GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 393
Display Settings
ਸੰਗਨੰਦਕੇਅਉਉਨਗ੍ਵਾਰਨਿਕੇਚਰਚਾਕਰਿਗ੍ਯਾਨਕੀਫੇਰਿਫਿਰਿਯੋ
ਨੰਦ ਅਤੇ ਉਨ੍ਹਾਂ ਗੋਪੀਆਂ ਨਾਲ ਗਿਆਨ ਦੀ ਚਰਚਾ ਕਰ ਕੇ ਹੀ ਫਿਰ ਪਰਤਿਆ ਹਾਂ।
ਤੁਮਰੋਮੁਖਭਾਨੁਨਿਹਾਰਤਹੀਤਮਸੋਦੁਖਥੋਸਭਦੂਰਕਰਿਯੋ॥੯੫੭॥
ਤੁਹਾਡੇ ਮੁਖ ਰੂਪ ਸੂਰਜ ਨੂੰ ਵੇਖਦਿਆਂ ਹੀ ਦੁਖ ਰੂਪ ਜੋ ਹਨੇਰਾ ਸੀ, (ਉਹ) ਸਾਰਾ ਦੂਰ ਕਰ ਦਿੱਤਾ ਹੈ ॥੯੫੭॥
“I have come back after conversing on topics concerning on divine wisdom with the gopis and Nand and seeing your sun-like face my agony has ended.957.
ਤੁਮਰੇਪਗਭੇਟਿਗਯੋਜਬਹੀਤਬਹੀਫੁਨਿਨੰਦਕੇਧਾਮਿਗਯੋ
ਤੁਹਾਡੇ ਚਰਨ ਛੋਹ ਕੇ ਜਦੋਂ ਗਿਆ ਸਾਂ, ਤਦੋਂ ਹੀ ਫਿਰ ਨੰਦ ਦੇ ਘਰ ਗਿਆ।
“Touching your feet, when I started, I reached at first at the house of Nand
ਤਿਹਕੋਕਰਿਕੈਹਰਿਗ੍ਯਾਨਪ੍ਰਬੋਧਉਠਿਯੋਚਲਿਗ੍ਵਾਰਨਿਪਾਸਅਯੋ
ਉਸ ਨੂੰ ਹਰ ਤਰ੍ਹਾਂ ਨਾਲ ਗਿਆਨ ਦਾ ਉਪਦੇਸ਼ ਕਰ ਕੇ (ਅਤੇ ਉਥੋਂ) ਉਠ ਕੇ ਗੋਪੀਆਂ ਪਾਸ ਆ ਗਿਆ।
After talking to him on matters of divine wisdom, I came to the gopis
ਤੁਮਰੋਉਨਦੁਖਕਹਿਯੋਹਮਪੈਸੁਨਿਉਤਰਮੈਇਹਭਾਤਿਦਯੋ
ਉਨ੍ਹਾਂ ਨੇ ਤੁਹਾਡੇ (ਵਿਯੋਗ ਦਾ) ਦੁਖ ਮੇਰੇ ਪਾਸ ਕਿਹਾ, (ਉਸ ਨੂੰ) ਸੁਣ ਕੇ ਮੈਂ ਇਸ ਢੰਗ ਨਾਲ ਉੱਤਰ ਦਿੱਤਾ।
“They related to me their suffering because of their separation from you, I advised them to repeat ever the Name of Krishna
ਬਲਿਸ੍ਯਾਮਹਿਸ੍ਯਾਮਸਦਾਜਪੀਯੋਸੁਨਿਨਾਮਹਿਪ੍ਰੇਮਘਨੋਬਢਯੋ॥੯੫੮॥
ਹੇ ਬਲ੍ਹਿਓ! (ਤੁਸੀਂ) ਸਦਾ ਸ਼ਿਆਮ ਹੀ ਸ਼ਿਆਮ ਜਪਦੀਆਂ ਰਹੋ। (ਸ਼ਿਆਮ ਦਾ) ਨਾਮ ਸੁਣ ਕੇ (ਉਨ੍ਹਾਂ ਦਾ) ਪ੍ਰੇਮ ਬਹੁਤ ਵਧ ਗਿਆ ॥੯੫੮॥
After hearing your name, their love increasd greatly.”958.
