GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 361
Display Settings
ਕਰਿਕੈਬਸਿਵਾਸੰਗਿਐਸੇਕਹੀਕਬਿਸ੍ਯਾਮਕਹੈਜਦੁਰਾਇਕਹਾਨੀ
ਕਵੀ ਸ਼ਿਆਮ ਕ੍ਰਿਸ਼ਨ ਦੀ ਕਹਾਣੀ ਕਹਿੰਦੇ ਹਨ, ਉਸ ਨੂੰ (ਆਪਣੇ) ਵਸ ਵਿਚ ਕਰ ਕੇ (ਕ੍ਰਿਸ਼ਨ ਨੇ) ਉਸ ਨਾਲ ਇਸ ਤਰ੍ਹਾਂ ਬੋਲ ਸਾਂਝੇ ਕੀਤੇ ਹਨ।
ਪੈਰਸਰੀਤਹਿਕੀਅਤਿਹੀਜੁਹੁਤੀਸਮਮਾਨਹੁਅੰਮ੍ਰਿਤਬਾਨੀ
ਪਰ (ਉਹ) ਬੋਲ (ਪ੍ਰੇਮ) ਰਸ ਦੀ ਰੀਤ ਅਨੁਸਾਰ ਮਾਨੋ ਅੰਮ੍ਰਿਤਮਈ ਹੋਣ।
In this way , subduing Radha, Krishna extended further the story of his passionate love and with his nectar-like words he led the tradition of passionate love to the extreme
ਤੇਰੋਕਹਾਬਿਗਰੈਬ੍ਰਿਜਨਾਰਿਕਹਿਯੋਇਹਭਾਤਿਸ੍ਯਾਮਗੁਮਾਨੀ
ਹੇ ਬ੍ਰਜ ਦੀ ਇਸਤਰੀ (ਰਾਧਾ!) ਤੇਰਾ ਕੀ ਵਿਗੜਦਾ ਹੈ, ਅਭਿਮਾਨੀ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ,
ਅਉਰਸਭੈਤ੍ਰੀਯਚੇਰਿਨਹੈਬ੍ਰਿਖਭਾਨਸੁਤਾਤਿਨਮੈਤੂਰਾਨੀ॥੬੭੦॥
ਹੇ ਰਾਧਾ! ਹੋਰ ਸਾਰੀਆਂ ਇਸਤਰੀਆਂ (ਗੋਪੀਆਂ) ਤੇਰੀਆਂ ਦਾਸੀਆਂ ਹਨ ਅਤੇ ਉਨ੍ਹਾਂ ਵਿਚ ਤੂੰ ਰਾਣੀ ਹੈਂ ॥੬੭੦॥
The proud Krishna said, “O Radha! what harm will come to you in this? All the women are your servants and you are the only queen amongst them.”670.
ਜਹਾਚੰਦਕੀਚਾਦਨੀਛਾਜਤਹੈਜਹਾਪਾਤਚੰਬੇਲੀਕੇਸੇਜਡਹੀਹੈ
ਜਿਥੇ ਚੰਦ ਦੀ ਚਾਨਣੀ ਪਸਰੀ ਹੋਈ ਹੈ ਅਤੇ ਜਿਥੇ ਚੰਬੇਲੀ ਦੇ ਪੱਤਰਾਂ ਦੀ ਸੇਜ ਵਿਛੀ ਹੈ।
Where there is moonshine and a bed of the flowers of jasmine
ਸੇਤਜਹਾਗੁਲਰਾਜਤਹੈਜਿਹਕੇਜਮੁਨਾਢਿਗਆਇਬਹੀਹੈ
ਜਿਥੇ ਸਫ਼ੈਦ ਫੁਲ ਸ਼ੋਭਾ ਪਾ ਰਹੇ ਹਨ ਅਤੇ ਜਿਥੇ ਨੇੜੇ ਹੀ ਜਮਨਾ ਵਗ ਰਹੀ ਹੈ।
Where there are white flowers and Yamuna is flowing nearby
ਤਾਹੀਸਮੈਹਰਿਰਾਧੇਗ੍ਰਸੀਉਪਮਾਤਿਹਕੀਕਬਿਸ੍ਯਾਮਕਹੀਹੈ
ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਲਾਵੇ ਵਿਚ ਲੈ ਲਿਆ। ਉਸ ਦੀ ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹੀ ਹੈ।
There Krishna embraced Radha
ਸੇਤਤ੍ਰੀਯਾਤਨਸ੍ਯਾਮਹਰੀਮਨੋਸੋਮਕਲਾਇਹਰਾਹੁਗਹੀਹੈ॥੬੭੧॥
ਇਸਤਰੀ (ਰਾਧਾ) ਗੋਰੀ ਹੈ ਅਤੇ ਕਾਲੇ ਸ਼ਰੀਰ ਵਾਲਾ ਕ੍ਰਿਸ਼ਨ ਹੈ, ਮਾਨੋ ਚੰਦ੍ਰਮਾ ਦੀ ਕਲਾ ਨੂੰ ਰਾਹੂ ਨੇ ਗ੍ਰਸ ਲਿਆ ਹੋਵੇ ॥੬੭੧॥
The white-coloured Radha and the black-coloured Krishna together appear like the moonlight coming on this path.671.
