ਜੋਊਆਈਮਨਾਵਨਗ੍ਵਾਰਨਿਥੀਤਿਹਸੋਬਤੀਯਾਇਮਪੈਉਚਰੀ॥
ਜੋ ਗੋਪੀ ਉਸ ਨੂੰ ਮਨਾਉਣ ਲਈ ਆਈ ਸੀ, ਉਸ ਨਾਲ ਇਸ ਤਰ੍ਹਾਂ ਗੱਲ ਕੀਤੀ।
ਸਖੀਕਾਹੇਕੌਹਉਹਰਿਪਾਸਚਲੋਹਰਿਕੀਕਛੁਮੋਪਰਵਾਹਪਰੀ॥੭੧੦॥
ਹੇ ਸਖੀ! ਮੈਂ ਕਿਸ ਲਈ ਕ੍ਰਿਸ਼ਨ ਕੋਲ ਜਾਵਾਂ, ਮੈਨੂੰ ਕ੍ਰਿਸ਼ਨ ਦੀ ਕੁਝ ਪਰਵਾਹ ਪਈ ਹੈ ॥੭੧੦॥
Said this to the gopi, who had come to persuade her, “O friend! why should I go to Krishna? What do I care for him?”710.
ਯੌਇਹਉਤਰਦੇਤਭਈਤਬਯਾਬਿਧਿਸੋਉਨਿਬਾਤਕਰੀਹੈ॥
ਜਦ (ਉਸ ਨੇ) ਇਸ ਤਰ੍ਹਾਂ ਉੱਤਰ ਦਿੱਤਾ, ਤਦ ਉਸ (ਦੂਤੀ) ਨੇ ਇਸ ਢੰਗ ਨਾਲ ਗੱਲ ਕੀਤੀ ਹੈ।
When Radha replied like this, the friend said again,
ਰਾਧੇਬਲਾਇਲਿਉਰੋਸਕਰੋਨਹਿਕਿਉਕਿਹਕੋਪਕੇਸੰਗਭਰੀਹੈ॥
ਹੇ ਰਾਧਾ! ਮੈਂ ਤੇਰੀਆਂ ਬਲਾਵਾਂ ਲਵਾਂ, ਕ੍ਰੋਧ ਨਾ ਕਰ, (ਤੂੰ) ਕਿਸ ਕਰ ਕੇ ਕ੍ਰੋਧ ਨਾਲ ਭਰ ਗਈ ਹੈਂ।
“O Radha, you may call Krishna you are getting enraged in vain
ਤੂਇਤਮਾਨਰਹੀਕਰਿਕੈਉਤਹੇਰਤਪੈਰਿਪੁਚੰਦਹਰੀਹੈ॥
ਤੂੰ ਇਥੇ ਰੁਸ ਕੇ ਬੈਠ ਗਈ ਹੈਂ ਅਤੇ ਉਧਰ ਚੰਦ੍ਰਮਾ ਦਾ ਵੈਰੀ (ਸ੍ਰੀ ਕ੍ਰਿਸ਼ਨ) (ਤੇਰਾ ਰਾਹ) ਵੇਖ ਰਿਹਾ ਹੈ।
ਤੂਨਕਰੈਪਰਵਾਹਹਰੀਹਰਿਕੌਤੁਮਰੀਪਰਵਾਹਪਰੀਹੈ॥੭੧੧॥
(ਜੇ) ਤੂੰ ਕ੍ਰਿਸ਼ਨ ਦੀ ਪਰਵਾਹ ਨਹੀਂ ਕਰਦੀ, (ਤਾਂ) ਕ੍ਰਿਸ਼ਨ ਨੂੰ (ਭਲਾ) ਤੇਰੀ ਕੀ ਪਰਵਾਹ ਪਈ ਹੈ ॥੭੧੧॥
“On this side, you are resisting in ego and on that side even moonshine seems inimical to Krishna, undoubtedly, you do not care for Krishna, but Krishna cares fully for you.”711.
