GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 359
Display Settings
ਆਵਤਥੋਇਕਜਖਛਬਡੋਇਹਰਾਸਕੋਕਉਤੁਕਤਾਹਿਬਿਲੋਕਿਯੋ
ਇਕ ਵੱਡਾ ਯਕਸ਼ ਰਾਸ ਦਾ ਕੌਤਕ ਵੇਖਣ ਲਈ ਕਿਥੋਂ ਆਉਂਦਾ ਸੀ।
A Yaksha came and he saw this wonderful play
ਗ੍ਵਾਰਿਨਦੇਖਕੈਮੈਨਬਢਿਯੋਤਿਹਤੇਤਨਮੈਨਹੀਰੰਚਕਰੋਕਿਯੋ
ਗੋਪੀਆਂ ਨੂੰ ਵੇਖ ਕੇ ਉਸ ਦੇ ਤਨ ਵਿਚ ਕਾਮ (ਭਾਵਨਾ) ਵੱਧ ਗਈ ਅਤੇ ਜ਼ਰਾ ਵੀ ਰੋਕ ਨਾ ਸਕਿਆ।
Seeing the gopis he became lustful and could not restrain himself a little
ਗ੍ਵਾਰਿਨਲੈਸੁਚਲਿਯੋਨਭਿਕੋਕਿਨਹੂੰਤਿਹਭੀਤਰਤੇਨਹੀਟੋਕਿਯੋ
ਗੋਪੀਆਂ ਨੂੰ ਲੈ ਕੇ ਉਹ ਆਕਾਸ਼ ਵਲ ਉਡ ਚਲਿਆ, (ਪਰ) ਉਸ (ਰਾਸ-ਮੰਡਲ) ਵਿਚੋਂ ਕਿਸੇ ਨੇ ਵੀ ਨਹੀਂ ਟੋਕਿਆ।
He flew in the sky, taking the gopis with him, without any opposition
ਜਿਉਮਧਿਭੀਤਰਿਲੈਮੁਸਲੀਹਰਿਕੇਹਰਹ੍ਵੈਮ੍ਰਿਗਸੋਰਿਪੁਰੋਕਿਯੋ॥੬੪੭॥
ਜਿਉਂ ਹੀ ਰਾਸ-ਮੰਡਲ ਵਿਚੋਂ (ਉਡਿਆ ਤਿਉਂ ਹੀ) ਬਲਰਾਮ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਰੂਪ ਸ਼ੇਰ ਨੇ ਵੈਰੀ ਰੂਪ ਹਿਰਨ ਨੂੰ ਰੋਕ ਲਿਆ ॥੬੪੭॥
Balram and Krishna obstructed him at the same time like a lion obstructing a deer.647.
ਜਖਛਕੇਸੰਗਿਕਿਧੌਮੁਸਲੀਹਰਿਜੁਧਕਰਿਯੋਅਤਿਕੋਪੁਸੰਭਾਰਿਯੋ
ਯਕਸ਼ ਨਾਲ ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਅਤਿ ਅਧਿਕ ਕ੍ਰੋਧ ਕਰ ਕੇ ਯੁੱਧ ਸ਼ੁਰੂ ਕਰ ਦਿੱਤਾ।
Highly infuriated Balram and Krishna waged a war with that Yaksha
ਲੈਤਰੁਬੀਰਦੋਊਕਰਭੀਤਰਭੀਮਭਏਅਤਿਹੀਬਲਧਾਰਿਯੋ
ਦੋਹਾਂ ਨੇ ਬ੍ਰਿਛਾਂ ਨੂੰ ਪੁਟ ਕੇ ਹੱਥਾਂ ਵਿਚ ਫੜ ਲਿਆ ਅਤੇ ਭਿਆਨਕ ਰੂਪ ਧਾਰਨ ਕਰ ਕੇ ਆਪਣੇ ਬਲ ਨੂੰ ਸੰਭਾਲਿਆ।
Both the brave warriors, assuming strength like Bhim, fought, taking the trees in their hands
ਦੈਤਪਛਾਰਿਲਯੋਇਹਭਾਤਿਕਬੈਜਸੁਤਾਛਬਿਐਸਿਉਚਾਰਿਯੋ
ਇਸ ਤਰ੍ਹਾਂ ਉਨ੍ਹਾਂ ਨੇ ਦੈਂਤ ਨੂੰ ਧਰਤੀ ਉਤੇ ਸੁਟ ਦਿੱਤਾ। ਕਵੀ ਨੇ ਉਸ ਛਬੀ ਦਾ ਯਸ਼ ਇਸ ਤਰ੍ਹਾਂ ਉਚਾਰਿਆ ਹੈ,
In this way, they overpowered the demon
