ਕਾਨ੍ਰਹਛੁਹਿਯੋਚਹੈਗ੍ਵਾਰਿਨਕੌਸੋਊਭਾਗਚਲੈਨਹੀਦੇਤਛੁਹਾਈ॥
ਕ੍ਰਿਸ਼ਨ (ਉਨ੍ਹਾਂ) ਗੋਪੀਆਂ ਨੂੰ ਛੋਹਣਾ ਚਾਹੁੰਦਾ ਹੈ, (ਪਰ) ਉਹ ਭਜ ਜਾਂਦੀਆਂ ਹਨ ਅਤੇ ਛੋਹਣ ਨਹੀਂ ਦਿੰਦੀਆਂ।
ਜਿਉਮ੍ਰਿਗਨੀਅਪਨੇਪਤਿਕੋਰਤਿਕੇਲਸਮੈਨਹੀਦੇਤਮਿਲਾਈ॥
ਜਿਵੇਂ ਹਿਰਨੀ ਆਪਣੇ ਪਤੀ ਨੂੰ ਪ੍ਰੇਮ-ਕ੍ਰੀੜਾ ਵੇਲੇ ਨੇੜੇ ਨਹੀਂ ਲਗਣ ਦਿੰਦੀ।
The gopis are not permitting Krishna to touch that part of the body, which he wants to touch, just like the doe slipping away from the deer during the sex-play
ਕੁੰਜਨਭੀਤਰਤੀਰਨਦੀਬ੍ਰਿਖਭਾਨਸੁਤਾਸੁਫਿਰੈਤਹਧਾਈ॥
ਨਦੀ ਦੇ ਕੰਢੇ ਕੁੰਜ ਗਲੀਆਂ ਅੰਦਰ ਰਾਧਾ ਭਜੀ ਫਿਰਦੀ ਹੈ।
ਠਉਰਤਹਾਕਬਿਸ੍ਯਾਮਕਹੈਇਹਭਾਤਿਸੋਸ੍ਯਾਮਜੂਖੇਲਮਚਾਈ॥੬੫੮॥
ਕਵੀ ਸ਼ਿਆਮ ਕਹਿੰਦੇ ਹਨ, ਉਸ ਥਾਂ ਉਤੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦੀ ਖੇਡ ਮਚਾਈ ਹੋਈ ਹੈ ॥੬੫੮॥
On the bank of the river, within the alcoves, Radha is moving speedily hither and thither and according to the poet, in this way, Krishna has raised a tumult about the play.658.
ਰਾਤਿਕਰੀਛਠਮਾਸਨਕੀਅਤਿਉਜਲਪੈਸੋਊਅਰਧਅੰਧੇਰੀ॥
(ਸ੍ਰੀ ਕ੍ਰਿਸ਼ਨ ਨੇ ਉਹ) ਰਾਤ ਛੇ ਮਹੀਨਿਆਂ ਦੀ ਕਰ ਦਿੱਤੀ, ਜਿਹੜੀ ਬਹੁਤ ਸਾਫ ਸੀ ਉਸ ਨੂੰ ਅਧੀ ਕੁ ਹਨ੍ਹੇਰੀ ਕਰ ਦਿੱਤਾ।
The bright night of six months now changed into dark night alongwith the tumult about the play
ਤਾਹੀਸਮੈਤਿਹਠਉਰਬਿਖੈਕਬਿਸ੍ਯਾਮਸਭੈਹਰਿਗ੍ਵਾਰਿਨਘੇਰੀ॥
ਕਵੀ ਸ਼ਿਆਮ (ਕਹਿੰਦੇ ਹਨ) ਉਸ ਸਮੇਂ, ਉਸ ਸਥਾਨ ਉਤੇ ਕ੍ਰਿਸ਼ਨ ਨੇ ਗੋਪੀਆਂ ਨੂੰ ਘੇਰ ਲਿਆ।
At the same time Krishna besieged all the gopis
ਨੈਨਕੀਕੋਰਕਟਾਛਨਪੇਖਤਝੂਮਿਗਿਰੀਇਕਹ੍ਵੈਗਈਚੇਰੀ॥
ਅੱਖਾਂ ਦੀਆਂ ਨੁਕਰਾਂ ਦੇ ਸੰਕੇਤਾਂ ਨਾਲ ਵੇਖਣ 'ਤੇ (ਉਹ) ਧਰਤੀ ਉਤੇ ਘੁੰਮੇਰੀ ਖਾ ਕੇ ਡਿਗ ਪਈਆਂ ਅਤੇ (ਕਈ) ਇਕ ਦਾਸੀਆਂ ਹੋ ਗਈਆਂ।
Someone got intoxicated on seeing the side-glanced of his eyes and someone immediately became his slaver
ਯੌਉਪਜੀਉਪਮਾਜੀਯਮੈਸਰਸੋਮ੍ਰਿਗਨੀਜਿਮਘਾਵਤਹੇਰੀ॥੬੫੯॥
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਜਿਵੇਂ ਅਹੇੜੀ ਦੇ ਤੀਰ ਨਾਲ ਘਾਇਲ ਹਿਰਨੀ ਹੁੰਦੀ ਹੈ ॥੬੫੯॥
They were moving like the does in a group towards the tank.659.