ਯੌਂਕਹਿਬਾਤਕਹੀਫਿਰਿਯੌਉਠਿਬੇਗਚਲੋਚਲਿਹੋਹੁਸੰਜੋਗੀ॥
ਇਸ ਤਰ੍ਹਾਂ ਗੱਲ ਕਹਿ ਕੇ ਫਿਰ (ਦੂਤੀ ਗੋਪੀ ਨੇ) ਇੰਜ ਕਿਹਾ, ਉਠ ਜਲਦੀ ਚਲ ਅਤੇ ਚਲ ਕੇ ਉਸ ਦੀ ਸੰਜੋਗਣ ਬਣ।
Saying this, that friend said again, “O Radha, you go quickly and see Krishna quickly
ਤਾਹੀਕੇਨੈਨਲਗੇਇਹਠਉਰਜੋਊਸਭਲੋਗਨਕੋਰਸਭੋਗੀ॥
ਉਸ ਦੀਆਂ ਅੱਖਾਂ ਇਸ ਥਾਂ ਤੇ ਲਗੀਆਂ ਹੋਈਆਂ ਹਨ, ਜੋ ਸਾਰਿਆਂ ਲੋਕਾਂ ਦਾ ਰਸ ਭੋਗਦਾ ਹੈ।
He, who is the enjoyer of the passionate love of all, his eyes are centred on this abode of yours
ਤਾਕੇਨਪਾਸਚਲੈਸਜਨੀਉਨਕੋਕਛਜੈਹੈਨਆਪਨਖੋਗੀ॥
ਹੇ ਸਜਨੀ! (ਜੇ) ਉਸ ਦੇ ਕੋਲ ਨਹੀਂ ਜਾਂਦੀ, (ਤਾਂ) ਉਸ ਦਾ ਕੁਝ ਨਹੀਂ ਜਾਏਗਾ, (ਤੂੰ ਹੀ) ਆਪਣਾ ਕੁਝ ਖੋਹੇਂਗੀ।
“O friend! if you do not go to him, he will lose nothing, the loss will be only yours
ਤੈਮੁਖਰੀਬਲਿਦੇਖਨਕੋਜਦੁਰਾਇਕੇਨੈਨਭਏਦੋਊਬਿਓਗੀ॥੭੧੨॥
ਹੇ ਬੱਲੀਏ! ਤੇਰਾ ਮੁਖ ਵੇਖਣ ਲਈ ਕ੍ਰਿਸ਼ਨ ਦੇ ਦੋਵੇਂ ਨੈਣ ਵਿਯੋਗੀ ਹੋ ਗਏ ਹਨ ॥੭੧੨॥
Both the eyes of Krishna are unhappy because of separation from you.712.
ਪੇਖਤਹੈਨਹੀਅਉਰਤ੍ਰੀਯਾਤੁਮਰੋਈਸੁਨੋਬਲਿਪੰਥਨਿਹਾਰੈ॥
ਹੇ ਸਖੀ! ਸੁਣ, ਹੋਰ ਕਿਸੇ ਇਸਤਰੀ ਵਲ ਨਹੀਂ ਵੇਖਦੇ, (ਬਸ) ਤੇਰਾ ਹੀ ਮਾਰਗ ਵੇਖਦੇ ਰਹਿੰਦੇ ਹਨ।
“O Radha! He does not see towards any other woman and is only looking for your coming
ਤੇਰੇਹੀਧ੍ਯਾਨਬਿਖੈਅਟਕੇਤੁਮਰੀਹੀਕਿਧੌਬਲਿਬਾਤਉਚਾਰੈ॥
ਹੇ ਬਲ੍ਹੀਏ! ਤੇਰੇ ਹੀ ਧਿਆਨ ਵਿਚ ਅਟਕੇ ਹੋਏ ਹਨ ਜਾਂ ਫਿਰ ਤੇਰੀਆਂ ਹੀ ਗੱਲਾਂ ਕਰ ਲੈਂਦੇ ਹਨ।
He is focusing his attention on you and only talks about you
ਝੂਮਿਗਿਰੈਕਬਹੂੰਧਰਨੀਕਰਿਤ੍ਵੈਮਧਿਆਪਨਆਪਸੰਭਾਰੈ॥
ਕਦੇ ਕਦੇ ਉਹ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪੈਂਦੇ ਹਨ, (ਉਹ ਤਾਂ) ਤੇਰੇ ਵਿਚ ਹੀ ਆਪਣੇ ਆਪ ਨੂੰ ਸੰਭਾਲਦੇ ਹਨ।
“Sometimes, he controls himself and sometimes, he swings and falls on the ground
ਤਉਨਸਮੈਸਖੀਤੋਹਿਚਿਤਾਰਿਕੈਸ੍ਯਾਮਿਜੂਮੈਨਕੋਮਾਨਨਿਵਾਰੈ॥੭੧੩॥
ਹੇ ਸਖੀ! ਉਸ ਵੇਲੇ ਸ੍ਰੀ ਕ੍ਰਿਸ਼ਨ ਤੈਨੂੰ ਯਾਦ ਕਰਦੇ ਹਨ ਅਤੇ ਕਾਮ ਦੇ ਮਾਣ ਨੂੰ ਵੀ ਦੂਰ ਕਰ ਦਿੰਦੇ ਹਨ ॥੭੧੩॥
O friend! at the time when he remembers you, it seems that he is shattering the pride of the god of love.”713.
