GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 396
Display Settings
ਸਵੈਯਾ
ਸਵੈਯਾ:
SWAYYA
ਮਾਧਵਊਧਵਲੈਅਪਨੇਸੰਗਿਏਕਸਮੈਕੁਬਿਜਾਗ੍ਰਿਹਆਏ
ਇਕ ਵਾਰ ਸ੍ਰੀ ਕ੍ਰਿਸ਼ਨ ਊਧਵ ਨੂੰ ਨਾਲ ਲੈ ਕੇ ਕੁਬਜਾ ਦੇ ਘਰ ਆਏ।
Once Krishna, taking Udhava alongwith him, came to the house of Kubja
ਸੁਨਿਆਗੇਹੀਆਏਲਏਮਨਭਾਵਤਦੇਖਿਸਭੈਸੁਖਪਾਏ
(ਇਹ ਗੱਲ) ਸੁਣ ਕੇ ਅਗੋਂ ਹੀ ਆ ਕੇ (ਉਹ ਘਰ ਦੇ ਅੰਦਰ) ਲੈ ਆਈ ਅਤੇ ਪ੍ਰੀਤਮ ('ਮਨ ਭਾਵਤ') ਨੂੰ ਵੇਖ ਕੇ ਸਾਰੇ ਸੁਖ ਪ੍ਰਾਪਤ ਕਰ ਲਏ।
Kubja seeing Krishna coming, advanced and welcomed him, thereby getting great happiness
ਲੈਹਰਿਕੇਜੁਗਪੰਕਜਪਾਇਨਸੀਸਢੁਲਾਇਰਹੀਲਪਟਾਏ
(ਫਿਰ) ਸ੍ਰੀ ਕ੍ਰਿਸ਼ਨ ਦੇ ਦੋਹਾਂ ਚਰਨ ਕਮਲਾਂ ਨੂੰ (ਹੱਥ ਵਿਚ) ਲੈ ਕੇ (ਆਪਣਾ) ਸਿਰ ਰਖ ਦਿੱਤਾ (ਅਤੇ ਉਨ੍ਹਾਂ ਨਾਲ) ਲਿਪਟ ਗਈ।
ਐਸੋਹੁਲਾਸਬਢਿਯੋਜੀਯਮੋਜਿਮਚਾਤ੍ਰਿਕਮੋਰਘਟਾਘਹਰਾਏ॥੯੮੬॥
ਉਸ ਦੇ ਹਿਰਦੇ ਵਿਚ ਇਸ ਤਰ੍ਹਾਂ ਦਾ ਹੁਲਾਸ ਵਧਿਆ ਜਿਵੇਂ ਬਦਲ ਦੇ ਗਰਜਣ ਨਾਲ ਚਾਤ੍ਰਿਕ ਅਤੇ ਮੋਰ ਆਨੰਦਿਤ ਹੋ ਜਾਂਦੇ ਹਨ ॥੯੮੬॥
She bowed at the feet of Krishna and became so much pleased in her mind, just as the peacock is pleased on seeing the clouds.986.
