GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 380
Display Settings
ਭਾਗਿਗਏਸੁਬਚੇਤਿਨਤੇਜੋਊਫੇਰਿਲਰੇਸੋਊਫੇਰਿਹੀਮਾਰੇ
ਜੋ ਭਜ ਗਏ, ਉਹੀ ਉਨ੍ਹਾਂ ਕੋਲੋਂ ਬਚੇ ਅਤੇ ਜੋ ਫਿਰ ਲੜੇ ਹਨ, ਉਹ ਵੀ ਮਾਰੇ ਗਏ ਹਨ।
Those who had fled were saved and those who fought again, were killed
ਜੂਝਿਪਰੀਚਤੁਰੰਗਚਮੂੰਤਹਸ੍ਰਉਨਤਕੈਸੁਚਲੇਪਰਨਾਰੇ
ਚਤੁਰੰਗਨੀ ਸੈਨਾ ਉਥੇ ਲੜ ਕੇ (ਮਰੀ) ਪਈ ਹੈ ਅਤੇ ਲਹੂ ਦੇ ਪਰਨਾਲੇ ਵਗ ਰਹੇ ਹਨ।
There was a dreadful battle of the fourfold army and the streams of blood began to flow
ਯੌਉਪਜੀਉਪਮਾਜੀਯਮੈਰਨਭੂਮਿਮਨੋਤਨਭੂਖਨਧਾਰੇ॥੮੩੯॥
(ਉਸ ਦ੍ਰਿਸ਼ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਰਣ-ਭੂਮੀ ਨੇ (ਭਾਂਤ ਭਾਂਤ ਦੇ) ਗਹਿਣੇ ਪਾਏ ਹੋਣ ॥੮੩੯॥
The battlefield looked like a woman wearing her ornaments.839.
ਜੁਧਕਰਿਯੋਅਤਿਕੋਪਦੁਹੂੰਰਿਪੁਬੀਰਕੇਬੀਰਘਨੇਹਨਿਦੀਨੇ
ਬਹੁਤ ਕ੍ਰੋਧ ਕਰ ਕੇ ਦੋਹਾਂ ਭਰਾਵਾਂ ਨੇ ਯੁੱਧ ਕੀਤਾ ਅਤੇ ਸੂਰਵੀਰ ਵੈਰੀ ਦੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ।
Both the brothers fought in great anger and destroyed any warriors,
ਹਾਨਿਬਿਖੈਜੋਊਜ੍ਵਾਨਹੁਤੇਸਜਿਆਏਹੁਤੇਜੋਊਸਾਜਨਵੀਨੇ
ਜੋ (ਯੋਧੇ) ਉਮਰ ਵਿਚ ਜਵਾਨ ਸਨ ਅਤੇ ਜੋ ਨਵੇਂ ਨਵੇਂ ਸਾਜ ਲੈ ਕੇ ਆਏ ਸਨ,
The number of warriors who were destroyed, the same number reached again with new decoration
ਸੋਝਟਿਭੂਮਿਗਿਰੇਰਨਕੀਤਿਹਠਉਰਬਿਖੈਅਤਿਸੁੰਦਰਚੀਨੇ
ਉਹ ਤੁਰਤ ਹੀ ਰਣ-ਭੂਮੀ ਵਿਚ ਡਿਗ ਪਏ, ਜੋ ਬਹੁਤ ਸੋਹਣੇ ਲਗ ਰਹੇ ਸਨ।
ਯੌਉਪਮਾਉਪਜੀਜੀਯਮੈਰਨਭੂਮੀਕੋਮਾਨਹੁਭੂਖਨਦੀਨੇ॥੮੪੦॥
(ਉਨ੍ਹਾਂ ਦੀ ਸੁੰਦਰਤਾ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਰਣ-ਭੂਮੀ ਨੂੰ ਗਹਿਣੇ ਦਿੱਤੇ ਜਾ ਰਹੇ ਹੋਣ ॥੮੪੦॥
Those who had come, were also killed quickly and at that place the spectacle seemed like the offering of ornaments to the battlefield.840.
