GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 394
Display Settings
ਅਉਰਕਹੀਬ੍ਰਿਖਭਾਨਸੁਤਾਹਰਿਜੂਸੋਊਬਾਤਅਬੈਸੁਨਿਲਈਯੈ
ਹੇ ਸ੍ਰੀ ਕ੍ਰਿਸ਼ਨ! ਰਾਧਾ ਨੇ ਇਕ ਹੋਰ ਗੱਲ ਵੀ ਕਹੀ ਹੈ, ਉਹ ਗੱਲ ਹੁਣੇ ਸੁਣ ਲਵੋ।
“Listen further
ਯੌਕਹਿਯੋਤ੍ਯਾਗਤੁਮੈਮਥੁਰਾਬਹੁਰੋਬ੍ਰਿਜਕੁੰਜਨਭੀਤਰਅਈਯੈ
(ਉਸ ਨੇ) ਤੁਹਾਨੂੰ ਇਸ ਤਰ੍ਹਾਂ ਕਿਹਾ ਕਿ ਮਥੁਰਾ ਨੂੰ ਤਿਆਗ ਕੇ ਫਿਰ ਬ੍ਰਜ ਦੀਆਂ ਕੁੰਜ ਗਲੀਆਂ ਵਿਚ ਆ ਜਾਓ।
Radha said, ‘Leave Mathura and come into the alcoves of Braja,
ਜਿਉਹਮਰੇਸੰਗਿਖੇਲਤਥੇਇਹਭਾਤਿਕਹਿਯੋਫਿਰਿਖੇਲਮਚਈਯੈ
ਫਿਰ ਕਿਹਾ, ਜਿਵੇਂ ਸਾਡੇ ਨਾਲ ਖੇਡਦੇ ਸੀ, ਉਸ ਤਰ੍ਹਾਂ (ਫਿਰ ਆ ਕੇ) ਖੇਡ ਰਚਾਓ।
“ ‘And proclaim loudly about the amorous play as you had been doing earlier
ਚਾਹਘਨੀਤੁਹਿਦੇਖਨਕੀਗ੍ਰਿਹਆਇਕਹਿਯੋਹਮਕੋਸੁਖਦਈਯੈ॥੯੬੯॥
(ਹੋਰ) ਕਿਹਾ ਕਿ ਤੁਹਾਨੂੰ ਵੇਖਣ ਦੀ ਬਹੁਤ ਚਾਹ ਹੈ, ਘਰ ਵਿਚ ਆ ਕੇ ਸਾਨੂੰ ਸੁਖ ਦਿਓ ॥੯੬੯॥
O Krishna! the desire of seeing you is getting powerful, kindly come and give happiness to us.969.
ਤੇਰੇਪਿਖੇਬਿਨੁਹੇਹਰਿਜੀਕਿਹੀਭਾਤਿਕਹਿਯੋਨਹੀਮੋਮਨਭੀਜੈ
(ਰਾਧਾ ਨੇ ਹੋਰ) ਕਿਹਾ ਕਿ ਹੇ ਸ੍ਰੀ ਕ੍ਰਿਸ਼ਨ! ਤੁਹਾਡੇ ਵੇਖਣ ਤੋਂ ਬਿਨਾ ਕਿਸੇ ਤਰ੍ਹਾਂ ਮੇਰਾ ਮਨ ਭਿਜਦਾ ਨਹੀਂ ਹੈ।
“ ‘O Krishna, my mind is in anguish without seeing you
ਸੂਕਿਭਈਪੁਤਰੀਸੀਕਹਿਯੋਕਹੀਯੌਹਰਿਸੋਬਿਨਤੀਸੁਨਲੀਜੈ
(ਫਿਰ) ਸੁਕ ਕੇ ਪੁਤਲੀ ਜਿਹੀ ਬਣੀ (ਰਾਧਾ ਨੇ) ਕਿਹਾ ਹੇ ਸ੍ਰੀ ਕ੍ਰਿਸ਼ਨ! ਉਸ ਦੀ ਕਹੀ ਹੋਈ ਬੇਨਤੀ ਨੂੰ ਸੁਣ ਲਵੋ।
’ Radha has withered away and has become slim and she has said
ਬਾਤਨਮੋਹਿਹੋਤਪ੍ਰਤੀਤਿਕਹਿਯੋਘਨਸ੍ਯਾਮਪਿਖੇਈਪ੍ਰਸੀਜੈ
(ਉਸ ਨੇ) ਕਿਹਾ ਕਿ ਗੱਲਾਂ ਨਾਲ ਮੇਰੀ ਤਸਲੀ ਨਹੀਂ ਹੁੰਦੀ, ਸ੍ਰੀ ਕ੍ਰਿਸ਼ਨ ਨੂੰ ਵੇਖਿਆਂ ਹੀ ਤ੍ਰਿਪਤੀ ਹੁੰਦੀ ਹੈ।