ਊਧਵਸੰਦੇਸਬਾਚ
ਊਧਵ ਨੇ ਸੰਦੇਸ਼ ਕਿਹਾ:
Speech regarding the message of Udhava:
ਸਵੈਯਾ
ਸਵੈਯਾ:
SWAYYA
ਗ੍ਵਾਰਨਿਮੋਸੰਗਐਸੇਕਹਿਯੋਹਮਓਰਤੇਸ੍ਯਾਮਕੇਪਾਇਨਪਈਯੈ
ਗੋਪੀਆਂ ਨੇ ਮੇਰੇ ਕੋਲ ਇੰਜ ਕਿਹਾ ਕਿ ਸਾਡੇ ਵਲੋਂ ਸ੍ਰੀ ਕ੍ਰਿਸ਼ਨ ਦੇ ਚਰਨੀਂ ਪੈਣਾ।
“The gopis asked me to touch your feet on their behalf
ਯੌਕਹੀਯੋਪੁਰਬਾਸਿਨਕੋਤਜਿਕੈਬ੍ਰਿਜਬਾਸਿਨਕੋਸੁਖੁਦਈਯੈ
(ਫਿਰ) ਇਸ ਤਰ੍ਹਾਂ ਕਹਿਣਾ ਕਿ ਸ਼ਹਿਰਨਾਂ ਨੂੰ ਛਡ ਕੇ ਬ੍ਰਜ-ਵਾਸਣਾਂ ਨੂੰ ਆ ਕੇ ਸੁਖ ਦਿਓ।
They also said : ‘ O Krishna! now leave the residents of the city and give comfort to the inhabitants of Braja,’
ਜਸੁਧਾਇਹਭਾਤਿਕਰੀਬਿਨਤੀਬਿਨਤੀਕਹੀਯੋਸੰਗਿਪੂਤਕਨ੍ਰਹ੍ਰਹਈਯੈ
ਜਸੋਧਾ ਨੇ ਇਸ ਪ੍ਰਕਾਰ ਬੇਨਤੀ ਕੀਤੀ ਕਿ ਇਹ ਬੇਨਤੀ ਮੇਰੇ ਪੁੱਤਰ ਕ੍ਰਿਸ਼ਨ ਨੂੰ ਕਹਿ ਦੇਣਾ।
ਊਧਵਤਾਸੰਗਯੌਕਹੀਯੌਬਹੁਰੋਫਿਰਿਆਇਕੈਮਾਖਨਖਈਯੈ॥੯੫੯॥
ਹੇ ਊਧਵ! ਉਸ ਪਾਸ ਇਸ ਤਰ੍ਹਾਂ ਕਹਿ ਦੇਣਾ ਕਿ ਫਿਰ (ਉਥੇ) ਆ ਕੇ ਮੱਖਣ ਖਾ ਲਵੋ ॥੯੫੯॥
“Yashoda also said, ‘Request my son on my behald to come again and eat the butter.’959.
