ਨਾਹਕਹੀਤੂਰਿਸੀਮਨਮੈਨਹੀਆਨਤ੍ਰੀਯਾਮਨਬਾਤਹਮਾਰੈ॥
ਤੂੰ ਵਿਅਰਥ ਵਿਚ ਕ੍ਰੋਧ ਕਰ ਰਹੀ ਹੈਂ, ਮੇਰੇ ਮਨ ਵਿਚ ਕਿਸੇ ਹੋਰ ਇਸਤਰੀ ਦਾ ਖਿਆਲ ਤਕ ਨਹੀਂ ਹੈ।
You are angry in your mind uselessly, because there is not other woman in my mind
ਤਾਤੇਅਸੋਕਕੇਸਾਥਸੁਨੋਬਲਿਤੀਰਨਦੀਸਭਸੋਕਹਿਡਾਰੈ॥
ਹੇ ਬਲ੍ਹੀਏ! ਇਸ ਕਰ ਕੇ ਪ੍ਰਸੰਨਤਾ ਪੂਰਵਕ ਸੁਣ, (ਚਲ) ਨਦੀ ਦੇ ਕੰਢੇ ਸਾਰੇ ਗ਼ਮ ਸੁਟ ਆਈਏ।
“Therefore listen to me with delight and go with me
ਯਾਤੇਨਅਉਰਭਲੀਕਛੁਹੈਮਿਲਿਕੈਹਮਮੈਨਕੋਮਾਨਨਿਵਾਰੈ॥੭੩੬॥
ਇਸ ਤੋਂ ਹੋਰ ਚੰਗੀ (ਗੱਲ) ਕੋਈ ਨਹੀਂ ਕਿ ਅਸੀਂ ਮਿਲ ਕੇ ਕਾਮਦੇਵ ਦੇ ਅਭਿਮਾਨ ਨੂੰ ਦੂਰ ਕਰ ਦੇਈਏ ॥੭੩੬॥
On the bank of the river I shall say this that there is no other gopi so nice as you, after that let us both in unison shatter the pride of the god of love.736.
ਕਾਨ੍ਰਹਰਸਾਤਰਹ੍ਵੈਅਤਿਹੀਬ੍ਰਿਖਭਾਨਸੁਤਾਢਿਗਬਾਤਉਚਾਰੀ॥
ਕਾਮ ਕਰ ਕੇ ਆਤੁਰ ਹੋਏ ਕ੍ਰਿਸ਼ਨ ਨੇ ਰਾਧਾ ਕੋਲ (ਇਹ) ਗੱਲ ਕਹੀ।
ਤਾਹਿਮਨੀਹਰਿਬਾਤਸੋਊਤਿਨਮਾਨਕੀਬਾਤਬਿਦਾਕਰਿਡਾਰੀ॥
ਉਸ (ਰਾਧਾ) ਨੇ ਕ੍ਰਿਸ਼ਨ ਦੀ ਗੱਲ ਮੰਨ ਲਈ ਅਤੇ (ਮਨ ਵਿਚੋਂ) ਰੋਸੇ ਦੀ ਗੱਲ ਨੂੰ ਦੂਰ ਕਰ ਦਿੱਤਾ।
When Krishna talked to Radha in extreme perturbance, she submitted to Krishna and abandoned her pride
ਹਾਥਹਿਸੋਬਹੀਆਗਹਿਸ੍ਯਾਮਸੁਐਸੇਕਹਿਯੋਅਬਖੇਲਹਿਯਾਰੀ॥
(ਉਸ ਦੀ) ਬਾਂਹ ਹੱਥ ਨਾਲ ਪਕੜ ਕੇ ਕ੍ਰਿਸ਼ਨ ਨੇ (ਉਸ ਨੂੰ) ਇਸ ਤਰ੍ਹਾਂ ਕਿਹਾ, (ਆ) ਹੁਣ 'ਯਾਰੀ' ਖੇਡੀਏ।
ਕਾਨ੍ਰਹਕਹਿਯੋਤਬਰਾਧਕਾਸੋਹਮਰੇਸੰਗਕੇਲਕਰੋਮੋਰੀਪਿਆਰੀ॥੭੩੭॥
ਤਦ (ਫਿਰ) ਕ੍ਰਿਸ਼ਨ ਨੇ ਰਾਧਾ ਨੂੰ ਕਿਹਾ, ਹੇ ਮੇਰੀ ਪਿਆਰੀ! ਮੇਰੇ ਨਾਲ ਕੇਲ ਕਰ ॥੭੩੭॥
Holding her hand, Krishna said, “Come my friend and most dear Radha! you absorb yourself in passionate play with me.”737.
