GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 422
Display Settings
ਸਵੈਯਾ
ਸਵੈਯਾ:
SWAYYA
ਹਉਜਬਜੁਧਕੇਕਾਜਚਲਿਓਤੁਅਕਾਲਕਹਿਯੋਹਰਿਜੂਹਮਸਉ
(ਅਮਿਟ ਸਿੰਘ ਬੋਲਿਆ) ਹੇ ਕ੍ਰਿਸ਼ਨ ਜੀ! ਮੈਂ ਜਦੋਂ ਯੁੱਧ ਲਈ ਚਲਿਆ ਸਾਂ, ਤਾਂ 'ਅਕਾਲ' ਨੇ ਮੈਨੂੰ ਕਿਹਾ ਸੀ।
Hearing these words, Amit Singh said, “When you first started for war, you are talking such things since then
ਤਿਹਕੋਕਹਿਯੋਕਾਨਿਕੀਯੋਤਬਮੈਤੁਅਹੇਰਿਕੈਆਯੋਹਉਅਪਨੀਗਉ
ਉਸ ਵੇਲੇ ਉਸ ਦੇ ਕਹੇ ਨੂੰ ਮੈਂ ਕੰਨ ਵਿਚ ਪਾਇਆ। ਮੈਂ ਆਪਣੀ ਗਰਜ਼ ਨਾਲ ਤੈਨੂੰ ਵੇਖਣ ਆਇਆ ਹਾਂ।
I have not paid any attention to your talk and now I have come to confront you after finding you
ਤਿਹਤੇਨ੍ਰਿਪਬੀਰਕਹਿਯੋਸੁਨਿਕੈਤਜਿਸੰਕਭਿਰੇਦੋਊਆਹਵਮਉ
ਉਸ ਕਰ ਕੇ ਬਲਵਾਨ ਰਾਜੇ ਨੇ ਕਿਹਾ, (ਮੇਰੀ ਗੱਲ) ਸੁਣ ਕੇ ਅਤੇ ਸੰਗ ਨੂੰ ਛਡ ਕੇ (ਅਸੀਂ) ਦੋਵੇਂ ਰਣ-ਭੂਮੀ ਵਿਚ ਯੁੱਧ ਕਰੀਏ।
“Therefore come without any illusion and let us fight against each other
ਧੂਅਲੋਕਟਰੈਗਿਰਿਮੇਰੁਹਲੈਸੁਤਉਤੁਮਤੋਟਰਿਹੋਨਹੀਹਉ॥੧੨੪੭॥
ਧ੍ਰੂਹ ਲੋਕ ਟਲ ਜਾਵੇ, ਸੁਮੇਰ ਪਰਬਤ ਹਿਲ ਜਾਵੇ, ਤਾਂ ਵੀ (ਮੈਂ) ਤੇਰੇ ਕੋਲੋਂ (ਯੁੱਧ ਵਿਚ) ਨਹੀਂ ਟਲਾਂਗਾ ॥੧੨੪੭॥
Even if the Pole Star moves away from its place and the mountain also moves away, but O Krishna! I am not moving away from you.”1247.