ਊਚਅਵਾਸਬਨਿਯੋਅਤਿਸੁਭ੍ਰਮਈਗਰਰੰਗਕੇਚਿਤ੍ਰਬਨਾਏ
(ਉਸ ਦਾ) ਉੱਚਾ ਘਰ ਬਣਿਆ ਹੋਇਆ ਸੀ ਅਤੇ (ਉਸ ਉਤੇ) ਲਾਲ ਰੰਗ ਦੇ ਬੜੇ ਸੁੰਦਰ ਚਿਤਰ ਬਣੇ ਹੋਏ ਸਨ।
Her abode is extremely beautiful, having paintings of red colour
ਚੰਦਨਧੂਪਕਦੰਬਕਲੰਬਕਦੀਪਕਦੀਪਤਹਾਦਰਸਾਏ
ਚੰਦਨ, ਧੂਪ, ਕਦੰਬ ਅਤੇ ਕਲੰਬਕ (ਫੁਲਾਂ) ਨੂੰ ਲੈ ਕੇ ਅਤੇ ਦੀਪਕ ਬਾਲ ਕੇ ਉਸ ਨੇ (ਸ੍ਰੀ ਕ੍ਰਿਸ਼ਨ ਨੂੰ) ਵਿਖਾਏ (ਅਰਥਾਤ ਉਸ ਦੀ ਆਰਤੀ ਉਤਾਰੀ)।
There the sandalwood, aggar, trees of Kadamb and earthen lamps were also seen
ਲੈਪਰਜੰਕਤਹਾਅਤਿਸੁੰਦਰਸਵਛਸੁਮਉਰਸੁਗੰਧਬਿਛਾਏ
(ਫਿਰ) ਇਕ ਸੁੰਦਰ ਪਲੰਘ ਲੈ ਕੇ ਬਹੁਤ ਸੁੰਦਰ ਬਿਸਤਰਾ ਵਿਛਾਇਆ (ਅਤੇ ਉਪਰ) ਸੁਗੰਧਿਤ ਫੁਲ (ਰਖ ਦਿੱਤੇ)।
There is a handsome sleeping couch, on which a fancy bed hs been spread
ਦੋਕਰਜੋਰਿਪ੍ਰਨਾਮਕਰਿਯੋਤਬਕੇਸਵਤਾਪਰਆਨਿਬੈਠਾਏ॥੯੮੭॥
(ਇਸ ਮਗਰੋਂ) ਦੋਵੇਂ ਹੱਥ ਜੋੜ ਕੇ ਪ੍ਰਨਾਮ ਕੀਤਾ ਅਤੇ ਸ੍ਰੀ ਕ੍ਰਿਸ਼ਨ ਨੂੰ ਲਿਆ ਕੇ ਉਸ ਉਤੇ ਬਿਠਾ ਦਿੱਤਾ ॥੯੮੭॥
Kubja greeted Krishna with folded hands and got him seated on the couch.987.
ਦੋਹਰਾ
ਦੋਹਰਾ:
DOHRA
ਰਤਨਖਚਤਪੀੜਾਬਹੁਰਲ੍ਯਾਈਭਗਤਿਜਨਾਇ
ਫਿਰ ਭਗਤੀ ਭਾਵ ਪ੍ਰਗਟ ਕਰਦੀ ਹੋਈ ਰਤਨਾ ਨਾਲ ਜੜ੍ਹਿਆ ਪੀੜ੍ਹਾ ਲੈ ਆਈ।
ਊਧਵਜੀਸੋਯੌਕਹਿਯੋਬੈਠਹੁਯਾਪਰਆਇ॥੯੮੮॥
ਊਧਵ ਜੀ ਨੂੰ ਇਸ ਤਰ੍ਹਾਂ ਕਿਹਾ ਕਿ ਇਸ ਉਤੇ ਬੈਠ ਜਾਓ ॥੯੮੮॥
Then she brought a seat studded with jewels and requested Udhava to sit on it.988.
ਸਵੈਯਾ
ਸਵੈਯਾ:
SWAYYA
ਊਧਵਜੀਕੁਬਜਾਸੋਕਹੈਨਿਜੁਪ੍ਰੀਤਿਲਖੀਅਤਿਹੀਤੁਮਰੀਮੈ
ਊਧਵ ਨੇ ਕੁਬਜਾ ਨੂੰ ਕਿਹਾ ਕਿ ਕ੍ਰਿਸ਼ਨ ਨਾਲ ਤੇਰੀ ਪ੍ਰੀਤ ਨੂੰ ਮੈਂ ਜਾਣ ਲਿਆ ਹੈ।
Udhava said to Kubja that he had noticed her extremely profound love
ਹਉਅਤਿਦੀਨਅਧੀਨਅਨਾਥਬੈਠਸਕਉਸਮੁਹਾਇਹਰੀਮੈ
ਮੈਂ ਬਹੁਤ ਨਿਮਾਣਾ, ਅਧੀਨਗੀ ਵਿਚ ਰਹਿਣ ਵਾਲਾ, ਅਨਾਥ ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਪੀੜ੍ਹੇ ਉਤੇ) ਨਹੀਂ ਬੈਠ ਸਕਦਾ।
He added that he was very lowly and poor and could not sit in front of Lord Krishna
ਕਾਨ੍ਰਹਪ੍ਰਤਾਪਤਬੈਉਠਿਪੀੜੇਕਉਦੀਨਉਠਾਇਕੇਵਾਹੀਘਰੀਮੈ
ਤਦ ਸ੍ਰੀ ਕ੍ਰਿਸ਼ਨ ਦੇ ਪ੍ਰਤਾਪ (ਨੂੰ ਦਰਸਾਉਣ ਲਈ) ਉਸੇ ਵੇਲੇ ਉਠ ਕੇ ਪੀੜ੍ਹੇ ਨੂੰ ਚੁਕਵਾ ਦਿੱਤਾ।
ਪੈਇਤਨੋਕਰਿਕੈਭੂਅਬੈਠਿਰਹਿਯੋਗਹਿਪਾਇਨਨੇਹਛਰੀਮੈ॥੯੮੯॥
ਇਤਨਾ ਕੁਝ ਕਰ ਕੇ ਧਰਤੀ ਉਤੇ ਬੈਠ ਗਿਆ ਅਤੇ (ਆਪਣੇ ਹੱਥ ਵਿਚ) ਸ੍ਰੀ ਕ੍ਰਿਸ਼ਨ ਦੇ ਚਰਨਾਂ ਦੇ ਪ੍ਰੇਮ ਦੀ ਛੜੀ ਪਕੜ ਲਈ ॥੯੮੯॥
Feeling glory of Krishna, he put the seat aside and holding the feet of Krishna in his hands with affection, he sat down on the earth.989.