ਤਾਤੇਨਮਾਨਕਰੋਸਜਨੀਉਠਿਬੇਗਚਲੋਕਛੁਸੰਕਨਆਨੋ॥
ਇਸ ਕਰ ਕੇ ਹੇ ਸਜਨੀ! ਰੋਸਾ ਨਾ ਕਰ, ਉਠ ਕੇ ਜਲਦੀ ਚਲ, ਮਨ ਵਿਚ ਕੁਝ ਸੰਗ ਨਾ ਕਰ।
“Therefore, O friend! do not be egoistic and forsaking your hesitation go quickly
ਸ੍ਯਾਮਕੀਬਾਤਸੁਨੋਹਮਤੇਤੁਮਰੇਚਿਤਮੈਅਪਨੋਚਿਤਮਾਨੋ॥
ਮੇਰੇ ਕੋਲੋਂ ਕ੍ਰਿਸ਼ਨ ਦੀ ਗੱਲ ਸੁਣ, ਤੇਰੇ ਚਿਤ ਵਿਚ (ਉਸ ਨੇ) ਆਪਣਾ ਚਿਤ ਮੰਨਿਆ ਹੋਇਆ ਹੈ।
If you ask from me regarding Krishna, then think that his mind thinks only of your mind
ਤੇਰੇਹੀਧ੍ਯਾਨਫਸੇਹਰਿਜੂਕਰਕੈਮਨਿਸੋਕਅਸੋਕਬਹਾਨੋ॥
ਸ੍ਰੀ ਕ੍ਰਿਸ਼ਨ (ਅਸਲ ਵਿਚ) ਤੇਰੇ ਹੀ ਧਿਆਨ ਵਿਚ ਫਸੇ ਹੋਏ ਹਨ, (ਪਰ) ਮਨ ਵਿਚ ਸੋਗ ਜਾਂ ਅਸੋਗ ਦਾ ਬਹਾਨਾ (ਬਣਾ ਕੇ ਗੱਲ ਨੂੰ ਟਾਲੀ ਰਖਦੇ ਹਨ)।
“He is entrapped in your thoughts under several pretentions
ਮੂੜਰਹੀਅਬਲਾਕਰਿਮਾਨਕਛੂਹਰਿਕੋਨਹੀਹੇਤਪਛਾਨੋ॥੭੧੪॥
ਹੇ ਅਬਲਾ! ਮੂਰਖਾਂ ਵਾਂਗ ਰੋਸਾ ਕਰ ਕੇ (ਬੈਠ) ਰਹੀ ਹੈਂ ਅਤੇ ਸ੍ਰੀ ਕ੍ਰਿਸ਼ਨ ਦੇ ਪ੍ਰੇਮ ਨੂੰ ਕੁਝ ਵੀ ਪਛਾਣਿਆ ਨਹੀਂ ਹੈ ॥੭੧੪॥
O fooling woman! You are becoming egoistic in vain and are not recognising the interest of Krishna.”714.
ਗ੍ਵਾਰਨਿਕੀਸੁਨਕੈਬਤੀਯਾਤਬਰਾਧਿਕਾਉਤਰਦੇਤਭਈ॥
ਗੋਪੀ ਦੀ ਗੱਲ ਸੁਣ ਕੇ, ਤਦ ਰਾਧਾ ਜਵਾਬ ਦੇਣ ਲਗੀ।
ਕਿਹਹੇਤਕਹਿਯੋਤਜਿਕੈਹਰਿਪਾਸਿਮਨਾਵਨਮੋਹੂਕੇਕਾਜਧਈ॥
(ਤੂੰ) ਕਿਸ ਲਈ ਸ੍ਰੀ ਕ੍ਰਿਸ਼ਨ ਦਾ ਸਾਥ ਤਿਆਗ ਕੇ ਮੈਨੂੰ ਮੰਨਾਉਣ ਦੇ ਕੰਮ ਲਈ ਦੌੜੀ (ਆਈ) ਹੈ।
Listening to the words of the gopi, Radha replied, “Who had asked you to leave Krishna and come to persuade me?
