GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 367
Display Settings
ਸ੍ਯਾਮਸੋਮਾਈਕਹਾਕਹੀਯੈਇਹਸਾਥਕਰੇਹਿਤਵਾਬਰਜੋਰੀ
ਹੇ ਮਾਂ! ਕ੍ਰਿਸ਼ਨ ਨੂੰ ਕੀ ਕਹੀਏ, (ਜੋ) ਇਸ ਨਾਲ ਬਦੋਬਦੀ ਪ੍ਰੇਮ ਕਰੀ ਜਾਂਦਾ ਹੈ।
“O my mother, what should I say? Krishna is forcibly exhibiting his love for her and is sending us to her
ਭੇਜਤਹੈਹਮਕੋਇਹਪੈਇਹਸੀਤਿਹਕੇਪਹਿਗ੍ਵਾਰਨਿਥੋਰੀ॥੭੨੧॥
ਇਸ ਕੋਲ (ਮਨਾਉਣ ਲਈ) ਸਾਨੂੰ ਭੇਜਦਾ ਹੈ; ਇਸ ਵਰਗੀਆਂ ਗੋਪੀਆਂ ਉਸ ਪਾਸ ਥੋੜੀਆਂ ਹਨ ॥੭੨੧॥
Is Krishna short of gopis like her?721.
ਭੇਜਤਹੈਇਹਪੈਹਮਕੋਇਹਗ੍ਵਾਰਨਿਰੂਪਕੋਮਾਨਕਰੈ
ਇਸ ਪਾਸ ਸਾਨੂੰ ਭੇਜਦਾ ਹੈ ਅਤੇ ਇਹ ਗੋਪੀ (ਰਾਧਾ) ਰੂਪ ਦਾ ਮਾਣ ਕਰ ਰਹੀ ਹੈ।
“He sends us to her and she is egoistic about her beauty
ਇਹਜਾਨਤਵੈਘਟਹੈਹਮਤੇਤਿਹਤੇਹਠਬਾਧਿਰਹੀਟਰੈ
ਇਹ ਜਾਣਦੀ ਹੈ ਕਿ ਉਹ (ਗੋਪੀਆਂ ਸੁੰਦਰਤਾ ਵਿਚ) ਮੇਰੇ ਨਾਲੋਂ ਘਟ ਹਨ, ਇਸ ਲਈ ਹਠ ਬੰਨ੍ਹੀ ਬੈਠੀ ਅਤੇ ਟਲਦੀ ਨਹੀਂ ਹੈ।
She also knows that all other gopis do not equal her in beauty, therefore she is persistent in her attitude”
ਕਬਿਸ੍ਯਾਮਪਿਖੋਇਹਗ੍ਵਾਰਨਿਕੀਮਤਿਸ੍ਯਾਮਕੇਕੋਪਤੇਪੈਡਰੈ
ਕਵੀ ਸ਼ਿਆਮ (ਕਹਿੰਦੇ ਹਨ) ਇਸ ਗੋਪੀ ਦੀ ਅਕਲ ਵੇਖੋ ਜੋ ਕ੍ਰਿਸ਼ਨ ਦੇ ਕ੍ਰੋਧ ਤੋਂ ਬਿਲਕੁਲ ਨਹੀਂ ਡਰਦੀ।
ਤਿਹਸੋਬਲਿਜਾਉਕਹਾਕਹੀਯੈਤਿਹਲ੍ਯਾਵਹੁਯੋਮੁਖਤੇਉਚਰੈ॥੭੨੨॥
ਉਸ (ਕ੍ਰਿਸ਼ਨ ਤੋਂ) ਕੁਰਬਾਨ ਜਾਈਏ, ਉਸ ਨੂੰ ਕੀ ਆਖੀਏ (ਜੋ) ਇਹੀ ਕਹਿੰਦਾ ਹੈ, 'ਉਸ ਨੂੰ ਲਿਆਓ' ॥੭੨੨॥
The poet Shyam says that this gopi (Radha) does not fear even slightly from Krishna, he is a sacrifice on her boldness when she says that Krishna be brought before her.722.