ਢੋਕੇਛੁਟੇਤੇਮਹਾਛੁਧਵਾਨਕਿਧੋਚਕਵਾਉਠਿਬਾਜਹਿੰਮਾਰਿਯੋ॥੬੪੮॥
ਮਾਨੋ ਅੱਖਾਂ ਦੇ ਖੋਪਿਆਂ ਤੋਂ ਮੁਕਤ ਹੋਏ ਭੁਖੇ ਬਾਜ਼ ਨੇ ਝਪਟਾ ਮਾਰ ਕੇ ਚਕਵਾ ਮਾਰ ਲਿਆ ਹੋਵੇ ॥੬੪੮॥
This spectacle appeared like a hungry falcon, pouncing upon arcane and killing him.648.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਗੋਪਿਛੁਰਾਇਬੋਜਖਛਬਧਹਧਿਆਇਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਗੋਪੀ ਛੁੜਾਉਣ ਅਤੇ ਯਕਸ਼ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ।
End of the description of “The abduction of Gopi and killing of Yaksha” in Krishnavtara in Baachittar Natak.
ਸਵੈਯਾ
ਸਵੈਯਾ:
SWAYYA
ਮਾਰਿਕੈਤਾਹਿਕਿਧੌਮੁਸਲੀਹਰਿਬੰਸੀਬਜਾਈਕੈਕਛੁਸੰਕਾ
ਉਸ ਨੂੰ ਮਾਰ ਕੇ ਬਲਰਾਮ ਅਤੇ ਕ੍ਰਿਸ਼ਨ ਨੇ ਬੰਸਰੀ ਵਜਾਈ ਅਤੇ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਕੀਤਾ।
Krishna and Balram played on their fluted after killing the Yaksha
ਰਾਵਨਖੇਤਮਰਿਯੋਕੁਪਕੈਜਿਨਿਰੀਝਿਬਿਭੀਛਨਦੀਨਸੁਲੰਕਾ
ਜਿਸ ਨੇ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਰਾਵਣ ਨੂੰ ਮਾਰਿਆ ਸੀ ਅਤੇ (ਜਿਸ ਨੇ) ਰੀਝ ਕੇ ਵਿਭੀਸ਼ਣ ਨੂੰ ਲੰਕਾ (ਦਾ ਰਾਜ) ਦਿੱਤਾ ਸੀ।
Krishna had killed Ravana in rage and had given the kingdom of Lanka to Vibhishna
ਜਾਕੋਲਖਿਯੋਕੁਬਜਾਬਲਬਾਹਨਜਾਕੋਲਖਿਯੋਮੁਰਦੈਤਅਤੰਕਾ
ਜਿਸ ਦੀਆਂ ਬਾਂਹਵਾਂ ਦਾ ਬਲ ਕੁਬਜਾ ਨੇ ਵੇਖਿਆ ਸੀ ਅਤੇ ਜਿਸ ਦੇ (ਬਲ ਨੂੰ) ਅਤੰਕਿਤ ਕਰਨ ਵਾਲੇ ਮੁਰ ਦੈਂਤ ਨੇ ਜਾਣਿਆ ਸੀ।
The servant Kubja was saved by his gracious glance and the demon named Mur was destroyed by his looks
ਰੀਝਿਬਜਾਇਉਠਿਯੋਮੁਰਲੀਸੋਈਜੀਤਦੀਯੋਜਸੁਕੋਮਨੋਡੰਕਾ॥੬੪੯॥
ਉਹੀ ਪ੍ਰਸੰਨ ਹੋ ਕੇ ਮੁਰਲੀ ਵਜਾਉਣ ਲਗ ਗਿਆ, ਮਾਨੋ (ਰਾਖਸ਼ ਨੂੰ) ਜਿਤਣ ਦਾ ਡੰਕਾ ਵਜਾਇਆ ਹੋਵੇ ॥੬੪੯॥
The same Krishna causing the blaring of the drum of his praise, played on his flute.649.