“ ‘O Krishna! listen to my request
ਆਨਨਮੈਸਮਚੰਦਨਿਹਾਰਿਚਕੋਰਸੀਗ੍ਵਾਰਨਿਕੋਸੁਖਦੀਜੈ॥੯੭੦॥
ਤੁਹਾਡੇ ਚੰਦ੍ਰਮਾ ਵਰਗੇ ਮੁਖੜੇ ਨੂੰ ਵੇਖ ਕੇ ਚਕੋਰ ਰੂਪ ਗੋਪੀਆਂ (ਸੁਖੀ ਹੁੰਦੀਆਂ ਹਨ) (ਉਨ੍ਹਾਂ ਨੂੰ) ਸੁਖ ਦਿਓ ॥੯੭੦॥
I am not satisfied only with the talk, I shall only be satisfied on seeing you, give happiness to the partridge-like gopis by your moon-like face.’ “970.
ਊਧਵਚੰਦ੍ਰਭਗਾਕੋਸੰਦੇਸਬਾਚ
ਊਧਵ ਨੇ ਚੰਦ੍ਰਭਗਾ ਦਾ ਸੰਦੇਸ਼ ਕਿਹਾ:
Speech concerning the message of Chandarbhaga addressed to Udhava:
ਸਵੈਯਾ
ਸਵੈਯਾ:
SWAYYA
ਯੌਤੁਮਸੋਕਹਿਯੋਚੰਦ੍ਰਭਗਾਹਰਿਜੂਅਪਨੋਮੁਖਚੰਦਦਿਖਈਯੈ
'ਚੰਦ੍ਰਭਗਾ' ਨੇ ਤੁਹਾਨੂੰ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ ਜੀ! ਆਪਣਾ ਚੰਦ੍ਰਮਾ ਵਰਗਾ ਮੁਖੜਾ ਵਿਖਾ ਦਿਓ।
O Krishna! Chandarbhaga has said, “Show me your moon-like face
ਬ੍ਯਾਕੁਲਹੋਇਗਈਬਿਨੁਤ੍ਵੈਸੁਹਹਾਕਹਿਯੋਟੇਰਿਹਲੀਧਰਭਈਯੈ
ਤੁਹਾਡੇ ਬਿਨਾ ਵਿਆਕੁਲ ਹੋ ਗਈ ਹਾਂ; ਉਸ ਨੇ ਹਾਇ ਕਹਿ ਕੇ ਬਲਰਾਮ ਦੇ ਭਰਾ ਨੂੰ ਪੁਕਾਰਿਆ ਹੈ।
O brother Balram! she has said that without seeing Krishna, she had become greatly worred
ਤਾਹੀਤੇਆਵਹੁਚਿਰਲਾਵਹੁਮੋਜੀਯਕੀਜਬਹੀਸੁਨਲਈਯੈ
ਹੁਣ ਮੇਰੇ ਦਿਲ ਦੀ ਗੱਲ ਸੁਣ ਲਓ, ਤਦ ਹੀ (ਕਹਿੰਦੀ ਹਾਂ) (ਜਲਦੀ) ਆ ਜਾਓ ਅਤੇ ਦੇਰ ਨਾ ਲਾਓ।
“Therefore do not delay and come to listen the voice of my heart
ਹੇਬ੍ਰਿਜਨਾਥਕਹਿਯੋਨੰਦਲਾਲਚਕੋਰਨਗ੍ਵਾਰਨਿਕੋਸੁਖਦਈਯੈ॥੯੭੧॥
(ਚੰਦ੍ਰਭਗਾ ਨੇ) ਕਿਹਾ, ਹੇ ਸ੍ਰੀ ਕ੍ਰਿਸ਼ਨ! ਹੇ ਨੰਦ ਲਾਲ! ਚਕੋਰ ਰੂਪ ਗੋਪੀਆਂ ਨੂੰ (ਚੰਦ੍ਰਮਾ ਰੂਪ ਮੁਖ ਵਿਖਾ ਕੇ) ਸੁਖ ਦਿਓ ॥੯੭੧॥
O Krishna! the Lord of Braja! the gopis have said that happiness be given to them, the female partridges.”971.
