GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 371
Display Settings
ਤਾਹੀਕੇਹੇਤਚਲੇਤਜਿਕੈਪੁਰਿਗ੍ਵਾਰਿਨਗੋਪਸੁਪੂਜਨਦੇਵੀ॥੭੫੭॥
ਉਸੇ ਦੇਵੀ ਦੀ ਪੂਜਾ ਲਈ ਸਾਰੇ ਗਵਾਲੇ ਅਤੇ ਗਵਾਲਣਾਂ ਨਗਰ ਨੂੰ ਛਡ ਕੇ ਤੁਰ ਪਏ ਹਨ ॥੭੫੭॥
The gopis and gopas are all going out of the city in order to worship her.757.
ਆਠਭੁਜਾਜਿਹਕੀਜਗਿਮਾਲੁਮਸੁੰਭਸੰਘਾਰਨਿਨਾਮਜਿਸੀਕੋ
ਜਿਸ ਦੀਆਂ ਅੱਠ ਭੁਜਾਵਾਂ ਜਗਤ ਨੂੰ ਪਤਾ ਹਨ ਅਤੇ ਜਿਸ ਦਾ ਨਾਂ 'ਸੁੰਭ ਸੰਘਾਰਨਿ' ਹੈ।
ਸਾਧਨਦੋਖਨਕੀਹਰਤਾਕਬਿਸ੍ਯਾਮਮਾਨਤਤ੍ਰਾਸਕਿਸੀਕੋ
ਕਵੀ ਸ਼ਿਆਮ (ਕਹਿੰਦੇ ਹਨ) (ਜੋ) ਸਾਧਾਂ ਦੇ ਦੁਖਾਂ ਨੂੰ ਦੂਰ ਕਰਨ ਵਾਲੀ ਹੈ ਅਤੇ ਕਿਸੇ ਦਾ ਡਰ ਨਹੀਂ ਮੰਨਦੀ ਹੈ।
She, who has eight arms and is the killer of Sumbh, who is the remover of the sufferings of saints and is fearless,
ਸਾਤਅਕਾਸਪਤਾਲਨਸਾਤਨਫੈਲਰਹਿਓਜਸਨਾਮੁਇਸੀਕੋ
ਸੱਤਾਂ ਆਕਾਸ਼ਾਂ ਅਤੇ ਸੱਤਾਂ ਪਾਤਾਲਾਂ ਵਿਚ ਉਸੇ ਦੇ ਨਾਮ ਦਾ ਯਸ਼ ਪਸਰ ਰਿਹਾ ਹੈ।
Whose fame is spread in all the seven heavens and the nether-world
ਤਾਹੀਕੋਪੂਜਨਦ੍ਯੋਸਲਗਿਓਸਭਗੋਪਚਲੇਹਿਤਮਾਨਿਤਿਸੀਕੋ॥੭੫੮॥
ਉਸੇ ਦੀ ਪੂਜਾ ਦਾ ਦਿਨ ਆ ਗਿਆ ਹੈ ਅਤੇ ਸਾਰੇ ਗਵਾਲੇ ਉਸ ਦਾ ਹਿਤ ਮੰਨ ਕੇ ਚਲੇ ਹਨ ॥੭੫੮॥
All the gopas are going today in order to worship her.758.
ਦੋਹਰਾ
ਦੋਹਰਾ:
DOHRA
ਮਹਾਰੁਦ੍ਰਅਰੁਚੰਡਿਕੇਚਲੇਪੂਜਬੇਕਾਜ
ਮਹਾ ਰੁਦਰ ਅਤੇ ਚੰਡੀ ਦੀ ਪੂਜਾ ਦੇ ਕੰਮ ਲਈ ਚਲੇ ਹਨ।
ਜਸੁਧਾਤ੍ਰੀਯਾਬਲਿਭਦ੍ਰਅਉਸੰਗਲੀਏਬ੍ਰਿਜਰਾਜ॥੭੫੯॥
ਜਸੋਧਾ ਇਸਤਰੀਆਂ, ਬਲਰਾਮ ਅਤੇ ਕ੍ਰਿਸ਼ਨ ਨੂੰ ਨਾਲ ਲੈ (ਤੁਰੀ ਹੈ) ॥੭੫੯॥
Krishna is going along with Yashoda and Balram in order to worship the great Rudra and Chandi.759.