ਰੂਖਨਤੇਰਸਚੂਵਨਲਾਗਝਰੈਝਰਨਾਗਿਰਿਤੇਸੁਖਦਾਈ
(ਬੰਸਰੀ ਦੀ ਧੁਨ ਦੇ ਪ੍ਰਭਾਵ ਕਰ ਕੇ) ਬ੍ਰਿਛਾਂ ਤੋਂ ਰਸ ਚੋਣ ਲਗ ਗਿਆ ਹੈ ਅਤੇ ਪਰਬਤਾਂ ਤੋਂ ਸੁਖਦਾਇਕ ਝਰਨੇ ਝਰਨ ਲਗ ਗਏ ਹਨ।
ਘਾਸਚੁਗੈਮ੍ਰਿਗਾਬਨਕੇਖਗਰੀਝਰਹੇਧੁਨਿਜਾਸੁਨਿਪਾਈ
ਉਸ (ਬੰਸਰੀ) ਦੀ ਧੁਨ ਨੂੰ ਸੁਣ ਕੇ ਜੰਗਲ ਦੇ ਪੰਛੀ ਪ੍ਰਸੰਨ ਹੋ ਰਹੇ ਹਨ ਅਤੇ ਹਿਰਨਾਂ ਨੇ ਘਾਹ ਚਰਨਾ ਬੰਦ ਕਰ ਦਿੱਤਾ ਹੈ।
On hearing the sound of the flute, the sap of the trees began to drip and peace-giving currents flowed, on hearing it, deer abandoned the grazing of grass and the birds of the forest also were fascinated
ਦੇਵਗੰਧਾਰਿਬਿਲਾਵਲਸਾਰੰਗਕੀਰਿਝਕੈਜਿਹਤਾਨਬਸਾਈ
ਦੇਵ ਗੰਧਾਰੀ, ਬਿਲਾਵਲ ਅਤੇ ਸਾਰੰਗ (ਆਦਿ ਰਾਗਾਂ) ਦੀ ਪ੍ਰਸੰਨ ਹੋ ਕੇ ਜਿਸ ਨੇ ਤਾਨ ਮਿਲਾ ਦਿੱਤੀ ਹੈ।
ਦੇਵਸਭੈਮਿਲਿਦੇਖਤਕਉਤਕਜਉਮੁਰਲੀਨੰਦਲਾਲਬਜਾਈ॥੬੫੦॥
ਜਦੋਂ ਕ੍ਰਿਸ਼ਨ ਨੇ ਮੁਰਲੀ ਵਜਾਈ ਤਾਂ ਇਸ ਕੌਤਕ ਨੂੰ ਵੇਖਣ ਲਈ ਸਾਰੇ ਦੇਵਤੇ ਇਕੱਠੇ ਹੋ ਕੇ ਆ ਗਏ ॥੬੫੦॥
The tunes of the musical modes of Devgandhar, Bilawal and Sarang were played from the flute and seeing Krishna, the son of Nand, playing on the flute, the god also got together to visualize the scene.650.
