GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 413
Display Settings
ਭਾਜਤਨਾਹਿਹਠੀਰਨਤੇਅਣਗੇਸਬਲੀਅਤਿਕੋਪਭਰਿਯੋਹੈ
ਉਹ ਹਠੀ ਯੋਧਾ ਰਣ ਤੋਂ ਭਜਿਆ ਨਹੀਂ ਹੈ ਅਤੇ ਅਣਗ ਸਿੰਘ ਸੂਰਮਾ ਕ੍ਰੋਧ ਨਾਲ ਭਰ ਗਿਆ ਹੈ।
There was a warrior named Ajaib Khan in the army of Krishna, he came and confronted the king Anag Singh, he did not retrace his steps from the battlefield, and greatly infuriated,
ਲੈਕਰਵਾਰਪ੍ਰਹਾਰਕੀਯੋਕਟਿਯੋਤਿਹਸੀਸਕਬੰਧਲਰਿਯੋਹੈ
ਉਸ ਨੇ ਤਲਵਾਰ ਲੈ ਕੇ ਵਾਰ ਕੀਤਾ ਹੈ, ਉਸ ਦਾ ਸਿਰ ਕਟਿਆ ਗਿਆ ਹੈ, (ਪਰ) ਧੜ ਨੇ ਬਹੁਤ ਯੁੱਧ ਕੀਤਾ ਹੈ।
He struck a blow with his sword on Ajaib Khan
ਫੇਰਿਗਿਰਿਯੋਮਾਨੋਆਂਧੀਬਹੀਦ੍ਰੁਮਦੀਰਘਭੂਪਰਿਟੂਟਪਰਿਯੋਹੈ॥੧੧੫੦॥
ਫਿਰ ਉਹ (ਧਰਤੀ ਉਪਰ ਇਸ ਤਰ੍ਹਾਂ) ਡਿਗ ਪਿਆ ਹੈ ਮਾਨੋ ਹਨੇਰੀ ਦੇ ਚਲਣ ਨਾਲ ਵੱਡਾ ਸਾਰਾ ਬ੍ਰਿਛ ਟੁੱਟ ਕੇ ਧਰਤੀ ਉਤੇ ਡਿਗਾ ਹੋਵੇ ॥੧੧੫੦॥
His head was chopped, but his headless trunk began to fight, then he fell down on the ground like a huge tree broken and fallen by raging storm.1150.
ਦੇਖਿਅਜਾਇਬਖਾਨਦਸਾਤਬਗੈਰਤਖਾਮਨਿਰੋਸਭਰਿਯੋ
ਅਜਾਇਬ ਖ਼ਾਨ ਦੀ ਇਹ ਹਾਲਤ ਵੇਖ ਕੇ ਗ਼ੈਰਤ ਖ਼ਾਨ ਦੇ ਮਨ ਵਿਚ ਰੋਸ ਭਰ ਗਿਆ।
Seeing such a condition of Ajaib Khan, the mind of Ghairat Khan was filled with rage
ਸੁਧਵਾਇਕੈਸ੍ਯੰਦਨਜਾਇਪਰਿਯੋਅਰਿਬੀਰਹੂੰਤੇਨਹੀਨੈਕੁਡਰਿਯੋ
ਉਹ ਰਥ ਨੂੰ ਭਜਵਾ ਕੇ (ਯੁੱਧ ਖੇਤਰ ਵਿਚ) ਜਾ ਵੜਿਆ ਅਤੇ ਸ਼ੂਰਵੀਰ (ਅਣਗ ਸਿੰਘ) ਤੋਂ ਬਿਲਕੁਲ ਨਾ ਡਰਿਆ।
He caused his chariot to be driven and fearlessly fell upon the enemy
ਅਸਿਪਾਨਿਧਰੇਰਨਬੀਚਦੁਹੂੰਤਹਆਪਸਮੈਬਹੁਜੁਧਕਰਿਯੋ
ਉਨ੍ਹਾਂ ਦੋਹਾਂ ਨੇ ਰਣ-ਭੂਮੀ ਵਿਚ ਹੱਥਾਂ ਵਿਚ ਤਲਵਾਰਾਂ ਪਕੜੀਆਂ ਹੋਈਆਂ ਹਨ ਅਤੇ ਆਪਸ ਵਿਚ ਬਹੁਤ ਹੀ ਯੁੱਧ ਕਰ ਰਹੇ ਹਨ।
Both the mighty warriors fought a dreadful battle taking swords in their hands
ਮਨਿਯੌਉਪਜੀਉਪਮਾਬਨਮੈਗਜਸੋਮਦਕੋਗਜਆਨਿਅਰਿਯੋ॥੧੧੫੧॥
(ਕਵੀ ਦੇ) ਮਨ ਵਿਚ ਇਸ ਪ੍ਰਕਾਰ ਦੀ ਉਪਮਾ ਪੈਦਾ ਹੋਈ ਹੈ ਕਿ ਬਨ ਵਿਚ ਇਕ ਮਸਤ ਹਾਥੀ ਦੂਜੇ ਹਾਥੀ ਨਾਲ ਅੜ ਖੜੋਤਾ ਹੈ ॥੧੧੫੧॥
They looked like tow elephants fighting with each other in the forest.1151.
