ਜੈਸੇਅਨੀਬਾਨਕੀਰਹਤਟੂਟਿਦੇਹੀਬਿਖੈਚੁੰਬਕਦਿਖਾਏਤਤਕਾਲਨਿਕਸਤਹੈ।
ਜਿਸ ਤਰ੍ਹਾਂ ਅਨੀ ਨੋਕ ਵਾ ਧਾਰਾ ਬਾਣ ਦੀ ਟੁੱਟ ਕੇ ਸ਼ਰੀਰ ਵਿਚ ਹੀ ਕਦਾਚਿਤ ਰਹਿ ਜਾਂਦੀ ਹੈ ਤਾਂ ਚਮਕ ਪਥਰ ਦਿਖੌਂਦੇ ਸਾਰ ਸ਼ਰੀਰ ਦੇ ਓਸ ਟਿਕਾਣੇ ਸਾਮ੍ਹਣੇ ਕਰਦਿਆਂ ਸਾਰ ਹੀ ਉਹ ਬਾਹਰ ਆ ਜਾਯਾ ਕਰਦੀ ਹੈ।
Just as the tip of an arrow breaks inside the wound on the body and it is pulled out with the help of a magnet.
ਜੈਸੇਜੋਕਤੋਂਬਰੀਲਗਾਈਤਰੋਗੀਤਨਐਚਲੇਤਰੁਧਰਬ੍ਰਿਥਾਸਮੁਖਸਤਹੈ।
ਜਿਸ ਤਰ੍ਹਾਂ ਰੋਗੀ ਦੇ ਸਰੀਰ ਉਪਰ ਪੀੜਿਤ ਥਾਂ ਤੇ ਜੋਕ ਵਾ ਤੂੰਬੀ ਲਗਾਈਦੀ ਹੈ, ਤਾਂ ਉਹ ਲਹੂ ਗੰਦੇ ਨੂੰ ਖਿੱਚ ਲੈਂਦੀ, ਅਰੁ ਪੀੜਾ ਤੋਂ ਹੋਏ ਸ੍ਰਮ ਦੁੱਖ ਨੂੰ ਗੁਵਾ ਦਿੰਦੀ ਹੈ।
Just as a leech is put on the boil of a patient that sucks out all the dirty blood and pus thus relieving the patient of the pain.
ਜੈਸੇਜੁਵਤਿਨਪ੍ਰਤਿਮਰਦਨਕਰੈਦਾਈਗਰਭਸਥੰਭਨਹੁਇਪੀੜਾਨਗ੍ਰਸਤਹੈ।
ਜਿਸ ਤਰ੍ਹਾਂ ਦਾਈ, ਤੀਵੀਂ ਗਰਭਣੀ ਦੀ ਧਰਣ ਨੂੰ ਮਲ ਦਿੰਦੀ ਹੈ ਤਾਂ ਗਰਭ ਠਹਿਰ ਜਾਯਾ ਕਰਦਾ ਹੈ ਤੇ ਫੇਰ ਓਸ ਨੂੰ ਪੀੜਾ ਨਹੀਂ ਗ੍ਰਸ ਸਕਿਆ ਕਰਦੀ।
Just as a midwife massages the stomach of a pregnant lady to relieve her of pain and discomfort.
ਤੈਸੇਪਾਂਚੋਦੂਤਭੂਤਬਿਭਰਮਹੁਇਭਾਗਿਜਾਤਿਸਤਿਗੁਰਮੰਤਜੰਤਰਸਨਾਰਸਤਹੈ।੩੬੫।
ਤਿਸੀ ਪ੍ਰਕਾਰ ਕਾਮ ਆਦਿ ਪੰਜੇ ਭੂਤ ਦੂਤ ਦੁਸ਼੍ਟਤਾ ਕਰਨ ਵਾਲੇ ਬਿਭ੍ਰਮ ਹੋਇ ਘਾਬਰ ਕੇ ਪ੍ਰੇਸ਼ਾਨ ਹੋ ਕੇ ਭੱਜ ਜਾਯਾ ਕਰਦੇ ਹਨ ਜਦ ਕਿ ਸਤਿਗੁਰਾਂ ਦੇ ਰਸੀਲੇ ਮੰਤ੍ਰ ਵਿਚ ਜੀਵ ਰਸ ਜਾਵੇ। ਵਾ ਜਦ ਮਨੁੱਖ ਦੀ ਰਸਨਾ ਨਾਮ ਵਿਚ ਰਸ ਪੈਂਦੀ ਹੈ ॥੩੬੫॥
Similarly, he who has been blessed with the divine word by the True Guru to meditate on and he practices it ardently enjoying the elixir-like Naam with his tongue, is able to dispel the influence of the five demons i.e., lust, anger, attachment, greed and