GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 382
Display Settings
ਜਸੁਧਾਬਾਚ
ਜਸੋਧਾ ਨੇ ਕਿਹਾ-
Speech of Yashoda:
ਸਵੈਯਾ
ਸਵੈਯਾ:
SWAYYA
ਬਚਿਯੋਜਿਨਿਤਾਤਬਡੇਅਹਿਤੇਜਿਨਹੂੰਬਕਬੀਰਬਲੀਹਨਿਦਈਯਾ
ਜਿਸ ਨੇ (ਆਪਣੇ) ਪਿਤਾ ਨੂੰ ਵਡੇ ਸੱਪ ਤੋਂ ਬਚਾਇਆ ਸੀ ਅਤੇ ਜਿਸ ਨੇ ਬਲਵਾਨ ਸੂਰਵੀਰ ਬਕਾਸੁਰ ਨੂੰ ਮਾਰ ਦਿੱਤਾ ਸੀ।
ਜਾਹਿਮਰਿਯੋਅਘਨਾਮਮਹਾਰਿਪੁਪੈਪਿਅਰਵਾਮੁਸਲੀਧਰਭਈਆ
ਜਿਸ ਨੇ ਅਘਾਸੁਰ ਨਾਂ ਦੇ ਵੱਡੇ ਵੈਰੀ ਨੂੰ ਮਾਰਿਆ ਸੀ ਅਤੇ ਜੋ ਬਲਰਾਮ ਦਾ ਪਿਆਰਾ ਭਰਾ ਹੈ।
He, who saved his father from the enormous snake, he, who killed the powerful demon Bakasura, he, the brother of dear Haldhar (Balram) who killed the demon named Aghasura
ਜੋਤਪਸ੍ਯਾਕਰਿਕੈਪ੍ਰਭਤੇਕਬਿਸ੍ਯਾਮਕਹੈਪਰਿਪਾਇਨਲਈਯਾ
ਕਵੀ ਸ਼ਿਆਮ ਕਹਿੰਦੇ ਹਨ, ਜੋ ਤਪਸਿਆ ਕਰ ਕੇ ਅਤੇ ਪੈਰੀਂ ਪੈ ਕੇ ਪ੍ਰਭੂ ਤੋਂ ਲਿਆ ਹੈ।
And he, whose feet can be realised by meditating on the Lord,
ਸੋਪੁਰਬਾਸਨਛੀਨਲਯੋਹਮਤੇਸੁਨੀਯੇਸਖੀਪੂਤਕਨ੍ਰਹਈਆ॥੮੬੦॥
ਹੇ ਸਖੀ! ਸੁਣ, ਉਹ ਕਨ੍ਹਈਆ ਪੁੱਤਰ (ਸਾਡੇ ਕੋਲੋਂ) ਨਗਰ ਦੇ ਵਾਸੀਆਂ ਨੇ ਖੋਹ ਲਿਆ ਹੈ ॥੮੬੦॥
O friend! that Lord Krishna of mine has been snatched away from me by the residents of Mathura.860.
ਸਭਗ੍ਵਾਰਨੀਆਬਿਰਲਾਪੁ
ਸਾਰੀਆਂ ਗੋਪੀਆਂ ਦਾ ਵਿਰਲਾਪ
Lamentation of all the gopis:
ਸਵੈਯਾ
ਸਵੈਯਾ:
SWAYYA
ਸੁਨਿਕੈਇਹਬਾਤਸਭੈਮਿਲਿਗ੍ਵਾਰਨਿਪੈਮਿਲਿਕੈਤਿਨਸੋਕਸੁਕੀਨੋ
(ਜਸੋਧਾ ਦੀ) ਇਹ ਗੱਲ ਸੁਣ ਕੇ ਸਾਰੀਆਂ ਗੋਪੀਆਂ ਇਕੱਠੀਆਂ ਹੋ ਗਈਆਂ ਅਤੇ ਮਿਲ ਕੇ (ਸਾਰੀਆਂ ਨੇ) ਸ਼ੋਕ ਕੀਤਾ।
Hearing these words all the gopis were filled with sorrow
ਆਨੰਦਦੂਰਿਕਰਿਯੋਮਨਤੇਹਰਿਧ੍ਯਾਨਬਿਖੈਤਿਨਹੂੰਮਨਦੀਨੋ
ਮਨ ਵਿਚੋਂ ਆਨੰਦ ਦੂਰ ਕਰ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਮਨ ਨੂੰ ਲਗਾ ਦਿੱਤਾ।
The bliss of their mind had ended and all of them meditated on Krishna
ਧਰਨੀਪਰਸੋਮੁਰਝਾਇਗਿਰੀਸੁਪਰਿਯੋਤਿਨਕੇਤਨਤੇਸੁਪਸੀਨੋ
ਉਹ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਈਆਂ ਅਤੇ ਉਨ੍ਹਾਂ ਦੇ ਸ਼ਰੀਰਾਂ ਵਿਚੋਂ ਪਸੀਨਾ ਆਉਣ ਲਗ ਗਿਆ।
The sweat flowed from their bodies and becoming dejected, they fell down upon the earth
ਹਾਹੁਕਲੈਨਲਗੀਸਭਿਹੀਸੁਭਯੋਸੁਖਤੇਤਿਨਕੋਤਨਹੀਨੋ॥੮੬੧॥
ਸਾਰੀਆਂ ਹੌਕੇ ਲੈਣ ਲਗੀਆਂ ਅਤੇ ਉਨ੍ਹਾਂ ਦੇ ਸ਼ਰੀਰ ਸੁਖ ਤੋਂ ਸਖਣੇ ਹੋ ਗਏ ॥੮੬੧॥
They began to wail and their mind and body lost all happiness.861.