ਹੇਬ੍ਰਿਜਨਾਥਕਹਿਯੋਬ੍ਰਿਜਨਾਰਿਹਹਾਨੰਦਲਾਲਨਹੀਚਿਰਕੀਜੈ
ਹੇ ਸ੍ਰੀ ਕ੍ਰਿਸ਼ਨ! ਬ੍ਰਜ ਦੀ ਇਸਤਰੀ (ਚੰਦ੍ਰਭਗਾ) ਨੇ ਕਿਹਾ, ਹਾਇ ਨੰਦ ਲਾਲ, (ਜਲਦੀ ਆਓ) ਦੇਰ ਨਾ ਲਾਓ।
O the Lord of Braja! the gopis have said, “Do not delay now
ਹੇਜਦੁਰਾਅਗ੍ਰਜਜਸੁਧਾਸੁਤਰਛੁਕਧੇਨੁਕਹਿਯੋਸੁਨਲੀਜੈ
ਹੇ ਸ੍ਰੀ ਕ੍ਰਿਸ਼ਨ! ਹੇ ਜਸੋਧਾ ਦੇ ਵੱਡੇ ਪੁੱਤਰ! ਹੇ ਗਊਆਂ ਦੇ ਰਖਵਾਲੇ! (ਸਾਡਾ) ਕਿਹਾ ਸੁਣ ਲਵੋ।
O, the superior amongst the chiefs of Yadvas! the son of Yashoda and the protector of cows! listen to our saying,
ਸਾਪਕੇਨਾਥਅਸੁਰਬਧੀਯਾਅਰੁਆਵਨਗੋਕੁਲਨਾਥਛੀਜੈ
ਹੇ ਕਾਲੀ ਨਾਗ ਨੂੰ ਨੱਥਣ ਵਾਲੇ! ਹੇ ਦੈਂਤਾਂ ਦਾ ਬੱਧ ਕਰਨ ਵਾਲੇ! ਅਤੇ ਹੇ ਨਾਥ! ਗੋਕਲ (ਵਿਚ) ਆਉਣ ਨਾਲ (ਕੁਝ) ਨੁਕਸਾਨ ਤਾਂ ਨਹੀਂ ਹੋਣ ਲਗਾ।
ਕੰਸਬਿਦਾਰਅਬੈਕਰਤਾਰਚਕੋਰਨਗਾਰਨਿਕੋਸੁਖਦੀਜੈ॥੯੭੨॥
ਹੇ ਕੰਸ ਨੂੰ ਮਾਰਨ ਵਾਲੇ! ਹੇ ਕਰਤਾਰ! ਹੁਣੇ ਹੀ ਚਕੋਰ ਰੂਪ ਗੋਪੀਆਂ ਨੂੰ (ਆਪਣਾ ਚੰਦ੍ਰਮਾ ਰੂਪ ਮੁਖੜਾ ਵਿਖਾ ਕੇ) ਸੁਖ ਦਿਓ ॥੯੭੨॥
“O the stringer of the serpent Kali, O the killer of demons! the Lord of Gokul, and the killer of Kansa! gie happiness to the partridge-like gopis.972.
