GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 421
Display Settings
ਸ੍ਯਾਮਭਨੇਅਮਿਟੇਸਕੇਸਾਮੁਹੇਆਹਵਮੈਕੋਊਠਹਿਰਾਨੇ
(ਕਵੀ) ਸ਼ਿਆਮ ਕਹਿੰਦੇ ਹਨ, ਅਮਿਟ ਸਿੰਘ ਦੇ ਸਾਹਮਣੇ ਯੁੱਧ-ਭੂਮੀ ਵਿਚ ਕੋਈ ਵੀ ਠਹਿਰ ਨਾ ਸਕਿਆ।
No one could confront Amit Singh
ਜੇਬਰਬੀਰਕਹਾਵਤਹੈਬਹੁਬਾਰਭਿਰੇਰਨਿਬਾਧਿਤਬਾਨੇ
ਜੋ ਬਲਵਾਨ ਅਖਵਾਉਂਦੇ ਹਨ ਅਤੇ ਜੋ ਸ਼ਸਤ੍ਰ ਸਜਾ ਕੇ ਬਹੁਤ ਵਾਰ ਯੁੱਧ-ਭੂਮੀ ਵਿਚ ਲੜੇ ਹਨ।
ਸੋਇਹਭਾਤਿਚਲੇਭਜਿਕੈਜਿਮਪਉਨਬਹੇਦ੍ਰੁਮਪਾਤਉਡਾਨੇ॥੧੨੩੫॥
ਉਹ ਇਸ ਤਰ੍ਹਾਂ ਭਜ ਚਲੇ ਹਨ ਜਿਵੇਂ ਪੌਣ ਦੇ ਚਲਣ ਨਾਲ ਦਰਖਤਾਂ ਦੇ ਪੱਤੇ ਉਡਦੇ ਹਨ ॥੧੨੩੫॥
Those who called themselves great warriors, and were roaming wielding many kings of weapons, they ran away from the battlefield like the leaves of a tree flying away before the blow of wind.1235.
ਕੇਤੇਰਹੇਰਨਮੈਰੁਪਕੈਕਿਤਨੇਭਜਿਸ੍ਯਾਮਕੇਤੀਰਪੁਕਾਰੇ
ਕਿਤਨੇ ਹੀ (ਯਾਦਵ ਸੂਰਮੇ) ਯੁੱਧ ਵਿਚ ਡਟੇ ਹੋਏ ਹਨ ਅਤੇ ਕਿਤਨੇ ਹੀ ਭਜ ਕੇ ਕ੍ਰਿਸ਼ਨ ਕੋਲ ਆ ਕੇ ਪੁਕਾਰਦੇ ਹਨ।
Some of the warriors stood firmly in war and some of them, inflicted by the arrows of Krishna speed away from the field crying
ਬੀਰਘਨੇਨਹੀਜਾਤਗਨੇਅਮਿਟੇਸਿਬਲੀਰਿਸਸਾਥਿਸੰਘਾਰੇ
ਬਹੁਤ ਸਾਰੇ ਸੂਰਮੇ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ, ਬਲਵਾਨ ਅਮਿਟ ਸਿੰਘ ਨੇ ਕ੍ਰੋਧ ਨਾਲ ਨਸ਼ਟ ਕਰ ਦਿੱਤੇ ਹਨ।
Amit Singh killed many, they can’t be enumerated
ਬਾਜਮਰੇਗਜਰਾਜਪਰੇਸੁਕਹੂੰਰਥਕਾਟਿਕੈਭੂਪਰਿਡਾਰੇ
ਘੋੜੇ ਮਰ ਗਏ ਹਨ, ਹਾਥੀ ਡਿਗ ਪਏ ਹਨ ਅਤੇ ਕਿਤੇ ਰਥ ਨੂੰ ਕਟ ਕੇ ਭੂਮੀ ਉਤੇ ਸੁਟਿਆ ਪਿਆ ਹੈ।
Somewhere the horses, somewhere the elephants and somewhere the shattered chariots were lying on the ground
ਆਵਤਕਾਤੁਮਰੇਮਨਮੈਕਰਤਾਹਰਤਾਪ੍ਰਤਿਪਾਲਨਹਾਰੇ॥੧੨੩੬॥
ਹੇ ਕਰਤਾ, ਹਰਤਾ ਅਤੇ ਪ੍ਰਤਪਾਲਕ! ਤੁਹਾਡੇ ਮਨ ਵਿਚ ਕੀ ਆਉਂਦਾ ਹੈ (ਕਿ ਤੁਸੀਂ ਸੈਨਾ ਦਾ ਨਾਸ਼ ਵੇਖ ਰਹੇ ਹੋ) ॥੧੨੩੬॥
O Lord! you are the creator, sustainer and the destroyer, What is in your mind, no one can understand.1236.
