ਮੁਕੀਯਾਊਲਰੈਇਕਆਪਸਮੈਗਹਿਕੇਸਨਿਕੇਸਏਕਅਰੇਹੈਂ॥
ਇਕ ਮੁਕਿਆਂ ਨਾਲ ਆਪਸ ਵਿਚ ਲੜ ਰਹੇ ਹਨ ਅਤੇ ਕਈ ਇਕ (ਇਕ ਦੂਜੇ ਦੇ) ਕੇਸਾਂ ਨੂੰ ਪਕੜ ਕੇ ਡਟੇ ਖੜੋਤੇ ਹਨ।
Someone is fighting with twisted fist and someone is fighting by catching the hair
ਏਕਚਲੇਰਨਤੇਭਜਿਕੈਇਕਆਹਵਕੋਪਗਆਗੇਕਰੇਹੈਂ॥
ਇਕ ਰਣ ਵਿਚੋਂ ਭਜੇ ਜਾ ਰਹੇ ਹਨ ਅਤੇ ਇਕ ਯੁੱਧ ਲਈ ਕਦਮ ਅਗੇ ਵਧਾਉਂਦੇ ਹਨ।
Someone is running away from the battlefield and someone is moving forward
ਏਕਲਰੇਗਹਿਫੇਟਨਿਫੇਟਕਟਾਰਨਸੋਦੋਊਜੂਝਿਮਰੇਹੈਂ॥
ਇਕ (ਲਕ ਦੀਆਂ) ਪੇਟੀਆਂ ਨੂੰ ਪਕੜ ਕੇ ਲੜ ਰਹੇ ਹਨ ਅਤੇ (ਕਈ) ਕਟਾਰਾਂ ਮਾਰ ਕੇ ਦੋਵੇਂ ਲੜ ਮੋਏ ਹਨ।
Someone is fighting with the girdles and someone is fighting by inflicting blows with his spear
ਸੋਊਲਰੇਕਬਿਰਾਮਰਰੈਅਪੁਨੇਕੁਲਕੀਜੋਊਲਾਜਿਭਰੇਹੈਂ॥੧੧੯੨॥
ਕਵੀ ਸ਼ਿਆਮ ਕਹਿੰਦੇ ਹਨ, ਉਹੀ ਲੜੇ ਹਨ ਜੋ ਆਪਣੇ ਕੁਲ ਦੀ ਲਾਜ ਨਾਲ ਭਰੇ ਹੋਏ ਹਨ ॥੧੧੯੨॥
The poet Shyam says that only those people are fighting, who think of their family-traditions.1192.
ਆਠੋਹੀਭੂਪਅਯੋਧਨਮੈਸਬਲੈਪ੍ਰਿਤਨਾਹਰਿਊਪਰਿਆਏ॥
ਅੱਠੇ ਹੀ ਰਾਜੇ (ਆਪਣੀਆਂ) ਸਾਰੀਆਂ ਸੈਨਾਵਾਂ ਲੈ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ।
ਜੁਧਕਰੋਨਡਰੋਹਮਤੇਕਬਿਰਾਮਕਹੈਇਹਬੈਨਸੁਨਾਏ॥
ਕਵੀ ਰਾਮ ਕਹਿੰਦੇ ਹਨ, (ਹੇ ਕ੍ਰਿਸ਼ਨ! ਸਾਡੇ ਨਾਲ) ਯੁੱਧ ਕਰ ਅਤੇ ਸਾਡੇ ਕੋਲੋਂ ਨਾ ਡਰ, ਇਸ ਤਰ੍ਹਾਂ ਦੇ ਬੋਲ ਸੁਣਾਉਂਦੇ ਹਨ।
All the eight kings fell upon Krishna alongwith their armies in the battlefield and said, “O Krishna! fight with us fearlessly,”
ਦੈਕੈਕਸੀਸਨਿਈਸਨਿਚਾਪਨਿਲੈਸਰਸ੍ਰੀਹਰਿਓਰਿਚਲਾਏ॥
ਫਿਰ ਰਾਜਿਆਂ ਨੇ ਧਨੁਸ਼ਾਂ ਨੂੰ ਹੱਥ ਵਿਚ ਲੈ ਕੇ ਅਤੇ ਚਿੱਲੇ ਚੜ੍ਹਾ ਕੇ ਕ੍ਰਿਸ਼ਨ ਵਲ ਬਾਣ ਚਲਾ ਦਿੱਤੇ।
ਸ੍ਯਾਮਜੂਪਾਨਿਸਰਾਸਨਿਲੈਸਰਸੋਸਰਆਵਤਕਾਟਿਗਿਰਾਏ॥੧੧੯੩॥
ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਲੈ ਕੇ ਬਾਣਾਂ ਨਾਲ ਬਾਣਾਂ ਨੂੰ ਕਟ ਕੇ ਗਿਰਾ ਦਿੱਤਾ ॥੧੧੯੩॥
Pulling their bows, they discharged their arrows towards Krishna and Krishna taking up his bow intercepted their arrows.1193.
