ਨੈਨਨਕੇਕਰਿਭਾਵਘਨੇਸਰਸੋਹਮਰੋਮਨੂਆਮ੍ਰਿਗਘਾਯੋ॥
(ਪਰ ਤੂੰ) ਨੈਣਾਂ ਦੇ ਬਹੁਤ ਹਾਵ-ਭਾਵ ਕਰ ਕੇ (ਉਨ੍ਹਾਂ) ਤੀਰਾਂ ਨਾਲ ਮੇਰੇ ਮਨ ਰੂਪ ਹਿਰਨ ਨੂੰ ਘਾਇਲ ਕਰ ਦਿੱਤਾ ਹੈ।
My mind-deer has been wounded because of the profuse arrows of your eyes
ਤਾਬਿਰਹਾਗਨਿਸੋਸੁਨੀਯੈਬਲਿਅੰਗਜਰਿਯੋਸੁਗਯੋਨਬਚਾਯੋ॥
(ਹੋਰ) ਸੁਣ, ਉਸ ਵਿਯੋਗ-ਅਗਨੀ ਦੇ ਬਲ ਨਾਲ ਮੇਰਾ ਸ਼ਰੀਰ ਸੜ ਗਿਆ ਹੈ (ਅਤੇ ਯਤਨ ਕਰਨ ਤੇ ਵੀ) ਬਚਾਇਆ ਨਹੀਂ ਜਾ ਸਕਿਆ।
“I am burning in the fire of separation and have not been able to save myself
ਤੇਰੇਬੁਲਾਯੋਨਆਯੋਹੋਰੀਤਿਹਠਉਰਜਰੇਕਹੁਸੇਕਿਨਿਆਯੋ॥੭੩੧॥
ਨੀ (ਰਾਧਾ!) ਤੇਰੇ ਬੁਲਾਏ ਤੇ ਨਹੀਂ ਆਇਆ ਹਾਂ, (ਮੈਂ ਤਾਂ) ਉਸ ਸੜੀ ਹੋਈ ਥਾਂ ਨੂੰ ਸੇਕਣ ਲਈ ਆਇਆ ਹਾਂ ॥੭੩੧॥
I have not come at your call, I was burning there, therefore I have come here.”731.
ਰਾਧੇਬਾਚਕਾਨ੍ਰਹਸੋ॥
ਰਾਧਾ ਨੇ ਸ੍ਰੀ ਕ੍ਰਿਸ਼ਨ ਨੂੰ ਕਿਹਾ:
Speech of Radha addressed to Krishna
ਸਵੈਯਾ॥
ਸਵੈਯਾ:
SWAYYA
ਸੰਗਫਿਰੀਤੁਮਰੇਹਰਿਖੇਲਤਸ੍ਯਾਮਕਹੇਕਬਿਆਨੰਦਭੀਨੀ॥
ਕਵੀ ਸ਼ਿਆਮ ਕਹਿੰਦੇ ਹਨ, (ਰਾਧਾ ਕਹਿਣ ਲਗੀ) ਹੇ ਸ੍ਰੀ ਕ੍ਰਿਸ਼ਨ! ਮੈਂ ਆਨੰਦ ਨਾਲ ਭਰੀ ਹੋਈ ਤੁਹਾਡੇ ਨਾਲ ਖੇਡਦੀ ਫਿਰੀ।
The poet Shyam says that Radha said, “O Krishna! I was blissfully playing and roaming with you
ਲੋਗਨਕੋਉਪਹਾਸਸਹਿਯੋਤੁਹਿਮੂਰਤਿਚੀਨਕੈਅਉਰਨਚੀਨੀ॥
ਲੋਕਾਂ ਦੇ ਮਖ਼ੌਲ ਅਤੇ ਤਾਹਨੇ ਸਹੇ, (ਪਰ) ਤੇਰਾ ਸਰੂਪ ਜਾਣ ਕੇ ਫਿਰ ਹੋਰ ਕਿਸੇ ਦਾ (ਸਰੂਪ) ਨਹੀਂ ਪਛਾਣਿਆ।
I endured the ridicule of the people and did not recognize anyone else except you