ਧਨੁਟੂਕਨਸੋਰਿਪੁਮਾਰਿਘਨੇਚਲਕੈਸੋਊਨੰਦਬਬਾਪਹਿਆਏ
ਧਨੁਸ਼ ਦੇ ਟੋਟਿਆਂ ਨਾਲ ਬਹੁਤ ਸਾਰੇ ਵੈਰੀ ਮਾਰ ਕੇ ਉਹ (ਸ੍ਰੀ ਕ੍ਰਿਸ਼ਨ ਅਤੇ ਬਲਰਾਮ) ਚਲ ਕੇ ਪਿਤਾ ਨੰਦ ਪਾਸ ਆ ਗਏ।
Killing the enemies with the bits of the bow, Krishna came to (his father) Nand
ਆਵਤਹੀਸਭਪਾਇਲਗੇਅਤਿਆਨੰਦਸੋਤਿਹਕੰਠਿਲਗਾਏ
ਆਉਂਦਿਆਂ ਹੀ ਸਾਰੇ ਪੈਰੀਂ ਪਏ ਅਤੇ (ਨੰਦ ਨੇ) ਆਨੰਦਿਤ ਹੋ ਕੇ ਦੋਹਾਂ ਨੂੰ ਗਲੇ ਨਾਲ ਲਾ ਲਿਆ।
On coming, he touched the feet of Nand, who hugged him to his bosom
ਗੇਥੇਕਹਾਪੁਰਦੇਖਨਕੋਬਚਨਾਉਨਪੈਇਹਭਾਤਿਸੁਨਾਏ
(ਨੰਦ ਨੇ ਪੁਛਿਆ) ਕਿਥੇ ਗਏ ਸੌ? (ਮਥਰਾ) ਨਗਰ ਵੇਖਣ (ਗਏ ਸਾਂ) ਇਸ ਤਰ੍ਹਾਂ ਉਨ੍ਹਾਂ ਨੂੰ ਬਚਨ ਸੁਣਾ ਦਿੱਤੇ।
Krishna told that they had gone to see the city
ਰੈਨਪਰੀਗ੍ਰਿਹਸੋਇਰਹੇਅਤਿਹੀਮਨਭੀਤਰਆਨੰਦਪਾਏ॥੮੪੧॥
(ਜਦ) ਰਾਤ ਪਈ (ਤਾਂ) ਮਨ ਵਿਚ ਬਹੁਤ ਆਨੰਦ ਪ੍ਰਾਪਤ ਕਰ ਕੇ ਸੌਂ ਰਹੇ ॥੮੪੧॥
In this way, being delighted in their mind, all of them slept as the night fell.841.
ਦੋਹਰਾ
ਦੋਹਰਾ:
DOHRA
ਸੁਪਨਪਿਖਾਇਕਕੰਸਨੇਅਤੈਭਯਾਨਕਰੂਪ
(ਉਸ ਰਾਤ ਨੂੰ) ਕੰਸ ਨੇ ਇਕ ਅਤਿ ਭਿਆਨਕ ਰੂਪ ਵਾਲਾ ਸੁਪਨਾ ਵੇਖਿਆ।
ਅਤਿਬਿਆਕੁਲਜੀਯਹੋਇਕੈਭ੍ਰਿਤਬੁਲਾਏਭੂਪਿ॥੮੪੨॥
(ਫਲਸਰੂਪ) ਮਨ ਵਿਚ ਬਹੁਤ ਵਿਆਕੁਲ ਹੋ ਕੇ ਰਾਜੇ ਨੇ ਨੌਕਰਾਂ ਨੂੰ ਬੁਲਾ ਲਿਆ ॥੮੪੨॥
On this side, Kansa saw a dreadful dream during the night and greatly agitated, he called all his servants.842.