ਫੇਰਉਠੈਉਠਤੇਹੀਭਗੈਜਦੁਰਾਕੌਨਗ੍ਵਾਰਿਨਦੇਤਮਿਲਾਈ॥
(ਉਹ) ਗੋਪੀ ਫਿਰ ਉਠਦੀ ਹੈ ਅਤੇ ਉਠਦਿਆਂ ਹੀ ਭਜ ਪੈਂਦੀ ਹੈ ਅਤੇ ਕ੍ਰਿਸ਼ਨ ਨੂੰ ਮਿਲਾਈ ਨਹੀਂ ਦਿੰਦੀ।
Krishna got up and ran, but still the gopis could not be caught by him
ਪਾਛੈਪਰੈਤਿਨਕੇਹਰਿਜੂਚੜਿਕੈਰਸਕੈਹਯਊਪਰਧਾਈ॥
(ਪਰ) ਕ੍ਰਿਸ਼ਨ ਜੀ ਉਸ ਦੇ ਪਿਛੇ ਪੈ ਜਾਂਦੇ ਹਨ ਜੋ (ਪ੍ਰੇਮ) ਰਸ ਦੇ ਘੋੜੇ ਉਤੇ ਸਵਾਰ ਹੋ ਕੇ ਭਜੇ ਫਿਰਦੇ ਹਨ।
He pursued them riding the steed of his passion
ਰਾਧੇਕੋਨੈਨਨਕੇਸਰਸੰਗਬਧੈਮਨੋਭਉਹਕਮਾਨਚੜਾਈ॥
ਰਾਧਾ ਨੂੰ (ਕ੍ਰਿਸ਼ਨ ਨੇ) ਨੈਣਾਂ ਦੇ ਬਾਣਾਂ ਨਾਲ ਵਿੰਨ੍ਹ ਦਿੱਤਾ ਹੈ, ਮਾਨੋ ਭੌਆਂ ਦੀ ਕਮਾਨ ਕਸੀ ਹੋਈ ਹੈ।
ਝੂਮਿਗਿਰੈਧਰਨੀਪਰਸੋਮ੍ਰਿਗਨੀਮ੍ਰਿਗਹਾਮਨੋਮਾਰਿਗਿਰਾਈ॥੬੬੦॥
ਉਹ ਧਰਤੀ ਉਤੇ ਘੁਮੇਰੀ ਖਾ ਕੇ ਇਸ ਤਰ੍ਹਾਂ ਡਿਗ ਪਈ, ਮਾਨੋ ਸ਼ਿਕਾਰੀ ਨੇ ਹਿਰਨੀ ਨੂੰ ਮਾਰ ਕੇ ਗਿਰਾ ਦਿੱਤਾ ਹੋਵੇ ॥੬੬੦॥
Radha was pierced by the arrows of his eyes discharged from the bow of his eyebrows and she has fallen down on the earth like a doe fallen down by a hunter.660.