ਤਉਮਿਲਿਕੈਧੁਜਨੀਅਰਿਕੀਜਦੁਬੀਰਚਹੂੰਦਿਸਤੇਰਿਸਿਘੇਰਿਯੋ॥
ਤਦ ਵੈਰੀ ਦੀ ਸੈਨਾ ਨੇ ਮਿਲ ਕੇ ਅਤੇ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਨੂੰ ਚੌਹਾਂ ਦਿਸ਼ਾਵਾਂ ਤੋਂ ਘੇਰ ਲਿਆ।
ਆਪਸਿਮੈਮਿਲਿਕੈਭਟਧੀਰਹਨ੍ਯੋਬਲਬੀਰਇਹੈਪੁਨਿਟੇਰਿਯੋ॥
ਆਪਸ ਵਿਚ ਮਿਲ ਕੇ ਧੀਰਜਵਾਨ ਯੋਧਿਆਂ ਨੇ ਇਸ ਤਰ੍ਹਾਂ ਕਿਹਾ ਕਿ ਬਲਬੀਰ ਯੋਧੇ (ਕ੍ਰਿਸ਼ਨ) ਨੂੰ ਮਾਰ ਦਿਓ।
The enemy’s army, in great fury surrounded Krishna from all the four sides and said, “O warriors! all of you may join together in order to kill Krishna
ਸ੍ਰੀਧਨਸਿੰਘਬਲੀਅਚਲੇਸਕਉਅਉਰਨਰੇਸਨਿਯਾਹੀਨਿਬੇਰਿਯੋ॥
ਇਸੇ ਨੇ ਬਲਵਾਨ ਧਨ ਸਿੰਘ, ਅਚਲ ਸਿੰਘ ਅਤੇ ਹੋਰ ਰਾਜਿਆਂ ਨੂੰ ਮਾਰਿਆ ਹੈ।
ਇਉਕਹਿਕੈਸਰਮਾਰਤਭਯੋਗਜਪੁੰਜਮਨੋਕਰਿਕੇਹਰਿਛੇਰਿਯੋ॥੧੧੯੪॥
ਇਸ ਤਰ੍ਹਾਂ ਕਹਿ ਕੇ ਤੀਰ ਮਾਰਨ ਲਗ ਪਏ, ਮਾਨੋ ਹਾਥੀਆਂ ਦੇ ਝੁੰਡ ਨੇ ਸ਼ੇਰ ਨੂੰ ਘੇਰ ਲਿਆ ਹੋਵੇ ॥੧੧੯੪॥
“It is he, who has killed Dhan Singh and Achlesh Singh and other kings,” saying this they surrounded Krishna like may elephants surrounding a lion.1194.
