GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 364
Display Settings
ਹਰਿਪਾਇਨਪੈਇਹਭਾਤਿਕਹਿਯੋਹਰਿਜੂਉਹਕੇਢਿਗਹਉਚਲਿਜੈਹੋ
ਕ੍ਰਿਸ਼ਨ ਦੇ ਪੈਰੀਂ ਪੈ ਕੇ (ਉਸ ਨੇ) ਇਸ ਤਰ੍ਹਾਂ ਕਿਹਾ, ਹੇ ਸ੍ਰੀ ਕ੍ਰਿਸ਼ਨ! ਮੈਂ ਹੁਣੇ ਹੀ ਉਸ ਕੋਲ ਚਲੀ ਜਾਂਦੀ ਹਾਂ।
ਜਾਹੀਉਪਾਵਤੇਆਇਹੈਸੁੰਦਰਿਤਾਹੀਉਪਾਇਮਨਾਇਲਿਯੈਹੋ
ਜਿਸ ਉਪਾ ਨਾਲ ਉਹ ਸੁੰਦਰੀ (ਰਾਧਾ) ਆਵੇਗੀ, ਉਸੇ ਉਪਾ ਨਾਲ ਉਸ ਨੂੰ ਮੰਨਾ ਲਿਆਵਾਂਗੀ।
Standing near Krishna, Mainprabha said, “I shall go myself to her and with whatever means she comes, I shall persuade and bring her
ਪਾਇਨਪੈਬਿਨਤੀਅਨਕੈਰਿਝਵਾਇਕੈਸੁੰਦਰਿਗ੍ਵਾਰਿਮਨੈਹੋ
ਪੈਰੀਂ ਪੈ ਕੇ, ਬੇਨਤੀਆਂ ਕਰ ਕੇ, ਰਿਝਾ ਕੇ (ਉਸ) ਸੁੰਦਰ ਗੋਪੀ (ਰਾਧਾ) ਨੂੰ ਮਨਾ ਲਵਾਂਗੀ।
“I shall get the assent of that winsome gopi, either by falling at her feet, or by request or getting her pleased
ਆਜਹੀਤੋਢਿਗਆਨਿਮਿਲੈਹੋਜੂਲ੍ਯਾਏਬਿਨਾਤੁਮਰੀਕਹੈਹੋ॥੬੯੫॥
(ਮੈਂ) ਅਜ ਹੀ ਤੁਹਾਡੇ ਕੋਲ ਲਿਆ ਕੇ ਮਿਲਾ ਦੇਵਾਂਗੀ ਅਤੇ ਤੁਹਾਡੇ ਕੋਲ ਲਿਆਏ ਬਿਨਾ ਤੁਹਾਡੀ ਨਹੀਂ ਅਖਵਾਵਾਂਗੀ ॥੬੯੫॥
I shall bring her to you even today, otherwise I shall not be called yours.”695.
