GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 398
Display Settings
ਪੰਡੁਕੇਪੁਤ੍ਰਨਕੋਤਿਹਠਉਰਦਈਯਤਹੈਸੁਖਕੈਦੁਖਦਈਯੈ॥੧੦੦੭॥
(ਉਥੋਂ ਪਤਾ ਕਰਨਾ ਕਿ ਉਹ) ਪੰਡੂ ਦੇ ਪੁੱਤਰਾਂ ਨੂੰ ਉਥੇ ਸੁਖ ਦਿੰਦਾ ਹੈ ਜਾਂ ਦੁਖ ਦਿੰਦਾ ਹੈ ॥੧੦੦੭॥
They are all giving sufferings instead of comforts to the sons of Pandava.”1007.
ਯੌਸੁਨਕੈਤਿਹਕੀਬਤੀਯਾਕਰਿਕੈਅਕ੍ਰੂਰਪ੍ਰਨਾਮਸਿਧਾਰਿਯੋ
ਉਸ ਦੀ ਇਸ ਤਰ੍ਹਾਂ ਗੱਲ ਸੁਣ ਕੇ ਅਕਰੂਰ ਨੇ ਪ੍ਰਨਾਮ ਕੀਤਾ ਅਤੇ ਚਲਿਆ ਗਿਆ।
ਪੰਥਕੀਬਾਤਗਨਉਕਹਿਲਉਪਗਬੀਚਗਜਾਪੁਰਕੇਤਿਨਿਧਾਰਿਯੋ
ਰਸਤੇ ਦੀ ਗੱਲ ਕਿਥੋਂ ਤਕ ਕਰਾਂ, ਉਸ ਨੇ ਹਸਤਨਾਪੁਰ ਵਿਚ ਜਾ ਪੈਰ ਟਿਕਾਏ।
Hearing these words, Akrur bowed and started and reached Hastinapur, what mention should I make about the way?
ਪ੍ਰਾਤਭਏਨ੍ਰਿਪਬੀਚਸਭਾਕਬਿਸ੍ਯਾਮਕਹੈਇਹਭਾਤਿਉਚਾਰਿਯੋ
ਕਵੀ ਸ਼ਿਆਮ ਕਹਿੰਦੇ ਹਨ, ਸਵੇਰ ਹੋਣ ਤੇ ਰਾਜੇ ਦੀ ਸਭਾ ਵਿਚ ਇਸ ਤਰ੍ਹਾਂ ਜਾ ਕੇ ਕਿਹਾ।
ਭੂਪਕਹੀਕਹੁਮੋਬਿਰਥਾਜਦੁਬੀਰਹਿਜਾਬਿਧਿਕੰਸਪਛਾਰਿਯੋ॥੧੦੦੮॥
ਰਾਜੇ ਨੇ ਕਿਹਾ ਕਿ ਮੈਨੂੰ ਉਹ ਬ੍ਰਿੱਤਾਂਤ ਦਸ ਜਿਸ ਤਰ੍ਹਾਂ ਕ੍ਰਿਸ਼ਨ ਨੇ ਕੰਸ ਨੂੰ ਪਛਾੜਿਆ ਸੀ ॥੧੦੦੮॥
In the morning, he went to the court of the king, where the king said, “O Akrur! tell me in what way Krishna overthrew Kansa?”1008.