ਸੁਧਿਲੈਬ੍ਰਿਖਭਾਨੁਸੁਤਾਤਬਹੀਹਰਿਅਗ੍ਰਜਕੁੰਜਨਮੈਉਠਿਭਾਗੈ॥
ਰਾਧਾ ਦੀ ਸੁਧ ਲੈ ਕੇ ਉਸ ਵੇਲੇ ਸ੍ਰੀ ਕ੍ਰਿਸ਼ਨ ਅਗੇ ਨੂੰ ਕੁੰਜ ਗਲੀਆਂ ਵਲ ਨੂੰ ਉਠ ਕੇ ਭਜ ਗਏ।
On regarding consciousness, Radha began to run in front of Krishan in those street-chambers
ਰਸਸੋਜਦੁਰਾਇਮਹਾਰਸੀਆਤਬਹੀਤਿਹਕੇਪਿਛੂਆਨਸੋਲਾਗੈ॥
(ਪ੍ਰੇਮ) ਰਸ ਵਿਚ ਸ੍ਰੀ ਕ੍ਰਿਸ਼ਨ ਮਹਾਨ ਰਸੀਆ ਹੈ, ਉਹ ਤਦੋਂ ਹੀ ਉਸ ਦੇ ਪਿਛੇ ਪਿਛੇ ਲਗ ਤੁਰਿਆ।
Great aesthete Krishna, then closely followed her
ਮੋਛਲਹੈਨਰਸੋਛਿਨਮੈਹਰਿਕੇਇਹਕਉਤੁਕਜੋਅਨੁਰਾਗੈ॥
ਉਹ ਮਨੁੱਖ ਛਿਣ ਵਿਚ ਮੋਕਸ਼ ਪ੍ਰਾਪਤ ਕਰ ਲੈਂਦਾ ਹੈ, ਜੋ ਸ੍ਰੀ ਕ੍ਰਿਸ਼ਨ ਦੇ ਇਨ੍ਹਾਂ ਕੌਤਕਾਂ ਦਾ ਪ੍ਰੇਮੀ ਹੈ।
ਯੌਉਪਜੈਉਪਮਾਮਨਮੈਮ੍ਰਿਗਨੀਜਿਮਘਾਇਲਸ੍ਵਾਰਕੇਆਗੈ॥੬੬੧॥
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਜਿਵੇਂ ਘਾਇਲ ਹਿਰਨੀ ਸਵਾਰ ਦੇ ਅਗੇ ਅਗੇ ਭਜੀ ਜਾਂਦੀ ਹੈ ॥੬੬੧॥
On seeing this amorous play, the beings were redeemed and Radha appeared like a doe moving in front of a horse-rider.661.
ਅਤਿਭਾਗਤਕੁੰਜਗਲੀਨਬਿਖੈਬ੍ਰਿਖਭਾਨੁਸੁਤਾਕੋਗਹੇਹਰਿਐਸੇ॥
ਕੁੰਜ ਗਲੀਆਂ ਵਿਚ ਬਹੁਤ ਭਜਦੀ ਹੋਈ ਰਾਧਾ ਨੂੰ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਪਕੜਨਾ ਚਾਹੁੰਦਾ ਹੈ।
ਕੈਧੌਧਵਾਇਧਵਾਇਮਹਾਜਮੁਨਾਤਟਿਹਾਰਤਮਾਨਕਜੈਸੇ॥
ਜਾਂ ਜਮਨਾ ਨਦੀ ਦੇ ਵਡੇ (ਲੰਮੇ) ਕੰਢੇ ਉਤੇ ਭਜਾ ਭਜਾ ਕੇ (ਜਿਵੇਂ ਕੋਈ) ਹਾਰ ਮੰਨਵਾਉਂਦਾ ਹੈ।
Krishna caught Radha running after her in the alcoves like someone wearing pearls after washing them on the bank of Yamuna
ਪੈਚੜਿਕੈਰਸਹੈਮਨਨੈਨਨਭਉਹਤਨਾਇਕੈਮਾਰਤਲੈਸੇ॥