ਅਉਰਕਹੀਬਿਨਤੀਤੁਮਪੈਸੁਸੁਨੋਅਰੁਅਉਰਬਾਤਨਡਾਰੋ
ਤੁਹਾਡੇ ਪ੍ਰਤੀ ਇੱਕ ਹੋਰ ਬੇਨਤੀ ਵੀ ਕਹੀ, ਉਹ ਸੁਣੋ, ਹੋਰਨਾਂ ਗੱਲਾਂ ਨੂੰ ਸੁੱਟ ਦਿਉ।
“They have also requested you, OKrishna! listen to that also
ਸੇਕਹਾਜਸੁਧਾਤੁਮਕੋਹਮਕੋਅਤਿਹੀਬ੍ਰਿਜਨਾਥਪਿਆਰੋ
ਜਸ਼ੋਧਾ ਨੇ ਇਸ ਤਰ੍ਹਾਂ ਤੁਹਾਨੂੰ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਬਹੁਤ ਪਿਆਰੇ ਹਨ।
Yashoda said that the Lord of Braja was very dear to them,
ਤਾਤੇਕਰੋਕਛੂਗਨਤੀਹਮਰੋਸੁਕਹਿਯੋਤੁਮਪ੍ਰੇਮਬਿਚਾਰੋ
ਇਸ ਵਾਸਤੇ ਕੋਈ ਦੁਬਿਧਾ ਨਾ ਕਰੋ, ਸਾਡਾ ਤਾਂ (ਇਹੀ) ਕਹਿਣਾ ਹੈ ਕਿ ਤੁਸੀਂ ਸਾਡੇ ਪ੍ਰੇਮ ਨੂੰ ਵਿਚਾਰੋ।
ਤਾਹੀਤੇਬੇਗਤਜੋਮਥੁਰਾਉਠਕੈਅਬਹੀਬ੍ਰਿਜਪੂਤਪਧਾਰੋ॥੯੬੦॥
ਇਸ ਕਰ ਕੇ ਜਲਦੀ ਹੀ ਮਥੁਰਾ ਨੂੰ ਤਿਆਗ ਦਿਓ ਅਤੇ ਹੇ ਪੁਤਰ! ਬ੍ਰਿਜ ਵੱਲ ਚੱਲ ਪਉ ॥੯੬੦॥
“And her love was incomparable, therefore her son should immediately leave Matura and come Braja.960.
ਮਾਤਕਰੀਬਿਨਤੀਤੁਮਪੈਕਬਿਸ੍ਯਾਮਕਹੈਜੋਊਹੈਬ੍ਰਿਜਰਾਨੀ
ਕਵੀ ਸ਼ਿਆਮ ਕਹਿੰਦੇ ਹਨ, ਮਾਤਾ ਨੇ ਤੁਹਾਡੇ ਪ੍ਰਤਿ ਬੇਨਤੀ ਕਰ ਭੇਜੀ ਹੈ ਜੋ ਬ੍ਰਜ ਪ੍ਰਦੇਸ਼ ਦੀ ਰਾਣੀ ਹੈ
“O Krishna! the queen of Braja, the mother Yashoda has made you this request
ਤਾਹੀਕੋਪ੍ਰੇਮਘਨੋਤੁਮਸੋਂਹਮਆਪਨੇਜੀਮਹਿਪ੍ਰੀਤਪਛਾਨੀ
ਇਸ ਦਾ ਤੁਹਾਡੇ ਪ੍ਰਤਿ ਬਹੁਤ ਪ੍ਰੇਮ ਹੈ। ਅਸੀਂ ਆਪਣੇ ਮਨ ਵਿੱਚ (ਉਸ ਦੀ) ਪ੍ਰੀਤ ਨੂੰ ਪਛਾਣ ਲਿਆ ਹੈ।
I have also her great love in my mind,
ਤਾਤੇਕਹਿਓਤਜਿਕੈਮਥੁਰਾਬ੍ਰਿਜਆਵਹੁਯਾਬਿਧਿਬਾਤਬਖਾਨੀ
ਤਦੇ ਹੀ (ਉਸ ਨੇ) ਕਿਹਾ ਕਿ ਮਥੁਰਾ ਛੱਡ ਦਿਓ ਅਤੇ ਬ੍ਰਜ ਵਿੱਚ ਆ ਜਾਓ, ਇਸ ਤਰ੍ਹਾਂ ਦੀ ਗੱਲ ਉਸ ਨੇ ਕਹੀ ਹੈ।
“Therefore Yashoda has asked you to leave Mathura and come to Braja
ਇਆਨੇਹੁਤੇਤਬਮਾਨਤਥੇਅਬਸਿਆਨੇਭਏਤਬਏਕਮਾਨੀ॥੯੬੧॥
(ਜਦੋ) ਇਆਣੇ ਹੁੰਦੇ ਸੀ, ਉਦੋਂ (ਗੱਲ) ਮੰਨਦੇ ਸੋ। ਹੁਣ ਸਿਆਣੇ ਹੋ ਗਏ, ਇਸ ਲਈ ਇੱਕ (ਗੱਲ) ਵੀ ਨਹੀਂ ਮੰਨਦੇ ॥੯੬੧॥
Yashoda has also said, ‘O Krishna! when you were a child, you acceded to everything, but now when you have grown bigger, you are not acceding to even one request.961.