ਰਾਧੇਬਾਚਕਾਨ੍ਰਹਸੋ॥
ਰਾਧਾ ਨੇ ਕ੍ਰਿਸ਼ਨ ਨੂੰ ਕਿਹਾ:
Speech of Radha address to Krishna:
ਸਵੈਯਾ॥
ਸਵੈਯਾ:
SWAYYA
ਯੌਸੁਨਿਕੈਬ੍ਰਿਖਭਾਨਸੁਤਾਨੰਦਲਾਲਲਲਾਕਹੁਉਤਰਦੀਨੋ॥
ਇਸ ਤਰ੍ਹਾਂ ਸੁਣ ਕੇ ਰਾਧਾ ਨੇ ਪਿਆਰੇ ਕ੍ਰਿਸ਼ਨ ਨੂੰ ਉੱਤਰ ਦਿੱਤਾ।
ਤਾਹੀਸੋਬਾਤਕਰੋਹਰਿਜੂਜਿਹਕੇਸੰਗਨੇਹੁਘਨੋਤੁਮਕੀਨੋ॥
ਹੇ ਕ੍ਰਿਸ਼ਨ ਜੀ! ਉਸੇ ਨਾਲ ਗੱਲ ਕਰੋ, ਜਿਸ ਨਾਲ ਤੁਸੀਂ ਬਹੁਤ ਪ੍ਰੀਤ ਕੀਤੀ ਹੈ।
Hearing the words of Krishna, Radha replied, “O Krishna! you talk with her, with whom you have been in love
ਕਾਹੇਕਉਮੋਰੀਗਹੀਬਹੀਆਸੁਦੁਖਾਵਤਕਾਹੇਕਉਹੋਮੁਹਿਜੀਨੋ॥
ਕਿਸ ਵਾਸਤੇ ਮੇਰੀ ਬਾਂਹ ਫੜਦੇ ਹੋ ਅਤੇ ਕਿਸ ਵਾਸਤੇ ਮੇਰੇ ਦਿਲ ਨੂੰ ਦੁਖਾਉਂਦੇ ਹੋ।
ਯੌਕਹਿਬਾਤਭਰੀਅਖੀਆਕਰਿਕੈਦੁਖਸਾਸਉਸਾਸਸੁਲੀਨੋ॥੭੩੮॥
ਇਹ ਗੱਲ ਕਹਿ ਕੇ, ਅੱਖੀਆਂ (ਹੰਝੂਆਂ ਨਾਲ) ਭਰ ਲਈਆਂ ਅਤੇ ਦੁਖ ਦਾ ਸਾਹ ਲੈ ਕੇ ਹੌਕਾ ਭਰਿਆ ॥੭੩੮॥
“Why have you caught hold of my arm and why are you causing anguish to my heart?” Saying this, Radha”s eyes were filled with tears and she heaved a long sigh.738.
