GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 355
Display Settings
ਛਾਜਤਜਾਮੁਖਚੰਦਪ੍ਰਭਾਸਮਰਾਜਤਕੰਚਨਸੇਦ੍ਰਿਗਭਾਰੇ
ਜਿਨ੍ਹਾਂ ਦਾ ਮੁਖ ਚੰਦ੍ਰਮਾ ਦੀ ਸ਼ੋਭਾ ਵਾਂਗ ਸਜਿਆ ਹੋਇਆ ਹੈ ਅਤੇ ਜਿਨ੍ਹਾਂ ਦੇ ਕਮਲ ਵਰਗੇ ਵੱਡੇ ਵੱਡੇ ਨੈਣ ਸ਼ੋਭਾ ਪਾ ਰਹੇ ਹਨ।
The glory of their face is like that of the moon and their eyes are like large lotus-flowers
ਜਾਪਿਖਿਕੰਦ੍ਰਪਰੀਝਰਹੈਪਿਖਿਏਜਿਹਕੇਮ੍ਰਿਗਆਦਿਕਹਾਰੇ
ਜਿਨ੍ਹਾਂ ਨੂੰ ਵੇਖ ਕੇ ਕਾਮਦੇਵ ('ਕੰਦ੍ਰਪ') ਵੀ ਰੀਝ ਰਿਹਾ ਹੈ ਅਤੇ ਜਿਨ੍ਹਾਂ ਨੂੰ ਵੇਖ ਕੇ ਹਿਰਨ ਵੀ ਹਾਰ ਜਾਂਦੇ ਹਨ।
Seeing which, the god of love is also getting allured and the deer ets. have surrendered their hearts
ਕੇਹਰਿਕੋਕਿਲਕੇਸਭਭਾਵਕਿਧੌਇਨਪੈਗਨਊਪਰਵਾਰੇ॥੬੧੨॥
ਸ਼ੇਰ ਅਤੇ ਕੋਇਲ ਦੇ ਸਾਰੇ ਭਾਵ (ਲਕ ਅਤੇ ਆਵਾਜ਼ ਕਰ ਕੇ) ਇਨ੍ਹਾਂ ਉਤੋਂ ਵਾਰੇ ਜਾ ਸਕਦੇ ਹਨ ॥੬੧੨॥
Krishna is sacrificing on them all the emotions present in lion and nightingale.612.
ਜਾਹਿਬਿਭੀਛਨਿਰਾਜਦੀਯੋਜਿਨਹੂੰਬਰਰਾਵਨਸੋਰਿਪੁਸਾਧੋ
ਜਿਸ ਨੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਸੀ ਅਤੇ ਜਿਸ ਨੇ ਬਲ ਪੂਰਵਕ ਰਾਵਣ ਵਰਗਾ ਵੈਰੀ ਸਾਧਿਆ ਸੀ।
ਖੇਲਤਹੈਸੋਊਭੂਮਿਬਿਖੈਬ੍ਰਿਜਲਾਜਜਹਾਜਨਕੋਤਜਿਬਾਧੋ
ਉਹ ਬ੍ਰਜ-ਭੂਮੀ ਵਿਚ ਲਾਜ ਰੂਪ ਜਹਾਜ਼ ਦੇ ਬੰਧਨ ਨੂੰ ਛਡ ਕੇ ਖੇਡਾਂ ਕਰ ਰਿਹਾ ਹੈ।
He, who gave kingdom toe Vibhishana and destroyed the enemy like Ravana, the same is playing in the country of Braja, forsaking all kinds of shyness
ਜਾਹਿਨਿਕਾਸਲਯੋਮੁਰਿਪ੍ਰਾਨਸੁਮਾਪਲੀਯੋਬਲਿਕੋਤਨਆਧੋ