ਜੇਪਦਪੰਕਜਸੇਸਮਹੇਸਸੁਰੇਸਦਿਨੇਸਨਿਸੇਸਪਾਏ
ਜੋ ਚਰਨ-ਕਮਲ ਸ਼ੇਸ਼ਨਾਗ, ਸਹੇਸ਼, ਇੰਦਰ, ਸੂਰਜ ਅਤੇ ਚੰਦ੍ਰਮਾ ਪ੍ਰਾਪਤ ਨਹੀਂ ਕਰ ਸਕੇ।
ਜੇਪਦਪੰਕਜਬੇਦਪੁਰਾਨਬਖਾਨਿਪ੍ਰਮਾਨਕੈਗ੍ਯਾਨਗਾਏ
ਜਿਨ੍ਹਾਂ ਚਰਨ-ਕਮਲਾਂ ਦਾ ਵੇਦ, ਪੁਰਾਣ ਆਦਿ ਵਿਖਿਆਨ ਕਰਦੇ ਹਨ, ਪਰ (ਉਨ੍ਹਾਂ ਦਾ) ਗਿਆਨ ਪ੍ਰਮਾਣ ਸਹਿਤ ਨਾ ਦੇ ਸਕੇ।
The feet, which could not be attained by Sheshanaga, Shiva, the sun and the moon and whose glory has been narrated in Vedas, Puranas etc.
ਜੇਪਦਪੰਕਜਸਿਧਸਮਾਧਿਮੈਸਾਧਤਹੈਮਨਿਮੋਨਲਗਾਏ
ਜਿਨ੍ਹਾਂ ਚਰਨ-ਕਮਲਾਂ ਨੂੰ ਸਿੱਧ ਲੋਕ ਸਮਾਧੀ ਵਿਚ ਸਾਧਦੇ ਹਨ ਅਤੇ ਮੁਨੀ ਲੋਕ ਮੌਨ ਹੋ ਕੇ ਧਿਆਨ ਲਗਾਉਂਦੇ ਹਨ।
ਜੇਪਦਪੰਕਜਕੇਸਵਕੇਅਬਊਧਵਲੈਕਰਮੈਸਹਰਾਏ॥੯੯੦॥
ਕੇਸ਼ਵ (ਕ੍ਰਿਸ਼ਨ) ਦੇ ਉਨ੍ਹਾਂ ਚਰਨ-ਕਮਲਾਂ ਨੂੰ ਊਧਵ ਆਪਣੇ ਹੱਥਾਂ ਵਿਚ ਲੈ ਕੇ ਪਲੋਸ ਰਿਹਾ ਹੈ ॥੯੯੦॥
Those feet, on which the adepts meditate in their trance, now Udhava is pressing those feet with great affection.990.