ਹਰਿਪਾਇਨਪੈਤਿਹਠਉਰਚਲੀਕਬਿਸ੍ਯਾਮਕਹੈਫੁਨਿਮੈਨਪ੍ਰਭਾ
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ, ਫਿਰ ਮੈਨ ਪ੍ਰਭਾ ਉਸ ਸਥਾਨ ਵਲ ਚਲ ਪਈ।
Getting up from near Krishna, Mainprabha started
ਜਿਹਕੇਨਹੀਤੁਲਿਮੰਦੋਦਰਿਹੈਜਿਹਤੁਲਤ੍ਰੀਯਾਨਹੀਇੰਦ੍ਰਸਭਾ
ਜਿਸ ਦੇ ਸਮਾਨ ਸੋਹਣੀ ਮੰਦੋਦਰੀ ਨਹੀਂ ਹੈ ਅਤੇ ਜਿਸ ਵਰਗੀ ਇਸਤਰੀ ਇੰਦਰ ਦੀ ਸਭਾ ਵਿਚ ਵੀ ਨਹੀਂ ਹੈ।
Mandodari does not equal her in beauty and none the damsels of the court of Indra, has any charm before her
ਜਿਹਕੋਮੁਖਸੁੰਦਰਰਾਜਤਹੈਇਹਭਾਤਿਲਸੈਤ੍ਰੀਯਾਵਾਕੀਅਭਾ
ਜਿਸ ਦੇ ਮੁਖ ਉਤੇ ਸੁੰਦਰਤਾ ਸੁਸ਼ੋਭਿਤ ਹੈ ਅਤੇ ਉਸ ਇਸਤਰੀ ਦੀ ਸੁੰਦਰਤਾ ਇਸ ਤਰ੍ਹਾਂ ਚਮਕ ਰਹੀ ਹੈ,
ਮਨੋਚੰਦਕੁਰੰਗਨਕੇਹਰਕੀਰਪ੍ਰਭਾਕੋਸਭੋਧਨਯਾਹਿਲਭਾ॥੬੯੬॥
ਮਾਨੋ ਚੰਦ੍ਰਮਾ, ਹਿਰਨਾਂ, ਸ਼ੇਰਾਂ ਅਤੇ ਤੋਤਿਆਂ (ਆਦਿਕਾਂ) ਨੇ ਸੁੰਦਰਤਾ ਦਾ ਸਾਰਾ ਧਨ ਇਸ ਕੋਲੋਂ ਹੀ ਲਭਿਆ ਹੈ ॥੬੯੬॥
The glory of this woman’s charming face appears like this that the moon, deer, lion and parrot have borrowed their wealth of beauty from her.696.
ਪ੍ਰਤਿਉਤਰਬਾਚ
ਪ੍ਰਤਿ-ਉੱਤਰ ਵਿਚ ਕਿਹਾ:
Speech in answer:
ਸਵੈਯਾ
ਸਵੈਯਾ:
SWAYYA
ਚਲਿਚੰਦਮੁਖੀਹਰਿਕੇਢਿਗਤੇਬ੍ਰਿਖਭਾਨਸੁਤਾਪਹਿਪੈਚਲਿਆਈ
(ਉਹ) ਚੰਦ੍ਰਮਾ ਵਰਗੇ ਮੁਖ ਵਾਲੀ (ਮੈਨ ਪ੍ਰਭਾ) ਕ੍ਰਿਸ਼ਨ ਪਾਸੋਂ ਚਲ ਕੇ ਰਾਧਾ ਕੋਲ ਆਈ।
That moon-faced gopi, leaving Krishna, reached near Radha
ਆਇਕੈਐਸੇਕਹਿਯੋਤਿਹਸੋਬਲਬੇਗਚਲੋਨੰਦਲਾਲਬੁਲਾਈ
ਆ ਕੇ (ਉਸ ਨੇ) ਇਸ ਤਰ੍ਹਾਂ ਕਿਹਾ, ਬਲਿਹਾਰੀ ਜਾਵਾਂ, ਜਲਦੀ ਚਲ, ਕ੍ਰਿਸ਼ਨ ਨੇ ਬੁਲਾਇਆ ਹੈ।
She said on coming, “Go quickly, the son Nand has called you.
ਮੈਚਲੋਹਰਿਪਾਸਹਹਾਚਲੁਐਸੇਕਹਿਯੋਕਰੋਦੁਚਿਤਾਈ
(ਰਾਧਾ ਨੇ ਉੱਤਰ ਦਿੱਤਾ) ਮੈਂ ਕ੍ਰਿਸ਼ਨ ਕੋਲ ਨਹੀਂ ਜਾਵਾਂਗੀ। (ਫਿਰ ਮੈਨ ਪ੍ਰਭਾ ਕਹਿਣ ਲਗੀ) ਹਾਇ ਨੀ! ਇੰਜ ਨਾ ਕਹਿ,
ਕਾਹੇਕੋਬੈਠਰਹੀਇਹਠਉਰਮੈਮੋਹਨਕੋਮਨੋਚਿਤੁਚੁਰਾਈ॥੬੯੭॥
ਚਲ ਅਤੇ ਮਨ ਵਿਚ ਦੁਬਿਧਾ ਨਾ ਕਰ। (ਤੂੰ) ਮੋਹਨ ਦੇ ਚਿਤ ਨੂੰ ਚੁਰਾ ਕੇ ਇਸ ਥਾਂ ਤੇ ਕਿਸ ਲਈ ਬੈਠ ਰਹੀ ਹੈਂ ॥੬੯੭॥
“Why did you say that you would not go to Krishna? Leave this duality. Why are you sitting at this place on stealing the heart of charming Krishna?”697.