ਜਿਸ ਨੇ ਮੁਰ (ਦੈਂਤ) ਦੇ ਪ੍ਰਾਣ ਕਢ ਲਏ ਸਨ ਅਤੇ ਬਲਿ ਰਾਜਾ ਦਾ ਸ਼ਰੀਰ (ਬਾਵਨ ਬਣ ਕੇ) ਮਿਣ ਲਿਆ ਸੀ।
He, who had killed the demon named Mur and had measueed half the body of Bali
ਸ੍ਯਾਮਕਹੈਸੰਗਗ੍ਵਾਰਿਨਕੇਅਤਿਹੀਰਸਿਕੈਸੋਊਖੇਲਤਮਾਧੋ॥੬੧੩॥
(ਕਵੀ) ਸ਼ਿਆਮ ਕਹਿੰਦੇ ਹਨ, ਉਹੀ ਸ੍ਰੀ ਕ੍ਰਿਸ਼ਨ ('ਮਾਧੋ') ਦੇ ਰੂਪ ਵਿਚ ਗੋਪੀਆਂ ਨਾਲ ਅਤਿ ਅਧਿਕ (ਪ੍ਰੇਮ) ਰਸ (ਵਿਚ ਭਿਜ ਕੇ) ਖੇਡ ਰਿਹਾ ਹੈ ॥੬੧੩॥
The poet Shyam says that the same Madhave is absorbed in amorous and passionate play with the gopis.613.
ਜੋਮੁਰਨਾਮਮਹਾਰਿਪੁਪੈਕੁਪਕੈਅਤਿਹੀਡਰਈਯਾਫੁਨਿਭੀਰਨਿ
ਜੋ ਮੁਰ (ਦੈਂਤ) ਨਾਂ ਦੇ ਮਹਾਨ ਵੈਰੀ ਨੂੰ ਕ੍ਰੋਧਿਤ ਹੋ ਕੇ ਭੈ ਭੀਤ ਕਰਨ ਵਾਲਾ ਹੈ।
He, who had frightened the great demon and enemy named Mur
ਜੋਗਜਸੰਕਟਕੋਕਟੀਯਾਹਰਤਾਜੋਊਸਾਧਨਕੇਦੁਖਪੀਰਨਿ
ਜੋ ਹਾਥੀ ਦੇ ਸੰਕਟ ਨੂੰ ਕਟਣ ਵਾਲਾ ਹੈ ਅਤੇ ਜੋ ਸਾਧਕਾਂ ਦੇ ਦੁਖ ਅਤੇ ਪੀੜ ਨੂੰ ਹਰਨ ਵਾਲਾ ਹੈ।
He who removed the sufferings of the elephant and who is the destroyer of the sufferings of the saints
ਸੋਬ੍ਰਿਜਮੈਜਮੁਨਾਤਟਪੈਕਬਿਸ੍ਯਾਮਕਹੈਹਰੈਯਾਤ੍ਰੀਯਚੀਰਨਿ
ਕਵੀ ਸ਼ਿਆਮ ਕਹਿੰਦੇ ਹਨ, ਜੋ ਬ੍ਰਜ-ਭੂਮੀ ਵਿਚ ਜਮਨਾ ਦੇ ਕੰਢੇ ਇਸਤਰੀਆਂ ਦੇ ਬਸਤ੍ਰਾਂ ਨੂੰ ਹਰਨ ਵਾਲਾ ਹੈ,
ਤਾਕਰਕੈਰਸਕੋਚਸਕੋਇਹਭਾਤਿਕਹਿਯੋਗਨਬੀਚਅਹੀਰਨਿ॥੬੧੪॥
ਉਹ (ਪ੍ਰੇਮ) ਰਸ ਦੇ ਚਸਕੇ ਕਰ ਕੇ ਗੋਪੀਆਂ ਦੀ ਟੋਲੀ ਵਿਚ ਇਸ ਤਰ੍ਹਾਂ ਕਹਿੰਦਾ ਹੈ ॥੬੧੪॥
The same has stolen the clothes of gopis on the bank of Yamuna and is roaming amongst Ahir girls entrapped in the relish of passion and pleasure.614.