ਹੇਨੰਦਨੰਦਕਹਿਯੋਸੁਖਕੰਦਮੁਕੰਦਸੁਨੋਬਤੀਯਾਗਿਰਧਾਰੀ
ਹੇ ਨੰਦ ਲਾਲ! ਹੇ ਸੁਖਕੰਦ! ਹੇ ਮੁਕੰਦ! ਹੇ ਗਿਰਧਾਰੀ! (ਚੰਦ੍ਰਭਗਾ ਨੇ) ਕਿਹਾ ਕਿ ਮੇਰੀ ਗੱਲ ਸੁਣੋ।
ਗੋਕੁਲਨਾਥਕਹੋਬਕਕੇਰਿਪੁਰੂਪਦਿਖਾਵਹੁਮੋਹਿਮੁਰਾਰੀ
ਹੇ ਗੋਕਲ ਨਾਥ! ਹੇ ਬਕਾਸੁਰ ਦੇ ਵੈਰੀ! (ਮੈਂ) ਕਹਿੰਦੀ ਹਾਂ ਹੇ ਮੁਰਾਰੀ! (ਮੈਨੂੰ) ਆਪਣਾ ਰੂਪ ਵਿਖਾਓ।
“O the son of Nand, the source of comforts and the carrier of the mountain! the Lord of Gokul and the killer of Bakasura, come and let us have your sight
ਸ੍ਰੀਬ੍ਰਿਜਨਾਥਸੁਨੋਜਸੁਧਾਸੁਤਭੀਬਿਨੁਤ੍ਵੈਬ੍ਰਿਜਨਾਰਿਬਿਚਾਰੀ
ਹੇ ਬ੍ਰਜ ਨਾਥ! ਹੇ ਜਸੋਧਾ ਦੇ ਪੁੱਤਰ! ਸੁਣੋ, ਤੁਹਾਡੇ ਬਿਨਾ ਬ੍ਰਜ ਦੀਆਂ ਨਾਰੀਆਂ ਵਿਚਾਰੀਆਂ ਹੋ ਗਈਆਂ ਹਨ।
“O the Lord of Braja and the son of Yashodha
ਜਾਨਤਹੈਹਰਿਜੂਅਪਨੇਮਨਤੇਸਭਹੀਇਹਤ੍ਰੀਯਬਿਸਾਰੀ॥੯੭੩॥
(ਮੈਂ) ਜਾਣ ਲਿਆ ਹੈ, ਸ੍ਰੀ ਕ੍ਰਿਸ਼ਨ ਨੇ ਮਨ ਤੋਂ (ਬ੍ਰਜ ਦੀਆਂ) ਸਾਰੀਆਂ ਇਸਤਰੀਆਂ ਨੂੰ ਭੁਲਾ ਦਿੱਤਾ ਹੈ ॥੯੭੩॥
Listen, without you the women of Braja have become helpless, O Krishna! we all know that you have forgotton all of us from your mind.973.
