GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 395
Display Settings
ਮਾਤਪਿਤਾਨਕੀਸੰਕਕਰੈਨਹਿਸ੍ਯਾਮਹੀਸ੍ਯਾਮਕਰੈਮੁਖਸਿਉ
(ਉਹ) ਮਾਤਾ ਪਿਤਾ ਦੀ ਸੰਗ ਨਹੀਂ ਕਰਦੀਆਂ ਅਤੇ ਮੂੰਹ ਤੋਂ ਸ਼ਿਆਮ ਹੀ ਸ਼ਿਆਮ (ਦਾ ਨਾਮ ਉੱਚਾਰਨ) ਕਰਦੀਆਂ ਹਨ।
Forsaking their parental shyness, the gopis are repeating the name of Krishna
ਭੂਮਿਗਿਰੈਬਿਧਿਜਾਮਤਵਾਰਪਰੈਗਿਰਕੈਧਰਿਪੈਸੋਊਤਿਉ
ਜਿਵੇਂ (ਕੋਈ) ਨਸ਼ਈ ਧਰਤੀ ਉਤੇ ਡਿਗ ਪੈਂਦਾ ਹੈ, ਉਵੇਂ ਹੀ ਉਹ (ਬੇਹੋਸ਼ ਹੋ ਕੇ) ਧਰਤੀ ਉਤੇ ਗਿਰ ਜਾਂਦੀਆਂ ਹਨ। ਕ
They are falling down on the earth and getting up like the intoxicated persons
ਬ੍ਰਿਜਕੁੰਜਨਢੂੰਢਤਹੈਤੁਮਕੋਕਬਿਸ੍ਯਾਮਕਹੈਧਨਲੋਭਕਜਿਉ
ਵੀ ਸ਼ਿਆਮ ਕਹਿੰਦੇ ਹਨ, ਬ੍ਰਜ ਦੀਆਂ ਕੁੰਜ-ਗਲੀਆਂ ਵਿਚ ਤੁਹਾਨੂੰ ਲਭਦੀਆਂ ਫਿਰਦੀਆਂ ਹਨ, ਜਿਵੇਂ ਧਨ ਦਾ ਲੋਭੀ (ਧਨ ਲਭਦਾ ਫਿਰਦਾ ਹੈ)।
They are searching you in the alcoves of Braja like a person engrossed in the greed of wealth
ਅਬਤਾਤੇਕਰੋਬਿਨਤੀਤੁਮਸੋਪਿਖਕੈਤਿਨਕੋਫੁਨਿਹਉਦੁਖਇਉ॥੯੮੦॥
ਇਸ ਲਈ ਹੁਣ ਤੁਹਾਡੇ ਪ੍ਰਤਿ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਨੂੰ ਇਉਂ (ਦੁਖੀ) ਵੇਖ ਕੇ ਮੈਂ ਦੁਖੀ ਹੋ (ਰਿਹਾ ਹਾਂ) ॥੯੮੦॥
Therefore I am requesting you, seeing them my suffering has also increased.980.
ਆਪਚਲੋਇਹਤੇਭਲੀਜੁਪੈਆਪਚਲੋਨਹੀਦੂਤਪਠੀਜੈ
ਜੇ ਆਪ (ਬ੍ਰਜ ਨੂੰ) ਚਲੋ ਤਾਂ ਇਸ ਤੋਂ (ਹੋਰ) ਚੰਗੀ ਗੱਲ (ਕੋਈ) ਨਹੀਂ, ਜੇ ਆਪ ਨਾ ਚਲੋ, ਤਾਂ ਦੂਤ ਹੀ ਭੇਜ ਦਿਓ।
If you go yourself, nothing will be more appropriate than this
ਤਾਤੇਕਰੋਬਿਨਤੀਤੁਮਸੋਦੁਹਬਾਤਨਤੇਇਕਬਾਤਕਰੀਜੈ
ਇਸ ਲਈ ਤੁਹਾਡੇ ਅਗੇ ਬੇਨਤੀ ਕਰਦਾ ਹਾਂ ਕਿ ਦੋਹਾਂ ਗੱਲਾਂ ਵਿਚੋਂ ਇਕ ਗੱਲ (ਜ਼ਰੂਰ ਹੀ) ਕਰ ਦਿਓ।
If you can’t do this, then send your messenger, I request that one of these things must be done
ਜਿਉਜਲਕੇਬਿਨਮੀਨਦਸਾਸੁਦਸਾਭਈਗ੍ਵਾਰਨਿਕੀਸੁਨਿਲੀਜੈ
(ਮੇਰੇ ਕੋਲੋਂ ਇਹ ਗੱਲ) ਸੁਣ ਲਵੋ ਕਿ ਜਿਵੇਂ ਜਲ ਤੋਂ ਬਿਨਾ ਮਛਲੀ ਦੀ ਹਾਲਤ ਹੋ ਜਾਂਦੀ ਹੈ, ਉਹੀ ਹਾਲਤ ਗੋਪੀਆਂ ਦੀ ਹੋ ਗਈ ਹੈ।
Whatever condition is experienced by fish without water, the same is happening to the gopis
ਕੈਜਲਹੋਇਉਨੈਮਿਲੀਐਕਿਉਨੈਦ੍ਰਿੜਤਾਕੋਕਹਿਯੋਬਰੁਦੀਜੈ॥੯੮੧॥
(ਹੇ ਕ੍ਰਿਸ਼ਨ! ਊਧਵ) ਕਹਿੰਦਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਜਲ ਹੋ ਕੇ ਮਿਲੋ ਜਾਂ ਉਨ੍ਹਾਂ ਨੂੰ ਧੀਰਜ ਧਾਰਨ ਕਰਨ ਦਾ ਵਰ ਦਿਓ ॥੯੮੧॥
Now either you may meet them as water or give them the boon of the detrminationof the mind.981.
