ਦੇਖਿਓਕਿਪ੍ਰੀਤਿਇਨੀਸੰਗਹੈਤਿਹਤੇਸਭਸੋਕਬਿਦਾਕਰਿਡਾਰਿਯੋ॥੧੦੧੮॥
(ਉਸ ਨੇ) ਵੇਖਿਆ ਕਿ ਲੋਕਾਂ ਦੀ ਪ੍ਰੀਤ ਇਨ੍ਹਾਂ (ਕੁੰਤੀ ਪੁੱਤਰਾਂ) ਨਾਲ ਹੈ, ਉਸ (ਤੱਥ ਨੂੰ ਜਾਣ ਕੇ) ਸਾਰੇ ਸ਼ੋਕ ਦੂਰ ਕਰ ਦਿੱਤੇ ॥੧੦੧੮॥
When he noticed that all the people loved Pandavas, the anxiety of his mind vanished.1018.
ਅਕ੍ਰੂਰਬਾਚਧ੍ਰਿਤਰਾਸਟਰਸੋ॥
ਅਕਰੂਰ ਨੇ ਧ੍ਰਿਤਰਾਸ਼ਟਰ ਨੂੰ ਕਿਹਾ:
Speech of Akrur addressed to Dhritrashtra:
ਸਵੈਯਾ॥
ਸਵੈਯਾ:
SWAYYA
ਪੁਰਦੇਖਿਸਭਾਨ੍ਰਿਪਬੀਚਗਯੋਸੰਗਜਾਨ੍ਰਿਪਕੈਇਹਭਾਤਿਉਚਾਰਿਯੋ॥
ਨਗਰ ਨੂੰ ਵੇਖ ਕੇ ਅਕਰੂਰ ਰਾਜੇ ਦੀ ਸਭਾ ਵਿਚ ਗਿਆ ਅਤੇ ਜਾ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ,
ਰਾਜਨਮੋਹਤੇਨੀਤਿਸੁਨੋਕਹੁਵਾਹਕਹਿਯੋਇਨਯਾਬਿਧਿਸਾਰਿਯੋ॥
ਹੇ ਰਾਜਨ! ਮੇਰੇ ਕੋਲੋਂ ਰਾਜਨੀਤੀ (ਦੀ ਗੱਲ) ਸੁਣੋ। ਉਸ ਨੇ ਕਿਹਾ, ਕਹੋ। ਇਸ ਨੇ ਇਸ ਤਰ੍ਹਾਂ ਨਾਲ ਕਿਹਾ,
After seeing the city, Akrur reached again the royal court and said there, “O King! Listen to the words of wisdom from me and whatever I say, consider it as true
ਪ੍ਰੀਤਿਤੁਮੈਸੁਤਆਪਨਸੋਤੁਹਿਪੰਡੁਕੇਪੁਤ੍ਰਨਸੋਹਿਤਟਾਰਿਯੋ॥
ਤੈਨੂੰ ਆਪਣੇ ਪੁੱਤਰਾਂ ਨਾਲ ਪ੍ਰੇਮ ਹੈ ਅਤੇ ਤੂੰ ਪੰਡੂ ਦੇ ਪੁੱਤਰਾਂ ਨਾਲੋਂ ਹਿਤ ਦੂਰ ਕਰ ਦਿੱਤਾ ਹੈ।
“You have the love of your sons only in your mind and you are overlooking the interest of the sons of Pandava
ਜਾਨਤਹੈਧ੍ਰਿਤਰਾਸਟਰਤੈਸਭਆਪਨਰਾਜਕੋਪੈਡਬਿਗਾਰਿਯੋ॥੧੦੧੯॥
ਇੰਜ ਪਤਾ ਲਗਦਾ ਹੈ, ਹੇ ਧ੍ਰਿਤਰਾਸ਼ਟਰ! ਤੂੰ ਆਪਣੇ ਰਾਜ ਦੀ ਮਰਯਾਦਾ ਵਿਗਾੜ ਲਈ ਹੈ ॥੧੦੧੯॥
O Dhritrashtra! do you not know that you are spoiling the practice of your kingdom?”1019.
