GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 356
Display Settings
ਮਨੋਸਾਵਨਮਾਸਕੇਮਧਬਿਖੈਚਮਕੈਜਿਮਬਿਦੁਲਤਾਘਨਮੈ॥੬੧੭॥
ਮਾਨੋ ਸਾਵਣ ਦੇ ਮਹੀਨੇ ਵਿਚ ਕਾਲੇ ਬਦਲ ਵਿਚ ਬਿਜਲੀ ਚਮਕਦੀ ਹੋਵੇ ॥੬੧੭॥
The poet says again that they appear like the lightnings flashing among the clouds in the month of Sawan.617.
ਸ੍ਯਾਮਸੋਸੁੰਦਰਖੇਲਤਹੈਕਬਿਸ੍ਯਾਮਕਹੈਅਤਿਹੀਰੰਗਰਾਚੀ
ਕਵੀ ਸ਼ਿਆਮ ਕਹਿੰਦੇ ਹਨ, (ਪ੍ਰੇਮ) ਰੰਗ ਵਿਚ ਰਤੀਆਂ ਹੋਈਆਂ ਸੁੰਦਰ (ਗੋਪੀਆਂ) ਸ੍ਰੀ ਕ੍ਰਿਸ਼ਨ ਨਾਲ ਖੇਡਦੀਆਂ ਹਨ।
Those beautiful women, imbued in the love of Krishna, are absorbed in the amorous play
ਰੂਪਸਚੀਅਰੁਪੈਰਤਿਕੀਮਨਮੈਕਰਪ੍ਰੀਤਿਸੋਖੇਲਤਸਾਚੀ
(ਜਿਨ੍ਹਾਂ ਦੀ) ਸੁੰਦਰਤਾ 'ਸਚੀ' (ਇੰਦ੍ਰਾਣੀ) ਅਤੇ 'ਰਤਿ' (ਕਾਮਦੇਵ ਦੀ ਪਤਨੀ) ਨਾਲੋਂ (ਵੀ ਅਧਿਕ ਹੈ) ਉਹ ਮਨ ਵਿਚ ਸੱਚੀ ਪ੍ਰੀਤ ਕਰ ਕੇ ਖੇਡਦੀਆਂ ਹਨ।
Their beauty is like Shachi and Rati and they have true love in their heart
ਰਾਸਕੀਖੇਲਤਟੈਜਮੁਨਾਰਜਨੀਅਰੁਦ੍ਯੋਸਬਿਧਰਕਮਾਚੀ
ਜਮਨਾ ਨਦੀ ਦੇ ਕੰਢੇ ਰਾਤ ਅਤੇ ਦਿਨ ਰਾਸ ਦੀ ਖੇਡ ਬੇ-ਧੜਕ (ਢੰਗ ਨਾਲ) ਮਚੀ ਹੋਈ ਹੈ।
ਚੰਦ੍ਰਭਗਾਅਰੁਚੰਦ੍ਰਮੁਖੀਬ੍ਰਿਖਭਾਨੁਸੁਤਾਤਜਲਾਜਹਿਨਾਚੀ॥੬੧੮॥
ਚੰਦ੍ਰਭਗਾ, ਚੰਦ੍ਰਮੁਖੀ ਅਤੇ ਰਾਧਾ ਸ਼ਰਮ-ਹੱਯਾ ਨੂੰ ਛਿੱਕੇ ਟੰਗ ਕੇ ਨਚਦੀਆਂ ਹਨ ॥੬੧੮॥
Their amorous sport during day and night on the bank of Yamuna, has become renowned and there, forsaking the shyness, Chandarbhaga, Chandarmukhi and Radha are dancing.618.