ਕੰਸਬਾਚਭ੍ਰਿਤਨਸੋ
ਕੰਸ ਨੇ ਨੌਕਰਾਂ ਨੂੰ ਕਿਹਾ:
Speech of Kansa addressed to his servants:
ਸਵੈਯਾ
ਸਵੈਯਾ:
SWAYYA
ਭ੍ਰਿਤਬੁਲਾਇਕੈਰਾਜੇਕਹੀਇਕਖੇਲਨਕੋਰੰਗਭੂਮਿਬਨਾਵਹੁ
ਨੌਕਰਾਂ ਨੂੰ ਬੁਲਾ ਕੇ ਰਾਜੇ ਨੇ ਕਿਹਾ ਕਿ ਖੇਡਣ ਲਈ ਇਕ ਰੰਗ-ਭੂਮੀ ਬਣਾਓ।
ਗੋਪਨਕੋਇਕਠਾਰਖੀਏਹਮਰੇਸਬਹੀਦਲਕੋਸੁਬੁਲਾਵਹੁ
ਗਵਾਲਿਆਂ ਨੂੰ ਇਕ ਥਾਂ ਉਤੇ ਬਿਠਾਉ ਅਤੇ ਮੇਰੀ ਵੀ ਸਾਰੀ ਸੈਨਾ ਨੂੰ ਬੁਲਾ ਲਵੋ।
Calling his servants, the king said, “A stage be set up for playing keep the gopas together at one place and also call our whole army:
ਕਾਰਜਸੀਘ੍ਰਕਰੋਸੁਇਹੈਹਮਰੇਇਕਪੈਗਨਕਉਤਿਸਿਟਾਵਹੁ
ਇਹ ਕੰਮ ਜਲਦੀ ਕਰੋ ਅਤੇ ਇਕ (ਕ੍ਰਿਸ਼ਨ) ਉਤੇ ਮੇਰੇ ਬਹੁਤ ਸਾਰੇ ਸੂਰਮੇ ਖੜੇ ਕਰ ਦਿਓ।
Do this work very quickly and do not go even one step backward
ਖੇਲਬਿਖੈਤੁਮਮਲਨਠਾਢਿਕੈਆਪਸਬੈਕਸਿਕੈਕਟਿਆਵਹੁ॥੮੪੩॥
ਖੇਡ (ਦੇ ਮੈਦਾਨ ਵਿਚ) ਤੁਸੀਂ ਪਹਿਲਵਾਨ ਖੜੇ ਕਰ ਕੇ ਆਪ ਸਾਰੇ ਕਮਰ-ਕਸੇ ਕਰ ਕੇ ਆਓ। (ਅਰਥਾਤ ਸ਼ਸਤ੍ਰ-ਬੱਧ ਹੋ ਕੇ ਆਓ) ॥੮੪੩॥
Tell the wrestlers to get ready and come and keep them standing there.843.
ਭ੍ਰਿਤਸਭੈਨ੍ਰਿਪਕੀਬਤੀਯਾਸੁਨਕੈਉਠਕੈਸੋਊਕਾਰਜਕੀਨੋ
ਸਾਰੇ ਨੌਕਰ ਰਾਜੇ ਦੀ ਗੱਲ ਸੁਣ ਕੇ ਅਤੇ ਉਠ ਕੇ ਓਹੀ ਕੰਮ ਕਰਨ ਲਗੇ (ਜੋ ਰਾਜੇ ਨੇ ਕਹੇ ਸਨ)।
ਠਾਢਿਕੀਯੋਗਜਪਉਰਬਿਖੈਸੁਰਚਿਯੋਰੰਗਭੂਮਿਕੋਠਉਰਨਵੀਨੋ
ਰੰਗ-ਭੂਮੀ ਦੀ ਨਵੀਂ ਥਾਂ ਬਣਾਈ ਅਤੇ ਦੁਆਰ ਉਤੇ (ਕੁਵਲੀਆ ਪੀੜ) ਹਾਥੀ ਖੜਾ ਕਰ ਦਿੱਤਾ।
Listening to the orders of the king, the servants did accordingly, keeping the elephant standing at the gate, a new stage was set up
ਮਲਜਹਾਰਿਪੁਬੀਰਘਨੇਪਿਖਿਏਰਿਪੁਆਵਤਜਾਹਿਪਸੀਨੋ
ਜਿਥੇ ਵੈਰੀ ਦੇ ਬਹੁਤ ਸੂਰਮੇ (ਬੈਠੇ ਸਨ) ਉਥੇ ਦੋਵੇਂ ਪਹਿਲਵਾਨ (ਵੀ ਖੜੋਤੇ ਸਨ) ਜਿਨ੍ਹਾਂ ਨੂੰ ਵੇਖ ਕੇ ਵੈਰੀਆਂ ਨੂੰ ਪਸੀਨਾ ਆਉਣ ਲਗਦਾ ਹੈ।