ਜਾਂ (ਪ੍ਰੇਮ) ਰਸ ਦੇ ਮਨ ਰੂਪ ਘੋੜੇ ਉਤੇ ਚੜ੍ਹ ਕੇ ਭੌਆਂ ਰੂਪ ਕਮਾਨ ਨੂੰ ਕਸ ਕੇ ਨੈਣਾਂ ਦੇ ਤੀਰਾਂ ਨਾਲ ਮਾਰ ਲੈਂਦਾ ਹੈ।
It appears that Krishna as god of love is discharging the arrows of passionate love by stretching his eyebrows
ਯੌਉਪਜੀਉਪਮਾਜਿਮਸ੍ਵਾਰਮਨੋਜਿਤਲੇਤਮ੍ਰਿਗੀਕਹੁਜੈਸੇ॥੬੬੨॥
(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਜਿਵੇਂ ਸਵਾਰ (ਭਜਾ ਭਜਾ ਕੇ) ਹਿਰਨੀ ਨੂੰ ਮਾਨੋ ਜਿਤ ਲੈਂਦਾ ਹੋਵੇ ॥੬੬੨॥
The poet describing this spectacle figuratively says that Krishna caught Radha like a horse-rider in the forest catching a doe.662.
ਗਹਿਕੈਬ੍ਰਿਖਭਾਨੁਸੁਤਾਜਦੁਰਾਇਜੂਬੋਲਤਤਾਸੰਗਿਅੰਮ੍ਰਿਤਬਾਨੀ॥
ਰਾਧਾ ਨੂੰ ਪਕੜ ਕੇ ਕ੍ਰਿਸ਼ਨ ਜੀ ਉਸ ਨਾਲ ਅੰਮ੍ਰਿਤ ਵਰਗੇ ਮਿਠੇ ਬਚਨ ਬੋਲਦੇ ਹਨ,
ਭਾਗਤਕਾਹੇਕੇਹੇਤਸੁਨੋਹਮਹੂੰਤੇਤੂੰਕਿਉਸੁਨਿਗ੍ਵਾਰਿਨਰਾਨੀ॥
ਹੇ ਗੋਪੀਆਂ ਦੀ ਰਾਣੀ! ਸੁਣ, ਤੂੰ ਮੇਰੇ ਕੋਲੋਂ ਕਿਸ ਲਈ ਭਜਦੀ ਹੈਂ।
After catching Radha, Krishna spoke these nectar-like sweet words to her, “O queen of gopis! Why are you running away from me?
ਕੰਜਮੁਖੀਤਨਕੰਚਨਸੋਹਮਹ੍ਵੈਮਨਕੀਸਭਬਾਤਪਛਾਨੀ॥
ਹੇ ਕਮਲ ਮੁਖ ਵਾਲੀਏ! ਹੇ ਸੋਨੇ ਵਰਗੇ ਸ਼ਰੀਰ ਵਾਲੀਏ! ਮੈਂ ਤੇਰੇ ਮਨ ਦੀ ਸਾਰੀ ਗੱਲ ਨੂੰ ਭਾਂਪ ਲਿਆ ਹੈ।
“O thou of the face of lotus and body of gold! I have know the secret of your mind
ਸ੍ਯਾਮਕੇਪ੍ਰੇਮਛਕੀਮਨਿਸੁੰਦਰਿਹ੍ਵੈਬਨਿਖੋਜਤਸ੍ਯਾਮਦਿਵਾਨੀ॥੬੬੩॥
ਸ੍ਰੀ ਕ੍ਰਿਸ਼ਨ ਦੇ ਪ੍ਰੇਮ ਵਿਚ ਮਸਤ ਹੋਈ ਸੁੰਦਰ ਮਨ ਵਾਲੀ (ਰਾਧਾ) ਬੌਰੀ ਹੋਈ ਬਨ ਵਿਚ ਕ੍ਰਿਸ਼ਨ ਨੂੰ ਲਭ ਰਹੀ ਹੈ ॥੬੬੩॥
You are searching krishna in the forest intoxicated with the passion of love."663.