ਰਾਸਕੀਖੇਲਸੁਗ੍ਵਾਰਨੀਯਾਅਤਿਹੀਤਹਸੁੰਦਰਭਾਤਿਰਚੀਹੈ
ਗੋਪੀਆਂ ਨੇ ਰਾਸ ਦੀ ਖੇਡ ਬਹੁਤ ਸੋਹਣੇ ਢੰਗ ਨਾਲ ਰਚਾਈ ਹੋਈ ਹੈ।
These gopis have begun very nicely the amorous sport
ਲੋਚਨਹੈਜਿਨਕੇਮ੍ਰਿਗਸੇਜਿਨਕੇਸਮਤੁਲਰੂਪਸਚੀਹੈ
ਜਿਨ੍ਹਾਂ ਦੀਆਂ ਅੱਖੀਆਂ ਹਿਰਨ ਦੇ ਸਮਾਨ ਹਨ ਅਤੇ ਜਿਨ੍ਹਾਂ ਦੇ ਬਰਾਬਰ 'ਸਚੀ' (ਇੰਦ੍ਰਾਣੀ) ਦਾ ਰੂਪ ਵੀ ਨਹੀਂ ਹੈ।
Their eyes are like does and even Shachi does not equal them in beauty’
ਕੰਚਨਸੇਜਿਨਕੋਤਨਹੈਮੁਖਹੈਸਸਿਸੋਤਹਰਾਧਿਗਚੀਹੈ
ਉਨ੍ਹਾਂ ਦੇ ਸ਼ਰੀਰ ਸੋਨੇ ਵਰਗੇ (ਚਮਕਦਾਰ) ਹਨ ਅਤੇ ਮੂੰਹ ਚੰਦ੍ਰਮਾ ਦੇ ਸਮਾਨ ਹਨ। (ਇੰਜ ਪ੍ਰਤੀਤ ਹੁੰਦਾ ਹੈ)
Their body is like gold and face like moon
ਮਾਨੋਕਰੀਕਰਿਲੈਕਰਤਾਸੁਧਸੁੰਦਰਤੇਜੋਊਬਾਕੀਬਚੀਹੈ॥੬੧੯॥
ਮਾਨੋ ਕਰਤਾ ਨੇ ਹੱਥ ਵਿਚ (ਸਿਰਜਨਾ ਦੀ) ਸੁੱਧ ਸੁੰਦਰ ਸਾਮਗ੍ਰੀ ਲੈ ਕੇ ਰਾਧਾ ਨੂੰ ਬਣਾਇਆ ਹੋਵੇ ਅਤੇ ਬਾਕੀ ਬਚੀ (ਸਾਮਗ੍ਰੀ) ਤੋਂ ਹੋਰਾਂ ਨੂੰ ਸਿਰਜਿਆ ਹੋਵੇ ॥੬੧੯॥
It seems that they have been created from the residue of ambrosia, churned our from the sea.619.
ਆਈਹੈਖੇਲਨਰਾਸਬਿਖੈਸਜਕੈਸੁਤ੍ਰੀਯਾਤਨਸੁੰਦਰਬਾਨੇ
ਜੋ ਵੀ (ਗੋਪੀ) ਰਾਸ ਵਿਚ ਖੇਡਣ ਆਈ ਹੈ, ਉਸ ਇਸਤਰੀ ਨੇ ਸ਼ਰੀਰ ਉਤੇ ਸੁੰਦਰ ਬਾਣਾ ਪਾਇਆ ਹੋਇਆ ਹੈ।
The women have come for the amorous play after dedecking themselves in beautiful raimemts
ਪੀਤਰੰਗੇਇਕਰੰਗਕਸੁੰਭਕੇਏਕਹਰੇਇਕਕੇਸਰਸਾਨੇ
ਇਕ ਦੇ (ਬਸਤ੍ਰ) ਪੀਲੇ ਰੰਗ ਦੇ ਹਨ ਅਤੇ ਇਕ ਦੇ ਕਸੁੰਭੇ ਦੇ ਰੰਗ ਦੇ ਹਨ, ਇਕ ਦੇ ਹਰੇ (ਰੰਗ ਦੇ ਹਨ) ਅਤੇ ਇਕ ਦੇ ਕੇਸਰ ਭਿੰਨੇ ਹਨ।
Someone’s garments are of yellow colour, someone’s garments are of red colour and someone’s garments are saturated with saffron
ਤਾਛਬਿਕੇਜਸੁਉਚਮਹਾਕਬਿਨੇਅਪਨੇਮਨਮੈਪਹਿਚਾਨੇ
ਉਸ ਦੀ ਛਬੀ ਦੇ ਉੱਚੇ ਅਤੇ ਸ੍ਰੇਸ਼ਠ ਯਸ਼ ਨੂੰ ਕਵੀ ਨੇ ਆਪਣੇ ਮਨ ਵਿਚ (ਇਸ ਤਰ੍ਹਾਂ) ਪਛਾਣਿਆ ਹੈ।
The poet says that the gopis fall down while dancing .