ਕੇਲਕਰੋਉਠਿਗ੍ਵਾਰਨਿਸੋਜਿਨਿਸੰਗਰਚਿਯੋਮਨਹੈਸੁਤੁਮਾਰੋ॥
(ਫਿਰ ਕਹਿਣ ਲਗੀ) ਉਸ ਗੋਪੀ ਨਾਲ ਕੇਲ ਕਰੋ, ਜਿਸ ਨਾਲ ਤੁਹਾਡਾ ਮਨ ਰਚਿਆ ਹੋਇਆ ਹੈ।
ਸ੍ਵਾਸਨਲੈਅਖੀਆਭਰਕੈਬ੍ਰਿਖਭਾਨਸੁਤਾਇਹਭਾਤਿਉਚਾਰੋ॥
ਰਾਧਾ ਨੇ ਲੰਬੇ ਸਾਹ ਲੈ ਕੇ ਅਤੇ (ਹੰਝੂਆਂ ਨਾਲ) ਅੱਖੀਆਂ ਭਰ ਕੇ ਇਸ ਤਰ੍ਹਾਂ ਕਿਹਾ,
Heaving a long sigh and filling her eyes with tears, Radha said, “O Krishna! you roam with those gopis, with whom you have been fondly attached
ਸੰਗਚਲੋਨਹਿਹਉਤੁਮਰੇਕਰਿਆਯੁਧਲੈਕਹਿਓਕਿਉਨਹੀਮਾਰੋ॥
ਮੈਂ ਤੁਹਾਡੇ ਨਾਲ ਨਹੀਂ ਚਲਾਂਗੀ, (ਭਾਵੇਂ) ਸ਼ਸਤ੍ਰ ਲੈ ਕੇ ਮਾਰ ਹੀ ਕਿਉਂ ਨਾ ਸੁਟੋ।
“You may even kill me taking the weapons in your hands, but I shall not go with you
ਸਾਚਕਹੋਤੁਮਸੋਬਤੀਯਾਤਜਿਕੈਹਮਕੋਜਦੁਬੀਰਪਧਾਰੋ॥੭੩੯॥
(ਮੈਂ) ਤੁਹਾਨੂੰ ਸੱਚੀ ਗੱਲ ਕਹਿੰਦੀ ਹਾਂ, ਹੇ ਕ੍ਰਿਸ਼ਨ! ਮੈਨੂੰ ਛਡ ਕੇ ਚਲੇ ਜਾਓ ॥੭੩੯॥
O Krishna! I am telling you the truth that you may go away, leaving me here.”739.
ਕਾਨ੍ਰਹਜੂਬਾਚਰਾਧੇਸੋ॥
ਕ੍ਰਿਸ਼ਨ ਜੀ ਨੇ ਰਾਧਾ ਨੂੰ ਕਿਹਾ:
Speech of Krishna addressed to Radha:
ਸਵੈਯਾ॥
ਸਵੈਯਾ:
SWAYYA
ਸੰਗਚਲੋਹਮਰੇਉਠਕੈਸਖੀਮਾਨਕਛੁਮਨਮੈਨਹੀਆਨੋ॥
ਹੇ ਸਖੀ! ਉਠ ਕੇ ਮੇਰੇ ਨਾਲ ਚਲ ਅਤੇ ਮਨ ਵਿਚ ਬਿਲਕੁਲ ਰੋਸਾ ਨਾ ਲਿਆ।
“O dear! you accompany me, forsaking your pride, I have come to you, abandoning all my doubts
ਆਇਹੋਹਉਤਜਿਸੰਕਿਨਿਸੰਕਕਛੂਤਿਹਤੇਰਸਰੀਤਿਪਛਾਨੋ॥
ਮੈਂ ਸੰਗ ਨੂੰ ਛਡ ਕੇ ਅਤੇ ਨਿਸੰਗ ਹੋ ਕੇ ਤੇਰੇ ਪਾਸ ਆਇਆ ਹਾਂ, ਇਸ ਤੋਂ ਹੀ ਰਸ ਦੀ ਕੁਝ ਰੀਤ ਪਛਾਣ ਲੈ।
Please recognise somewhat the mode of love
ਮਿਤ੍ਰਕੇਬੇਚੇਕਿਧੌਬਿਕੀਯੈਇਹਸ੍ਰਉਨਸੁਨੋਸਖੀਪ੍ਰੀਤਿਕਹਾਨੋ॥
ਹੇ ਸਖੀ! ਇਹ ਪ੍ਰੀਤ ਦੀ ਕਹਾਣੀ ਕੰਨਾਂ ਨਾਲ ਸੁਣ, ਮਿਤਰ ਦੇ ਵੇਚਿਆਂ (ਆਪ) ਵਿਕ ਜਾਈਏ (ਜੇ ਪ੍ਰੇਮ ਸਿਰੇ ਚੜ੍ਹ ਸਕਦਾ ਹੋਵੇ)।
“A friend on being sold is ever ready to be sold, you might have heard this sort of love definitely with your ears
ਤਾਤੇਹਉਤੇਰੀਕਰੋਬਿਨਤੀਕਹਿਬੋਮੁਹਿਮਾਨਿਸਖੀਅਬਮਾਨੋ॥੭੪੦॥
ਇਸ ਲਈ ਮੈਂ ਤੈਨੂੰ ਬੇਨਤੀ ਕਰਦਾ ਹਾਂ, ਹੇ ਸਖੀ! ਮੇਰਾ ਕਿਹਾ ਮੰਨ ਲੈ, ਹੁਣ (ਅਵੱਸ਼) ਮੰਨ ਲੈ ॥੭੪੦॥
Therefore, O dear! I am requesting you to agree to my saying.”740.