ਠਾਢਰਹੀਜਮੁਨਾਸੁਨਿਕੈਧੁਨਿਰਾਗਭਲੇਸੁਨਬੇਕੋਚਹੇਹੈ
(ਬੰਸਰੀ ਦੀ) ਧੁਨ ਸੁਣ ਕੇ ਜਮਨਾ ਰੁਕ ਗਈ ਹੈ (ਕਿਉਂਕਿ ਉਹ ਬੰਸਰੀ ਵਿਚੋਂ ਨਿਕਲ ਰਹੇ) ਰਾਗਾਂ ਨੂੰ ਸੁਣਨਾ ਚਾਹੁੰਦੀ ਹੈ।
With the desire of listening to the music, Yamuna also became motionless
ਮੋਹਿਰਹੇਬਨਕੇਗਜਅਉਮ੍ਰਿਗਇਕਠੇਮਿਲਿਆਵਤਸਿੰਘਸਹੇਹੈ
(ਧੁਨ ਨੂੰ ਸੁਣ ਕੇ) ਬਨ ਦੇ ਹਾਥੀ ਅਤੇ ਮ੍ਰਿਗ ਮੋਹੇ ਜਾ ਰਹੇ ਹਨ ਅਤੇ ਸ਼ੇਰ ਅਤੇ ਸਹੇ (ਪਰਸਪਰ ਵਿਰੋਧ ਨੂੰ ਭੁਲਾ ਕੇ ਸੁਣਨ ਲਈ) ਇਕੱਠੇ ਮਿਲ ਕੇ ਚਲੇ ਆ ਰਹੇ ਹਨ।
The elephants, lions and rabbits of the forest are also getting allured
ਆਵਤਹੈਸੁਰਮੰਡਲਕੇਸੁਰਤ੍ਯਾਗਿਸਭੈਸੁਰਧ੍ਯਾਨਫਹੇਹੈ
ਦੇਵ-ਮੰਡਲ ਦੇ ਦੇਵਤੇ (ਸੁਰ ਲੋਕ ਨੂੰ) ਛਡ ਕੇ (ਬੰਸਰੀ ਦੀ) ਸੁਰ ਦੇ ਧਿਆਨ ਵਿਚ ਫਸੇ ਹੋਏ ਆ ਰਹੇ ਹਨ।
The gods also, abandoning the heaven, are coming under the impact of the tune of flute
ਸੋਸੁਨਿਕੈਬਨਕੇਖਗਵਾਤਰੁਊਪਰਪੰਖਪਸਾਰਿਰਹੇਹੈ॥੬੫੧॥
ਉਸ (ਧੁਨ) ਨੂੰ ਸੁਣ ਕੇ ਬਨ ਦੇ ਪੰਛੀ ਬ੍ਰਿਛਾਂ ਉਤੇ ਹੀ ਖੰਭ ਖਿਲਾਰ ਕੇ (ਮਸਤ ਹੋ) ਰਹੇ ਹਨ ॥੬੫੧॥
Hearing the sound of the same flute, the birds of the forest, spreading their wings on the trees, are absorbed in it.651.
ਜੋਊਗ੍ਵਾਰਿਨਖੇਲਤਹੈਹਰਿਸੋਅਤਿਹੀਹਿਤਕੈਕਛੂਧਨਮੈ
ਜੋ ਵੀ ਗੋਪੀ ਸ੍ਰੀ ਕ੍ਰਿਸ਼ਨ ਨਾਲ ਖੇਡਦੀ ਹੈ, ਉਹ ਬਹੁਤ ਹਿਤ ਕਰਦੀ ਹੈ, ਉਸ ਦਾ ਧਨ ਆਦਿ ਵਿਚ ਕੁਝ ਵੀ ਚਿਤ ਨਹੀਂ ਹੈ।
The gopis, who are playing with Krishna, have extreme love in their mind
ਅਤਿਸੁੰਦਰਪੈਜਿਹਬੀਚਲਸੈਫੁਨਿਕੰਚਨਕੀਸੁਪ੍ਰਭਾਤਨਮੈ
ਜੋ ਅਤਿ ਸੁੰਦਰ (ਸਾਰਿਆਂ) ਵਿਚ ਲਿਸ਼ਕਦੀ ਹੈ ਅਤੇ ਫਿਰ (ਜਿਸ ਦੇ) ਸ਼ਰੀਰ ਦੀ ਚਮਕ ਸੋਨੇ ਵਰਗੀ ਹੈ।
Very who have the bodies of gold, are extremely winsome