ਬ੍ਰਿਖਭਾਨਸੁਤਾਪਿਖਿਗ੍ਵਾਰਿਨਕੋਨਿਹੁਰਾਇਕੈਨੀਚੇਰਹੀਅਖੀਆ॥
ਰਾਧਾ (ਹੋਰਨਾਂ) ਗੋਪੀਆਂ ਨੂੰ (ਨੇੜੇ ਆਇਆ) ਵੇਖ ਕੇ ਝੁਕ ਗਈ ਅਤੇ ਅੱਖੀਆਂ ਨੀਵੀਆਂ ਕਰ ਲਈਆਂ।
Seeing gopise with her Radha lowered down her eyes
ਮਨੋਯਾਮ੍ਰਿਗਭਾਸਭਛੀਨਲਈਕਿਮਨੋਇਹਕੰਜਨਕੀਪਖੀਆ॥
(ਉਸ ਵੇਲੇ ਅੱਖਾਂ ਉਦਾਸ ਲਗਦੀਆਂ ਸਨ) ਮਾਨੋ ਇਨ੍ਹਾਂ ਦੀ ਸਾਰੀ ਜੋਤਿ ਹਿਰਨ (ਅਰਥਾਤ ਕ੍ਰਿਸ਼ਨ) ਨੇ ਖੋਹ ਲਈ ਹੋਵੇ ਜਾਂ ਮਾਨੋ ਇਹ ਕਮਲ ਦੀਆਂ ਪੰਖੜੀਆਂ ਹੋਣ।
She appeared to have lost the glory of her lotus-eyes
ਸਮਅੰਮ੍ਰਿਤਕੀਹਸਿਕੈਤ੍ਰੀਯਾਯੌਬਤੀਯਾਹਰਿਕੇਸੰਗਹੈਅਖੀਆ॥
ਇਸਤਰੀ (ਰਾਧਾ) ਨੇ ਹਸ ਕੇ ਸ੍ਰੀ ਕ੍ਰਿਸ਼ਨ ਨਾਲ ਅੰਮ੍ਰਿਤ ਵਰਗੀ ਗੱਲ ਕੀਤੀ।
Looking towards the eyes of Krishna
ਹਰਿਛਾਡਿਦੈਮੋਹਿਕਹਿਯੋਹਮਕੌਸੁਨਿਹਾਰਤਹੈਸਭਹੀਸਖੀਆ॥੬੬੪॥
ਕਹਿਣ ਲਗੀ, ਹੇ ਕ੍ਰਿਸ਼ਨ! ਮੈਨੂੰ ਛਡ ਦੇ, ਸਾਨੂੰ ਸਾਰੀਆਂ ਸਖੀਆਂ ਵੇਖ ਰਹੀਆਂ ਹਨ ॥੬੬੪॥
She said smilingly, "O Krishna, leave me, because all my companions are looking."664.
