ਸਖੀਬਾਚ॥
ਸਖੀ ਨੇ ਕਿਹਾ:
Speech of the young damsel:
ਸਵੈਯਾ॥
ਸਵੈਯਾ:
SWAYYA
ਬਿਜਛਟਾਜਿਹਨਾਮਸਖੀਕੋਸੋਊਬ੍ਰਿਖਭਾਨਸੁਤਾਪਹਿਆਈ॥
ਜਿਸ ਸਖੀ ਦਾ ਨਾਂ ਬਿੱਜਛਟਾ ਹੈ, ਉਹ ਰਾਧਾ ਕੋਲ ਆ ਗਈ।
ਆਇਕੈਸੁੰਦਰਐਸੇਕਹਿਯੋਸੁਨਤੂਰੀਤ੍ਰੀਯਾਬ੍ਰਿਜਨਾਥਿਬੁਲਾਈ॥
(ਉਸ ਨੇ) ਆ ਕੇ ਇਸ ਤਰ੍ਹਾਂ ਸੁੰਦਰ (ਢੰਗ ਨਾਲ) ਕਿਹਾ, ਹੇ ਤ੍ਰੀਯਾ (ਰਾਧਾ!) ਸੁਣ, ਤੈਨੂੰ 'ਬ੍ਰਿਜਨਾਥ' (ਸ੍ਰੀ ਕ੍ਰਿਸ਼ਨ) ਨੇ ਬੁਲਾਇਆ ਹੈ।
The damsel named Vidhuchhata came to Radha and said, “O friend! Krishna, the Lord of Braja has called you.”
ਕੋਬ੍ਰਿਜਨਾਥਕਹਿਯੋਬ੍ਰਿਜਨਾਰਿਸੁਕੋਕਨ੍ਰਹਈਯਾਕਹਿਯੋਕਉਨਕਨਾਈ॥
(ਉੱਤਰ ਵਿਚ) ਰਾਧਾ ('ਬ੍ਰਿਜ ਨਾਰ') ਨੇ ਕਿਹਾ, ਕਿਹੜਾ ਬ੍ਰਜ ਦਾ ਸੁਆਮੀ। (ਫਿਰ ਬਿੱਜਛਟਾ ਨੇ ਕਿਹਾ) ਓਹੀ, ਜਿਸ ਨੂੰ ਕਨ੍ਹੱਯਾ ਕਿਹਾ ਜਾਂਦਾ ਹੈ। (ਰਾਧਾ ਨੇ ਫਿਰ ਉਤਰ ਦਿੱਤਾ) ਕਿਹੜਾ ਕਨ੍ਹੱਯਾ।
Radha said, "Who is this Lord of Braja?" Then the damsel said, "He is the same, who is also called Kanhaiya
ਖੇਲਹੁਤਾਹੀਤ੍ਰੀਯਾਸੰਗਿਲਾਲਰੀਕੋਜਿਹਕੇਸੰਗਿਪ੍ਰੀਤਿਲਗਾਈ॥੬੮੧॥
(ਬਿੱਜਛਟਾ ਨੇ ਫਿਰ ਕਿਹਾ ਹੇ ਸਖੀ! ਓਹੀ ਲਾਲ ਜਿਸ ਨਾਲ ਖੇਡਦੀ ਆਈ ਹੈਂ ਅਤੇ ਜਿਸ ਨਾਲ (ਤੂੰ) ਪਿਆਰ ਪਾਇਆ ਹੈ ॥੬੮੧॥
Then Radha said, Who is this Kanhaiya!" Now Vidyuchhata said, " He is same, with whom, you have been absorbed in amorous sport and whom all the women loved.681.
ਸਜਨੀਨੰਦਲਾਲਬੁਲਾਵਤਹੈਅਪਨੇਮਨਮੈਹਠਰੰਚਨਕੀਜੈ॥
ਹੇ ਸਜਨੀ! (ਤੈਨੂੰ) ਨੰਦ ਲਾਲ (ਕ੍ਰਿਸ਼ਨ) ਬੁਲਾ ਰਿਹਾ ਹੈ, ਆਪਣੇ ਮਨ ਵਿਚ ਜ਼ਰਾ ਜਿੰਨਾ ਵੀ ਹਠ ਨਾ ਕਰ।
“O friend! do not persist a little in your mind, the son of Nand is calling you
ਆਈਹੋਹਉਚਲਿਕੈਤੁਮਪੈਤਿਹਤੇਸੁਕਹਿਯੋਅਬਮਾਨਹੀਲੀਜੈ॥
ਮੈਂ ਤੇਰੇ ਕੋਲ ਚਲ ਕੇ ਆਈ ਹਾਂ, ਇਸ ਲਈ (ਮੇਰਾ) ਕਿਹਾ ਹੁਣ ਮੰਨ ਲੈ।
I have come to you only for this purpose, therefore, comply with my saying
ਬੇਗਚਲੋਜਦੁਰਾਇਕੇਪਾਸਕਛੂਤੁਮਰੋਇਹਤੇਨਹੀਛੀਜੈ॥
ਸ੍ਰੀ ਕ੍ਰਿਸ਼ਨ ਕੋਲ ਜਲਦੀ ਹੀ ਚਲ, ਇਸ ਨਾਲ ਤੇਰਾ ਕੁਝ ਹਰਜ ਨਹੀਂ ਹੋਣਾ।
“You go to Krishna immediately, you will not lose anything by this
ਤਾਹੀਤੇਬਾਤਕਹੋਤੁਮਸੋਸੁਖਆਪਨਲੈਸੁਖਅਉਰਨਦੀਜੈ॥੬੮੨॥
ਇਸੇ ਲਈ (ਮੈਂ) ਤੈਨੂੰ ਗੱਲ ਕਹਿੰਦੀ ਹਾਂ ਕਿ ਆਪ ਵੀ ਸੁਖ ਲੈ ਅਤੇ ਹੋਰਾਂ ਨੂੰ ਵੀ ਦੇ ॥੬੮੨॥
Therefore I am telling you to be in the state of happiness yourself and impart happiness to others.682.