ਘੇਰਿਲਯੋਹਰਿਕੌਜਬਹੀਹਰਿਜੂਤਬਹੀਸਬਸਸਤ੍ਰਸੰਭਾਰੇ॥
ਜਦੋਂ ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ, ਤਦੋਂ ਹੀ ਸ੍ਰੀ ਕ੍ਰਿਸ਼ਨ ਨੇ ਸਾਰੇ ਸ਼ਸਤ੍ਰ ਸੰਭਾਲ ਲਏ।
When Krishna was besieged, he held up his weapons
ਕੋਪਿਅਯੋਧਨਮੈਫਿਰਿਕੈਰਿਸਸਾਥਘਨੇਅਰਿਬੀਰਸੰਘਾਰੇ॥
(ਫਿਰ) ਰਣ-ਭੂਮੀ ਵਿਚ ਘੁੰਮ ਕੇ ਕ੍ਰੋਧ ਨਾਲ ਵੈਰੀ ਦੇ ਬਹੁਤ ਸਾਰੇ ਸੂਰਵੀਰ ਮਾਰ ਦਿੱਤੇ।
In his fury, he killed many enemies in the battlefield, the heads of many were chopped,
ਏਕਨਕੇਸਿਰਕਾਟਿਦਏਇਕਜੀਵਤਹੀਗਹਿਕੇਸਿਪਛਾਰੇ॥
ਇਕਨਾਂ ਦੇ ਸਿਰ ਕਟ ਦਿੱਤੇ ਅਤੇ ਇਕਨਾਂ ਨੂੰ ਜੀਉਂਦਿਆਂ ਹੀ ਕੇਸਾਂ ਤੋਂ ਪਕੜ ਕੇ (ਧਰਤੀ ਉਤੇ) ਪਟਕਾ ਮਾਰਿਆ।
And many were knocked down by catching their hair
ਏਕਲਰੇਕਟਿਭੂਮਿਪਰੇਇਕਦੇਖਡਰੇਮਰਿਗੇਬਿਨੁਮਾਰੇ॥੧੧੯੫॥
ਇਕ ਲੜੇ ਅਤੇ ਕਟ ਕੇ ਧਰਤੀ ਉਤੇ ਡਿਗ ਪਏ ਅਤੇ ਇਕ (ਉਨ੍ਹਾਂ ਨੂੰ) ਵੇਖ ਕੇ (ਇਤਨੇ) ਡਰ ਗਏ ਕਿ ਬਿਨਾ ਮਾਰਿਆ ਹੀ ਮਰ ਗਏ ਹਨ ॥੧੧੯੫॥
Some of the warriors having been chopped fell on the earth and some of them seeing all this died without fighting.1195.
ਆਠੋਈਭੂਪਕਹਿਓਮੁਖਤੇਭਟਭਾਜਤਹੋਕਹਾਜੁਧੁਕਰੋ॥
ਅੱਠਾਂ ਹੀ ਰਾਜਿਆਂ ਨੇ ਮੁਖ ਤੋਂ ਕਿਹਾ, ਯੋਧਿਓ! ਕਿਥੇ ਭਜਦੇ ਹੋ, (ਡਟ ਕੇ) ਯੁੱਧ ਕਰੋ।
All the eight kings said, “O warriors! do not run away and fight till the last
ਜਬਲਉਰਨਮੈਹਮਜੀਵਤਹੈਤਬਲਉਹਰਿਤੇਤੁਮਹੂੰਨਡਰੋ॥
ਜਦ ਤਕ ਅਸੀਂ ਰਣ-ਭੂਮੀ ਵਿਚ ਜੀਉਂਦੇ ਹਾਂ, ਤਦ ਤਕ ਤੁਸੀਂ ਕ੍ਰਿਸ਼ਨ ਤੋਂ ਨਾ ਡਰੋ।
Do not fear Krishna as long as we are alive
ਹਮਰੋਇਹਆਇਸਹੈਤੁਮਕੋਜਦੁਬੀਰਕੇਸਾਮੁਹਿਜਾਇਲਰੋ॥
ਸਾਡੀ ਇਹ ਆਗਿਆ ਹੈ ਕਿ ਤੁਸੀਂ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਜਾ ਕੇ ਲੜੋ।
“We command you to confront and fight with Krishna, the king of Yadavas
ਕੋਊਆਹਵਤੇਨਹੀਨੈਕੁਟਰੋਇਕਜੂਝਿਪਰੋਇਕਧਾਇਅਰੋ॥੧੧੯੬॥
ਯੁੱਧ-ਭੂਮੀ ਤੋਂ ਕੋਈ ਵੀ ਬਿਲਕੁਲ ਨਾ ਟਲੋ। ਜਾਂ ਤਾਂ ਲੜ ਕੇ ਮਰ ਜਾਓ ਜਾਂ ਧਾਵਾ ਕਰ ਕੇ ਡਟ ਜਾਓ ॥੧੧੯੬॥
None of you will have the idea of avoiding the war, even slightly, run forward and fight till the last.”1196.