ਸ੍ਯਾਮਕਰੈਸਖੀਅਉਰਸੋਪ੍ਰੀਤਿਤਬੈਇਹਗ੍ਵਾਰਨਿਭੂਲਪਛਾਨੈ
(ਜੇ) ਕ੍ਰਿਸ਼ਨ ਕਿਸੇ ਹੋਰ ਸਖੀ ਨਾਲ ਪ੍ਰੇਮ ਕਰ ਲਵੇ ਤਦ ਹੀ ਇਹ ਗੋਪੀ (ਰਾਧਾ) ਆਪਣੀ ਭੁਲ ਪਛਾਣੇਗੀ।
“Krishna loves someone else, this gopi has no comprehension about it
ਵਾਕੇਕੀਏਬਿਨੁਰੀਸਜਨੀਸੁਰਹੀਕਹਿਕੈਸੁਕਹਿਯੋਨਹੀਮਾਨੈ
ਹੇ ਸਜਨੀ! ਉਸ ਦੇ (ਦੂਜੀ ਨਾਲ ਪ੍ਰੇਮ) ਕੀਤੇ ਬਿਨਾ ਹੀ (ਇਹ ਐਵੇਂ) ਕਹਿ ਰਹੀ ਹੈ ਅਤੇ ਕਹੇ ਨੂੰ ਨਹੀਂ ਮੰਨਦੀ।
Without any words from him, she continues to say this and is not submitting to his wishes
ਯਾਕੋਬਿਸਾਰਡਰੈਮਨਤੇਤਬਹੀਇਹਮਾਨਹਿਕੋਫਲੁਜਾਨੈ
(ਜੇ ਸ੍ਰੀ ਕ੍ਰਿਸ਼ਨ) ਇਸ ਨੂੰ ਮਨ ਤੋਂ ਵਿਸਾਰ ਦੇਵੇ, ਤਦ ਹੀ 'ਮਾਣ' ਦੇ ਫਲ ਨੂੰ ਜਾਣੇਗੀ।
“When Krishna will forget her, then she will know the reward of such persistence and in the end, feeling embarrassed, she will conciliate him
ਅੰਤਖਿਸਾਇਘਨੀਅਕੁਲਾਇਕਹਿਯੋਤਬਹੀਇਹਮਾਨੈਤੁਮਾਨੈ॥੭੨੩॥
ਅੰਤ ਵਿਚ ਖਿਝ ਕੇ ਅਤੇ ਬਹੁਤ ਵਿਆਕੁਲ ਹੋ ਕੇ (ਕਿਹਾ ਕਿ) ਇਹ ਕਿਹਾ ਮੰਨੇ, ਤਾਂ ਮੰਨੇ (ਨਹੀਂ ਤਾਂ ਹੋਰ ਕੋਈ ਉਪਾ ਨਹੀਂ ਹੈ) ॥੭੨੩॥
At that time, nothing can be said, whether he will accede to her request or not.”723.