ਤਾਤੇਕਰੋਨਹੀਮਾਨਸਖੀਉਠਿਬੇਗਚਲੋਸਿਖਮਾਨਿਹਮਾਰੀ॥
ਇਸ ਲਈ ਹੇ ਸਖੀ! 'ਮਾਣ' ਨਾ ਕਰ, ਮੇਰੀ ਸਿਖਿਆ ਮੰਨ ਅਤੇ ਉਠ ਕੇ ਜਲਦੀ ਚਲ।
ਮੁਰਲੀਜਹਕਾਨ੍ਰਹਬਜਾਵਤਹੈਬਹਸੈਤਹਗ੍ਵਾਰਿਨਸੁੰਦਰਗਾਰੀ॥
ਜਿਥੇ ਕਾਨ੍ਹ ਮੁਰਲੀ ਵਜਾਉਂਦਾ ਹੈ, ਉਥੇ ਗੋਪੀਆਂ ਹਸਦੀਆਂ ਅਤੇ ਗਾਲ੍ਹੀਆਂ ਦਿੰਦੀਆਂ ਹਨ।
“O friend! do not be too proud and follow my advice to go the place where Krishna is playing on his flute and listening to the coquettish abuses of the gopis,
ਤਾਹੀਤੇਤੋਸੋਕਹੋਚਲੀਐਕਛੁਸੰਕਕਰੋਨਮਨੈਬ੍ਰਿਜਨਾਰੀ॥
ਇਸ ਵਾਸਤੇ ਤੈਨੂੰ ਕਹਿੰਦੀ ਹਾਂ, ਹੇ ਰਾਧਾ ('ਬ੍ਰਜ ਨਾਰੀ!') ਮਨ ਵਿਚ ਸ਼ੰਕਾ ਨਾ ਕਰ (ਅਤੇ ਜਲਦੀ) ਚਲ।
“Therefore I am saying to you, O woman of Braja! you go there fearlessly
ਪਾਇਨਤੋਰੇਪਰੋਤਜਿਸੰਕਨਿਸੰਕਚਲੋਹਰਿਪਾਸਿਹਹਹਾਰੀ॥੬੮੩॥
ਹਾਇ ਨੀ! (ਮੈਂ) ਤੇਰੇ ਪੈਰੀਂ ਪੈਂਦੀ ਹਾਂ, ਸੰਗ ਨੂੰ ਛਡ ਅਤੇ ਨਿਸੰਗ ਹੋ ਕੇ ਸ੍ਰੀ ਕ੍ਰਿਸ਼ਨ ਪਾਸ ਚਲ ॥੬੮੩॥
I fall at your feet and say again to you to go to Krishna.683.
ਸੰਕਕਛੂਨਕਰੋਮਨਮੈਤਜਿਸੰਕਨਿਸੰਕਚਲੋਸੁਨਿਮਾਨਨਿ॥
ਹੇ ਮਾਣ ਮੱਤੀਏ! ਸੁਣ, ਮਨ ਵਿਚ ਕੁਝ ਵੀ ਸੰਗ ਨਾ ਕਰ, ਸੰਗ ਨੂੰ ਛਡ ਕੇ ਅਤੇ ਨਿਸੰਗ ਹੋ ਕੇ (ਮੇਰੇ ਨਾਲ) ਚਲ।
ਤੇਰੇਮੈਪ੍ਰੀਤਿਮਹਾਹਰਿਕੀਤਿਹਤੇਹਉਕਹੋਤੁਹਿਸੰਗਗੁਮਾਨਨਿ॥
ਸ੍ਰੀ ਕ੍ਰਿਸ਼ਨ ਦੀ ਤੇਰੇ ਵਿਚ ਬਹੁਤ ਪ੍ਰੀਤ ਹੈ, ਇਸੇ ਲਈ ਹੇ ਗੁਮਾਨਣੇ! ਮੈਂ ਤੇਰੇ ਨਾਲ ਗੱਲ ਕਰਦੀ ਹਾਂ।
“O honourable! you go unhesitatingly because Krishna has very great love for you
ਨੈਨਬਨੇਤੁਮਰੇਸਰਸੇਸੁਧਰੇਮਨੋਤੀਛਨਮੈਨਕੀਸਾਨਨਿ॥
ਤੇਰੇ ਨੈਣ ਤੀਰਾਂ ਵਾਂਗ ਬਣੇ ਹੋਏ ਹਨ ਜੋ ਮਾਨੋ ਕਾਮ ਦੀ ਸਾਣ ਤੇ ਚੜ੍ਹਾ ਕੇ ਤੇਜ਼ ਕੀਤੇ ਹੋਏ ਹੋਣ।
“Your eyes are full of passion and it seems that they are sharp like the arrows of the god of love
ਤੋਹੀਸੋਪ੍ਰੇਮਮਹਾਹਰਿਕੋਇਹਬਾਤਹੀਤੇਕਛੂਹਉਹੂੰਅਜਾਨਨਿ॥੬੮੪॥
ਸ੍ਰੀ ਕ੍ਰਿਸ਼ਨ ਦਾ ਤੇਰੇ ਨਾਲ ਬਹੁਤ ਪ੍ਰੇਮ ਹੈ, (ਪਰ) ਇਸ ਗੱਲ ਤੋਂ ਮੈਂ ਹੀ ਕੁਝ ਅਣਜਾਣ ਜਿਹੀ ਹਾਂ ॥੬੮੪॥
We do not know why Krishna has extreme love for you?”684.
