GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 400
Display Settings
ਅਤਿਹੀਦੁਖਪਯੋਹਮਕੋਇਹਠਉਰਬਿਨਾਤੁਮਰੇਸਹਾਇਕਕੁਐ
ਸਾਨੂੰ ਇਸ ਸਥਾਨ ਉਤੇ ਬਹੁਤ ਦੁਖ ਹੋ ਰਿਹਾ ਹੈ, ਤੁਹਾਡੇ ਬਿਨਾ (ਸਾਡਾ) ਕੋਈ ਸਹਾਇਕ ਨਹੀਂ ਹੈ।
She had said that she was extremely miserable at that place and without him, there was none to help her
ਗਜਕੋਜਿਮਸੰਕਟਸੀਘ੍ਰਕਟਿਯੋਤਿਮਮੋਦੁਖਕੋਕਟੀਐਹਰਿ
ਜਿਵੇਂ ਹਾਥੀ ਦੇ ਸੰਕਟ ਨੂੰ ਤੁਰਤ ਕਟਿਆ ਸੀ, ਉਸੇ ਤਰ੍ਹਾਂ ਹੇ ਕ੍ਰਿਸ਼ਨ! ਆ ਕੇ ਮੇਰੇ ਦੁਖ ਕਟੋ।
“The way in which he had removed the suffering of the elephant, in that way, O Krishna, her anguish be removed
ਤਿਹਤੇਸੁਨਿਲੈਸੁਕਹਿਯੋਹਮਰੋਕਬਿਸ੍ਯਾਮਕਹੈਹਿਤਸੋਚਿਤਦੈ॥੧੦੨੪॥
ਕਵੀ ਸ਼ਿਆਮ ਕਹਿੰਦੇ ਹਨ, ਇਸ ਲਈ ਸਾਡੀ ਕਹੀ ਹੋਈ ਪ੍ਰਾਰਥਨਾ ਨੂੰ ਹਿਤ ਨਾਲ ਚਿਤ ਦੇ ਕੇ ਸੁਣ ਲਵੋ ॥੧੦੨੪॥
Therefore O Krishna, listen to my words attentively with affection.”1024.
ਇਤਿਸ੍ਰੀਦਸਮਸਿਕੰਧੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਅਕ੍ਰੂਰਫੁਫੀਕੁੰਤੀਪਾਸਭੇਜਾਸਮਾਪਤਮਸਤੁਸੁਭਮਸਤ
ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਅਕਰੂਰ ਨੂੰ ਫੁਫੀ ਕੁੰਤੀ ਪਾਸ ਭੇਜਣ ਦਾ ਪ੍ਰਸੰਗ ਸਮਾਪਤ, ਸਭ ਸ਼ੁਭ ਹੈ।
End of the chapter entitled “Sending of Akrur to the Aunt Kunti” in Krishnavatara (based on Dasham Skandh) in Bachittar Natak.
ਅਥਉਗ੍ਰਸੈਨਕੋਰਾਜਦੀਬੋਕਥਨੰ
ਹੁਣ ਉਗ੍ਰਸੈਨ ਨੂੰ ਰਾਜ ਦੇਣ ਦਾ ਕਥਨ
Now begins the description of handing over the kingdom to Uggarsain
ਦੋਹਰਾ
ਦੋਹਰਾ:
DOHRA
ਸ੍ਰੀਮਨਮੋਹਨਜਗਤਗੁਰਨੰਦਨੰਦਨਬ੍ਰਿਜਮੂਰਿ
ਮਨ ਨੂੰ ਮੋਹਣ ਵਾਲਾ, ਜਗਤ ਦਾ ਗੁਰੂ, ਨੰਦ ਦਾ ਪੁੱਤਰ ਅਤੇ ਬ੍ਰਜ ਦਾ ਮੂਲ ਧੁਰਾ,
Krishna is the preceptor of the world, son of Nand and the source of Braja
ਗੋਪੀਜਨਬਲਭਸਦਾਪ੍ਰੇਮਖਾਨਭਰਪੂਰਿ॥੧੦੨੫॥
(ਜੋ) ਗੋਪੀਆਂ ਅਤੇ ਲੋਕਾਂ ਦਾ ਪਿਆਰਾ ਹੈ, (ਉਹ) ਸਦਾ ਪ੍ਰੇਮ ਦੀ ਭਰਪੂਰ ਖਾਣ ਹੈ ॥੧੦੨੫॥
He is ever full of love, residing in the hearts of the gopis.1025.