ਹੇਤਕਰਿਯੋਅਤਿਹੀਤੁਮਸੋਤੁਮਹੂੰਤਜਿਹੇਤਦਸਾਇਹਕੀਨੀ॥
(ਮੈਂ) ਤੁਹਾਡੇ ਨਾਲ ਅਤਿ ਅਧਿਕ ਪ੍ਰੇਮ ਕੀਤਾ, (ਪਰ) ਤੁਸਾਂ ਹੀ (ਮੈਨੂੰ) ਛਡ ਕੇ ਅਜਿਹੀ ਹਾਲਤ ਕੀਤੀ ਹੈ।
“I was absorbed in love with you only, but you have forsaken my love and have brought me to such a state
ਪ੍ਰੀਤਿਕਰੀਸੰਗਅਉਰਤ੍ਰੀਯਾਕਹਿਸਾਸਲਯੋਅਖੀਯਾਭਰਲੀਨੀ॥੭੩੨॥
'ਹੋਰ ਇਸਤਰੀ ਨਾਲ ਪ੍ਰੀਤ ਪਾ ਲਈ ਹੈ', (ਇਹ) ਕਹਿ ਕੇ ਹੌਕਾ ਭਰਿਆ ਅਤੇ (ਹੰਝੂਆਂ ਨਾਲ) ਅੱਖਾਂ ਭਰ ਲਈਆਂ ॥੭੩੨॥
You have loved other women,” saying this, Radha heaved a long sigh and tears came into her eyes.732.
ਕਾਨ੍ਰਹਜੂਬਾਚ॥
ਕ੍ਰਿਸ਼ਨ ਨੇ ਕਿਹਾ:
Speech of Krishna:
ਸਵੈਯਾ॥
ਸਵੈਯਾ:
SWAYYA
ਮੇਰੋਘਨੋਹਿਤਹੈਤੁਮਸੋਸਖੀਅਉਰਕਿਸੀਨਹਿਗ੍ਵਾਰਨਿਮਾਹੀ॥
ਹੇ ਸਖੀ! ਮੇਰਾ ਤੇਰੇ ਨਾਲ ਬਹੁਤ ਪਿਆਰ ਹੈ ਅਤੇ ਹੋਰ ਕਿਸੇ ਗੋਪੀ ਵਿਚ ਨਹੀਂ ਹੈ।
“O my dear Radha! I only love you and not any other gopi
ਤੇਰੇਖਰੇਤੁਹਿਦੇਖਤਹੋਬਿਨਤ੍ਵੈਤੁਹਿਮੂਰਤਿਕੀਪਰਛਾਹੀ॥
ਤੇਰੇ ਖੜੋਤਿਆਂ ਤਾਂ ਤੈਨੂੰ ਵੇਖਦਾ ਹਾਂ, ਤੇਰੇ ਬਿਨਾ ਤੇਰੀ ਮੂਰਤ ਦੀ ਪਰਛਾਈ ਨੂੰ (ਵੇਖਦਾ ਹਾਂ)।
If you stay with me, I see you and if you do not stay, I see your shadow,”
ਯੌਕਹਿਕਾਨ੍ਰਹਗਹੀਬਹੀਯਾਚਲੀਯੈਹਮਸੋਬਨਮੈਸੁਖਪਾਹੀ॥
ਇਸ ਤਰ੍ਹਾਂ ਕਹਿ ਕੇ ਕ੍ਰਿਸ਼ਨ ਨੇ (ਰਾਧਾ ਦੀ) ਬਾਂਹ ਪਕੜ ਲਈ (ਅਤੇ ਕਿਹਾ) ਮੇਰੇ ਨਾਲ ਚਲ, ਬਨ ਵਿਚ ਸੁਖ ਪਾਵਾਂਗੇ।
Saying this Krishna caught hold of the arm of Radha and said, “Let us go to the forest and abide in pleasure