ਕਬਿਯੋਬਾਚ
ਕਵੀ ਨੇ ਕਿਹਾ:
Speech of the poet:
ਸਵੈਯਾ
ਸਵੈਯਾ:
SWAYYA
ਬ੍ਰਿਜਬਾਸਿਨਹਾਲਕਿਧੋਹਰਿਜੂਫੁਨਿਊਧਵਤੇਸਭਹੀਸੁਨਲੀਨੋ
ਕ੍ਰਿਸ਼ਨ ਜੀ ਨੇ ਬ੍ਰਜ-ਵਾਸਣਾਂ ਦ ਸਾਰਾ ਹਾਲ ਊਧਵ ਕੋਲੋਂ ਸੁਣ ਲਿਆ।
Krishna heard from Udhava the condition of the residents of Braja
ਜਾਕੀਕਥਾਸੁਨਕੈਚਿਤਤੇਸੁਹੁਲਾਸਘਟੈਦੁਖਹੋਵਤਜੀਨੋ
ਜਿਨ੍ਹਾਂ ਦੀ ਕਥਾ ਸੁਣ ਕੇ ਚਿਤ ਤੋਂ ਹੁਲਾਸ ਘਟ ਜਾਂਦਾ ਹੈ ਅਤੇ ਮਨ ਵਿਚ ਦੁਖ ਹੁੰਦਾ ਹੈ।
Listening to that story, the happiness decreases and the agony increases
ਸ੍ਯਾਮਕਹਿਯੋਮੁਖਤੇਇਹਭਾਤਿਕਿਧੌਕਬਿਨੈਸੁਸੋਊਲਖਿਲੀਨੋ
ਸ੍ਰੀ ਕ੍ਰਿਸ਼ਨ ਨੇ ਮਨ ਤੋਂ ਇਸ ਤਰ੍ਹਾਂ ਕਿਹਾ ਜੋ ਕਵੀ ਨੇ ਉਸੇ ਤਰ੍ਹਾਂ ਸਮਝ ਲਿਆ।
ਊਧਵਮੈਉਨਗ੍ਵਾਰਨਿਕੋਸੁਕਹਿਯੋਦ੍ਰਿੜਤਾਕੋਅਬੈਬਰੁਦੀਨੋ॥੯੮੨॥
ਹੇ ਊਧਵ! ਮੈਂ ਹੁਣ ਉਨ੍ਹਾਂ ਗੋਪੀਆਂ ਨੂੰ ਦ੍ਰਿੜ੍ਹਤਾ ਕਰਨ ਦਾ (ਅਰਥਾਤ ਧੀਰਜ ਧਾਰਨ ਕਰਨ ਦਾ) ਵਰ ਦੇ ਦਿੱਤਾ ਹੈ ॥੯੮੨॥
Then Krishna uttered these words from his mouth and the poet feeling the crux of these words has repeated them, “O Udhava! I grant the boon of the determination of the mind to those gopis.”982.
