ਭਾਂਜਨਕੈਜੈਸੇਕੋਊਦੀਪਕੈਦੁਰਾਏਰਾਖੈਮੰਦਰਮੈਅਛਤਹੀਦੂਸਰੋਨਜਾਨਈ।
ਜਿਸ ਤਰ੍ਹਾਂ ਕੋਈ ਆਦਮੀ ਦੀਵੇ ਨੂੰ ਭਾਂਜਨ ਕੈ ਬਰਤਨ ਨਾਲ ਢੱਕ ਰਖੇ ਤਾਂ ਮੰਦਰ ਵਿਚ ਓਸ ਦੇ ਹੁੰਦਿਆਂ ਸੁੰਦਿਆਂ ਭੀ ਦੂਆ ਇਸ ਭੇਦ ਨੂੰ ਨਹੀਂ ਜਾਣ ਸਕਿਆ ਕਰਦਾ।
If a beacon is lit but kept under cover, no one can see anything in that room despite the presence of an oil lamp there.
ਜਉਪੈਰਖਵਈਆਪੁਨਿਪ੍ਰਗਟਪ੍ਰਗਾਸਕਰੈਹਰੈਤਮਤਿਮਰਉਦੋਤਜੋਤਠਾਨਈ।
ਪਰ ਜੇਕਰ ਰਖਵਾਲਾ ਢਕਣਹਾਰਾ ਫੇਰ ਓਸ ਦਾ ਪ੍ਰਗਾਸ ਉਜਾਲਾ ਪ੍ਰਗਟ ਕਰ ਦੇਵੇ ਅਰਥਾਤ ਢਕਨਾ ਬਰਤਨ ਉਪਰੋਂ ਚੁੱਕ ਦੇਵੇ ਤਾਂ ਜੋਤਿ ਲਾਟ ਉਦੋਤਿ ਉਦੇ ਉਘੀ ਹੋ ਕੇ ਤਮ ਤਿਮਰ ਨਿਬੜ ਅੰਧਕਾਰ ਹਨੇਰੇ ਘੁੱਪ ਨੂੰ ਦੂਰ ਕਰ ਦਿੱਤਾ ਕਰਦੀ ਹੈ।
But he who has hidden the lamp removes its cover and light up the room, the darkness of room is dispelled.
ਸਗਲਸਮਗ੍ਰੀਗ੍ਰਿਹਿਪੇਖਿਐਪ੍ਰਤਛਿਰੂਪਦੀਪਕਦਿਪਈਆਤਤਖਨਪਹਿਚਾਨਈ।
ਅਤੇ ਸਾਰੀ ਸਮ੍ਰਗੀ ਘਰ ਦੀ ਸਾਮਰਤੱਖ ਦਿਖਾਈ ਦੇਣ ਲਗ ਪਿਆ ਕਰਦੀ ਹੈ ਤੇ ਦੀਵੇ ਦੇ ਜਗੌਣ ਵਾਲਾ ਭੀ ਤਤਕਾਲ ਪਛਾਣਿਆ ਜਾਣ ਲਗ ਪੈਂਦਾ ਹੈ।
Then one is able to see everything and even he who has lit the lamp can be recognised.
ਤੈਸੇਅਵਘਟਘਟਗੁਪਤਜੋਤੀਸਰੂਪਗੁਰਉਪਦੇਸਉਨਮਾਨੀਉਨਮਾਨਈ।੩੬੩।
ਤਿਸੇ ਪ੍ਰਕਾਰ ਹੀ ਘਟ ਸਰੀਰ ਅੰਦਰ ਅਵਘਟ ਉਲਟਾ ਘਟ ਵਾ ਉੱਚਾ ਘਟ ਜੋ ਦਸਮ ਦ੍ਵਾਰੀ ਮੰਡਲ ਹੈ, ਓਸ ਵਿਖੇ ਪਰਮਾਤਮ ਜ੍ਯੋਤੀ ਗੁਪਤ ਹੋਈ ਹੋਈ ਛਿਪੀ ਪਈ ਹੈ, ਜਦ ਗੁਰ ਉਪਦੇਸ਼ ਦੇ ਉਨਮਾਨੀ ਉਨਮਾਨ ਕਰਣ ਹਾਰੇ ਪ੍ਰਮਾਣ ਕਰਤੇ = ਅੰਦਰ ਵਸਾਨ ਵਾਲੇ ਬਣ ਜਾਈਏ ਤਾਂ ਉਨਮਾਨਈ ਓਸ ਦਾ ਪ੍ਰਮਾਣ ਥੌਹ ਨਿਸਚਾ ਆ ਜਾਯਾ ਕਰਦਾ ਹੈ ਭਾਵ ਜ੍ਯੋਂ ਕਾ ਤ੍ਯੋਂ ਓਸ ਦਾ ਸਾਖ੍ਯਾਤਕਾਰ ਹੋ ਆਯਾ ਕਰਦਾ ਹੈ ॥੩੬੩॥
Similarly, God resides latently in the tenth door of this sacred and invaluable body. By the incantation blessed by the True Guru and perpetual practicing on it, one realises Him and feels His presence there. (363)