ਹਹਾਚਲੁਮੇਰੀਸਹੁੰਮੇਰੀਸਹੁੰਮੇਰੀਸਹੁੰਤੇਰੀਸਹੁੰਤੇਰੀਸਹੁੰਨਾਹੀਜੂਨਾਹੀ॥੭੩੩॥
ਹਾਏ ਨੀ ਚਲ, (ਤੈਨੂੰ) ਮੇਰੀ ਸੌਂਹ, ਮੇਰੀ ਸੌਂਹ, ਮੇਰੀ ਸੌਂਹ। (ਅਗੋਂ ਰਾਧਾ ਨੇ ਕਿਹਾ) (ਮੈਨੂੰ) ਤੇਰੀ ਸੌਂਹ, ਤੇਰੀ ਸੌਂਹ, ਨਹੀਂ ਜੀ ਨਹੀਂ (ਜਾਵਾਂਗੀ) ॥੭੩੩॥
I swear to you, I swear to you, let us go,” but Radha said, “I swear to you, I shall not go”.733.
ਯੌਕਹਿਕਾਨ੍ਰਹਗਹੀਬਿਹੀਯਾਤਿਹੂਲੋਗਨਕੋਭੁਗੀਯਾਰਸਜੋਹੈ॥
ਇਸ ਤਰ੍ਹਾਂ ਕਹਿ ਕੇ ਕਾਨ੍ਹ ਨੇ (ਰਾਧਾ ਦੀ) ਬਾਂਹ ਫੜ ਲਈ, ਜੋ ਤਿੰਨਾਂ ਲੋਕਾਂ ਦੇ ਰਸ ਨੂੰ ਭੋਗਣ ਵਾਲਾ ਹੈ।
Talking in this way, the enjoyer of the passionate love of all the three worlds, caught hold of the arm of Radha
ਕੇਹਰਿਸੀਜਿਹਕੀਕਟਿਹੈਜਿਹਆਨਨਪੈਸਸਿਕੋਟਿਕਕੋਹੈ॥
ਜਿਸ ਦਾ ਲਕ ਸ਼ੇਰ ਵਰਗਾ ਹੈ ਅਤੇ ਜਿਸ ਦੇ ਮੁਖ ਸਾਹਮਣੇ ਕਰੋੜਾਂ ਚੰਦ੍ਰਮੇ ਕੀ ਹਨ।
The waist of Krishna is slim like that of the lion and his face is beautiful like millions of moons
ਐਸੋਕਹਿਯੋਚਲੀਯੈਹਮਰੇਸੰਗਿਜੋਸਭਗ੍ਵਾਰਨਿਕੋਮਨਮੋਹੈ॥
(ਫਿਰ) ਉਸ ਨੇ ਇਸ ਤਰ੍ਹਾਂ ਕਿਹਾ, ਮੇਰੇ ਨਾਲ ਚਲ, ਜੋ ਸਾਰੀਆਂ ਗੋਪੀਆਂ ਦੇ ਮਨ ਨੂੰ ਮੋਹਿਤ ਕਰਨ ਵਾਲਾ ਹੈ।
ਯੌਕਹਿਕਾਹੇਕਰੋਬਿਨਤੀਸੁਨਕੈਤੁਹਿਲਾਲਹੀਐਮਧਿਜੋਹੈ॥੭੩੪॥
(ਫਿਰ ਰਾਧਾ ਨੇ ਕਿਹਾ) ਇਸ ਤਰ੍ਹਾਂ ਕਹਿ ਕੇ ਕਿਉਂ ਤਰਲੇ ਕਰ ਰਹੇ ਹੋ। ਹੇ ਲਾਲ! ਸੁਣੋ, ਜੋ ਗੱਲ ਤੁਹਾਡੇ ਦਿਲ ਵਿਚ ਹੈ (ਉਹ ਮੈਂ ਭਾਂਪ ਗਈ ਹਾਂ) ॥੭੩੪॥
Krishna, who allured the minds of the gopis, said, “You go with me, why are you doing this? I request you to say to me all that is in your mind.734.