ਗੈਰਤਖਾਬਰਛੀਗਹਿਕੈਬਰਸੋਅਰਿਬੀਰਕੀਓਰਿਚਲਾਈ
ਗ਼ੈਰਤ ਖ਼ਾਨ ਨੇ ਬਰਛੀ ਪਕੜ ਕੇ ਜ਼ੋਰ ਨਾਲ ਵੈਰੀ ਸੂਰਮੇ ਵਲ ਚਲਾ ਦਿੱਤੀ।
ਆਵਤਬਿਦੁਲਤਾਸਮਦੇਖਕੈਕਾਟਿਕ੍ਰਿਪਾਨਸੋਭੂਮਿਗਿਰਾਈ
ਬਿਜਲੀ ਵਾਂਗ ਆਉਂਦੀ (ਬਰਛੀ) ਨੂੰ ਵੇਖ ਕੇ, ਕ੍ਰਿਪਾਨ ਨਾਲ ਕਟ ਕੇ ਧਰਤੀ ਉਤੇ ਸੁਟ ਦਿੱਤੀ।
Holding his lance in his hand, Ghairat Khan threw it on the enemy which was intercepted and thrown on the ground by Anag Singh with his sword, moving like lightning
ਸੋਲਗੀਰਿਸਕੈਰਿਪੁਕੋਬਰਛੀਗਹਿਦੂਸਰੀਅਉਰਚਲਾਈ
ਉਹ (ਵੈਰੀ ਨੂੰ) ਨਾ ਲਗਣ ਕਰ ਕੇ ਕ੍ਰੋਧਿਤ ਹੋ ਕੇ (ਉਸ ਨੇ) ਦੂਜੀ ਬਰਛੀ ਪਕੜ ਕੇ ਵੈਰੀ ਵਲ ਚਲਾ ਦਿੱਤੀ।
ਯੌਉਪਮਾਉਪਜੀਜੀਯਮੈਮਾਨੋਛੂਟਿਚਲੀਨਭਤੇਜੁਹਵਾਈ॥੧੧੫੨॥
(ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਹਵਾਈ ਛੁਟ ਕੇ ਆਕਾਸ਼ ਵਿਚੋਂ ਜਾ ਰਹੀ ਹੈ ॥੧੧੫੨॥
That lance did not strike the enemy, but he discharged a second lance like an aerial bomb shot in the sky.1152.