On that stage the mighty warriors were standing, seeing whom, the enemies would even get disheartened
ਐਸੀਬਨਾਇਕੈਠਉਰਸੋਊਹਰਿਕੇਗ੍ਰਿਹਮਾਨਸਭੇਜਿਸੁਦੀਨੋ॥੮੪੪॥
ਇਸ ਤਰ੍ਹਾਂ 'ਸਥਾਨ' (ਰੰਗ-ਭੂਮੀ) ਬਣਾ ਕੇ ਕ੍ਰਿਸ਼ਨ ਨੂੰ ਬੁਲਾਉਣ ਲਈ ਉਸ ਦੇ ਘਰ ਬੰਦਾ ਭੇਜ ਦਿੱਤਾ ॥੮੪੪॥
The servants set up such a place that they received all kinds of praise.844.
ਨ੍ਰਿਪਸੇਵਕਲੈਇਨਸੰਗਚਲਿਯੋਚਲਿਕੈਨ੍ਰਿਪਕੰਸਕੇਪਉਰਪੈਆਯੋ
ਇਨ੍ਹਾਂ ਨੂੰ ਲੈ ਕੇ ਰਾਜੇ ਦਾ ਨੌਕਰ ਚਲਿਆ ਅਤੇ ਚਲ ਕੇ ਰਾਜਾ ਕੰਸ ਦੇ ਦੁਆਰ ਉਤੇ ਆ ਗਿਆ।
The servant of the king brought all these people (Krishna and his companions) in the palace of king Kansa
ਕੈਕਹਿਯੋਨ੍ਰਿਪਕੋਘਰੁਹੈਤਿਹਤੇਸਭਗ੍ਵਾਰਨਸੀਸਝੁਕਾਯੋ
ਆ ਕੇ ਕਿਹਾ, ਇਹ ਰਾਜੇ ਦਾ ਘਰ ਹੈ, ਇਸ ਕਰ ਕੇ ਸਾਰਿਆਂ ਗਵਾਲਿਆਂ ਨੇ ਸਿਰ ਝੁਕਾ ਦਿੱਤੇ।
He told all of them that this is the house of the king, therefore all the gopas bowed their heads in veneration
ਆਗੇਪਿਖਿਯੋਗਜਮਤਮਹਾਕਹਿਯੋਦੂਰਕਰੋਗਜਵਾਨਰਿਸਾਯੋ
ਅਗੇ ਜਾ ਕੇ ਬਹੁਤ ਵੱਡਾ ਮਸਤ ਹਾਥੀ ਵੇਖਿਆ ਅਤੇ (ਗਵਾਲਿਆਂ ਨੇ ਉਸ ਨੂੰ) ਪਰੇ ਕਰਨ ਲਈ ਕਿਹਾ, (ਪਰ) ਮਹਾਵਤ ਨੇ (ਹਾਥੀ ਨੂੰ) ਕ੍ਰੋਧਿਤ ਕਰ ਦਿੱਤਾ।
They saw before them an intoxicated elephant and the mahout is asking all of them to get away
ਧਾਇਪਰਿਯੋਹਰਿਊਪਰਿਯੌਮਨੋਪੁਨਕੇਊਪਰਿਪਾਪਸਿਧਾਯੋ॥੮੪੫॥
(ਉਹ ਹਾਥੀ) ਕ੍ਰਿਸ਼ਨ ਉਪਰ ਇਸ ਤਰ੍ਹਾਂ ਜਾ ਪਿਆ ਮਾਨੋ ਪੁੰਨ ਉਤੇ ਪਾਪ ਨੇ ਹਮਲਾ ਕਰ ਦਿੱਤਾ ਹੋਵੇ ॥੮੪੫॥
The elephant speedily fell upon Krishna in such a way just as the vice falls upon the virtue in order to destroy it.845.