ਨਾਚਤਭੂਮਿਗਿਰੀਧਰਨੀਹਰਿਦੇਖਰਹੀਨਹੀਨੈਨਅਘਾਨੇ॥੬੨੦॥
ਉਹ ਨਚਦੀਆਂ ਨਚਦੀਆਂ ਧਰਤੀ ਉਤੇ ਡਿਗ ਪਈਆਂ ਹਨ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਰਹੀਆਂ ਹਨ, (ਪਰ ਅਜੇ) ਨੈਣ ਰਜੇ ਨਹੀਂ ਹਨ ॥੬੨੦॥
Still their mind wants the continuity of the sight of Krishna.620.
ਤਿਨਕੋਇਤਨੋਹਿਤਦੇਖਤਹੀਅਤਿਆਨੰਦਸੋਭਗਵਾਨਹਸੇਹੈ
ਉਨ੍ਹਾਂ (ਗੋਪੀਆਂ) ਦਾ ਇਤਨਾ ਪ੍ਰੇਮ ਵੇਖ ਕੇ ਬਹੁਤ ਆਨੰਦਿਤ ਹੋਏ ਕ੍ਰਿਸ਼ਨ ਹਸ ਰਹੇ ਹਨ।
Seeing such a great love for him, Krishna is laughing
ਪ੍ਰੀਤਿਬਢੀਅਤਿਗ੍ਵਾਰਿਨਸੋਅਤਿਹੀਰਸਕੇਫੁਨਿਬੀਚਫਸੈਹੈ
(ਉਨ੍ਹਾਂ ਦੀ) ਗੋਪੀਆਂ ਨਾਲ ਪ੍ਰੀਤ ਬਹੁਤ ਵਧ ਗਈ ਹੈ ਅਤੇ ਫਿਰ (ਉਨ੍ਹਾਂ ਦੇ) ਬਹੁਤ ਅਧਿਕ (ਪ੍ਰੇਮ) ਰਸ ਵਿਚ ਫਸੇ ਹੋਏ ਹਨ।
His love for gopis has increased so much that he is entrapped in their passion of love
ਜਾਤਨਦੇਖਤਪੁੰਨਿਬਢੈਜਿਹਦੇਖਤਹੀਸਭਪਾਪਨਸੇਹੈ
ਜਿਸ ਦੇ ਤਨ ਨੂੰ ਵੇਖਣ ਨਾਲ ਪੁੰਨ ਵੱਧ ਜਾਂਦੇ ਹਨ ਅਤੇ ਜਿਸ ਨੂੰ ਵੇਖਣ ਨਾਲ ਪਾਪ ਨਸ਼ਟ ਹੋ ਜਾਂਦੇ ਹਨ।
On seeing the body of Krishna, the virtue is increased and vice is destroyed
ਜਿਉਸਸਿਅਗ੍ਰਲਸੈਚਪਲਾਹਰਿਦਾਰਮਸੇਤਿਮਦਾਤਲਸੇਹੈ॥੬੨੧॥
ਜਿਵੇਂ ਚੰਦ੍ਰਮਾ ਦੇ ਅਗੇ ਬਿਜਲੀ ਚਮਕਦੀ ਹੈ, ਉਵੇਂ ਹੀ ਸ੍ਰੀ ਕ੍ਰਿਸ਼ਨ ਦੇ ਦੰਦ ਅਨਾਰ ਦੇ ਦਾਣਿਆਂ ਵਾਂਗ ਲਿਸ਼ਕਦੇ ਹਨ ॥੬੨੧॥
Just as the moon looks splendid, the lightning flashes and the seeds of pomegranate appear beautiful, in the same manner, the teeth of Krishna look nagnificent.621.
