GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 376
Display Settings
ਜੈਸੇਸਰਿਸਰਿਤਾਸਕਲਮੈਸਮੁੰਦ੍ਰਬਡੋਮੇਰਮੈਸੁਮੇਰਬਡੋਜਗਤੁਬਖਾਨਹੈ
ਜਿਸ ਪ੍ਰਕਾਰ ਤਲਾਵਾਂ ਨਦੀਆਂ ਵਿਖੇ ਸਭਨਾਂ ਵਿਚੋਂ ਸਮੁੰਦ੍ਰ ਵਡਾ ਹੈ, ਅਤੇ ਪਰਬਤਾਂ ਵਿਚੋਂ ਜਗਤ ਭਰ ਸੁਮੇਰ ਪਰਬਤ ਨੂੰ ਵਡਾ ਆਖਦਾ ਹੈ।
Just as in the world, the sea is considered biggest among the lakes, rivers etc.; and Sumer mountain amongst all the mountains.
ਤਰਵਰਬਿਖੈਜੈਸੇਚੰਦਨਬਿਰਖੁਬਡੋਧਾਤੁਮੈਕਨਕਅਤਿਉਤਮਕੈਮਾਨਹੈ
ਬਿਰਛਾਂ ਵਿਚੋਂ ਜਿਸ ਭਾਂਤ ਚੰਨਣ ਦਾ ਬਿਰਛ ਵਡਾ ਸ੍ਰੇਸ਼ਟ ਹੈ ਤੇ ਧਾਤੂਆਂ ਵਿਚੋਂ ਸੋਨੇ ਨੂੰ ਅਤੀ ਉਤਮ ਕਰ ਕੇ ਮੰਨਿਆ ਜਾਂਦਾ ਹੈ।
Just as a sandalwood tree and gold is considered supreme amongst the trees and metals respectively.
ਪੰਛੀਅਨਮੈਹੰਸਮ੍ਰਿਗਰਾਜਨਮੈਸਾਰਦੂਲਰਾਗਨਮੈਸਿਰੀਰਾਗੁਪਾਰਸਪਖਾਨਹੈ
ਪੰਛੀਆਂ ਵਿਚੋਂ ਹੰਸ, ਮ੍ਰਿਗ ਚਿਤ੍ਰੇ, ਲਗੜ, ਸ਼ੇਰ ਆਦਿ ਵਿਚੋਂ ਸਾਰਦੂਲ ਸਿਘ ਕੇਸਰੀ ਸ਼ੇਰ ਅਰੁ ਰਾਗਾਂ ਵਿਚੋਂ ਸਿਰੀ ਰਾਗ ਤੇ ਪੱਥਰਾਂ ਵਿਚੋਂ ਪਾਰਸ ਵਡਾ ਹੈ।
Just as swan is supreme amongst the birds, the lion amongst the feline family, Sri Rag amongst the mode of singing and philosopher-stone among the stones.
ਗਿਆਨਨਮੈਗਿਆਨੁਅਰੁਧਿਆਨਨਮੈਧਿਆਨਗੁਰਸਕਲਧਰਮਮੈਗ੍ਰਿਹਸਤੁਪ੍ਰਧਾਨਹੈ।੩੭੬।
ਲੌਕਿਕ, ਸ਼ਾਸਤ੍ਰਿਕ ਵਾ ਬੇਦਿਕ ਆਦਿ ਸਮੂਹ ਗ੍ਯਾਨਾਂ ਵਿਚੋਂ ਗੁਰੂ ਗ੍ਯਾਨ, ਤਥਾ ਸੂਰਜ ਚੰਦ੍ਰਆਦਿ ਦੇਵ ਧ੍ਯਾਨਾਂ ਵਿਚੋਂ ਗੁਰੂ ਇਸ਼ਟ ਦੇਵ ਦਾ ਧ੍ਯਾਨ ਸ੍ਰੇਸ਼ਟ ਹੁੰਦਾ ਹੈ, ਤੀਕੂੰ ਹੀ ਸਮੂਹ ਧਰਮਾਂ ਵਿਚੋਂ ਗ੍ਰਿਹਸਥ ਧਰਮ ਪ੍ਰਧਾਨ ਮੁਖ੍ਯ ਅਤ੍ਯੰਤ ਉਤਮ ਹੈ ॥੩੭੬॥
Just as the knowledge imparted by the True Guru is supreme of all knowledge, and concentration of mind on True Guru is superb, so is the family life ideal and superior of all the religions (ways of life). (376)