ਤਿਹਕੋਹਰਿਜੂਫਿਰਿਛੋਰਿਦਯੋਸੋਊਕੁੰਜਗਲੀਕੇਬਿਖੈਬਨਮੈ
ਉਸ ਨੂੰ ਸ੍ਰੀ ਕ੍ਰਿਸ਼ਨ ਨੇ ਫਿਰ ਬਨ ਦੀਆਂ ਕੁੰਜ ਗਲੀਆਂ ਵਿਚ ਛਡ ਦਿੱਤਾ।
ਫਿਰਿਗ੍ਵਾਰਿਨਮੈਸੋਊਜਾਇਮਿਲੀਅਤਿਆਨੰਦਕੈਅਪੁਨੇਤਨਮੈ
ਆਪਣੇ ਤਨ ਵਿਚ ਬਹੁਤ ਆਨੰਦ ਮਾਣ ਕੇ ਉਹ ਫਿਰ ਜਾ ਕੇ ਗੋਪੀਆਂ ਵਿਚ ਮਿਲ ਗਈ।
Then Krishna left her in the alcove and in great delight she went to meet the other gopis
ਅਤਿਤਾਛਬਿਕੀਉਪਮਾਹੈਕਹੀਉਪਜੀਜੁਕੋਊਕਬਿਕੈਮਨਮੈ
ਉਸ ਵੇਲੇ ਦੀ ਛਬੀ ਦੀ ਉਪਮਾ ਜੋ ਕਵੀ ਦੇ ਮਨ ਵਿਚ ਪੈਦਾ ਹੋਈ, ਉਹ ਇਸ ਤਰ੍ਹਾਂ ਕਹੀ ਹੈ।
ਮਨੋਕੇਹਰਿਤੇਛੁਟਵਾਇਮਿਲੀਮ੍ਰਿਗਨੀਕੋਮਨੋਮ੍ਰਿਗੀਯਾਬਨਮੈ॥੬੭੨॥
ਮਾਨੋ ਸ਼ੇਰ ਕੋਲੋਂ ਛੁੜਵਾ ਕੇ ਹਿਰਨੀ ਬਨ ਵਿਚ ਜਾ ਕੇ ਹਿਰਨਾਂ ਦੀ ਟੋਲੀ ਵਿਚ ਮਿਲ ਗਈ ਹੋਵੇ ॥੬੭੨॥
Describing the beauty of that spectacle, the poet says that she went to meet the other gopis like a doe, escaping the clutches of a lion, joins the herd of deers.672.