ਯੋਸੁਨਕੈਬ੍ਰਿਖਭਾਨਸੁਤਾਤਿਹਗ੍ਵਾਰਨਿਕੋਇਮਉਤਰਦੀਨੋ
ਇਸ ਤਰ੍ਹਾਂ ਰਾਧਾ ਨੇ ਸੁਣ ਕੇ, ਉਸ ਗੋਪੀ (ਦੂਤੀ) ਨੂੰ ਇਸ ਤਰ੍ਹਾਂ ਉੱਤਰ ਦਿੱਤਾ
ਪ੍ਰੀਤਕਰੀਹਰਿਚੰਦ੍ਰਭਗਾਸੰਗਤਉਹਮਹੂੰਅਸਮਾਨਸੁਕੀਨੋ
ਕ੍ਰਿਸ਼ਨ ਨੇ ਚੰਦ੍ਰਭਗਾ ਨਾਲ ਪ੍ਰੇਮ ਕਰ ਲਿਆ ਹੈ, ਤਦ ਹੀ ਮੈਂ ਇਸ ਤਰ੍ਹਾਂ ਦਾ ਰੋਸਾ ਕੀਤਾ ਹੈ।
Hearing this, Radha replied to her, “Krishna is absorbed in love with Chandarbhaga, therefore, I have shown my disrespect for him
ਤਉਸਜਨੀਕਹਿਯੋਰੂਠਰਹੀਅਤਿਕ੍ਰੋਧਬਢਿਯੋਹਮਰੇਜਬਜੀਨੋ
ਹੇ ਸਜਨੀ! (ਮੈਂ) ਕਹਿੰਦੀ ਹਾਂ, ਜਦ ਮੇਰੇ ਮਨ ਵਿਚ ਕ੍ਰੋਧ ਵਧ ਗਿਆ, ਤਦ ਹੀ ਰੁਸ ਰਹੀ ਹਾਂ।
“On this, you have said so much, therefore my anger increased
ਤੇਰੇਕਹੇਬਿਨੁਰੀਹਰਿਆਗੇਹੂੰਮੋਹੂਸੋਨੇਹੁਬਿਦਾਕਰਦੀਨੋ॥੭੨੪॥
ਹੇ ਸਖੀ! ਤੇਰੇ ਕਹੇ ਤੋਂ ਬਿਨਾ ਹੀ ਸ੍ਰੀ ਕ੍ਰਿਸ਼ਨ ਨੇ ਪਹਿਲਾਂ ਹੀ ਮੇਰੇ ਨਾਲੋਂ ਪ੍ਰੇਮ ਨੂੰ ਵਿਦਾ ਕਰ ਦਿੱਤਾ ਹੈ ॥੭੨੪॥
On your request, I loved Krishna an now he has abandoned his love with me.”724.
ਯੋਕਹਿਗ੍ਵਾਰਨਿਸੋਬਤੀਯਾਕਬਿਸ੍ਯਾਮਕਹੈਫਿਰਿਐਸੇਕਹਿਯੋਹੈ
ਕਵੀ ਸ਼ਿਆਮ ਕਹਿੰਦੇ ਹਨ, ਗੋਪੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ, ਫਿਰ ਇੰਜ ਕਿਹਾ,
ਜਾਹਿਰੀਕਾਹੇਕੋਬੈਠੀਹੈਗ੍ਵਾਰਨਿਤੇਰੋਕਹਿਯੋਅਤਿਹੀਮੈਸਹਿਯੋਹੈ
ਹੇ ਗੋਪੀ! ਜਾ ਨੀ, ਕਿਸ ਲਈ ਬੈਠੀ ਹੈਂ, ਤੇਰੀਆਂ ਕਹੀਆਂ (ਹੋਈਆਂ ਗੱਲਾਂ ਨੂੰ) ਮੈਂ ਬਹੁਤ ਸਿਹਾ ਹੈ।
Saying thus to the gopi, Radha added, “O gopi! you may go, I have endured your words very much
ਬਾਤਕਹੀਅਤਿਹੀਰਸਕੀਤੁਹਿਤਾਕੋਸੋਸਖੀਚਿਤਚਹਿਯੋਹੈ
(ਅਗੋਂ ਦੂਤੀ ਨੇ ਜਵਾਬ ਦਿੱਤਾ) ਹੇ ਸਖੀ! (ਮੈਂ ਤਾਂ) ਤੇਰੇ ਨਾਲ ਬਹੁਤ ਹੀ (ਪ੍ਰੇਮ) ਰਸ ਦੀ ਗੱਲ ਕੀਤੀ ਹੈ, ਪਰ ਤੇਰੇ ਚਿਤ ਨੂੰ ਚੰਗੀ ਨਹੀਂ ਲਗੀ।
“You have talked many things about the love-passion and pleasure, which I did not like in my mind
ਤਾਹੀਤੇਹਉਚਲੋਸਜਨੀਹਮਸੋਹਰਿਸੋਰਸਕਉਨਰਹਿਯੋਹੈ॥੭੨੫॥
(ਫਿਰ ਰਾਧਾ ਨੇ ਕਿਹਾ) ਹੇ ਸਜਨੀ! ਇਸੇ ਕਰ ਕੇ ਮੈਂ ਨਹੀਂ ਜਾਂਦੀ, (ਕਿਉਂਕਿ) ਮੇਰੇ ਨਾਲ ਕ੍ਰਿਸ਼ਨ ਦਾ ਅਤੇ ਕ੍ਰਿਸ਼ਨ ਨਾਲ ਮੇਰਾ ਕਿਹੜਾ ਪ੍ਰੇਮ (ਰਸ) ਰਹਿ ਗਿਆ ਹੈ ॥੭੨੫॥
O friend! I therefore, shall not go to Krishna, because there is no love left now between me and Krishna.”725.