ਛਪੈਛੰਦ
ਛਪੈ ਛੰਦ:
CHHAPAI
ਪ੍ਰਿਥਮਪੂਤਨਾਹਨੀਬਹੁਰਿਸਕਟਾਸੁਰਖੰਡਿਯੋ
ਪਹਿਲਾਂ ਪੂਤਨਾ ਮਾਰੀ, ਫਿਰ ਸ਼ਕਟਾਸੁਰ ਦਾ ਨਾਸ਼ ਕੀਤਾ।
ਤ੍ਰਿਣਾਵਰਤਲੈਉਡਿਯੋਤਾਹਿਨਭਿਮਾਹਿਬਿਹੰਡਿਯੋ
ਤ੍ਰਿਣਾਵਰਤ ਲੈ ਉਡਿਆ ਸੀ, ਉਸ ਨੂੰ ਆਕਾਸ਼ ਵਿਚ ਟੁਕੜੇ ਟੁਕੜੇ ਕਰ ਦਿੱਤਾ।
Firstly he destroyed Putana, then killed Shaktasura and then destroyed Tranavrata by getting him fly in the sky
ਕਾਲੀਦੀਓਨਿਕਾਰਿਚੋਚਗਹਿਚੀਰਿਬਕਾਸੁਰ
ਕਾਲੀ (ਨਾਗ) ਨੂੰ (ਤਾਲਾਬ ਵਿਚੋਂ) ਕਢ ਦਿੱਤਾ ਅਤੇ ਬਕਾਸੁਰ ਨੂੰ ਚੁੰਜੋਂ ਪਕੜ ਕੇ ਚੀਰ ਦਿੱਤਾ।
He drove out the serpent Kali from Yamuna and tore away Bakasura by catching hold of his beak
ਨਾਗਰੂਪਮਗਰੋਕਿਰਹਿਯੋਤਬਹਤਿਓਅਘਾਸੁਰ
ਕੇਸੀ, ਬੱਛ ਅਤੇ ਧੇਨਕ (ਨਾਂ ਦੇ ਦੈਂਤਾਂ) ਨੂੰ ਮਾਰ ਦਿੱਤਾ ਸੀ
Krishna killed the demon named Aghasura
ਕੇਸੀਸੁਬਛਧੇਨੁਕਹਨ੍ਯੋਰੰਗਭੂਮਿਗਜਡਾਰਿਯੋ
ਅਤੇ ਰੰਗ-ਭੂਮੀ ਵਿਚ ਹਾਥੀ (ਕਵਲੀਆਪੀੜ) ਨੂੰ ਮਾਰ ਮੁਕਾਇਆ ਸੀ।
ਚੰਡੂਰਮੁਸਟਕੇਪ੍ਰਾਨਹਰਿਕੰਸਕੇਸਗਹਿਮਾਰਿਯੋ॥੧੦੨੬॥
ਚੰਡੂਰ ਅਤੇ ਮੁਸਟ (ਨਾਂ ਵਾਲੇ ਪਹਿਲਵਾਨਾਂ) ਦਾ ਵਿਨਾਸ਼ ਕੀਤਾ ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ ਸੀ ॥੧੦੨੬॥
The path-obstructing serpent and also killed Keshi, Dhenukasura and the elephant in the theatre. It was also Krishna, who knocked down Chandur with his fists and Kansa by catching him from his hair.1026.