ਬਤੀਯਾਸੁਨਿਉਤਰਦੇਤਭਯੋਰਿਪੁਸੋਸਭਜਾਬਿਧਿਸ੍ਯਾਮਲਰਿਯੋ
(ਰਾਜੇ ਦੀ) ਗੱਲ ਸੁਣ ਕੇ (ਅਕਰੂਰ ਨੇ) ਜਵਾਬ ਦਿੱਤਾ ਅਤੇ ਸਭ ਕੁਝ (ਦਸ ਦਿੱਤਾ) ਜਿਸ ਢੰਗ ਨਾਲ ਸ੍ਰੀ ਕ੍ਰਿਸ਼ਨ ਵੈਰੀ ਨਾਲ ਲੜਿਆ ਸੀ।
Hearing these words, Akrur told all those devices, which were used by Krishna in fighting against his enemies
ਗਜਮਾਰਿਪ੍ਰਹਾਰਕੈਮਲਨਕੋਦਲਫਾਰਕੈਕੰਸਸੋਜਾਇਅਰਿਯੋ
ਹਾਥੀ (ਕਵਲੀਆਪੀੜ) ਨੂੰ ਮਾਰ ਕੇ, ਫਿਰ ਪਹਿਲਵਾਨਾਂ ਨੂੰ ਮਾਰਿਆ ਅਤੇ ਸਾਰੀ ਸੈਨਾ ਨੂੰ ਚੀਰ ਕੇ ਕੰਸ ਨੂੰ ਜਾ ਟਕਰਿਆ।
He also told this how Krishna killing the elephant and overthrowing the group of wrestlers withstood against Kansa
ਤਬਕੰਸਨਿਕਾਰਕ੍ਰਿਪਾਨਕਰੈਅਰੁਢਾਲਸਮ੍ਰਹਾਰਕੇਜੁਧੁਕਰਿਯੋ
ਤਦ ਕੰਸ ਨੇ ਹੱਥ ਵਿਚ ਤਲਵਾਰ ਅਤੇ ਢਾਲ ਨੂੰ ਸੰਭਾਲ ਕੇ ਯੁੱਧ ਕੀਤਾ।
ਤਬਹੀਹਰਿਜੂਗਹਿਕੇਸਨਤੇਪਟਕਿਓਧਰਨੀਪਰਮਾਰਿਡਰਿਯੋ॥੧੦੦੯॥
ਉਸ ਵੇਲੇ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਕੇਸ਼ਾਂ ਤੋਂ ਪਕੜ ਕੇ ਧਰਤੀ ਉਤੇ ਪਟਕਿਆ ਅਤੇ ਮਾਰ ਦਿੱਤਾ ॥੧੦੦੯॥
Then Kansa fought, holding his sward and shield and at the same instant Krishna, catching hold of Kansa by his hair, knocked him down on the ground.1009.
ਭੀਖਮਦ੍ਰੋਣਕ੍ਰਿਪਾਰੁਕ੍ਰਿਪੀਸੁਤਔਰਦੁਸਾਸਨਬੀਰਨਿਹਾਰਿਯੋ
(ਅਕਰੂਰ ਨੇ ਰਾਜ ਸਭਾ ਵਿਚ) ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ, ਅਸ੍ਵਸਥਾਮਾ ਅਤੇ ਦੁਸ਼ਾਸਨ ਸੂਰਮੇ ਨੂੰ ਵੇਖਿਆ।
ਸੂਰਜਕੋਸੁਤਭੂਰਿਸ੍ਰਵਾਜਿਨਪਾਰਥਭ੍ਰਾਤਸੋਬੈਰਉਤਾਰਿਯੋ
ਸੂਰਜ ਦੇ ਪੁੱਤਰ (ਕਰਨ) ਅਤੇ ਭੂਰਸ਼੍ਰਵਾ, ਜਿਸ ਨੇ (ਅਭਿਮੰਨੂ ਨੂੰ ਮਾਰ ਕੇ) ਅਰਜਨ ਤੋਂ ਭਰਾ ਦਾ ਵੈਰ ਚੁਕਾਇਆ ਸੀ (ਨੂੰ ਵੀ ਤਕਿਆ)।