ਨਹਿਹਉਚਲਿਹੋਹਰਿਪਾਸਕਹਿਯੋਤੁਮਰੀਧਉਕਹਾਗਤਿਹ੍ਵੈਹੈਦਈ॥
(ਮੈਂ) ਕਹਿ ਦਿੱਤਾ ਹੈ (ਕਿ ਮੈਂ) ਕ੍ਰਿਸ਼ਨ ਪਾਸ ਨਹੀਂ ਜਾਵਾਂਗੀ। ਤੇਰੀ ਤਾ ਕੀ ਹੈਸੀਅਤ ਹੈ, (ਪਰ ਜੇ) ਵਿਧਾਤਾ (ਵੀ ਕਹਿਣ ਤਦ ਵੀ ਨਹੀਂ ਜਾਵਾਂਗੀ)।
“I shall not go to Krishna, what to say of you, even if the Providence wants it, I shall not go to him
ਸਖੀਅਉਰਨਨਾਮਸੁਮੂੜਧਰੈਨਲਖੈਇਹਹਉਹੂੰਕਿਮੂੜਮਈ॥੭੧੫॥
ਹੇ ਸਖੀ! (ਤੂੰ) ਹੋਰਨਾਂ ਦਾ ਨਾਂ ਮੂਰਖ ਧਰਦੀ ਹੈਂ; (ਪਰ) ਇਹ ਨਹੀਂ ਸਮਝਦੀ ਕਿ ਤੂੰ ਵੀ ਮੂਰਖਮਈ ਹੋ ਗਈ ਹੈਂ ॥੭੧੫॥
O friend! the names of others abide in his mind and is not looking towards a fool like me.”715.
ਸੁਨਕੈਬ੍ਰਿਖਭਾਨਸੁਤਾਕੋਕਹਿਯੋਇਹਭਾਤਿਸੋਗ੍ਵਾਰਨਿਉਤਰਦੀਨੋ॥
ਰਾਧਾ (ਦੀ ਗੱਲ) ਸੁਣ ਕੇ, ਉਸ ਗੋਪੀ ਨੇ ਇਸ ਤਰ੍ਹਾਂ ਉੱਤਰ ਦਿੱਤਾ,
Listening to the words of Radha, the gopi replied, “O gopi! listen to my words
ਰੀਸੁਨਗ੍ਵਾਰਨਿਮੋਬਤੀਯਾਤਿਨਹੂੰਸੁਨਿਸ੍ਰੌਨਸੁਨੈਬੇਕਉਕੀਨੋ॥
ਹੇ ਗੋਪੀ (ਰਾਧਾ!) ਮੇਰੀਆਂ ਗੱਲਾਂ ਸੁਣ, ਉਨ੍ਹਾਂ ਨੂੰ ਸੁਣਨ ਲਈ ਆਪਣੇ ਕੰਨਾਂ ਨੂੰ ਸੁਣਨ ਯੋਗ ਕਰ।
He has asked me to say something to you for your attention
ਮੋਹਿਕਹੈਮੁਖਤੇਕਿਤੂਮੂੜਮੈਮੂੜਤੁਹੀਮਨਮੈਕਰਿਚੀਨੋ॥
ਮੈਨੂੰ ਤੂੰ ਮੁਖ ਤੋਂ ਮੂਰਖ ਕਿਹਾ ਹੈ, (ਕੀ) 'ਮੈਂ ਮੂਰਖ ਹਾਂ', (ਇਸ ਗੱਲ ਨੂੰ ਖੁਦ) ਮਨ ਵਿਚ ਵਿਚਾਰ ਕਰ ਕੇ ਵੇਖ।
“You are addressing me as a fool, but think for a while in your mind that, in fact, you are a fool
ਜੈਜਦੁਰਾਇਕੀਭੇਜੀਅਈਸੁਨਿਤੈਜਦੁਰਾਇਹੂੰਸੋਹਠਕੀਨੋ॥੭੧੬॥
ਸੁਣ, ਮੈਂ ਸ੍ਰੀ ਕ੍ਰਿਸ਼ਨ ਦੀ ਭੇਜੀ ਹੋਈ ਆਈ ਹਾਂ ਅਤੇ ਤੂੰ ਸ੍ਰੀ ਕ੍ਰਿਸ਼ਨ ਨਾਲ ਹੀ ਹਠ ਕੀਤਾ ਹੋਇਆ ਹੈ ॥੭੧੬॥
I have been sent by Krishna here and you are persistent in your thoughts about him.”716.
