ਦੋਹਰਾ॥
ਦੋਹਰਾ:
DOHRA
ਦੇਖਿਚਮੂੰਸਭਜਾਦਵੀਹਰਿਜੂਅਪੁਨੇਸਾਥ॥
ਯਾਦਵਾਂ ਦੀ ਸਾਰੀ ਸੈਨਾ ਨੂੰ ਆਪਣੇ ਨਾਲ ਵੇਖ ਕੇ
ਘਨਸੁਰਸਿਉਸੰਗਸਾਰਥੀਬੋਲਿਯੋਸ੍ਰੀਬ੍ਰਿਜਨਾਥ॥੧੦੪੬॥
ਸ੍ਰੀ ਕ੍ਰਿਸ਼ਨ ਬਦਲ ਦੀ ਗਰਜ ਵਾਂਗ ਰਥਵਾਨ ਨੂੰ ਕਹਿਣ ਲਗੇ ॥੧੦੪੬॥
Seeing the army of Yadavas with him, Krishna spoke loudly with his charioteer,1046
ਕਾਨ੍ਰਹਜੂਬਾਚਦਾਰੁਕਸੋ॥
ਕਾਨ੍ਹ ਜੀ ਨੇ ਰਥਵਾਨ ਨੂੰ ਕਿਹਾ:
Speech of Krishna addressed to Daruk
ਸਵੈਯਾ॥
ਸਵੈਯਾ:
SWAYYA
ਹਮਰੋਰਥਦਾਰੁਕਤੈਕਰਿਸਾਜਭਲੀਬਿਧਿਸਿਉਅਬਤਾਰਨਕਉ॥
ਹੇ ਰਥਵਾਨ! ਮੇਰੇ ਰਥ ਨੂੰ ਚੰਗੀ ਤਰ੍ਹਾਂ ਸਜਾ ਕੇ ਹੁਣ ਉਸ ਯੁੱਧ ('ਤਾ ਰਨ') ਲਈ (ਤਿਆਰ ਕਰ ਦਿਓ)।
ਅਸਿਤਾਮਹਿਚਕ੍ਰਗਦਾਧਰੀਯੋਰਿਪੁਕੀਧੁਜਨੀਸੁਬਿਦਾਰਨਕਉ॥
ਅਤੇ ਵੈਰੀ ਦੀ ਸੈਨਾ ਨੂੰ ਨਸ਼ਟ ਕਰਨ ਲਈ ਉਸ ਵਿਚ ਤਲਵਾਰ, ਚੱਕਰ, ਗਦਾ ਧਰ ਦਿਓ।
“O Daruk! decorate my chariot very nicely and place in it the disc and mace and all the weapons and arms which can destroy the banner of the enemy
ਸਬਜਾਦਵਲੈਅਪਨੇਸੰਗਹਉਸੁਪਧਾਰਤਦੈਤਸੰਘਾਰਨਕਉ॥
ਸਾਰੇ ਯਾਦਵਾਂ ਨੂੰ ਆਪਣੇ ਨਾਲ ਲੈ ਕੇ ਮੈਂ ਵੈਰੀਆਂ ਨੂੰ ਸੰਘਾਰਨ ਲਈ ਜਾਣਾ ਹੈ।
“I am going to destroy the demons taking all the Uadavas with me
ਕਿਹਹੇਤਚਲਿਯੋਸੁਨਲੈਹਮਪੈਅਪੁਨੇਨ੍ਰਿਪਕੇਦੁਖਟਾਰਨਕਉ॥੧੦੪੭॥
ਕਿਸ ਲਈ ਚਲੇ ਹੋ? (ਰਥਵਾਨ ਦੇ ਪੁੱਛਣ ਤੇ ਕ੍ਰਿਸ਼ਨ ਨੇ ਕਿਹਾ) ਮੇਰੇ ਕੋਲੋਂ ਸੁਣ ਲੈ, ਆਪਣੇ ਰਾਜੇ ਦੇ ਦੁਖ ਨੂੰ ਖ਼ਤਮ ਕਰਨ ਲਈ (ਜਾਣਾ ਹੈ) ॥੧੦੪੭॥
You should know this that I am going to remove the suffering of my kng.”1047.