Akrur saw Bhishma, Drona, Kripacharya, Ashvathama and also Bhurshrava, the son of Sun-god, who avenged Arjuna
ਰਾਜਦੁਰਜੋਧਨਮਾਤਲਸੋਇਹਪੇਖਤਹੀਇਹਭਾਤਿਉਚਾਰਿਯੋ
ਰਾਜਾ ਦੁਰਯੋਧਨ ਨੇ ਵੇਖਦਿਆਂ ਹੀ ਮਾਮੇ (ਅਕਰੂਰ) ਤੋਂ ਇਸ ਤਰ੍ਹਾਂ ਪੁਛਿਆ
The king Duryodhana, on seeing Akrur, his maternal uncle asked him about the whereabouts of Krishna and Vasudev
ਸ੍ਯਾਮਕਹਾਬਸੁਦੇਵਕਹਾਕਹਿਅੰਗਿਮਿਲੇਮਨਕੋਦੁਖਟਾਰਿਯੋ॥੧੦੧੦॥
ਕਿ ਕ੍ਰਿਸ਼ਨ ਦਾ ਕੀ ਹਾਲ ਹੈ, ਬਸੁਦੇਵ ਕਿਹੋ ਜਿਹਾ ਹੈ, ਇਹ ਕਹਿ ਕੇ ਜਫੀ ਪਾ ਕੇ ਮਿਲੇ ਅਤੇ ਮਨ ਦਾ ਦੁਖ ਦੂਰ ਕੀਤਾ ॥੧੦੧੦॥
With these words, being pleased, he met Akrur.1010.
ਰੰਚਕਬੈਠਿਸਭਾਨ੍ਰਿਪਕੀਉਠਕੈਜਦੁਬੀਰਫੁਫੀਪਹਿਆਯੋ
ਰਾਜੇ ਦੀ ਸਭਾ ਵਿਚ ਥੋੜਾ ਸਮਾ ਬੈਠ ਕੇ ਫਿਰ (ਉਥੋਂ) ਉਠ ਕੇ ਸ੍ਰੀ ਕ੍ਰਿਸ਼ਨ ਦੀ ਫੁਫੀ (ਕੁੰਤੀ) ਪਾਸ ਆ ਗਿਆ।
After sitting for a short while in the royal court, Akrur came to the aunt
ਕੁੰਤੀਕਉਦੇਖਤਹੀਕਬਿਸ੍ਯਾਮਕਹੈਤਿਨਪਾਇਨਸੀਸਝੁਕਾਯੋ
ਕਵੀ ਸ਼ਿਆਮ ਕਹਿੰਦੇ ਹਨ, ਕੁੰਤੀ ਨੂੰ ਵੇਖਦਿਆਂ ਹੀ ਉਸ ਨੇ ਪੈਰਾਂ ਉਤੇ ਸਿਰ ਨਿਵਾਇਆ।
On seeing Kunti, he bowed down his head
ਪੂਛਤਭੀਕੁਸਲੈਜਦੁਬੀਰਹੈਜਾਜਸੁਬੀਚਸਭੈਧਰਿਛਾਯੋ
(ਕੁੰਤੀ) ਪੁਛਣ ਲਗੀ, ਕ੍ਰਿਸ਼ਨ ਰਾਜ਼ੀ ਖ਼ੁਸ਼ ਹੈ ਜਿਸ ਦਾ ਯਸ਼ ਸਾਰੀ ਧਰਤੀ ਉਤੇ ਪਸਰਿਆ ਹੋਇਆ ਹੈ।
ਨੀਕੇਹੈਸ੍ਯਾਮਸਨੈਬਸੁਦੇਵਸੁਦੇਵਕੀਨੀਕੀਸੁਨੀਸੁਖੁਪਾਯੋ॥੧੦੧੧॥
(ਉੱਤਰ ਵਿਚ ਉਸ ਨੇ ਦਸਿਆ) ਕ੍ਰਿਸ਼ਨ ਬਸੁਦੇਵ ਸਮੇਤ ਰਾਜ਼ੀ ਖੁਸ਼ ਹਨ ਅਤੇ ਦੇਵਕੀ ਵੀ ਠੀਕ ਹੈ। ਇਹ ਸੁਣ ਕੇ (ਕੁੰਤੀ ਨੇ) ਸੁਖ ਪ੍ਰਾਪਤ ਕੀਤਾ ॥੧੦੧੧॥
She asked about the health of Krishna and was pleased to know about the welfare of Vasudev, Devaki and also Krishna, whose approbation had spread throughout the world.1011.
