ਕੇਹਰਿਜਿਉਅਰੇਕੇਤੇਖੇਤਦੇਖਿਡਰੇਕੇਤੇਲਾਜਭਾਰਿਭਰੇਦਉਰਿਪਰੇਅਰਿਰਾਇਕੈ॥੧੦੭੪॥
ਸ਼ੇਰ ਵਾਂਗ ਕਿਤਨੇ ਹੀ ਅੜੇ ਖੜੋਤੇ ਹਨ, ਕਿਤਨੇ ਯੁੱਧ-ਭੂਮੀ ਨੂੰ ਵੇਖ ਕੇ ਡਰ ਗਏ ਹਨ, ਕਿਤਨੇ ਹੀ ਅਣਖ ਦੇ ਭਾਰ ਨਾਲ ਭਰਪੂਰ ਹਨ ਅਤੇ ਦੌੜ ਕੇ ਅਰੜਾਉਂਦੇ ਹੋਇਆਂ (ਵੈਰੀ ਉਤੇ) ਆ ਪਏ ਹਨ ॥੧੦੭੪॥
Many have been eaten by the vultures and many have fallen down wounded, many are standing firmly like lion, many feel frightened in the war and many feeling shy and crying painfully are running away.1074.
ਸਵੈਯਾ॥
ਸਵੈਯਾ:
SWAYYA
ਭੂਮਿਗਿਰੇਭਟਘਾਇਲਹੁਇਉਠਕੈਫਿਰਿਜੁਧਕੇਕਾਜਪਧਾਰੇ॥
ਘਾਇਲ ਹੋ ਕੇ ਸੂਰਮੇ ਧਰਤੀ ਉਤੇ ਡਿਗ ਪੈਂਦੇ ਹਨ, (ਪਰ) ਫਿਰ ਉਠ ਕੇ ਯੁੱਧ ਕਰਨ ਲਈ ਤੁਰ ਪੈਂਦੇ ਹਨ।
The wounded, getting up again are marching forward in order to fight
ਸ੍ਯਾਮਕਹਾਦੁਰਕੈਜੁਰਹੇਅਤਿਕੋਪਭਰੇਇਹਭਾਤਿਪੁਕਾਰੇ॥
ਸ਼ਿਆਮ (ਕ੍ਰਿਸ਼ਨ) ਕਿਥੇ ਲੁਕਿਆ ਹੋਇਆ ਹੈ, ਬਹੁਤ ਕ੍ਰੋਧ ਨਾਲ ਭਰ ਕੇ ਇਸ ਤਰ੍ਹਾਂ ਪੁਕਾਰਦੇ ਹਨ।
The poet says that those who were hiding, they are now getting enraged listening to the shouts
ਯੌਉਨਕੈਮੁਖਤੇਸੁਨਿਬੈਨਭਯੋਹਰਿਸਾਮੁਹਿਖਗਸੰਭਾਰੇ॥
ਉਨ੍ਹਾਂ ਦੇ ਮੂੰਹ ਤੋਂ (ਇਸ ਤਰ੍ਹਾਂ ਦੇ) ਬੋਲ ਸੁਣ ਕੇ ਸ੍ਰੀ ਕ੍ਰਿਸ਼ਨ ਤਲਵਾਰ ਨੂੰ ਸੰਭਾਲ ਕੇ (ਉਨ੍ਹਾਂ ਦੇ) ਸਾਹਮਣੇ ਆ ਜਾਂਦੇ ਹਨ।
Hearing their talk, Krishna held firmly his sword and confronting them, cut off their heads
ਦਉਰਕੈਸੀਸਕਟੇਨਹਟੇਰਿਸਕੈਬਲਿਬੀਰਕੀਓਰਿਸਿਧਾਰੇ॥੧੦੭੫॥
ਜਿਨ੍ਹਾਂ ਦੇ ਸਿਰ ਕਟ ਗਏ ਹਨ, (ਉਹ ਵੀ) ਨਹੀਂ ਹਟਦੇ ਹਨ ਅਤੇ ਦੌੜ ਕੇ ਕ੍ਰਿਸ਼ਨ ਵਲ ਜਾਂਦੇ ਹਨ ॥੧੦੭੫॥
Even then they did not go back and as headless trunks moved towards Balram.1075.