ਸਵੈਯਾ
ਸਵੈਯਾ:
SWAYYA
ਪੂਜਨਕਾਜਚਲੈਤਜਕੈਪੁਰਗੋਪਸਭੈਮਨਮੈਹਰਖੇ
ਮਨ ਵਿਚ ਸਾਰੇ ਗਵਾਲੇ ਪ੍ਰਸੰਨ ਹੋ ਕੇ ਨਗਰ ਨੂੰ ਛਡ ਕੇ ਪੂਜਾ ਲਈ ਚਲੇ ਹਨ।
The gopas, being pleased, left the city for the worship
ਗਹਿਅਛਤਧੂਪਪਚਾਮ੍ਰਿਤਦੀਪਕਸਾਮੁਹੇਚੰਡਿਸਿਵੈਸਰਖੇ
ਚਾਵਲ, ਧੂਪ, ਪੰਚਾਮ੍ਰਿਤ (ਕੜਾਹ) ਅਤੇ ਦੀਪਕ ਚੰਡੀ ਅਤੇ ਸ਼ਿਵ ਦੇ ਅਗੇ ਟਿਕਾ ਦਿੱਤੇ ਹਨ।
They made offerings of earthen lamps, Panchamrit, milk and rice
ਅਤਿਆਨੰਦਪ੍ਰਾਪਤਿਭੇਤਿਨਕੋਦੁਖਥੇਜੁਜਿਤੇਸਭਹੀਘਰਖੇ
ਉਨ੍ਹਾਂ ਨੂੰ ਬਹੁਤ ਆਨੰਦ ਪ੍ਰਾਪਤ ਹੋਇਆ ਅਤੇ ਜਿਤਨੇ ਵੀ ਦੁਖ ਸਨ, ਸਾਰੇ ਘਟ ਗਏ ਹਨ।
They were extremely delighted and all their sufferings ended
ਕਬਿਸ੍ਯਾਮਅਹੀਰਨਕੇਜੁਹੁਤੇਸੁਭਭਾਗਘਰੀਇਹਮੈਪਰਖੇ॥੭੬੦॥
ਕਵੀ ਸ਼ਿਆਮ (ਕਹਿੰਦੇ ਹਨ) ਗਵਾਲਿਆਂ ਦੇ ਜੋ ਉਤਮ ਭਾਗ ਹਨ, ਇਸ ਘੜੀ ਪਰਖੇ ਗਏ ਹਨ ॥੭੬੦॥
According to the poet Shyam, this time is most fortunate for all of them.760.