ਸੁਨਕੈਹਰਿਗ੍ਵਾਰਿਨਕੀਬਤੀਯਾਇਹਭਾਤਿਕਹਿਯੋਨਹੀਛੋਰਤਤੋਕੌ॥
ਕ੍ਰਿਸ਼ਨ ਨੇ ਗੋਪੀ (ਰਾਧਾ) ਦੀ ਗੱਲ ਸੁਣ ਕੇ ਇਸ ਤਰ੍ਹਾਂ ਕਿਹਾ, ਤੈਨੂੰ ਨਹੀਂ ਛਡਦਾ।
ਦੇਖਤਹੈਤੋਕਹਾਭਯੋਗ੍ਵਾਰਿਨਪੈਇਨਤੇਕਛੂਸੰਕਨਮੋਕੌ॥
ਜੇ ਗੋਪੀਆਂ (ਸਾਨੂੰ) ਵੇਖਦੀਆਂ ਹਨ, ਤਾਂ ਕੀ ਹੋਇਆ, ਮੈਨੂੰ ਇਨ੍ਹਾਂ ਦਾ ਕੁਝ ਡਰ ਨਹੀਂ ਹੈ।
Listening to the of Radha, Krishna said, "I sall not leave you, what then, if these gopis are looking, I do not fera them
ਅਉਹਮਰੀਰਸਖੇਲਨਕੀਇਹਠਉਰਬਿਖੈਕੀਨਹੀਸੁਧਿਲੋਕੋ॥
ਹੋਰ ਸਾਡੇ ਖੇਡਣ ਦੀ ਜੋ ਇਹ ਥਾਂ ਹੈ, ਇਸ ਦੀ ਲੋਕਾਂ ਨੂੰ ਕੁਝ ਵੀ ਖ਼ਬਰ ਨਹੀਂ ਹੈ।
Do the people not know that this is our own arena of amorous play
ਕਾਹੇਕਉਮੋਸੋਬਿਬਾਦਕਰੈਸੁਡਰੈਇਨਤੇਬਿਨਹੀਸੁਤੂਕੋਕੌ॥੬੬੫॥
ਮੇਰੇ ਨਾਲ ਕਿਉਂ ਤਕਰਾਰ ਕਰਦੀ ਹੈਂ, ਤੇਰੇ ਬਿਨਾ ਇਨ੍ਹਾਂ ਤੋਂ ਹੋਰ ਕੌਣ ਡਰਦਾ ਹੈ? ॥੬੬੫॥
You are quarrelling with me in vain and fearing them without cause."665.
ਸੁਨਿਕੈਜਦੁਰਾਇਕੀਬਾਤਤ੍ਰੀਯਾਬਤੀਆਹਰਿਕੇਇਮਸੰਗਿਉਚਾਰੀ॥
ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ ਇਸਤਰੀ (ਰਾਧਾ) ਨੇ ਕ੍ਰਿਸ਼ਨ ਨਾਲ ਇਸ ਤਰ੍ਹਾਂ ਗੱਲ ਕੀਤੀ।
ਚਾਦਨੀਰਾਤਿਰਹੀਛਕਿਕੈਦਿਜੀਯੈਹਰਿਹੋਵਨਰੈਨਅੰਧਯਾਰੀ॥
ਹੇ ਕ੍ਰਿਸ਼ਨ! ਚਾਂਦਨੀ ਰਾਤ ਛਟਕੀ ਹੋਈ ਹੈ, ਇਸ ਨੂੰ ਹਨੇਰੀ ਹੋਣ ਦਿਓ।
Listening to the tallk of Krishna, Radha said, "O Krishna! Now the night is lit by the moon, let there be some darkness in the night
ਸੁਨਕੈਹਮਹੂੰਤੁਮਰੀਬਤੀਯਾਅਪਨੇਮਨਮੈਇਹਭਾਤਿਬਿਚਾਰੀ॥
ਤੇਰੀਆਂ ਗੱਲਾਂ ਸੁਣ ਕੇ ਮੈਂ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ ਹੈ।
ਸੰਕਕਰੋਨਹੀਗ੍ਵਾਰਿਨਕੀਸੁਮਨੋਤੁਮਲਾਜਬਿਦਾਕਰਿਡਾਰੀ॥੬੬੬॥
(ਤੂੰ) ਗੋਪੀਆਂ ਕੋਲੋਂ (ਜ਼ਰਾ) ਸੰਗ ਨਹੀਂ ਕਰਦਾ, (ਇੰਜ ਲਗਦਾ ਹੈ) ਮਾਨੋ ਤੂੰ ਲਾਜ ਨੂੰ ਵਿਦਾ ਕਰ ਦਿੱਤਾ ਹੋਵੇ ॥੬੬੬॥
I have also reflected in my mind after listening to your talk in respect of lit by the moon, let there gopis; and consider this that shyness has been completely bidden adrieu.666.