ਸੋਰਠਾ
ਸੋਰਠਾ:
SORATHA
ਅਮਰਲੋਕਤੇਫੂਲਬਰਖੇਨੰਦਕਿਸੋਰਪੈ
ਨੰਦ ਦੇ ਪੁੱਤਰ ਉਤੇ ਅਮਰ-ਲੋਕ ਤੋਂ ਫੁਲ ਵਰ੍ਹਨ ਲਗੇ।
ਮਿਟਿਯੋਸਕਲਬ੍ਰਿਜਸੂਲਕਮਲਨੈਨਕੇਹੇਤਤੇ॥੧੦੨੭॥
ਕਮਲ ਵਰਗੇ ਨੈਣਾਂ ਦੇ ਹਿਤ ਕਰ ਕੇ ਬ੍ਰਜ ਦਾ ਸਾਰਾ ਸੰਤਾਪ ਮਿਟ ਗਿਆ ॥੧੦੨੭॥
The flowers were showered on Krishna from heaven and with the love of the lotus-eyed Krishna, all the sufferings ended in Braja.1027.
ਦੋਹਰਾ
ਦੋਹਰਾ:
DOHRA
ਦੁਸਟਅਰਿਸਟਨਿਵਾਰਕੈਲੀਨੋਸਕਲਸਮਾਜ
ਦੁਸਟਾਂ ਅਤੇ ਵੈਰੀਆਂ ਨੂੰ ਦੂਰ ਕਰ ਕੇ ਸਾਰਾ ਰਾਜ ਸਮਾਜ (ਅਧਿਕਾਰ ਵਿਚ) ਕਰ ਲਿਆ।
ਮਥੁਰਾਮੰਡਲਕੋਦਯੋਉਗ੍ਰਸੈਨਕੋਰਾਜ॥੧੦੨੮॥
(ਫਿਰ) ਮਥੁਰਾ ਮੰਡਲ ਦਾ ਰਾਜ ਉਗ੍ਰਸੈਨ ਨੂੰ ਦੇ ਦਿੱਤਾ ॥੧੦੨੮॥
Driving away all the tyrants and giving his patronage to all the society, Krishna bestowed the kingdom of the country of Matura on Uggarsain.1028.
ਇਤਿਸ੍ਰੀਦਸਮਸਿਕੰਧੇਬਚਿਤ੍ਰਨਾਟਕੇਕ੍ਰਿਸਨਾਵਤਾਰੇਰਾਜਾਉਗ੍ਰਸੈਨਕਉਮਥਰਾਕੋਰਾਜਦੀਬੋ
ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਰਾਜਾ ਉਗ੍ਰਸੈਨ ਨੂੰ ਮਥੁਰਾ ਦਾ ਰਾਜ ਦੇਣ ਦਾ ਪ੍ਰਸੰਗ ਸਮਾਪਤ।
End of the description of “Handing over the kingdom of Matura to the king Uggarsain” in Krishnavatara (based on Dasham Skandh) in Bachittar Natak.
ਅਥਜੁਧਪ੍ਰਬੰਧ
ਹੁਣ ਯੁੱਧ ਪ੍ਰਬੰਧ:
ਜਰਾਸੰਧਿਜੁਧਕਥਨੰ
ਜਰਾਸੰਧ ਦੇ ਯੁੱਧ ਦਾ ਕਥਨ:
Now begins the description of the arrangements of war and the description of the war with Jarasandh
ਸਵੈਯਾ
ਸਵੈਯਾ:
SWAYYA
ਇਤਰਾਜਦਯੋਨ੍ਰਿਪਕਉਜਬਹੀਉਤਕੰਸਬਧੂਪਿਤਪਾਸਗਈ