ਏਕਭੁਜੰਗਨਕਾਨ੍ਰਹਬਬਾਕਹੁਲੀਲਲਯੋਤਨਨੈਕੁਛੋਰੈ
ਇਕ ਸਰਪ ਨੇ ਨੰਦ ('ਕਾਨ੍ਹ ਬਬਾ') ਨਿਗਲ ਲਿਆ ਅਤੇ ਥੋੜਾ ਜਿੰਨਾ ਸ਼ਰੀਰ ਵੀ ਨਾ ਛਡਿਆ।
On this side, a snake swallowed in his mouth the whole body of the father of Krishna
ਸ੍ਰਯਾਹਮਨੋਅਬਨੂਸਹਿਕੋਤਰੁਕੋਪਡਸਿਯੋਅਤਿਹੀਕਰਿਜੋਰੈ
ਕਾਲਾ (ਇਤਨਾ ਸੀ) ਮਾਨੋ ਆਬਨੂਸ (ਖੈਰ) ਦਾ ਬ੍ਰਿਛ ਹੋਵੇ। ਉਸ ਨੇ ਕ੍ਰੋਧ ਕਰ ਕੇ ਬੜੇ ਜ਼ੋਰ ਨਾਲ ਡਸਿਆ ਹੈ।
That snake was black like the ebonite wood, in great fury, he stung Nand inspite of pleas
ਜਿਉਪੁਰਕੇਜਨਲਾਤਨਮਾਰਤਜੋਰਕਰੈਅਤਿਹੀਝਕਝੋਰੈ
ਜਿਉਂ ਜਿਉਂ ਨਗਰ ਦੇ ਲੋਕ (ਉਸ ਨੂੰ) ਲਤਾਂ ਮਾਰਦੇ ਹਨ, (ਤਾਂ ਉਹ) ਜ਼ੋਰ ਨਾਲ ਸ਼ਰੀਰ ਨੂੰ ਝੰਝੋੜਦਾ ਹੈ।
ਹਾਰਿਪਰੇਸਭਨੋਮਿਲਿਕੈਤਬਕੂਕਕਰੀਭਗਵਾਨਕੀਓਰੈ॥੭੬੧॥
ਜਦ ਸਾਰੇ ਹਾਰੇ ਗਏ, ਤਾਂ ਸਾਰਿਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਵਲ ਜਾ ਕੇ ਪੁਕਾਰ ਕੀਤੀ ॥੭੬੧॥
All the people of city tried to rescue the elderly Nand by severe thrashing, but when all were tired and could not rescue, then they began to look towards Krishna and shouted.761.
ਗੋਪਪੁਕਾਰਤਹੈਮਿਲਿਕੈਸਭਸ੍ਯਾਮਕਹੈਮੁਸਲੀਧਰਭਯੈ
ਸਾਰੇ ਗਵਾਲੇ ਮਿਲ ਕੇ ਪੁਕਾਰਦੇ ਹਨ ਅਤੇ ਕਹਿੰਦੇ ਹਨ, ਹੇ ਬਲਰਾਮ ਦੇ ਭਰਾ ਕ੍ਰਿਸ਼ਨ!
Gopas and Balram, all together began to shout for Krishna
ਦੋਖਕੋਹਰਤਾਕਰਤਾਸੁਖਆਵਹੁਟੇਰਤਦੈਤਮਰਯੈ
ਹੇ ਦੁਖਾਂ ਨੂੰ ਨਸ਼ਟ ਕਰਨ ਵਾਲੇ! ਹੇ ਸੁਖ ਕਰਨ ਵਾਲੇ! ਆਓ ਅਤੇ ਦੈਂਤ ਨੂੰ ਮਾਰੋ, ਸਾਰੇ (ਇਸ ਤਰ੍ਹਾਂ) ਪੁਕਾਰਦੇ ਹਨ।
“Thou art the remover of sufferings and the giver of comforts”
ਮੋਹਿਗ੍ਰਸਿਯੋਅਹਿਸ੍ਯਾਮਬਡੇਹਮਰੋਵਹਿਯਾਬਧਿਕਾਰਜਕਯੈ
(ਨੰਦ ਵੀ ਕਹਿਣ ਲਗੇ) ਮੈਨੂੰ ਵੱਡੇ ਕਾਲੇ ਸਰਪ ਨੇ ਗ੍ਰਸ ਲਿਆ ਹੈ, (ਉਹ ਛਡ ਨਹੀਂ ਰਿਹਾ) ਅਸੀਂ ਸਾਰੇ ਰੋ ਰਹੇ ਹਾਂ, ਇਸ ਨੂੰ ਮਾਰਨ ਦਾ ਕੰਮ ਕਰੋ।
Nand also said, “O Krishna, the snake has caught hold of me, either kill him or I shall be killed
ਰੋਗਭਏਜਿਮਬੈਦਬੁਲਈਅਤਭੀਰਪਰੇਜਿਮਬੀਰਬੁਲਯੈ॥੭੬੨॥
ਜਿਵੇਂ ਰੋਗ ਦੇ ਹੋਣ ਤੇ ਵੈਦ ਨੂੰ ਬੁਲਾਈਦਾ ਹੈ, ਤਿਵੇਂ ਭੀੜ ਪੈਣ ਤੇ (ਕਿਸੇ) ਸੂਰਵੀਰ ਨੂੰ ਬੁਲਾਇਆ ਜਾਂਦਾ ਹੈ ॥੭੬੨॥
” Just as a doctor is called when one catches some ailment, in the same manner, in adversity, the heroes are remembered.762.