ਅਤਿਆਤੁਰਹ੍ਵੈਹਰਿਪ੍ਰੀਤਹਿਸੋਕਬਿਸ੍ਯਾਮਕਹੈਹਰਿਕੇਗੁਨਗਾਵੈ
ਕਵੀ ਸ਼ਿਆਮ ਕਹਿੰਦੇ ਹਲ, ਸ੍ਰੀ ਕ੍ਰਿਸ਼ਨ ਦੀ ਪ੍ਰੀਤ ਕਰ ਕੇ ਅਤਿ ਆਤੁਰ ਹੋਈਆਂ (ਗੋਪੀਆਂ) ਕ੍ਰਿਸ਼ਨ ਦੇ ਗੁਣ ਗਾਉਂਦੀਆਂ ਹਨ।
ਸੋਰਠਿਸੁਧਮਲਾਰਬਿਲਾਵਲਸਾਰੰਗਭੀਤਰਤਾਨਬਸਾਵੈ
ਸੋਰਠ, ਸ਼ੁੱਧ ਮਲ੍ਹਾਰ, ਬਿਲਾਵਲ, ਸਾਰੰਗ (ਆਦਿਕ ਰਾਗਾਂ) ਵਿਚ ਤਾਨ ਮਿਲਾਉਂਦੀਆਂ ਹਨ।
Having been greatly worried in the love of Krishna, they sing his praises keeping in their mind the tunes of the musical modes of Sorath, Shuddh Malhar, Bilawal, Sarang etc.
ਧਿਆਨਧਰੈਤਿਹਤੇਜੀਯਮੈਤਿਹਧ੍ਯਾਨਹਿਤੇਅਤਿਹੀਦੁਖੁਪਾਵੈ
ਉਸ (ਸ੍ਰੀ ਕ੍ਰਿਸ਼ਨ) ਦੇ ਧਿਆਨ ਨੂੰ ਹਿਰਦੇ ਵਿਚ ਧਾਰਨ ਕਰਦੀਆਂ ਹਨ (ਪਰ) ਉਸ ਧਿਆਨ ਤੋਂ ਵੀ ਬਹੁਤ ਦੁਖ ਪ੍ਰਾਪਤ ਕਰਦੀਆਂ ਹਨ।
ਯੌਮੁਰਝਾਵਤਹੈਮੁਖਤਾਸਸਿਜਿਉਪਿਖਿਕੰਜਮਨੋਮੁਰਝਾਵੈ॥੮੬੨॥
ਉਸ ਦੇ ਮੁਖ ਨੂੰ (ਧਿਆਨ ਵਿਚ ਵੇਖ ਕੇ) ਇਸ ਤਰ੍ਹਾਂ ਮੁਰਝਾ ਜਾਂਦੀਆਂ ਹਨ ਜਿਵੇਂ ਚੰਦ੍ਰਮਾ ਨੂੰ ਵੇਖ ਕੇ ਮਾਨੋ ਕਮਲ ਮੁਰਝਾ ਜਾਂਦਾ ਹੋਵੇ ॥੮੬੨॥
They are meditating on him in their mind and getting extremely aggrieved by it, they are withering like the lotus seeing the moon during the night.862.