ਕੰਸਕੇਮਾਰਸੁਨੋਕਰਤਾਰਬਕਾਮੁਖਫਾਰਕਹਿਯੋਸੁਨਿਲੈ
ਹੇ ਕੰਸ ਨੂੰ ਮਾਰਨ ਵਾਲੇ! ਹੇ ਕਰਤਾਰ! ਹੇ ਬਕਾਸੁਰ ਦਾ ਮੂੰਹ ਫਾੜਨ ਵਾਲੇ! (ਮੈਂ) ਕਹਿੰਦੀ ਹਾਂ, ਸੁਣ ਲਵੋ।
“O Krishna! You had killed Kansa and had torn the face of Bakasura
ਸਭਦੋਖਨਿਵਾਰਸੁਨੋਬ੍ਰਿਜਨਾਥਅਬੈਇਨਗ੍ਵਾਰਨਿਰੂਪਦਿਖੈ
ਹੇ ਬ੍ਰਜ-ਨਾਥ! ਸੁਣੋ, ਹੁਣੇ ਇਨ੍ਹਾਂ ਗੋਪੀਆਂ ਨੂੰ ਆਪਣਾ ਰੂਪ ਦਿਖਾ ਕੇ ਸਭ ਦੇ ਦੁਖ ਦਾ ਨਿਵਾਰਨ ਕਰ ਦਿਓ।
O Lord of Braja! forgiving us of all our faults, give your sight to these gopis,
ਘਨਸ੍ਯਾਮਕੀਮੂਰਤਿਪੇਖੇਬਿਨਾਕਛੂਇਨਕੇਮਨਬੀਚਰੁਚੈ
ਘਨ-ਸ਼ਿਆਮ (ਕ੍ਰਿਸ਼ਨ) ਦੀ ਸੂਰਤ ਵੇਖੇ ਬਿਨਾ ਇਨ੍ਹਾਂ ਦੇ ਮਨ ਵਿਚ ਕੁਝ ਵੀ ਚੰਗਾ ਨਹੀਂ ਲਗਦਾ।
“Because without seeing you, they do not like anything
ਤਿਹਤੇਹਰਿਜੂਤਜਕੈਮਥੁਰਾਇਨਕੈਸਭਸੋਕਨਕੋਹਰਿਦੈ॥੯੭੪॥
ਇਸ ਕਰ ਕੇ ਹੇ ਕ੍ਰਿਸ਼ਨ ਜੀ! ਮਥੁਰਾ ਨੂੰ ਤਿਆਗ ਕੇ (ਅਤੇ ਬ੍ਰਜ ਵਿਚ ਆ ਕੇ) ਇਨ੍ਹਾਂ (ਗੋਪੀਆਂ ਦੇ) ਸਾਰੇ ਦੁਖਾਂ ਨੂੰ ਦੂਰ ਕਰ ਦਿਓ ॥੯੭੪॥
Therefore O Krishna! leave Mathura now and come to remove all their sufferings.”974.
ਬਿਜੁਛਟਾਅਰੁਮੈਨਪ੍ਰਭਾਸੰਦੇਸਬਾਚ
ਬਿੱਜਛਟਾ ਅਤੇ ਮੈਨਪ੍ਰਭਾ ਦੇ ਸੰਦੇਸ਼ ਕਹੇ:
Speech of Vidyuchhata and Mainprabha:
ਸ੍ਵੈਯਾ
ਸਵੈਯਾ:
SWAYYA
ਬਿਜੁਛਟਾਅਰੁਮੈਨਪ੍ਰਭਾਸੰਗਤੋਹਿਸ੍ਯਾਮਕਹਿਯੋਸੁਨਿਐਸੇ
ਹੇ ਸ੍ਰੀ ਕ੍ਰਿਸ਼ਨ! ਬਿੱਜਛਟਾ ਅਤੇ ਮੈਨ ਪ੍ਰਭਾ ਨੇ ਤੁਹਾਡੇ ਪ੍ਰਤਿ (ਇਸ ਤਰ੍ਹਾਂ) ਕਿਹਾ ਹੈ, (ਧਿਆਨ ਪੂਰਵਕ) ਸੁਣ ਲਵੋ।
ਪ੍ਰੀਤਿਬਢਾਇਇਤੀਇਨਸੋਅਬਤ੍ਯਾਗਗਏਕਹੁਕਾਰਨਕੈਸੇ
ਇਨ੍ਹਾਂ ਨਾਲ ਪ੍ਰੀਤ ਵਧਾ ਕੇ, ਹੁਣ ਤਿਆਗ ਗਏ ਹੋ, ਦਸੋ, (ਇਸ ਦਾ) ਕੀ ਕਾਰਨ ਹੈ।
O Krishna! Vidyuchhata and Mainprabha have said this to you, “When you increased so much love, why are you forsaking it?