ਇਤਨੇਮਹਿਬਿਦੁਰਆਇਗਯੋਸੋਊਪਾਰਥਮਾਇਕੈਪਾਇਨਲਾਗਿਯੋ
ਇਤਨੇ ਵਿਚ ਬਿਦਰ ਆ ਗਿਆ ਅਤੇ ਅਰਜਨ ਦੀ ਮਾਂ (ਕੁੰਤੀ) ਦੇ ਪੈਰੀਂ ਪਿਆ
In the meantime Vidura had come
ਪੂਛਤਭਯੋਜਦੁਬੀਰਸੁਖੀਅਕ੍ਰੂਰਕਉਤਾਰਸਮੋਅਨੁਰਾਗਿਯੋ
(ਅਤੇ ਫਿਰ) ਅਕਰੂਰ ਤੋਂ ਸ੍ਰੀ ਕ੍ਰਿਸ਼ਨ ਦਾ ਸੁਖ ਆਨੰਦ ਪੁਛਣ ਲਗਿਆ ਅਤੇ ਉਸ ਦੇ (ਪ੍ਰੇਮ) ਰਸ ਵਿਚ ਮਗਨ ਹੋ ਗਿਆ।
On coming he had touched the feet of the mother of Arjan, he also asked Akrur about Krishna with affection
ਅਉਰਗਈਸੁਧਿਭੂਲਸਭੈਕਬਿਸ੍ਯਾਮਇਹੀਰਸਭੀਤਰਪਾਗਿਯੋ
ਕਵੀ ਸ਼ਿਆਮ (ਕਹਿੰਦੇ ਹਨ) ਉਸ ਨੂੰ ਹੋਰ ਸਾਰੀ ਸੁਧ ਭੁਲ ਗਈ ਅਤੇ ਇਸੇ (ਪ੍ਰੇਮ) ਰਸ ਵਿਚ ਭਿਜ ਗਿਆ।
Vidura was absorbed so much in the affectionate talk about Krishna that he forgot about any other matter
ਵਾਹਕਹਿਯੋਸਭਹੀਹੈਸੁਖੀਸੁਨਕੈਬਤੀਯਾਸੁਖਭਯੋਦੁਖਭਾਗਿਯੋ॥੧੦੧੨॥
ਉਸ (ਅਕਰੂਰ) ਨੇ ਕਿਹਾ ਕਿ ਸਭ ਸੁਖੀ ਹਨ, (ਇਹ) ਗੱਲ ਸੁਣ ਕੇ (ਉਸ ਨੂੰ) ਸੁਖ ਹੋਇਆ ਅਤੇ ਦੁਖ ਦੂਰ ਹੋ ਗਿਆ ॥੧੦੧੨॥
Knowing about the welfare of all, he blessed them, he obtained great comfort ending his anxiety.1012.