ਕੋਪਭਰੇਗਜਮਤਮਹਾਭਰਸੁੰਡਿਲਏਭਟਸੁੰਦਰਦੋਊ
ਕ੍ਰੋਧ ਨਾਲ ਭਰੇ ਹੋਏ ਹਾਥੀ ਨੇ ਸੁੰਡ ਵਿਚ ਦੋਹਾਂ ਸੁੰਦਰ ਸੂਰਮਿਆਂ (ਕ੍ਰਿਸ਼ਨ ਅਤੇ ਬਲਰਾਮ) ਨੂੰ ਪਕੜ ਲਿਆ।
ਸੋਤਬਹੀਘਨਸੋਗਰਜਿਯੋਜਿਹਕੀਸਮਉਪਮਅਉਰਕੋਊ
ਉਹ ਉਸ ਵੇਲੇ ਬਦਲ ਵਾਂਗ ਗਰਜਿਆ ਜਿਸ ਦੇ ਸਮਾਨ ਹੋਰ ਕੋਈ ਉਪਮਾ ਨਹੀਂ ਹੈ।
The elephant angrily entrapped both beautiful warriors (Krishna and Balram) in his trunk and began to roar in a unique way
ਪੇਟਤਰੇਤਿਹਕੇਪਸਰੇਕਬਿਸ੍ਯਾਮਕਹੈਬਧੀਯਾਅਰਿਜੋਊ
ਕਵੀ ਸ਼ਿਆਮ ਕਹਿੰਦੇ ਹਨ, ਵੈਰੀ ਨੂੰ ਜੋ ਮਾਰਨ ਵਾਲਾ (ਕ੍ਰਿਸ਼ਨ) ਹੈ, ਉਹ ਉਸ ਦੇ ਪੇਟ ਹੇਠਾਂ ਪਸਰ ਗਿਆ।
ਯੌਉਪਜੀਉਪਮਾਜੀਯਮੈਅਪਨੇਰਿਪੁਸੋਮਨੋਖੇਲਤਦੋਊ॥੮੪੬॥
(ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਆਪਣੇ ਵੈਰੀ ਨਾਲ ਦੋਵੇਂ (ਭਰਾ) ਖੇਡ ਰਹੇ ਹੋਣ ॥੮੪੬॥
Both the brother, who are the killers of the enemies, began to swing under the belly of the elephant and appeared to be busy in playing with the enemy.846.
ਤਬਕੋਪੁਕਰਿਯੋਮਨਮੈਹਰਿਜੂਤਿਹਕੋਤਬਦਾਤਉਖਾਰਿਲਯੋਹੈ
ਤਦ ਕ੍ਰਿਸ਼ਨ ਜੀ ਨੇ ਮਨ ਵਿਚ ਕ੍ਰੋਧ ਕੀਤਾ, ਉਸ ਦੇ ਉਸੇ ਵੇਲੇ ਦੰਦ ਉਖਾੜ ਲਏ।
Then, Krishna, in great rage, extirpated the tusk of the elephant
ਏਕਦਈਗਜਸੂੰਡਬਿਖੈਕੁਪਿਦੂਸਰਸੀਸਕੇਬੀਚਦਯੋਹੈ
ਇਕ ਹਾਥੀ ਦੇ ਸੁੰਡ ਵਿਚ ਦਿੱਤਾ ਅਤੇ ਦੂਜਾ ਸਿਰ ਵਿਚ ਮਾਰਿਆ ਹੈ।
He made another attack on the trunk of the elephant and the second attack on his head
ਚੋਟਲਗੀਸਿਰਬੀਚਘਨੀਧਰਨੀਪਰਸੋਮੁਰਝਾਇਪਯੋਹੈ
(ਉਸ ਦੇ) ਸਿਰ ਵਿਚ ਭਾਰੀ ਸਟ ਵਜੀ ਅਤੇ ਉਹ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਿਆ।
Because of the dreadful blow, the elephant became lifeless and fell on the earth
ਸੋਮਰਿਗਯੋਰਿਪੁਕੇਬਧਕੋਮਥੁਰਾਹੂੰਕੋਆਗਮਆਜਭਯੋਹੈ॥੮੪੭॥
(ਉਹ (ਹਾਥੀ) ਮਰ ਗਿਆ। (ਇੰਜ ਲਗਦਾ ਹੈ ਮਾਨੋ) ਵੈਰੀ ਨੂੰ ਮਾਰਨ ਦਾ ਅਜ ਮਥੁਰਾ ਵਿਚ ਆਗਮਨ ਹੋ ਗਿਆ ਹੋਵੇ ॥੮੪੭॥
The elephant died and it seemed that Krishna had entered Mathura on that day in order to kill Kansa.847.