ਫਿਰਿਜਾਇਕੈਗ੍ਵਾਰਿਨਮੈਹਰਿਜੂਅਤਿਹੀਇਕਸੁੰਦਰਖੇਲਮਚਾਯੋ
ਫਿਰ ਗੋਪੀਆਂ ਵਿਚ ਜਾ ਕੇ ਕ੍ਰਿਸ਼ਨ ਜੀ ਨੇ ਇਕ ਸੁੰਦਰ ਖੇਲ ਸ਼ੁਰੂ ਕਰ ਦਿੱਤਾ।
Krishna began to play a charming play amongst the gopis
ਚੰਦ੍ਰਭਗਾਹੂੰਕੇਹਾਥਪੈਹਾਥਧਰਿਯੋਅਤਿਸਹੀਮਨਮੈਸੁਖੁਪਾਯੋ
ਚੰਦ੍ਰਭਗਾ ਦੇ ਹੱਥ ਉਤੇ (ਆਪਣਾ) ਹੱਥ ਧਰ ਦਿੱਤਾ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
He placed his hand on the hand of Chandarbhaga, by which she experienced extreme pleasure
ਗਾਵਤਗ੍ਵਾਰਿਨਹੈਸਭਗੀਤਜੋਊਉਨਕੈਮਨਭੀਤਰਭਾਯੋ
ਸਾਰੀਆਂ ਗੋਪੀਆਂ (ਉਹ) ਗੀਤ ਗਾਉਂਦੀਆਂ ਹਨ ਜੋ ਉਨ੍ਹਾਂ ਦੇ ਮਨ ਨੂੰ ਬਹੁਤ ਚੰਗੇ ਲਗਦੇ ਹਨ।
The gopis began to sing their favourite song
ਸ੍ਯਾਮਕਹੈਮਨਿਆਨੰਦਕੈਮਨਕੋਫੁਨਿਸੋਕਸਭੈਬਿਸਰਾਯੋ॥੬੭੩॥
(ਕਵੀ) ਸ਼ਿਆਮ ਕਹਿੰਦੇ ਹਨ, ਮਨ ਵਿਚ ਆਨੰਦਿਤ ਹੋ ਕੇ, ਮਨ ਦੇ ਸਾਰੇ ਗ਼ਮ ਦੂਰ ਕਰ ਦਿੱਤੇ ਹਨ ॥੬੭੩॥
The poet Shyam says that they were extremely pleased and all the sorrow of their mind ended.673.
ਹਰਿਨਾਚਤਨਾਚਤਗ੍ਵਾਰਿਨਮੈਹਸਿਚੰਦ੍ਰਭਗਾਹੂੰਕੀਓਰਿਨਿਹਾਰਿਯੋ
ਸ੍ਰੀ ਕ੍ਰਿਸ਼ਨ ਨੇ ਗੋਪੀਆਂ ਵਿਚ ਨਚਦਿਆਂ ਨਚਦਿਆਂ ਹਸ ਕੇ ਚੰਦ੍ਰਭਗਾ ਵਲ ਵੇਖਿਆ।
During his dance, Krishna saw smilingly towards Chandarbhaga
ਸੋਊਹਸੀਇਤਤੇਹਸੇਜਦੁਰਾਤਿਹਸੋਬਚਨਾਹੈਉਚਾਰਿਯੋ
ਉਹ ਹਸ ਪਈ, ਇਧਰੋਂ ਇਹ ਵੀ ਹਸ ਪਏ। (ਫਿਰ) ਕ੍ਰਿਸ਼ਨ ਨੇ ਉਸ ਨੂੰ ਇਹ ਬਚਨ ਕਹੇ, (ਹੇ ਚੰਦ੍ਰਭਗਾ!)
She laughed from this side and from that side Krishna began to talk smilingly with her
ਮੇਰੋਮਹਾਹਿਤਹੈਤੁਮਸੋਬ੍ਰਿਖਭਾਨਸੁਤਾਇਹਹੇਰਿਬਿਚਾਰਿਯੋ
ਮੇਰਾ ਤੇਰੇ ਨਾਲ ਬਹੁਤ ਪਿਆਰ ਹੈ। ਰਾਧਾ ਨੇ ਇਹ (ਸਾਰਾ ਕੁਝ) ਵੇਖ ਕੇ (ਆਪਣੇ ਮਨ ਵਿਚ ਇਸ ਤਰ੍ਹਾਂ) ਵਿਚਾਰ ਕੀਤਾ।
ਆਨਿਤ੍ਰਿਯਾਸੰਗਿਹੇਤਕਰਿਯੋਹਮਊਪਰਤੇਹਰਿਚੇਤਬਿਸਾਰਿਯੋ॥੬੭੪॥
(ਸ੍ਰੀ ਕ੍ਰਿਸ਼ਨ ਨੇ) ਹੋਰ ਇਸਤਰੀ ਨਾਲ ਪ੍ਰੇਮ ਪਾ ਲਿਆ ਹੈ ਅਤੇ ਮੇਰੇ ਪ੍ਰਤਿ ਪ੍ਰੇਮ (ਦੀ ਭਾਵਨਾ) ਭੁਲਾ ਦਿੱਤੀ ਹੈ ॥੬੭੪॥
Seeing this Radha thought that Krishna was then absorbed in love with another woman and as such his love with her had ended.674.
