GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 432
Display Settings
ਦੋਹਰਾ
ਦੋਹਰਾ:
DOHRA
ਦਸਭੂਪਨਅਵਿਲੋਕਿਯੋਉਗ੍ਰਹਨਿਯੋਬਰਬੰਡ
ਦਸ ਰਾਜਿਆਂ ਨੇ ਵੇਖਿਆ ਕਿ ਬਲਵਾਨ ਉਗ੍ਰ ਸਿੰਘ ਮਾਰਿਆ ਗਿਆ ਹੈ,
When the ten kings saw that the mighty warrior Uggar Singh was killed,
ਜੁਧਕਾਜਆਵਤਭਏਜਿਹਬਲਭੁਜਾਪ੍ਰਚੰਡ॥੧੩੫੧॥
(ਤਦ ਸਾਰੇ) ਯੁੱਧ ਕਰਨ ਲਈ ਆ ਗਏ, ਜਿਨ੍ਹਾਂ ਦੀਆਂ ਭੁਜਾਵਾਂ ਵਿਚ ਪ੍ਰਚੰਡ ਬਲ ਸੀ ॥੧੩੫੧॥
Then these kings of powerful arms marched forward for waging war.1351.
ਸਵੈਯਾ
ਸਵੈਯਾ:
SWAYYA
ਅਨੂਪਮਸਿੰਘਅਪੂਰਬਸਿੰਘਚਲੇਰਨਕਉਮਨਿਕੋਪੁਬਢਾਯੋ
ਅਨੂਪ ਸਿੰਘ, ਅਪੂਰਬ ਸਿੰਘ ਮਨ ਵਿਚ ਕ੍ਰੋਧ ਵਧਾ ਕੇ ਯੁੱਧ ਨੂੰ ਚਲੇ ਹਨ।
Anupam Singh and Apurav Singh in rage, started for war
ਆਗੇਹੁਇਕੰਚਨਸਿੰਘਚਲਿਯੋਬਲਿਆਵਤਕੋਤਿਹਿਬਾਨਲਗਾਯੋ
ਇਨ੍ਹਾਂ ਤੋਂ ਅਗੇ ਕੰਚਨ ਸਿੰਘ ਚਲਿਆ ਹੈ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਬਲਰਾਮ ਉਤੇ ਬਾਣ ਚਲਾ ਦਿੱਤੇ।
One of them, Kanchan Singh marched forward and on his arrival, Balram discharged an arrow
ਸ੍ਯੰਦਨਹੂੰਤੇਗਿਰਿਯੋਮ੍ਰਿਤਹੁਇਤਬਜੋਤਿਸਬੂਹਤਹਾਠਹਰਾਯੋ
ਕੰਚਨ ਸਿੰਘ ਮਰ ਕੇ ਰਥ ਉਤੇ ਡਿਗ ਪਿਆ (ਪਰ) ਉਸ ਦੀ ਆਤਮਾ ਉਸ ਵੇਲੇ ਜੋਤਿ ਸਰੂਪ ਹੋ ਕੇ ਉਥੇ ਟਿਕ ਗਈ।
He died and fell from the chariot, but his soul, in its divine form of light, stayed there
ਬਾਨਲਗਿਯੋਹਨੁਮਾਨਿਕਿਧੋਰਵਿਕੋਫਲੁਜਾਨਕੈਭੂਮਿਗਿਰਾਯੋ॥੧੩੫੨॥
(ਇੰਜ ਪ੍ਰਤੀਤ ਹੁੰਦਾ ਹੈ, ਮਾਨੋ) ਹਨੂਮਾਨ ਨੂੰ ਬਾਣ ਲਗਿਆ ਹੈ, ਜਦੋਂ ਉਹ ਸੂਰਜ ਨੂੰ ਫਲ ਜਾਣ ਕੇ ਖਾਣ ਜਾ ਰਿਹਾ ਸੀ ਅਤੇ (ਇੰਦਰ ਨੇ ਉਸ ਨੂੰ) ਭੂਮੀ ਉਤੇ ਡਿਗਾ ਦਿੱਤਾ ਸੀ ॥੧੩੫੨॥
It seemed that Hanuman, considering the sun as a fruit, had discharged an arrow and got it down below.1352.