ਇਤਿਸ੍ਰੀਦਸਮਸਿਕੰਧੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਗਜਬਧਹਿਧਯਾਇਸਮਾਪਤਮ
ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਗਜ ਨੂੰ ਮਾਰਨ ਦਾ ਅਧਿਆਇ ਸਮਾਪਤ।
End of the chapter entitled “Killing of the elephant” in Krishnavatara (based on Dasham Skandh) in Bachittar Natak.
ਅਥਚੰਡੂਰਮੁਸਟਜੁਧ
ਹੁਣ ਚੰਡੂਰ ਅਤੇ ਮੁਸ਼ਟ ਦੇ ਯੁੱਧ ਦਾ ਕਥਨ:
Now begins the description of the battle with Chandur and Mushitak
ਸਵੈਯਾ
ਸਵੈਯਾ:
SWAYYA
ਕੰਧਿਧਰਿਯੋਗਜਦਾਤਉਖਾਰਕੈਬੀਚਗਏਰੰਗਭੂਮਿਕੇਦੋਊ
ਹਾਥੀ ਦੇ ਦੰਦਾਂ ਨੂੰ ਉਖਾੜ ਕੇ ਮੋਢਿਆਂ ਉਤੇ ਧਰ ਲਿਆ ਅਤੇ ਦੋਵੇਂ ਭਰਾ ਅਖਾੜੇ ('ਰੰਗ-ਭੂਮੀ') ਵਿਚ ਚਲੇ ਗਏ।
After extirpating the tusk of the elephant and placing it upon the shoulder, both the brothers reached at the (newly set-up) stage
ਬੀਰਨਬੀਰਬਡੋਪਿਖਿਯੋਬਲਵਾਨਲਖਿਯੋਇਨਮਲਨਸੋਊ
ਯੋਧਿਆਂ ਨੇ (ਕ੍ਰਿਸ਼ਨ ਨੂੰ) ਵੱਡੇ ਯੋਧਿਆਂ ਦੇ ਰੂਪ ਵਿਚ ਵੇਖਿਆ ਅਤੇ ਪਹਿਲਵਾਨਾਂ ਨੇ ਵੀ ਇਸ ਨੂੰ (ਆਪਣੇ ਤੋਂ) ਬਲਵਾਨ ਜਾਣਿਆ।
The warriors saw them as mighty warriors and the wrestlers at that place considered them as very sturdy
ਸਾਧਨਦੇਖਿਲਖਿਯੋਕਰਤਾਜਗਯਾਸਮਦੂਸਰਅਉਰਕੋਊ
ਸਾਧਾਂ ਨੇ ਵੇਖ ਕੇ (ਇਸ ਨੂੰ) ਜਗਤ ਦਾ ਕਰਤਾ ਸਮਝ ਲਿਆ ਅਤੇ (ਇਹ ਵੀ ਸਮਝ ਲਿਆ ਕਿ) ਇਸ ਵਰਗਾ ਹੋਰ ਕੋਈ ਦੂਜਾ ਨਹੀਂ ਹੈ।
The saints considering them unique, visualised them as the creators of the world
ਤਾਤਲਖਿਯੋਕਰਕੈਲਰਕਾਨ੍ਰਿਪਕੰਸਲਖਿਯੋਮਨਮੈਘਰਿਖੋਊ॥੮੪੮॥
ਪਿਤਾ ਨੇ (ਇਸ ਨੂੰ) ਲੜਕਾ ਕਰ ਕੇ ਜਾਣਿਆ ਅਤੇ ਕੰਸ ਨੇ (ਆਪਣੇ) ਮਨ ਵਿਚ ਘਰ ਦਾ ਨਾਸ਼ਕ ਸਮਝਿਆ ॥੮੪੮॥
The father saw them as sons and to king Kansa, they seemed as destroyers of his house.848.
