ਦੇਖਕੈਸੋਹਰਿਜੂਕੁਪਕੈਦੁਹੂੰਹਾਥਨਸੋਕਰਿਜੋਰੁਗਹੇਹੈ॥੭੬੮॥
ਉਸ ਨੂੰ ਵੇਖ ਕੇ ਕ੍ਰੋਧਵਾਨ ਹੋ ਕੇ ਕ੍ਰਿਸ਼ਨ ਜੀ ਨੇ (ਉਸ ਨੂੰ) ਦੋਹਾਂ ਹੱਥਾਂ ਨਾਲ ਬਲ ਪੂਰਵਕ ਪਕੜ ਲਿਆ ਹੈ ॥੭੬੮॥
Seeing him, Krishna, in fury, caught hold of his horns with great force.768.
ਸੀਂਗਨਤੇਗਹਿਡਾਰਦਯੋਸੁਅਠਾਰਹਪੈਗਪੈਜਾਇਪਰਿਓਹੈ॥
ਸਿੰਗਾਂ ਤੋਂ ਪਕੜ ਕੇ (ਉਸ ਨੂੰ) ਸੁਟ ਦਿੱਤਾ ਜੋ ਅਠਾਰ੍ਹਾਂ ਕਦਮਾਂ ਉਤੇ ਜਾ ਕੇ ਡਿਗਿਆ।
Catching hold of his horns, Krishna threw him away at a distance of eighteen steps
ਫੇਰਿਉਠਿਓਕਰਿਕੋਪਮਨੈਹਰਿਕੇਫਿਰਿਸਾਮੁਹਜੁਧੁਕਰਿਓਹੈ॥
(ਉਹ) ਫਿਰ ਉਠਿਆ ਅਤੇ ਮਨ ਵਿਚ ਕ੍ਰੋਧ ਕਰ ਕੇ ਫਿਰ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਲੜਨ ਲਗ ਗਿਆ।
Then he, greatly infuriated, got up and began to fight in front of Krishna
ਫੇਰਬਗਾਇਦੀਯੋਹਰਿਜੂਕਹੀਜਾਇਗਿਰਿਓਸੁਨਹੀਉਬਰਿਓਹੈ॥
ਕ੍ਰਿਸ਼ਨ ਜੀ ਨੇ ਫਿਰ (ਉਸ ਨੂੰ) ਸੁਟ ਦਿੱਤਾ, ਉਹ ਕਿਥੇ ਜਾਕੇ ਡਿਗਆ ਹੈ, (ਪਤਾ ਨਹੀਂ) (ਪਰ ਉਹ) ਜੀਉਂਦਾ ਨਹੀਂ ਬਚਿਆ।
Krishna once again raised and threw him and he could not get up again
ਮੋਛਭਈਤਿਹਕੀਹਰਿਕੇਕਰਛੂਵਤਹੀਸੁਲਰਿਯੋਨਮਰਿਯੋਹੈ॥੭੬੯॥
ਨਾ ਲੜਿਆ ਹੈ ਅਤੇ ਨਾ ਮਰਿਆ ਹੈ, (ਸਗੋਂ) ਸ੍ਰੀ ਕ੍ਰਿਸ਼ਨ ਦੇ ਹੱਥਾਂ ਦੀ ਛੋਹ ਨਾਲ ਉਸ ਦੀ ਮੁਕਤੀ ਹੋ ਗਈ ਹੈ ॥੭੬੯॥
He attained salvation at the hands of Krishna and expired without a battle.769.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਬ੍ਰਿਖਭਾਸੁਰਦੈਤਬਧਹਧਯਾਇਸਮਾਪਤਮਸਤਸੁਭਮਸਤ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਿਖਭਾਸੁਰ ਦੈਂਤ ਦੇ ਬਧ ਦਾ ਅਧਿਆਇ ਸਮਾਪਤ, ਸਭ ਸ਼ੁਭ ਹੈ।
End of the chapter entitled “Killing of the demon Vrishabhasura” in Krishnavatara in Bachittar Natak.