ਜਾਹਿਘੋਰਘਟਾਘਟਆਏਘਨੇਚਹੂੰਓਰਨਮੈਜਹਮੋਰਪੁਕਾਰੈ
ਜਿਥੇ ਬਹੁਤ ਘਨ-ਘੋਰ ਘਟਾਵਾਂ ਆ ਕੇ ਛਾ ਜਾਂਦੀਆਂ ਹਨ ਅਤੇ ਜਿਥੇ ਚੌਹਾਂ ਪਾਸੇ ਮੋਰ ਪੁਕਾਰਦੇ ਹਨ।
ਨਾਚਤਹੈਜਹਗ੍ਵਾਰਨੀਯਾਤਿਹਪੇਖਿਘਨੇਬਿਰਹੀਤਨਵਾਰੈ
ਜਿਥੇ ਗੋਪੀਆਂ ਨਚਦੀਆਂ ਹਨ, ਉਨ੍ਹਾਂ ਨੂੰ ਵੇਖ ਕੇ ਬਥੇਰੇ ਵਿਯੋਗੀ ਆਪਣਾ ਤਨ ਕੁਰਬਾਨ ਕਰ ਦਿੰਦੇ ਹਨ।
“When the thundering clouds spread, the peacocks shout on all the four sides, the gopis dance and the love-sick people offer themselves as sacrifice,
ਤਉਨਸਮੈਜਦੁਰਾਇਸੁਨੋਮੁਰਲੀਕੇਬਜਾਇਕੈਤੋਹਿਚਿਤਾਰੈ
(ਹੇ ਸਖੀ!) ਸੁਣ ਉਸ ਵੇਲੇ ਕ੍ਰਿਸ਼ਨ ਬੰਸਰੀ ਨੂੰ ਵਜਾ ਕੇ ਤੈਨੂੰ ਯਾਦ ਕਰਦਾ ਹੈ।
“At that time, O friend! listen, Krishna, playing on his flute remembers you
ਤਾਹੀਤੇਬੇਗਚਲੋਸਜਨੀਤਿਹਕਉਤਕਕੋਹਮਜਾਇਨਿਹਾਰੈ॥੬੯੮॥
ਇਸ ਲਈ, ਹੇ ਸਜਨੀ! ਜਲਦੀ ਚਲ (ਤਾਂ ਜੁ) ਅਸੀਂ ਜਾ ਕੇ ਉਸ ਦੇ ਕੌਤਕ ਨੂੰ ਵੇਖੀਏ ॥੬੯੮॥
O friend! go quickly so that on reaching there we may be able to see the wonderful sport.”698.
ਤਾਤੇਮਾਨਕਰੋਸਜਨੀਹਰਿਪਾਸਚਲੋਨਾਹਿਸੰਕਬਿਚਾਰੋ
ਇਸ ਵਾਸਤੇ, ਹੇ ਸਜਨੀ! ਰੋਸਾ ਨਾ ਕਰ, ਸ੍ਰੀ ਕ੍ਰਿਸ਼ਨ ਪਾਸ ਚਲ (ਅਤੇ ਕਿਸੇ ਕਿਸਮ ਦਾ) ਸੰਗ ਨਾ ਕਰ।
“Therefore, O friend! forsaking you pride, abandon your doubts and go to Krishna
ਬਾਤਧਰੋਰਸਹੂੰਕੀਮਨੈਅਪਨੈਮਨਮੈਕਛੂਹਠਧਾਰੋ
ਮਨ ਵਿਚ (ਪ੍ਰੇਮ) ਰਸ ਦੀ ਗੱਲ ਨੂੰ ਧਾਰਨ ਕਰ ਅਤੇ ਮਨ ਵਿਚ ਹਠ ਨੂੰ ਨਾ ਧਾਰਨ ਕਰ।
Fill your mind with passion and do not involve yourself in persistence.”