ਦੂਸਰੀਦੇਖਕੈਸਾਗਬਲੀਨ੍ਰਿਪਆਵਤਕਾਟਿਕੈਭੂਮਿਗਿਰਾਈ
ਦੂਜੀ ਬਰਛੀ ਨੂੰ ਆਉਂਦੇ ਹੋਇਆਂ ਵੇਖ ਕੇ ਬਲਵਾਨ ਰਾਜੇ ਨੇ ਕਟ ਕੇ ਧਰਤੀ ਉਤੇ ਗਿਰਾ ਦਿੱਤੀ ਹੈ।
ਲੈਬਰਛੀਅਪੁਨੇਕਰਮੈਨ੍ਰਿਪਗੈਰਤਖਾਪਰਕੋਪਿਚਲਾਈ
ਆਪਣੇ ਹੱਥ ਵਿਚ ਬਰਛੀ ਲੈ ਕੇ ਰਾਜੇ ਨੇ ਕ੍ਰੋਧਿਤ ਹੋ ਕੇ ਗ਼ੈਰਤ ਖ਼ਾਨ ਉਤੇ ਚਲਾ ਦਿੱਤੀ।
The second lance was also intercepted and thrown on the ground by the king and threw his lance in great fury on Ghairat Khan,
ਲਾਗਗਈਤਿਹਕੇਮੁਖਮੈਬਹਿਸ੍ਰਉਨਚਲਿਯੋਉਪਮਾਠਹਰਾਈ
(ਉਹ ਬਰਛੀ) ਉਸ ਦੇ ਮੂੰਹ ਵਿਚ ਲਗੀ, ਲਹੂ ਵਗ ਪਿਆ, (ਉਸ ਦੀ) ਉਪਮਾ (ਕਵੀ ਨੇ ਇਸ ਤਰ੍ਹਾਂ) ਨਿਸਚਿਤ ਕੀਤੀ ਹੈ,
Which hit him on his face
ਕੋਪਕੀਆਗਮਹਾਬਢਿਕੈਡਢਕੈਹੀਯਕਉਮਨੋਬਾਹਰਿਆਈ॥੧੧੫੩॥
ਮਾਨੋ ਕ੍ਰੋਧ ਦੀ ਅੱਗ ਬਹੁਤ ਵਧ ਕੇ ਅਤੇ ਹਿਰਦੇ ਨੂੰ ਸਾੜ ਕੇ ਬਾਹਰ ਨਿਕਲ ਆਈ ਹੋਵੇ ॥੧੧੫੩॥
The blood gushed out like the fire of anger moving out of the heart.1153.
ਦੋਹਰਾ
ਦੋਹਰਾ:
DOHRA
ਮ੍ਰਿਤਕਹੁਇਧਰਨੀਪਰਿਯੋਜੋਤਿਰਹੀਠਹਰਾਇ
(ਗ਼ੈਰਤ ਖ਼ਾਨ) ਮਿਰਤਕ ਹੋ ਕੇ ਭੂਮੀ ਉਤੇ (ਡਿਗਿਆ) ਪਿਆ ਹੈ ਅਤੇ (ਉਸ ਦੀ) ਜੋਤਿ (ਅਰਥਾਤ ਆਤਮਾ) ਸਥਿਰ ਹੈ।
He died and fell on the ground and his consciousness ended
ਜਨੁਅਕਾਸਤੇਭਾਸਕਰਿਪਯੋਰਾਹੁਡਰਆਇ॥੧੧੫੪॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਹੂ ਦੇ ਡਰੋਂ ਆਕਾਸ਼ ਤੋਂ ਸੂਰਜ ਡਿਗ ਪਿਆ ਹੋਵੇ ॥੧੧੫੪॥
He appeared like the sun coming down from the sky on the earth out of fear.1154.
ਸਵੈਯਾ
ਸਵੈਯਾ:
SWAYYA
ਕੋਪਭਰੇਰਨਮੈਕਬਿਸ੍ਯਾਮਤਬੈਹਰਿਜੂਇਹਭਾਤਿਕਹਿਯੋਹੈ
ਕਵੀ ਸ਼ਿਆਮ (ਕਹਿੰਦੇ ਹਨ) ਕ੍ਰੋਧ ਦੇ ਭਰੇ ਹੋਏ ਸ੍ਰੀ ਕ੍ਰਿਸ਼ਨ ਨੇ ਰਣ-ਭੂਮੀ ਵਿਚ ਇਸ ਤਰ੍ਹਾਂ ਕਿਹਾ ਹੈ,
ਜੁਧਬਿਖੈਭਟਕਉਨਗਨੈਲਖਿਬੀਰਹਨੈਮਨਮੈਜੁਚਹਿਯੋਹੈ
ਯੁੱਧ ਵਿਚ ਸੂਰਮਿਆਂ ਦੀ ਗਿਣਤੀ ਕੌਣ ਕਰੇ, ਮਨ ਵਿਚ ਉਸ ਨੇ ਜੋ ਚਾਹਿਆ ਹੈ, ਸੂਰਮਿਆਂ ਨੂੰ ਵੇਖ ਵੇਖ ਕੇ ਮਾਰਿਆ ਹੈ।
Then Krishna said this in rage, “Who is this heroic fighter who has killed all the warriors and thrown them on the ground according to his heart’s desire?