ਰਾਧੇਬਾਚ॥
ਰਾਧਾ ਨੇ ਕਿਹਾ:
Speech of Radha:
ਸਵੈਯਾ॥
ਸਵੈਯਾ:
SWAYYA
ਯੌਸੁਨਿਕੈਹਰਿਕੀਬਤੀਯਾਹਰਿਕੋਤਿਨਯਾਬਿਧਿਉਤਰਦੀਨੋ॥
ਇਸ ਤਰ੍ਹਾਂ ਕ੍ਰਿਸ਼ਨ ਦੀ ਗੱਲ ਸੁਣ ਕੇ (ਰਾਧਾ ਨੇ) ਕ੍ਰਿਸ਼ਨ ਨੂੰ ਇਸ ਢੰਗ ਨਾਲ ਜਵਾਬ ਦਿੱਤਾ।
Hearing the words of Krishna, Radha replied thus, “Krishna! when did the love persist between you and me?
ਪ੍ਰੀਤਿਰਹੀਹਮਸੋਤੁਮਰੀਕਹਾਯੌਕਹਿਕੈਦ੍ਰਿਗਿਬਾਰਿਭਰੀਨੋ॥
ਮੇਰੇ ਨਾਲ ਹੁਣ ਤੁਹਾਡੀ ਪ੍ਰੀਤ ਕਿਥੇ ਰਹੀ ਹੈ। ਇਸ ਤਰ੍ਹਾਂ ਕਹਿਣ ਤੇ ਅੱਖੀਆਂ ਵਿਚ ਜਲ ਭਰ ਗਿਆ।
” Saying this, the eyes of Radha were filled with tears, she said again,
ਪ੍ਰੀਤਿਕਰੀਸੰਗਚੰਦ੍ਰਭਗਾਅਤਿਕੋਪਬਢਿਯੋਤਿਹਤੇਮੁਹਿਜੀਨੋ॥
(ਤੁਸੀਂ) ਚੰਦ੍ਰਭਗਾ ਨਾਲ ਪ੍ਰੀਤ ਕੀਤੀ ਹੈ, ਜਿਸ ਕਰ ਕੇ ਮੇਰੇ ਮਨ ਵਿਚ ਬਹੁਤ ਕ੍ਰੋਧ ਵਧ ਗਿਆ ਹੈ।
“You are in love with Chandarbhaga and you had compelled me in anger to leave the arena of amorous play
ਯੌਕਹਿਕੈਭਰਿਸ੍ਵਾਸਲਯੌਕਬਿਸ੍ਯਾਮਕਹੈਅਤਿਹੀਕਪਟੀਨੋ॥੭੪੧॥
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਕਹਿ ਕੇ (ਉਸ ਨੇ) ਹੌਕਾ ਲਿਆ, ਜੋ ਬਹੁਤ ਫਰੇਬਣ ਹੈ ॥੭੪੧॥
” The poet Shyam says that on saying this much, that deceitful one heaved a long sigh.741.