ਤਾਹੀਤੇਸੰਗਕਹੋਤੁਮਰੇਤਜਿਕੈਮਥੁਰਾਬ੍ਰਿਜਕੋਅਬਅਈਯੈ
ਤਦੇ ਤੁਹਾਨੂੰ ਕਹਿੰਦੀ ਹਾਂ ਕਿ ਮਥੁਰਾ ਛੱਡ ਕੇ ਹੁਣੇ ਬ੍ਰਜ ਵਿੱਵ ਆ ਜਾਓ।
“ ‘Leave Mathura and come to Braja
ਮਾਨਕੈਸੀਖਕਹੋਹਮਰੀਤਿਹਠਉਰਨਹੀਪਲਵਾਠਹਰਈਯੈ
ਮੇਰੀ ਕਹੀ ਸਿੱਖਿਆ ਨੂੰ ਮੰਨ ਕੇ ਉਸ ਸਥਾਨ ਤੇ ਇੱਕ ਪਲ ਲਈ ਵੀ ਨਾ ਠਹਿਰੋ।
Accept my saying and do not stay ever for a little while in Mathura,’ “
ਯੋਂਕਹਿਗ੍ਵਾਰਨੀਯਾਹਮਸੋਸਭਹੀਬ੍ਰਿਜਬਾਸਿਨਕੋਸੁਖਦਈਯੈ
ਇਸੇ ਤਰ੍ਹਾਂ ਗੋਪੀਆਂ ਨੇ ਮੈਨੂੰ ਕਿਹਾ ਹੈ ਕਿ (ਆ ਕੇ) ਸਾਰੀਆਂ ਗੋਪੀਆਂ ਨੂੰ ਸੁਖ ਦਓ।
“The gopis also said, Kindly give comfort to the residents of Braja
ਸੋਸੁਧਭੂਲਗਈਤੁਮਕੋਹਮਰੇਜਿਹਅਉਸਰਪਾਇਨਪਈਯੈ॥੯੬੨॥
ਤੁਹਾਨੂੰ ਉਹ ਗੱਲ ਭੁੱਲ ਗਈ ਹੈ ਜਦੋਂ ਤੁਸੀਂ ਸਾਡੇ ਪੈਰੀਂ ਪੈਂਦੇ ਸੀ ॥੯੬੨॥
You have forgotton that time when you used to fall at our feet.962.