ਜੈਸੇਦ੍ਰੁਜੋਧਨਪੂਤਹ੍ਵੈਤ੍ਵੈਇਨਕੀਸਮਪੁਤ੍ਰਨਪੰਡੁਲਖਈਐ॥
(ਹੇ ਰਾਜਨ!) ਜਿਸ ਤਰ੍ਹਾਂ ਦੁਰਯੋਧਨ (ਆਦਿਕ) ਤੇਰੇ ਪੁੱਤਰ ਹਨ, ਇਨ੍ਹਾਂ ਵਾਂਗ ਹੀ ਪੰਡੂ ਦੇ ਪੁੱਤਰਾਂ ਨੂੰ ਵੀ ਸਮਝਣਾ ਚਾਹੀਦਾ ਹੈ।
“Just as Duryodhana is your son, in the same way you consider the sons Pandava
ਤਾਤੇਕਰੋਬਿਨਤੀਤੁਮਸੋਂਇਨਤੇਕਛੁਅੰਤਰਰਾਜਨਕਈਯੈ॥
ਇਸ ਲਈ ਮੈਂ ਤੇਰੇ ਕੋਲ ਬੇਨਤੀ ਕਰਦਾ ਹਾਂ, ਹੇ ਰਾਜਨ! ਇਨ੍ਹਾਂ ਨਾਲ ਕੁਝ ਭੇਦ ਭਾਵ ਨਾ ਕਰੋ।
Therefore, O king! I request you not to differentiate them in the matter of kingdom
ਰਾਖੁਖੁਸੀਇਨਕੋਉਨਕੋਜਿਹਤੇਤੁਮਰੋਜਗਮੈਜਸੁਗਈਯੈ॥
ਇਨ੍ਹਾਂ ਨੂੰ ਵੀ ਅਤੇ ਉਨ੍ਹਾਂ ਨੂੰ ਵੀ ਖੁਸ਼ ਰਖੋ, ਜਿਸ ਤੇ ਤੇਰਾ ਯਸ਼ ਜਗਤ ਵਿਚ ਗਾਇਆ ਜਾਏ।
ਯਾਬਿਧਿਸੋਅਕ੍ਰੂਰਕਹਿਯੋਨ੍ਰਿਪਸੋਜਿਹਤੇਅਤਿਹੀਸੁਖਪਈਯੈ॥੧੦੨੦॥
ਇਸ ਤਰ੍ਹਾਂ ਨਾਲ ਅਕਰੂਰ ਨੇ ਰਾਜੇ ਨੂੰ ਕਿਹਾ, ਜਿਸ ਕਰ ਕੇ (ਜਗਤ ਵਿਚ) ਬਹੁਤ ਸੁਖ ਪਾਈਦਾ ਹੈ ॥੧੦੨੦॥
“Keep both the sides happy, so that the world sing your praises.” Akrur said all these things in such a way to the king, that everybody was pleased.1020.