ਜਾਨਤਹਉਤਿਹਤ੍ਰਾਸਤੁਮੈਕਿਨਹੂੰਕਰਮੈਧਨਹੂੰਗਹਿਯੋਹੈ
ਮੈਂ ਜਾਣਦਾ ਹਾਂ, ਉਸ ਦੇ ਡਰ ਕਰ ਕੇ ਕਿਸੇ ਨੇ ਵੀ ਹੱਥ ਵਿਚ ਧਨੁਸ਼ ਧਾਰਨ ਨਹੀਂ ਕੀਤਾ ਹੈ।
“I know that fearing him, you are not catching your bows and arrows in your hands
ਤਾਤੇਪਧਾਰਹੁਧਾਮਨਕੋਸੁਲਖਿਯੋਤੁਮਤੇਪੁਰਖਤੁਰਹਿਯੋਹੈ॥੧੧੫੫॥
ਇਸ ਲਈ ਘਰਾਂ ਨੂੰ ਜਾਓ (ਕਿਉਂਕਿ ਮੈਂ) ਵੇਖਿਆ ਹੈ ਕਿ ਤੁਹਾਡੇ ਵਿਚੋਂ ਬਹਾਦਰੀ ਖ਼ਤਮ ਹੋ ਗਈ ਹੈ ॥੧੧੫੫॥
In my opinion you may all go to your homes, because your audacity seems to have ended.”1155.
ਐਸੇਕਹਿਯੋਜਦੁਬੀਰਤਿਨੈਸਭਹੀਰਿਸਕੈਧਨੁਬਾਨਸੰਭਾਰਿਯੋ
ਜਦ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ, (ਤਾਂ) ਸਭ ਨੇ ਕ੍ਰੋਧਿਤ ਹੋ ਕੇ ਧਨੁਸ਼ ਬਾਣ ਸੰਭਾਲ ਲਏ।
ਹ੍ਵੈਕੇਇਕਤ੍ਰਚਲੇਰਨਕੋਬਲਿਬਿਕ੍ਰਮਪਉਰਖਜੀਅਬਿਚਾਰਿਯੋ
ਸਾਰੇ ਇਕੱਠੇ ਹੋ ਕੇ ਯੁੱਧ ਖੇਤਰ ਵਲ ਚਲ ਪਏ (ਅਤੇ ਸਭ ਨੇ) ਆਪਣੇ ਮਨ ਵਿਚ ਸੂਰਵੀਰਤਾ, ਬਹਾਦਰੀ ਅਤੇ ਦਲੇਰੀ ਨੂੰ ਵਿਚਾਰ ਲਿਆ।
When Krishna uttered these words, all of them took up their bows and arrows and thinking of their courage they gathered together and marched forward for war
ਮਾਰਹੀਮਾਰਪੁਕਾਰਿਪਰੇਜੋਊਆਇਅਰਿਯੋਅਰਿਸੋਤਿਹਮਾਰਿਯੋ
(ਹਰ ਪਾਸੇ) 'ਮਾਰੋ-ਮਾਰੋ' ਦੀ ਆਵਾਜ਼ ਪੈ ਰਹੀ ਹੈ, ਉਨ੍ਹਾਂ ਨੇ ਉਸ ਵੈਰੀ ਨੂੰ ਮਾਰ ਮੁਕਾਇਆ (ਜੋ) ਆ ਕੇ ਅੜ ਖੜੋਤਾ।
ਹੋਤਭਯੋਤਿਹਜੁਧਬਡੋਦੁਹੂੰਓਰਨਤੇਨ੍ਰਿਪਠਾਢਿਨਿਹਾਰਿਯੋ॥੧੧੫੬॥
ਉਥੇ ਦੋਹਾਂ ਪਾਸਿਆਂ ਤੋਂ ਬਹੁਤ ਤਕੜਾ ਯੁੱਧ ਹੋਇਆ ਹੈ ਜਿਸ ਨੂੰ ਰਾਜੇ ਨੇ ਖੜੋ ਕੇ ਵੇਖਿਆ ਹੈ ॥੧੧੫੬॥
They killed everyone who confronted them while shouting “Kill, Kill”, the king Jarasandh saw this terrible war being fought from both sides.1156.
