨ।
Their faces are like the moon and the eyes are like large lotus flowers
ਝਾਝਨਤਾਕੀਉਠੀਧਰਪੈਧੁਨਿਤਾਛਬਿਕੋਕਬਿਸ੍ਯਾਮਉਚਾਰੇ
ਉਨ੍ਹਾਂ ਦੇ ਪੈਰਾਂ ਦੇ ਧਰਤੀ ਉਤੇ ਰਖਣ ਨਾਲ ਝਾਂਝਰ ਦੀ ਜੋ ਧੁਨ ਉਠਦੀ ਹੈ, ਉਸ ਦੀ ਛਬੀ ਨੂੰ ਕਵੀ ਸ਼ਿਆਮ ਇਸ ਤਰ੍ਹਾਂ ਕਹਿੰਦੇ ਹਨ।
ਢੋਲਕਸੰਗਿਤੰਬੂਰਨਹੋਇਉਠੇਤਹਬਾਜਿਮ੍ਰਿਦੰਗਨਗਾਰੇ॥੬੧੧॥
ਜਿਵੇਂ ਢੋਲਕ ਨਾਲ ਤੰਬੂਰਾ ਵਜਦਾ ਹੈ ਅਤੇ ਨਗਾਰੇ ਦੇ ਨਾਲ ਮ੍ਰਿਦੰਗ ਵਜਦਾ ਹੈ ॥੬੧੧॥
The jingling sound of their anklets has arisen in such a way that the sounds of small drum, tanpura (stringed musical instrument), drum, trumpet ets. are being heard in the same.611.
ਖੇਲਤਗ੍ਵਾਰਿਨਪ੍ਰੇਮਛਕੀਕਬਿਸ੍ਯਾਮਕਹੈਸੰਗਕਾਨਰਕਾਰੇ
ਕਵੀ ਸ਼ਿਆਮ ਕਹਿੰਦੇ ਹਨ, ਗੋਪੀਆਂ ਪ੍ਰੇਮ ਵਿਚ ਮਸਤ ਹੋ ਕੇ ਕਾਲੇ ਕਾਨ੍ਹ ਨਾਲ ਖੇਡਦੀਆਂ ਹਨ।
The gopis, being intoxicated in love, are playing with black Krishna