ਕੁੰਤੀਬਾਚ
ਕੁੰਤੀ ਨੇ ਕਿਹਾ:
Speech of Kunti:
ਸਵੈਯਾ
ਸਵੈਯਾ:
SWAYYA
ਕੇਲਕਰੈਮਥੁਰਾਮੈਸੋਊਮਨਤੇਕਹਿਯੋਹਉਬ੍ਰਿਜਨਾਥਿਬਿਸਾਰੀ
ਉਹ (ਕ੍ਰਿਸ਼ਨ) ਮਥੁਰਾ ਵਿਚ ਕੌਤਕ ਕਰ ਰਿਹਾ ਹੈ, ਮੈਨੂੰ ਕ੍ਰਿਸ਼ਨ ਨੇ ਮਨੋ ਕਿਉਂ ਵਿਸਾਰ ਦਿੱਤਾ ਹੈ।
ਦੁਖਿਤਭਈਇਨਲੋਗਨਤੇਅਤਿਹੀਕਹਿਕੈਘਨਿਸ੍ਯਾਮਪੁਕਾਰੀ
ਮੈਂ ਇਨ੍ਹਾਂ ਲੋਕਾਂ ਤੋਂ ਬਹੁਤ ਦੁਖੀ ਹੋਈ ਹਾਂ, 'ਘਨਿ ਸ਼ਿਆਮ' ਕਹਿ ਕੇ ਉਹ ਪੁਕਾਰ ਉਠੀ।
“Krishna is absorbed in his plays in Mathura and has forgotten me,” Kunti said in a loud voice, “I have been greatly aggrieved by the behaviours of the people (Kaurvas) of this place
ਨਾਥਮਰਿਯੋਸੁਤਬਾਲਰਹੇਤਿਹਤੇਅਕ੍ਰੂਰਭਯੋਦੁਖੁਭਾਰੀ
ਹੇ ਅਕਰੂਰ! (ਮੇਰਾ) ਪਤੀ ਮਰ ਗਿਆ ਹੈ, ਪੁੱਤਰ ਅਜੇ ਬੱਚੇ ਹੀ ਹਨ ਇਸ ਕਰ ਕੇ ਬਹੁਤ ਦੁਖੀ ਹਾਂ।
“My husband has passed away and the children are still minor
ਤਾਤੇਹਉਪੂਛਤਹੌਂਤੁਮਕੋਕਬਹੂੰਹਰਿਜੀਸੁਧਿਲੇਤਹਮਾਰੀ॥੧੦੧੩॥
ਇਸੇ ਲਈ ਮੈਂ ਤੈਨੂੰ ਪੁਛਦੀ ਹਾਂ ਕਿ ਕਦੇ ਕ੍ਰਿਸ਼ਨ ਸਾਡੀ ਖ਼ਬਰ ਲਏਗਾ ॥੧੦੧੩॥
Therefore, O Akrur! I am in great agony and ask you whether Krishna will also communicate with us.1013.
ਦੁਖਿਤਹ੍ਵੈਅਕ੍ਰੂਰਕੇਸੰਗਿਕਹੀਬਤੀਯਾਨ੍ਰਿਪਅੰਧਰਿਸੈਸੇ
ਦੁਖੀ ਹੋ ਕੇ (ਕੁੰਤੀ) ਨੇ ਅਕਰੂਰ ਨਾਲ (ਉਹ ਸਾਰੀਆਂ) ਗੱਲਾਂ ਕੀਤੀਆਂ ਜਿਨ੍ਹਾਂ ਕਰ ਕੇ ਅੰਨ੍ਹਾ ਰਾਜਾ ਕ੍ਰੋਧ ਕਰ ਰਿਹਾ ਸੀ।
ਦੇਤਹੈਦੁਖੁਘਨੋਹਮਕਉਕਹਿਓਸੁਨਿਮੀਤਸ੍ਯਾਮਸੋਐਸੇ
ਹੇ ਮਿੱਤਰ! ਸੁਣ, ਸ਼ਿਆਮ ਨੂੰ ਇਸ ਤਰ੍ਹਾਂ ਕਹਿ ਦੇਣਾ, ਕਿ ਸਾਨੂੰ (ਉਹ) ਬਹੁਤ ਦੁਖ ਦਿੰਦਾ ਹੈ।
“The blind king Dhritrashtra is angry with us,” this was told by Kunti to Akrur and said further, “O Akrur! please tell Krishna that all of them are agonising us