ਤਾਹੀਤੇਤ੍ਯਾਗਿਰਹ੍ਯੋਮਥੁਰਾਕਬਿਸ੍ਯਾਮਕਹੈਬ੍ਰਿਜਮੈਫਿਰਆਵਹੁ
ਕਵੀ ਸ਼ਿਆਮ ਕਹਿੰਦੇ ਹਨ ਤਦ ਹੀ (ਬ੍ਰਜ ਨੂੰ) ਛੱਡ ਕੇ ਮਥੁਰਾ ਜਾ ਰਹੇ ਹੋ, ਹੁਣ ਬ੍ਰਜ ਵਿੱਚ ਪਰਤ ਆਉ।
“ ‘O Krishna! Leave Mathura and come now to Braja
ਗ੍ਵਾਰਨਿਪ੍ਰੀਤਪਛਾਨਕਹ੍ਯੋਤਿਹਤੇਤਿਹਠਉਰਢੀਲਲਗਾਵਹੁ
ਗੋਪੀਆਂ ਨੇ ਕਿਹਾ ਕਿ (ਸਾਡੀ) ਪ੍ਰੀਤ ਪਛਾਣ ਕੇ ਫਿਰ ਉਸ ਸਥਾਨ ਉੱਤੇ ਢਿੱਲ ਨਾ ਲਗਾਓ।
’ The gopis were saying under the impact of passionate love not to delay your coming further
ਯੋਂਕਹਿਪਾਇਨਪੈਹਮਰੇਹਮਸੰਗਕਹ੍ਯੋਸੁਤਹਾਤੁਮਜਾਵਹੁ
ਇਸ ਤਰ੍ਹਾਂ ਕਹਿ ਕੇ ਪੈਰੀਂ ਪੈ ਕੇ ਸਾਡੇ ਵਲੋਂ ਕਹਿਣਾ ਹੈ ਕਿ ਤੁਸੀਂ ਉੱਥੇ ਜਾਓ।
“The gopis falling at my feet said, ‘O Udhava! go and ask Krishna to come
ਜਾਇਕੈਆਵਹੁਯੋਂਕਹੀਯੋਹਮਕੋਸੁਖਹੋਤੁਮਹੂੰਸੁਖਪਾਵਹੁ॥੯੬੩॥
(ਉੱਥੇ) ਜਾ ਕੇ ਇਸ ਤਰ੍ਹਾਂ ਕਹਿਣਾ ਕਿ (ਬ੍ਰਜ ਵਿੱਚ) ਆ ਜਾਓ, ਸਾਨੂੰ ਸੁਖ ਦਿਓ ਅਤੇ ਤੁਸੀਂ ਵੀ ਸੁਖ ਪ੍ਰਾਪਤ ਕਰੋ ॥੯੬੩॥
Tell him also to come here, he himself should feel comfortable and give comfort to us.963.
ਤਾਤੇਕਹਯੋਤਜਿਕੈਮਥੁਰਾਫਿਰਕੈਬ੍ਰਿਜਬਾਸਿਨਕੋਸੁਖਦੀਜੈ
ਇਸ ਲਈ ਕਿਹਾ ਹੈ ਕਿ ਮਥੁਰਾ ਛੱਡ ਕੇ ਫਿਰ ਬ੍ਰਜ ਆ ਜਾਓ ਅਤੇ ਬ੍ਰਜ ਵਾਸਣਾ ਨੂੰ ਸੁਖ ਦਿਓ।
“ ‘O Krishna! Leave Mathura and now give happiness to the residents of Braja
ਆਵਹੁਫੇਰਿਕਹ੍ਯੋਬ੍ਰਿਜਮੈਇਹਕਾਮਕੀਏਤੁਮਰੋਨਹੀਛੀਜੈ
ਕਹਿਣਾ ਕਿ ਫਿਰ ਬ੍ਰਜ ਵਿੱਚ ਆਓ (ਕਿਉਂਕਿ) ਇਹ ਕੰਮ ਕਰਨ ਨਾਲ ਤੁਹਾਡਾ ਕੁੱਝ ਨਹੀਂ ਘਟਣਾ।
Come again to Braja and by doing this one task for us, you will not lose anything
ਆਇਕ੍ਰਿਪਾਲਦਿਖਾਵਹੁਰੂਪਕਹ੍ਯੋਜਿਹਦੇਖਤਹੀਮਨਜੀਜੈ
ਕਹਿਣਾ ਕਿ ਹੇ ਕ੍ਰਿਪਾਲੂ! ਆ ਕੇ ਆਪਣਾ ਰੂਪ ਵਿਖਾਓ, ਜਿਸ ਨੂੰ ਵੇਖ ਕੇ ਮਨ ਜੀ ਪੈਂਦਾ ਹੈ।
“ ‘O merciful! come and show your brilliance, we remain alive only on seeing you
ਕੁੰਜਗਲੀਨਮੈਫੇਰਕਹ੍ਯੋਹਮਰੇਅਧਰਾਨਨਕੋਰਸਲੀਜੈ॥੯੬੪॥
ਫਿਰ ਕਹਿਣਾ ਕਿ ਕੁੰਜ ਗਲੀਆਂ ਵਿੱਚ ਆ ਕੇ ਸਾਡੇ ਮੁੱਖ ਅਤੇ ਹੋਠਾਂ ਦਾ ਰਸ ਲਓ ॥੯੬੪॥
O Krishna! come again and enjoy the relish of our amorous play in the alvoces.964.