ਅਥਕੇਸੀਦੈਤਬਧਕਥਨੰ॥
ਹੁਣ ਕੇਸੀ ਦੈਂਤ ਦੇ ਬਧ ਦਾ ਕਥਨ:
Now begins the description of the killing of the demon Keshi
ਸਵੈਯਾ॥
ਸਵੈਯਾ:
SWAYYA
ਜੁਧਬਡੋਕਰਕੈਤਿਹਕੈਸੰਗਜਉਭਗਵਾਨਬਡੋਅਰਿਮਾਰਿਓ॥
ਉਸ ਨਾਲ ਵੱਡਾ ਯੁੱਧ ਕਰ ਕੇ, ਸ੍ਰੀ ਕ੍ਰਿਸ਼ਨ ਨੇ ਉਸ ਵੱਡੇ ਵੈਰੀ ਨੂੰ ਮਾਰ ਦਿੱਤਾ।
ਨਾਰਦਤਉਮਥੁਰਾਮੈਗਯੋਬਚਨਾਸੰਗਕੰਸਕੇਐਸੇਉਚਾਰਿਓ॥
ਤਦ ਨਾਰਦ ਮਥੁਰਾ ਨਗਰ ਵਿਚ ਚਲਾ ਗਿਆ ਅਤੇ ਕੰਸ ਨਾਲ ਬਚਨ ਕਰਦਿਆਂ ਇਸ ਤਰ੍ਹਾਂ ਕਿਹਾ,
While fighting with Vrishabhasura, when Lord Krishna killed the great enemy, then Narada went to Mathura and said to Kansa,
ਤੂਭਗਨੀਪਤਿਨੰਦਸੁਤਾਹਰਿਤ੍ਵੈਰਿਪੁਵਾਘਰਭੀਤਰਡਾਰਿਓ॥
(ਹੇ ਕੰਸ!) ਤੇਰੀ ਭੈਣ ਦੇ ਪਤੀ (ਬਹਿਨੋਈ) ਨੇ ਨੰਦ ਦੀ ਧੀ ਨੂੰ ਚੁਰਾ ਕੇ (ਬੰਦੀਖਾਨੇ ਵਿਚ ਲਿਆਂਦਾ ਹੈ ਅਤੇ) ਤੇਰਾ ਵੈਰੀ ਉਸ ਦੇ ਘਰ ਛਡ ਆਇਆ ਹੈ।
“The husband of your sister, the daughter of Nand and Krishna – all these enemies of yours are prospering in your kingdom
ਦੈਤਅਘਾਸੁਰਅਉਬਕਬੀਰਮਰਿਓਤਿਨਹੂੰਜਬਪਉਰਖਹਾਰਿਓ॥੭੭੦॥
ਅਘਾਸੁਰ ਦੈਂਤ ਅਤੇ ਬਕਾਸੁਰ ਵਰਗੇ ਸੂਰਮਿਆਂ ਨੂੰ ਉਸ ਨੇ ਮਾਰ ਦਿੱਤਾ ਹੈ ਜਦੋਂ ਉਹ ਬਲ ਹਾਰ ਬੈਠੇ ਸਨ ॥੭੭੦॥
It was through them that Aghasura and Bakasura were defeated and killed.”770.
ਕੰਸਬਾਚਪ੍ਰਤਿਉਤਰ॥
ਕੰਸ ਨੇ ਪ੍ਰਤਿ ਉੱਤਰ ਵਜੋਂ ਕਿਹਾ:
Speech of Kansa in reply:
ਸਵੈਯਾ॥
ਸਵੈਯਾ:
SWAYYA
ਕੋਪਭਰਿਯੋਮਨਮੈਮਥੁਰਾਪਤਿਚਿੰਤਕਰੀਇਹਕੋਅਬਮਰੀਐ॥
ਮਥੁਰਾ ਦੇ ਰਾਜੇ (ਕੰਸ) ਦੇ ਮਨ ਵਿਚ ਕ੍ਰੋਧ ਭਰ ਗਿਆ ਅਤੇ ਫਿਕਰ ਕਰਨ ਲਗਾ ਕਿ ਇਸ (ਕ੍ਰਿਸ਼ਨ) ਨੂੰ ਮਾਰਨਾ ਚਾਹੀਦਾ ਹੈ।
Kansa, the king of Mathura, getting infuriated in his mind, resolved that they may be killed by any means
ਇਹਕੀਸਮਕਾਰਜਅਉਰਕਛੂਨਹਿਤਾਬਧਿਆਪਨਊਬਰੀਐ॥
ਇਸ ਦੇ ਬਰਾਬਰ ਹੋਰ ਕੋਈ ਕੰਮ ਨਹੀਂ ਕਿ ਇਸ ਨੂੰ ਮਾਰ ਕੇ ਆਪਣੇ ਆਪ ਨੂੰ ਬਚਾਇਆ ਜਾਏ।