ਯੌਸੁਨਿਉਤਰਦੇਤਭਈਕਬਿਸ੍ਯਾਮਕਹੈਹਰਿਕੇਹਿਤਕੇਰੋ
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ (ਦੀ ਗੱਲ) ਸੁਣ ਕੇ ਸ੍ਰੀ ਕ੍ਰਿਸ਼ਨ ਦੇ ਹਿਤ ਵਾਸਤੇ ਉੱਤਰ ਦਿੱਤਾ।
ਕਾਨ੍ਰਹਕੇਭੇਜੇਤੇਯਾਪਹਿਆਇਕੈਕੈਕੈਮਨਾਵਨਕੋਅਤਿਝੇਰੋ
(ਉਸ ਨੇ ਮਨ ਵਿਚ ਸੋਚਿਆ ਕਿ) ਕਾਨ੍ਹ ਦੇ ਭੇਜਣ ਤੇ ਹੀ ਇਥੇ ਆਈ ਹਾਂ ਅਤੇ ਇਸ ਨੂੰ ਮੰਨਾਉਣ ਦਾ ਬਹੁਤ ਝਮੇਲਾ ਕੀਤਾ ਹੈ।
Hearing this reply of Radha, the gopi said, talking in the interest of Krishna, “It is a very great botheration to come repeatedly and persuade her at the bidding of Krishna
ਸ੍ਯਾਮਚਕੋਰਮਨੋਤ੍ਰਨਜੋਸੁਨਰੀਇਹਭਾਤਿਕਹੈਮਨਮੇਰੋ
ਇਸ ਲਈ ਕਹਿਣ ਲਗੀ, ਹੇ ਸਖੀ! ਸੁਣ, ਮੇਰਾ ਮਨ ਇਸ ਤਰ੍ਹਾਂ ਕਹਿੰਦਾ ਹੈ ਕਿ ਸ਼ਿਆਮ ਰੂਪ ਚਕੋਰ ਤਾਂ
ਤਾਹੀਨਿਹਾਰਿਨਿਹਾਰਿਸੁਨੋਸਸਿਸੋਮੁਖਦੇਖਤਹ੍ਵੈਹੈਰੀਤੇਰੋ॥੭੨੬॥
ਮਾਨੋ ਤੇਰੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਵੇਖ ਕੇ ਤੇਰਾ ਹੀ ਹੋ ਰਿਹਾ ਹੋਵੇ ॥੭੨੬॥
“O Radha! my mind says that Krishna like a partridge is anxious to see your face like moon.”726.