ਕ੍ਰੋਧਭਰੀਫਿਰਿਬੋਲਿਉਠੀਬ੍ਰਿਖਭਾਨੁਸੁਤਾਮੁਖਸੁੰਦਰਸਿਉ॥
ਕ੍ਰੋਧ ਨਾਲ ਭਰੀ ਹੋਈ ਰਾਧਾ ਫਿਰ ਆਪਣੇ ਸੁੰਦਰ ਮੁਖ ਨਾਲ ਬੋਲ ਪਈ।
ਤੁਮਸੋਹਮਸੋਰਸਕਉਨਰਹਿਯੋਕਬਿਸ੍ਯਾਮਕਹੈਬਿਧਿਕੋਪਹਿਜਿਉ॥
ਤੁਹਾਡਾ ਮੇਰੇ ਨਾਲ ਕਿਹੜਾ (ਪ੍ਰੇਮ) ਰਸ ਰਹਿ ਗਿਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਕਿਹੜੀ ਬਿਧੀ ਨਾਲ ਰਹਿ ਗਿਆ ਹੈ, (ਦਸੋ)।
Filled with fury, Radha spoke out from her beautiful mouth, “O Krishna! there is no love now between you and me, perhaps the Providence wanted that.”
ਹਰਿਯੌਕਹੀਮੋਹਿਤਹੈਤੁਹਿਸੋਉਨਿਕੋਪਿਕਹਿਯੋਹਮਸੋਕਹੁਕਿਉ॥
ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, ਮੇਰਾ ਹਿਤ ਤੇਰੇ ਨਾਲ ਹੈ। (ਉੱਤਰ ਵਿਚ) ਉਸ (ਰਾਧਾ) ਨੇ ਕ੍ਰੋਧਿਤ ਹੋ ਕੇ ਕਿਹਾ, ਮੇਰੇ ਨਾਲ, ਦਸੋ ਕਿਵੇਂ ਹੈ।
Krishna says that he is enamoured of her, but she retorts in rage why was he enchanted of her?
ਤੁਮਰੇਸੰਗਿਕੇਲਕਰੇਬਨਮੈਸੁਨੀਯੈਬਤੀਯਾਹਮਰੀਬਲਿਇਉ॥੭੪੨॥
(ਕ੍ਰਿਸ਼ਨ ਨੇ ਕਿਹਾ) ਹੇ ਬਲ੍ਹੀਏ! ਮੇਰੀ ਗੱਲ ਸੁਣ, (ਮੈਂ) ਤੇਰੇ ਨਾਲ ਬਨ ਵਿਚ ਕੇਲ-ਕ੍ਰੀੜਾ ਕੀਤੀ ਹੈ, ਇਸ ਤਰ੍ਹਾਂ (ਮੈਂ ਤੇਰੇ ਨਾਲ ਪਿਆਰ ਕੀਤਾ ਹੈ) ॥੭੪੨॥
She (Chandarbhaga) is absorbed in amorous play with you in the forest.742.
