GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 419
Display Settings
ਸੋਹਮਰੇਸੰਗਆਇਭਿਰੇਲਰੈਪਰਮੇਸੁਰਕੀਸਹੁਤਾਕੋ
ਉਹ ਮੇਰੇ ਨਾਲ ਆ ਕੇ ਲੜੇ, ਜੇ ਨਹੀਂ ਲੜੇਗਾ, (ਤਾਂ) ਉਸ ਨੂੰ ਪਰਮੇਸ਼ਵਰ ਦੀ ਸੌਂਹ।
“I swear by God that I shall not fight with you
ਜੋਟਰਿਹੈਇਹਆਹਵਤੇਸੋਈਸਿੰਘਨਹੀਭਟਸ੍ਰਯਾਰਕਹਾਕੋ॥੧੨੧੭॥
ਜੋ ਇਸ ਜੰਗ ਵਿਚੋਂ ਟਲ ਜਾਏਗਾ, ਉਹ ਸੂਰਮਾ ਸਿੰਘ ਨਹੀਂ, ਕਿਤੋਂ ਦਾ ਗਿਦੜ ਹੈ ॥੧੨੧੭॥
If anyone recedes from this war, he will not be called a lion, but only a jackal.”1217.
ਦੋਹਰਾ
ਦੋਹਰਾ:
DOHRA
ਅਮਿਟਸਿੰਘਕੇਬਚਨਸੁਨਿਹਰਿਜੂਕ੍ਰੋਧਬਢਾਇ
ਅਮਿਟ ਸਿੰਘ ਦੇ ਬਚਨ ਸੁਣ ਕੇ, ਸ੍ਰੀ ਕ੍ਰਿਸ਼ਨ ਨੇ ਮਨ ਵਿਚ ਕ੍ਰੋਧ ਵਧਾ ਲਿਆ।
ਸਸਤ੍ਰਸਬੈਕਰਮੈਲਏਸਨਮੁਖਿਪਹੁਚਿਯੋਧਾਇ॥੧੨੧੮॥
ਸਾਰੇ ਸ਼ਸਤ੍ਰ ਹੱਥ ਵਿਚ ਲੈ ਕੇ ਭਜ ਕੇ (ਉਸ ਦੇ) ਸਾਹਮਣੇ ਪਹੁੰਚ ਗਿਆ ॥੧੨੧੮॥
Hearing the words of Amit Singh and in great anger, carrying all his weapons in his hands, Krishna reached in front of Amit Singh.1218.
ਸਵੈਯਾ
ਸਵੈਯਾ:
SWAYYA
ਆਵਤਸ੍ਯਾਮਕੋਪੇਖਿਬਲੀਅਪੁਨੇਮਨਮੈਅਤਿਕੋਪਬਢਾਯੋ
ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਬਲਵਾਨ (ਅਮਿਟ ਸਿੰਘ) ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ।
Seeing Krishna coming, that mighty warrior got highly enraged
ਚਾਰੋਘੋਰਨਿਘਾਇਲਕੈਸਰਤੀਛਨਦਾਰੁਕਕੇਉਰਿਲਾਯੋ
(ਕ੍ਰਿਸ਼ਨ ਦੇ ਰਥ ਦੇ) ਚੌਹਾਂ ਘੋੜਿਆਂ ਨੂੰ ਘਾਇਲ ਕਰ ਕੇ (ਇਕ) ਤਿਖਾ ਤੀਰ ਰਥਵਾਨ ਦੀ ਛਾਤੀ ਵਿਚ ਮਾਰਿਆ।
He wounded all the four horses of Krishna and inflicted a sharp arrow in the bosom of Daruk
ਦੂਸਰੇਤੀਰਸੋਕਾਨ੍ਰਹਸਰੀਰਸੁਕੋਪਹਨ੍ਯੋਜੋਊਠਉਰਤਕਾਯੋ
ਦੂਜਾ ਤੀਰ ਕ੍ਰੋਧ ਕਰ ਕੇ ਕ੍ਰਿਸ਼ਨ ਦੇ ਸ਼ਰੀਰ ਉਤੇ ਉਥੇ ਮਾਰ ਦਿੱਤਾ ਜਿਸ ਥਾਂ ਉਤੇ ਉਸ ਦੀ ਨਜ਼ਰ ਪਈ।
He discharged the second arrow on Krishna, seeing him in front of himself
ਸ੍ਯਾਮਕਹੈਅਮਿਟੇਸਮਨੋਜਦੁਬੀਰਕੀਦੇਹਕੋਲਛਬਨਾਯੋ॥੧੨੧੯॥
(ਕਵੀ) ਸ਼ਿਆਮ ਕਹਿੰਦੇ ਹਨ, ਅਮਿਟ ਸਿੰਘ ਨੇ ਮਾਨੋ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਨਿਸ਼ਾਣਾ ਬਣਾਇਆ ਹੋਵੇ ॥੧੨੧੯॥
The poet says that Amit Singh made Krishna as the target.1219.