ਰਾਧੇਬਾਚ
ਰਾਧਾ ਨੇ ਕਿਹਾ:
Speech of Radha:
ਸਵੈਯਾ
ਸਵੈਯਾ:
SWAYYA
ਦੇਖਤਹੈਤੁਕਹਾਭਯੋਗ੍ਵਾਰਨਿਮੈਕਹਿਯੋਤਿਹਕੇਪਹਿਜੈਹੋ
ਹੇ ਗੋਪੀ! (ਜੇ) ਵੇਖਦਾ ਹੈ, ਤਾਂ ਕੀ ਹੋਇਆ। ਮੈਂ (ਤਾਂ) ਕਹਿ ਦਿੱਤਾ ਹੈ ਕਿ ਉਸ ਕੋਲ ਨਹੀਂ ਜਾਵਾਂਗੀ।
“What should I do, if he is anxious? I have already said that I shall not go
ਕਾਹੇਕੇਕਾਜਉਰਾਹਨਰੀਸਹਿਹੋਅਪਨੋਪਤਿਦੇਖਿਅਘੈਹੋ
ਨੀ! ਮੈਂ ਕਿਸ ਲਈ ਉਲਾਂਭੇ ਸਹਾਰਾਂ, (ਮੈਂ) ਆਪਣੇ ਪਤੀ ਨੂੰ ਹੀ ਵੇਖ ਕੇ ਸੰਤੁਸ਼ਟ ਰਹਾਂਗੀ।
For what I should endure the sarcasm? I shall remain pleased with my husband
ਸ੍ਯਾਮਰਚੇਸੰਗਿਅਉਰਤ੍ਰੀਯਾਤਿਹਕੇਪਹਿਜਾਇਕਹਾਜਸਪੈਹੋ
ਸ੍ਰੀ ਕ੍ਰਿਸ਼ਨ ਹੋਰਨਾਂ ਇਸਤਰੀਆਂ ਨਾਲ ਰਚਮਿਚ ਰਿਹਾ ਹੈ; ਉਸ ਕੋਲ ਜਾ ਕੇ ਕੀ ਯਸ਼ ਖਟਾਂਗੀ।
“Krishna is roaming with other women, what approbation will I attain, if I go to him?
ਤਾਤੇਪਧਾਰਹੁਰੀਸਜਨੀਹਰਿਕੌਨਹਿਜੀਵਤਰੂਪਦਿਖੈਹੋ॥੭੨੭॥
ਇਸ ਵਾਸਤੇ ਹੇ ਸਜਨੀ! (ਤੂੰ) ਜਾ, (ਮੈਂ ਹੁਣ) ਜੀਉਂਦੇ ਜੀ ਸ੍ਰੀ ਕ੍ਰਿਸ਼ਨ ਨੂੰ (ਆਪਣਾ) ਰੂਪ ਨਹੀਂ ਦਿਖਾਵਾਂਗੀ ॥੭੨੭॥
Therefore, O friend! you may go, I shall not be seen by Krishna now in my life.”727.
ਅਥਮੈਨਪ੍ਰਭਾਕ੍ਰਿਸਨਜੀਪਾਸਫਿਰਆਈ
ਹੁਣ ਮੈਨ ਪ੍ਰਭਾ ਕ੍ਰਿਸ਼ਨ ਕੋਲ ਪਰਤ ਆਈ
Now begins the description of the return of Mainprabha to Krishna
ਦੂਤੀਬਾਚਕਾਨ੍ਰਹਜੂਸੋ
ਦੂਤੀ ਨੇ ਕ੍ਰਿਸ਼ਨ ਨੂੰ ਕਿਹਾ:
Speech of the messenger addressed to Krishna:
ਸਵੈਯਾ
ਸਵੈਯਾ:
SWAYYA
ਯੌਜਬਤਾਹਿਸੁਨੀਬਤੀਯਾਉਠਕੈਸੋਊਨੰਦਲਲਾਪਹਿਆਈ
ਜਦ ਇਸ ਤਰ੍ਹਾਂ ਦੀਆਂ ਗੱਲਾਂ (ਰਾਧਾ ਕੋਲੋਂ) ਸੁਣੀਆਂ, (ਤਾਂ) ਉਹ ਉਠ ਕੇ ਕ੍ਰਿਸ਼ਨ ਕੋਲ ਆ ਗਈ।
ਆਇਕੈਐਸੇਕਹਿਯੋਹਰਿਪੈਹਰਿਜੂਨਹਿਮਾਨਤਮੂੜਮਨਾਈ
ਆ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ ਜੀ! ਉਹ ਮੂਰਖ ਮਨਾਇਆਂ ਨਹੀਂ ਮੰਨਦੀ।