ਹਰਿਰਾਧਿਕਾਆਨਨਦੇਖਤਹੀਅਪਨੇਮਨਮੈਇਹਭਾਤਿਉਚਾਰਿਯੋ
ਕ੍ਰਿਸ਼ਨ ਦਾ ਮੂੰਹ ਵੇਖਦਿਆਂ ਹੀ ਰਾਧਾ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।
Seeing the face of Krishna, Radha said in her own mind, “Krishna has now been subdued by other women
ਸ੍ਯਾਮਭਏਬਸਿਅਉਰਤ੍ਰਿਯਾਤਿਹਤੇਅਤਿਪੈਮਨਿਮਾਨਹੀਧਾਰਿਯੋ
ਕ੍ਰਿਸ਼ਨ ਹੋਰ ਇਸਤਰੀ ਦੇ ਵਸ ਵਿਚ ਹੋ ਗਿਆ ਹੈ (ਹੁਣ) ਮਨ ਵਿਚ ਮਾਣ (ਰੋਸਾ) ਹੀ ਧਾਰਨਾ ਚਾਹੀਦਾ ਹੈ।
Therefore he does not remember me now with his heart”
ਆਨੰਦਥੋਜਿਤਨੋਮਨਮੈਤਿਤਨੋਇਹਭਾਖਿਬਿਦਾਕਰਿਡਾਰਿਯੋ
ਇਹ ਗੱਲ ਕਹਿ ਕੇ ਜਿਤਨਾ ਹੀ ਆਨੰਦ ਮਨ ਵਿਚ ਸੀ, ਉਸ ਨੂੰ ਦੂਰ ਕਰ ਦਿੱਤਾ।
Saying this, she bade farewell to bliss from her mind
ਚੰਦ੍ਰਭਗਾਮੁਖਿਚੰਦਦੁਤੈਸਭਗ੍ਵਾਰਿਨਤੇਘਟਮੋਹਿਬਿਚਾਰਿਯੋ॥੬੭੫॥
ਕ੍ਰਿਸ਼ਨ ਨੇ ਚੰਦ੍ਰਭਗਾ, ਚੰਦ੍ਰਮੁਖੀ (ਆਦਿਕ) ਸਾਰੀਆਂ ਗੋਪੀਆਂ ਤੋਂ ਮੈਨੂੰ ਘਟੀਆ ਹੀ ਸਮਝਿਆ ਹੈ ॥੬੭੫॥
She thought that the face of Chandarbhaga is like moon for Krishna and he loves her the least out of all the gopis.675.