ਸੰਤਸਹਾਰਤਸ੍ਯਾਮਕੇਪਾਇਮਹਾਬਿਗਸਿਯੋਮਨਭੀਤਰਸੋਊ
(ਜਿਹੜੇ) ਸੰਤ ਸ੍ਰੀ ਕ੍ਰਿਸ਼ਨ ਦੇ ਚਰਨਾਂ ਨੂੰ ਸੇਵਦੇ ਹਨ, ਉਹ ਮਨ ਵਿਚ ਬਹੁਤ ਖ਼ੁਸ਼ ਹੁੰਦੇ ਹਨ।
The saints who develop extremely on the spiritual plane, they only endure the Glory of Lord’s feet
ਜੋਗਨਕੇਜੋਊਧ੍ਯਾਨਕੇਬੀਚਆਵਤਹੈਅਤਿਬ੍ਯਾਕੁਲਹੋਊ
ਜਿਹੜੇ (ਚਰਨ-ਕਮਲ) ਜੋਗੀਆਂ ਦੇ ਧਿਆਨ ਵਿਚ ਨਹੀਂ ਆਉਂਦੇ (ਜਿਸ ਕਰ ਕੇ) ਉਹ ਵਿਆਕੁਲ ਹੋ ਰਹੇ ਹਨ।
Those feet, which are not observed in the meditation by the impatient Yogis,
ਜਾਬ੍ਰਹਮਾਦਿਕਸੇਸਸੁਰਾਦਿਕਖੋਜਤਅੰਤਿਪਾਵਤਕੋਊ
ਜਿਨ੍ਹਾਂ (ਚਰਨ-ਕਮਲਾਂ) ਨੂੰ ਬ੍ਰਹਮਾ ਆਦਿਕ, ਸ਼ੇਸ਼ਨਾਗ, ਦੇਵਤਾ ਆਦਿਕ ਖੋਜ ਥਕੇ ਹਨ, ਪਰ ਕੋਈ ਅੰਤ ਨਹੀਂ ਪਾ ਸਕੇ।
ਸੋਪਦਕੰਜਨਕੀਸਮਤੁਲਿਪਲੋਟਤਊਧਵਲੈਕਰਿਦੋਊ॥੯੯੧॥
ਉਨ੍ਹਾਂ ਚਰਨ ਕਮਲਾਂ ਦੀ ਕੀ ਬਰਾਬਰੀ ਹੈ (ਜਿਨ੍ਹਾਂ ਨੂੰ) ਦੋਹਾਂ ਹੱਥਾਂ ਵਿਚ ਲੈ ਕੇ ਊਧਵ ਪਲੋਸ ਰਿਹਾ ਹੈ ॥੯੯੧॥
And whose mystery has not been understood by Brahma, Indra, Sheshanaga etc., those lotus-feet are now being pressed by Udhava with his hands.991.
ਇਤਸ੍ਯਾਮਪਲੋਟਤਊਧਵਪਾਇਉਤੈਉਨਮਾਲਨਿਸਾਜਕੀਏ
ਇਧਰ ਊਧਵ ਸ੍ਰੀ ਕ੍ਰਿਸ਼ਨ ਦੇ ਪੈਰ ਪਲੋਸ ਰਿਹਾ ਸੀ, ਉਧਰ ਉਸ ਮਾਲਣ ਨੇ ਸ਼ਿੰਗਾਰ ਕਰ ਲਿਆ ਹੈ।
On this side Udhava is pressing the feet of Krishna, on the other side the female gardener Kubja bedecked herself
ਸੁਭਬਜ੍ਰਨਕੇਅਰੁਲਾਲਜਵਾਹਰਦੇਖਿਜਿਸੈਸੁਖਹੋਤਜੀਏ
(ਉਸ ਨੇ) ਸੋਹਣੇ ਹੀਰਿਆਂ ਅਤੇ ਲਾਲਾਂ ਜਵਾਹਰਾਂ (ਨਾਲ ਜੜ੍ਹੇ ਹੋਏ ਗਹਿਣੇ ਪਾਏ ਹੋਏ ਹਨ) ਜਿਨ੍ਹਾਂ ਨੂੰ ਵੇਖ ਕੇ ਮਨ ਵਿਚ ਬਹੁਤ ਸੁਖ ਹੁੰਦਾ ਹੈ।
She wore the comfort-giving precious stones like rubies, gems etc.,
ਇਤਨੇਪਹਿਕਾਨ੍ਰਹਪੈਆਇਗਈਬਿੰਦੁਰੀਕਹਿਯੋਈਗਰਭਾਲਿਦੀਏ
ਇਤਨੇ ਤਕ ਕ੍ਰਿਸ਼ਨ ਕੋਲ ਆ ਗਈ ਅਤੇ (ਉਸ ਨੇ) ਮੱਥੇ ਉਤੇ ਲਾਲ ਰੰਗ ਦੀ ਬਿੰਦੀ ਲਗਾਈ ਹੋਈ ਸੀ।
And applying the mark on the forehead and putting vermilion in the parting of the hair, she went and sat near Krishna
ਤਿਹਰੂਪਨਿਹਾਰਿਹੁਲਾਸਬਢਿਯੋਕਬਿਸ੍ਯਾਮਕਹੈਜਦੁਬੀਰਹੀਏ॥੯੯੨॥
ਕਵੀ ਸ਼ਿਆਮ ਕਹਿੰਦੇ ਹਨ, ਉਸ ਦਾ ਰੂਪ ਵੇਖ ਕੇ ਸ੍ਰੀ ਕ੍ਰਿਸ਼ਨ ਦੇ ਹਿਰਦੇ ਵਿਚ ਹੁਲਾਸ ਵਧ ਗਿਆ ॥੯੯੨॥
Seeing her beauty and elegance, Krishna was very much pleased in his mind.992.