ਫੇਰਿਫਿਰੇਪਟਆਯੁਧਲੈਰਨਮੈਜਦੁਬੀਰਕਉਘੇਰਿਲੀਯੋ॥
ਸ਼ਸਤ੍ਰ ਲੈ ਕੇ ਸੂਰਮੇ ਫਿਰ ਮੁੜ ਪਏ ਅਤੇ ਰਣ ਵਿਚ ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ।
Then the warriors taking up their weapons fought in the battle and surrounded Krishna
ਨਟਰੇਅਤਿਰੋਸਿਭਿਰੇਜੀਯਮੈਅਤਿਆਹਵਚਿਤ੍ਰਬਚਿਤ੍ਰਕੀਯੋ॥
ਟਲੇ ਨਹੀਂ ਹਨ, ਮਨ ਵਿਚ ਕ੍ਰੋਧ ਨਾਲ ਭਰੇ ਹੋਏ ਹਨ ਅਤੇ ਬਹੁਤ ਤਕੜਾ ਯੁੱਧ ਕਰ ਕੇ (ਇਸ ਨੂੰ) ਅਲੌਕਿਕ ਰੂਪ ਪ੍ਰਦਾਨ ਕਰ ਦਿੱਤਾ ਹੈ।
They did not retrace their steps even for an instant and waged a violent war in great fury
ਅਸਿਲੈਬਰਬੀਰਗਦਾਗਹਿਕੈਰਿਪੁਕੋਦਲੁਮਾਰਿਬਿਦਾਰਿਦੀਯੋ॥
ਸ੍ਰੇਸ਼ਠ ਸੂਰਵੀਰਾਂ ਨੇ ਤਲਵਾਰ ਅਤੇ ਗਦਾ ਨੂੰ ਪਕੜ ਕੇ ਵੈਰੀ ਦੀ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੈ।
Holding their swords and maces in their hands, they broke the enemy’s army into fragments
ਇਕਬੀਰਨਕੇਪਦੁਸੀਸਕਟੇਭਟਏਕਨਕੋਦਯੋਫਾਰਿਹੀਯੋ॥੧੧੯੭॥
ਇਕਨਾਂ ਸੂਰਮਿਆਂ ਦੇ ਹੱਥ ਅਤੇ ਸਿਰ ਕਟੇ ਗਏ ਹਨ ਅਤੇ ਇਕਨਾਂ ਯੋਧਿਆਂ ਦੀਆਂ ਛਾਤੀਆਂ ਪਾੜ ਦਿੱਤੀਆਂ ਗਈਆਂ ਹਨ ॥੧੧੯੭॥
Somewhere they chopped the heads of the warriors and somewhere they tore their bosoms.1197.
ਸ੍ਰੀਜਦੁਬੀਰਸਰਾਸਨਿਲੈਬਹੁਕਾਟਿਰਥੀਸਿਰਭੂਮਿਗਿਰਾਏ॥
ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਬਹੁਤ ਸਾਰੇ ਰਥਾਂ ਵਾਲਿਆਂ ਦੇ ਸਿਰ ਕਟ ਕੇ ਭੂਮੀ ਉਤੇ ਗਿਰਾ ਦਿੱਤੇ।
Krishna taking his bow in his hand, he knocked down many warriors on chariots,
ਆਯੁਧਲੈਅਪੁਨੇਅਪੁਨੇਇਕਕੋਪਿਭਰੇਹਰਿਪੈਪੁਨਿਧਾਏ॥
ਫਿਰ ਆਪਣੇ ਆਪਣੇ ਸ਼ਸਤ੍ਰ ਲੈ ਕੇ, ਕ੍ਰੋਧ ਦੇ ਭਰੇ ਹੋਏ (ਕਈ) ਇਕ ਕ੍ਰਿਸ਼ਨ ਉਤੇ ਧਾ ਕੇ ਪੈ ਗਏ।
But again the enemies, taking up their weapons in their hands,
ਤੇਬ੍ਰਿਜਨਾਥਕਰੰਗਹਿਖਗਅਭਗਹਨੇਸੁਘਨੇਤਹਘਾਏ॥
ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਤਲਵਾਰ ਲੈ ਕੇ, ਨਾ ਭਜਣ ਵਾਲਿਆਂ ਨੂੰ ਮਾਰ ਦਿੱਤਾ ਅਤੇ (ਹੋਰ) ਬਹੁਤ ਸਾਰੇ (ਯੋਧੇ ਵੀ) ਮਾਰ ਦਿੱਤੇ।
They fell upon Krishna, Krishna killed them with his sword and
ਭਾਜਿਗਏਹਰਿਤੇਅਰਿਇਉਸੁਕੋਊਨਹਿਆਹਵਮੈਠਹਰਾਏ॥੧੧੯੮॥
ਇਸ ਤਰ੍ਹਾਂ ਵੈਰੀ ਸ੍ਰੀ ਕ੍ਰਿਸ਼ਨ ਕੋਲੋਂ ਭਜ ਗਏ ਅਤੇ ਕੋਈ ਵੀ ਯੁੱਧ-ਭੂਮੀ ਵਿਚ ਨਾ ਠਹਿਰ ਸਕਿਆ ॥੧੧੯੮॥
In this way those who survived, they could not stay in the battlefield.1198.