ਕਾਹੇਉਰਾਹਨਦੇਤਸਖੀਕਹਿਯੋਪ੍ਰੀਤਘਨੀਹਮਰੀਸੰਗਤੇਰੇ॥
(ਫਿਰ ਕ੍ਰਿਸ਼ਨ ਨੇ) ਕਿਹਾ, ਹੇ ਸਖੀ! ਕਿਉਂ ਉਲਾਂਭੇ ਦਿੰਦੀ ਹੈਂ, ਮੇਰੀ ਤੇਰੇ ਨਾਲ ਘਨੇਰੀ ਪ੍ਰੀਤ ਹੈ।
“O my dear Radha! why are you getting sarcastic with me? I have love only for you
ਨਾਹਕਤੂੰਭਰਮੀਮਨਮੈਕਛੁਬਾਤਨਚੰਦ੍ਰਭਗਾਮਨਿਮੇਰੇ॥
ਤੂੰ ਵਿਅਰਥ ਵਿਚ ਮਨ ਵਿਚ ਭਰਮਾ ਗਈ ਹੈਂ, ਮੇਰੇ ਮਨ ਵਿਚ ਤਾਂ ਚੰਦ੍ਰਭਗਾ ਦੀ ਕੋਈ ਗੱਲ ਨਹੀਂ ਹੈ।
You have fallen in illusion in vain, I have nothing in my mind regarding Chandarbhaga
ਤਾਤੇਉਠੋਤਜਿਮਾਨਸਭੈਚਲਿਖੇਲਹਿਾਂਪੈਜਮੁਨਾਤਟਿਕੇਰੇ॥
ਇਸ ਕਰਕੇ ਉਠ, ਸਾਰੇ ਰੋਸੇ ਨੂੰ ਛਡ ਦੇ ਅਤੇ ਚਲ ਜਮਨਾ ਦੇ ਕੰਢੇ ਉਤੇ ਖੇਡੀਏ।
“Therefore, forsaking your pride, go with me for playing on the bank of Yamuna
ਮਾਨਤਹੈਨਹਿਬਾਤਹਠੀਬਿਰਹਾਤੁਰਹੈਬਿਰਹੀਜਨਟੇਰੇ॥੭੩੫॥
ਹਠੀਲੀ (ਰਾਧਾ) ਕੋਈ ਗੱਲ ਨਹੀਂ ਮੰਨਦੀ ਅਤੇ (ਕ੍ਰਿਸ਼ਨ) ਵਿਯੋਗ ਨਾਲ ਪੀੜਿਤ ਹੋ ਕੇ ਵਿਯੋਗੇ ਹੋਏ ਵਿਅਕਤੀ ਵਾਂਗ ਅਰਜ਼ਾਂ ਕਰਦਾ ਹੈ ॥੭੩੫॥
” The persistent Radha is not obeying Krishna, when, Krishna, over-wrought with separation is calling her.735.
ਤ੍ਯਾਗਕਹਿਯੋਅਬਮਾਨਸਖੀਹਮਹੂੰਤੁਮਹੂੰਬਨਬੀਚਪਧਾਰੈ॥
(ਫਿਰ) ਕਿਹਾ, ਹੇ ਸਖੀ! ਹੁਣ ਰੋਸਾ ਛਡ ਦੇ ਅਤੇ ਮੈਂ ਤੇ ਤੂੰ ਬਨ ਵਿਚ ਚਲੀਏ।
“O dear! forsake your pride and come, let both of us go to the forest