ਯੌਕਹਿਕੈਇਹਭਾਤਿਕਹਿਯੋਚਲੀਯੈਉਠਿਕੈਬਲਿਸੰਕਨਆਨੋ॥
ਇਸ ਤਰ੍ਹਾਂ ਕਹਿ ਕੇ, ਫਿਰ ਇੰਜ ਕਿਹਾ, ਹੇ ਬਲ੍ਹੀਏ! ਉਠ ਕੇ ਚਲ ਅਤੇ (ਮਨ ਵਿਚ ਕੋਈ) ਸ਼ੰਕਾ ਨਾ ਲਿਆ।
Saying thus, the gopi said further, “O Radha! Forsake your doubt and go
ਤੋਹੀਸੋਹੇਤੁਘਨੋਹਰਿਕੋਤਿਹਤੇਤੁਮਹੂੰਕਹਿਯੋਸਾਚਹੀਜਾਨੋ॥
ਸ੍ਰੀ ਕ੍ਰਿਸ਼ਨ ਦਾ ਤੇਰੇ ਨਾਲ ਹੀ ਘਨੇਰਾ ਪ੍ਰੇਮ ਹੈ, ਇਸ ਲਈ ਤੂੰ (ਮੇਰਾ) ਕਿਹਾ ਸਚ ਹੀ ਜਾਣ।
Consider it as true that Krishna loves you more than others
ਪਾਇਨਤੋਰੇਪਰੋਲਲਨਾਹਠਦੂਰਕਰੋਕਬਹੂੰਫੁਨਿਮਾਨੋ॥
ਹੇ ਪਿਆਰੀ! (ਮੈਂ) ਤੇਰੇ ਪੈਰੀਂ ਪੈਂਦੀ ਹਾਂ, ਹਠ ਨੂੰ ਦੂਰ ਕਰ ਦੇ ਅਤੇ ਕਦੇ ਤਾਂ (ਮੇਰਾ ਕਿਹਾ) ਮੰਨ ਲੈ।
ਤਾਤੇਨਿਸੰਕਚਲੋਤਜਿਸੰਕਕਿਧੌਹਰਿਕੀਵਹਪ੍ਰੀਤਿਪਛਾਨੋ॥੭੧੭॥
ਇਸ ਲਈ ਨਿਸੰਗ ਹੋ ਕੇ ਚਲ, ਸੰਗ ਨੂੰ ਛਡ ਦੇ ਅਤੇ ਕਿਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਉਸ ਪ੍ਰੀਤ ਨੂੰ ਪਛਾਣ ॥੭੧੭॥
“O dear! I fall at your feet, you leave your persistence and recognising the love of Krishna go to him without hesitation.”717.