ਦੋਹਰਾ॥
ਦੋਹਰਾ:
DOHRA
ਭੂਪਨਕੀਭਾਜੀਚਮੂਖਾਇਘਨੀਹਰਿਮਾਰਿ॥
ਕ੍ਰਿਸ਼ਨ ਕੋਲੋਂ ਬਹੁਤ ਮਾਰ ਖਾ ਕੇ ਰਾਜਿਆਂ ਦੀ ਸੈਨਾ ਭਜ ਗਈ।
After a good thrashing by Krishna, all the remaining army of the kings ran away
ਤਬਹਿਫਿਰੇਨ੍ਰਿਪਜੁਧਕੇਆਯੁਧਸਕਲਸੰਭਾਰਿ॥੧੧੯੯॥
ਤਦ ਫਿਰ ਸਾਰੇ ਰਾਜੇ ਸ਼ਸਤ੍ਰ ਸੰਭਾਲ ਕੇ ਯੁੱਧ ਕਰਨ ਲਈ ਪਰਤ ਆਏ ॥੧੧੯੯॥
Then holding their weapons the kings collectively marched forward for war.1199.
ਸਵੈਯਾ॥
ਸਵੈਯਾ:
SWAYYA
ਕੋਪਅਯੋਧਨੁਮੈਕਰਿਕੈਕਰਿਮੈਸਬਭੂਪਨਸਸਤ੍ਰਸੰਭਾਰੇ॥
ਯੁੱਧ ਵਿਚ ਕ੍ਰੋਧ ਕਰ ਕੇ, ਸਾਰਿਆਂ ਰਾਜਿਆਂ ਨੇ ਹੱਥਾਂ ਵਿਚ ਸ਼ਸਤ੍ਰ ਸੰਭਾਲ ਲਏ।
ਆਇਕੈਸਾਮੁਹੇਸ੍ਯਾਮਹੀਕੇਬਲਕੈਨਿਜੁਆਯੁਧਰੋਸਿਪ੍ਰਹਾਰੇ॥
ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਅਤੇ ਕ੍ਰੋਧ ਕਰ ਕੇ ਬਲ ਪੂਰਵਕ ਆਪਣੇ ਸ਼ਸਤ੍ਰ ਚਲਾਉਣ ਲਗੇ।
The kings with great anger held their weapon in their hands in the battlefield and struck their blows furiously, coming in front of Krishna
ਕਾਨ੍ਰਹਸੰਭਾਰਿਸਰਾਸਨਿਲੈਸਰਸਤ੍ਰਨਕਾਟਿਕੈਭੂਪਰਿਡਾਰੇ॥
ਸ੍ਰੀ ਕ੍ਰਿਸ਼ਨ ਨੇ ਧਨੁਸ਼ ਨੂੰ ਸੰਭਾਲ ਕੇ, ਵੈਰੀਆਂ ਦੇ ਬਾਣਾਂ ਨੂੰ (ਆਪਣੇ ਬਾਣਾਂ ਨਾਲ) ਕਟ ਕੇ ਧਰਤੀ ਉਤੇ ਸੁਟ ਦਿੱਤੇ।
Krishna holding his bow intercepted the arrows of the enemies and threw them on the ground
ਘਾਇਬਚਾਇਕੈਯੌਤਿਨਕੈਬਹੁਰੇਅਰਿਕੈਸਿਰਕਾਟਿਉਤਾਰੇ॥੧੨੦੦॥
ਉਨ੍ਹਾਂ ਦੇ ਵਾਰ ਤੋਂ (ਆਪਣੇ ਆਪ ਨੂੰ) ਇਸ ਤਰ੍ਹਾਂ ਬਚਾ ਕੇ (ਫਿਰ) ਵੈਰੀ ਦੇ ਸਿਰ ਨੂੰ ਕਟ ਦਿੱਤਾ ॥੧੨੦੦॥
Saving himself from the blows of the enemy, Krishna chopped the heads of many of the opponents.1200.