ਆਵਹੁਸ੍ਯਾਮਢੀਲਲਗਾਵਹੁਖੇਲਕਰੋਹਮਸੋਫੁਨਿਵੈਸੇ
ਹੇ ਸ੍ਰੀ ਕ੍ਰਿਸ਼ਨ! ਆ ਜਾਓ, ਦੇਰ ਨਾ ਕਰੋ ਅਤੇ ਫਿਰ ਉਸੇ ਤਰ੍ਹਾਂ ਦੀਆਂ ਸਾਡੇ ਨਾਲ ਖੇਡਾਂ ਕਰੋ।
“O Krishna! do not delay now, come soon and absorb yourself in the same amorous play with us
ਮਾਨਕਰੈਬ੍ਰਿਖਭਾਨਸੁਤਾਪਠਵੋਹਮਕੋਤੁਮਵਾਬਿਧਿਜੈਸੇ॥੯੭੫॥
ਰਾਧਾ ਨੇ ਮਾਣ ਕੀਤਾ ਸੀ, (ਉਸ ਨੂੰ ਮਨਾਉਣ ਲਈ) ਸਾਨੂੰ ਜਿਸ ਤਰ੍ਹਾਂ ਭੇਜਿਆ ਸੀ (ਹੁਣ ਫਿਰ) ਉਸੇ ਢੰਗ ਨਾਲ (ਸਾਡੇ ਨਾਲ ਖੇਡਾਂ ਕਰੋ) ॥੯੭੫॥
Radha is angry with you, O Krishna! in some manner you may call for us.975.
ਊਧਵਸ੍ਯਾਮਸੋਯੌਕਹਿਯੋਤੁਮਰੋਰਹਿਬੋਜਬਸ੍ਰਉਨਧਰੈਂਗੀ
ਹੇ ਊਧਵ! ਸ਼ਿਆਮ ਨੂੰ ਇਸ ਤਰ੍ਹਾਂ ਕਹਿਣਾ ਕਿ ਜਦੋਂ (ਅਸੀਂ) ਤੇਰੇ ਉਥੇ ਰਹਿਣ (ਦੀ ਗੱਲ) ਕੰਨਾਂ ਨਾਲ ਸੁਣ ਲਵਾਂਗੀਆਂ।
ਤ੍ਯਾਗਤਬੈਅਪੁਨੇਸੁਖਕੋਅਤਿਹੀਮਨਭੀਤਰਸੋਕਕਰੈਂਗੀ
(ਤਦੋਂ) ਆਪਣੇ ਸੁਖ ਨੂੰ ਤਿਆਗ ਕੇ ਆਪਣੇ ਮਨ ਵਿਚ ਬਹੁਤ ਸੋਗ ਕਰਾਂਗੀਆਂ।
“O Udhava! tell Krishna that as soon as we learn of your permanent stay there, we shall be in agony, forsaking all comforts
ਜੋਗਿਨਬਸਤ੍ਰਨਕੋਧਰਹੈਕਹਿਯੋਬਿਖਖਾਇਕੈਪ੍ਰਾਨਪਰੈਂਗੀ
ਜੋਗਣਾਂ ਵਾਲੇ ਬਸਤ੍ਰ ਧਾਰਨ ਕਰ ਲਵਾਂਗੀਆਂ ਜਾਂ ਕਹਿਣਾ ਕਿ ਵਿਸ਼ ਖਾ ਕੇ ਪ੍ਰਾਣ ਤਿਆਗ ਦਿਆਂਗੀਆਂ।
ਤਾਹੀਤੇਹੇਹਰਿਜੂਤੁਮਸੋਬ੍ਰਿਖਭਾਨਸੁਤਾਫਿਰਿਮਾਨਕਰੈਂਗੀ॥੯੭੬॥
ਇਸ ਲਈ ਹੇ ਕ੍ਰਿਸ਼ਨ ਜੀ! ਰਾਧਾ ਫਿਰ ਤੁਹਾਡੇ ਨਾਲ ਮਾਣ (ਰੋਸਾ) ਕਰੇਗੀ ॥੯੭੬॥
“Wearing the garbs of Yogis we shall take poison and die and Radha shall again be egoistic with you.”976.