ਕਾਨ੍ਰਹਜੂਬਾਚ
ਕਾਨ੍ਹ ਜੀ ਨੇ ਕਿਹਾ:
Speech of Krishna:
ਦੋਹਰਾ
ਦੋਹਰਾ:
DOHRA
ਕਹਿਯੋਕ੍ਰਿਸਨਤੁਹਿਮਾਰਿਹੋਤੂੰਕਰਿਕੋਟਿਉਪਾਇ
ਕ੍ਰਿਸ਼ਨ ਨੇ ਕਿਹਾ, (ਮੈਂ) ਤੈਨੂੰ ਮਾਰਾਂਗਾ, ਤੂੰ ਭਾਵੇਂ ਕਰੋੜਾਂ ਉਪਾ ਕਰ ਲੈ।
ਅਮਿਟਸਿੰਘਬੋਲਿਓਤਬਹਿਅਤਿਹੀਕੋਪੁਬਢਾਇ॥੧੨੪੮॥
ਉਸ ਵੇਲੇ ਅਮਿਟ ਸਿੰਘ ਬਹੁਤ ਕ੍ਰੋਧ ਵਧਾ ਕੇ ਬੋਲਿਆ ॥੧੨੪੮॥
Krishna said, “You may take millions of measure, but I shall kill you.” Then Amit Singh spoke in extreme anger,1248
ਅਮਿਟਸਿੰਘਬਾਚ
ਅਮਿਟ ਸਿੰਘ ਨੇ ਕਿਹਾ:
Speech of Amit Singh:
ਸਵੈਯਾ
ਸਵੈਯਾ:
SWAYYA
ਹਉਬਕੀਬਕਨੀਚਨਹੀਬ੍ਰਿਖਭਾਸੁਰਸੋਛਲਸਾਥਿਸੰਘਾਰਿਓ
ਮੈ ਨਾ ਬਕੀ (ਪੂਤਨਾ) ਹਾਂ ਅਤੇ ਨਾ ਹੀ ਨੀਚ ਬਗਲਾ (ਬਕਾਸੁਰ) ਹਾਂ, ਨਾ ਹੀ ਬ੍ਰਿਖਭਾਸੁਰ ਹਾਂ, ਜਿਸ ਨੂੰ ਛਲ ਨਾਲ ਮਾਰਿਆ ਸੀ।
“I am not Baki or Bakasura or Vrashbhasura, whom you killed with deceit
ਕੇਸੀਹਉਗਜਧੇਨੁਕਨਾਹਿਹਉਤ੍ਰਿਨਾਵ੍ਰਤਸਿਲਾਪਰਿਡਾਰਿਓ
ਨਾ ਮੈ ਕੇਸੀ ਹਾਂ, ਨਾ ਹਾਥੀ ਹਾਂ, ਨਾ ਧੇਨਕ (ਦੈਂਤ) ਹਾਂ ਅਤੇ ਨਾ ਹੀ ਤ੍ਰਿਣਾਵਰਤ ਹਾਂ, (ਜਿਸ ਨੂੰ ਤੁਸੀਂ) ਸ਼ਿਲਾ ਉਤੇ ਪਟਕਾਇਆ ਸੀ।
I am not Keshi, elephant, Dhenkasura and Tranavarata, whom you knocked down on the stone
ਹਉਅਘਾਸੁਰਮੁਸਟਚੰਡੂਰਸੁਕੰਸਨਹੀਗਹਿਕੇਸਪਛਾਰਿਓ
ਨਾ ਮੈਂ ਅਘਾਸੁਰ ਹਾਂ, ਨਾ ਚੰਡੂਰ ਤੇ ਮੁਸਟ ਹਾਂ ਅਤੇ ਨਾ ਹੀ ਕੰਸ ਹਾਂ, (ਜਿਸ ਨੂੰ ਤੁਸੀਂ) ਕੇਸਾਂ ਤੋਂ ਪਕੜ ਕੇ ਪਛਾੜਿਆ ਸੀ।
“I am also not Aghasura, Mushitak, Chandur and Kansa, whom you overthrew by catching them from their hair
ਭ੍ਰਾਤਬਲੀਤੁਅਨਾਮਪਰਿਓਕਹੋਕਉਨਬਲੀਬਲੁਸੋਤੁਮਮਾਰਿਓ॥੧੨੪੯॥
'ਬਲਰਾਮ ਦਾ ਭਰਾ' ('ਭ੍ਰਾਤ ਬਲੀ') ਤੇਰਾ ਨਾਂ ਪੈ ਗਿਆ ਹੈ, ਦਸ ਕਿਹੜਾ ਬਲਵਾਨ ਤੂੰ ਬਲ ਨਾਲ ਮਾਰਿਆ ਹੈ ॥੧੨੪੯॥
Your brother is Balram and you are called mighty, tell me a little, to which mighty warrior you have killed with your own strength.1249.