When Mainprabha heard all this talk, she got up and came to the son of Nand and said, “O Krishna! that fool was greatly persuaded, but still persists in not coming
ਕੈਤਜਿਵਾਹਿਰਚੌਇਨਸੋਨਹੀਆਪਹੂੰਜਾਇਕੈਲਿਆਉਮਨਾਈ
ਜਾਂ ਤਾਂ ਉਸ ਦਾ (ਧਿਆਨ) ਛਡ ਕੇ ਇਨ੍ਹਾਂ (ਗੋਪੀਆਂ) ਵਿਚ ਮਗਨ ਹੋ ਜਾਓ, ਜਾਂ (ਫਿਰ) ਆਪ ਜਾ ਕੇ ਮਨਾ ਲਿਆਓ।
“Now leave her and roam with these gopis, or you may go yourself and bring her after persuation
ਯੌਸੁਨਿਬਾਤਚਲਿਯੋਤਹਕੋਕਬਿਸ੍ਯਾਮਕਹੈਹਰਿਆਪਹੀਧਾਈ॥੭੨੮॥
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਉਸ ਨੂੰ (ਮਨਾਉਣ ਲਈ) ਆਪ ਹੀ ਭਜ ਤੁਰਿਆ ॥੭੨੮॥
” Hearing these words, the poet Shyam says that Krishna went himself towards her.728.
ਅਉਰਗ੍ਵਾਰਿਨਿਕੋਊਪਠੀਚਲਿਕੈਹਰਿਜੂਤਬਆਪਹੀਆਯੋ
ਹੋਰ ਕਿਸੇ ਗੋਪੀ ਨੂੰ ਨਾ ਭੇਜ ਕੇ ਸ੍ਰੀ ਕ੍ਰਿਸ਼ਨ ਆਪ ਹੀ ਚਲ ਕੇ ਆ ਗਿਆ।
Krishna did not send another gopi and came himself
ਤਾਹੀਕੋਰੂਪਨਿਹਾਰਤਹੀਬ੍ਰਿਖਭਾਨਸੁਤਾਮਨਮੈਸੁਖਪਾਯੋ
ਉਸ ਦਾ ਰੂਪ ਵੇਖਦਿਆਂ ਹੀ ਰਾਧਾ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
Seeing him, Radha was extremely pleased
ਪਾਇਘਨੋਸੁਖਪੈਮਨਮੈਅਤਿਊਪਰਿਮਾਨਸੋਬੋਲਸੁਨਾਯੋ
ਮਨ ਵਿਚ ਤਾਂ ਬਹੁਤ ਹੀ ਅਧਿਕ ਸੁਖ ਪਾਇਆ, (ਪਰ) ਉਪਰੋਂ ਰੋਸੇ ਦਾ ਬੋਲ ਸੁਣਾ ਦਿੱਤਾ।
Though she was greatly satisfied in her mind but still externally showing her pride,
ਚੰਦ੍ਰਭਗਾਹੂੰਸੋਕੇਲਕਰੋਇਹਠਉਰਕਹਾਤਜਿਲਾਜਹਿਆਯੋ॥੭੨੯॥
ਚੰਦ੍ਰਭਗਾ ਨਾਲ ਹੀ ਕੇਲ ਕਰੋ, ਇਸ ਥਾਂ ਲਾਜ ਨੂੰ ਛਡ ਕੇ ਕਿਉਂ ਆਏ ਹੋ ॥੭੨੯॥
She said, “You keep yourself absorbed in amorous sport with Chandarbhaga, why have you come here forsaking your shyness?”729.
