GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 375
Display Settings
ਜੈਸੇਮਛਕਛਬਗਹੰਸਮੁਕਤਾਪਾਖਾਨਅੰਮ੍ਰਿਤਬਿਖੈਪ੍ਰਗਾਸਉਦਧਿਸੈਜਾਨੀਐ
ਜਿਸ ਭਾਂਤ ਮੱਛ, ਕੱਛੂਕੁੰਮੇ; ਬਗਲੇ; ਹੰਸ; ਮੋਤੀ; ਪੱਥਰ; ਸੰਖ ਆਦਿ ਅੰਮ੍ਰਿਤ ਅਤੇ ਵਿਹੁ ਇਨਾਂ ਸਭਨਾਂ ਵਸਤੂਆਂ ਦਾ ਪ੍ਰਗਾਸ = ਪ੍ਰਗਟ ਹੋਣ ਸਮੁੰਦ੍ਰ ਤੋਂ ਜਾਨੀਐ ਪ੍ਰਸਿਧ ਹੈ।
As the marine dependent life like fish, tortoise, heron, swan, pearls precious stones and nectar is known to be related to water (like, sea etc.)
ਜੈਸੇਤਾਰੋਤਾਰੀਤਉਆਰਸੀਸਨਾਹਸਸਤ੍ਰਲੋਹਏਕਸੇਅਨੇਕਰਚਨਾਬਖਾਨੀਐ
ਜਿਸ ਪ੍ਰਕਾਰ ਤਉ ਫੇਰ ਤਾਲਾ ਜੰਦ੍ਰਾ ਤੇ ਤਾਲੀ ਚਾਬੀ ਆਰਸੀ ਸ਼ੀਸ਼ਾ ਵਾ ਲੋਹਾ ਮਣੀ ਫੁਲਾਦ ਸੰਜੋਆ ਕਵਚ ਤਥਾ ਸ਼ਸਤ੍ਰ ਇਹ ਸਭ ਪਦਾਰਥ ਇਕੋ ਲੋਹੇ ਦੀ ਅਨੇਕ ਰਚਨਾ ਰੂਪ ਆਖੇ ਜਾਂਦੇ ਹਨ।
Just as a lock, key, sword, armour jacket and other weapons are made from the same iron,
ਭਾਂਜਨਬਿਬਿਧਿਜੈਸੇਹੋਤਏਕਮਿਰਤਕਾਸੈਖੀਰਨੀਰਬਿੰਜਨਾਦਿਅਉਖਦਸਮਾਨੀਐ
ਜਿਸ ਤਰ੍ਹਾਂ ਇਕੋ ਹੀ ਮਿੱਟੀ ਤੋਂ ਅਨੰਤ ਪ੍ਰਕਾਰ ਦੇ ਭਾਂਡੇ ਬਣਦੇ ਹਨ, ਅਤੇ ਦੁੱਧ ਪਾਣੀ ਤਥਾ ਬਿੰਜਨਾਦਿ ਭੋਜਨ ਆਦਿ ਸ੍ਵਾਦੀਕ ਸਵਤੂਆਂ ਅਰੁ ਅਉਖਧਿ ਜੜ੍ਹੀ ਬੂਟੀਆਂ ਵਾ ਅੰਨ ਆਦਿ ਬਨਸਪਤੀਆਂ ਭੀ ਸਭ ਇਸੇ ਧਰਤੀ ਵਿਚੋਂ ਹੀ ਸਮਾਨੀਐ = ਸਮ+ਆਨੀਐ ਇਕ ਸਮ ਓਕੂੰ ਹੀ ਪ੍ਰਗਟ ਹੋਯਾ ਕਰਦੀਆਂ ਹਨ।
Just as many type of earthenware are made from the clay in which milk, water, eatables and medicines are stored;
ਤੈਸੇਦਰਸਨਬਹੁਬਰਨਆਸ੍ਰਮਧ੍ਰਮਸਕਲਗ੍ਰਿਹਸਤੁਕੀਸਾਖਾਉਨਮਾਨੀਐ।੩੭੫।
ਤਿਸੀ ਪ੍ਰਕਾਰ ਹੀ ਬਹੁਤ ਪ੍ਰਕਾਰ ਦੇ ਮਤ ਮਤਾਂਤਰ ਭਾਵੀ ਦਰਸ਼ਨ ਅਰੁ ਚਾਰੋਂ ਬਰਨ ਤਥਾ ਚਾਰੋਂ ਆਸ਼੍ਰਮ ਸੋਭ ਦੇ ਸਭ ਹੀ ਇਕ ਗ੍ਰਹਸਥ ਮਾਤ੍ਰ ਦੀਆਂ ਸ਼ਾਖਾਂ ਹੀ ਸਮਝੋ ॥੩੭੫॥
Similarly, many forms of philosophical tomes, the four caste system, the four abodes of life and religions are known as the branches of the household life. (They all are there because of the household life). (375)