ਕਾਨ੍ਰਹਜੂਬਾਚਰਾਧੇਸੋ॥
ਕ੍ਰਿਸ਼ਨ ਜੀ ਨੇ ਰਾਧਾ ਨੂੰ ਕਿਹਾ:
Speech of Krishna addressed to Radha:
ਸਵੈਯਾ॥
ਸਵੈਯਾ:
SWAYYA
ਮੋਹਿਯੋਹਉਤੇਰੋਸਖੀਚਲਿਬੋਪਿਖਿਮੋਹਿਯੋਸੁਹਉਦ੍ਰਿਗਪੇਖਤਤੇਰੇ॥
ਹੇ ਸਖੀ! ਤੇਰੀ ਚਾਲ ਨੂੰ ਵੇਖ ਕੇ ਮੈਂ ਮੋਹਿਆ ਗਿਆ ਹਾਂ, ਤੇਰੇ ਨੈਣਾਂ ਨੂੰ ਵੀ ਵੇਖਦਿਆਂ ਮੋਹਿਆ ਗਿਆ ਹਾਂ,
“O dear! I am madly in love with you because of your gait and eyes
ਮੋਹਿਰਹਿਯੋਅਲਕੈਤੁਮਰੀਪਿਖਿਜਾਤਗਯੋਤਜਿਯਾਨਹੀਡੇਰੇ॥
ਤੇਰੀਆਂ ਜ਼ੁਲਫ਼ਾਂ ਵੇਖ ਕੇ ਮੋਹਿਆ ਗਿਆ ਹਾਂ; ਹੁਣ ਇਨ੍ਹਾਂ ਨੂੰ ਛਡ ਕੇ ਡੇਰੇ ਨਹੀਂ ਜਾਇਆ ਜਾਂਦਾ।
I am enamoured of you by seeing your hair, therefore, I could not go to my home, abandoning it
ਮੋਹਿਰਹਿਯੋਤੁਹਿਅੰਗਨਿਹਾਰਤਪ੍ਰੀਤਿਬਢੀਤਿਹਤੇਮਨਮੇਰੇ॥
ਤੇਰੇ ਸ਼ਰੀਰ ਨੂੰ ਵੇਖ ਕੇ ਮੋਹਿਆ ਗਿਆ ਹਾਂ; ਇਸੇ ਕਰ ਕੇ ਮੇਰੇ ਮਨ ਵਿਚ ਪ੍ਰੀਤ ਵਧ ਗਈ ਹੈ।
“I am allured on even seeing your limbs, therefore my love for you has increased in my mind
ਮੋਹਿਰਹਿਯੋਮੁਖਤੇਰੋਨਿਹਾਰਤਜਿਉਗਨਚੰਦਚਕੋਰਨਹੇਰੇ॥੭੪੩॥
ਮੈਂ ਤੇਰਾ ਮੁਖ ਵੇਖ ਕੇ ਮੋਹਿਆ ਗਿਆ ਹਾਂ, ਜਿਉ ਚਕੋਰਾਂ ਦੀ ਡਾਰ ਚੰਦ੍ਰਮਾ ਨੂੰ ਵੇਖਦੀ ਰਹਿੰਦੀ ਹੈ ॥੭੪੩॥
I have been enchanted on seeing your face like the partridge looking at the moon.743.
ਤਾਤੇਨਮਾਨਕਰੋਸਜਨੀਮੁਹਿਸੰਗਚਲੋਉਠਕੈਅਬਹੀ॥
ਇਸ ਕਰ ਕੇ ਹੇ ਸਜਨੀ! ਰੋਸਾ ਨਾ ਕਰ, ਹੁਣ ਹੀ ਉਠ ਕੇ ਮੇਰੇ ਨਾਲ ਚਲ।
“Therefore, O dear! do not remain engrossed in pride now, get up and go with me just now
ਹਮਰੀਤੁਮਸੋਸਖੀਪ੍ਰੀਤਿਘਨੀਕੁਪਿਬਾਤਕਹੋਤਜਿਕੈਸਬਹੀ॥
ਹੇ ਸਖੀ! ਮੇਰੀ ਤੇਰੇ ਨਾਲ ਡੂੰਘੀ ਪੀਤ ਹੈ, ਸਾਰਾ ਕ੍ਰੋਧ ਤਿਆਗ ਕੇ ਗੱਲ ਕਰ।
I have profound love for you, forsake your ire and talk to me
ਤਿਹਤੇਇਹਛੁਦ੍ਰਨਬਾਤਕੀਰੀਤਿਕਹਿਯੋਨਅਰੀਤੁਮਕੋਫਬਹੀ॥
ਉਸ (ਰੋਸੇ) ਕਰ ਕੇ ਕਿਹਾ ਹੈ ਕਿ ਇਹ ਘਟੀਆ ਗੱਲ ਦੀ ਰੀਤ ਹੈ, ਤੈਨੂੰ ਅੜੀਏ ਸੋਭਦੀ ਨਹੀਂ।
“It does not behove you to talk in such an uncivilised way
ਤਿਹਤੇਸੁਨਮੋਬਿਨਤੀਚਲੀਯੈਇਹਕਾਜਕੀਏਨਕਛੂਲਭਹੀ॥੭੪੪॥
ਇਸ ਕਰ ਕੇ ਮੇਰੀ ਬੇਨਤੀ ਸੁਣ, ਚਲ; ਇਸ ਤਰ੍ਹਾਂ ਦਾ ਕੰਮ ਕਰਨ ਨਾਲ ਕੁਝ ਨਹੀਂ ਲਭਣਾ ॥੭੪੪॥
Listen to my request and go, because no gain will accrue to you in this way.”744.