ਸ੍ਯਾਮਕਹ੍ਯੋਸੰਗਹੈਤੁਮਰੇਜੁਹੁਤੀਤੁਮਕੋਬ੍ਰਿਜਬੀਚਪ੍ਯਾਰੀ
ਕਹਿਣਾ ਕਿ ਹੇ ਕ੍ਰਿਸ਼ਨ! ਜੋ ਤੁਹਾਡੇ ਨਾਲ (ਤੁਹਾਡੀਆਂ) ਪਿਆਰੀਆਂ ਬ੍ਰਜ ਵਿੱਚ ਰਹਿੰਦੀਆਂ ਸਨ।
“ ‘O Krishna! Only they are remembering you, for whom you had great love in Braja
ਕਾਨ੍ਰਹਰਚੇਪੁਰਬਾਸਿਨਸੋਂਕਬਹੂੰਹੀਏਬ੍ਰਿਜਨਾਰਿਚਿਤਾਰੀ
ਕ੍ਰਿਸ਼ਨ ਤਾਂ ਸ਼ਹਿਰਨਾਂ ਵਿੱਚ ਰਚ ਮਿਚ ਗਏ ਹਨ ਅਤੇ ਬ੍ਰਜ ਦੀਆਂ ਇਸਤਰੀਆਂ ਨੂੰ ਕਦੇ ਵੀ ਮਨ ਵਿੱਚ ਯਾਦ ਨਹੀਂ ਕੀਤਾ।
Now Krishna is living with the residents of the city and he has now not even remembered the women of Braja
ਪੰਥਨਿਹਾਰਤਨੈਨਨਕੀਕਬਿਸ੍ਯਾਮਕਹੈਪੁਤਰੀਦੋਊਹਾਰੀ
ਕਵੀ ਸ਼ਿਆਮ ਕਹਿੰਦੇ ਹਨ ਕਿ (ਕ੍ਰਿਸ਼ਨ) ਦਾ ਰਸਤਾ ਵੇਖਦਿਆਂ ਵੇਖਦਿਆਂ (ਗੋਪੀਆਂ ਦੀਆਂ) ਅੱਖਾਂ ਦੀਆਂ ਦੋਵੇਂ ਪੁਤਲੀਆਂ ਥਕ ਗਈਆਂ ਹਨ।
“ ‘Our eyes are feeling tired on looking for the arrival of Krishna
ਊਧਵਸ੍ਯਾਮਸੋਯੋਂਕਹੀਯੋਤੁਮਰੇਬਿਨਭੀਸਭਗ੍ਵਾਰਿਬਿਚਾਰੀ॥੯੬੫॥
ਹੇ ਊਧਵ! ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿਣਾ ਕਿ ਤੁਹਾਡੇ ਬਿਨਾਂ ਸਾਰੀਆਂ ਗੋਪੀਆਂ ਵਿਚਾਰੀਆਂ ਰੋ ਰਹੀਆਂ ਹਨ ॥੯੬੫॥
O Udhava! tell Krishna that without you all the gopis have become helpless.965.