ਸਜਿਸਾਜਨਮਾਲਨਿਅੰਗਨਮੈਅਤਿਸੁੰਦਰਸੋਹਰਿਪਾਸਗਈ
ਮਾਲਣ ਅੰਗਾਂ ਵਿਚ ਸਾਜ ਸਜਾਵਟ ਕਰ ਕੇ ਅਤੇ ਬਹੁਤ ਸੁੰਦਰ (ਹੋ ਕੇ) ਸ੍ਰੀ ਕ੍ਰਿਸ਼ਨ ਪਾਸ ਆ ਗਈ।
ਮਨੋਦੂਸਰਿਚੰਦ੍ਰਕਲਾਪ੍ਰਗਟੀਮਨੋਹੇਰਤਕੈਇਹਰੂਪਮਈ
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੂਜੀ ਚੰਦ੍ਰ-ਕਲਾ ਪ੍ਰਗਟ ਹੋ ਗਈ ਹੋਵੇ, ਜਾਂ ਮਾਨੋ 'ਰਤਿ' ਦਾ ਰੂਪ ਹੀ ਹੋ ਗਈ ਹੋਵੇ।
After bedecking herself, the female gardener Kubja went to Krishna and appeared the second manifestation of Chandarkala
ਹਰਿਜੂਲਖਿਕੈਜੀਯਕੀਬਿਰਥਾਕਬਿਸ੍ਯਾਮਕਹੈਸੋਊਐਚਲਈ
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਸੇ ਦੇ ਮਨ ਦੀ ਅਵਸਥਾ ਵੇਖ ਕੇ, ਉਸ ਨੂੰ (ਆਪਣੇ ਪਾਸ) ਖਿਚ ਲਿਆ।
Feeling the distress of the mind of Kubja, Krishna pulled her towards himself
ਤਿਹਊਪਰਿਬੈਸਿਅਸੰਕਭਈਮਨਕੀਸਭਸੰਕਪਰਾਇਗਈ॥੯੯੩॥
ਉਸ (ਪਲੰਘ) ਉਪਰ ਬੈਠ ਕੇ ਨਿਸੰਗ ਹੋ ਗਈ ਅਤੇ ਮਨ ਦੀ ਸਾਰੀ ਸੰਗ ਦੂਰ ਹੋ ਗਈ ॥੯੯੩॥
Kubja also sitting in the embrace of Krishna abandoned her shyness and all her hesitations ended.993.