ਦੋਹਰਾ
ਦੋਹਰਾ:
DOHRA
ਰਨਆਤੁਰਹ੍ਵੈਸੁਭਟਜੋਹਰਿਸੋਬਿਨਤੀਕੀਨ
ਰਣ-ਭੂਮੀ ਵਿਚੋਂ ਦੁਖੀ ਹੋ ਕੇ ਆਏ ਯੋਧਿਆਂ ਨੇ ਸ੍ਰੀ ਕ੍ਰਿਸ਼ਨ ਅਗੇ ਬੇਨਤੀ ਕੀਤੀ।
ਤਬਤਿਨਕੋਬ੍ਰਿਜਰਾਜਜੂਇਹਬਿਧਿਉਤਰਦੀਨ॥੧੨੩੭॥
ਤਦ ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਨਾਲ ਉੱਤਰ ਦਿੱਤਾ ॥੧੨੩੭॥
When the warriors requested Krishna in the battlefield, greatly agitated, Krishna replied to them thus,1237
ਕਾਨ੍ਰਹਜੂਬਾਚ
ਕਾਨ੍ਹ ਜੀ ਨੇ ਕਿਹਾ:
Speech of Krishna:
ਸਵੈਯਾ
ਸਵੈਯਾ:
SWAYYA
ਨਿਧਿਬਾਰਿਬਿਖੈਅਤਿਹੀਹਠਕੈਬਹੁਮਾਸਰਹਿਯੋਤਪੁਜਾਪੁਕੀਓ
(ਇਸ ਨੇ) ਸਮੁੰਦਰ ਵਿਚ ਹਠ ਪੂਰਵਕ (ਖੜੇ ਹੋ ਕੇ) ਬਹੁਤ ਮਹੀਨਿਆਂ ਤਕ ਜਪ ਅਤੇ ਤਪ ਕੀਤਾ।
Amit singh has persistently performed austerities and repeated the name of Lord for many months in the ocean
ਬਹੁਰੋਤਜਿਕੈਪਿਤਮਾਤਸੁਭ੍ਰਾਤਅਵਾਸਤਜਿਯੋਬਨਬਾਸਲੀਓ
ਫਿਰ ਮਾਤਾ, ਪਿਤਾ ਅਤੇ ਭਰਾਵਾਂ ਨੂੰ ਛਡ ਕੇ ਬਨਬਾਸ ਲੈ ਲਿਆ।
Then he forsook his parents, home etc. and resided in the forest
ਸਿਵਰੀਝਿਤਪੋਧਨਮੈਇਹਕੋਕਹਿਯੋਮਾਗਮਹਾਬਰੁਤੋਹਿਦੀਓ
ਉਸ ਤਪਸਿਆ ਤੋਂ ਪ੍ਰਸੰਨ ਹੋ ਕੇ ਸ਼ਿਵ ਨੇ ਇਸ ਨੂੰ ਕਿਹਾ, (ਵਰ) ਮੰਗ, (ਮੈਂ) ਤੈਨੂੰ ਬਹੁਤ ਮਹਾਨ ਵਰ ਦੇਣਾ ਚਾਹੁੰਦਾ ਹਾਂ।
ਮੁਹਿਸਾਮੁਹੇਕੋਊਸਤ੍ਰਰਹੈਬਰੁਦੇਹੁਇਹੈਮੁਖਿਮਾਗਲੀਓ॥੧੨੩੮॥
(ਉਸ ਨੇ) ਮੁਖ ਤੋਂ ਇਹ ਵਰ ਮੰਗ ਲਿਆ, ਵਰ ਦਿਓ ਕਿ ਮੇਰੇ ਸਾਹਮਣੇ (ਯੁੱਧ ਵਿਚ) ਕੋਈ ਵੈਰੀ ਟਿਕ ਨਾ ਸਕੇ ॥੧੨੩੮॥
The god Shiva god pleased and asked him to implore for a boon and the boon that he begged for was that no enemy could confront him.1238.