ਯੌਤੁਕਹੀਉਨਹੂੰਤੁਮਕੋਬ੍ਰਿਖਭਾਨਸੁਤਾਜੁਕਹਿਯੋਸੁਨਲੀਜੈ
ਇਸ ਤਰ੍ਹਾਂ ਤਾਂ ਉਨ੍ਹਾਂ ਨੇ ਤੁਹਾਨੂੰ ਕਿਹਾ, (ਹੁਣ) ਰਾਧਾ ਨੇ ਜੋ ਕੁਝ ਕਿਹਾ, (ਉਹ) ਸੁਣ ਲਵੋ।
This they said, but now listen to what Radha said, “Krishna has left us
ਤ੍ਯਾਗਗਏਹਮਕੋਬ੍ਰਿਜਮੈਮਨੂਆਤੁਮਰੋਸੁਲਖੋਪ੍ਰਸੀਜੈ
(ਤੁਸੀਂ) ਸਾਨੂੰ ਬ੍ਰਜ ਵਿਚ ਤਿਆਗ ਕੇ (ਮਥੁਰਾ ਚਲੇ) ਗਏ ਹੋ, (ਪਰ ਮੈਂ) ਜਾਣ ਲਿਆ ਹੈ ਕਿ ਤੁਹਾਡਾ ਮਨ ਪਸੀਜਦਾ ਨਹੀਂ ਹੈ।
Our mind is not in peace in Braja
ਬੈਠਰਹੇਅਬਹੋਮਥੁਰਾਇਹਭਾਤਿਕਹਿਯੋਮਨੂਆਜਬਖੀਜੈ
ਹੁਣ (ਤੁਸੀਂ) ਮਥੁਰਾ ਵਿਚ ਬੈਠ ਗਏ ਹੋ। ਇਸ ਤਰ੍ਹਾਂ ਉਹ ਕਹਿੰਦੀ ਹੈ, ਜਦੋਂ (ਉਸ ਦਾ) ਮਨ ਖਿਝ ਜਾਂਦਾ ਹੈ।
“You are there in Matura and our mind is getting angry
ਜਿਉਹਮਕੋਤੁਮਪੀਠਦਈਤੁਮਕੋਤੁਮਰੀਮਨਭਾਵਤਦੀਜੈ॥੯੭੭॥
ਜਿਉਂ ਤੁਸੀਂ ਸਾਨੂੰ ਪਿਠ ਦਿੱਤੀ ਹੈ, (ਉਸੇ ਤਰ੍ਹਾਂ) ਤੁਹਾਡੀ ਪ੍ਰਿਯਾ ('ਮਨ-ਭਾਵਤ') (ਅਰਥਾਤ ਕੁਬਜਾ) ਵੀ (ਪਿਠ) ਵਿਖਾ ਦੇਵੇ ॥੯੭੭॥
O Krishna! the manner in which you have forgotten us, may your favourite queen also forget you like this.977.
ਅਉਰਕਹੀਤੁਮਸੋਬ੍ਰਿਜਨਾਥਕਹੀਅਬਊਧਵਸੋਸੁਨਲਈਯੈ
ਹੇ ਸ੍ਰੀ ਕ੍ਰਿਸ਼ਨ! (ਇਕ) ਹੋਰ ਗੱਲ ਵੀ ਕਹੀ ਸੀ, (ਉਸ ਦੀ) ਕਹੀ (ਹੋਈ ਗੱਲ) ਹੁਣ ਊਧਵ ਤੋਂ ਸੁਣ ਲਵੋ।
ਆਪਚਲੋਤੁਨਹੀਕਹਿਯੋਨਾਥਬੁਲਾਵਨਗ੍ਵਾਰਨਿਦੂਤਪਠਈਯੈ
ਆਪ (ਬ੍ਰਜ ਪਰਤ) ਚਲੋ (ਤਾਂ ਚੰਗੀ ਗੱਲ) ਨਹੀਂ ਤਾਂ (ਉਨ੍ਹਾਂ ਨੇ) ਕਿਹਾ ਹੈ- ਹੇ ਨਾਥ! ਗੋਪੀਆਂ ਨੂੰ ਬੁਲਾਉਣ ਲਈ ਦੂਤ ਭੇਜ ਦਿਓ।
“O the Lord of Braja! The gopis have said that either you may come yourself or senf us some messenger with invitation
