GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 377
Display Settings
ਤੀਰਥਮਜਨਕਰਬੈਕੋਹੈਇਹੈਗੁਨਾਉਨਿਰਮਲਤਨਤ੍ਰਿਖਾਤਪਤਿਨਿਵਾਰੀਐ
ਤੀਰਥ ਵਿਖੇ ਸ਼ਨਾਨ ਕਰਨ ਦਾ ਏਹੋ ਹੀ ਫਲ ਹੈ ਕਿ ਸਰੀਰ ਪਵਿਤ੍ਰ ਹੋ ਜਾਂਦਾ ਤੇ ਪ੍ਯਾਸ ਅਰੁ ਤਪਤਿ ਦਾਹ ਸੜਨ ਦੂਰ ਹੋ ਜਾਂਦੀ ਹੈ।
The significance of bathing at places of pilgrimage is that body becomes clean and free of all desires and attractions.
ਦਰਪਨਦੀਪਕਰਗਹੇਕੋਇਹੈਗੁਨਾਉਪੇਖਤਚਿਹਨਮਗਸੁਰਤਿਸੰਮਾਰੀਐ
ਸ਼ੀਸ਼ੇ ਦੇ ਹਥ ਵਿਚ ਗ੍ਰਹਣ ਕਰਨ ਲੈਣ ਦਾ ਏਹ ਫਲ ਹੈ ਕਿ ਆਪਣੇ ਚਿਹਰੇ ਦੇ ਚਿਹਨ ਚਕ੍ਰਾਂ ਦੀ ਸੁੰਦ੍ਰਤਾ ਦੀ ਸੋਝੀ ਹੋ ਔਂਦੀ ਹੈ, ਤ ਦੀਵੇ ਲਾਲਟੈਨ ਦੇ ਹੱਥ ਵਿਚ ਫੜਨ ਦਾ ਇਹ ਲਾਭ ਕਿ ਰਸਤੇ ਦੀ ਸੋਝੀ ਸੰਭਾਲ ਹੁੰਦੀ ਰਹਿੰਦੀ ਹੈ।
Holding of mirror in the hand shows one the shape of features and body structure. Carrying a lamp in hand makes one aware of the path one walks on.
ਭੇਟਤਭਤਾਰਨਾਰਿਕੋਇਹੈਗੁਨਾਉਸ੍ਵਾਂਤਬੂੰਦਸੀਪਗਤਿਲੈਗਰਬਪ੍ਰਤਿਪਾਰੀਐ
ਇਸਤ੍ਰੀ ਨੂੰ ਪਤੀ ਦੇ ਭੇਟਨ ਦਾ ਇਹੋ ਹੀ ਲਾਹਾ ਹੁੰਦਾ ਹੈ ਕਿ ਸਿੱਪੀ ਦੇ ਸ੍ਵਾਂਤੀ ਬੂੰਦ ਲੈਣ ਸਮਾਨ ਆਪਣੇ ਅੰਦਰ ਗਰਭ ਧਾਰਣ ਕਰ ਕੇ ਓਸ ਦੀ ਪ੍ਰਤਿਪਾਲਾ ਕਰੇ।
The union of husband and wife is like swati drop falling in an oyster that develops into a pearl. The wife becomes pregnant and she takes care of her pearl-like child in her womb.
ਤੈਸੇਗੁਰਚਰਨਿਸਰਨਿਕੋਇਹੈਗੁਨਾਉਗੁਰਉਪਦੇਸਕਰਿਹਾਰੁਉਰਿਧਾਰੀਐ।੩੭੭।
ਤਿਸੀ ਪ੍ਰਕਾਰ ਗੁਰੂ ਮਹਾਰਾਜ ਦੇ ਚਰਣਾਂ ਦੀ ਸਰਣ ਸਰਗਣਾਗਤ ਹੋਣ = ਆਸਰਾ ਓਟ ਲੈਣ ਦਾ ਇਹੋ ਹੀ ਫਲ ਹੈ, ਕਿ ਗੁਰਉਪਦੇਸ਼ ਨੂੰ ਲੈ ਕੇ ਅਪਣੇ ਹਿਰਦੇ ਦਾ ਹਾਰ ਬਣਾ ਕੇ ਧਾਰੀ ਰਖੇ ॥੩੭੭॥
Similarly, a disciple taking refuge of the True Guru and getting initiation from him is that the Sikh of the Guru adopts the teachings of the True Guru in his heart and lives his life accordingly. (377)