ਇਧਰ ਜਦੋਂ ਹੀ ਰਾਜਾ (ਉਗ੍ਰਸੈਨ) ਨੂੰ (ਮਥੁਰਾ ਦਾ) ਰਾਜ ਦਿੱਤਾ, ਉਧਰ ਕੰਸ ਦੀ ਪਤਨੀ (ਆਪਣੇ) ਪਿਤਾ (ਕੰਸ) ਕੋਲ ਚਲੀ ਗਈ।
ਅਤਿਦੀਨਸੁਛੀਨਮਲੀਨਮਹਾਮਨਕੇਦੁਖਸੋਸੋਈਰੋਤਭਈ
ਉਹ ਬਹੁਤ ਆਜਿਜ਼, ਕਮਜ਼ੋਰ, ਮਲੀਨ ਵੇਸ ਵਿਚ (ਪਿਤਾ ਕੋਲ) ਆਪਣੇ ਵੱਡੇ ਦੁਖ ਨੂੰ ਰੋਣ ਲਗੀ।
When the kingdom was handed over to Uggarsain, then the queens of Kansa went to their father Jarasandh and began to weep exhibiting their great suffering and helplessness
ਪਤਿਭਈਯਨਕੇਬਧਬੇਕੀਬ੍ਰਿਥਾਜੁਹੁਤੀਮਨਮੈਸੋਈਭਾਖਦਈ
ਪਤੀ ਅਤੇ ਭਰਾਵਾਂ ਨੂੰ ਮਾਰਨ ਦਾ ਜੋ ਬ੍ਰਿੱਤਾਂਤ ਮਨ ਵਿਚ ਸੀ, ਉਹ ਕਹਿ ਦਿੱਤਾ।
ਸੁਨਿਕੈਮੁਖਤੇਤਿਹਸੰਧਿਜਰਾਅਤਿਕੋਪਕੈਆਖਸਰੋਜਤਈ॥੧੦੨੯॥
ਉਸ ਦੇ ਮੁਖ ਤੋਂ (ਸਾਰਾ ਬ੍ਰਿੱਤਾਂਤ) ਸੁਣ ਕੇ ਜਰਾਸੰਧ ਦੀਆਂ ਕਮਲ ਵਰਗੀਆਂ ਅੱਖਾਂ, ਕ੍ਰੋਧ ਕਰ ਕੇ ਤਪ ਗਈਆਂ (ਅਰਥਾਤ ਲਾਲ ਹੋ ਗਈਆਂ) ॥੧੦੨੯॥
They told the story of the killing of their husband and their brother, hearing which the eyes of Jarasandh reddened with rage.1029.
ਜਰਾਸੰਧਿਓਬਾਚ
ਜਰਾਸੰਧ ਨੇ ਕਿਹਾ:
Speech of Jarasandh:
ਦੋਹਰਾ
ਦੋਹਰਾ:
DOHRA
ਹਰਿਹਲਧਰਹਿਸੰਘਾਰਹੋਦੁਹਿਤਾਪ੍ਰਤਿਕਹਿਬੈਨ
(ਜਰਾਸੰਧ ਨੇ) ਧੀ ਨੂੰ ਬਚਨ ਕਿਹਾ (ਕਿ ਮੈਂ) ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੂੰ (ਜ਼ਰੂਰ) ਮਾਰਾਂਗਾ।
ਰਾਜਧਾਨੀਤੇਨਿਸਰਿਯੋਮੰਤ੍ਰਿਬੁਲਾਏਸੈਨ॥੧੦੩੦॥
(ਇਤਨਾ ਕਹਿਣ ਤੋਂ ਬਾਦ) ਰਾਜਧਾਨੀ ਤੋਂ ਬਾਹਰ ਨਿਕਲਿਆ ਅਤੇ ਮੰਤਰੀ ਅਤੇ ਸੈਨਾ ਨੂੰ ਬੁਲਾ ਲਿਆ ॥੧੦੩੦॥
Jarasandh said to his daughter, “I shall kill Krishna and Balram,” and saying this he gathered together his ministers and armies and left his capital.1030.