There is no other work of so much importance before me, I must fulfil this task at the earliest and save myself by killing my would-be killer
ਤਬਨਾਰਦਬੋਲਿਉਠਿਓਹਸਿਕੈਸੁਨੀਐਨ੍ਰਿਪਕਾਰਜਯਾਕਰੀਐ॥
ਤਦ ਨਾਰਦ ਹਸਦਿਆਂ ਹੋਇਆਂ ਬੋਲਣ ਲਗਿਆ, ਹੇ ਰਾਜਨ! ਸੁਣੋ, ਇਸ ਤਰ੍ਹਾਂ ਕਾਰਜ ਕਰਨਾ ਚਾਹੀਦਾ ਹੈ।
ਛਲਸੋਬਲਸੋਕਬਿਸ੍ਯਾਮਕਹੈਅਪਨੇਅਰਿਕੋਸਿਰਵਾਹਰੀਐ॥੭੭੧॥
ਕਵੀ ਸ਼ਿਆਮ ਕਹਿੰਦੇ ਹਨ, (ਨਾਰਦ ਨੇ ਸੁਝਾ ਦਿੱਤਾ) ਛਲ ਨਾਲ, ਬਲ ਨਾਲ ਆਪਣੇ ਵੈਰੀ ਦਾ ਸਰ ਉਤਾਰ ਲੈਣਾ ਚਾਹੀਦਾ ਹੈ ॥੭੭੧॥
Then Narada said smilingly, “O King! You must definitely perform this one task and with deceit or strength or any other means, slash the head of your enemy.”771.
ਕੰਸਬਾਚਨਾਰਦਸੋ॥
ਕੰਸ ਨੇ ਨਾਰਦ ਨੂੰ ਕਿਹਾ:
Speech of Kansa addressed to Narada:
ਸਵੈਯਾ॥
ਸਵੈਯਾ:
SWAYYA
ਤਬਕੰਸਪ੍ਰਨਾਮਕਹੀਕਰਿਕੈਸੁਨੀਐਰਿਖਿਜੂਤੁਮਸਤਿਕਹੀਹੈ॥
ਤਦ ਕੰਸ ਨੇ ਹੱਥ ਜੋੜ ਕੇ (ਨਾਰਦ ਨੂੰ) ਪ੍ਰਨਾਮ ਕੀਤਾ ਅਤੇ ਕਿਹਾ, ਹੇ ਰਿਸ਼ੀ ਜੀ! ਸੁਣੋ, ਤੁਸੀਂ ਸੱਚੀ (ਗੱਲ) ਕਹੀ ਹੈ।
Then bowing before him, Kansa said, “O great sage! Your saying is true
ਵਾਕੀਬ੍ਰਿਥਾਰਜਨੀਦਿਨਮੈਹਮਰੈਮਨਮੈਬਸਿਕੈਸੁਰਹੀਹੈ॥
ਉਸ ਦੀ ਪੀੜ ਦਿਨ ਰਾਤ ਮੇਰੇ ਮਨ ਵਿਚ ਵਸ ਰਹੀ ਹੈ।
The story of these killings permeates like the shadow of night in the day of my heart
ਜਾਹਿਮਰਿਓਅਘੁਦੈਤਬਲੀਬਕੁਪੂਤਨਾਜਾਥਨਜਾਇਗਹੀਹੈ॥
ਜਿਸ ਨੇ ਅਘ ਦੈਂਤ ਅਤੇ ਬਲਵਾਨ ਬਕ ਨੂੰ ਮਾਰ ਦਿੱਤਾ ਹੈ ਅਤੇ (ਜਿਸ ਨੇ) ਪੂਤਨਾ ਨੂੰ ਥਣਾਂ ਤੋਂ ਪਕੜ ਕੇ ਕਾਬੂ ਕਰ ਲਿਆ ਹੈ।
ਤਾਮਰੀਐਛਲਕੈਕਿਧੌਸੰਗਿਕਿਕੈਬਲਕੈਇਹਬਾਤਸਹੀਹੈ॥੭੭੨॥
ਉਸ ਨੂੰ ਛਲ ਨਾਲ, ਜਾਂ ਸੰਗ ਕਰ ਕੇ ਜਾਂ ਬਲ ਨਾਲ ਮਾਰ ਦੇਣਾ ਚਾਹੀਦਾ ਹੈ, ਇਹ ਗੱਲ ਸਹੀ ਹੈ ॥੭੭੨॥
He, who has killed Agha and brave Baka and Putana, it will be appropriate to kill him through deceit, strength or any other means.”772.