ਪਾਰਥਭ੍ਰਾਤਰੁਚੇਉਨਕੋਨਹਿਵਾਹਿਕਹਿਯੋਕਹੁਸੋਬਿਧਿਕੈਸੇ
(ਕਿਉਂਕਿ) ਅਰਜਨ ਦਾ ਭਰਾ (ਭੀਮ) ਉਨ੍ਹਾਂ ਨੂੰ ਚੰਗਾ ਨਹੀਂ ਲਗਦਾ। ਉਸ (ਅਕਰੂਰ) ਨੇ ਕਿਹਾ ਕਿ (ਉਹ) ਕਿਸ ਤਰ੍ਹਾਂ ਨਾਲ ਦੁਖ ਦਿੰਦਾ ਹੈ।
“Arjuna considers all of them as brother-like, but they do not respond likewise
ਯੌਸੁਨਿਉਤਰਦੇਤਭਈਸੋਊਆਂਖਕੇਬੀਚਪਰੇਤ੍ਰਿਣਜੈਸੇ॥੧੦੧੪॥
ਇਹ ਸੁਣ ਕੇ (ਕੁੰਤੀ) ਉੱਤਰ ਦਿੰਦੀ ਹੈ ਕਿ ਜਿਵੇਂ ਅੱਖ ਵਿਚ ਕੱਖ ਪੈ ਜਾਏ (ਤਾਂ ਦੁਖੀ ਹੋਈਦਾ ਹੈ) ॥੧੦੧੪॥
How should I describe my anguish?” And saying thus, the tears rolled down from the eyes of Kunti as if some straw was troubling her eye.1014.
ਕਹਿਯੌਬਿਨਤੀਹਮਰੀਹਰਿਸੋਅਤਿਸੋਕਸਮੁੰਦ੍ਰਮੈਬੂਡਿਗਈਹਉ
ਮੇਰੀ ਬੇਨਤੀ ਕ੍ਰਿਸ਼ਨ ਪਾਸ ਇਸ ਤਰ੍ਹਾਂ ਕਹੀਂ ਕਿ ਮੈਂ ਬਹੁਤੇ ਸ਼ੋਕ ਦੇ ਸਮੁੰਦਰ ਵਿਚ ਡੁਬ ਗਈ ਹਾਂ।
ਜੀਵਤਹੋਕਬਿਸ੍ਯਾਮਕਹੈਤੁਹਿਆਇਸਪਾਇਕੈਨਾਮੁਕਈਹਉ
ਕਵੀ ਸ਼ਿਆਮ ਕਹਿੰਦੇ ਹਨ, ਤੇਰੀ ਆਗਿਆ ਪ੍ਰਾਪਤ ਕਰ ਕੇ ਅਤੇ ਤੇਰਾ ਨਾਮ ਲੈ ਕੇ ਜੀਉਂਦੀ ਹਾਂ।
“O Akrur! tell Krishna that I have been drowned in the ocean of sorrow and am living only on your name and best wishes
ਮਾਰਨਮੋਸੁਤਕੌਨ੍ਰਿਪਕੇਸੁਤਕੋਟਿਉਪਾਵਨਸੋਕਢਈਹਉ
ਮੇਰੇ ਪੁੱਤਰਾਂ ਨੂੰ ਮਾਰਨ ਲਈ ਰਾਜੇ ਦੇ ਪੁੱਤਰਾਂ ਨੇ ਕਰੋੜਾਂ ਉਪਾ ਕਢੇ ਹੋਏ ਹਨ।
“The sons of the king are making great efforts to kill my sons
ਸ੍ਯਾਮਸੋਇਉਕਹੀਯੋਬਤੀਯਾਤੁਮਰੇਬਿਨੁਨਾਥਅਨਾਥਭਈਹਉ॥੧੦੧੫॥
ਕ੍ਰਿਸ਼ਨ ਪਾਸ ਇਹ ਗੱਲਾਂ ਕਹਿ ਦੇਈਂ ਕਿ ਹੇ ਨਾਥ! ਤੇਰੇ ਬਿਨਾ ਮੈਂ ਅਨਾਥ ਹੋ ਗਈ ਹਾਂ ॥੧੦੧੫॥
O Akrur! tell Krishna that without him we are all helpless.”1015.