ਸੁਨਿਸ੍ਰਉਨਨਮੈਹਰਿਬਾਤਪਿਤਾਉਹਸਾਪਹਿਕੋਤਨਛੇਦਕਰਿਓਹੈ
ਸ੍ਰੀ ਕ੍ਰਿਸ਼ਨ ਨੇ ਪਿਤਾ ਦੀ ਗੱਲ ਕੰਨਾਂ ਨਾਲ ਸੁਣ ਕੇ, ਉਸ ਸਰਪ ਦੇ ਸ਼ਰੀਰ ਨੂੰ ਕਟ ਦਿੱਤਾ ਹੈ।
ਸਾਪਕੀਦੇਹਤਜੀਉਨਹੂੰਇਕਸੁੰਦਰਮਾਨੁਖਦੇਹਧਰਿਓਹੈ
ਉਸ ਨੇ ਸਰਪ ਦੀ ਦੇਹ ਛਡ ਦਿੱਤੀ ਅਤੇ ਇਕ ਸੁੰਦਰ ਮਨੁੱਖ ਦੇਹ ਧਾਰਨ ਕਰ ਲਈ ਹੈ।
Hearing the words of his father, Krishna pierced the body of the snake, who manifested himself as a beautiful man (after relinquishing the body of the snake)
ਤਾਛਬਿਕੋਜਸਉਚਮਹਾਕਬਿਨੈਬਿਧਿਯਾਮੁਖਤੇਉਚਰਿਓਹੈ
ਉਸ ਦੀ ਛਬੀ ਦੇ ਮਹਾਨ ਅਤੇ ਸ੍ਰੇਸ਼ਠ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਮੁਖ ਤੋਂ ਉਚਾਰਿਆ ਹੈ।
ਮਾਨਹੁਪੁੰਨਿਪ੍ਰਤਾਪਨਤੇਸਸਿਛੀਨਲਯੋਰਿਪੁਦੂਰਕਰਿਓਹੈ॥੭੬੩॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪੁੰਨਾਂ ਦੇ ਪ੍ਰਤਾਪ ਕਰ ਕੇ ਰਾਹੂ ਪਾਸੋਂ ਚੰਦ੍ਰਮਾ ਖੋਹ ਲਿਆ ਹੈ ਅਤੇ ਵੈਰੀ ਨੂੰ ਦੂਰ ਹਟਾ ਦਿੱਤਾ ਹੈ ॥੭੬੩॥
Describing the grandeur of the spectacle, the poet says that it seems that under the impact of virtuous actions, the glory of the moon, having been snatched, has appeared in this man, ending the enemy.763.
ਬਾਮਨਹੋਇਗਯੋਸੁਵਹੈਫੁਨਿਨਾਮਸੁਦਰਸਨਹੈਪੁਨਿਜਾਕੋ
ਫਿਰ (ਉਹ ਮਨੁੱਖ) ਬ੍ਰਾਹਮਣ ਹੋ ਗਿਆ ਅਤੇ ਉਸ ਦਾ ਨਾਂ ਸੁਦਰਸ਼ਨ ਹੈ।
ਕਾਨ੍ਰਹਕਹੀਬਤੀਯਾਹਸਿਕੈਤਿਹਸੋਕਹੁਰੇਤੈਠਉਰਕਹਾਕੋ
ਕ੍ਰਿਸ਼ਨ ਨੇ ਉਸ ਨੂੰ ਹਸ ਕੇ ਗੱਲ ਕਹੀ, ਓਇ! ਦਸ, ਤੇਰਾ ਠਿਕਾਣਾ ਕਿਥੇ ਹੈ?