ਕਹਿਕੈਇਹਭਾਤਿਸੋਊਤਬਹੀਅਪਨੇਮਨਮੈਇਹਬਾਤਬਿਚਾਰੀ
ਇਸ ਤਰ੍ਹਾਂ (ਆਪਣੇ ਮਨ ਵਿਚ) ਕਹਿ ਕੇ ਉਸ ਨੇ ਆਪਣੇ ਮਨ ਵਿਚ ਇਹ ਗੱਲ ਵਿਚਾਰੀ
ਪ੍ਰੀਤਕਰੀਹਰਿਆਨਹਿਸੋਤਜਿਖੇਲਸਭੈਉਠਿਧਾਮਿਸਿਧਾਰੀ
ਕਿ ਕ੍ਰਿਸ਼ਨ ਨੇ ਹੋਰਨਾਂ ਨਾਲ ਪ੍ਰੀਤ ਕਰ ਲਈ ਹੈ। (ਇਸ ਤਰ੍ਹਾਂ ਸੋਚ ਕੇ) ਸਾਰੀ ਖੇਡ ਛਡ ਕੇ ਉਠ ਕੇ ਘਰ ਨੂੰ ਚਲੀ ਗਈ।
Saying thus, she ruminated in her mind and thinking that Krishna then loved someone else, she started for her home
ਐਸਕਰੀਗਨਤੀਮਨਮੈਉਪਮਾਤਿਹਕੀਕਬਿਸ੍ਯਾਮਉਚਾਰੀ
(ਰਾਧਾ ਨੇ) ਇਸ ਤਰ੍ਹਾਂ ਮਨ ਵਿਚ ਵਿਚਾਰ ਕੀਤਾ ਜਿਸ ਦੀ ਉਪਮਾ ਕਵੀ ਸ਼ਿਆਮ (ਇਸ ਤਰ੍ਹਾਂ) ਕਹਿੰਦੇ ਹਨ।
ਤ੍ਰੀਯਨਬੀਚਚਲੈਗੀਕਥਾਬ੍ਰਿਖਭਾਨੁਸੁਤਾਬ੍ਰਿਜਨਾਥਿਬਿਸਾਰੀ॥੬੭੬॥
(ਬ੍ਰਜ ਦੀਆਂ) ਇਸਤਰੀਆਂ ਵਿਚ ਇਹ ਗੱਲ ਚਲ ਪਵੇਗੀ ਕਿ ਰਾਧਾ ਨੂੰ ਕ੍ਰਿਸ਼ਨ ਨੇ ਭੁਲਾ ਦਿੱਤਾ ॥੬੭੬॥
The poet Shyam says, “Now it will be talked among women that Krishna has forgotton Radha.”676.
ਅਥਰਾਧਿਕਾਕੋਮਾਨਕਥਨੰ
ਹੁਣ ਰਾਧਾ ਦੇ ਮਾਣ (ਰੋਸੇ) ਦਾ ਕਥਨ:
Now begins the description of the honouring of Radha
ਸਵੈਯਾ
ਸਵੈਯਾ:
SWAYYA
ਇਹਭਾਤਿਚਲੀਕਹਿਕੈਸੁਤ੍ਰਿਯਾਕਬਿਸ੍ਯਾਮਕਹੈਸੋਊਕੁੰਜਗਲੀਹੈ
ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਇਸ ਤਰ੍ਹਾਂ ਕਹਿ ਕੇ ਕੁੰਜ ਗਲੀ ਤੋਂ ਤੁਰ ਗਈ।
Saying thus, Radha is leaving the alcove
ਚੰਦਮੁਖੀਤਨਕੰਚਨਸੇਸਭਗ੍ਵਾਰਿਨਤੇਜੋਊਖੂਬਭਲੀਹੈ
ਜਿਸ ਦਾ ਮੁਖ ਚੰਦ੍ਰਮਾ ਵਰਗਾ ਹੈ ਅਤੇ ਸੋਨੇ ਵਰਗਾ ਸ਼ਰੀਰ ਹੈ ਅਤੇ ਜੋ ਸਾਰੀਆਂ ਗੋਪੀਆਂ ਵਿਚੋਂ ਬਹੁਤ ਸ੍ਰੇਸ਼ਠ ਹੈ।
Radha, the most beautiful amongst the gopis has the face like moon and the body like gold
ਮਾਨਕੀਯੋਨਿਖਰੀਤਿਨਤੇਮ੍ਰਿਗਨੀਸੀਮਨੋਸੁਬਿਨਾਹੀਅਲੀਹੈ
(ਉਸ ਨੇ) ਮਾਣ ਕਰ ਲਿਆ ਹੈ (ਅਤੇ ਸਾਰਿਆਂ ਨਾਲੋਂ) ਨਿਖੜ ਗਈ ਹੈ, ਮਾਨੋ (ਟੋਲੀ ਤੋਂ ਨਿਖੜੀ ਹੋਈ) ਹਿਰਨੀ ਵਾਂਗ ਬਿਨਾ ਸਖੀ ਦੇ ਹੋਵੇ।
Having been proud, she now was separated from her friends like a doe from the herd of does
ਯੌਉਪਜੀਉਪਮਾਮਨਮੈਪਤਿਸੋਰਤਿਮਾਨਹੁਰੂਠਿਚਲੀਹੈ॥੬੭੭॥
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ, ਮਾਨੋ ਪਤੀ (ਕਾਮਦੇਵ) ਨਾਲੋਂ 'ਰਤਿ' ਰੁਸ ਕੇ ਚਲੀ ਹੋਵੇ ॥੬੭੭॥
On seeing her, it seemed that Rati, being angry with the god of love, was leaving him.677.