ਕਉਤਕਕਾਨ੍ਰਹ੍ਰਹਕੋਦੇਖਨਕੋਤਿਹਕੋਜਸਪੈਕਬਿਸ੍ਯਾਮਉਚਾਰੋ
ਕਵੀ ਸ਼ਿਆਮ (ਕਹਿੰਦੇ ਹਨ) ਕ੍ਰਿਸ਼ਨ ਦਾ ਕੌਤਕ ਵੇਖਣ ਲਈ ਉਸ ਦੇ ਯਸ਼ ਦਾ ਉੱਚਾਰਨ ਕਰ।
The poet Shyam says that with out seeing the amorous sport of Krishna, why do you persist in sitting here?
ਕਾਹੇਕਉਬੈਠਰਹੀਹਠਕੈਕਹਿਯੋਦੇਖਨਕਉਉਮਗਿਯੋਮਨਸਾਰੋ॥੬੯੯॥
(ਫਿਰ) ਕਿਹਾ, (ਕ੍ਰਿਸ਼ਨ ਦੇ ਕੌਤਕ ਨੂੰ ਵੇਖਣ ਲਈ) ਜਦ ਸਾਰਿਆਂ ਦਾ ਮਨ ਉਮਗਿਆ ਹੈ (ਤਾਂ ਤੂੰ) ਕਿਸ ਵਾਸਤੇ ਹਠ ਧਾਰ ਕੇ ਬੈਠ ਗਈ ਹੈਂ ॥੬੯੯॥
My mind is eager to see his amorous sport.699.
ਹਰਿਪਾਸਮੈਚਲਹੋਸਜਨੀਪਿਖਬੇਕਹੁਕਉਤੁਕਜੀਯਮੇਰੋ
(ਰਾਧਾ ਨੇ ਉੱਤਰ ਦਿੱਤਾ) ਹੇ ਸਜਨੀ! ਮੈਂ ਕ੍ਰਿਸ਼ਨ ਕੋਲ ਚਲ ਕੇ ਨਹੀਂ ਜਾਵਾਂਗੀ ਅਤੇ ਕੌਤਕ ਵੇਖਣ ਲਈ ਮੇਰਾ ਜੀ ਨਹੀਂ ਕਰਦਾ।
Radha said, “O friend! I shall not go to Krishna and I have no desire to see his amorous sport
ਸ੍ਯਾਮਰਚੇਸੰਗਅਉਰਤ੍ਰੀਯਾਤਜਕੈਹਮਸੋਫੁਨਿਨੇਹਘਨੇਰੋ
ਕ੍ਰਿਸ਼ਨ ਨੇ ਹੋਰਾਂ ਇਸਤਰੀਆਂ ਨਾਲ ਪ੍ਰੇਮ ਪਾ ਲਿਆ ਹੈ ਅਤੇ ਮੇਰੇ ਨਾਲ ਨਿਘਾ ਪ੍ਰੇਮ ਉਸ ਨੇ ਤਿਆਗ ਦਿੱਤਾ ਹੈ।
Krishna has forsaken his love with me and is absorbed in the love of other women
ਚੰਦ੍ਰਭਗਾਹੂੰਕੇਸੰਗਿਕਹਿਯੋਨਹਿਨਾਰੀਕਹਾਮੁਹਿਨੈਨਨਹੇਰੋ
(ਉਸ ਇਸਤਰੀ ਬਾਰੇ ਪੁੱਛਣ ਤੇ ਰਾਧਾ ਨੇ ਜਵਾਬ ਦਿੱਤਾ) ਚੰਦ੍ਰਪ੍ਰਭਾ ਨਾਲ। (ਮੈਨ ਪ੍ਰਭਾ ਨੇ ਉਲਟਾ ਕੇ) ਕਿਹਾ, ਨਹੀਂ (ਕੋਈ) ਨਾਰੀ (ਨਹੀਂ ਹੈ)। (ਰਾਧਾ ਨੇ) ਕਿਹਾ ਕਿ ਮੈਂ (ਆਪਣੀਆਂ) ਅੱਖਾਂ ਨਾਲ ਵੇਖਿਆ ਹੈ।