When that Brahmin was transformed again into a man named Sudarshan, Krishna asked him smilingly about his real abode,
ਨੈਨਨਿਵਾਇਮਨੈਸੁਖਪਾਇਸੁਜੋਰਿਪ੍ਰਨਾਮਕਰਿਓਕਰਤਾਕੋ
(ਉਸ ਨੇ) ਅੱਖਾਂ ਝੁਕਾ ਕੇ ਅਤੇ ਮਨ ਵਿਚ ਸੁਖ ਪ੍ਰਾਪਤ ਕਰ ਕੇ ਅਤੇ ਹੱਥ ਜੋੜ ਕੇ ਉਸ (ਕ੍ਰਿਸ਼ਨ) ਨੂੰ ਪ੍ਰਨਾਮ ਕੀਤਾ।
ਲੋਗਨਕੌਬਰਤਾਹਰਤਾਦੁਖਸ੍ਯਾਮਕਹੈਪਤਿਜੋਚਹੁੰਘਾਕੋ॥੭੬੪॥
ਕਵੀ ਸ਼ਿਆਮ (ਕਹਿੰਦੇ ਹਨ) ਜੋ ਲੋਕਾਂ ਨੂੰ ਵਰ ਦੇਣ ਵਾਲਾ, ਦੁਖ ਨਸ਼ਟ ਕਰਨ ਵਾਲਾ ਅਤੇ ਚੌਹਾਂ ਦਿਸ਼ਾਵਾਂ ਦਾ ਸੁਆਮੀ ਹੈ ॥੭੬੪॥
He, being pleased in mind, with bowed eyes and folded hands, he greeted Krishna and said, “O Lord! Thou art the Sustainer and remover of the sufferings of the people and Thou art also the Lord of all the worlds.”764.
ਦਿਜਬਾਚ
ਬ੍ਰਾਹਮਣ ਨੇ ਕਿਹਾ:
Speech of the Brahmin:
ਸਵੈਯਾ
ਸਵੈਯਾ:
SWAYYA
ਅਤ੍ਰਿਰਿਖੀਸੁਰਕੇਸੁਤਕੋਅਤਿਹਾਸਿਕਰਿਓਤਿਹਸ੍ਰਾਪਦਯੋਹੈ
(ਮੈਂ ਬ੍ਰਾਹਮਣ ਸਾਂ ਅਤੇ ਇਕ ਵਾਰ) ਅਤ੍ਰੀ ਰਿਸ਼ੀ ਦੇ ਪੁੱਤਰ ਨਾਲ ਬਹੁਤ ਮਜ਼ਾਕ ਕੀਤਾ ਸੀ, ਉਸ ਨੇ (ਮੈਨੂੰ) ਸਰਾਪ ਦਿੱਤਾ ਸੀ।
ਜਾਹਿਕਹਿਯੋਤੂਅਸਾਪਸੁਹੋਬਚਨਾਉਨਿਯਾਬਿਧਿਮੋਹਿਕਹਿਓਹੈ
(ਉਸ ਨੇ) ਕਿਹਾ, ਤੂੰ ਸੱਪ ਹੋ ਜਾ। ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਦਾ ਬੋਲ ਕਿਹਾ ਸੀ।
“I had ridiculed the son of the sage Arti, who had cursed me to become a snake
ਤਾਹੀਕੇਸ੍ਰਾਪਲਗੇਹਮਰੇਤਨਬਾਮਨਤੇਅਹਿਸ੍ਯਾਮਭਯੋਹੈ
ਉਸੇ ਦਾ ਸਰਾਪ ਮੈਨੂੰ ਲਗਿਆ ਹੈ ਅਤੇ (ਮੈਂ) ਬ੍ਰਾਹਮਣ ਸ਼ਰੀਰ ਤੋਂ ਕਾਲਾ ਸੱਪ ਬਣਿਆ ਹਾਂ।
His words became true and my body was transformed into that of a black snake
ਕਾਨ੍ਰਹਤੁਮੈਤਨਛੂਵਤਹੀਤਨਕੋਸਭਪਾਪਪਰਾਇਗਯੋਹੈ॥੭੬੫॥
ਹੇ ਸ੍ਰੀ ਕ੍ਰਿਸ਼ਨ! (ਹੁਣ) ਤੇਰਾ ਸ਼ਰੀਰ ਛੋਹੰਦਿਆਂ ਹੀ ਸ਼ਰੀਰ ਦਾ ਸਾਰਾ ਪਾਪ ਦੂਰ ਹੋ ਗਿਆ ਹੈ ॥੭੬੫॥
O Krishna! with Thy touch, all the sin of my body has been effaced.”765.