ਏਕਸੁਜਾਨਬਡੋਬਲਵਾਨਧਰੇਅਸਿਪਾਨਿਤੁਰੰਗਮਡਾਰਿਯੋ
ਸੁਜਾਨ (ਨਾਂ ਦਾ) ਇਕ ਵੱਡਾ ਬਲਵਾਨ ਹੱਥ ਵਿਚ ਤਲਵਾਰ ਲੈ ਕੇ ਘੋੜੇ ਨੂੰ ਪ੍ਰੇਰ ਕੇ ਲੈ ਆਇਆ।
ਅਸ੍ਵਪਚਾਸਹਨੇਅਰਿਯੋਅਨਗੇਸਬਲੀਕਹੁਜਾਲਲਕਾਰਿਯੋ
(ਉਸ ਨੇ ਆਉਂਦਿਆਂ ਹੀ) ਪੰਜਾਹ ਘੋੜੇ ਮਾਰ ਦਿੱਤੇ ਅਤੇ ਫਿਰ ਅਣਗ ਸਿੰਘ ਨੂੰ ਲਲਕਾਰ ਕੇ (ਉਸ ਅਗੇ) ਜਾ ਡਟਿਆ।
One of the mighty warriors, holding his sword in his hand, caused his horse to run and killing fifty soldiers, he challenged Anag Singh from this side,
ਧਾਇਕੈਘਾਇਕਰਿਯੋਨ੍ਰਿਪਲੈਕਰਬਾਮਮੈਚਾਮਕੀਓਟਿਨਿਵਾਰਿਯੋ
(ਉਸ ਨੇ) ਭਜ ਕੇ ਰਾਜੇ ਉਤੇ ਵਾਰ ਕੀਤਾ, ਰਾਜੇ ਨੇ ਖਬੇ ਹੱਥ ਵਿਚ ਢਾਲ ਲੈ ਕੇ (ਉਸ ਦੀ) ਓਟ ਵਿਚ (ਵਾਰ ਤੋਂ ਆਪਣੇ ਆਪ ਨੂੰ) ਬਚਾ ਲਿਆ।
Sujan Singh rushed and struck a blow on the king which was obstructed by him on his shield with his left hand
ਦਾਹਨੈਪਾਨਿਕ੍ਰਿਪਾਨਕੋਤਾਨਿਸੁਜਾਨਕੋਕਾਟਿਕੈਸੀਸਉਤਾਰਿਯੋ॥੧੧੫੭॥
ਸੱਜੇ ਹੱਥ ਵਿਚ ਕ੍ਰਿਪਾਨ ਨੂੰ ਖਿਚ ਕੇ ਸੁਜਾਨ ਦਾ ਸਿਰ ਕਟ ਕੇ ਉਤਾਰ ਦਿੱਤਾ ॥੧੧੫੭॥
With his right hand the king chopped the head of Sujan Singh with his sword.1157.
ਦੋਹਰਾ
ਦੋਹਰਾ:
DOHRA
ਬੀਰਸੁਜਾਨਹਨ੍ਯੋਜਬੈਅਣਗਸਿੰਘਤਿਹਠਾਇ
ਜਦ ਉਸ ਥਾਂ ਤੇ ਅਣਗ ਸਿੰਘ ਨੇ ਸੁਜਾਨ (ਨਾਂ ਦੇ) ਸੂਰਮੇ ਨੂੰ ਮਾਰ ਦਿੱਤਾ
ਦੇਖਿਯੋਸੈਨਾਜਾਦਵੀਦਉਰਪਰੇਅਰਰਾਇ॥੧੧੫੮॥
(ਤਾਂ) ਯਾਦਵੀ ਸੈਨਾ ਨੇ ਵੇਖਿਆ ਅਤੇ ਅਰੜਾ ਕੇ ਹਮਲਾ ਕਰ ਦਿੱਤਾ ॥੧੧੫੮॥
When Anag Singh killed Sujan Singh, the Yadava army then highly infuriated, fell upon the forces of the enemy.1158.