ਸੰਗਗੋਪਿਨਬਾਤਕਹੀਰਸਕੀਜੋਊਕਾਨਰਹੈਸਭਦੈਤਮਰਈਯਾ
ਜਿਹੜਾ ਸ੍ਰੀ ਕ੍ਰਿਸ਼ਨ ਸਾਰਿਆਂ ਦੈਂਤਾਂ ਨੂੰ ਮਾਰਨ ਵਾਲਾ ਹੈ, (ਉਸ ਨੇ) ਗੋਪੀਆਂ ਨੂੰ ਹਸ ਕੇ ਗੱਲ ਕਹੀ ਹੈ।
Krishna, the destroyer of demons talked affectionately with the gopis
ਸਾਧਨਕੋਜੋਊਹੈਬਰਤਾਅਉਅਸਾਧਨਕੋਜੋਊਨਾਸਕਰਈਯਾ
ਜੋ ਸਾਧਕਾਂ ਨੂੰ ਵਰ ਦੇਣ ਵਾਲਾ ਹੈ ਅਤੇ ਅਸਾਧਾਂ ਨੂੰ ਨਸ਼ਟ ਕਰਨ ਵਾਲਾ ਹੈ।
Krishna is the protector of the saints and the destroyer of the tyrants
ਰਾਸਬਿਖੈਸੋਊਖੇਲਤਹੈਜਸੁਧਾਸੁਤਜੋਮੁਸਲੀਧਰਭਈਯਾ
ਉਹੀ ਜਸੋਧਾ ਦਾ ਪੁੱਤਰ ਅਤੇ ਬਲਰਾਮ ਦਾ ਭਰਾ ਰਾਸ ਵਿਚ ਖੇਡਦਾ ਹੈ।
In the amorous play, the same son of Yashoda dn abrother of Balram is playin g
ਨੈਨਨਕੇਕਰਕੈਸੁਕਟਾਛਚੁਰਾਇਮਨੋਮਤਿਗੋਪਿਨਲਈਯਾ॥੬੨੨॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਨੇ ਨੈਣਾਂ ਦੇ ਸੰਕੇਤ ਕਰ ਕੇ ਗੋਪੀਆਂ ਦੀ ਮਤ ਨੂੰ ਚੁਰਾ ਲਿਆ ਹੋਵੇ ॥੬੨੨॥
He has stolen the mind of gopis with the signs of his eyes.622.