ਪੂਜਤਤੇਜਗਮਾਤਸਭੈਜਨਪੂਜਿਸਭੈਤਿਹਡੇਰਨਆਏ
ਸਾਰੇ ਗਵਾਲੇ ਜਗ ਮਾਤ (ਦੇਵੀ) ਦੀ ਪੂਜਾ ਕਰਨ ਲਗੇ ਅਤੇ ਉਹ ਸਾਰੇ ਪੂਜ ਕੇ ਆਪਣਿਆਂ ਡੇਰਿਆਂ ਨੂੰ ਆ ਗਏ।
All the people returned to their homes after worshipping the goddess of the world
ਕਾਨ੍ਰਹਪਰਾਕ੍ਰਮਕੋਉਰਿਧਾਰਿਸਭੋਮਿਲਿਕੈਉਪਮਾਜਸਗਾਏ
ਸ੍ਰੀ ਕ੍ਰਿਸ਼ਨ ਦੇ ਪਰਾਕ੍ਰਮ ਨੂੰ ਮਨ ਵਿਚ ਧਾਰ ਕੇ ਸਾਰੇ ਮਿਲ ਕੇ ਉਸ ਦੇ ਯਸ਼ ਦੀ ਉਪਮਾ ਕਰਨ ਲਗੇ।
Everyone praised the power of Krishna
ਸੋਰਠਿਸਾਰੰਗਸੁਧਮਲਾਰਬਿਲਾਵਲਭੀਤਰਤਾਨਬਸਾਏ
ਸੋਰਠ, ਸਾਰੰਗ, ਸ਼ੁੱਧ ਮਲ੍ਹਾਰ, ਬਿਲਾਵਲ (ਆਦਿਕ ਰਾਗਾਂ) ਵਿਚ ਕ੍ਰਿਸ਼ਨ ਨੇ ਤਾਨ ਭਰ ਦਿੱਤੀ।
ਰੀਝਿਰਹੇਬ੍ਰਿਜਕੇਸੁਸਭੈਜਨਰੀਝਿਰਹੇਜਿਨਹੂੰਸੁਨਿਪਾਏ॥੭੬੬॥
(ਜਿਸ ਰਾਗ ਨੂੰ) ਸੁਣ ਕੇ ਬ੍ਰਜ ਦੇ ਸਾਰੇ ਲੋਕ ਖ਼ੁਸ਼ ਹੋ ਗਏ ਅਤੇ ਹੋਰ ਵੀ ਜਿਨ੍ਹਾਂ ਨੇ ਸੁਣ ਲਿਆ, (ਉਹ ਵੀ) ਖੁਸ਼ ਹੋ ਗਏ ॥੭੬੬॥
The tune of the musical modes of Soarath, Sarand, Shuddh Malhar and Bilawal was played, hearing which all the men and women of Braja and all others who heard, were pleased.766.