ਕਾਨ੍ਰਹਜੂਬਾਚਗ੍ਵਾਰਿਨਸੋ
ਕ੍ਰਿਸ਼ਨ ਜੀ ਨੇ ਗੋਪੀਆਂ ਨੂੰ ਕਿਹਾ:
Speech of Krishna addressed to the gopis:
ਸਵੈਯਾ
ਸਵੈਯਾ:
SWAYYA
ਕੇਲਕਰੋਹਮਸੰਗਕਹਿਓਅਪਨੇਮਨਮੈਕਛੁਸੰਕਆਨੋ
(ਕ੍ਰਿਸ਼ਨ ਨੇ) ਕਿਹਾ, (ਹੇ ਗੋਪੀਓ!) ਮੇਰੇ ਨਾਲ ਖੇਡ ਕਰੋ ਅਤੇ ਆਪਣੇ ਮਨ ਵਿਚ ਕੋਈ ਸ਼ੰਸਾ ਨਾ ਲਿਆਓ।
Join me in amorous and passionate play
ਝੂਠਕਹਿਯੋਨਹਿਮਾਨਹੁਰੀਕਹਿਯੋਹਮਰੋਤੁਮਸਾਚਪਛਾਨੋ
ਹੇ ਅੜੀਓ! (ਤੁਸੀਂ ਮੇਰਾ) ਕਿਹਾ ਝੂਠ ਨਾ ਮੰਨੋ, ਮੇਰਾ ਕਿਹਾ ਤੁਸੀਂ ਸਚ ਕਰ ਕੇ ਜਾਣੋ।
I am speaking the truth to you not telling falsehood
ਗੁਆਰਨੀਯਾਹਰਿਕੀਸੁਨਿਬਾਤਗਈਤਜਿਲਾਜਕਬੈਜਸੁਠਾਨੋ
ਗੋਪੀਆਂ ਕ੍ਰਿਸ਼ਨ ਦੀ ਗੱਲ ਸੁਣ ਕੇ ਲਾਜ ਨੂੰ ਛਡ ਕੇ ਤੁਰ ਪਈਆਂ, (ਜਿਸ ਦੀ) ਉਪਮਾ ਕਵੀਆਂ ਨੇ (ਇਸ ਤਰ੍ਹਾਂ) ਬਿਆਨ ਕੀਤੀ ਹੈ
The gopis, hearing the words of Krishna, forsaking their shyness, they decided to join the lustful play with Krishna in their mind
ਰਾਤਿਬਿਖੈਤਜਿਝੀਲਹਿਕੋਨਭਬੀਚਚਲਿਯੋਜਿਮਜਾਤਟਨਾਨੋ॥੬੧੫॥
ਜਿਵੇਂ ਰਾਤ ਵੇਲੇ ਜੁਗਨੂੰ ('ਟਨਾਨੋ') ਝੀਲ ਨੂੰ ਛਡ ਕੇ ਆਕਾਸ਼ ਵਲ ਉਡ ਜਾਂਦੇ ਹਨ ॥੬੧੫॥
They appeared moving towards Krishna like a glow-worm rising from the bank of a lake and moving towards the sky.615.