ਕਾਚਤੁਰਾਨਨਮੈਬਲੁਹੈਜੋਊਆਹਵਮੈਹਮਸੋਰਿਸਕੈਹੈ
ਬ੍ਰਹਮਾ ਵਿਚ ਕੀ ਬਲ ਹੈ, ਜੋ ਯੁੱਧ-ਭੂਮੀ ਵਿਚ ਕ੍ਰੋਧ ਕਰ ਕੇ ਮੇਰੇ ਨਾਲ (ਲੜੇਗਾ)।
ਕਉਨਖਗੇਸਗਨੇਸਦਿਨੇਸਨਿਸੇਸਨਿਹਾਰਿਕੈਮੋਨਭਜੈਹੈ
ਗਰੁੜ, ਗਣੇਸ਼, ਸੂਰਜ ਅਤੇ ਚੰਦ੍ਰਮਾ ਵੇਖ ਕੇ ਚੁਪ ਧਾਰਨ ਕਰ ਲੈਣਗੇ।
“Does Brahma possess such strength that he may fight with me? What are the poor Garuda, Ganesh, Surya, Chandra etc.? All these will run away silently on seeing me
ਸੇਸਜਲੇਸਸੁਰੇਸਧਨੇਸਜੂਜਉਅਰਿਹੈਤਊਮੋਹਛੈਹੈ
ਸ਼ੇਸ਼ਨਾਗ, ਵਰੁਣ, ਇੰਦਰ, ਕੁਬੇਰ (ਆਦਿਕ ਦੇਵਤੇ) ਜੇ (ਮੇਰੇ ਨਾਲ) ਅੜਨਗੇ ਤਾਂ ਮੈਨੂੰ ਨਸ਼ਟ ਨਹੀਂ ਕਰ ਸਕਣਗੇ।
“If Sheshanaga, Varuna, Indra, Kuber etc. resist me for some time, they will not harm me even slightly
ਭਾਜਤਦੇਵਬਿਲੋਕਕੈਮੋਕਉਤੂਲਰਿਕਾਲਰਿਕਾਫਲੁਲੈਹੈ॥੧੨੫੦॥
ਮੈਨੂੰ (ਯੁੱਧ-ਭੂਮੀ ਵਿਚ) ਵੇਖ ਕੇ ਭਜ ਜਾਂਦੇ ਹਨ, (ਫਿਰ) ਤੂੰ ਲੜਕਾ (ਮੇਰੇ ਨਾਲ) ਲੜ ਕੇ ਕੀ ਫਲ ਪ੍ਰਾਪਤ ਕਰੇਂਗਾ ॥੧੨੫੦॥
The gods even run away on seeing me, you are still a child what will you gain by fighting with me?1250.
ਦੋਹਰਾ
ਦੋਹਰਾ:
DOHRA
ਖੋਵਤਹੈਜੀਉਕਿਹਨਮਿਤਤਜਿਰਨਿਸ੍ਯਾਮਪਧਾਰੁ
ਹੇ ਕ੍ਰਿਸ਼ਨ! ਕਿਸ ਲਈ ਆਪਣੀ ਜਾਨ ਗੁਆਉਂਦਾ ਹੈਂ, ਰਣ-ਭੂਮੀ ਛਡ ਕੇ ਭਜ ਜਾ।
“O Krishna! why are you bent upon losing your life? Leave the battlefield and run away
ਮਾਰਤਹੋਰਨਿਆਜਤੁਹਿਅਪਨੇਬਲਹਿਸੰਭਾਰ॥੧੨੫੧॥
ਮੈਂ ਤੈਨੂੰ ਅਜ ਰਣ-ਭੂਮੀ ਵਿਚ ਮਾਰ ਦਿਆਂਗਾ, (ਹੁਣ) ਆਪਣੇ ਬਲ ਨੂੰ ਸੰਭਾਲ ਲੈ ॥੧੨੫੧॥
I shall not kill you today with my full strength.”1251.
ਕਾਨ੍ਰਹਜੂਬਾਚ
ਕਾਨ੍ਹ ਜੀ ਨੇ ਕਿਹਾ:
Speech of Krishna:
ਦੋਹਰਾ
ਦੋਹਰਾ:
DOHRA