ਕੁੰਜਨਮੈਸਖੀਰਾਸਸਮੈਹਰਿਕੇਲਕਰੇਤੁਮਸੋਬਨਮੈ॥
ਹੇ ਸਖੀ! ਕੁੰਜ ਗਲੀਆਂ ਵਿਚ, ਰਾਸ ਦੇ ਵੇਲੇ, ਸ੍ਰੀ ਕ੍ਰਿਸ਼ਨ ਤੇਰੇ ਨਾਲ ਬਨ ਵਿਚ ਖੇਡਾਂ ਕਰਦਾ ਸੀ।
“O friend! Krishna was absorbed in his amorous and passionate sport with you in the alcoved and in the forest
ਜਿਤਨੋਉਨਕੋਹਿਤਹੈਤੁਹਿਮੋਤਿਹਤੇਨਹੀਆਧਿਕਹੈਉਨਮੈ॥
ਜਿਤਨਾ ਉਸ (ਕ੍ਰਿਸ਼ਨ) ਦਾ ਤੇਰੇ ਵਿਚ ਹਿਤ ਹੈ, ਉਸ ਤੋਂ ਅੱਧਾ ਵੀ ਉਨ੍ਹਾਂ (ਹੋਰਨਾਂ ਗੋਪੀਆਂ) ਵਿਚ ਨਹੀਂ ਹੈ।
His love with you is much more than other gopis
ਮੁਰਝਾਇਗਏਬਿਨੁਤੈਹਰਿਜੂਨਹਿਖੇਲਤਹੈਫੁਨਿਗ੍ਵਾਰਿਨਮੈ॥
ਤੇਰੇ ਬਿਨਾ ਕ੍ਰਿਸ਼ਨ ਜੀ ਮੁਰਝਾ ਗਏ ਹਨ ਅਤੇ ਫਿਰ ਗੋਪੀਆਂ ਵਿਚ ਆ ਕੇ ਖੇਡਦੇ ਨਹੀਂ ਹਨ।
“Krishna has withered without you and he does not even play with other gopis now
ਤਿਹਤੇਸੁਨਬੇਗਨਿਸੰਕਚਲੋਕਰਕੈਸੁਧਿਪੈਬਨਕੀਮਨਮੈ॥੭੧੮॥
ਇਸ ਕਰ ਕੇ ਹੇ ਸਖੀ! ਸੁਣ, ਮਨ ਵਿਚ ਬਨ ਦੀ (ਲੀਲਾ ਦਾ) ਧਿਆਨ ਧਰ ਕੇ ਅਤੇ ਨਿਸੰਗ ਹੋ ਕੇ ਜਲਦੀ ਚਲ ॥੭੧੮॥
Therefore, remembering the amorous play in the forest, go to him without hesitation.718.
ਸ੍ਯਾਮਬੁਲਾਵਤਹੈਚਲੀਯੈਬਲਿਪੈਮਨਮੈਨਕਛੂਹਠੁਕੀਜੈ॥
ਹੇ ਬਲੀਏ! ਸ੍ਰੀ ਕ੍ਰਿਸ਼ਨ ਬੁਲਾਉਂਦਾ ਹੈ, ਇਸ ਲਈ ਮਨ ਵਿਚ ਕੁਝ ਵੀ ਹਠ ਨਾ ਕਰ ਅਤੇ ਚਲ।
ਬੈਠਰਹੀਕਰਿਮਾਨਘਨੋਕਛੁਅਉਰਨਹੂੰਕੋਕਹਿਯੋਸੁਨਲੀਜੈ॥
ਬਹੁਤ ਅਧਿਕ ਰੋਸਾ ਕਰ ਕੇ ਬੈਠ ਰਹੀ ਹੈਂ, ਹੋਰਨਾਂ ਦਾ ਕਿਹਾ ਵੀ ਕੁਝ ਸੁਣ ਲਈਦਾ ਹੈ।
“O friend! Krishna is calling you, you go to him without any obstinacy, you are sitting here in your pride, but you should listen to the words of others
ਤਾਤੇਹਉਬਾਤਕਰੋਤੁਮਸੋਇਹਤੇਨਕਛੂਤੁਮਰੋਕਹਿਯੋਛੀਜੈ॥
ਇਸ ਵਾਸਤੇ ਮੈਂ ਤੇਰੇ ਨਾਲ ਗੱਲ ਕਰਦੀ ਹਾਂ ਅਤੇ ਕਹਿੰਦੀ ਹਾਂ ਕਿ ਇਸ ਵਿਚ ਤੇਰਾ ਕੁਝ ਨਹੀਂ ਵਿਗੜਨਾ।
ਨੈਕੁਨਿਹਾਰਕਹਿਯੋਹਮਓਰਿਸਭੈਤਜਮਾਨਅਬੈਹਸਿਦੀਜੈ॥੭੧੯॥
(ਸਖੀ ਨੇ ਫਿਰ) ਕਿਹਾ, ਮੇਰੇ ਵਲ ਜ਼ਰਾ ਵੇਖ ਅਤੇ ਸਾਰਾ ਰੋਸਾ ਛਡ ਕੇ ਹੁਣ ਹਸ ਦੇ ॥੭੧੯॥
“Therefore, I am telling you that you will not lose anything, if you smile for a while, having a look at me and forsaking your pride.”719.