ਬ੍ਰਿਖਭਾਨੁਸੁਤਾਹਰਿਕੇਹਿਤਗਾਵਤਗ੍ਵਾਰਿਨਕੇਸੁਕਿਧੌਗਨਮੈ
ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕਰਨ ਲਈ ਹੀ ਰਾਧਾ ਗੋਪੀਆਂ ਦੀ ਟੋਲੀ ਵਿਚ ਗਾਉਂਦੀ ਹੈ।
ਇਮਨਾਚਤਹੈਅਤਿਪ੍ਰੇਮਭਰੀਬਿਜਲੀਜਿਹਭਾਤਿਘਨੇਘਨਮੈ
(ਉਹ) ਅਤਿ ਅਧਿਕ ਪ੍ਰੇਮ ਨਾਲ ਭਰੀ ਹੋਈ ਇਉਂ ਨਚਦੀ ਹੈ ਜਿਉਂ ਸੰਘਣੇ ਕਾਲੇ ਬਦਲ ਵਿਚ ਬਿਜਲੀ ਚਮਕਦੀ ਹੈ।
Radha is singing for Krishna amongst the group of gopis and is dancing like the lightning flashing among the clouds
ਕਬਿਨੇਉਪਮਾਤਿਹਗਾਇਬਕੀਸੁਬਿਚਾਰਕਹੀਅਪਨੇਮਨਮੈ
ਕਵੀ (ਸ਼ਿਆਮ) ਨੇ ਆਪਣੇ ਮਨ ਵਿਚ ਵਿਚਾਰ ਪੂਰਵਕ ਉਸ ਦੇ ਗਾਣ ਦੀ ਉਪਮਾ ਕਹੀ ਹੈ,
ਰੁਤਿਚੇਤਕੀਮੈਮਨਆਨੰਦਕੈਕੁਹਕੈਮਨੋਕੋਕਿਲਕਾਬਨਮੈ॥੬੧੬॥
ਮਾਨੋ ਚੇਤਰ ਦੀ ਰੁਤ ਵਿਚ ਮਨ ਵਿਚ ਆਨੰਦਿਤ ਹੋ ਕੇ ਕੋਇਲ ਬਨ ਵਿਚ ਕੂਕਦੀ ਹੋਵੇ ॥੬੧੬॥
The poet, praising her singing says that the appears cooling like a nightingale in the forest in the month of Chaitra.616.
ਹਰਿਕੇਸੰਗਖੇਲਤਰੰਗਭਰੀਸੁਤ੍ਰੀਯਾਸਜਿਸਾਜਸਭੈਤਨਮੈ
ਉਹ ਇਸਤਰੀਆਂ (ਗੋਪੀਆਂ) ਆਪਣੇ ਸ਼ਰੀਰਾਂ ਉਤੇ ਸਜਾਵਟ ਦੇ ਸਾਰੇ ਸ਼ਿੰਗਾਰ ਕਰ ਕੇ (ਪ੍ਰੇਮ) ਰੰਗ ਨਾਲ ਭਰੀਆਂ ਹੋਈਆਂ ਕ੍ਰਿਸ਼ਨ ਨਾਲ ਖੇਡਦੀਆਂ ਹਨ।
ਅਤਿਹੀਕਰਕੈਹਿਤਕਾਨਰਸੋਕਰਕੈਨਹੀਬੰਧਨਧਨਮੈ
(ਉਹ) ਕ੍ਰਿਸ਼ਨ ਨਾਲ ਬਹੁਤ ਅਧਿਕ ਪ੍ਰੇਮ ਕਰਦੀਆਂ ਹਨ ਅਤੇ ਧਨ ਤੇ ਹੋਰ ਬੰਧਨਾਂ (ਵਿਚ ਉਨ੍ਹਾਂ ਦੀ ਰੁਚੀ) ਨਹੀਂ ਹੈ।
All the women bedecked and in extreme love for Krishna and forsaking all the restraints, are playing with Krishna, imbued in his love
ਫੁਨਿਤਾਛਬਿਕੀਅਤਿਹੀਉਪਮਾਉਪਜੀਕਬਿਸ੍ਯਾਮਕੇਯੌਮਨਮੈ
ਫਿਰ ਕਵੀ ਸ਼ਿਆਮ ਦੇ ਮਨ ਵਿਚ ਉਨ੍ਹਾਂ ਦੀ ਛਬੀ ਦੀ ਬਹੁਤ ਚੰਗੀ ਉਪਮਾ ਇਸ ਤਰ੍ਹਾਂ ਪੈਦਾ ਹੋਈ ਹੈ,