ਜੋਊਚੰਦ੍ਰਮੁਖੀਕਟਿਕੇਹਰਿਸੀਸੁਬਿਰਾਜਤਗ੍ਵਾਰਿਨਕੇਗਨਮੈ
ਜੋ ਚੰਦ੍ਰਮੁਖੀ ਸ਼ੇਰ ਵਰਗੇ ਪਤਲੇ ਲਕ ਵਾਲੀ ਹੈ ਅਤੇ ਗੋਪੀਆਂ ਦੀ ਟੋਲੀ ਵਿਚ ਸ਼ੋਭਾ ਪਾ ਰਹੀ ਹੈ।
The gopi named Chandarmukhi, having slim waist like lion, appears splendid amongst other gopis,
ਸੁਨਿਕੈਮੁਰਲੀਧੁਨਿਸ੍ਰਉਨਨਮੈਅਤਿਰੀਝਿਗਿਰੀਸੁਮਨੋਬਨਮੈ॥੬੫੨॥
ਉਹ ਮੁਰਲੀ ਦੀ ਧੁਨ ਕੰਨਾਂ ਨਾਲ (ਸੁਣ ਕੇ) ਬਹੁਤ ਖੋਸ਼ ਹੋ ਰਹੀ ਹੈ, ਮਾਨੋ (ਹਿਰਨੀ ਘੰਡਾਹੇੜੇ ਦੇ ਸ਼ਬਦ ਨੂੰ ਸੁਣ ਕੇ) ਬਨ ਵਿਚ ਡਿਗ ਪਈ ਹੋਵੇ ॥੬੫੨॥
Hearing the sound of the flute and being fascinated, she fell down.652.
ਇਹਕਉਤੁਕਕੈਸੁਚਲੇਗ੍ਰਿਹਕੋਫੁਨਿਗਾਵਤਗੀਤਹਲੀਹਰਿਆਛੇ
ਇਹ ਕੌਤਕ ਕਰ ਕੇ ਬਲਰਾਮ ਅਤੇ ਕ੍ਰਿਸ਼ਨ ਫਿਰ ਸੁੰਦਰ ਗੀਤ ਗਾਉਂਦੇ ਹੋਏ ਘਰ ਨੂੰ ਚਲੇ ਹਨ।
Having performed this wonderful play, Krishna and Balram came home singing
ਸੁੰਦਰਬੀਚਅਖਾਰੇਕਿਧੌਕਬਿਸ੍ਯਾਮਕਹੈਨਟੂਆਜਨੁਕਾਛੇ
ਕਵੀ ਸ਼ਿਆਮ ਕਹਿੰਦੇ ਹਨ, (ਦੋਵੇਂ ਭਰਾ) ਸੁੰਦਰ ਲਗਦੇ ਹਨ, ਮਾਨੋ ਨਟਾਂ ਵਾਂਗ ਸਾਂਗ ਬਣਾ ਕੇ ਅਖਾੜੇ ਵਿਚ ਆਏ ਹੋਣ।
The beautiful arenas and dancing theatres in the city have a magnificent look
ਰਾਜਤਹੈਬਲਭਦ੍ਰਕੇਨੈਨਯੌਂਮਾਨੋਢਰੇਇਹਮੈਨਕੇਸਾਛੇ
ਬਲਰਾਮ ਦੀਆਂ ਅੱਖਾਂ ਇਸ ਤਰ੍ਹਾਂ ਸ਼ੋਭਾ ਪਾ ਰਹੀਆਂ ਹਨ ਮਾਨੋ ਇਹ ਕਾਮਦੇਵ ਦੇ ਸਾਂਚੇ ਵਿਚ ਢਲੀਆਂ ਹੋਈਆਂ ਹੋਣ।
The eyes of Balram appear to have been prepared in the mould of god of love
ਸੁੰਦਰਹੈਰਤਿਕੇਪਤਿਤੈਅਤਿਮਾਨਹੁਡਾਰਤਮੈਨਹਿਪਾਛੇ॥੬੫੩॥
(ਬਲਰਾਮ) 'ਰਤਿ' ਦੇ ਪਤੀ (ਕਾਮਦੇਵ) ਤੋਂ ਅਧਿਕ ਸੁੰਦਰ ਹਨ, ਮਾਨੋ ਕਾਮਦੇਵ ਨੂੰ ਪਿਛੇ ਸੁਟ ਰਹੇ ਹੋਣ ॥੬੫੩॥
They are so charming that the god of love feels shy.653.