ਜੋਕੋਊਦੂਤਪਠੋਕਯੋਤਬਤੋਉਠਿਆਪਨਹੀਤਹਿਜਈਯੈ
ਜੇ ਕੋਈ ਦੂਤ ਭੇਜਣਾ ਨਾ ਕੀਤਾ ਤਦ ਤਾਂ ਆਪ ਹੀ ਉਠ ਕੇ ਉਥੇ ਚਲ ਕੇ ਜਾਓ।
ਨਾਤੁਰਗ੍ਵਾਰਨਿਕੋਦ੍ਰਿੜਤਾਹੂੰਕੋਸ੍ਯਾਮਕਹੈਅਬਦਾਨਦਿਵਈਯੈ॥੯੭੮॥
(ਕਵੀ) ਸ਼ਿਆਮ ਕਹਿੰਦੇ ਹਨ, ਨਹੀਂ ਤਾਂ ਗੋਪੀਆਂ ਨੂੰ ਧੀਰਜ ਰਖਣ ਦਾ ਦਾਨ ਹੁਣੇ ਹੀ ਦੇ ਦਿਓ ॥੯੭੮॥
“If a messenger is not sent, then we shall come ourselves, otherwise O Krishna! give the gift of determination of the mind to the gopis.” 978.
ਤੇਰੋਹੀਧ੍ਯਾਨਧਰੈਹਰਿਜੂਅਰੁਤੇਰੋਹੀਲੈਕਰਿਨਾਮੁਪੁਕਾਰੈ
ਹੇ ਕ੍ਰਿਸ਼ਨ ਜੀ! (ਗੋਪੀਆਂ) ਤੇਰਾ ਹੀ ਧਿਆਨ ਧਰਦੀਆਂ ਹਨ ਅਤੇ ਤੇਰਾ ਹੀ ਨਾਂ ਲੈ ਕੇ ਆਵਾਜ਼ਾਂ ਦਿੰਦੀਆਂ ਹਨ।
O Krishna! They are meditating on you and call you by your name
ਮਾਤਪਿਤਾਕੀਲਾਜਕਰੈਹਰਿਸਾਇਤਸ੍ਯਾਮਹੀਸ੍ਯਾਮਚਿਤਾਰੈ
ਮਾਤਾ ਪਿਤਾ ਦੀ ਲਜਾ ਨਹੀਂ ਕਰਦੀਆ ਅਤੇ ਹਰ ਘੜੀ ਸ਼ਿਆਮ ਹੀ ਸ਼ਿਆਮ ਚਿਤਵਦੀਆਂ ਹਨ।
They have abandoned their parental shyness and in every moment they are repeating your name
ਨਾਮਅਧਾਰਤੇਜੀਵਤਹੈਬਿਨੁਨਾਮਕਹਿਯੋਛਿਨਮੈਕਸਟਾਰੈ
(ਤੇਰੇ) ਨਾਮ ਦੇ ਆਧਾਰ ਤੇ ਜੀਉਂਦੀਆਂ ਹਨ ਅਤੇ ਨਾਮ ਦੇ ਕਹੇ ਬਿਨਾ ਛਿਣ ਭਰ ਵਿਚ ਦੁਖੀ ਹੋ ਜਾਂਦੀਆਂ ਹਨ।
They are alive only by thy name and without the name they are in great agony
ਯਾਬਿਧਿਦੇਖਦਸਾਉਨਕੀਅਤਿਬੀਚਿਬਢਿਯੋਜੀਯਸੋਕਹਮਾਰੈ॥੯੭੯॥
ਇਸ ਤਰ੍ਹਾਂ ਦੀ ਉਨ੍ਹਾਂ ਦੀ ਦਸ਼ਾ ਵੇਖ ਕੇ, ਮੇਰੇ ਮਨ ਵਿਚ ਸ਼ੋਕ ਬਹੁਤ ਵਧ ਗਿਆ ਹੈ ॥੯੭੯॥
Seeing them in such a plight, O Krishna! the anguish has increased in my heart.979.