ਦੋਹਰਾ
ਦੋਹਰਾ:
DOHRA
ਕੋਪਸਿੰਘਕੋਹਤਕੀਯੋਕੋਟਿਸਿੰਘਕੋਮਾਰਿ
ਕੋਪਿ ਸਿੰਘ ਨੂੰ ਨਸ਼ਟ ਕਰ ਕੇ (ਫਿਰ) ਕੋਟਿ ਸਿੰਘ ਨੂੰ ਮਾਰ ਦਿੱਤਾ।
Kip Singh and Kot Singh were killed
ਅਉਰਅਪੂਰਬਸਿੰਘਹਤਿਓਮੋਹਸਿੰਘਸੰਘਾਰਿ॥੧੩੫੩॥
ਅਪੂਰਬ ਸਿੰਘ ਨੂੰ ਮਾਰ ਦਿੱਤਾ ਅਤੇ ਮੋਹ ਸਿੰਘ ਨੂੰ ਵੀ ਸੰਘਾਰ ਦਿੱਤਾ ॥੧੩੫੩॥
Apurav Singh was also killed after Moh Singh.1353.
ਚੌਪਈ
ਚੌਪਈ:
CHAUPAI
ਕਟਕਸਿੰਘਕੋਪੁਨਿਹਨਦਯੋ
ਫਿਰ ਕਟਕ ਸਿੰਘ ਨੂੰ ਮਾਰ ਦਿੱਤਾ,
ਕ੍ਰਿਸਨਸਿੰਘਕੋਤਬਬਧਕਯੋ
ਤਦੋਂ ਕ੍ਰਿਸ਼ਨ ਸਿੰਘ ਨੂੰ ਖ਼ਤਮ ਕਰ ਦਿੱਤਾ।
Then Katak Singh and Krishan Singh were killed
ਕੋਮਲਸਿੰਘਹਿਬਾਨਲਗਾਯੋ
(ਫਿਰ) ਕੋਮਲ ਸਿੰਘ ਨੂੰ ਬਾਣ ਮਾਰਿਆ
ਬੇਗਤਾਹਿਜਮਧਾਮਿਪਠਾਯੋ॥੧੩੫੪॥
ਅਤੇ ਉਸ ਨੂੰ ਤੁਰਤ ਯਮ-ਲੋਕ ਭੇਜ ਦਿੱਤਾ ॥੧੩੫੪॥
Komal Singh was struck by an arrow and he went to the abode of Yama.1354.
ਪੁਨਿਕਨਕਾਚਲਸਿੰਘਸੰਘਾਰਿਓ
ਫਿਰ ਕਨਕਾਚਲ (ਸੁਮੇਰ) ਸਿੰਘ ਨੂੰ ਸੰਘਾਰ ਦਿੱਤਾ
ਅਨੂਪਮਸਿੰਘਨਰਨਤੇਹਾਰਿਓ
ਅਤੇ ਅਨੂਪਮ ਸਿੰਘ ਸੂਰਮਿਆਂ ਤੋਂ ਹਾਰ ਗਿਆ।
Then Kankachal Singh was done to death and Anupam Singh got tired by fighting with Yadavas
ਬਲਿਕੈਆਨਿਸਾਮੁਹੇਭਯੋ
(ਉਹ) ਬਲ ਨਾਲ ਆ ਕੇ ਸਾਹਮਣੇ ਹੋਇਆ
ਉਤਤੇਰਾਮਓਰਸੋਗਯੋ॥੧੩੫੫॥
ਅਤੇ ਉਧਰ ਬਲਰਾਮ ਵਲ ਗਿਆ ॥੧੩੫੫॥
Then coming towards Balram, he began to fight, from the other side.1355.
ਦੋਹਰਾ
ਦੋਹਰਾ:
DOHRA
ਬਲੀਅਨੂਪਮਸਿੰਘਅਤਿਬਲਸੋਲਰਿਓਰਿਸਾਇ
ਬਲਵਾਨ ਅਨੂਪ ਸਿੰਘ ਬਹੁਤ ਕ੍ਰੋਧ ਕਰ ਕੇ ਬਲਰਾਮ ਨਾਲ ਲੜਿਆ।
ਬਹੁਤੁਬਿਸਨਭਟਜੁਧੁਕਰਿਜਮਪੁਰਿਦਏਪਠਾਇ॥੧੩੫੬॥
ਬਿਸਨ (ਸਿੰਘ) ਸੂਰਮੇ ਨੇ ਯੁੱਧ ਕਰ ਕੇ ਬਹੁਤ ਸਾਰੇ ਯੋਧੇ ਯਮ-ਪੁਰੀ ਵਿਚ ਭੇਜ ਦਿੱਤੇ ॥੧੩੫੬॥
The heroic warrior Anupam Singh, in great fury, fought with Balram and he dispatched many warriors from the side of Krishna to the abode of Yama.1356.
ਸਵੈਯਾ
ਸਵੈਯਾ:
SWAYYA