ਅਤਿਹੀਜਬਕਾਨ੍ਰਹਕਰੀਬਿਨਤੀਤਬਹੀਮਨਰੰਚਤ੍ਰੀਯਾਸੋਊਮਾਨੀ॥
ਜਦ ਕ੍ਰਿਸ਼ਨ ਨੇ ਬਹੁਤ ਹੀ ਅਰਜ਼ੋਈ ਕੀਤੀ, ਤਦੋਂ ਹੀ ਉਸ ਇਸਤਰੀ (ਰਾਧਾ) ਨੇ ਮਨ ਵਿਚ ਥੋੜੀ ਜਿੰਨੀ ਗੱਲ ਮੰਨ ਲਈ।
When Krishna requested many times, then that gopi (Radha) slightly agreed
ਦੂਰਕਰੀਮਨਕੀਗਨਤੀਜਬਹੀਹਰਿਕੀਤਿਨਪ੍ਰੀਤਿਪਛਾਨੀ॥
ਜਦੋਂ ਉਸ ਨੇ ਸ੍ਰੀ ਕ੍ਰਿਸ਼ਨ ਦੀ ਪ੍ਰੀਤ ਨੂੰ ਪਛਾਣ ਲਿਆ (ਤਾਂ) ਮਨ ਦੀ ਦੁਬਿਧਾ ਦੂਰ ਕਰ ਦਿੱਤੀ।
She removed the illusion of her mind and recognised the love of Krishna:
ਤਉਇਮਉਤਰਦੇਤਭਈਜੋਊਸੁੰਦਰਤਾਮਹਿਤ੍ਰੀਯਨਰਾਨੀ॥
ਤਦ ਉਹ ਇਸ ਤਰ੍ਹਾਂ ਉੱਤਰ ਦੇਣ ਲਗੀ ਜੋ ਸੁੰਦਰਤਾ ਵਿਚ ਇਸਤਰੀਆਂ ਦੀ ਰਾਣੀ ਹੈ।
Radha, the queen of women in beauty replied to Krishna
ਤ੍ਯਾਗਦਈਦੁਚਿਤਈਮਨਕੀਹਰਿਸੋਰਸਬਾਤਨਸੋਨਿਜਕਾਨੀ॥੭੪੫॥
(ਉਸ ਨੇ) ਮਨ ਦੀ ਦੁਚਿਤੀ ਨੂੰ ਤਿਆਗ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਨਾਲ (ਪ੍ਰੇਮ) ਰਸ ਦੀ ਗੱਲ ਕਰ ਕੇ ਨੇੜ ਪ੍ਰਾਪਤ ਕਰ ਲਿਆ ॥੭੪੫॥
She abandoned the duality of her mind and began to talk about the passionate love with Krishna.745.
ਮੋਹਿਕਹੋਚਲੀਯੈਹਮਰੇਸੰਗਜਾਨਤਹੋਰਸਸਾਥਛਰੋਗੇ॥
ਮੈਨੂੰ ਕਹਿੰਦੇ ਹੋ, ਮੇਰੇ ਨਾਲ ਚਲ। (ਮੈਂ) ਜਾਣਦੀ ਹਾਂ (ਤੁਸੀਂ) ਪ੍ਰੇਮ-ਰਸ ਨਾਲ ਛਲ ਜਾਓਗੇ।
Radha said, “Being allured you have asked me to go with you, but I know that through the passionate love, you will deceive me