ਰਾਧੇਬਾਚਕਾਨ੍ਰਹਜੂਸੋ
ਰਾਧਾ ਨੇ ਕ੍ਰਿਸ਼ਨ ਜੀ ਨੂੰ ਕਿਹਾ:
Speech of Radha addressed to Krishna:
ਸਵੈਯਾ
ਸਵੈਯਾ:
SWAYYA
ਰਾਸਹਿਕਿਉਤਜਿਚੰਦ੍ਰਭਗਾਚਲਿਕੈਹਮਰੇਪਹਿਕਿਉਕਹਿਯੋਆਯੋ
ਰਾਸ ਵਿਚ ਚੰਦ੍ਰਭਗਾ ਨੂੰ ਛਡ ਕੇ, ਦਸੋ, ਮੇਰੇ ਪਾਸ ਚਲ ਕੇ ਕਿਉਂ ਆਏ ਹੋ।
“O Krishna! why have you come here to me, leaving Chandarbhaga in the arena of amorous sport?
ਕਿਉਇਹਗ੍ਵਾਰਨਿਕੀਸਿਖਮਾਨਕੈਆਪਨਹੀਉਠਕੈਸਖੀਧਾਯੋ
ਹੇ ਸਖੀ! ਕੀ (ਇਨ੍ਹਾਂ ਨੇ) ਇਹ ਗੋਪੀਆਂ ਦੀ ਸਿੱਖ ਲਈ ਹੈ ਜਾਂ ਆਪ ਹੀ ਉਠ ਕੇ ਭਜ ਆਏ ਹਨ।
Why have you come yourself agreeing with these gopis (messengers)?
ਜਾਨਤਥੀਕਿਬਡੋਠਗੁਹੈਇਹਬਾਤਨਤੇਅਬਹੀਲਖਿਪਾਯੋ
(ਮੈਂ) ਜਾਣਦੀ ਸਾਂ ਕਿ ਸ੍ਰੀ ਕ੍ਰਿਸ਼ਨ ਬਹੁਤ ਵੱਡਾ ਠਗ ਹੈ, (ਪਰ) ਇਨ੍ਹਾਂ ਗੱਲਾਂ ਤੋਂ ਹੁਣ ਸਮਝ ਲਿਆ ਹੈ।
“I knew you as a very great cheat and now it has become clear by your actions
ਕਿਉਹਮਰੇਪਹਿਆਏਕਹਿਯੋਹਮਤੋਤੁਮਕੋਨਹੀਬੋਲਿਪਠਾਯੋ॥੭੩੦॥
(ਫਿਰ ਕ੍ਰਿਸ਼ਨ ਨੂੰ ਸੰਬੋਧਨ ਕੀਤਾ) ਦਸੋ, ਮੇਰੇ ਕੋਲ ਕਿਉਂ ਆਏ ਹੋ, ਮੈਂ ਤਾਂ ਤੁਹਾਨੂੰ ਨਹੀਂ ਸਦ ਬੁਲਾਇਆ ॥੭੩੦॥
Why are you calling me? I have not called you.”730.
ਕਾਨ੍ਰਹਜੂਬਾਚਰਾਧੇਸੋ
ਕਾਨ੍ਹ ਜੀ ਨੇ ਰਾਧਾ ਨੂੰ ਕਿਹਾ:
Speech of Krishna addressed to Radha:
ਸਵੈਯਾ
ਸਵੈਯਾ:
SWAYYA
ਯੌਸੁਨਿਉਤਰਦੇਤਭਯੋਨਹਿਰੀਤੁਹਿਗ੍ਵਾਰਨਿਬੋਲਪਠਾਯੋ
ਇਹ ਸੁਣ ਕੇ (ਸ੍ਰੀ ਕ੍ਰਿਸ਼ਨ ਨੇ) ਉੱਤਰ ਦਿੱਤਾ, ਹੇ ਗੋਪੀ (ਰਾਧਾ!) ਤੂੰ (ਮੈਨੂੰ) ਸਦ ਕੇ ਨਹੀਂ ਬੁਲਾਇਆ।
Listening to this answer, Krishna said, “All your gopi-friends are calling you there