ਮੁਰਲੀਜਦੁਬੀਰਬਜਾਵਤਹੈਕਬਿਸ੍ਯਾਮਕਹੈਅਤਿਸੁੰਦਰਠਉਰੈ॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਬਹੁਤ ਸੁੰਦਰ ਸਥਾਨ ਉਤੇ ਮੁਰਲੀ ਵਜਾਉਂਦੇ ਹਨ।
The poet Shyam says that Krishna, standing on a beautiful spot, is playing on his flute.
ਤਾਹੀਤੇਤੇਰੇਪਾਸਿਪਠੀਸੁਕਹਿਯੋਤਿਹਲਿਆਵਸੁਜਾਇਕੈਦਉਰੈ॥
ਉਸ ਵਾਸਤੇ ਤਾਂ ਮੈਨੂੰ ਤੇਰੇ ਪਾਸ ਭੇਜਿਆ ਹੈ ਅਤੇ ਕਿਹਾ ਹੈ ਕਿ ਦੌੜ ਕੇ ਜਾ ਅਤੇ ਉਸ ਨੂੰ ਲੈ ਕੇ ਆ।
“I have been sent to you for this that I may run and bring you there
ਨਾਚਤਹੈਜਹਚੰਦ੍ਰਭਗਾਅਰੁਗਾਇਕੈਗ੍ਵਾਰਨਿਲੇਤਹੈਭਉਰੈ॥
ਜਿਥੇ ਚੰਦ੍ਰਭਗਾ ਨਚਦੀ ਹੈ, ਗੋਪੀਆਂ ਗਾਉਂਦੀਆਂ ਹੋਈਆਂ (ਕ੍ਰਿਸ਼ਨ ਦੇ ਦੁਆਲੇ) ਘੁੰਮਦੀਆਂ ਹਨ।
“There Chandarbhaga and other gopis are singing and revolving around Krishna from all the four sides
ਤਾਹੀਤੇਬੇਗਚਲੋਸਜਨੀਤੁਮਰੇਬਿਨਹੀਰਸਲੂਟਤਅਉਰੈ॥੬੮੫॥
ਇਸ ਲਈ ਹੇ ਸਜਨੀ! ਜਲਦੀ ਚਲ, (ਕਿਉਂਕਿ) ਤੇਰੇ ਬਿਨਾ ਹੀ ਹੋਰ ਰਸ ਲੁਟ ਰਹੀਆਂ ਹਨ ॥੬੮੫॥
Therefore, O friend! go quickly, because all other gopis are enjoying except you.685.
ਤਾਹੀਤੇਬਾਲਬਲਾਇਲਿਉਤੇਰੀਮੈਬੇਗਚਲੋਨੰਦਲਾਲਬੁਲਾਵੈ॥
ਇਸ ਵਾਸਤੇ ਹੇ ਸਖੀ! ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹੈ, ਜਲਦੀ ਚਲ, ਨੰਦ ਲਾਲ (ਕ੍ਰਿਸ਼ਨ) ਬੁਲਾ ਰਿਹਾ ਹੈ।
ਸ੍ਯਾਮਬਜਾਵਤਹੈਮੁਰਲੀਜਹਗ੍ਵਾਰਿਨੀਯਾਮਿਲਿਮੰਗਲਗਾਵੈ॥
ਜਿਥੇ ਸ੍ਰੀ ਕ੍ਰਿਸ਼ਨ ਮੁਰਲੀ ਵਜਾਉਂਦਾ ਹੈ, (ਉਥੇ) ਗੋਪੀਆਂ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ।
“Therefore, O friend! I am sacrificing myself upon you, you go there quickly, the son of Nand is calling you, he is playing on his flute and the gopis are singing the songs of praise