ਬਾਨਚਲਾਇਘਨੇਹਰਿਕੋਇਕਲੈਸਰਤੀਛਨਔਰਚਲਾਯੋ
(ਅਮਿਟ ਸਿੰਘ ਨੇ) ਸ੍ਰੀ ਕ੍ਰਿਸ਼ਨ ਨੂੰ ਬਹੁਤ ਸਾਰੇ ਤੀਰ ਮਾਰੇ ਅਤੇ ਇਕ ਤਿਖਾ ਤੀਰ ਲੈ ਕੇ ਹੋਰ ਚਲਾਇਆ।
Discharging his arrows towards Krishna, he shot a sharp arrow, which hit Krishna, and he fell down in his chariot
ਲਾਗਤਸ੍ਯਾਮਗਿਰਿਓਰਥਮੈਰਨਛਾਡਿਕੈਦਾਰੁਕਸੂਤਪਰਾਯੋ
(ਤੀਰ ਦੇ) ਲਗਦਿਆਂ ਹੀ ਕ੍ਰਿਸ਼ਨ ਰਥ ਵਿਚ ਡਿਗ ਪਿਆ (ਅਤੇ ਉਸ ਸਮੇਂ) ਰਥਵਾਨ ਨੇ ਰਣ ਨੂੰ ਛਡ ਕੇ (ਰਥ ਨੂੰ) ਭਜਾ ਲਿਆ।
The charioteer of Krishna, Daruk, sped alongwith him.
ਦੇਖਕੈਭੂਪਭਜਿਯੋਬਲਬੀਰਨਿਹਾਰਿਚਮੂੰਤਿਹਊਪਰਧਾਯੋ
ਸ੍ਰੀ ਕ੍ਰਿਸ਼ਨ ਨੂੰ ਭਜਾ ਜਾਂਦਾ ਵੇਖ ਕੇ ਰਾਜੇ ਨੇ (ਆਪਣੀ) ਸੈਨਾ ਵਲ ਤਕਿਆ ਅਤੇ ਉਸ ਉਤੇ ਧਾਵਾ ਕਰ ਦਿੱਤਾ।
Seeing Krishna going away, the king fell upon his army
ਮਾਨਹੁਹੇਰਿਬਡੇਸਰਕੋਗਜਰਾਜਕਵੀਗਨਰੌਦਨਆਯੋ॥੧੨੨੦॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਵਡੇ ਸਰੋਵਰ ਨੂੰ ਵੇਖ ਕੇ ਮਸਤ ਹਾਥੀ ਕੰਮੀਆਂ (ਕਮਲਨੀਆਂ) ਨੂੰ ਮਿਧਣ ਲਈ ਆਇਆ ਹੋਵੇ ॥੧੨੨੦॥
It seemed that seeing a large tank, the king of elephants was moving forward to crush it.1220.
ਆਵਤਦੇਖਿਹਲੀਅਰਿਕੋਸੁਧਵਾਇਕੈਸ੍ਯੰਦਨਸਾਮੁਹੇਆਯੋ
ਵੈਰੀ ਨੂੰ ਆਉਂਦਿਆਂ ਵੇਖ ਕੇ ਬਲਰਾਮ ਰਥ ਨੂੰ ਭਜਾ ਕੇ ਸਾਹਮਣੇ ਆ ਗਿਆ।
ਤਾਨਿਲੀਯੋਧਨੁਕੋਕਰਮੈਸਰਕੋਧਰਕੈਅਰਿਓਰਿਚਲਾਯੋ
ਹੱਥ ਵਿਚ ਕਮਾਨ ਨੂੰ ਖਿਚ ਲਿਆ ਅਤੇ ਉਸ ਵਿਚ ਬਾਣ ਧਰ ਕੇ ਦੁਸ਼ਮਨ ਵਲ ਚਲਾ ਦਿੱਤਾ।
When Balram saw the enemy coming, he drove his horses and came in front and pulling his bow, he discharged his arrows on the enemy
ਸੋਅਮਿਟੇਸਜੂਨੈਨਨਿਹਾਰਿਸੁਆਵਤਬਾਨਸੁਕਾਟਿਗਿਰਾਯੋ
ਅਮਿਟ ਸਿੰਘ ਨੇ ਆਉਂਦੇ ਹੋਏ ਬਾਣਾਂ ਨੂੰ ਅੱਖਾਂ ਨਾਲ ਵੇਖ ਕੇ (ਝਟ ਬਾਣਾਂ ਨਾਲ) ਕਟ ਦਿੱਤਾ।
ਆਇਭਿਰਿਯੋਬਲਸਿਉਤਬਹੀਅਪੁਨੇਜੀਯਮੈਅਤਿਕੋਪੁਬਢਾਯੋ॥੧੨੨੧॥
ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਬਲਰਾਮ ਨਾਲ ਉਸੇ ਵੇਲੇ ਯੁੱਧ ਕਰਨ ਲਗਾ ॥੧੨੨੧॥
His arrows were intercepted by Amit Singh and in extreme anger came to fight with Balram.1221.