ਦੋਹਰਾ॥
ਦੋਹਰਾ:
DOHRA
ਯੌਕਹਿਕੈਗੋਬਿੰਦਤਬਿਕਟਸਿਉਕਸਿਯੋਨਿਖੰਗ॥
ਇਸ ਤਰ੍ਹਾਂ ਕਹਿ ਕੇ ਸ੍ਰੀ ਕ੍ਰਿਸ਼ਨ ਨੇ ਤਦੋਂ ਲਕ ਨਾਲ ਭੱਥਾ ਬੰਨ੍ਹ ਲਿਆ।
ਹਲਮੂਸਲਹਲਧਰਿਗਹਿਯੋਕਛੁਜਾਦਵਲੈਸੰਗਿ॥੧੦੪੮॥
ਹਲ ਅਤੇ ਮੋਹਲਾ ਬਲਰਾਮ ਨੇ ਧਾਰਨ ਕਰ ਲਿਆ ਅਤੇ ਕੁਝ ਯਾਦਵ ਸੂਰਮੇ ਨਾਲ ਲੈ ਲਏ ॥੧੦੪੮॥
Saying this, Krishna tied his quiver around his waist and taking some Yadavas with him, Balram also carried the plough and pentle.1048.
ਸਵੈਯਾ॥
ਸਵੈਯਾ:
SWAYYA
ਦੈਤਨਮਾਰਨਹੇਤਚਲੇਅਪੁਨੇਸੰਗਲੈਸਭਹੀਭਟਦਾਨੀ॥
ਦੈਂਤਾਂ ਨੂੰ ਮਾਰਨ ਲਈ ਆਪਣੇ ਨਾਲ ਸਾਰੇ ਵੱਡੇ ਦਿਲਾਵਰ ਸੂਰਮੇ ਲੈ ਕੇ ਚਲੇ ਹਨ।
Krishna moved forward alongwith the warriors in order to kill the demons
ਸ੍ਰੀਬਲਿਭਦ੍ਰਹਿਸੰਗਲਏਜਿਹਕੇਬਲਕੀਗਤਿਸ੍ਰੀਪਤਿਜਾਨੀ॥
ਬਲਰਾਮ ਨੂੰ ਨਾਲ ਲੈ ਲਿਆ ਜਿਸ ਦੇ ਬਲ ਦੀ ਸਥਿਤੀ ਨੂੰ 'ਸ੍ਰੀ ਪਤੀ' (ਵਿਸ਼ਣੂ) ਹੀ ਜਾਣਦਾ ਹੈ।
He took also balram with him, the measure of whose power is known only to God Himself
ਕੋਸਮਭੀਖਮਹੈਇਨਕੇਅਰੁਕੋਭ੍ਰਿਗੁਨੰਦਨੁਰਾਵਨੁਬਾਨੀ॥
ਇਸ ਦੇ ਬਰਾਬਰ ਭੀਸ਼ਮ ਪਿਤਾਮਾ ਕੀ ਹੈ ਅਤੇ ਪਰਸ਼ੁਰਾਮ ਅਤੇ ਧਨੁਸ਼ਧਾਰੀ ਰਾਵਣ ਕੀ ਹਨ।
ਸਤ੍ਰਨਕੇਬਧਕਾਰਨਸ੍ਯਾਮਚਲੇਮੁਸਲੀਧਰਿਜੂਅਭਿਮਾਨੀ॥੧੦੪੯॥
ਸ੍ਰੀ ਕ੍ਰਿਸ਼ਨ ਬਲਰਾਮ ਜੀ ਵਰਗੇ ਅਭਿਮਾਨੀ ਸੂਰਵੀਰ ਨੂੰ ਨਾਲ ਲੈ ਕੇ ਵੈਰੀਆਂ ਨੂੰ ਮਾਰਨ ਲਈ ਚਲੇ ਹਨ ॥੧੦੪੯॥
Who is there so dreadful like them and the fulfiller of their pledge like Parashurama? Balram and Krishna moved forward proudly in order to kill the enemies.1049.