ਯੌਕਹਿਕੈਤਿਹਸੋਬਤੀਯਾਅਤਿਹੀਦੁਖਸ੍ਵਾਸਉਸਾਸਸੁਲੀਨੋ
ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਸ ਨੇ ਬੜੇ ਦੁਖ ਨਾਲ ਹੌਕਾ ਲਿਆ।
ਜੋਦੁਖਮੋਰੇਰਿਦੇਮਹਿਥੋਸੋਊਮੈਤੁਮਪੈਸਭਹੀਕਹਿਦੀਨੋ
(ਫਿਰ ਉਸ ਨੇ ਕਿਹਾ) ਜੋ ਦੁਖ ਮੇਰੇ ਹਿਰਦੇ ਵਿਚ ਸੀ, ਉਹ ਸਾਰਾ ਹੀ ਮੈਂ ਤੈਨੂੰ ਕਹਿ ਦਿੱਤਾ ਹੈ।
Saying this, Kunti heaved a long and sorrowful sigh and said further, “Whatever anguish I had in my heart, I have disclosed that
ਸੋਸੁਨੀਐਹਮਰੀਬਿਰਥਾਕਹੀਯੋਦੁਖਕੀਜਦੁਬੀਰਹਠੀਨੋ
ਓਹੀ ਮੇਰੀ ਦੁਖ ਭਰੀ ਵਿਥਿਆ ਨੂੰ ਸੁਣੇਗਾ, (ਜਾ ਕੇ) ਸ੍ਰੀ ਕ੍ਰਿਸ਼ਨ ਹਠੀਲੇ ਨੂੰ ਕਹਿ ਦੇਣਾ।
ਹੇਬ੍ਰਿਜਨਾਥਅਨਾਥਨਨਾਥਸਹਾਇਕਰੋਕਹਿਰੋਦਨਕੀਨੋ॥੧੦੧੬॥
ਹੇ ਬ੍ਰਜ-ਨਾਥ! ਹੇ ਅਨਾਥਾਂ ਦੇ ਵੀ ਨਾਥ! ਮੇਰੀ ਸਹਾਇਤਾ ਕਰੋ; ਇਹ ਕਹਿ ਕੇ ਰੋਣ ਲਗ ਗਈ ॥੧੦੧੬॥
“O Akrur! the hero of the Yadavas! you may please tell all my painful story to Krishna,” and again lamenting she said, ‘O the Lord of Braja! kindly help the poor creatures like us.’ “1016.