ਦੇਵਗੰਧਾਰਿਬਿਲਾਵਲਸੁਧਮਲਾਰਕਹੈਕਬਿਸ੍ਯਾਮਸੁਨਾਈ
ਕਵੀ ਸ਼ਿਆਮ ਕਹਿੰਦੇ ਹਨ, ਦੇਵ ਗੰਧਾਰੀ, ਬਿਲਾਵਲ, ਸ਼ੁੱਧ ਮਲ੍ਹਾਰ (ਰਾਗਾਂ ਦੀ ਧੁਨ) ਸੁਣਾਈ ਹੈ।
ਜੈਤਸਿਰੀਗੁਜਰੀਕੀਭਲੀਧੁਨਿਰਾਮਕਲੀਹੂੰਕੀਤਾਨਬਸਾਈ
ਜੈਤਸਿਰੀ ਅਤੇ ਗੂਜਰੀ (ਰਾਗਾਂ ਦੀ) ਸੁੰਦਰ ਧੁਨ ਨਾਲ ਰਾਮਕਲੀ ਦੀ ਤਾਨ ਨੂੰ ਵੀ ਪੂਰਿਆ ਹੈ।
Krishna played on hid flute the tunes of the musical modes of Devgandhari, Bilawal, Shuddh Malhar, Jaitshri, Gujri and Ramkali
ਸਥਾਵਰਤੇਸੁਨਕੈਸੁਰਜੀਜੜਜੰਗਮਤੇਸੁਰਜਾਸੁਨਪਾਈ
ਜਿਨ੍ਹਾਂ ਨੇ (ਉਸ) ਸੁਰ ਨੂੰ ਸੁਣ ਲਿਆ ਹੈ, ਉਹ ਸਥਾਵਰ (ਸਥਿਰ ਅਵਸਥਾ ਵਿਚ ਰਹਿਣ ਵਾਲੀਆਂ ਵਸਤੂਆਂ) ਤੋਂ ਜੰਗਮ (ਗਤਿਮਾਨ ਵਸਤੂਆਂ) ਅਤੇ ਜੜ ਤੋਂ ਚੇਤਨ ਹੋ ਗਏ ਹਨ।
Which were heard by all, the immobile, mobile, the daughters of gods etc.
ਰਾਸਬਿਖੈਸੰਗਿਗ੍ਵਾਰਿਨਕੇਇਹਭਾਤਿਸੋਬੰਸੁਰੀਕਾਨ੍ਰਹਬਜਾਈ॥੬੨੩॥
ਰਾਸ ਵਿਚ ਗੋਪੀਆਂ ਨਾਲ ਮਿਲ ਕੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਬੰਸਰੀ ਨੂੰ ਵਜਾਇਆ ਹੈ ॥੬੨੩॥
Krishna played on the flute like this in the company of gopis.623.
ਦੀਪਕਅਉਨਟਨਾਇਕਰਾਗਭਲੀਬਿਧਿਗਉਰੀਕੀਤਾਨਬਸਾਈ
ਦੀਪਕ ਅਤੇ ਨਟ-ਨਾਇਕ ਰਾਗ ਅਤੇ ਗੌੜੀ (ਰਾਗ) ਦੀ ਤਾਨ ਬਹੁਤ ਸੋਹਣੇ ਢੰਗ ਨਾਲ ਵਜਾਈ ਹੈ।
ਸੋਰਠਿਸਾਰੰਗਰਾਮਕਲੀਸੁਰਜੈਤਸਿਰੀਸੁਭਭਾਤਿਸੁਨਾਈ
ਸੋਰਠ, ਸਾਰੰਗ, ਰਾਮਕਲੀ ਅਤੇ ਜੈਤਸਿਰੀ ਦੀ ਸੁਰ ਬਹੁਤ ਚੰਗੇ ਤਰੀਕੇ ਨਾਲ ਸੁਣਾਈ ਹੈ।
Krishna played the tunes of the musical modes like Deepak, Gauri, Nat Nayak, Sorath, Sarang, Ramkali and Jaitshri very nicely
ਰੀਝਰਹੇਪ੍ਰਿਥਮੀਕੇਸਭੈਜਨਰੀਝਰਹਿਯੋਸੁਨਕੇਸੁਰਰਾਈ
(ਸ੍ਰੀ ਕ੍ਰਿਸ਼ਨ ਦੀ ਬੰਸਰੀ ਦੀ ਸੁਰ ਨੂੰ ਸੁਣ ਕੇ) ਧਰਤੀ ਉਤੇ ਰਹਿਣ ਵਾਲੇ ਸਾਰੇ ਲੋਕ ਪ੍ਰਸੰਨ ਹੋ ਰਹੇ ਸਨ ਅਤੇ ਦੇਵਤਿਆਂ ਦਾ ਰਾਜਾ (ਇੰਦਰ) ਵੀ ਸੁਣ ਕੇ ਰੀਝ ਰਿਹਾ ਹੈ।
Hearing them, the inhabitants of the earth and even Indra, the king of gods, were fascinated
ਤੀਰਨਦੀਸੰਗਿਗ੍ਵਾਰਿਨਕੇਮੁਰਲੀਕਰਿਆਨੰਦਸ੍ਯਾਮਬਜਾਈ॥੬੨੪॥
ਸ਼ਿਆਮ ਨੇ (ਜਮਨਾ) ਨਦੀ ਦੇ ਕੰਢੇ ਉਤੇ ਗੋਪੀਆਂ ਨਾਲ ਆਨੰਦ ਪੂਰਵਕ ਮੁਰਲੀ ਵਜਾਈ ਹੈ ॥੬੨੪॥
In such a blissful unison with the gopis, Krishna played on his flute on the bank of Yamuna.624.