ਚੌਪਈ
ਚੌਪਈ:
CHAUPAI
ਦੇਸਦੇਸਪਰਧਾਨਪਠਾਏ
ਦੇਸ਼ ਦੇਸ਼ ਨੂੰ ਮੁੱਖ ਪ੍ਰਤਿਨਿਧ ਭੇਜ ਦਿੱਤੇ।
ਨਰਪਤਿਸਬਦੇਸਨਤੇਲ੍ਯਾਏ
(ਉਹ) ਸਾਰਿਆਂ ਦੇਸ਼ਾਂ ਤੋਂ ਰਾਜਿਆਂ (ਨੂੰ ਨਾਲ) ਲੈ ਆਏ।
He sent his envoys to various countries, who brought the kings of all those countries
ਆਇਨ੍ਰਿਪਤਿਕੋਕੀਨਜੁਹਾਰੂ
(ਉਨ੍ਹਾਂ ਨੇ) ਆ ਕੇ ਰਾਜੇ ਨੂੰ ਪ੍ਰਨਾਮ ਕੀਤਾ
ਦਯੋਬਹੁਤੁਧਨੁਤਿਨਉਪਹਾਰੂ॥੧੦੩੧॥
ਅਤੇ ਉਸ ਨੂੰ ਭੇਟ ਵਜੋਂ ਬਹੁਤ ਧਨ ਦਿੱਤਾ ॥੧੦੩੧॥
They reverently, bowed before the king and gave great amount of money as present.1031.
ਜਰਾਸੰਧਿਬਹੁਸੁਭਟਬੁਲਾਏ
ਜਰਾਸੰਧ ਨੇ ਬਹੁਤ ਸੂਰਮੇ ਬੁਲਾ ਲਏ।
ਭਾਤਿਭਾਤਿਕੇਸਸਤ੍ਰਬੰਧਾਏ
(ਉਨ੍ਹਾਂ ਨੂੰ) ਭਾਂਤ ਭਾਂਤ ਦੇ ਸ਼ਸਤ੍ਰ ਬੰਨ੍ਹਵਾ ਦਿੱਤੇ।
Jarasandh called many warriors and equipped them with various kinds of weapons
ਗਜਬਾਜਨਪਰਪਾਖਰਡਾਰੀ
ਹਾਥੀਆਂ ਅਤੇ ਘੋੜਿਆਂ ਉਤੇ ਜ਼ੀਨਾਂ (ਅਥਵਾ ਥੜੇ) ਪਾ ਦਿੱਤੀਆਂ।
ਸਿਰਪਰਕੰਚਨਸਿਰੀਸਵਾਰੀ॥੧੦੩੨॥
ਸਿਰ ਉਤੇ ਸੋਨੇ ਦੀਆਂ ਕਲਗੀਆਂ ਸਜਾ ਦਿੱਤੀਆਂ ॥੧੦੩੨॥
The saddles were tightened on the backs of the elephants and horses and the crowns of gold were worn on the heads.1032.
ਪਾਇਕਰਥਬਹੁਤੇਜੁਰਿਆਏ
ਪੈਦਲ ਅਤੇ ਰਥਾਂ ਵਾਲੇ (ਸੂਰਮੇ) ਬਹੁਤ ਜੁੜ ਕੇ ਆ ਗਏ।
ਭੂਪਤਿਆਗੇਸੀਸਨਿਵਾਏ
(ਉਨ੍ਹਾਂ ਨੇ ਆ ਕੇ) ਰਾਜੇ ਅਗੇ ਸਿਰ ਨਿਵਾਇਆ।
ਅਪਨੀਅਪਨੀਮਿਸਲਸਭਗਏ
ਆਪਣੇ ਆਪਣੇ ਦਲ ਵਿਚ ਸਾਰੇ ਚਲੇ ਗਏ।
ਪਾਤਿਜੋਰਕਰਿਠਾਢੇਭਏ॥੧੦੩੩॥
ਪੰਕਤੀਆਂ ਬੰਨ੍ਹ ਕੇ ਖੜੇ ਹੋ ਗਏ ॥੧੦੩੩॥
Many warriors gathered there both on foot and on chariots and they all bowed their heads before the king. They joined their own divisions and stood in ranks.1033.
ਸੋਰਠਾ
ਸੋਰਠਾ:
SORTHA
ਯਹਿਸੈਨਾਚਤੁਰੰਗਜਰਾਸੰਧਿਨ੍ਰਿਪਕੀਬਨੀ
ਰਾਜਾ ਜਰਾਸੰਧ ਦੀ ਇਸ ਤਰ੍ਹਾਂ ਚਤੁਰੰਗਨੀ ਸੈਨਾ ਬਣ ਗਈ।