ਭਾਖਤਹੋਬਤੀਯਾਹਮਸੋਹਸਿਕੈਹਰਿਕੈਅਤਿਹੀਹਿਤਭਾਰੋ॥
ਹੇ ਕ੍ਰਿਸ਼ਨ! (ਤੂੰ) ਮੇਰੇ ਨਾਲ ਹਸ ਕੇ (ਇਵੇਂ) ਗੱਲਾਂ ਹੀ ਕਰਦਾ ਹੈਂ, ਜਾਂ (ਸਚਮੁਚ) ਬਹੁਤ ਪ੍ਰੇਮ ਕਰਦਾ ਹੈਂ।
ਮੁਸਕਾਤਹੈਗ੍ਵਾਰਿਨਹੇਰਿਉਤੈਪਿਖਿਕੈਹਮਰੋਇਹਕਉਤੁਕਸਾਰੋ॥
ਸਾਡੇ ਇਸ ਸਾਰੇ ਕੌਤਕ ਨੂੰ ਵੇਖ ਕੇ ਉਧਰ ਗੋਪੀਆਂ ਹਸ ਰਹੀਆਂ ਹਨ।
O Krishna! You are talking to me here and there seeing the whole play, the gopis are smilingly;
ਛੋਰਦੈਕਾਨ੍ਰਹਕਹਿਯੋਹਮਕੋਅਪਨੇਮਨਬੁਧਿਅਕਾਮਕੀਧਾਰੋ॥
ਹੇ ਕ੍ਰਿਸ਼ਨ! (ਮੈਂ) ਕਹਿੰਦੀ ਹਾਂ, ਮੈਨੂੰ ਛਡ ਦੇ ਅਤੇ ਆਪਣੇ ਮਨ ਵਿਚ ਕਾਮ-ਰਹਿਤ ਬੁੱਧੀ ਨੂੰ ਧਾਰਨ ਕਰ।
ਤਾਹੀਤੇਤੋਸੰਗਿਮੈਸੋਕਹੋਜਦੁਰਾਇਘਨੀਤੁਮਸੰਕਬਿਚਾਰੋ॥੬੬੭॥
ਇਸ ਲਈ ਹੇ ਕ੍ਰਿਸ਼ਨ! ਮੈਂ ਤੈਨੂੰ ਕਹਿੰਦੀ ਹਾਂ ਕਿ ਤੁਸੀਂ ਬਹੁਤ ਅਧਿਕ ਲਾਜ ਨੂੰ ਮੰਨੋ ॥੬੬੭॥
O Krishna! Accede to my request and leave me , and become desireless, O Krishna! I love you ,but still you are doubrful in your mind.667.
ਭੂਖਲਗੇਸੁਨੀਐਸਜਨੀਲਗਰਾਕਹੂੰਛੋਰਤਜਾਤਬਗੀਕੋ॥
(ਕ੍ਰਿਸ਼ਨ ਨੇ ਕਿਹਾ) ਹੇ ਸਜਨੀ! (ਕਦੇ) ਸੁਣਿਆ ਹੈ ਕਿ ਭੁਖ ਲਗਣ ਤੇ ਕਿਸੇ ਸ਼ਿਕਾਰੀ ਪੰਛੀ ('ਲਗਰਾ') ਨੇ ਬਗਲੀ ਨੂੰ ਛਡ ਦਿੱਤਾ ਹੋਵੇ।
ਤਾਤਕੀਸ੍ਯਾਮਸੁਨੀਤੈਕਥਾਬਿਰਹੀਨਹਿਛੋਰਤਪ੍ਰੀਤਿਲਗੀਕੋ॥
(ਕਵੀ) ਸ਼ਿਆਮ (ਕਹਿੰਦੇ ਹਨ) ਤੂੰ ਬ੍ਰਹਮਾ ('ਤਾਤ') ਦੀ ਕਥਾ ਸੁਣੀ ਹੋਵੇਗੀ ਕਿ ਵਿਯੋਗੀ (ਪ੍ਰੇਮੀ) ਲਗੀ ਹੋਈ ਪ੍ਰੀਤ ਨੂੰ ਛਡਦਾ ਨਹੀਂ ਹੈ।
O Beloved! Does the monkey leave the fruit on becoming hungry?; in the same manner the lover does not leave the beloved,
ਛੋਰਤਹੈਸੁਨਹੀਕੁਟਵਾਰਕਿਧੌਗਹਿਕੈਪੁਰਹੂੰਕੀਠਗੀਕੋ॥
ਜਾਂ ਕੋਤਵਾਲ ਨਗਰ ਦੇ ਠਗ ਨੂੰ ਪਕੜ ਕੇ ਛਡਦਾ ਨਹੀਂ ਹੈ।
“And the police officer does not leave the cheat therefore I am not leaving you
ਤਾਤੇਨਛੋਰਤਹਉਤੁਮਕੌਕਿਸੁਨਿਯੋਕਹੂੰਛੋਰਤਸਿੰਘਮ੍ਰਿਗੀਕੋ॥੬੬੮॥
ਇਸ ਲਈ ਮੈਂ ਤੈਨੂੰ ਨਹੀਂ ਛਡਦਾ, ਕੀ (ਤੂੰ) ਸੁਣਿਆ ਹੈ ਕਿ ਸ਼ੇਰ ਹਿਰਨੀ (ਨੂੰ ਪਕੜ ਕੇ ਫਿਰ) ਛਡ ਦਿੰਦਾ ਹੈ ॥੬੬੮॥
Have you ever heard about a lion leaving the doe?”668.