ਜਿਹਕੇਮੁਖਕੀਸਮਚੰਦ੍ਰਪ੍ਰਭਾਤਨਕੀਇਹਭਾਮਨੋਕੰਚਨਸੀਹੈ
ਜਿਸ ਦੇ ਮੁਖ ਦੀ ਸੁੰਦਰਤਾ ਚੰਦ੍ਰਮਾ ਵਰਗੀ ਸੀ ਅਤੇ ਉਸ ਦੇ ਸ਼ਰੀਰ ਦੀ ਚਮਕ ਮਾਨੋ ਸੋਨੇ ਦੇ ਸਮਾਨ ਸੀ।
The glory of whose face is like the glory of the moon and whose body is like gold
ਮਾਨਹੁਲੈਕਰਮੈਕਰਤਾਸੁਅਨੂਪਸੀਮੂਰਤਿਯਾਕੀਕਸੀਹੈ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਆਪਣੇ ਹੱਥ ਨਾਲ ਅਨੂਪਮ ਜਿਹੀ ਮੂਰਤ ਚਿਤਰੀ ਹੋਵੇ।
She, who has been created uniquely by God Himself
ਚਾਦਨੀਮੈਗਨਗ੍ਵਾਰਿਨਕੇਇਹਗ੍ਵਾਰਿਨਗੋਪਿਨਤੇਸੁਹਛੀਹੈ
ਚਾਂਦਨੀ ਰਾਤ ਨੂੰ ਗੋਪੀਆਂ ਦੀ ਟੋਲੀ ਵਿਚ ਇਹ ਗੋਪੀ ਹੋਰਨਾਂ ਗਵਾਲਣਾਂ ਤੋਂ ਚੰਗੀ ਹੈ।
ਬਾਤਜੁਥੀਮਨਕਾਨਰਕੇਬ੍ਰਿਖਭਾਨਸੁਤਾਸੋਊਪੈਲਖਿਲੀਹੈ॥੬੨੫॥
ਜੋ ਗੱਲ ਸ੍ਰੀ ਕ੍ਰਿਸ਼ਨ ਦੇ ਮਨ ਵਿਚ ਸੀ, ਉਹ ਰਾਧਾ ਨੇ (ਆਪਣੇ ਮਨ) ਵਿਚ ਜਾਣ ਲਈ ਹੈ ॥੬੨੫॥
She is the most beautiful gopi Radha, amongst the group of gopis and she has comprehended, whatever was in the mind of Krishna.625.