“He is absorbed in love with Chandarbhaga and does not even see me with his eyes
ਤਾਤੇਪਾਸਚਲੋਹਰਿਹਉਉਠਿਜਾਹਿਜੋਊਉਮਗਿਯੋਮਨਤੇਰੋ॥੭੦੦॥
ਇਸ ਲਈ ਮੈਂ ਕ੍ਰਿਸ਼ਨ ਕੋਲ ਨਹੀਂ ਜਾਵਾਂਗੀ। ਹਾਂ, ਜੇ ਤੇਰਾ ਮਨ ਕੌਤਕ ਵੇਖਣ ਲਈ ਉਮਗਿਆ ਹੈ, (ਤਾਂ) ਉਠ ਕੇ ਚਲੀ ਜਾ ॥੭੦੦॥
Therefore inspite of the upthrust of your mind, I shall not go to Krishna.”700.
ਦੂਤੀਬਾਚ
ਦੂਤੀ ਨੇ ਕਿਹਾ:
Speech of the messenger:
ਸਵੈਯਾ
ਸਵੈਯਾ:
SWAYYA
ਮੈਕਹਾਦੇਖਨਜਾਉਤ੍ਰੀਯਾਤੁਹਿਲ੍ਯਾਵਨਕੋਜਦੁਰਾਇਪਠਾਈ
ਹੇ ਸਖੀ ('ਤ੍ਰੀਯਾ'!) ਮੈਂ ਕੀ ਵੇਖਣ ਜਾਵਾਂ। ਤੈਨੂੰ ਲਿਆਉਣ ਲਈ ਤਾਂ ਕ੍ਰਿਸ਼ਨ ਨੇ (ਮੈਨੂੰ) ਭੇਜਿਆ ਹੈ।
“Why should I go to see the women? Krishna has sent me to bring you
ਤਾਹੀਤੇਹਉਸਭਗ੍ਵਾਰਨਿਤੇਉਠਕੈਤਬਹੀਤੁਮਰੇਪਹਿਆਈ
ਉਸੇ ਲਈ ਮੈਂ ਸਾਰੀਆਂ ਗੋਪੀਆਂ ਨੂੰ ਛਡ ਕੇ ਉਸੇ ਵੇਲੇ ਉਠ ਕੇ ਤੇਰੇ ਕੋਲ ਆਈ ਹਾਂ।
Therefore, I, keeping away from all the gopis, have come to you
ਤੂਅਭਿਮਾਨਕੈਬੈਠਰਹੀਨਹੀਮਾਨਤਹੈਕਛੂਸੀਖਪਰਾਈ
ਤੂੰ ਅਭਿਮਾਨ ਕਰ ਕੇ ਬੈਠ ਰਹੀ ਹੈਂ ਅਤੇ ਕਿਸੇ ਹੋਰ ਦੀ ਸਿਖਿਆ ਨਹੀਂ ਮੰਨਦੀ ਹੈਂ।
“You are sitting here in vanity and do not listen to the advice of anyone
ਬੇਗਚਲੋਤੁਹਿਸੰਗਕਹੋਤੁਮਰੇਮਗੁਹੇਰਤਠਾਢਿਕਨ੍ਰਹਾਈ॥੭੦੧॥
(ਇਸ ਲਈ) ਮੈਂ ਤੈਨੂੰ ਕਹਿੰਦੀ ਹਾਂ, ਜਲਦੀ ਚਲ, (ਕਿਉਂਕਿ) ਕ੍ਰਿਸ਼ਨ ਖੜੋਤਾ ਹੋਇਆ ਤੇਰਾ ਰਾਹ ਤਕ ਰਿਹਾ ਹੈ ॥੭੦੧॥
Go quickly, because Krishna will be waiting for you.”701.