ਕਾਟਿਧੁਜਾਰਥੁਕਾਟਿਦਯੋਅਸਿਚਾਪਕੋਕਾਟਿਜੁਦਾਕਰਿਡਾਰਿਓ
ਧੁਜਾ ਨੂੰ ਕਟ ਦਿੱਤਾ, ਰਥ ਨੂੰ ਵੀ ਕਟ ਦਿੱਤਾ ਅਤੇ ਤਲਵਾਰ ਤੇ ਧਨੁਸ਼ ਨੂੰ ਵੀ ਕਟ ਕੇ ਵਖਰਾ ਵਖਰਾ ਕਰ ਦਿੱਤਾ।
The banner, chariot, sword, bow etc. of Balram were all cut into bits
ਮੂਸਲਅਉਹਲਕਾਟਿਦਯੋਬਿਨੁਆਯੁਧਹੁਇਬਲਦੇਵਪਧਾਰਿਓ
ਮੋਹਲੇ ਅਤੇ ਹਲ ਨੂੰ ਕਟ ਦਿੱਤਾ ਅਤੇ ਸ਼ਸਤ੍ਰਾਂ ਤੋਂ ਬਿਨਾ ਹੋ ਜਾਣ ਕਾਰਨ ਬਲਰਾਮ ਭਜ ਗਿਆ।
The mace and plough were also chopped and being deprived of his weapons, Balram began to move away
ਜਾਤਕਹਾਮੁਸਲੀਭਜਿਕੈਕਬਿਰਾਮਕਹੈਇਹਭਾਤਿਉਚਾਰਿਓ
ਕਵੀ ਰਾਮ ਕਹਿੰਦੇ ਹਨ, (ਅਮਿਟ ਸਿੰਘ ਨੇ ਇਸ ਤਰ੍ਹਾਂ ਕਿਹਾ) ਹੇ ਬਲਰਾਮ! ਕਿਥੇ ਭਜ ਕੇ ਜਾ ਰਿਹਾ ਹੈਂ?
ਯੌਕਹਿਕੈਅਸਿਕੋਗਹਿਕੈਲਹਿਕੈਦਲਜਾਦਵਕੋਲਲਕਾਰਿਓ॥੧੨੨੨॥
ਇਸ ਤਰ੍ਹਾਂ ਕਹਿ ਕੇ, ਤਲਵਾਰ ਨੂੰ ਫੜ ਕੇ ਅਤੇ (ਬਿਜਲੀ ਵਾਂਗ) ਚਮਕ ਕੇ ਯਾਦਵ ਦਲ ਨੂੰ ਲਲਕਾਰਿਆ ॥੧੨੨੨॥
Seeing this, Amit Singh said, “O Balram! why are you running away now?” Saying this and holding his sward in his hand Amit Singh Challenged the Yadava army.1222.
ਜੋਇਹਸਾਮੁਹੇਆਇਭਿਰੈਭਟਤਾਹੀਸੰਘਾਰਕੈਭੂਮਿਗਿਰਾਵੈ
ਜੋ ਸੂਰਮਾ ਵੀ ਇਸ ਦੇ ਸਾਹਮਣੇ ਆ ਕੇ ਲੜਦਾ ਹੈ, ਉਸੇ ਨੂੰ ਮਾਰ ਕੇ ਧਰਤੀ ਉਤੇ ਸੁਟ ਦਿੰਦਾ ਹੈ।
The warrior who would come in front of him, Amit Singh would kill him
ਕਾਨਪ੍ਰਮਾਨਲਉਤਾਨਿਕਮਾਨਘਨੇਸਰਸਤ੍ਰਨਕੇਤਨਲਾਵੈ
ਕੰਨ ਤਕ ਧਨੁਸ਼ ਨੂੰ ਖਿਚ ਕੇ ਵੈਰੀਆਂ ਦੇ ਤਨ ਵਿਚ ਬਹੁਤ ਬਾਣ ਮਾਰਦਾ ਹੈ।
Pulling his bow upto his ear, he was showering his arrows on the enemies