ਕਾਨਜੂਬਾਚਰਾਧੇਸੋ
ਸ੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਿਹਾ:
Speech of Krishna addressed to Radha:
ਦੋਹਰਾ
ਦੋਹਰਾ:
DOHRA
ਕ੍ਰਿਸਨਰਾਧਿਕਾਤਨਨਿਰਖਿਕਹੀਬਿਹਸਿਕੈਬਾਤ
ਕ੍ਰਿਸ਼ਨ ਨੇ ਰਾਧਾ ਦੇ ਸ਼ਰੀਰ ਨੂੰ ਵੇਖ ਕੇ ਅਤੇ ਹਸ ਕੇ ਇਹ ਗੱਲ ਕਹੀ,
ਮ੍ਰਿਗਕੇਅਰੁਫੁਨਿਮੈਨਕੇਤੋਮੈਸਭਹੈਗਾਤਿ॥੬੨੬॥
(ਹੇ ਰਾਧਾ!) ਹਿਰਨੀ (ਵਰਗੇ ਨੈਣ) ਅਤੇ ਫਿਰ ਕਾਮਦੇਵ (ਦੀ ਖ਼ੂਬਸੂਰਤੀ) ਸਭ ਕੁਝ ਤੇਰੇ ਸ਼ਰੀਰ ਵਿਚ ਹੈ ॥੬੨੬॥
Looking towards the body of Radha, Krishna said smilingly, “Your body is comely like the deer and the god of love.”626.
ਸਵੈਯਾ
ਸਵੈਯਾ:
SWAYYA
ਭਾਗਕੋਭਾਲਹਰਿਯੋਸੁਨਿਗ੍ਵਾਰਿਨਛੀਨਲਈਮੁਖਜੋਤਿਸਸੀਹੈ
ਹੇ ਗੋਪੀ! ਸੁਣ, (ਤੂੰ) ਤਕਦੀਰ ਦਾ ਮੱਥਾ (ਅਰਥਾਤ ਨਸੀਬ) ਚੁਰਾ ਲਿਆ ਹੈ ਅਤੇ (ਤੇਰੇ) ਮੁਖ ਨੇ ਚੰਦ੍ਰਮਾ ਦੀ ਜੋਤਿ ਖੋਹ ਲਈ ਹੈ।
“O Radha! listen, all of them have snatched the fortune of Destoy and have stolen the light of the moon
ਨੈਨਮਨੋਸਰਤੀਛਨਹੈਭ੍ਰਿਕੁਟੀਮਨੋਜਾਨੁਕਮਾਨਕਸੀਹੈ
(ਤੇਰੇ) ਨੈਣ ਮਾਨੋ ਤਿਖੇ ਤੀਰ ਹੋਣ ਅਤੇ ਭੌਆਂ ਮਾਨੋ ਕਸੀ ਹੋਈ ਕਮਾਨ ਸਮਝੀ ਜਾਵੇ।
Their eyes are like sharp arrows and eyebrows like the bow
ਕੋਕਿਲਬੈਨਕਪੋਤਿਸੋਕੰਠਕਹੀਹਮਰੇਮਨਜੋਊਬਸੀਹੈ
(ਤੇਰੇ) ਕੋਇਲ ਵਰਗੇ ਬੋਲ ਹਨ, ਕਬੂਤਰ ਜਿਹੀ ਗਰਦਨ ਹੈ, (ਅਸੀਂ ਓਹੀ ਗੱਲ ਕਹੀ ਹੈ) ਜੋ ਸਾਡੇ ਮਨ ਵਿਚ ਵਸੀ ਹੋਈ ਹੈ।
Their speech is like that of arrows and the nightingale and the throat like that of pigeon
ਏਤੇਪੈਚੋਰਲਯੋਹਮਰੋਚਿਤਭਾਮਿਨਿਦਾਮਿਨਿਭਾਤਿਲਸੀਹੈ॥੬੨੭॥
ਇਤਨਾ ਹੀ ਨਹੀਂ, ਮੇਰਾ ਚਿਤ ਵੀ ਚੁਰਾ ਲਿਆ ਹੈ। (ਇਹ) ਇਸਤਰੀ ਬਿਜਲੀ ਦੇ ਸਮਾਨ ਲਿਸ਼ਕ ਰਹੀ ਹੈ ॥੬੨੭॥
I am saying the same, whatever pleases me the most marvelous things is this that the lightning-like women have stolen my mind.627.