ਅਉਰਕਹੀਤੁਮਸੌਹਰਿਜੂਬ੍ਰਿਖਭਾਨਸੁਤਾਤੁਮਕੋਜੋਊਪ੍ਯਾਰੀ
ਹੇ ਸ੍ਰੀ ਕ੍ਰਿਸ਼ਨ! ਹੋਰ ਤੁਹਾਨੂੰ ਜੋ ਬਹੁਤ ਪਿਆਰੀ ਰਾਧਾ ਹੈ, (ਉਸ ਨੇ) ਤੁਹਾਥੇ ਪ੍ਰਤਿ ਇਸ ਤਰ੍ਹਾਂ ਕਿਹਾ ਹੈ।
ਜਾਦਿਨਤੇਬ੍ਰਿਜਤ੍ਯਾਗਗਏਦਿਨਤਾਕੀਨਹੀਹਮਹੂਹੈਸੰਭਾਰੀ
ਜਿਸ ਦਿਨ ਦੇ ਬ੍ਰਜ ਨੂੰ ਛੱਡ ਕੇ ਗਏ ਹੋ, ਉਸ ਦਿਨ ਤੋਂ ਹੀ ਸਾਨੂੰ ਕੋਈ ਸੁਰਤ ਸੰਭਾਲ ਨਹੀਂ ਰਹੀ ਹੈ।
“ ‘O Krishna! Your dear Radha has said that she has not been able to control herself since the day when you left Braja
ਆਵਹੁਤ੍ਯਾਗਿਅਬੈਮਥੁਰਾਤੁਮਰੇਬਿਨਗੀਅਬਹੋਇਬਿਚਾਰੀ
ਹੁਣੇ ਹੈ ਮਥੁਰਾ ਨੂੰ ਤਿਆਗ ਕੇ ਆ ਜਾਓ, ਤੁਹਾਡੇ ਬਿਨਾਂ (ਅਸੀਂ) ਵਿਚਾਰੀਆਂ ਹੋ ਗਈਆਂ ਹਾਂ।
“ ‘You may come, leaving Mathura immediately, we are helpless without you
ਮੈਤੁਮਸਿਉਹਰਿਮਾਨਕਰ੍ਯੋਤਜਆਵਹੁਮਾਨਅਬੈਹਮਹਾਰੀ॥੯੬੬॥
ਹੇ ਕ੍ਰਿਸ਼ਨ ਮੈਂ ਤੁਹਾਡੇ ਨਾਲ 'ਮਾਨ' (ਰੋਸਾ) ਕੀਤਾ ਸੀ, ਹੁਣ ਤੁਸੀਂ ਮਾਣ ਛੱਡ ਕੇ ਜਲਦੀ ਆ ਜਾਓ, ਮੈਂ ਹਾਰ ਗਈ ਹਾਂ ॥੯੬੬॥
I had been very egoistic with you, come to me, I accept defeat.966.
ਤ੍ਯਾਗਗਏਹਮਕੋਕਿਹਹੇਤਤੇਬਾਤਕਛੂਤੁਮਰੀਬਿਗਾਰੀ
ਕਿਸ ਕਰ ਕੇ ਸਾਨੂੰ ਤਿਆਗ ਗਏ ਹੋ, (ਅਸੀਂ) ਤੁਹਾਡੀ ਕੋਈ ਗੱਲ ਵਿਗਾੜੀ ਤਾਂ ਨਹੀਂ ਹੈ।
ਪਾਇਨਮੋਪਰਕੈਸੁਨੀਯੈਪ੍ਰਭਬਤੀਯਾਇਹਭਾਤਿਉਚਾਰੀ
ਹੇ ਸ੍ਰੀ ਕ੍ਰਿਸ਼ਨ! ਸੁਣੋ, ਪੈਰਾਂ ਉਤੇ ਪੈ ਕੇ (ਉਸ ਨੇ) ਇਹ ਗੱਲ ਇਸ ਤਰ੍ਹਾਂ ਕਹੀ ਹੈ।
“ ‘We had not harmed you in any way, why have you forsaken us? O Lord! falling at my feet Radha said this:
ਆਪਰਚੇਪੁਰਬਾਸਿਨਸੋਮਨਤੇਸਬਹੀਬ੍ਰਿਜਨਾਰਬਿਸਾਰੀ