ਯੌਸੁਨਿਉਤਰਦੇਤਭਯੋਨ੍ਰਿਪਪੈਹਰਿਕੈਸੰਗਿਦੂਤਹਕੇਰੇ॥
ਇਹ ਸੁਣ ਕੇ ਰਾਜਾ ਜਵਾਬ ਦੇਣ ਲਗਿਆ ਅਤੇ ਕ੍ਰਿਸ਼ਨ ਦੇ ਦੂਤ (ਅਕਰੂਰ) ਨੂੰ ਕਿਹਾ,
ਜੇਤਕਬਾਤਕਹੀਹਮਸੋਂਨਹੀਆਵਤਏਕਕਹਿਯੋਮਨਮੇਰੇ॥
ਤੂੰ ਜਿਤਨੀਆਂ ਗੱਲਾਂ ਮੈਨੂੰ ਕਹੀਆਂ ਹਨ (ਉਨ੍ਹਾਂ ਵਿਚੋਂ) ਕੋਈ ਇਕ ਵੀ ਮੇਰੇ ਮਨ ਵਿਚ ਜਚ ਨਹੀਂ ਰਹੀ।
Hearing these words, the king said to Akrur, the messenger of Krishna, “All the things that you have said, I do not agree with them
ਯੌਂਕਹਿਪੰਡੁਕੇਪੁਤ੍ਰਨਕੋਪਿਖੁਮਾਰਤਹੈਅਬਸਾਝਸਵੇਰੇ॥
(ਤੈਨੂੰ) ਇਸ ਤਰ੍ਹਾਂ ਕਹਿਣਾ ਬਣਦਾ ਸੀ ਕਿ ਪੰਡੂ ਦੇ ਪੁੱਤਰਾਂ ਨੂੰ ਵੇਖ ਕੇ (ਅਰਥਾਤ ਲਭ ਕੇ) ਸੰਝ ਸਵੇਰੇ ਮਾਰ ਦੇਣਾ ਚਾਹੀਦਾ ਹੈ।
“Now the sons of Pandava will be searched and put to death
ਆਇਹੈਜੋਜੀਯਸੋਕਰਹੈਕਛੂਬਚਨਾਨਹਿਮਾਨਤਤੇਰੇ॥੧੦੨੧॥
ਮੇਰੇ ਜੀ ਵਿਚ ਜੋ ਆਵੇਗੀ, ਓਹੀ ਕਰਾਂਗਾ, ਤੇਰੇ ਬਚਨਾਂ ਵਿਚੋਂ ਕੁਝ ਵੀ ਮੰਨ ਨਹੀਂ ਸਕਦਾ ॥੧੦੨੧॥
I shall do whatever I consider right and not accept your advice at all.”1021.
ਦੂਤਕਹਿਯੋਨ੍ਰਿਪਕੇਸੰਗਯੌਹਮਰੋਜੁਕਹਿਯੋਤੁਮਰੰਚਨਮਾਨੋ॥
(ਫਿਰ) ਦੂਤ (ਅਕਰੂਰ) ਨੇ ਰਾਜੇ ਨੂੰ ਇਸ ਤਰ੍ਹਾਂ ਕਿਹਾ ਕਿ ਮੇਰਾ ਕਿਹਾ ਤੁਸੀਂ ਜ਼ਰਾ ਜਿੰਨਾ ਵੀ ਨਾ ਮੰਨੋ।
The messenger said to the king, “If you do not accept my saying, then Krishna will kill you in rage
ਤਉਕੁਪਿਹੈਜਦੁਬੀਰਮਨੈਤੁਮਕੋਮਰਿਹੈਤਿਹਤੇਹਿਤਠਾਨੋ॥
(ਪਰ ਜੇ ਪੰਡੂ ਪੁੱਤਰਾਂ ਉਤੇ ਹੁੰਦੇ ਜ਼ੁਲਮ ਦੀ ਗੱਲ ਕ੍ਰਿਸ਼ਨ ਨੇ ਸੁਣ ਲਈ) ਤਾਂ ਉਹ ਮਨ ਵਿਚ ਕ੍ਰੋਧਿਤ ਹੋ ਕੇ ਤੁਹਾਨੂੰ ਮਾਰੇਗਾ। ਇਸ ਲਈ (ਪੰਡੂ ਪੁੱਤਰਾਂ ਨਾਲ) ਹਿਤ ਕਰੋ।
You should not think of war,
ਸ੍ਯਾਮਕੇਭਉਹਮਰੋਰਨਿਸੋਹਮਜਾਨਤਹੈਤੁਹਿਰਾਜਬਹਾਨੋ॥
(ਰਾਜੇ ਨੇ ਕਿਹਾ) ਕ੍ਰਿਸ਼ਨ ਦੇ ਭੌਂ ਮਰੋੜਨ ਨਾਲ (ਅਰਥਾਤ-ਨਾਰਾਜ਼ ਹੋ ਜਾਣ ਨਾਲ) (ਅਸੀਂ ਡਰ ਜਾਈਏ) ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਰਾਜ (ਹਥਿਆਉਣ ਦਾ) ਬਹਾਨਾ ਬਣਾ ਰਹੇ ਹੋ।
“Keeping the fear of Krishna in your mind, consider my coming as an excuse
ਜੋਜੀਯਮੈਜੁਹੁਤੀਸੁਕਹੀਤੁਮਰੇਜੀਯਕੀਸੁਕਹਿਯੋਤੁਮਜਾਨੋ॥੧੦੨੨॥
(ਅਕਰੂਰ ਨੇ ਫਿਰ ਕਹਿ ਸੁਣਾਇਆ) ਮੇਰੇ ਮਨ ਜੋ (ਗੱਲ) ਸੀ, ਉਹ ਮੈਂ ਕਹਿ ਦਿੱਤੀ ਹੈ। ਤੁਹਾਡੇ ਮਨ ਵਿਚ ਜੋ ਹੈ ਅਤੇ ਜੋ ਤੁਸੀਂ ਕਿਹਾ ਹੈ, ਤੁਸੀਂ (ਖ਼ੁਦ) ਜਾਣਦੇ ਹੋ ॥੧੦੨੨॥
Whatever there was in my mind, I said that and you only know, whatever is in your mind.”1022.