ਦੋਹਰਾ॥
ਦੋਹਰਾ:
DOHRA
ਅਜਬਸਿੰਘਕੋਸਿਰਕਟਿਯੋਹਰਿਜੂਸਸਤ੍ਰਸੰਭਾਰਿ॥
ਸ੍ਰੀ ਕ੍ਰਿਸ਼ਨ ਨੇ ਸ਼ਸਤ੍ਰ ਸੰਭਾਲ ਕੇ ਅਜਬ ਸਿੰਘ ਦਾ ਸਿਰ ਕਟ ਦਿੱਤਾ
ਅਡਰਸਿੰਘਘਾਇਲਕਰਿਓਅਤਿਰਨਭੂਮਿਮਝਾਰਿ॥੧੨੦੧॥
ਅਤੇ ਘੋਰ ਯੁੱਧ ਵਿਚ ਅਡਰ ਸਿੰਘ ਨੂੰ ਘਾਇਲ ਕਰ ਦਿੱਤਾ ॥੧੨੦੧॥
Krishna cut away the head of Ajaib Singh with his weapons and wounded Addar Singh in the battlefield.1201.
ਚੌਪਈ॥
ਚੌਪਈ:
CHAUPAI
ਅਡਰਸਿੰਘਘਾਇਲਜਬਭਯੋ॥
ਜਦ ਅਡਰ ਸਿਘ ਘਾਇਲ ਹੋ ਗਿਆ,
ਅਤਿਹੀਕੋਪੁਜੀਯਤਿਹਠਯੋ॥
(ਤਾਂ) ਉਸ ਦੇ ਮਨ ਵਿਚ ਬਹੁਤ ਕ੍ਰੋਧ ਹੋਇਆ।
When Addar Singh was wounded, he was extremely enraged
ਬਹੁਤੀਛਨਬਰਛਾਤਿਨਿਲਯੋ॥
ਹੱਥ ਵਿਚ ਬਹੁਤ ਤਿਖਾ ਬਰਛਾ ਪਕੜ ਲਿਆ
ਹਰਿਕੀਓਰਿਡਾਰਿਕੈਦਯੋ॥੧੨੦੨॥
ਅਤੇ ਕ੍ਰਿਸ਼ਨ ਵਲ ਸੁਟ ਦਿੱਤਾ ॥੧੨੦੨॥
He took a lance in his hand and discharged it towards Krishna.1202.
ਦੋਹਰਾ॥
ਦੋਹਰਾ:
DOHRA
ਬਰਛਾਆਵਤਲਖਿਯੋਹਰਿਧਨੁਖਬਾਨਕਰਿਕੀਨ॥
ਬਰਛੇ ਨੂੰ ਆਉਂਦਿਆਂ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਬਾਣ ਲੈ ਲਿਆ।
ਆਵਤਸਰਸੋਕਾਟਿਕੈਮਾਰਿਵਹੈਭਟਲੀਨ॥੧੨੦੩॥
ਆਉਂਦੇ ਹੋਏ (ਬਰਛੇ) ਨੂੰ ਬਾਣ ਨਾਲ ਕਟ ਕੇ (ਸੁਟ ਦਿੱਤਾ) ਅਤੇ (ਫਿਰ) ਉਸ ਯੋਧੇ ਨੂੰ ਮਾਰ ਲਿਆ ॥੧੨੦੩॥
Seeing the lance coming, Krishna took his bow and arrows in his hands and intercepted the lance with his arrows, he also killed that warrior.1203.
ਅਘੜਸਿੰਘਲਖਿਤਿਹਦਸਾਦੇਤਭਯੋਨਹੀਪੀਠਿ॥
ਅਘੜ ਸਿੰਘ ਨੇ ਇਸ ਸਥਿਤੀ ਨੂੰ ਵੇਖ ਕੇ, (ਰਣ ਵਿਚ) ਪਿਠ ਨਹੀਂ ਦਿੱਤੀ।