ਰਾਧੇਬਾਚਦੂਤੀਸੋ॥
ਰਾਧਾ ਨੇ ਦੂਤੀ ਨੂੰ ਕਿਹਾ:
Speech of Radhika addressed to the messenger:
ਸਵੈਯਾ॥
ਸਵੈਯਾ:
SWAYYA
ਮੈਨਹਸੋਹਰਿਪਾਸਚਲੋਨਹੀਜਉਤੁਹਿਸੀਸਖੀਕੋਟਿਕਆਵੈ॥
ਮੈਂ ਨਹੀਂ ਹਸਾਂਗੀ ਅਤੇ ਨਾ ਹੀ ਕ੍ਰਿਸ਼ਨ ਪਾਸ ਚਲਾਂਗੀ, ਜੇ ਕਰ ਤੇਰੇ ਵਰਗੀਆਂ ਕਰੋੜਾਂ ਸਖੀਆਂ ਆ ਜਾਣ।
“I shall neither smile nor go even if million of friends like you may come
ਆਇਉਪਾਵਅਨੇਕਕਰੈਅਰੁਪਾਇਨਊਪਰਸੀਸਨਿਆਵੈ॥
ਆ ਕੇ (ਉਹ) ਅਨੇਕ ਤਰ੍ਹਾਂ ਦੇ ਯਤਨ ਕਰਨ ਅਤੇ ਪੈਰਾਂ ਉਤੇ ਸਿਰ ਝੁਕਾਉਣ।
Even though friends like you may make many efforts and bow their heads at my feet
ਮੈਕਬਹੂਨਹੀਜਾਉਤਹਾਤੁਹਸੀਕਹਿਕੋਟਿਕਬਾਤਬਨਾਵੈ॥
ਮੈਂ ਉਥੇ ਕਦੇ ਵੀ ਨਹੀਂ ਜਾਵਾਂਗੀ, ਤੇਰੇ ਵਰਗੀਆਂ (ਭਾਵੇਂ) ਕਰੋੜਾਂ ਗੱਲਾਂ ਬਣਾਉਣ।
“I shall not go there, undoubtedly one may say millions of things
ਅਉਰਕੀਕਉਨਗਨੈਗਨਤੀਬਲਿਆਪਨਕਾਨ੍ਰਹ੍ਰਹਜੂਸੀਸਝੁਕਾਵੈ॥੭੨੦॥
ਹੋਰਾਂ ਦੇ ਬਲ ਦੀ ਤਾਂ ਕੀ ਗਿਣਤੀ ਕਰੀਏ, (ਜੇ) ਆਪ ਵੀ ਸ੍ਰੀ ਕ੍ਰਿਸ਼ਨ ਸਿਰ ਝੁਕਾਉਣ (ਫਿਰ ਵੀ ਨਹੀਂ ਜਾਵਾਂਗੀ) ॥੭੨੦॥
I do not count any other and say that Krishna may come himself and bow his head before me.”720.
ਪ੍ਰਤਿਉਤਰਬਾਚ॥
ਪ੍ਰਤਿ-ਉੱਤਰ ਵਿਚ ਕਿਹਾ:
Speech in answer:
ਸਵੈਯਾ॥
ਸਵੈਯਾ:
SWAYYA
ਜੋਇਨਐਸੀਕਹੀਬਤੀਯਾਤਬਹੀਉਹਗ੍ਵਾਰਨਿਯੌਕਹਿਯੌਹੋਰੀ॥
ਜਦ ਉਸ (ਰਾਧਾ) ਨੇ ਇਸ ਤਰ੍ਹਾਂ ਗੱਲ ਕਹੀ ਤਦ ਉਸ ਗੋਪੀ (ਦੂਤੀ) ਨੇ ਇੰਜ ਕਿਹਾ, ਨੀ!
ਜਉਹਮਬਾਤਕਹੀਚਲੀਯੈਤੂਕਹੈਹਮਸ੍ਯਾਮਸੋਪ੍ਰੀਤਹੀਛੋਰੀ॥
ਜੇ ਮੈਂ ਚਲਣ ਦੀ ਗੱਲ ਕਹਿੰਦੀ ਹਾਂ, ਤਾਂ ਕਹਿੰਦੀ ਹੈਂ ਕਿ ਮੈਂ ਕ੍ਰਿਸ਼ਨ ਨਾਲ ਪ੍ਰੀਤ ਕਰਨੀ ਹੀ ਛਡੀ ਹੈ।
When Radha said thus, then the gopi replied, “O Radha! when I asked you to go, you said this that you do not even love Krishna