ਬੀਚਮਨੈਸੁਖਪਾਇਤਬੈਗ੍ਰਿਹਕੌਸੁਚਲੇਰਿਪੁਕੌਹਨਿਦੋਊ
ਤਦ (ਫਿਰ) ਮਨ ਵਿਚ ਸੁਖ ਪ੍ਰਾਪਤ ਕਰ ਕੇ ਅਤੇ ਵੈਰੀ ਨੂੰ ਮਾਰ ਕੇ ਦੋਵੇਂ ਘਰ ਨੂੰ ਚਲੇ ਹਨ।
Being pleased in the mind and killing the enemy, both have gone away to their home
ਚੰਦ੍ਰਪ੍ਰਭਾਸਮਜਾਮੁਖਉਪਮਜਾਸਮਉਪਮਹੈਨਹਿਕੋਊ
ਜਿਨ੍ਹਾਂ ਦੇ ਮੁਖ ਦੀ ਚਮਕ ਚੰਦ੍ਰਮਾ ਦੀ ਪ੍ਰਭਾ ਵਰਗੀ ਹੈ ਅਤੇ ਜਿਨ੍ਹਾਂ ਦੇ ਸਮਾਨ ਕੋਈ ਹੋਰ ਉਤਮ ਨਹੀਂ ਹੈ।
They have the faces like moon, which can’t be compared with any other
ਦੇਖਤਰੀਝਰਹੈਜਿਹਕੋਰਿਪੁਰੀਝਤਸੋਇਨਦੇਖਤਸੋਊ
ਜਿਸ ਨੂੰ ਵੇਖ ਕੇ ਵੈਰੀ ਵੀ ਮੋਹਿਤ ਹੋ ਜਾਂਦੇ ਹਨ ਅਤੇ (ਜੋ ਕੋਈ) ਹੋਰ ਵੇਖਦਾ ਹੈ, (ਉਹ ਵੀ) ਖੁਸ਼ ਹੋ ਜਾਂਦਾ ਹੈ।
ਮਾਨਹੁਲਛਮਨਰਾਮਬਡੇਭਟਮਾਰਿਚਲੇਰਿਪੁਕੋਘਰਓਊ॥੬੫੪॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਮ ਅਤੇ ਲੱਛਮਣ ਜਿਹੇ ਵੱਡੇ ਯੋਧੇ ਵੈਰੀ ਨੂੰ ਮਾਰ ਕੇ ਘਰ ਨੂੰ ਚਲੇ ਜਾ ਰਹੇ ਹੋਣ ॥੬੫੪॥
Seeing them, the enemies are also charmed and they appeared like Ram and Lakshman returning to their home after killing the enemy.654.