ਮਾਰਹੀਮਾਰਪੁਕਾਰਤਬੈਰਨਮੈਅਸਿਲੈਲਲਕਾਰਪਰੇ॥
ਉਸ ਵੇਲੇ 'ਮਾਰੋ ਮਾਰੋ' ਦੀ ਪੁਕਾਰ ਹੁੰਦੀ ਹੈ ਅਤੇ ਤਲਵਾਰਾਂ ਲੈ ਕੇ ਲਲਕਾਰਦੇ ਹੋਏ (ਯੋਧੇ) ਕੁਦ ਪੈਂਦੇ ਹਨ।
Shouting “kill, kill”, the warriors taking up their swords, started fighting
ਹਰਿਰਾਮਕੋਘੇਰਿਲਯੋਚਹੁੰਓਰਤੈਮਲਹਿਕੀਪਿਰਸੋਭਧਰੇ॥
ਕ੍ਰਿਸ਼ਨ ਅਤੇ ਬਲਰਾਮ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਗਿਆ ਹੈ ਅਤੇ (ਰਣ-ਭੂਮੀ ਨੇ) ਮਲ-ਅਖਾੜੇ ਦੀ ਸੋਭਾ ਧਾਰਨ ਕਰ ਲਈ ਹੈ।
They besieged Balram and Krishna from all the four sides like the arena of the wrestlers
ਧਨੁਬਾਨਜਬੈਕਰਿਸ੍ਯਾਮਲਯੋਲਖਿਕਾਤੁਰਖੇਤਹੂੰਤੇਬਿਡਰੇ॥
ਉਸੇ ਵੇਲੇ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਬਾਣ ਲੈ ਲਿਆ ਹੈ ਅਤੇ ਉਸ ਨੂੰ ਵੇਖ ਕੇ ਕਾਇਰ ਰਣਭੂਮੀ ਤੋਂ ਭਜੇ ਜਾ ਰਹੇ ਹਨ।
When Krishna took his bow and arrow in his hand, the warriors then feeling helpless began to flee away from the battlefield
ਰੰਗਭੂਮਿਕੋਮਾਨੋਉਝਾਰਭਯੋਚਲੇਕਉਤੁਕਦੇਖਨਹਾਰਘਰੇ॥੧੦੭੬॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਣ-ਭੂਮੀ (ਦਾ ਖੇਲ) ਖ਼ਤਮ ਹੋ ਗਿਆ ਹੋਵੇ ਅਤੇ ਤਮਾਸ਼ਬੀਨ ਕੌਤਕ ਵੇਖ ਕੇ ਘਰਾਂ ਨੂੰ ਚਲੇ ਜਾ ਰਹੇ ਹੋਣ ॥੧੦੭੬॥
The field seemed deserted and desolate and seeing such a pageant, began to return to their homes.1076.
ਜੇਭਟਲੈਅਸਿਹਾਥਨਮੈਅਤਿਕੋਪਭਰੇਹਰਿਊਪਰਧਾਵੈ॥
ਜਿਹੜਾ ਯੋਧਾ ਹੱਥ ਵਿਚ ਤਲਵਾਰ ਧਾਰਨ ਕਰ ਕੇ ਅਤੇ ਕ੍ਰੋਧ ਨਾਲ ਭਰ ਕੇ ਸ੍ਰੀ ਕ੍ਰਿਸ਼ਨ ਉਤੇ ਹਮਲਾ ਕਰਦਾ ਹੈ।
ਕਉਤਕਸੋਦਿਖਕੈਸਿਵਕੇਗਨਆਨੰਦਸੋਮਿਲਿਮੰਗਲਗਾਵੈ॥
ਉਸ ਕੌਤਕ ਨੂੰ ਵੇਖ ਕੇ ਸ਼ਿਵ ਗਣ ਆਨੰਦ ਨਾਲ ਮਿਲ ਕੇ ਗੀਤ ਗਾਉਂਦੇ ਹਨ।
Whenever any warrior taking his sword in his hand, falls upon Krishna, then seeing this spectacle, the ganas i.e. the attendants of Shiva feel pleased and began to sing songs of joy
ਕੋਊਕਹੈਹਰਿਜੂਜਿਤਹੈਕੋਊਇਉਕਹਿਏਜਿਤਹੈਬਹਸਾਵੈ॥
ਕੋਈ ਕਹਿੰਦਾ ਸ੍ਰੀ ਕ੍ਰਿਸ਼ਨ ਜਿਤਣਗੇ, ਕੋਈ ਇਉਂ ਕਹਿੰਦਾ ਕਿ ਇਹ ਜਿਤੇਗਾ, ਇਸ ਪ੍ਰਕਾਰ ਦੀ ਬੈਹਸ ਕਰਨ ਲਗ ਪੈਂਦੇ ਹਨ।