ਰਾਧੇਬਾਚ
ਰਾਧਾ ਨੇ ਕਿਹਾ:
Speech of Radhika:
ਸਵੈਯਾ
ਸਵੈਯਾ:
SWAYYA
ਹਰਿਪਾਸਮੈਚਲਹੋਰੀਸਖੀਤੁਕਹਾਭਯੋਜੁਤੁਹਿਬਾਤਬਨਾਈ
ਹੇ ਸਖੀ! ਮੈਂ ਕ੍ਰਿਸ਼ਨ ਪਾਸ ਨਹੀਂ ਜਾਵਾਂਗੀ। ਕੀ ਹੋਇਆ ਜੋ ਤੂੰ ਇਹ ਗੱਲ ਬਣਾਈ ਹੈ।
“O friend! I shall not go to Krishna why are you talking in vain?
ਸ੍ਯਾਮਮੋਰੇਤੂਪਾਸਪਠੀਇਹਬਾਤਨਤੇਕਪਟੀਲਖਿਪਾਈ
ਸ੍ਰੀ ਕ੍ਰਿਸ਼ਨ ਨੇ ਤੈਨੂੰ ਮੇਰੇ ਕੋਲ ਨਹੀਂ ਭੇਜਿਆ ਹੈ; ਇਨ੍ਹਾਂ ਗੱਲਾਂ ਤੋਂ ਤੂੰ ਕਪਟੀ ਮਾਲੂਮ ਹੁੰਦੀ ਹੈ।
Krishna has not sent you to me, because I feel an element of deceit in your talk
ਭੀਕਪਟੀਤੁਕਹਾਭਯੋਗ੍ਵਾਰਨਿਤੂਲਖੈਕਛੁਪੀਰਪਰਾਈ
(ਦੂਤੀ ਨੇ ਉੱਤਰ ਦਿੱਤਾ, ਜੇ ਮੈਂ) ਕਪਟੀ ਹੋ ਗਈ, ਤਾਂ ਕੀ ਹੋਇਆ, (ਪਰ) ਹੇ ਗੋਪੀ (ਰਾਧਾ!) ਤੂੰ ਪਰਾਈ ਪੀੜ ਨੂੰ ਬਿਲਕੁਲ ਨਹੀਂ ਜਾਣਦੀ।
“O gopi, you have become a cheat and do not feel another’s pain,” saying this, Radha sat down with bowed head
ਯੌਕਹਿਕੈਸਿਰਨ੍ਯਾਇਰਹੀਕਹਿਐਸੋਮਾਨਪਿਖਿਯੋਕਹੂੰਮਾਈ॥੭੦੨॥
ਇਸ ਤਰ੍ਹਾਂ ਕਹਿ ਕੇ ਸਿਰ ਨਿਵਾ ਕੇ (ਖੜੋ) ਗਈ ਅਤੇ ਕਹਿਣ ਲਗੀ ਕਿ ਅਜਿਹਾ ਰੋਸਾ ਕਿਸੇ ਇਸਤਰੀ ਵਿਚ ਨਹੀਂ ਵੇਖਿਆ ॥੭੦੨॥
The poet say, “I have not seen such an ego at any other place.”702.