ਸੇਸਸੁਰੇਸਗਣੇਸਨਿਸੇਸਦਿਨੇਸਹੂੰਤੇਨਹੀਜਾਇਸੰਘਾਰਿਓ
ਸ਼ੇਸ਼ਨਾਗ, ਇੰਦਰ, ਗਣੇਸ਼, ਚੰਦ੍ਰਮਾ ਅਤੇ ਸੂਰਜ ਤੋਂ ਵੀ (ਤੂੰ) ਮਾਰਿਆ ਨਹੀਂ ਜਾ ਸਕੇਂਗਾ।
Even Indra, Sheshanaga, Ganesh, Chandra and Surya cannot kill him
ਸੋਬਰਪਾਇਮਹਾਸਿਵਤੇਅਰਿਬ੍ਰਿੰਦਨਰਿੰਦਇਹੀਰਨਿਮਾਰਿਓ
ਉਸ ਨੇ ਸ਼ਿਵ ਤੋਂ (ਇਹ) ਮਹਾਨ ਵਰ ਪ੍ਰਾਪਤ ਕਰ ਕੇ ਵੈਰੀ ਰਾਜਿਆਂ ਦੇ ਝੁੰਡਾਂ ('ਬ੍ਰਿੰਦ') ਨੂੰ ਰਣ-ਭੂਮੀ ਵਿਚ ਮਾਰਿਆ ਸੀ।
After receiving the boon from Shiva, he has killed many kings
ਸੂਰਨਸੋਬਲਬੀਰਤਬੈਅਪੁਨੈਮੁਖਿਤੇਇਹਭਾਤਿਉਚਾਰਿਓ
ਸ੍ਰੀ ਕ੍ਰਿਸ਼ਨ ਨੇ ਉਸ ਵੇਲੇ (ਆਪਣੇ) ਸੂਰਮਿਆਂ ਨੂੰ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਇਆ।
ਹਉਤਿਹਸੰਗਰਕੇਸਮੁਹੇਮ੍ਰਿਤਕੀਬਿਧਿਪੂਛਿਇਹੀਜੀਯਧਾਰਿਓ॥੧੨੩੯॥
ਮੈਂ ਯੁੱਧ ('ਸੰਗਰ') ਵਿਚ ਉਸ ਦੇ ਸਾਹਮਣੇ ਹੋ ਕੇ (ਉਸ ਦੇ) ਮਰਨ ਦੀ ਜੁਗਤ (ਉਸ ਕੋਲੋਂ) ਪੁਛ ਲਵਾਂ, ਇਹ (ਮੈਂ ਆਪਣੇ) ਮਨ ਵਿਚ ਧਾਰਿਆ ਹੈ ॥੧੨੩੯॥
I think that I should confront him and ask him about the manner of his death.1239.
ਦੋਹਰਾ
ਦੋਹਰਾ:
DOHRA
ਜਬਹਰਿਜੂਐਸੇਕਹਿਯੋਤਬਮੁਸਲੀਸੁਨਿਪਾਇ
ਜਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਤਦ ਬਲਰਾਮ ਨੇ ਸੁਣ ਲਿਆ।
ਇਹਕੋਅਬਹੀਹਉਹਨੋਬੋਲਿਯੋਬਚਨੁਰਿਸਾਇ॥੧੨੪੦॥
ਕ੍ਰੋਧਿਤ ਹੋ ਕੇ ਕਹਿਣ ਲਗਾ ਕਿ ਇਸ ਨੂੰ ਹੁਣੇ ਹੀ ਮਾਰ ਦੇਵਾਂਗਾ ॥੧੨੪੦॥
When Balram heard these words of Krishna, he spoke in anger that he would kill Amit Singh immediately.1240.