ਬਹੀਯਾਜਬਹੀਗਹਿਸ੍ਯਾਮਿਲਈਕੁਬਿਜਾਅਤਿਹੀਮਨਮੈਸੁਖਪਾਯੋ
ਜਦ ਸ੍ਰੀ ਕ੍ਰਿਸ਼ਨ ਨੇ (ਕੁਬਜਾ ਨੂੰ) ਬਾਹੋਂ ਪਕੜ ਲਿਆ, ਤਦ ਕੁਬਜਾ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
When Krishna caught hold of the arm of Kubja, she felt extreme delight
ਸ੍ਯਾਮਮਿਲੇਬਹੁਤੇਦਿਨਮੈਹਮਕਉਕਹਿਕੈਇਹਭਾਤਿਸੁਨਾਯੋ
ਹੇ ਸ੍ਰੀ ਕ੍ਰਿਸ਼ਨ! ਤੁਸੀਂ ਮੈਨੂੰ ਬਹੁਤ ਦਿਨਾਂ ਬਾਦ ਆ ਕੇ ਮਿਲੇ ਹੋ, (ਕੁਬਜਾ ਨੇ) ਇਸ ਤਰ੍ਹਾਂ ਕਹਿ ਕੇ ਸੁਣਾਇਆ।
She said audibly, “O Krishna! you have met me after many days
ਚੰਦਨਜਿਉਤੁਹਿਅੰਗਮਲਿਯੋਤਿਹਤੇਹਮਹੂੰਜਦੁਬੀਰਰਿਝਾਯੋ
ਜਿਸ ਤਰ੍ਹਾਂ ਤੁਹਾਡੇ ਸ਼ਰੀਰ ਉਤੇ ਚੰਦਨ ਮਲ ਕੇ (ਰਿਝਾਇਆ ਸੀ) ਉਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਅਜ ਮੈਨੂੰ ਖ਼ੁਸ਼ ਕੀਤਾ ਹੈ।
ਜੋਊਮਨੋਰਥਥੋਜੀਯਮੈਤੁਮਰੇਮਿਲਏਸੋਊਮੋਕਰਿਆਯੋ॥੯੯੪॥
ਮੇਰੇ ਮਨ ਵਿਚ ਜੋ ਮਨੋਰਥ ਸੀ, ਤੁਹਾਡੇ ਮਿਲਣ ਨਾਲ ਮੇਰੇ ਹੱਥ ਵਿਚ ਆ ਗਿਆ ਹੈ (ਅਰਥਾਤ ਪ੍ਰਾਪਤ ਹੋ ਗਿਆ ਹੈ) ॥੯੯੪॥
“I have rubbed the sandal on my limbs for thy sake, O the hero of Yadavas, for your pleasure and now on meeting you, I have attained the objective of my mind.”994.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕੁਬਜਾਕੇਗ੍ਰਿਹਜਾਮਨੋਰਥਪੂਰਨਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕੁਬਜਾ ਦੇ ਘਰ ਜਾ ਕੇ ਉਸ ਦਾ ਮਨੋਰਥ ਪੂਰਨ ਕਰਨ ਦਾ ਪ੍ਰਸੰਗ ਸਮਾਪਤ।
End of the description of “Fulfilling the objective of Kubja on going to her house” in Bachittar Natak.
ਅਥਅਕ੍ਰੂਰਕੇਧਾਮਕਾਨ੍ਰਹਜੂਆਏ
ਹੁਣ ਅਕਰੂਰ ਦੇ ਘਰ ਕਾਨ੍ਹ ਜੀ ਦੇ ਆਉਣ ਦਾ ਕਥਨ:
Now begins the description of Krishna’s visit to the house of Akrur
ਸਵੈਯਾ
ਸਵੈਯਾ:
SWAYYA
ਦੈਸੁਖਮਾਲਨਿਕਉਅਤਿਹੀਅਕ੍ਰੂਰਹਿਕੇਫਿਰਧਾਮਿਪਧਾਰਿਯੋ
ਮਾਲਣ ਨੂੰ ਬਹੁਤ ਸੁਖ ਦੇ ਕੇ, ਫਿਰ ਅਕਰੂਰ ਦੇ ਘਰ ਚਲੇ ਗਏ। (ਕ੍ਰਿਸ਼ਨ ਦਾ) ਆਉਣਾ ਸੁਣ ਕੇ ਉਹ ਪੈਰੀਂ ਆ ਲਗਿਆ,