ਇਤਤੇਹਰਿਖੇਲਤਰਾਸਬਿਖੈਬ੍ਰਿਖਭਾਨਸੁਤਾਕਰਿਪ੍ਰੀਤਿਨਿਹਾਰੀ
ਇਧਰ ਰਾਸ ਵਿਚ ਖੇਡਦਿਆਂ ਸ੍ਰੀ ਕ੍ਰਿਸ਼ਨ ਨੇ ਪ੍ਰੇਮ ਪੂਰਵਕ ਰਾਧਾ ਵਲ ਵੇਖਿਆ। ਕਵੀ ਸ਼ਿਆਮ ਕਹਿੰਦੇ ਹਨ,
ਪੇਖਰਹਿਯੋਪਿਖੀਤਿਨਮੈਕਬਿਸ੍ਯਾਮਕਹੈਜੁਹੁਤੀਸੋਊਪਿਆਰੀ
(ਕ੍ਰਿਸ਼ਨ) ਵੇਖ ਰਹੇ ਹਨ, ਪਰ ਉਨ੍ਹਾਂ ਵਿਚ ਉਹ ਨਾ ਦਿਖਾਈ ਦਿੱਤੀ, ਜੋ ਉਨ੍ਹਾਂ ਨੂੰ ਬਹੁਤ ਪਿਆਰੀ ਸੀ।
On this side, Krishna, absorbed in the amorous play, looked towards Radha, but she was nowhere to be seen
ਚੰਦ੍ਰਪ੍ਰਭਾਸਮਜਾਮੁਖਹੈਤਨਕੰਚਨਸੋਅਤਿਸੁੰਦਰਨਾਰੀ
ਜਿਸ ਦਾ ਮੁਖ ਚੰਦ੍ਰਮਾ ਦੀ ਚਮਕ ਵਾਲਾ ਹੈ ਅਤੇ ਸੋਨੇ ਵਰਗਾ ਸ਼ਰੀਰ ਹੈ, ਉਹ ਬਹੁਤ ਹੀ ਸੁੰਦਰ ਇਸਤਰੀ ਹੈ।
ਕੈਗ੍ਰਿਹਿਮਾਨਕੈਨੀਦਗਈਕਿਕੋਊਉਨਿਮਾਨਕੀਬਾਤਬਿਚਾਰੀ॥੬੭੮॥
ਜਾਂ ਉਹ ਨੀਂਦਰ (ਦਾ ਜ਼ੋਰ) ਮੰਨ ਕੇ ਘਰ ਨੂੰ ਚਲੀ ਗਈ ਹੈ ਜਾਂ ਉਸ ਨੇ ਕੋਈ 'ਮਾਣ' ਦੀ ਗੱਲ ਵਿਚਾਰੀ ਹੈ ॥੬੭੮॥
Radha, whose face is like the moon and whose body is like gold and who is extremely charming has either gone to her home under the impact of sleep or because of some pride and thinking about it, she has left.678.