ਸਵੈਯਾ
ਸਵੈਯਾ:
SWAYYA
ਕੋਪਹਲੀਜਦੁਬੀਰਹੀਸੋਇਹਭਾਤਿਕਹਿਯੋਕਹੋਂਜਾਇਸੰਘਾਰੋ
ਬਲਰਾਮ ਨੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, (ਜੇ) ਕਹੋ (ਤਾਂ ਉਸ ਨੂੰ) ਜਾ ਕੇ ਮਾਰ ਦਿਆਂ।
ਜਉਸਿਵਆਇਸਹਾਇਕਰੈਸਿਵਕੋਰਨਮੈਤਿਹਸੰਗਪ੍ਰਹਾਰੋ
ਜੇ ਸ਼ਿਵ ਆ ਕੇ (ਉਸ ਦੀ) ਸਹਾਇਤਾ ਕਰੇ, (ਤਾਂ) ਸ਼ਿਵ ਨੂੰ ਵੀ ਉਸ ਦੇ ਨਾਲ ਹੀ ਮਾਰ ਦਿਆਂਗਾ।
In great rage, the mighty Balram said to Krishna that he would kill Amit Singh, and even if Shiva comes to his help, he would also strike his blows on his alongwith Amit Singh:
ਸਾਚਕਹੋਪ੍ਰਭਜੂਤੁਮਸੋਹਨਿਹੋਅਮਿਟੇਸਨਹੀਬਲਹਾਰੋ
ਹੇ ਕ੍ਰਿਸ਼ਨ ਜੀ! ਤੁਹਾਡੇ ਨਾਲ ਸੱਚੀ ਗੱਲ ਕਰਦਾ ਹਾਂ, ਮੈਂ ਅਮਿਟ ਸਿੰਘ ਨੂੰ ਮਾਰਾਂਗਾ, (ਆਪਣਾ) ਬਲ ਨਹੀਂ ਹਾਰਾਂਗਾ।
O Krishna! I am telling you the truth that I shall kill Amit Singh and not be Vanquished
ਪਉਨਸਰੂਪਸਹਾਇਕਰੋਤੁਮਪਾਵਕਹੁਇਰਿਪੁਕਾਨਨਜਾਰੋ॥੧੨੪੧॥
(ਤੁਸੀਂ) ਪੌਣ ਰੂਪ ਹੋ ਕੇ ਸਹਾਇਤਾ ਕਰੋ, (ਮੈਂ) ਅਗ (ਦਾ ਰੂਪ ਹੋ ਕੇ) ਵੈਰੀ ਰੂਪ ਜੰਗਲ ਨੂੰ ਸਾੜ ਦਿਆਂਗਾ ॥੧੨੪੧॥
You come to my help and with the fire of your strength, burn away this forest of the enemies.1241.
ਕ੍ਰਿਸਨਬਾਚਮੁਸਲੀਸੋ
ਕ੍ਰਿਸ਼ਨ ਨੇ ਬਲਰਾਮ ਪ੍ਰਤਿ ਕਿਹਾ:
Speech of Krishna addressed to Balram:
ਦੋਹਰਾ
ਦੋਹਰਾ:
DOHRA
ਤੁਮਸੋਤਿਨਿਜਬਜੁਧਕੀਆਕਿਉਲਰੇਪਗਰੋਪਿ
ਜਦ ਤੇਰੇ ਨਾਲ ਉਸ (ਅਮਿਟ ਸਿੰਘ) ਨੇ ਯੁੱਧ ਕੀਤਾ ਸੀ, (ਉਦੋਂ ਤੂੰ) ਪੈਰ ਗਡ ਕੇ ਕਿਉਂ ਨਹੀਂ ਲੜਿਆ ਸੀ।
ਅਬਹਮਆਗੇਗਰਬਕੋਬਚਨਉਚਾਰਤਕੋਪਿ॥੧੨੪੨॥
ਹੁਣ ਮੇਰੇ ਅਗੇ ਕ੍ਰੋਧ ਨਾਲ ਹੰਕਾਰ ਦੀਆਂ ਗੱਲਾਂ ਕਰਦਾ ਹੈਂ ॥੧੨੪੨॥
“When he has fighting against you, why did you not fight with him firmly and now you are talking to me with pride.1242.