ਬਾਧਿਕ੍ਰਿਪਾਨਸਰਾਸਨਲੈਚੜਿਸਯੰਦਨਪੈਜਦੁਬੀਰਸਿਧਾਰੇ॥
ਤਲਵਾਰਾਂ (ਲਕ ਨਾਲ ਬੰਨ੍ਹ ਕੇ) ਧਨੁਸ਼ ਬਾਣ (ਹੱਥ ਵਿਚ) ਲੈ ਕੇ, ਰਥ ਉਤੇ ਚੜ੍ਹ ਕੇ ਸ੍ਰੀ ਕ੍ਰਿਸ਼ਨ ਚਲ ਪਏ ਹਨ।
ਭਾਖਤਬੈਨਸੁਧਾਮੁਖਤੇਸੁਕਹਾਹੈਸਭੈਸੁਤਬੰਧਹਮਾਰੇ॥
ਅੰਮ੍ਰਿਤ ਵਰਗੇ ਬੋਲ ਮੂੰਹੋਂ ਬੋਲਦੇ ਹਨ ਕਿ ਮੇਰੇ ਸਾਰੇ ਪੁੱਤਰ ਅਤੇ ਬੰਧੂ ਕਿਥੇ ਹਨ?
Krishna moved forward taking his bow and arrows and the sword and mounting on his chariot, he spoke sweet, nectar-like words saying that all the companions were his brothers
ਸ੍ਰੀਪ੍ਰਭਪਾਇਨਕੇਸਬਸਾਥਸੁਯੌਕਹਿਕੈਇਕਬੀਰਪੁਕਾਰੇ॥
(ਤਾਂ) ਇਕ ਸੂਰਮਾ ਇਸ ਤਰ੍ਹਾਂ ਕਹਿ ਕੇ ਪੁਕਾਰਿਆ, ਸਾਰੇ ਸ੍ਰੀ ਪ੍ਰਭੂ ਦੇ ਚਰਨਾਂ ਦੇ ਨਾਲ ਹੀ ਹਨ।
ਧਾਇਪਰੇਅਰਿਕੇਦਲਮੈਬਲਿਸਿਉਬਲਿਦੇਵਹਲਾਯੁਧਧਾਰੇ॥੧੦੫੦॥
(ਉਸੇ ਵੇਲੇ) ਹਲ ਨੂੰ ਧਾਰਨ ਕੀਤੇ ਹੋਇਆਂ ਬਲਰਾਮ ਬਲ ਪੂਰਵਕ ਵੈਰੀ ਦੇ ਦਲ ਉਤੇ ਟੁਟ ਪਿਆ ॥੧੦੫੦॥
Taking the support of the feet of Krishna, all the warriors roared dreadfully like a lion and Balram etc. fell upon the army of the enemy with their weapons.1050.
ਦੇਖਤਹੀਅਰਿਕੀਪਤਨਾਹਰਿਜੂਮਨਮੋਅਤਿਕੋਪਭਰੇ॥
ਵੈਰੀ ਦੀ ਸੈਨਾ ਨੂੰ ਵੇਖਦਿਆਂ ਹੀ ਸ੍ਰੀ ਕ੍ਰਿਸ਼ਨ ਦਾ ਮਨ ਕ੍ਰੋਧ ਨਾਲ ਭਰ ਗਿਆ।
Seeing the army of the enemy, Krishna was extremely infuriated
ਸੁਧਵਾਇਤਹਾਰਥੁਜਾਇਪਰੇਧੁਜਨੀਪਤਤੇਨਹੀਨੈਕੁਡਰੇ॥
ਉਹ ਰਥ ਨੂੰ ਭਜਾ ਕੇ ਉਥੇ ਜਾ ਪਏ ਅਤੇ ਸੈਨਾਪਤੀ ਤੋਂ ਬਿਲਕੁਲ ਨਾ ਡਰੇ।
He ordered his charioteer to move forward and thereby befell upon the general of the enemy’s army
ਸਿਤਬਾਨਨਸੋਗਜਬਾਜਹਨੇਜੋਊਸਾਜਜਰਾਇਨਸਾਥਜਰੇ॥
(ਸਾਣ ਉਤੇ ਚੜ੍ਹਾ ਕੇ) ਤਿਖੇ ਕੀਤੇ ਬਾਣਾਂ ਨਾਲ ਹਾਥੀ ਅਤੇ ਘੋੜੇ ਮਾਰ ਦਿੱਤੇ ਜਿਹੜੇ ਜੜਾਊ ਸਾਜਾਂ ਨਾਲ ਜੜ੍ਹੇ ਹੋਏ ਸਨ।