ਆਪ ਤਾਂ ਸ਼ਹਿਰਨਾਂ ਨਾਲ ਰਚ ਮਿਚ ਗਏ ਹੋ ਅਤੇ ਬ੍ਰਜ ਦੀਆਂ ਸਾਰੀਆਂ ਨਾਰੀਆਂ ਨੂੰ ਮਨ ਤੋਂ ਭੁਲਾ ਦਿੱਤਾ ਹੈ।
“ ‘O Krishna! you have absorbed yourself with the residents of the city, forgetting the women of Braja
ਮਾਨਕਰਿਯੋਤੁਮਸੋਘਟਕਾਮਕਰਿਯੋਅਬਸ੍ਯਾਮਹਹਾਹਮਹਾਰੀ॥੯੬੭॥
ਤੇਰੇ ਨਾਲ ਮਾਣ ਕੀਤਾ ਸੀ, ਉਹ ਮਾੜਾ ਕੰਮ ਕੀਤਾ ਸੀ। ਹਾਇ ਸ਼ਿਆਮ! ਹੁਣ ਮੈਂ ਹਾਰ ਗਈ ਹਾਂ ॥੯੬੭॥
O Krishna! we had shown persistence towards you, but now we feel defeated.’967.
ਅਉਰਕਰੀਤੁਮਸੋਬਿਨਤੀਸੋਊਸ੍ਯਾਮਕਹੈਚਿਤਦੈਸੁਨਿਲੀਜੈ
(ਕਵੀ) ਸ਼ਿਆਮ ਕਹਿੰਦੇ ਹਨ, ਤੁਹਾਡੇ ਪ੍ਰਤਿ ਇਕ ਹੋਰ ਬੇਨਤੀ ਵੀ ਕੀਤੀ ਹੈ, ਉਸ ਨੂੰ ਧਿਆਨ ਨਾਲ ਸੁਣ ਲਵੋ।
“They have further said this thing to you, ‘O Krishna! listen to it with all your heart
ਖੇਲਤਥੀਤੁਮਸੋਬਨਮੈਤਿਹਅਉਸਰਕੀਕਬਹੂੰਸੁਧਿਕੀਜੈ
ਬਨ ਵਿਚ ਤੁਹਾਡੇ ਨਾਲ ਖੇਡਦੀ ਸਾਂ, ਉਸ ਅਵਸਰ ਨੂੰ ਕਦੀ ਯਾਦ ਕਰੋ।
We used to play with you some time, O Krishna! do remember that occasion some time
ਗਾਵਤਥੀਤੁਮਪੈਮਿਲਕੈਜਿਹਕੀਸੁਰਤੇਕਛੁਤਾਨਛੀਜੈ
ਤੁਹਾਡੇ ਨਾਲ ਮਿਲ ਕੇ ਗਾਉਂਦੀ ਸਾਂ ਜਿਸ ਦੀ ਸੁਰ ਤੋਂ ਕੋਈ ਤਾਨ ਟੁਟਦੀ ਨਹੀਂ ਸੀ।
“ ‘We used to sing with you in a lengthened tune
ਤਾਕੋਕਹਿਯੋਤਿਹਕੀਸੁਧਿਕੈਬਹੁਰੋਬ੍ਰਿਜਬਾਸਿਨਕੋਸੁਖਦੀਜੈ॥੯੬੮॥
ਉਸ ਦਾ ਕਹਿਣਾ ਹੈ ਕਿ ਕਦੇ ਤਾਂ ਉਸ ਦੀ ਖ਼ਬਰ ਲਵੋ ਅਤੇ ਫਿਰ (ਆ ਕੇ) ਬ੍ਰਜ-ਵਾਸਣਾਂ ਨੂੰ ਸੁਖ ਦਿਓ ॥੯੬੮॥
We have asked you to remember all this, O Krishna! communicate again with the residents of Braja.968.