ਸਵੈਯਾ
ਸਵੈਯਾ:
SWAYYA
ਜਾਦਵਭਾਜਿਗਏਸਿਗਰੇਤੁਮਬੋਲਤਹੋਅਹੰਕਾਰਨਿਜਿਉ
ਸਾਰੇ ਯਾਦਵ (ਸੂਰਮੇ) ਭਜ ਗਏ ਹਨ, (ਬਸ ਕੇਵਲ ਤੂੰ) ਹੰਕਾਰੀਆਂ ਵਾਂਗ ਬੋਲ ਰਿਹਾ ਹੈਂ।
“All the Yadavas have run away and you are still talking like an egoist
ਅਬਆਜਹਨੋਅਰਿਕੋਰਨਮੈਕਸਭਾਖਤਹੋਮਤਵਾਰਿਨਜਿਉ
'ਅਜ ਵੈਰੀ ਨੂੰ ਰਣ ਵਿਚ ਮਾਰ ਦਿਆਂਗਾ', ਹੁਣ (ਤੂੰ) ਮਤਵਾਲਿਆਂ ਵਾਂਗ ਕਿਸ ਲਈ (ਇਹ) ਕਹਿ ਰਿਹਾ ਹੈ।
What are you talking like the intoxicated persons?
ਤਿਹਕੋਬਡਵਾਨਲਕੇਪਰਸੇਜਰਜੈਹੋਤਬੈਤ੍ਰਿਨਭਾਰਨਜਿਉ
ਉਸ ਜੰਗਲ ਦੀ ਅੱਗ ਨੂੰ ਛੋਹਣ ਨਾਲ ਤੁਰਤ ਕੱਖਾਂ ਦੀ ਪੰਡ ਵਾਂਗ ਸੜ ਜਾਓਗੇ।
ਜਦੁਬੀਰਕਹਿਯੋਵਹੁਕੇਹਰਿਹੈਤਿਹਤੇਭਜਿਹੋਬਲਿਬਾਰੁਨਜਿਉ॥੧੨੪੩॥
ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਉਹ ਤਾਂ ਸ਼ੇਰ ਹੈ, ਤੁਸੀਂ ਉਸ ਤੋਂ ਬਲਵਾਨ ਹਾਥੀ ਵਾਂਗ ਭਜ ਜਾਓਗੇ ॥੧੨੪੩॥
“That you would kill Amit Singh today, you will burn like a straw before his fire,” Krishna said, “He is a lion and you will run before him like the children.”1243.
ਦੋਹਰਾ
ਦੋਹਰਾ:
DOHRA
ਬ੍ਰਿਜਭੂਖਨਬਲਭਦ੍ਰਸੋਇਹਬਿਧਿਕਹੀਸੁਨਾਇ
(ਜਿਸ ਵੇਲੇ) ਕ੍ਰਿਸ਼ਨ ਨੇ ਬਲਰਾਮ ਨੂੰ ਇਸ ਢੰਗ ਨਾਲ (ਗੱਲ) ਕਹਿ ਕੇ ਸੁਣਾਈ।
ਹਰੈਬੋਲਿਬਲਿਯੌਕਹਿਯੋਕਰੋਜੁਪ੍ਰਭਹਿਸੁਹਾਇ॥੧੨੪੪॥
(ਉਸ ਵੇਲੇ) ਹੌਲੀ ਜਿਹੇ ਬੋਲ ਕੇ ਬਲਰਾਮ ਨੇ ਕਿਹਾ, ਜਿਵੇਂ ਪ੍ਰਭੂ ਨੂੰ ਚੰਗੀ ਲਗੇ, ਉਸੇ ਤਰ੍ਹਾਂ ਕਰੋ ॥੧੨੪੪॥
When Krishna said these words to Balram, he replied, “You may do whatever you wish.”1244.