ਦੂਤੀਬਾਚ
ਦੂਤੀ ਨੇ ਕਿਹਾ:
Speech of the messenger:
ਸਵੈਯਾ
ਸਵੈਯਾ:
SWAYYA
ਫਿਰਿਐਸੇਕਹਿਯੋਚਲੀਯੇਰੀਹਹਾਬਲਮੈਹਰਿਕੇਪਹਿਯੋਕਹਿਆਈ
ਫਿਰ ਇਸ ਤਰ੍ਹਾਂ (ਮੈਨ ਪ੍ਰਭਾ ਨੇ) ਕਿਹਾ, ਹਾਇ ਨੀ! ਬਲਿਹਾਰ ਜਾਵਾਂ, ਚਲ ਚਲੀਏ। ਮੈਂ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਆਈ ਹਾਂ।
Then she said thus, “O friend! you go with me, I have come with a promise to Krishna
ਹੋਹੁਆਤੁਰਸ੍ਰੀਬ੍ਰਿਜਨਾਥਹਉਲ੍ਯਾਵਤਹੋਉਹਿਜਾਇਮਨਾਈ
ਹੇ ਕ੍ਰਿਸ਼ਨ! ਤੁਸੀਂ ਆਤੁਰ ਨਾ ਹੋਵੇ, ਮੈਂ ਜਾ ਕੇ ਉਸ ਨੂੰ ਮਨਾ ਕੇ ਲਿਆਉਂਦੀ ਹਾਂ।
While coming, I have said this to Krishna, ‘O, the Lord of Braja! do not feel perturbed, I shall go now and persuade and bring Radha with me,’
ਇਤਤੂਕਰਿਮਾਨਰਹੀਸਜਨੀਹਰਿਪੈਤੁਚਲੋਤਜਿਕੈਦੁਚਿਤਾਈ
ਹੇ ਸਜਨੀ! ਇਥੇ ਤੂੰ ਰੋਸਾ ਕਰ ਕੇ (ਬੈਠੀ) ਹੈਂ; ਦੁਬਿਧਾ ਨੂੰ ਛਡ ਕੇ ਤੂੰ ਸ੍ਰੀ ਕ੍ਰਿਸ਼ਨ ਕੋਲ ਚਲ।
“But here you are sitting in your pride, O friend! you go to Krishna, leaving the duality,
ਤੋਬਿਨੁਮੋਪੈਜਾਤਗਯੋਕਹਿਯੋਜਾਨਤਹੈਕਛੁਬਾਤਪਰਾਈ॥੭੦੩॥
ਤੇਰੇ ਬਿਨਾ ਮੇਰੇ ਕੋਲੋਂ ਜਾਇਆ ਨਹੀਂ ਜਾਂਦਾ (ਅਤੇ ਉਸ ਨੇ ਹੋਰ) ਕਿਹਾ, (ਤੂੰ) ਕਿਸੇ ਦੀ ਕੀਤੀ ਗੱਲ ਨੂੰ ਗੌਲਦੀ ਨਹੀਂ ॥੭੦੩॥
I shall not be able to go without you, reflect somewhat on another’s words.”703.
ਰਾਧੇਬਾਚ
ਰਾਧਾ ਨੇ ਕਿਹਾ:
Speech of Radhika:
ਸਵੈਯਾ
ਸਵੈਯਾ:
SWAYYA
ਉਠਆਈਹੁਤੀਤੁਕਹਾਭਯੋਗ੍ਵਾਰਨਿਆਈਪੂਛਿਕਹਿਯੋਕਛੁਸੋਰੀ
ਹੇ ਗੋਪੀ! (ਜੇ ਮੈਂ) ਉਠ ਕੇ ਘਰ ਆ ਗਈ ਹਾਂ ਤਾਂ ਕੀ ਹੋਇਆ; (ਮੈਂ) ਪੁਛ ਕੇ ਨਹੀਂ ਆਈ। (ਮੈਨੂੰ ਪੁਛ ਕੇ ਆਉਣ ਲਈ) ਨਜੂਮੀਏ ਨੇ ਕਿਹਾ ਸੀ? (ਚਲੀ) ਜਾ
“O gopi! why have you come without thinking? You should have come after consulting some magician
ਜਾਹਿਕਹਿਯੋਫਿਰਿਕੈਹਰਿਪੈਇਹਤੇਕਛੁਲਾਜਲਾਗਤਤੋਰੀ
ਅਤੇ ਪਰਤ ਕੇ ਕ੍ਰਿਸ਼ਨ ਨੂੰ ਕਹੀਂ ਕਿ ਇਸ ਤਰ੍ਹਾਂ ਕਰਨ ਤੇ ਤੈਨੂੰ ਕੁਝ ਲਜ ਨਹੀਂ ਲਗਦੀ।
You go and tell Krishna that Radha is not feeling shy of him