ਆਵਤਸੋਸੁਨਿਪਾਇਲਗਿਯੋਤਿਹਮਧਿਚਲੋਹਰਿਪ੍ਰੇਮਚਿਤਾਰਿਯੋ
ਉਸ ਦੇ (ਮਨ) ਵਿਚ ਹਰਿ ਪ੍ਰੇਮ ਦਾ (ਪ੍ਰਵਾਹ) ਚਲ ਪਿਆ, (ਉਹ ਕ੍ਰਿਸ਼ਨ ਨੇ) ਚਿਤਾਰ ਲਿਆ।
After imparting pleasure to Kubja, then Krishna went to the house of Akrur hearing about his arrival, he came to fall at his feet
ਸੋਗਹਿਸ੍ਯਾਮਕੇਪਾਇਰਹਿਯੋਕਬਿਨੇਮੁਖਤੇਇਹਭਾਤਿਉਚਾਰਿਯੋ
ਫਿਰ ਉਸ ਨੇ ਸ੍ਰੀ ਕ੍ਰਿਸ਼ਨ ਦੇ ਚਰਨ ਪਕੜ ਲਏ, (ਉਸ ਦ੍ਰਿਸ਼ ਨੂੰ) ਕਵੀ ਨੇ ਮੁਖ ਤੋਂ ਇਸ ਤਰ੍ਹਾਂ ਉਚਾਰਿਆ ਹੈ।
ਊਧਵਸੋਜਦੁਬੀਰਕਹਿਯੋਇਨਸੰਤਨਕੋਅਤਿਪ੍ਰੇਮਨਿਹਾਰਿਯੋ॥੯੯੫॥
ਊਧਵ ਨੂੰ ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਇਨ੍ਹਾਂ ਸੰਤਾਂ ਦਾ ਅਤਿ ਅਧਿਕ ਪ੍ਰੇਮ ਵੇਖਿਆ ਹੈ ॥੯੯੫॥
When he was lying at the feet of Krishna, seeing him, he said to Udhava, “The love of the saints of this type is also profound, I have felt it.”995.
ਊਧਵਸ੍ਯਾਮਕਹਿਯੋਸੁਨਕੈਅਕ੍ਰੂਰਹਿਕੋਅਤਿਪ੍ਰੇਮਨਿਹਾਰਿਯੋ
ਊਧਵ ਨੇ ਕ੍ਰਿਸ਼ਨ ਦਾ ਕਿਹਾ ਸੁਣ ਕੇ ਅਕਰੂਰ ਦੇ ਅਤਿ ਅਧਿਕ ਪ੍ਰੇਮ ਨੂੰ ਵੇਖਿਆ।
ਸੁਧਿਕਰੀਉਨਕੀਮਨਮੈਕੁਬਿਜਾਕੋਕਹਿਯੋਅਰੁਪ੍ਰੇਮਚਿਤਾਰਿਯੋ
(ਫਿਰ ਉਸ ਨੇ ਆਪਣੇ) ਮਨ ਵਿਚ ਕੁਬਜਾ ਦੇ ਕਹੇ ਹੋਏ (ਬੋਲਾਂ ਨੂੰ) ਅਤੇ ਪ੍ਰੇਮ ਨੂੰ ਯਾਦ ਕੀਤਾ।
Krishna said to Udhava, “Seeing the love of Akrur, I have become conscious of the love of Kubja
ਸੋਗਨਤੀਕਰਿਕੈਮਨਮੈਕਨ੍ਰਹੀਯਾਸੰਗਿਪੈਇਹਭਾਤਿਉਚਾਰਿਯੋ
ਮਨ ਵਿਚ ਸੋਚ ਵਿਚਾਰ ਕਰ ਕੇ ਕ੍ਰਿਸ਼ਨ ਪਾਸ ਇਸ ਤਰ੍ਹਾਂ ਕਹਿ ਸੁਣਾਇਆ।
ਹੇਹਰਿਜੂਇਹਕੇਪਿਖਏਉਨਕੇਸਭਪ੍ਰੇਮਬਿਦਾਕਰਿਡਾਰਿਯੋ॥੯੯੬॥
ਹੇ ਕ੍ਰਿਸ਼ਨ ਜੀ! ਇਸ ਦੇ (ਪ੍ਰੇਮ ਨੂੰ) ਵੇਖ ਕੇ (ਇੰਜ ਲਗਦਾ ਹੈ) ਕਿ ਉਸ (ਕੁਬਜਾ) ਦੇ ਪ੍ਰੇਮ ਨੂੰ ਵਿਦਾ ਕਰ ਦਿੱਤਾ ਹੈ (ਅਰਥਾਤ ਤੁਛ ਹੋ ਗਿਆ ਹੈ) ॥੯੯੬॥
Seeing this and reflecting on this Udhava said, “He is exhibiting so much love, before which the love of Kubja is insignificant.”996.