ਕਾਨਰਲੈਬ੍ਰਿਖਭਾਨਸੁਤਾਸੰਗਿਗੀਤਭਲੀਬਿਧਿਸੁੰਦਰਗਾਵੈ
ਸ੍ਰੀ ਕ੍ਰਿਸ਼ਨ ਰਾਧਾ ਨੂੰ ਲੈ ਕੇ ਬਹੁਤ ਸੋਹਣੇ ਢੰਗ ਨਾਲ ਸੁੰਦਰ ਗੀਤ ਗਾਉਂਦਾ ਹੈ।
ਸਾਰੰਗਦੇਵਗੰਧਾਰਬਿਭਾਸਬਿਲਾਵਲਭੀਤਰਤਾਨਬਸਾਵੈ
ਸਾਰੰਗ, ਦੇਵ ਗੰਧਾਰੀ, ਵਿਭਾਸ, ਬਿਲਾਵਲ (ਆਦਿਕ ਰਾਗਾਂ ਵਿਚ) ਤਾਨ ਪੂਰਦਾ ਹੈ।
Krishna is singing a beautiful song alongwith Radha and producing the tunes of the musical modes like Sarang, Devgandhari, Vibhas, Bilawal etc.
ਜੋਜੜਸ੍ਰਉਨਨਮੈਸੁਨਕੈਧੁਨਿਤਿਆਗਕੈਧਾਮਤਹਾਕਹੁਧਾਵੈ
ਜੋ ਕੋਈ ਮੂਰਖ ('ਜੜ') ਧੁਨ ਨੂੰ ਸੁਣਦਾ ਹੈ, ਉਹ ਘਰ-ਬਾਰ ਨੂੰ ਛਡ ਕੇ ਉਧਰ ਨੂੰ ਭਜ ਜਾਂਦਾ ਹੈ।
Even the immobile things, listening to the tunes, have run, leaving their places
ਜੋਖਗਜਾਤਉਡੇਨਭਿਮੈਸੁਨਿਠਾਢਰਹੈਧੁਨਿਜੋਸੁਨਿਪਾਵੈ॥੬੨੮॥
ਜੋ ਪੰਛੀ ਆਕਾਸ਼ ਵਿਚ ਉਡਦਾ ਜਾ ਰਿਹਾ ਹੋਵੇ, (ਜੇ ਉਹ) ਬੰਸਰੀ ਦੀ ਧੁਨ ਸੁਣ ਲਵੇ, ਤਾਂ ਸੁਣ ਕੇ ਰੁਕ ਜਾਂਦਾ ਹੈ ॥੬੨੮॥
The birds which are flying in the sky, they also have become motionless on listening to the tunes.628.
ਗ੍ਵਾਰਿਨਸੰਗਭਲੇਭਗਵਾਨਸੋਖੇਲਤਹੈਅਰੁਨਾਚਤਐਸੇ
ਗੋਪੀਆਂ ਦੀ ਟੋਲੀ ਨਾਲ ਕ੍ਰਿਸ਼ਨ ਇਸ ਤਰ੍ਹਾਂ ਗਾਉਂਦੇ ਅਤੇ ਨਚਦੇ ਹਨ।
Lord Krishna is playing and singing with the gopis
ਖੇਲਤਹੈਮਨਿਆਨੰਦਕੈਕਛੂਜਰਰਾਮਨਿਧਾਰਕੈਭੈਸੇ
ਮਨ ਵਿਚ ਆਨੰਦ ਵਧਾ ਕੇ ਖੇਡਦੇ ਹਨ ਅਤੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਧਾਰਦੇ ਹਨ।
He is playing in bliss fearlessly