ਯੌਕਹਿਕੈਬਤੀਯਾਨ੍ਰਿਪਸੋਤਜਿਕੈਇਹਠਉਰਤਹਾਕੋਗਯੋਹੈ॥
ਇਸ ਤਰ੍ਹਾਂ ਰਾਜੇ ਨੂੰ ਗੱਲਾਂ ਕਹਿ ਕੇ ਇਸ ਥਾਂ ਨੂੰ ਤਿਆਗ ਕੇ (ਉਹ) ਉਥੇ ਚਲਾ ਗਿਆ
ਕਾਨ੍ਰਹਜਹਾਬਲਭਦ੍ਰਬਲੀਸਭਜਾਦਵਬੰਸਤਹਾਸੁਅਯੋਹੈ॥
ਜਿਥੇ ਬਲਵਾਨ ਕਾਨ੍ਹ ਅਤੇ ਬਲਰਾਮ (ਬੈਠੇ ਸਨ) ਅਤੇ ਸਾਰੀ ਯਾਦਵ ਬੰਸ ਵੀ ਉਥੇ (ਬੈਠੀ ਸੀ)।
Saying thus to the king, Akrur went back to the place, where Krishna, Balbhadra and other mighty heroes were seated
ਸ੍ਯਾਮਕੋਚੰਦਨਿਹਾਰਤਹੀਮੁਖਤਾਪਗਪੈਸਿਰਕੋਝੁਕਿਯੋਹੈ॥
ਕ੍ਰਿਸ਼ਨ ਦੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਕੇ ਉਸ ਦੇ ਚਰਨਾਂ ਉਤੇ ਸਿਰ ਨਿਵਾ ਦਿੱਤਾ।
ਜੋਬਿਰਥਾਉਹਠਉਰਭਈਨਿਕਟੈਹਰਿਕੇਕਹਿਭੇਦਦਯੋਹੈ॥੧੦੨੩॥
ਜੋ ਵਿਥਿਆ ਉਸ ਸਥਾਨ ਉਤੇ ਹੋਈ ਸੀ, ਉਹ ਭੇਦ ਕ੍ਰਿਸ਼ਨ ਕੋਲ ਪ੍ਰਗਟ ਕਰ ਦਿੱਤਾ ॥੧੦੨੩॥
Seeing Krishna, Akrur bowed his head at his feet and he narrated all that had happened at Hastinapur, to Krishna.1023.
ਤੁਮਸੋਇਮਪਾਰਥਮਾਤਕਹਿਯੋਹਰਿਦੀਨਨਕੀਬਿਨਤੀਸੁਨਿਲੈ॥
ਅਰਜਨ ਦੀ ਮਾਤਾ ਨੇ ਤੁਹਾਡੇ ਪ੍ਰਤਿ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ! ਅਸਾਂ ਆਜਿਜ਼ਾਂ ਦੀ ਬੇਨਤੀ ਸੁਣ ਲਵੋ।
“O Krishna! Kunti had addressed you to listen to the request of the helpless