ਸਵੈਯਾ
ਸਵੈਯਾ:
SWAYYA
ਭਟਲਾਜਭਰੇਅਰਰਾਇਪਰੇਡਰੇਅਰਿਸਿਉਤੇਊਆਇਅਰੇ
ਲਾਜ ਦੇ ਭਰੇ ਹੋਏ ਸੂਰਮੇ ਅਰੜਾ ਕੇ ਪੈ ਗਏ ਹਨ ਅਤੇ ਵੈਰੀ ਤੋਂ ਡਰੇ ਨਹੀਂ ਹਨ ਅਤੇ ਆ ਕੇ ਡਟ ਗਏ ਹਨ।
ਅਤਿਕੋਪਭਰੇਸਬਲੋਹਜਰੇਅਬਯਾਹਿਹਨੋਮੁਖਤੇਉਚਰੇ
ਸਾਰੇ ਕ੍ਰੋਧ ਨਾਲ ਭਰੇ ਹੋਏ ਹਨ ਅਤੇ ਲੋਹੇ ਨਾਲ ਮੜ੍ਹੇ ਹੋਏ ਹਨ ਅਤੇ ਮੁਖ ਤੋਂ ਕਹਿੰਦੇ ਹਨ ਕਿ ਹੁਣੇ ਇਸ ਨੂੰ ਮਾਰ ਦਿੰਦੇ ਹਾਂ।
The warriors filled with the sense of shame fell upon the army and shouted in rage, “Now we shall definitely kill Anag,”
ਅਸਿਭਾਲਗਦਾਅਰੁਲੋਹਹਥੀਬਰਛੀਕਰਿਲੈਲਲਕਾਰਪਰੇ
ਤਲਵਾਰ, ਭਾਲਾ, ਗਦਾ, ਲੋਹਹਥੀ, ਬਰਛੀ (ਆਦਿਕ ਹਥਿਆਰ) ਹੱਥਾਂ ਵਿਚ ਲੈ ਕੇ ਲਲਕਾਰ ਕੇ ਪੈ ਗਏ ਹਨ।
They challenged him taking their lances, swords, maces, spears etc, in their hands
ਕਬਿਰਾਮਭਨੈਨਹੀਜਾਤਗਨੇਕਿਤਨੇਬਰਬਾਨਕਮਾਨਧਰੇ॥੧੧੫੯॥
ਕਵੀ ਰਾਮ ਕਹਿੰਦੇ ਹਨ, ਕਿਤਨੇ (ਹੀ ਸੂਰਮੇ ਜੋ) ਗਿਣੇ ਨਹੀਂ ਜਾ ਸਕਦੇ, (ਸਭ ਨੇ) ਚੰਗੇ ਚੰਗੇ ਬਾਣ ਧਨੁਸ਼ਾਂ ਉਤੇ ਧਰੇ ਹੋਏ ਹਨ ॥੧੧੫੯॥
The poet Ram says that the strings of innumerable bows were pulled.1159.
ਅਨਗੇਸਬਲੀਧਨੁਬਾਨਗਹਿਯੋਅਤਿਰੋਸਭਰਿਯੋਦੋਊਨੈਨਤਚਾਏ
ਅਣਗ ਸਿੰਘ ਬਲਵਾਨ ਨੇ ਧਨੁਸ਼ ਅਤੇ ਬਾਣ ਪਕੜੇ ਹੋਏ ਹਨ, ਰੋਸ ਨਾਲ ਭਰਿਆ ਹੋਇਆ ਹੈ, ਅਤੇ ਅੱਖਾਂ ਨਾਲ ਘੂਰ ਰਿਹਾ ਹੈ।
On this side Anag Singh also in great fury took up his bow and arrows and his eyes became red
ਮਾਰਹੀਮਾਰਪੁਕਾਰਿਪਰਿਯੋਸਰਸਤ੍ਰਨਕੇਉਰਬੀਚਲਗਾਏ
'ਮਾਰੋ ਹੀ ਮਾਰੋ' ਪੁਕਾਰਦਾ ਹੋਇਆ ਪੈ ਗਿਆ ਹੈ ਅਤੇ ਵੈਰੀਆਂ ਦੀਆਂ ਛਾਤੀਆਂ ਵਿਚ ਬਾਣ ਮਾਰੇ ਹਨ।
Shouting “Kill, Kill” he discharged his arrows on the hearts of his enemies,
ਏਕਮਰੇਇਕਘਾਇਭਰੇਇਕਦੇਖਿਡਰੇਰਨਤਿਆਗਿਪਰਾਏ
ਇਕ ਮਰ ਗਏ ਹਨ ਅਤੇ ਕਈ ਇਕ ਘਾਇਲ ਹੋ ਗਏ ਹਨ; ਇਕ (ਯੁੱਧ ਤੋਂ) ਡਰ ਗਏ ਹਨ ਅਤੇ ਕਈ ਰਣ-ਖੇਤਰ ਨੂੰ ਤਿਆਗ ਗਏ ਹਨ।
With whose penetration someone was killed, someone was wounded and someone ran away from the battlefield
ਆਇਲਰੇਜੋਊਲਾਜਭਰੇਮਨਮੈਰਨਕੋਪਕੀਓਪਬਢਾਏ॥੧੧੬੦॥
ਜਿਹੜੇ ਲਾਜ ਦੇ ਭਰੇ ਹੋਏ ਹਨ, (ਉਹ ਵੀ) ਆ ਕੇ (ਯੁੱਧ-ਕਰਮ) ਵਿਚ ਲਗ ਗਏ ਹਨ ਅਤੇ ਮਨ ਵਿਚ ਯੁੱਧ ਸੰਬੰਧੀ ਗੁੱਸੇ ਨੂੰ ਵਧਾਇਆ ਹੋਇਆ ਹੈ ॥੧੧੬੦॥
Those who in their pride came to fight, the war became more dreadful on their arrival.1160.