ਦੋਹਰਾ
ਦੋਹਰਾ:
DOHRA
ਪੂਜਿਚੰਡਕੋਭਟਬਡੇਘਰਿਆਇਮਿਲਿਦੋਇ
ਚੰਡੀ ਦੀ ਪੂਜਾ ਕਰ ਕੇ ਦੋਵੇਂ ਵੱਡੇ ਯੋਧੇ (ਕ੍ਰਿਸ਼ਨ ਅਤੇ ਬਲਰਾਮ) ਇਕੱਠੇ ਘਰ ਆ ਗਏ ਹਨ
ਅੰਨਖਾਇਕੈਮਾਤਤੇਰਹੇਸਦਨਮੈਸੋਇ॥੭੬੭॥
ਅਤੇ ਮਾਤਾ ਤੋਂ ਖਾਣਾ ਖਾ ਕੇ ਘਰ ਵਿਚ ਹੀ ਸੌਂ ਰਹੇ ਹਨ ॥੭੬੭॥
In this way, worshipping Chandi, both the great heroes, Krishna and Balram returned to their home and having their food and drink, they went to sleep.767.
ਇਤਿਸ੍ਰੀਬਚਿਤ੍ਰਨਾਟਕੇਗ੍ਰੰਥੇਕ੍ਰਿਸਨਾਵਤਾਰੇਦਿਜਉਧਾਰਚੰਡਿਪੂਜਧਿਆਇਸਮਾਪਤਮ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਵਤਾਰ ਦੇ ਦਿਜ ਉੱਧਾਰ ਅਤੇ ਚੰਡੀ ਪੂਜਾ ਦੇ ਅਧਿਆਇ ਦੀ ਸਮਾਪਤੀ।
End of the chapter entitled “Salvation of the Brahmin and the worship of Chandi” in Krishnavatara in Bachittar Natak.
ਅਥਬ੍ਰਿਖਭਾਸੁਰਦੈਤਬਧਕਥਨੰ
ਹੁਣ ਬ੍ਰਿਖਭਸੁਰ ਦੈਂਤ ਦੇ ਬਧ ਦਾ ਕਥਨ:
Now begins the description of the killing of the demon Vrishabhasura
ਸਵੈਯਾ
ਸਵੈਯਾ:
SWAYYA
ਭੋਜਨਕੈਜਸੁਧਾਪਹਿਤੇਭਟਰਾਤਿਪਰੇਸੋਊਸੋਇਰਹੈਹੈ
(ਮਾਤਾ) ਜਸੋਧਾ ਪਾਸੋਂ ਖਾਣਾ ਖਾ ਕੇ, (ਦੋਵੇਂ) ਸੂਰਮੇ ਰਾਤ ਪੈਣ ਤੇ ਸੌਂ ਰਹੇ ਹਨ।
Both the heroes went to sleep after being served dinner by their mother Yashoda
ਪ੍ਰਾਤਭਏਬਨਬੀਚਗਏਉਠਕੈਜਹਡੋਲਤਸਿੰਘਸਹੈਹੈ
ਸਵੇਰ ਹੋਣ ਤੇ ਉਠ ਕੇ ਬਨ ਵਿਚ ਚਲੇ ਗਏ ਹਨ ਜਿਥੇ ਸ਼ੇਰ ਅਤੇ ਸਹੇ ਫਿਰ ਰਹੇ ਹਨ।
As the day dawned, they reached the forest, where the lions and rabbits wandered
ਬ੍ਰਿਖਭਾਸੁਰਥੋਤਿਹਠਉਰਖਰੋਜਿਹਕੇਦੋਊਸੀਂਗਅਕਾਸਖਹੇਹੈ
ਉਥੇ ਬ੍ਰਿਖਭਾਸੁਰ ਖੜੋਤਾ ਹੋਇਆ ਸੀ, ਜਿਸ ਦੇ ਦੋਵੇਂ ਸਿੰਗ ਆਕਾਸ਼ ਨੂੰ ਛੋਹ ਰਹੇ ਸਨ।
There a demon named Vrishabhasura was standing, whose both horns were touching the sky