ਤਉਨ੍ਰਿਪਬੈਠਿਸਭਾਹੂੰਕੇਭੀਤਰਮਲਨਸੋਜਦੁਰਾਇਲਰਾਯੋ
ਤਦ ਰਾਜੇ ਨੇ ਸਭਾ ਵਿਚ ਬੈਠ ਕੇ (ਆਪਣੇ) ਪਹਿਲਵਾਨਾਂ ਨਾਲ ਕ੍ਰਿਸ਼ਨ ਨੂੰ ਲੜਾ ਦਿੱਤਾ।
Sitting in the assembly, the king caused Krishna, the king of Yadavas to fight with his wrestlers
ਮੁਸਟਕੇਸਾਥਲਰਿਯੋਮੁਸਲੀਸੁਚੰਡੂਰਸੋਸ੍ਯਾਮਜੂਜੁਧੁਮਚਾਯੋ
'ਮੁਸਟ' (ਨਾਂ ਵਾਲੇ ਪਹਿਲਵਾਨ) ਨਾਲ ਬਲਰਾਮ ਲੜਿਆ ਅਤੇ 'ਚੰਡੂਰ' (ਨਾਂ ਵਾਲੇ ਪਹਿਲਵਾਨ) ਨਾਲ ਕ੍ਰਿਸ਼ਨ ਨੇ ਯੁੱਧ ਮਚਾਇਆ।
Balram fought with the wrestler named Mushitak and on this side Krishna fought with Chandur
ਭੂਮਿਪਰੇਰਨਕੀਗਿਰਸੋਹਰਜੂਮਨਭੀਤਰਕੋਪੁਬਢਾਯੋ
ਜਦੋਂ ਕ੍ਰਿਸ਼ਨ ਨੇ ਮਨ ਵਿਚ ਕ੍ਰੋਧ ਵਧਾਇਆ ਤਾਂ ਉਹ (ਚੰਡੂਰ) ਰਣ-ਭੂਮੀ ਵਿਚ ਡਿਗ ਪਿਆ।
ਏਕਲਗੀਤਹਾਘਟਿਕਾਧਰਨੀਪਰਤਾਕਹੁਮਾਰਿਗਿਰਾਯੋ॥੮੪੯॥
ਉਥੇ ਇਕ ਘੜੀ ਵੀ ਨਾ ਲਗੀ। (ਕ੍ਰਿਸ਼ਨ ਅਤੇ ਬਲਰਾਮ ਨੇ) ਉਨ੍ਹਾਂ ਨੂੰ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ ॥੮੪੯॥
When Krishna became infuriated, all these wrestlers fell on the earth like mountains and Krishna killed them in a very short time.849.
ਇਤਿਸ੍ਰੀਦਸਮਸਿਕੰਧੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਚੰਡੂਰਮੁਸਟਮਲਬਧਹਿਧਯਾਇਸਮਾਪਤਮ
ਇਥੇ ਦਸਮ ਸਕੰਧ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਵਤਾਰ ਦੇ ਚੰਡੂਰ ਮੁਸਟ ਪਹਿਲਵਾਨਾਂ ਦੇ ਬਧ ਦਾ ਅਧਿਆਇ ਸਮਾਪਤ।
End of the chapter entitled “Killing of the wrestlers-Chandur and Mushitak” in Krishnavatara in Bachittar Natak.