ਸਵੈਯਾ
ਸਵੈਯਾ:
SWAYYA
ਯੌਬਲਿਸਿਉਕਹਿਯੋਰੋਸਬਢਾਇਚਲਿਯੋਹਰਿਜੂਹਥਿਯਾਰਸੰਭਾਰੇ
ਇਸ ਤਰ੍ਹਾਂ ਬਲਰਾਮ ਨੂੰ ਕਿਹਾ ਅਤੇ ਕ੍ਰਿਸ਼ਨ (ਆਪ) ਹਥਿਆਰ ਸੰਭਾਲ ਕੇ ਅਤੇ ਕ੍ਰੋਧਵਾਨ ਹੋ ਕੇ ਚਲ ਪਿਆ।
ਕਾਇਰਜਾਤਕਹਾਥਿਰੁਹੋਹੁਸੁਕੇਹਰਿਜ੍ਯੋਹਰਿਜੂਭਭਕਾਰੇ
ਅਤੇ ਸ਼ੇਰ ਵਾਂਗ ਸ੍ਰੀ ਕ੍ਰਿਸ਼ਨ ਨੇ ਭਬਕ ਮਾਰੀ ਕਿ ਕਾਇਰ ਵਾਂਗ ਕਿਥੇ ਭਜੀ ਜਾਂਦਾ ਹੈਂ, ਖੜੋ ਜਾ।
Saying thus to Balram and taking hold of his weapons in great rage, Krishna moved forward and said, “O coward! where are you going, stay a little.
ਬਾਨਅਨੇਕਹਨੇਉਨਹੂੰਹਰਿਕੋਪਹੁਇਬਾਨਸੋਬਾਨਨਿਵਾਰੇ
ਉਸ (ਅਮਿਟ ਸਿੰਘ) ਨੇ ਅਨੇਕ ਬਾਣ ਚਲਾਏ, ਸ੍ਰੀ ਕ੍ਰਿਸ਼ਨ ਨੇ ਕ੍ਰੋਧ ਕਰ ਕੇ ਬਾਣਾਂ ਨੂੰ ਬਾਣਾਂ ਨਾਲ ਸੁਟ ਲਿਆ।
Amit Singh showered many arrows, which were intercepted by the arrows of Krishna
ਅਪੁਨੇਪਾਨਿਲਯੋਧਨੁਤਾਨਿਘਨੇਸਰਲੈਅਰਿਊਪਰਿਡਾਰੇ॥੧੨੪੫॥
(ਫਿਰ ਸ੍ਰੀ ਕ੍ਰਿਸ਼ਨ ਨੇ) ਆਪਣੇ ਹੱਥ ਵਿਚ ਧਨੁਸ਼ ਖਿਚ ਕੇ ਬਹੁਤ ਸਾਰੇ ਬਾਣ ਵੈਰੀ ਨੂੰ ਮਾਰੇ ॥੧੨੪੫॥
Krishna took his bow in his hand and pulling his bow discharged may arrows on the enemy.1245.
ਦੋਹਰਾ
ਦੋਹਰਾ:
DOHRA
ਬਾਨਅਨੇਕਚਲਾਇਕੈਪੁਨਿਬੋਲੇਹਰਿਦੇਵ
ਬਹੁਤ ਸਾਰੇ ਬਾਣ ਚਲਾ ਕੇ ਫਿਰ ਸ੍ਰੀ ਕ੍ਰਿਸ਼ਨ ਬੋਲੇ,
ਅਮਿਟਸਿੰਘਮਿਟਜਾਇਗੋਝੂਠੋਤੁਯਅਹੰਮੇਵ॥੧੨੪੬॥
ਹੇ ਅਮਿਟ ਸਿੰਘ! (ਤੂੰ) ਮਿਟ ਜਾਏਂਗਾ, ਤੇਰਾ ਅਭਿਮਾਨ ਝੂਠਾ ਹੈ ॥੧੨੪੬॥
After discharging many arrows, Krishna spoke again, “O Amit Singh! your false ego with be effacted.”1246.