ਅਕ੍ਰੂਰਬਾਚ
ਅਕਰੂਰ ਨੇ ਕਿਹਾ:
Speech of Akrur:
ਸਵੈਯਾ
ਸਵੈਯਾ:
SWAYYA
ਦੇਖਿਦੁਖਾਤੁਰਪਾਰਥਮਾਤਕੋਯੌਂਕਹਿਯੋਤ੍ਵੈਸੁਤਹੀਨ੍ਰਿਪਹ੍ਵੈਹੈ
ਅਰਜਨ ਦੀ ਮਾਂ (ਕੁੰਤੀ) ਨੂੰ ਦੁਖਾਂ ਨਾਲ ਆਤੁਰ ਵੇਖ ਕੇ (ਅਕਰੂਰ ਨੇ) ਇਸ ਤਰ੍ਹਾਂ ਕਿਹਾ ਕਿ ਤੇਰੇ ਪੁੱਤਰ ਰਾਜਾ ਹੋਣਗੇ।
Seeing the mother of Arjun in agony, Akrur said, “Krishna has great love for you
ਸ੍ਯਾਮਕੀਪ੍ਰੀਤਿਘਨੀਤੁਮਸੋਂਤਿਹਤੇਤੁਮਕੋਅਤਿਹੀਸੁਖਦੈਹੈ
ਤੁਹਾਡੇ ਨਾਲ ਕ੍ਰਿਸ਼ਨ ਦੀ ਬਹੁਤ ਨਿਘੀ ਪ੍ਰੀਤ ਹੈ, ਉਸ ਕਰ ਕੇ ਤੁਹਾਨੂੰ ਬਹੁਤ ਸੁਖ ਦੇਵੇਗਾ।
Your son will become the king and you will be in great comfort
ਤੇਰੀਹੀਓਰਿਹ੍ਵੈਹੈਸੁਭਲਛਨਤੁਇਸੁਤਸਤ੍ਰਨਕੋਦੁਖਦੈਹੈ
ਤੇਰੇ ਵਲ ਹੀ ਸਾਰੇ ਸ਼ੁਭ ਲੱਛਣ ਹਨ, ਤੇਰੇ ਪੁੱਤਰ ਹੀ ਵੈਰੀਆਂ ਨੂੰ ਦੁਖ ਦੇਣਗੇ।
“All the good omens will be on your side and your sons will agonise the enemies
ਰਾਜਸਭੈਉਹਹੀਲਹਿਹੈਹਰਿਸਤ੍ਰਨਕੋਜਮਲੋਕਿਪਠੈਹੈ॥੧੦੧੭॥
ਉਹ ਹੀ ਸਾਰਾ ਰਾਜ ਸੰਭਾਲਣਗੇ ਅਤੇ ਕ੍ਰਿਸ਼ਨ ਵੈਰੀਆਂ ਨੂੰ ਯਮਲੋਕ ਵਿਚ ਭੇਜਣਗੇ ॥੧੦੧੭॥
They will obtain the kingdom and send the enemies to the abode of Yama.”1017.
ਯੌਸੁਨਕੈਬਤੀਯਾਤਿਹਕੀਮਨਮੈਅਕ੍ਰੂਰਹਿਮੰਤ੍ਰਬਿਚਾਰਿਯੋ
ਇਸ ਤਰ੍ਹਾਂ ਉਸ (ਕੁੰਤੀ) ਦੀਆਂ ਗੱਲਾਂ ਸੁਣ ਕੇ ਅਕਰੂਰ ਨੇ ਮਨ ਵਿਚ ਵਿਚਾਰ ਕੀਤਾ।
Listening to the words of Kunti, Akrur thought of going
ਕੈਕੈਪ੍ਰਨਾਮਚਲਿਯੋਤਬਹੀਨ੍ਰਿਪੁਤ੍ਵੈਸੁਤਹੋਇਹਭਾਤਿਉਚਾਰਿਯੋ
'ਤੇਰਾ ਪੁੱਤਰ ਰਾਜਾ ਹੋਵੇਗਾ' ਇਸ ਤਰ੍ਹਾਂ ਕਹਿ ਕੇ ਤਦ ਉਸ ਨੂੰ ਪ੍ਰਨਾਮ ਕਰ ਕੇ ਚਲ ਪਿਆ।
He bowed and left, in order to know the affection of people,
ਕਾਸੰਗਿਲੋਗਨਕੋਹਿਤਹੈਇਹਚਿੰਤਕਰੀਪੁਰਮੈਪਗਧਾਰਿਯੋ
ਕਿਸ ਨਾਲ ਲੋਕਾਂ ਦਾ ਹਿਤ ਹੈ, ਇਹ ਸੋਚ ਕੇ (ਅਤੇ ਜਾਣਨ ਲਈ) ਨਗਰ ਵਿਚ (ਉਸ ਨੇ) ਪੈਰ ਧਰੇ।
Whether they were with the Kaurvas or with the Pandavas, Akrur entered the city