ਅਥਕੁੰਜਗਲੀਨਮੈਖੇਲਬੋ
ਹੁਣ ਕੁੰਜ ਗਲੀਆਂ ਵਿਚ ਖੇਡਣ ਦਾ ਕਥਨ:
Now beings the description of playing in the street-chamber
ਸਵੈਯਾ
ਸਵੈਯਾ:
SWAYYA
ਹਰਿਸੰਗਿਕਹਿਯੋਇਮਗ੍ਵਾਰਿਨਕੇਅਬਕੁੰਜਗਲੀਨਮੈਖੇਲਮਚਈਯੈ
ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇੰਜ ਕਿਹਾ ਕਿ ਹੁਣ ਕੁੰਜ ਗਲੀਆਂ (ਅਰਥਾਤ ਜੰਗਲੀ ਫੁਲਾਂ ਅਤੇ ਬੂਟਿਆਂ ਵਿਚਾਲੇ ਬਣੀਆਂ ਵਿਥਾਂ ਅਥਵਾ ਪਗ-ਡੰਡੀਆਂ) ਵਿਚ (ਚਲ ਕੇ) ਖੇਡ ਮਚਾਈਏ।
Krishna said to gopis, “Now the amorous play be performed in alcoves and streets
ਨਾਚਤਖੇਲਤਭਾਤਿਭਲੀਸੁਕਹਿਯੋਯੌਸੁੰਦਰਗੀਤਬਸਈਯੈ
(ਫਿਰ) ਉਸ ਨੇ ਇਸ ਤਰ੍ਹਾਂ ਕਿਹਾ ਕਿ ਨਚਦੇ ਅਤੇ ਖੇਡਦੇ ਹੋਇਆਂ ਚੰਗੀ ਤਰ੍ਹਾਂ ਸੋਹਣੇ ਸੋਹਣੇ ਗੀਤਾਂ ਨੂੰ ਗਾਇਆ ਜਾਏ।
While dancing and playing, charming songs may be sung
ਜਾਕੇਹੀਏਮਨੁਹੋਤਖੁਸੀਸੁਨੀਯੈਉਠਿਕੇਸੋਊਕਾਰਜਕਈਯੈ
(ਨਾਲੇ) ਸੁਣੋ, ਜਿਸ ਦੇ ਕੀਤਿਆਂ ਮਨ ਖੁਸ਼ ਹੋਵੇ, ਉਠ ਕੇ ਉਸ ਕਾਰਜ ਨੂੰ ਕਰ ਦੇਣਾ ਚਾਹੀਦਾ ਹੈ।
The work on doing which the mind is pleased, the same work should be done
ਤੀਰਨਦੀਹਮਰੀਸਿਖਲੈਸੁਖਆਪਨਦੈਹਮਹੂੰਸੁਖਦਈਯੈ॥੬੫੫॥
ਮੇਰੀ ਸਿਖ ਲੈ ਕੇ ਨਦੀ ਦੇ ਕੰਢੇ ਉਤੇ (ਤੁਹਾਡਾ) ਆਪਣੇ ਆਪ ਨੂੰ ਸੁਖ ਦੇਣਾ ਬਣਦਾ ਹੈ ਅਤੇ ਮੈਨੂੰ ਵੀ ਸੁਖ ਦੇਣਾ ਚਾਹੀਦਾ ਹੈ ॥੬੫੫॥
Whatever you had done under my instruction n the bank of the river, enjoy yourselves in the same way, also imparting the pleasure to me.655.
ਕਾਨ੍ਰਹਕੋਆਇਸੁਮਾਨਿਤ੍ਰੀਯਾਬ੍ਰਿਜਕੁੰਜਗਲੀਨਮੈਖੇਲਮਚਾਯੋ
ਕਾਨ੍ਹ ਦੀ ਆਗਿਆ ਮੰਨ ਕੇ ਬ੍ਰਜ ਦੀਆਂ ਇਸਤਰੀਆਂ ਨੇ ਕੁੰਜ ਗਲੀਆਂ ਵਿਚ ਖੇਡ ਮਚਾ ਦਿੱਤੀ।
ਗਾਇਉਠੀਸੋਊਗੀਤਭਲੀਬਿਧਿਜੋਹਰਿਕੇਮਨਭੀਤਰਭਾਯੋ
ਉਹੀ ਗੀਤ ਚੰਗੀ ਤਰ੍ਹਾਂ ਗਾਉਣ ਲਗ ਗਈਆਂ ਜੋ ਕ੍ਰਿਸ਼ਨ ਦੇ ਮਨ ਨੂੰ ਬਹੁਤ ਚੰਗਾ ਲਗਦਾ ਸੀ।
Obeying Krishna, the women began the performance of the amorous play in the streets and chamber of Braja, and began to sing songs which Krishna liked
ਦੇਵਗੰਧਾਰਿਅਉਸੁਧਮਲਾਰਬਿਖੈਸੋਊਭਾਖਿਖਿਆਲਬਸਾਯੋ
ਦੇਵ ਗੰਧਾਰੀ ਅਤੇ ਸ਼ੁੱਧ ਮਲ੍ਹਾਰ ਵਿਚ ਓਹੀ ਖਿਆਲ ਕਹਿ ਕੇ ਵਸਾ ਦਿੱਤਾ।
They sand in the musical modes of Gandhar and Shuddh Malhar
ਰੀਝਰਹਿਯੋਪੁਰਿਮੰਡਲਅਉਸੁਰਮੰਡਲਪੈਜਿਨਹੂੰਸੁਨਿਪਾਯੋ॥੬੫੬॥
ਉਸ ਨੂੰ ਸੁਣ ਕੇ ਸ਼ਹਿਰ ਅਤੇ ਦੇਵ ਲੋਕ (ਦੇ ਵਾਸੀ) ਪ੍ਰਸੰਨ ਹੋ ਗਏ ॥੬੫੬॥
Whosoever heard it on the earth or in heaven was fascinated.656.