ਕਾਨ੍ਰਹਬਾਚ
ਕਿਸ਼ਨ ਨੇ ਕਿਹਾ:
Speech of Krishna:
ਸਵੈਯਾ
ਸਵੈਯਾ:
SWAYYA
ਬਿਜਛਟਾਜਿਹਨਾਮਸਖੀਕੋਹੈਸੋਊਸਖੀਜਦੁਰਾਇਬੁਲਾਈ
ਜਿਸ ਸਖੀ ਦਾ ਨਾਂ 'ਬਿਜਛਟਾ' ਹੈ, ਉਸ ਸਖੀ ਨੂੰ ਸ੍ਰੀ ਕ੍ਰਿਸ਼ਨ ਨੇ ਬੁਲਾਇਆ।
Krishna called the young damsel named Vidhuchhata
ਅੰਗਪ੍ਰਭਾਜਿਹਕੰਚਨਸੀਜਿਹਤੇਮੁਖਚੰਦਛਟਾਛਬਿਪਾਈ
ਜਿਸ ਦਾ ਸ਼ਰੀਰ ਸੋਨੇ ਰੰਗਾ ਸੀ ਅਤੇ ਜਿਸ ਦੇ ਮੂੰਹ ਉਤੇ ਚਾਂਦਨੀ ਵਰਗੀ ਸੁੰਦਰਤਾ ਹੈ।
Her body glistened like gold and the glory of her face was like moon
ਤਾਸੰਗਿਐਸੇਕਹਿਯੋਹਰਿਜੂਸੁਨਤੂਬ੍ਰਿਖਭਾਨਸੁਤਾਪਹਿਜਾਈ
ਉਸ ਨੂੰ ਕਿਸ਼ਨ ਨੇ ਇਸ ਤਰ੍ਹਾਂ ਕਿਹਾ, (ਹੇ ਸਖੀ!) ਸੁਣ, ਤੂੰ ਰਾਧਾ ਕੋਲ ਜਾ।
ਪਾਇਨਪੈਬਿਨਤੀਅਨਕੈਅਤਿਹੇਤਕੇਭਾਵਸੋਲਿਆਉਮਨਾਈ॥੬੭੯॥
ਪੈਰੀਂ ਪੈ ਕੇ, ਬੇਨਤੀਆਂ ਕਰ ਕੇ ਅਤੇ ਬਹੁਤ ਹੀ ਪ੍ਰੇਮ ਭਾਵ ਜਤਾ ਕੇ (ਕਿਸੇ ਤਰ੍ਹਾਂ ਉਸ ਨੂੰ) ਮਨਾ ਕੇ ਲੈ ਆ ॥੬੭੯॥
Krishna called her and said, “You go to Radha and falling at her feet request her and persuade her to come.”679.
ਜਦੁਰਾਇਕੀਸੁਨਕੈਬਤੀਆਬ੍ਰਿਖਭਾਨਸੁਤਾਜੋਊਬਾਲਭਲੀਹੈ
ਉਸ ਨੇ ਕ੍ਰਿਸ਼ਨ ਦੀ ਗੱਲ ਸੁਣ ਕੇ, ਜੋ ਬਹੁਤ ਚੰਗੀ ਇਸਤਰੀ ਰਾਧਾ ਹੈ,
ਰੂਪਮਨੋਸਮਸੁੰਦਰਮੈਨਕੇਮਾਨਹੁਸੁੰਦਰਿਕੰਜਕਲੀਹੈ
ਜਿਸ ਦਾ ਰੂਪ ਮਾਨੋ ਕਾਮਦੇਵ ਵਰਗਾ ਸੁੰਦਰ ਹੈ ਅਤੇ ਕਮਲ ਦੀ ਕਲੀ ਵਾਂਗ ਸੁੰਦਰ ਹੈ,
Listening to the words of Krishna, the king of Yadavas, the young damsel obeying him, started towards Radha, who is charming like the god of love and lotus,
ਤਾਕੇਮਨਾਇਬੇਕਾਜਚਲੀਹਰਿਕੋਫੁਨਿਆਇਸਪਾਇਅਲੀਹੈ
ਉਸ ਨੂੰ ਮਨਾਉਣ ਲਈ ਸਖੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਕੇ ਚਲੀ ਹੈ।
ਯੋਉਪਜੀਜੀਯਮੈਉਪਮਾਕਰਤੇਚਕਈਮਨੋਛੂਟਿਚਲੀਹੈ॥੬੮੦॥
ਉਸ ਦੀ ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ, ਮਾਨੋ ਹੱਥ ਵਿਚੋਂ ਚਕਵੀ ਛੁਟ ਕੇ ਉਡ ਚਲੀ ਹੋਵੇ ॥੬੮੦॥
In order to persuade her she moved like a disc slipping from the hand.680.