Someone says that Krishna will win and someone says that those warriors will gain victory
ਰਾਰਿਕਰੈਤਬਲਉਜਬਲਉਉਨਕਉਹਰਿਮਾਰਿਨਭੂਮਿਗਿਰਾਵੈ॥੧੦੭੭॥
ਤਦ ਤਕ ਝਗੜਾ ਕਰਦੇ ਹਨ ਜਦ ਤਕ ਸ੍ਰੀ ਕ੍ਰਿਸ਼ਨ ਉਸ (ਵੈਰੀ) ਨੂੰ ਮਾਰ ਕੇ ਭੂਮੀ ਉਤੇ ਨਹੀਂ ਸੁਟ ਦਿੰਦੇ ॥੧੦੭੭॥
They quarrel till that time, when Krishna kills and throws them on the ground.1077.
ਕਬਿਤੁ॥
ਕਬਿੱਤ:
KABIT
ਬਡੇਈਬਨੈਤਬੀਰਸਬੈਪਖਰੈਤਗਜਦਲਸੋਅਰੈਤਧਾਏਤੁਰੰਗਨਨਚਾਇਕੈ॥
ਬਹੁਤ ਹੀ ਵੱਡੇ ਧਨੁਸ਼ਧਾਰੀ, ਕਵਚਾਂ ਨਾਲ ਸਜੇ ਹੋਏ, ਹਾਥੀਆਂ ਦੇ ਦਲਾਂ ਨਾਲ ਅੜਨ ਵਾਲੇ, ਘੋੜਿਆਂ ਨੂੰ ਨਚਾ ਨਚਾ ਕੇ ਹਮਲਾ ਕਰ ਕੇ ਆ ਪਏ ਹਨ।
Wearing large-sized armour alongwith the elephants, the mighty warriors, causing their horses to dance, marched forward
ਜੁਧਮੈਅਡੋਲਸ੍ਵਾਮਕਾਰਜੀਅਮੋਲਅਤਿਗੋਲਤੇਨਿਕਸਿਲਰੇਦੁੰਦਭਿਬਜਾਇਕੈ॥
ਯੁੱਧ ਵਿਚ ਅਡੋਲ ਰਹਿਣ ਵਾਲੇ, ਸੁਆਮੀ ਦਾ ਕੰਮ ਕਰ ਕੇ ਆਦਰ ਮਾਣ ਪਾਉਣ ਵਾਲੇ, ਮੋਰਚਿਆਂ (ਅਥਵਾ ਸੈਨਿਕ ਟੁਕੜੀਆਂ) ਵਿਚ ਨਿਕਲ ਕੇ ਧੌਂਸਾ ਵਜਾ ਕੇ ਲੜਦੇ ਹਨ।
They stand firm in the battlefield and ofr the interest of their lords, they came out of their enclousers and playing on small drums,
ਸੈਥਨਸੰਭਾਰਕੈਨਿਕਾਰਕੈਕ੍ਰਿਪਾਨਮਾਰਮਾਰਹੀਉਚਾਰਿਐਸੇਪਰੇਰਨਿਆਇਕੈ॥
ਸੈਹਥੀਆਂ ਨੂੰ ਸੰਭਾਲ ਕੇ, ਤਲਵਾਰਾਂ ਨੂੰ ਕਢ ਕੇ, 'ਮਾਰੋ ਮਾਰੋ' ਪੁਕਾਰਦੇ ਹੋਏ, ਇਸ ਤਰ੍ਹਾਂ ਰਣ-ਭੂਮੀ ਵਿਚ ਆ ਕੇ ਪੈਂਦੇ ਹਨ।
They reached the battlefield, holding firmly their daggers and swords and shouting "kill, kill"
ਹਰਿਜੂਸੋਲਰੇਤੇਵੈਠਉਰਤੇਨਟਰੇਗਿਰਭੂਮਿਹੂੰਮੈਪਰੇਉਠਿਅਰੇਘਾਇਖਾਇਕੈ॥੧੦੭੮॥
ਉਹ ਸ੍ਰੀ ਕ੍ਰਿਸ਼ਨ ਨਾਲ ਲੜਦੇ ਹਨ, ਆਪਣੇ ਥਾਂ ਤੋਂ ਟਲਦੇ ਨਹੀਂ ਹਨ, ਧਰਤੀ ਉਤੇ ਡਿਗ ਪੈਂਦੇ ਹਨ ਅਤੇ ਉਠ ਕੇ ਜ਼ਖ਼ਮ ਖਾਂਦੇ ਹਨ ॥੧੦੭੮॥
They are fighting with Krishna, but are not receding back from their places, the are falling down on the erth, but een receiving wounds they are getting up again.1078.