ਦੋਹਰਾ
ਦੋਹਰਾ:
DOHRA
ਸਤ੍ਰਹਸੈਚਵਤਾਲਮੈਸਾਵਨਸੁਦਿਬੁਧਵਾਰਿ
ਸਤਾਰ੍ਹਾਂ ਸੌ ਚੁਤਾਲੀ (ਬਿਕ੍ਰਮੀ) ਵਿਚ ਸਾਵਣ (ਮਹੀਨੇ) ਦੇ ਚਾਨਣੇ (ਪੱਖ ਦੇ) ਬੁੱਧਵਾਰ ਨੂੰ
ਨਗਰਪਾਵਟਾਮੋਤੁਮੋਰਚਿਯੋਗ੍ਰੰਥਸੁਧਾਰਿ॥੯੮੩॥
ਨਗਰ ਪਾਉਂਟਾ ਵਿਚ ਤੁਸੀਂ ਹੀ (ਇਸ) ਗ੍ਰੰਥ ਦੀ ਸੁਧਾਰ ਕੇ ਰਚਨਾ ਕੀਤੀ ਹੈ ॥੯੮੩॥
This Granth (book) has been prepared after revision in Paonta city on Wednesday in Sawan Sudi Samvat 1744. 983.
ਖੜਗਪਾਨਿਕੀਕ੍ਰਿਪਾਤੇਪੋਥੀਰਚੀਬਿਚਾਰਿ
ਜਿਸ ਦੇ ਹੱਥ ਵਿਚ ਤਲਵਾਰ ਹੈ ('ਖੜਗ ਪਾਨ') (ਉਸ ਦੀ) ਕ੍ਰਿਪਾ ਨਾਲ ਵਿਚਾਰ ਪੂਰਵਕ ਪੋਥੀ ਰਚੀ ਹੈ।
With the grace of the sword-wielder Lord-God, this Granth has been prepared thoughtfully
ਭੂਲਿਹੋਇਜਹਤਹਸੁਕਬਿਪੜਿਅਹੁਸਭੈਸੁਧਾਰਿ॥੯੮੪॥
ਜਿਥੇ ਕਿਥੇ ਭੁਲ ਰਹਿ ਗਈ ਹੋਵੇ, ਉਸ ਸਭ ਨੂੰ ਹੇ ਕਵੀਓ! ਸੋਧ ਕੇ ਪੜ੍ਹਨਾ ॥੯੮੪॥
Even then, if there is any mistake anywhere, the poets may kindly recite it after revision.984.
ਇਤਿਸ੍ਰੀਦਸਮਸਿਕੰਧੇਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਗੋਪੀਊਧਵਸੰਬਾਦੇਬਿਰਹਨਾਟਕਬਰਨਨੰਨਾਮਧਯਾਇਸਮਾਪਤਮਸਤੁਸੁਭਮਸਤ
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਗ੍ਰੰਥ ਕ੍ਰਿਸ਼ਨਾਵਤਾਰ ਦੇ ਗੋਪੀ ਊਧਵ ਸੰਵਾਦ ਦੇ ਬਿਰਹ ਨਾਟਕ ਦੇ ਵਰਣਨ ਨਾਮ ਵਾਲਾ ਅਧਿਆਇ ਸਮਾਪਤ, ਸਭ ਸ਼ੁਭ ਹੈ।
End of the chapter entitled “The dialogue of gopis with Udhava containing description of the pangs of separation” in Krishnavatara (based on Dasham Skandh Purana) in Bachittar Natak.
ਅਥਕੁਬਿਜਾਗ੍ਰਿਹਗਵਨਕਥਨੰ
ਹੁਣ ਕੁਬਜਾ ਦੇ ਘਰ ਜਾਣ ਦਾ ਕਥਨ:
Now begins the description of going to the house of Kubja
ਦੋਹਰਾ
ਦੋਹਰਾ:
DOHRA
ਗੋਪਿਨਕੋਪੋਖਨਕਰਿਯੋਹਰਿਜੂਕ੍ਰਿਪਾਕਰਾਇ
ਸ੍ਰੀ ਕ੍ਰਿਸ਼ਨ ਨੇ ਕ੍ਰਿਪਾ ਕਰ ਕੇ ਗਵਾਲਿਆਂ ਦਾ ਪਾਲਣ ਪੋਸ਼ਣ ਕੀਤਾ।
ਅਵਰਖੇਲਖੇਲਨਲਗੇਅਤਿਹੀਹਰਖਬਢਾਇ॥੯੮੫॥
(ਹੁਣ) ਬਹੁਤ ਪ੍ਰਸੰਨ ਹੋ ਕੇ ਹੋਰ ਖੇਡ ਖੇਡਣ ਲਗੇ ॥੯੮੫॥
Gracefully sustainint the gopas, Krishna in his pleasure absorbed himself in other sports.985.