ਕਾਨ੍ਰਹਕਹਿਯੋਸਿਰਪੈਧਰਕੈਮਿਲਿਕੁੰਜਨਮੈਸੁਭਭਾਤਿਗਈਹੈ
ਸ੍ਰੀ ਕ੍ਰਿਸ਼ਨ ਦਾ ਕਿਹਾ ਸਿਰ ਉਤੇ ਧਰ ਕੇ (ਅਰਥਾਤ ਮੰਨ ਕੇ) ਸਾਰੀਆਂ (ਗੋਪੀਆਂ) ਮਿਲ ਕੇ ਚੰਗੇ ਢੰਗ ਨਾਲ ਕੁੰਜ ਗਲੀਆਂ ਵਿਚ ਗਈਆਂ।
All the gopis met Krishna in alcoves
ਕੰਜਮੁਖੀਤਨਕੰਚਨਸੇਸਭਰੂਪਬਿਖੈਮਨੋਮੈਨਮਈਹੈ
ਕਮਲ ਵਰਗੇ ਮੁਖ ਵਾਲੀਆਂ ਸੋਨੇ ਰੰਗੇ ਸ਼ਰੀਰ ਵਾਲੀਆਂ, ਸਾਰੀਆਂ ਹੀ ਮਾਨੋ ਰੂਪ ਵਜੋਂ ਕਾਮਦੇਵ ਬਣੀਆਂ ਹੋਈਆਂ ਹੋਣ।
Their faces are like gold and the whole figure is inebriated with lust
ਖੇਲਬਿਖੈਰਸਕੀਸੋਤ੍ਰੀਯਾਸਭਸ੍ਯਾਮਕੇਆਗੇਹ੍ਵੈਐਸੇਧਈਹੈ
ਉਹ ਸਾਰੀਆਂ ਇਸਤਰੀਆਂ (ਗੋਪੀਆਂ) (ਪ੍ਰੇਮ) ਰਸ ਦੀ ਖੇਡ ਵਿਚ ਕ੍ਰਿਸ਼ਨ ਦੇ ਅਗੇ ਹੋ ਕੇ ਭਜੀਆਂ ਫਿਰਦੀਆਂ ਹਨ।
ਯੌਕਬਿਸ੍ਯਾਮਕਹੈਉਪਮਾਗਜਗਾਮਨਿਕਾਮਿਨਰੂਪਭਈਹੈ॥੬੫੭॥
ਕਵੀ ਸ਼ਿਆਮ (ਉਨ੍ਹਾਂ ਦੀ) ਉਪਮਾ ਇਸ ਤਰ੍ਹਾਂ ਕਹਿੰਦੇ ਹਨ, (ਮਾਨੋ) ਉਹ ਗਜ ਗਾਮਨੀਆਂ (ਅਰਥਾਤ ਹਾਥੀ ਵਾਂਗ ਧੀਰੀ ਚਾਲ ਚਲਣ ਵਾਲੀਆਂ) ਚੰਚਲ ਗਤਿ ਵਾਲੀਆਂ ('ਕਾਮਿਨ') ਹੋ ਗਈਆਂ ਹੋਣ ॥੬੫੭॥
In the play, the women are running in front of Krishna and the poet says that all are extremely beautiful damsels with the gait of the elephants.657.