ਸਵੈਯਾ॥
ਸਵੈਯਾ:
SWAYYA
ਕੋਪਭਰੇਅਰਰਾਇਪਰੇਨਡਰੇਹਰਿਸਿਉਹਥਿਯਾਰਕਰੇਹੈ॥
ਕ੍ਰੋਧ ਨਾਲ ਭਰ ਕੇ ਅਰੜਾ ਕੇ ਪੈਂਦੇ ਹਨ, ਸ੍ਰੀ ਕ੍ਰਿਸ਼ਨ ਤੋਂ ਡਰਦੇ ਨਹੀਂ, (ਸਗੋਂ) ਹਥਿਆਰਾਂ ਦਾ ਵਾਰ ਕਰਦੇ ਹਨ।
In anger they are crying out and are fighting fearlessly with their weapons
ਘਾਇਭਰੇਬਹੁਸ੍ਰਉਨਝਰੇਅਸਿਪਾਨਿਧਰੇਬਲਕੈਜੁਅਰੇਹੈ॥
ਜਖ਼ਮਾਂ ਨਾਲ ਭਰੇ ਹੋਏ ਹਨ, ਬਹੁਤ ਲਹੂ ਵਗ ਰਿਹਾ ਹੈ, (ਪਰ) ਹੱਥ ਵਿਚ ਤਲਵਾਰ ਧਾਰਨ ਕਰ ਕੇ ਜੋ ਬਲ ਪੂਰਵਕ ਅੜੇ ਹੋਏ ਹਨ।
Their bodies are full of wounds and from them the blood is flowing, even then, holding swords in their hands, they are fighting with full strength
ਮੂਸਲਲੈਬਲਦੇਵਤਬੈਸਬੈਚਾਵਰਜਿਉਰਨਮਾਹਿਛਰੇਹੈ॥
ਉਸੇ ਵੇਲੇ ਬਲਰਾਮ ਨੇ (ਹੱਥ ਵਿਚ) ਮੋਹਲਾ ਲੈ ਕੇ (ਉਨ੍ਹਾਂ ਨੂੰ) ਰਣ-ਭੂਮੀ ਵਿਚ ਚਾਵਲਾਂ ਵਾਂਗ ਛਟ ਦਿੱਤਾ ਹੈ।
ਫੇਰਿਪ੍ਰਹਾਰਕੀਯੋਹਲਸੋਮਰਿਭੂਮਿਗਿਰੇਨਹੀਸਾਸਭਰੇਹੈ॥੧੦੭੯॥
ਫਿਰ ਹਲ ਨਾਲ ਵਾਰ ਕੀਤਾ ਹੈ (ਜਿਸ ਕਰ ਕੇ) ਮਰ ਕੇ ਧਰਤੀ ਉਤੇ ਡਿਗ ਪਏ ਹਨ ਅਤੇ ਕਿਸੇ ਵਿਚ ਵੀ ਸ੍ਵਾਸ ਨਹੀਂ ਹਨ ॥੧੦੭੯॥
Balram has thrashed them like rice with pestale and again struck them with his plough on account of which they are lying on the ground.1079.