ਪੁਰਬਾਸਨਿਸੰਗਿਰਚੇਹਰਿਜੂਹਮਹੂੰਮਨਤੇਜਦੁਰਾਇਬਿਸਾਰੀ
ਪੁਰ ਵਾਸੀਆਂ ਨਾਲ ਸ੍ਰੀ ਕ੍ਰਿਸ਼ਨ ਰਚ-ਮਿਚ ਗਏ ਹਨ ਅਤੇ ਅਸਾਨੂੰ ਯਾਦਵ-ਪਤੀ ਨੇ ਮਨ ਤੋਂ ਵਿਸਾਰ ਦਿੱਤਾ ਹੈ।
Now Krishna has absorbed himself with the residents of the city and has forgotten us from his mind
ਤ੍ਯਾਗਿਗਏਹਮਕੋਇਹਠਉਰਹਮਊਪਰਤੇਅਤਿਪ੍ਰੀਤਿਸੁਟਾਰੀ
ਸਾਨੂੰ ਇਸ ਜਗ੍ਹਾ ਉਤੇ ਛਡ ਗਏ ਹਨ ਅਤੇ ਸਾਡੇ ਉਤੋਂ ਅਤਿ ਪ੍ਰੀਤ ਨੂੰ ਹਟਾ ਲਿਆ ਹੈ।
He has left us here and now we forsake his love
ਪੈਕਹਿਕੈਕਛੁਪਠਿਯੋਤਿਹਤ੍ਰੀਯਨਕੇਬਸਿਭੈਗਿਰਧਾਰੀ
(ਉਸ) ਗਿਰਧਾਰੀ ਨੇ (ਸਾਨੂੰ) ਕੁਝ ਕਹਿ ਕੇ ਨਹੀਂ ਭੇਜਿਆ (ਕਿਉਂਕਿ) ਉਥੇ (ਨਗਰ ਦੀਆਂ) ਇਸਤਰੀਆਂ ਦੇ ਵਸ ਵਿਚ ਹੋ ਗਿਆ ਹੈ।
How wonderful it is that there he has come so much under the impact of women, that there he has not even sent a message to us
ਏਕਗਿਰੀਕਹੂੰਐਸੇਧਰਾਇਕਕੂਕਤਹੈਸੁਹਹਾਰੀਹਹਾਰੀ॥੮੬੩॥
ਇਕ (ਗੋਪੀ) ਇਸ ਤਰ੍ਹਾਂ ਕਹਿ ਕੇ ਧਰਤੀ ਉਤੇ ਡਿਗ ਪਈ ਅਤੇ ਇਕ ਹਾਇ-ਹਾਇ ਕਰਦੀ ਬੇਸੁਧ ਹੋ ਗਈ ॥੮੬੩॥
Saying thus, someone fell on the earth and someone has begun to cry and lament.863.
ਇਹਭਾਤਿਸੋਗ੍ਵਾਰਨਿਬੋਲਤਹੈਜੀਯਮੈਅਤਿਮਾਨਿਉਦਾਸੀ
ਆਪਣੇ ਮਨ ਵਿਚ ਬਹੁਤ ਉਦਾਸੀ ਮੰਨ ਕੇ ਗੋਪੀਆਂ ਇਸ ਤਰ੍ਹਾਂ ਬੋਲਦੀਆਂ ਹਨ।
In this way, getting highly sorrowful, the gopis are talking to one another
ਸੋਕਬਢਿਯੋਤਿਨਕੇਜੀਯਮੈਹਰਿਡਾਰਿਗਏਹਿਤਕੀਤਿਨਫਾਸੀ
ਉਨ੍ਹਾਂ ਦੇ ਮਨ ਵਿਚ ਬਹੁਤ ਸ਼ੋਕ ਪਸਰਿਆ ਹੋਇਆ ਹੈ (ਕਿਉਂਕਿ) ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ ਪ੍ਰੀਤ ਦੀ ਫਾਹੀ ਪਾ ਗਏ ਹਨ।
The grief is increasing in their heart, because entrapping them in love, Krishna has abandoned them and gone away
ਅਉਰਿਸਮਾਨਿਕਹੈਮੁਖਤੇਜਦੁਰਾਇਮਾਨਤਲੋਗਨਹਾਸੀ
ਅਤੇ ਕ੍ਰੋਧਿਤ ਹੋ ਕੇ ਮੁਖ ਤੋਂ ਕਹਿੰਦੀਆਂ ਹਨ ਕਿ ਕ੍ਰਿਸ਼ਨ ਤਾਂ ਲੋਕਾਂ ਦੀ ਹਾਸੀ ਦੀ ਵੀ ਪਰਵਾਹ ਨਹੀਂ ਕਰਦਾ।
Sometimes in ire they say why Krishna does not care for the ironical shafts of the people
ਤ੍ਯਾਗਿਹਮੈਸੁਗਏਬ੍ਰਿਜਮੈਪੁਰਬਾਸਿਨਸੰਗਿਫਸੇਬ੍ਰਿਜਬਾਸੀ॥੮੬੪॥
(ਇਸੇ ਲਈ) ਉਹ ਅਸਾਨੂੰ ਬ੍ਰਜ ਵਿਚ ਛਡ ਗਿਆ ਹੈ ਅਤੇ ਬ੍ਰਜਵਾਸੀ ਪੁਰ-ਵਾਸੀਆਂ ਦੇ ਸੰਗ ਵਿਚ ਫਸ ਗਏ ਹਨ ॥੮੬੪॥
That he has left us in Braja and there he is involved with the residents of the city.864.