ਸਾਤਕਿਅਉਮੁਸਲੀਰਥਪੈਬਸੁਦੇਵਤੇਆਦਿਕਧਾਇਸਬੈ
ਸਾਤਕ, ਬਲਰਾਮ ਅਤੇ ਬਸੁਦੇਵ (ਆਦਿਕ) ਰਥਾਂ ਉਤੇ ਬੈਠ ਕੇ ਸਭ ਭਜ ਕੇ ਚਲੇ ਹਨ।
ਬਰਮਾਕ੍ਰਿਤਊਧਵਅਉਰਅਕ੍ਰੂਰਚਲੇਰਨਕਉਭਰਿਲਾਜਤਬੈ
ਬਰਮਾਕ੍ਰਿਤ, ਊਧਵ ਅਤੇ ਅਕਰੂਰ ਉਸ ਵੇਲੇ ਲਾਜ ਦੇ ਭਰੇ ਹੋਏ ਰਣ-ਭੂਮੀ ਨੂੰ ਚਲੇ ਹਨ।
Balram, Vasudev, Satyam etc., marched forward and Udhava and Akrur etc. also for war-arena
ਤਿਹਬੀਚਘਿਰਿਓਨ੍ਰਿਪਰਾਜਤਯੌਲਖਿਰੀਝਰਹੈਭਟਤਾਹਿਛਬੈ
ਉਨ੍ਹਾਂ ਵਿਚ ਘਿਰਿਆ ਹੋਇਆ ਰਾਜਾ (ਅਣਗ ਸਿੰਘ) ਇਸ ਤਰ੍ਹਾਂ ਸ਼ੋਭ ਰਿਹਾ ਸੀ ਅਤੇ ਉਸ ਦੀ ਛਬੀ ਨੂੰ ਵੇਖ ਕੇ ਯੋਧੇ ਰੀਝ ਰਹੇ ਸਨ।
ਮਨਯੌਉਪਜੀਉਪਮਾਰਿਤੁਪਾਵਸਅਭ੍ਰਨਮੈਦਿਨਰਾਜਫਬੈ॥੧੧੬੧॥
(ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ (ਮਾਨੋ) ਬਰਖਾ ਦੀ ਰੁਤ ਵਿਚ ਬਦਲਾਂ ਵਿਚ ਸੂਰਜ ਫਬ ਰਿਹਾ ਹੋਵੇ ॥੧੧੬੧॥
Besieged by all of them, the king Anag Singh appears like sun surrounded by clouds in the rainy season.1161.
ਹਲੁਪਾਨਿਸੰਭਾਰਿਲਯੋਮੁਸਲੀਰਨਮੈਅਰਿਕੋਹਯਚਾਰੋਹੀਘਾਏ
ਬਲਰਾਮ ਨੇ ਹੱਥ ਵਿਚ ਹਲ ਨੂੰ ਸੰਭਾਲ ਲਿਆ ਅਤੇ ਵੈਰੀ ਦੇ ਚਾਰੇ ਘੋੜੇ ਮਾਰ ਦਿੱਤੇ।
Balram took his plough in his hand and killed all the four horses of the enemy