ਕਹੀਬਤੀਯਾਇਹਬਾਲਕੇਸੰਗਜੁਥੀਅਤਿਜੋਬਨਕੇਰਸਭੀਨੀ॥
ਇਹ ਗੱਲਾਂ (ਸ੍ਰੀ ਕ੍ਰਿਸ਼ਨ ਨੇ) ਉਸ ਇਸਤਰੀ (ਰਾਧਾ) ਨੂੰ ਕਹੀਆਂ ਜੋ ਅਤਿ ਅਧਿਕ ਜੋਬਨ ਦੇ ਰਸ ਵਿਚ ਭਿਜੀ ਹੋਈ ਸੀ।
Krishna thus said to that damsel, saturated with the passion of her youth
ਚੰਦ੍ਰਭਗਾਅਰੁਗ੍ਵਾਰਿਨਤੇਅਤਿਰੂਪਕੇਬੀਚਹੁਤੀਜੁਨਵੀਨੀ॥
ਜੋ ਚੰਦ੍ਰਭਗਾ ਅਤੇ ਹੋਰ ਗੋਪੀਆਂ ਤੋਂ ਰੂਪ ਵਿਚ ਬਹੁਤ ਜ਼ਿਆਦਾ ਨਵੀਨ ਸੀ।
Radha looked splendid in the new posture amongst Chandarbhaga and other gopis:
ਜਿਉਮ੍ਰਿਗਰਾਜਮ੍ਰਿਗੀਕੋਗਹੈਕਬਿਨੈਉਪਮਾਬਿਧਿਯਾਲਖਿਲੀਨੀ॥
ਕਵੀ (ਸ਼ਿਆਮ) ਨੇ (ਉਸ ਵੇਲੇ) ਦੀ ਉਪਮਾ ਇਸ ਤਰ੍ਹਾਂ ਸਮਝ ਲਈ, ਜਿਵੇਂ ਸ਼ੇਰ ਹਿਰਨੀ ਨੂੰ ਪਕੜ ਲੈਂਦਾ ਹੈ
ਕਾਨ੍ਰਹਤਬੈਕਰਵਾਗਹਕੈਅਪਨੇਬਲਸੰਗਿਸੋਊਬਸਿਕੀਨੀ॥੬੬੯॥
(ਉਸੇ ਤਰ੍ਹਾਂ) ਕ੍ਰਿਸ਼ਨ ਨੇ ਉਸੇ ਵੇਲੇ (ਉਸ ਨੂੰ) ਕਲਾਵੇ ਵਿਚ ਲੈ ਲਿਆ ਅਤੇ ਆਪਣੇ ਬਲ ਨਾਲ ਉਸ ਨੂੰ ਕਾਬੂ ਕਰ ਲਿਆ ॥੬੬੯॥
Just as a deer catches a doe, the poet says, Krishna, catching the wrist of Radha, subdued her with his strength.669.